Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥  

कहै नानकु प्रभु आपि मिलिआ करण कारण जोगो ॥३४॥  

Kahai Nānak parabẖ āp mili▫ā karaṇ kāraṇ jogo. ||34||  

Says Nanak, the Lord Himself, who is potent to do all deeds, has met me.  

ਜੋਗੋ = ਸਮਰੱਥ ॥੩੪॥
ਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥


ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ  

ए सरीरा मेरिआ इसु जग महि आइ कै किआ तुधु करम कमाइआ ॥  

Ė sarīrā meri▫ā is jag mėh ā▫e kai ki▫ā ṯuḏẖ karam kamā▫i▫ā.  

O my body, what deed hats thou done by coming into this world?  

ਕਿਆ ਕਰਮ = ਕੇਹੜੇ ਕੰਮ? ਹੋਰ ਹੋਰ ਕੰਮ ਹੀ।
ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।


ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ  

कि करम कमाइआ तुधु सरीरा जा तू जग महि आइआ ॥  

Kė karam kamā▫i▫ā ṯuḏẖ sarīrā jā ṯū jag mėh ā▫i▫ā.  

What deed hats thou done, O body of mine, since thou came into this world?  

xxx
ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।


ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਵਸਾਇਆ  

जिनि हरि तेरा रचनु रचिआ सो हरि मनि न वसाइआ ॥  

Jin har ṯerā racẖan racẖi▫ā so har man na vasā▫i▫ā.  

He, the Lord, who didst make thy make; That Lord thou hast not enshrined in thy mind.  

ਜਿਨਿ ਹਰਿ = ਜਿਸ ਹਰੀ ਨੇ। ਤੇਰਾ ਰਚਨੁ ਰਚਿਆ = ਤੈਨੂੰ ਪੈਦਾ ਕੀਤਾ। ਮਨਿ = ਮਨ ਵਿਚ।
ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।


ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ  

गुर परसादी हरि मंनि वसिआ पूरबि लिखिआ पाइआ ॥  

Gur parsādī har man vasi▫ā pūrab likẖi▫ā pā▫i▫ā.  

By Guru's grace, the Lord abides within my mind and I obtain what is pre-destined for me.  

ਮੰਨਿ = ਮਨ ਵਿਚ।
(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।


ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥  

कहै नानकु एहु सरीरु परवाणु होआ जिनि सतिगुर सिउ चितु लाइआ ॥३५॥  

Kahai Nānak ehu sarīr parvāṇ ho▫ā jin saṯgur si▫o cẖiṯ lā▫i▫ā. ||35||  

Says Nanak, this body of him, who attaches his mind to the True Guru, becomes acceptable.  

ਜਿਨਿ = ਜਿਸ ਮਨੁੱਖ ਨੇ। ਪਰਵਾਣੁ = ਕਬੂਲ, ਸਫਲ ॥੩੫॥
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥


ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਦੇਖਹੁ ਕੋਈ  

ए नेत्रहु मेरिहो हरि तुम महि जोति धरी हरि बिनु अवरु न देखहु कोई ॥  

Ė neṯarahu meriho har ṯum mėh joṯ ḏẖarī har bin avar na ḏekẖhu ko▫ī.  

O mine yes, God has infused light in ye. Without the Lord, see ye not another, therefore.  

ਨੇਤ੍ਰ = ਅੱਖਾਂ। ਜੋਤਿ = ਰੋਸ਼ਨੀ।
ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।


ਹਰਿ ਬਿਨੁ ਅਵਰੁ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ  

हरि बिनु अवरु न देखहु कोई नदरी हरि निहालिआ ॥  

Har bin avar na ḏekẖhu ko▫ī naḏrī har nihāli▫ā.  

Save the Lord, see ye not any other. The Merciful Master-Lord alone is worthy of beholding.  

ਨਿਹਾਲਿਆ = ਨਿਹਾਲੋ, ਵੇਖੋ। ਨਦਰੀ = ਨਜ਼ਰ ਨਾਲ, ਅੱਖਾਂ ਨਾਲ।
ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।


ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ  

एहु विसु संसारु तुम देखदे एहु हरि का रूपु है हरि रूपु नदरी आइआ ॥  

Ėhu vis sansār ṯum ḏekẖ▫ḏe ehu har kā rūp hai har rūp naḏrī ā▫i▫ā.  

This entire world, which ye behold is the Lord's manifestation. God's image alone is seen in it.  

ਵਿਸੁ = ਵਿਸ਼੍ਵ, ਸਾਰਾ। ਨਦਰੀ ਆਇਆ = ਦਿੱਸਦਾ ਹੈ।
(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।


ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਕੋਈ  

गुर परसादी बुझिआ जा वेखा हरि इकु है हरि बिनु अवरु न कोई ॥  

Gur parsādī bujẖi▫ā jā vekẖā har ik hai har bin avar na ko▫ī.  

By Guru's grace, when I realise the reality, I perceive but one God. Without the Lord, there is not any other.  

xxx
ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।


ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥  

कहै नानकु एहि नेत्र अंध से सतिगुरि मिलिऐ दिब द्रिसटि होई ॥३६॥  

Kahai Nānak ehi neṯar anḏẖ se saṯgur mili▫ai ḏib ḏarisat ho▫ī. ||36||  

Says Nanak, these eyes were blind, on meeting the True Guru, they have become omniscient.  

ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵ੍ਯ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥
ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥


ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ  

ए स्रवणहु मेरिहो साचै सुनणै नो पठाए ॥  

Ė sarvaṇhu meriho sācẖai sunṇai no paṯẖā▫e.  

O cars of mine, ye were sent to hear the True Name.  

ਸ੍ਰਵਣ = ਕੰਨ। ਪਠਾਏ = ਭੇਜੇ।
ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,


ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ  

साचै सुनणै नो पठाए सरीरि लाए सुणहु सति बाणी ॥  

Sācẖai sunṇai no paṯẖā▫e sarīr lā▫e suṇhu saṯ baṇī.  

Ye were sent and attached to the body to hear the True Name. Hear ye, the True word;  

ਸਾਚੈ = ਸਦਾ-ਥਿਰ ਪ੍ਰਭੂ ਨੇ। ਸਰੀਰਿ = ਸਰੀਰ ਵਿਚ। ਸਤਿ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।


ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ  

जितु सुणी मनु तनु हरिआ होआ रसना रसि समाणी ॥  

Jiṯ suṇī man ṯan hari▫ā ho▫ā rasnā ras samāṇī.  

Hearing which the soul and body are revived and the tongue is absorbed in the Name-Nectar.  

ਜਿਤੁ = ਜਿਸ ਦੀ ਰਾਹੀਂ। ਜਿਤੁ ਸੁਣੀ = ਜਿਸ ਦੇ ਸੁਣਨ ਨਾਲ। ਰਸਿ = ਆਨੰਦ ਵਿਚ। ਹਰਿਆ = ਖਿੜਿਆ, ਆਨੰਦ-ਭਰਪੂਰ। ਰਸਨਾ = ਜੀਭ।
ਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।


ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਜਾਏ  

सचु अलख विडाणी ता की गति कही न जाए ॥  

Sacẖ alakẖ vidāṇī ṯā kī gaṯ kahī na jā▫e.  

The true Lord is Invisible and Wondrous. His state can, be told not.  

ਵਿਡਾਣੀ = ਅਸਚਰਜ। ਗਤਿ = ਹਾਲਤ।
ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।


ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥  

कहै नानकु अम्रित नामु सुणहु पवित्र होवहु साचै सुनणै नो पठाए ॥३७॥  

Kahai Nānak amriṯ nām suṇhu paviṯar hovhu sācẖai sunṇai no paṯẖā▫e. ||37||  

Says Nanak, hear ye the Nectar-Name and become immaculate. Ye O ears, were sent to hear the True Name.  

ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ ॥੩੭॥
(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥


ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ  

हरि जीउ गुफा अंदरि रखि कै वाजा पवणु वजाइआ ॥  

Har jī▫o gufā anḏar rakẖ kai vājā pavaṇ vajā▫i▫ā.  

Placing the soul in the body cave, the Lord began to blow the musical instrument of breath into it.  

ਜੀਉ = ਜਿੰਦ। ਗੁਫਾ = ਸਰੀਰ। ਪਵਣੁ ਵਾਜਾ ਵਜਾਇਆ = ਸੁਆਸ-ਰੂਪ ਵਾਜਾ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ।
ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।


ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ  

वजाइआ वाजा पउण नउ दुआरे परगटु कीए दसवा गुपतु रखाइआ ॥  

vajā▫i▫ā vājā pa▫uṇ na▫o ḏu▫āre pargat kī▫e ḏasvā gupaṯ rakẖā▫i▫ā.  

He blew the musical instrument of breath, made the nine doors manifest and the tenth He has kept concealed.  

ਨਉ ਦੁਆਰੇ = ਨੌ ਗੋਲਕਾਂ, ੧ ਮੂੰਹ, ੨ ਕੰਨ, ੨ ਅੱਖਾਂ, ੨ ਨਾਸਾਂ, ਗੁਦਾ, ਲਿੰਗ।
ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।


ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ  

गुरदुआरै लाइ भावनी इकना दसवा दुआरु दिखाइआ ॥  

Gurḏu▫ārai lā▫e bẖāvnī iknā ḏasvā ḏu▫ār ḏikẖā▫i▫ā.  

Through the Guru, blessing some with faith, He shows the tenth gate.  

ਦਸਵਾ ਦੁਆਰ = (ਭਾਵ,) ਦਿਮਾਗ਼ (ਜਿਸ ਦੀ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ)। ਭਾਵਨੀ = ਸਰਧਾ, ਪ੍ਰੇਮ।
ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।


ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਜਾਈ ਪਾਇਆ  

तह अनेक रूप नाउ नव निधि तिस दा अंतु न जाई पाइआ ॥  

Ŧah anek rūp nā▫o nav niḏẖ ṯis ḏā anṯ na jā▫ī pā▫i▫ā.  

The Lord of manifold forms and the Name's nine treasures are there. His limit can be found not.  

ਤਹ = ਉਸ ਅਵਸਥਾ ਵਿਚ। ਅਨੇਕ ਰੂਪ ਨਾਉ = ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ ਨਾਮ। ਨਿਧਿ = ਖ਼ਜ਼ਾਨਾ।
ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।


ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥  

कहै नानकु हरि पिआरै जीउ गुफा अंदरि रखि कै वाजा पवणु वजाइआ ॥३८॥  

Kahai Nānak har pi▫ārai jī▫o gufā anḏar rakẖ kai vājā pavaṇ vajā▫i▫ā. ||38||  

Says Nanak, putting the soul in the body-cave, the beloved Lord has blown the breath in it is a musical instrument.  

xxx॥੩੮॥
ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥


ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ  

एहु साचा सोहिला साचै घरि गावहु ॥  

Ėhu sācẖā sohilā sācẖai gẖar gāvhu.  

Sing thou this true song of the Lord's praise, in the true home of thy soul.  

ਸੋਹਿਲਾ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ, ਸਾਧ ਸੰਗਤ ਵਿਚ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।


ਗਾਵਹੁ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ  

गावहु त सोहिला घरि साचै जिथै सदा सचु धिआवहे ॥  

Gāvhu ṯa sohilā gẖar sācẖai jithai saḏā sacẖ ḏẖi▫āvhe.  

Sing thou the song of God's praise in the true home, where the saints ever contemplate the True Lord.  

ਸਚੁ = ਸਦਾ-ਥਿਰ ਪ੍ਰਭੂ। ਗਾਵਹੁ = ਗਾਵਹਿ, (ਸਤ ਸੰਗੀ) ਗਾਂਦੇ ਹਨ।
ਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ।


ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ  

सचो धिआवहि जा तुधु भावहि गुरमुखि जिना बुझावहे ॥  

Sacẖo ḏẖi▫āvahi jā ṯuḏẖ bẖāvėh gurmukẖ jinā bujẖāvhe.  

When they become pleasing to Thee and to whom Thou givest understanding, through the Guru, they meditate on Thee, O my True Lord.  

ਭਾਵਹਿ = ਜੇ ਤੈਨੂੰ ਚੰਗੇ ਲੱਗਣ, ਹੇ ਪ੍ਰਭੂ! ਬੁਝਾਵਹੇ = ਤੂੰ ਸੂਝ ਬਖ਼ਸ਼ੇਂ। ਗੁਰਮੁਖਿ = ਗੁਰੂ ਦੀ ਰਾਹੀਂ।
ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ।


ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ  

इहु सचु सभना का खसमु है जिसु बखसे सो जनु पावहे ॥  

Ih sacẖ sabẖnā kā kẖasam hai jis bakẖse so jan pāvhe.  

This truth is the over-Lord of all. That man alone obtains it, whom He blesses.  

ਪਾਵਹੇ = ਪ੍ਰਾਪਤ ਕਰਦੇ ਹਨ, ਪਾਵਹਿ।
ਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ।


ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥  

कहै नानकु सचु सोहिला सचै घरि गावहे ॥३९॥  

Kahai Nānak sacẖ sohilā sacẖai gẖar gāvhe. ||39||  

Says Nanak, hymn thou this true song of bliss in the true home of thy soul.  

ਗਾਵਹੇ = ਗਾਵਹਿ, ਗਾਂਦੇ ਹਨ ॥੩੯॥
ਤੇ, ਨਾਨਕ ਆਖਦਾ ਹੈ, ਉਹ ਸਤ ਸੰਗਤ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਗਾਂਦੇ ਹਨ ॥੩੯॥


ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ  

अनदु सुणहु वडभागीहो सगल मनोरथ पूरे ॥  

Anaḏ suṇhu vadbẖāgīho sagal manorath pūre.  

Listen ye to 'word of bliss, O very fortunate ones and all your longings shall be fulfilled.  

xxx
ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),


ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ  

पारब्रहमु प्रभु पाइआ उतरे सगल विसूरे ॥  

Pārbarahm parabẖ pā▫i▫ā uṯre sagal visūre.  

I have obtained Lord the Supreme Being and all my sorrows have departed.  

ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼।
ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।


ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ  

दूख रोग संताप उतरे सुणी सची बाणी ॥  

Ḏūkẖ rog sanṯāp uṯre suṇī sacẖī baṇī.  

Hearing the True Gurbani, I am rid of the troubles, maladies and sufferings.  

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।
ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।


ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ  

संत साजन भए सरसे पूरे गुर ते जाणी ॥  

Sanṯ sājan bẖa▫e sarse pūre gur ṯe jāṇī.  

The saints and friends have become happy on knowing it from the Perfect Guru.  

ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ
ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।


ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ  

सुणते पुनीत कहते पवितु सतिगुरु रहिआ भरपूरे ॥  

Suṇṯe punīṯ kahṯe paviṯ saṯgur rahi▫ā bẖarpūre.  

Immaculate are the hearers and pure the utters and they see the True Guru all-pervading.  

ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ।
ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।


ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥  

बिनवंति नानकु गुर चरण लागे वाजे अनहद तूरे ॥४०॥१॥  

Binvanṯ Nānak gur cẖaraṇ lāge vāje anhaḏ ṯūre. ||40||1||  

Prays Nanak, repairing to the Guru's Feet, the unblown bugles play for the mortal.  

ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ ॥੪੦॥੧॥
ਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits