Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮਕਲੀ ਸਦੁ  

रामकली सदु  

Rāmkalī saḏu  

Ramkali, The call of death.  

xxx
ਰਾਗ ਰਾਮਕਲੀ ਵਿੱਚ ਬਾਣੀ 'ਸਦੁ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ  

जगि दाता सोइ भगति वछलु तिहु लोइ जीउ ॥  

Jag ḏāṯā so▫e bẖagaṯ vacẖẖal ṯihu lo▫e jī▫o.  

He is the Beneficent Lord of. His devotees in the three worlds.  

ਜਗਿ = ਜੱਗ ਵਿਚ। ਭਗਤਿ ਵਛਲੁ ਦਾਤਾ = ਭਗਤੀ ਨੂੰ ਪਿਆਰ ਕਰਨ ਵਾਲਾ ਦਾਤਾ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।
ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ,


ਗੁਰ ਸਬਦਿ ਸਮਾਵਏ ਅਵਰੁ ਜਾਣੈ ਕੋਇ ਜੀਉ  

गुर सबदि समावए अवरु न जाणै कोइ जीउ ॥  

Gur sabaḏ samāv▫e avar na jāṇai ko▫e jī▫o.  

He who is merged in the Guru's word, knows not another without the Lord.  

ਗੁਰ ਸਬਦਿ = ਗੁਰੂ ਦੇ ਸ਼ਬਦ ਦੁਆਰਾ। ਸਮਾਵਏ = (ਉਸ ਅਕਾਲ ਪੁਰਖ ਵਿਚ) (ਗੁਰੂ ਅਮਰਦਾਸ) ਸਮਾਉਂਦਾ ਹੈ, ਲੀਨ ਹੁੰਦਾ ਹੈ।
(ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ।


ਅਵਰੋ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ  

अवरो न जाणहि सबदि गुर कै एकु नामु धिआवहे ॥  

Avro na jāṇėh sabaḏ gur kai ek nām ḏẖi▫āvhe.  

Under the Guru's instruction, he knows not another and contemplates the one Name.  

ਨ ਜਾਣਹਿ = ਨਹੀਂ ਜਾਣਦੇ ਹਨ, (ਗੁਰੂ ਅਮਰਦਾਸ ਜੀ) ਨਹੀਂ ਜਾਣਦੇ ਹਨ। ਸਬਦਿ ਗੁਰ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਧਿਆਵਹੇ = ਕਵਿਤਾ ਵਿਚ ਛੰਦ ਦਾ ਖ਼ਿਆਲ ਰੱਖ ਕੇ ਇਹ ਲਫ਼ਜ਼ 'ਧਿਆਵਹਿ' ਦੀ ਅੰਤਲੀ (ਿ) ਨੂੰ (ੇ) ਕੀਤਾ ਗਿਆ ਹੈ; ਇਸੇ ਤਰ੍ਹਾਂ 'ਪਾਵਹੇ' ਲਫ਼ਜ਼ 'ਪਾਵਹਿ' ਤੋਂ ਹੈ। ਜਿਵੇਂ 'ਸਤਕਾਰ' ਵਾਸਤੇ ਉਪਰ ਲਫ਼ਜ਼ 'ਜਾਣਹਿ' ਆਇਆ ਹੈ, ਤਿਵੇਂ ਇਹ ਲਫ਼ਜ਼ 'ਧਿਆਵਹੇ' ਅਤੇ 'ਪਾਵਹੇ' ਹਨ; ਇਹਨਾਂ ਦਾ ਅਰਥ ਹੈ: (ਗੁਰੂ ਅਮਰਦਾਸ ਜੀ) ਧਿਆਉਂਦੇ ਹਨ, (ਗੁਰੂ ਅਮਰਦਾਸ ਜੀ) ਪ੍ਰਾਪਤ ਕਰਦੇ ਹਨ।
(ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ 'ਨਾਮ' ਨੂੰ ਧਿਆਉਂਦੇ (ਰਹੇ) ਹਨ;


ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ  

परसादि नानक गुरू अंगद परम पदवी पावहे ॥  

Parsāḏ Nānak gurū angaḏ param paḏvī pāvhe.  

By the grace of Guru Nanak and Guru Angad, Amardas obtained the supreme status.  

ਪਰਸਾਦਿ = ਕਿਰਪਾ ਨਾਲ। ਪਰਸਾਦਿ ਨਾਨਕ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਪਰਸਾਦਿ ਨਾਨਕ ਗੁਰੂ ਅੰਗਦ = ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ।
ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ।


ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ  

आइआ हकारा चलणवारा हरि राम नामि समाइआ ॥  

Ā▫i▫ā hakārā cẖalaṇvārā har rām nām samā▫i▫ā.  

When the call came for him to depart, Guru Amardas was absorbed in the Lord God's Name.  

ਹਕਾਰਾ = ਹਾਕ, ਸੱਦਾ। ਚਲਣਵਾਰਾ ਹਕਾਰਾ = ਚੱਲਣ ਦਾ ਸੱਦਾ।
(ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ;


ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥  

जगि अमरु अटलु अतोलु ठाकुरु भगति ते हरि पाइआ ॥१॥  

Jag amar atal aṯol ṯẖākur bẖagaṯ ṯe har pā▫i▫ā. ||1||  

In this world, by meditation, he obtained the Imperishable, Immovable and Immeasurable Lord-God.  

xxx॥੧॥
(ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥੧॥


ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ  

हरि भाणा गुर भाइआ गुरु जावै हरि प्रभ पासि जीउ ॥  

Har bẖāṇā gur bẖā▫i▫ā gur jāvai har parabẖ pās jī▫o.  

God's will, the Guru gladly accepted and the Guru reached the Lord God's presence.  

ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ (ਅਮਰਦਾਸ) ਨੂੰ ਮਿੱਠਾ ਲੱਗਾ। ਗੁਰੁ ਜਾਵੈ = ਗੁਰੂ (ਅਮਰਦਾਸ) ਜਾਂਦਾ ਹੈ, ਭਾਵ, ਜਾਣ ਨੂੰ ਤਿਆਰ ਹੋ ਪਿਆ।
ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ।


ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ  

सतिगुरु करे हरि पहि बेनती मेरी पैज रखहु अरदासि जीउ ॥  

Saṯgur kare har pėh benṯī merī paij rakẖahu arḏās jī▫o.  

The True Guru prays to his God "Save Thou mine honour. This alone is my supplication".  

ਸਤਿਗੁਰੁ = ਗੁਰੂ ਅਮਰਦਾਸ। ਹਰਿ ਪਹਿ = ਹਰੀ ਦੇ ਪਾਸ।
ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ, (ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ।


ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ  

पैज राखहु हरि जनह केरी हरि देहु नामु निरंजनो ॥  

Paij rākẖo har janah kerī har ḏeh nām niranjano.  

My Immaculate Lord-Master, protect Thou the honour of Thy slave and bless him with Thy Name.  

ਹਰਿ ਜਨਹ ਕੇਰੀ = ਹਰੀ ਦੇ ਦਾਸਾਂ ਦੀ। ਹਰਿ = ਹੇ ਹਰੀ!
ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼,


ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ  

अंति चलदिआ होइ बेली जमदूत कालु निखंजनो ॥  

Anṯ cẖalḏi▫ā ho▫e belī jamḏūṯ kāl nikẖanjano.  

At this time of final departure, Thy Name alone is my succourer and destroys death and death's myrmidons.  

ਅੰਤਿ = ਅੰਤ ਵੇਲੇ, ਅਖ਼ੀਰ ਦੇ ਸਮੇ। ਨਿਖੰਜਨੋ = ਨਾਸ ਕਰਨ ਵਾਲਾ।
ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।


ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ  

सतिगुरू की बेनती पाई हरि प्रभि सुणी अरदासि जीउ ॥  

Saṯgurū kī benṯī pā▫ī har parabẖ suṇī arḏās jī▫o.  

The Lord God heard the supplication and granted the True Guru's request.  

ਪਾਈ = ਕੀਤੀ ਹੋਈ।
ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ,


ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥  

हरि धारि किरपा सतिगुरु मिलाइआ धनु धनु कहै साबासि जीउ ॥२॥  

Har ḏẖār kirpā saṯgur milā▫i▫ā ḏẖan ḏẖan kahai sābās jī▫o. ||2||  

Extending His mercy, God blended the True Guru with Himself and said "Blessed! blessed! bravo!  

ਸਤਿਗੁਰੁ ਕੀ ਬੇਨਤੀ ਪਾਈ = ਗੁਰੂ ਅਮਰਦਾਸ ਜੀ ਦੀ ਕੀਤੀ ਹੋਈ ਬੇਨਤੀ। ਹਰਿ ਪ੍ਰਭਿ = ਹਰੀ ਪ੍ਰਭੂ ਨੇ। ਧਾਰਿ ਕਿਰਪਾ = ਕਿਰਪਾ ਕਰ ਕੇ। ਸਤਿਗੁਰੁ ਮਿਲਾਇਆ = ਗੁਰੂ (ਅਮਰਦਾਸ ਜੀ) ਨੂੰ (ਆਪਣੇ ਵਿਚ) ਮਿਲਾ ਲਿਆ। ਕਹੈ = (ਅਕਾਲ ਪੁਰਖ) ਕਹਿੰਦਾ ਹੈ। (ਨੋਟ: ਇਥੇ 'ਵਰਤਮਾਨ ਕਾਲ' ਭੂਤ ਕਾਲ ਦੇ ਭਾਵ ਵਿਚ ਵਰਤਿਆ ਹੋਇਆ ਹੈ) ॥੨॥
ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥੨॥


ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ  

मेरे सिख सुणहु पुत भाईहो मेरै हरि भाणा आउ मै पासि जीउ ॥  

Mere sikẖ suṇhu puṯ bẖā▫īho merai har bẖāṇā ā▫o mai pās jī▫o.  

Hearken, O my disciples, sons and brothers, my God wills that I now go to Him.  

ਮੇਰੇ ਸਿਖ ਪੁਤ ਭਾਈਹੋ = ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਭਾਣਾ = ਭਾਇਆ ਹੈ, ਚੰਗਾ ਲੱਗਾ ਹੈ। ਮੇਰੈ ਹਰਿ ਭਾਣਾ = ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਾ ਹੈ। ਮੈ ਪਾਸਿ = ਮੇਰੇ ਕੋਲ।
ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) 'ਮੇਰੇ ਕੋਲ ਆਉ'।


ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ  

हरि भाणा गुर भाइआ मेरा हरि प्रभु करे साबासि जीउ ॥  

Har bẖāṇā gur bẖā▫i▫ā merā har parabẖ kare sābās jī▫o.  

The Lord's will seemed sweet unto the Guru and my Lord God applauded him.  

ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ ਨੂੰ ਮਿੱਠਾ ਲੱਗਾ ਹੈ। ਕਰੇ ਸਾਬਾਸਿ = ਸ਼ਾਬਾਸ਼ੇ ਆਖ ਰਿਹਾ ਹੈ।
ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ।


ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ  

भगतु सतिगुरु पुरखु सोई जिसु हरि प्रभ भाणा भावए ॥  

Bẖagaṯ saṯgur purakẖ so▫ī jis har parabẖ bẖāṇā bẖāv▫e.  

He alone is the devotee of the True Guru and the sublime person to whom the Master's will is pleasing.  

ਜਿਸੁ ਭਾਵਏ = ਜਿਸ ਨੂੰ ਮਿੱਠਾ ਲੱਗਦਾ ਹੈ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ।
ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ;


ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ  

आनंद अनहद वजहि वाजे हरि आपि गलि मेलावए ॥  

Ānanḏ anhaḏ vajėh vāje har āp gal melāva▫e.  

The Unbeaten musical instruments joyously play and God Himself embraces the Guru to His bosom.  

ਆਨੰਦ ਵਾਜੇ = ਆਨੰਦ ਦੇ ਵਾਜੇ। ਅਨਹਦ = ਇੱਕ-ਰਸ, ਲਗਾਤਾਰ। ਗਲਿ = ਗਲ ਵਿਚ।
(ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ।


ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ  

तुसी पुत भाई परवारु मेरा मनि वेखहु करि निरजासि जीउ ॥  

Ŧusī puṯ bẖā▫ī parvār merā man vekẖhu kar nirjās jī▫o.  

Ye, O my sons, brothers and kindreds, carefully discriminate in your mind and see.  

ਮਨਿ = ਮਨ ਵਿਚ। ਕਰਿ ਨਿਰਜਾਸਿ = ਨਿਰਣਾ ਕਰ ਕੇ।
ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ,


ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥  

धुरि लिखिआ परवाणा फिरै नाही गुरु जाइ हरि प्रभ पासि जीउ ॥३॥  

Ḏẖur likẖi▫ā parvāṇā firai nāhī gur jā▫e har parabẖ pās jī▫o. ||3||  

The Lord's writ (Death-warrant) can be returned not uncompiled with and the Guru goes to God.  

ਧੁਰਿ = ਧੁਰੋਂ, ਰੱਬ ਵੱਲੋਂ। ਪਰਵਾਣਾ = ਹੁਕਮ। ਫਿਰੈ ਨਾਹੀ = ਮੋੜਿਆ ਨਹੀਂ ਜਾ ਸਕਦਾ ॥੩॥
ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ ॥੩॥


ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ  

सतिगुरि भाणै आपणै बहि परवारु सदाइआ ॥  

Saṯgur bẖāṇai āpṇai bahi parvār saḏā▫i▫ā.  

The Guru of his own sweet will sat up and called his family.  

ਸਤਿਗੁਰਿ = ਸਤਿਗੁਰੂ ਨੇ। ਭਾਣੈ ਆਪਣੈ = ਆਪਣੇ ਭਾਣੇ ਵਿਚ, ਆਪਣੀ ਮਰਜ਼ੀ ਨਾਲ। ਬਹਿ = ਬੈਠ ਕੇ।
ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-)


ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਭਾਇਆ  

मत मै पिछै कोई रोवसी सो मै मूलि न भाइआ ॥  

Maṯ mai picẖẖai ko▫ī rovsī so mai mūl na bẖā▫i▫ā.  

Let no one weep for me, after I am gone. That is not at all pleasing to me.  

ਮੈ ਪਿਛੈ = ਮੇਰੇ ਪਿਛੋਂ।
ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ।


ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ  

मितु पैझै मितु बिगसै जिसु मित की पैज भावए ॥  

Miṯ paijẖai miṯ bigsai jis miṯ kī paij bẖāv▫e.  

When the friend receives a robe of honour, then the friends, who desire their friend's who desire their friend's honour, are pleased.  

ਪੈਝੈ = ਮਾਣ ਪਾਂਦਾ ਹੈ। ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਪੈਜ = ਲਾਜ, ਇੱਜ਼ਤ, ਵਡਿਆਈ। ਭਾਵਏ = ਭਾਉਂਦੀ ਹੈ, ਚੰਗੀ ਲੱਗਦੀ ਹੈ।
ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ।


ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ  

तुसी वीचारि देखहु पुत भाई हरि सतिगुरू पैनावए ॥  

Ŧusī vīcẖār ḏekẖhu puṯ bẖā▫ī har saṯgurū paināva▫e.  

Consider and see, ye my sons and brothers, if it is good to wail, when the Lord is clothing the True Guru with a robe of honour.  

ਵੀਚਾਰਿ = ਵਿਚਾਰ ਕੇ। ਪੁਤ ਭਾਈ = ਹੇ ਮੇਰੇ ਪੁਤਰੋ ਤੇ ਭਰਾਵੋ! ਸਤਿਗੁਰੂ = ਗੁਰੂ ਨੂੰ। ਪੈਨਾਵਏ = ਸਿਰੋਪਾ ਦੇ ਰਿਹਾ ਹੈ, ਆਦਰ ਦੇ ਰਿਹਾ ਹੈ।
ਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ)।


ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ  

सतिगुरू परतखि होदै बहि राजु आपि टिकाइआ ॥  

Saṯgurū parṯakẖ hoḏai bahi rāj āp tikā▫i▫ā.  

The True Guru sat up and in his presence himself appointed the successor to his spiritual throne.  

ਪਰਤਖਿ ਹੋਦੇ = ਪਰਤੱਖ ਹੁੰਦਿਆਂ, ਇਸ ਸਰੀਰ ਵਿਚ ਹੁੰਦਿਆਂ, ਜਿਊਂਦਿਆਂ ਹੀ। ਰਾਜੁ = ਗੁਰਿਆਈ ਦਾ ਰਾਜ, ਗੁਰਿਆਈ ਦੀ ਗੱਦੀ। ਟਿਕਾਇਆ = ਥਾਪ ਦਿੱਤਾ।
(ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ,


ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥  

सभि सिख बंधप पुत भाई रामदास पैरी पाइआ ॥४॥  

Sabẖ sikẖ banḏẖap puṯ bẖā▫ī Rāmḏās pairī pā▫i▫ā. ||4||  

He made all his sikhs, relations, sons and brethren fall and the feet of Ramdas.  

ਬੰਧਪ = ਸਾਕ-ਅੰਗ। ਰਾਮਦਾਸ ਪੈਰੀ = ਗੁਰੂ ਰਾਮਦਾਸ ਜੀ ਦੇ ਪੈਰਾਂ ਉਤੇ ॥੪॥
(ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥


ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ  

अंते सतिगुरु बोलिआ मै पिछै कीरतनु करिअहु निरबाणु जीउ ॥  

Anṯe saṯgur boli▫ā mai picẖẖai kīrṯan kari▫ahu nirbāṇ jī▫o.  

In the end the True Guru said "After me sing the praise of the Pure Lord, alone".  

ਅੰਤੇ = ਅਖ਼ੀਰ ਦੇ ਵੇਲੇ, ਜੋਤੀ ਜੋਤਿ ਸਮਾਣ ਵੇਲੇ। ਨਿਰਬਾਣੁ ਕੀਰਤਨੁ = ਨਿਰਾ ਕੀਰਤਨ, ਨਿਰੋਲ ਕੀਰਤਨ। ਕਰਿਅਹੁ = ਤੁਸੀ ਕਰਿਓ।
ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ,


ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ  

केसो गोपाल पंडित सदिअहु हरि हरि कथा पड़हि पुराणु जीउ ॥  

Keso gopāl pandiṯ saḏi▫ahu har har kathā paṛėh purāṇ jī▫o.  

Call-in only saints of the Lord of beauteous hair, instead of Pandit and read God's gospel instead of Puran.  

xxx
ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।


ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ  

हरि कथा पड़ीऐ हरि नामु सुणीऐ बेबाणु हरि रंगु गुर भावए ॥  

Har kathā paṛī▫ai har nām suṇī▫ai bebāṇ har rang gur bẖāv▫e.  

Read only the God's gospel, hear only the God's Name, the Guru likes the Lord's love, instead of the lofty bier,  

ਹਰਿ ਰੰਗੁ = ਅਕਾਲ ਪੁਰਖ ਦਾ ਪਿਆਰ। ਗੁਰ ਭਾਵਏ = ਗੁਰੂ ਨੂੰ ਚੰਗਾ ਲੱਗਦਾ ਹੈ।
(ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।


ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ  

पिंडु पतलि किरिआ दीवा फुल हरि सरि पावए ॥  

Pind paṯal kiri▫ā ḏīvā ful har sar pāv▫e.  

barley rolls, food on leaves, Hindu funeral rites, lamps and throwing the bones into the Ganges.  

ਹਰਿ ਸਰਿ = ਹਰੀ ਦੇ ਸਰ ਵਿਚ, ਅਕਾਲ ਪੁਰਖ ਦੇ ਸਰੋਵਰ ਵਿਚ। ਪਾਵਏ = (ਗੁਰੁ) ਪਾਵਏ, ਗੁਰੂ ਪਾਂਦਾ ਹੈ।
ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।


ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ  

हरि भाइआ सतिगुरु बोलिआ हरि मिलिआ पुरखु सुजाणु जीउ ॥  

Har bẖā▫i▫ā saṯgur boli▫ā har mili▫ā purakẖ sujāṇ jī▫o.  

The True Guru spoke, as it pleased God and he got blended with God, the Omniscient Lord.  

xxx
ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ।


ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥  

रामदास सोढी तिलकु दीआ गुर सबदु सचु नीसाणु जीउ ॥५॥  

Rāmḏās sodẖī ṯilak ḏī▫ā gur sabaḏ sacẖ nīsāṇ jī▫o. ||5||  

The Guru blessed Ramdas Sodhi with the Guru's status, which is the token of being the embodiment of the True Lord.  

xxx॥੫॥
ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits