Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਹ ਦੇਖਾ ਤਹ ਰਹਿਆ ਸਮਾਇ ॥੩॥  

जह देखा तह रहिआ समाइ ॥३॥  

Jah ḏekẖā ṯah rahi▫ā samā▫e. ||3||  

Wherever I look, there I see Him pervading. ||3||  

ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।  

xxx॥੩॥
ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥


ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ  

अंतरि सहसा बाहरि माइआ नैणी लागसि बाणी ॥  

Anṯar sahsā bāhar mā▫i▫ā naiṇī lāgas baṇī.  

There is doubt within me, and Maya is outside; it hits me in the eyes like an arrow.  

ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ।  

ਸਹਸਾ = ਸਹਿਮ। ਨੈਣੀ = ਅੱਖਾਂ ਵਿਚ। ਲਾਗਸਿ = ਜੇ ਲੱਗਦੀ ਰਹੀ। ਬਾਣੀ = ਸੁੰਦਰਤਾ ਦੀ ਖਿੱਚ।
ਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,


ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥  

प्रणवति नानकु दासनि दासा परतापहिगा प्राणी ॥४॥२॥  

Paraṇvaṯ Nānak ḏāsan ḏāsā parṯāpėhgā parāṇī. ||4||2||  

Prays Nanak, the slave of the Lord's slaves: such a mortal suffers terribly. ||4||2||  

ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ।  

ਪ੍ਰਾਣੀ = ਹੇ ਜੀਵ! ਪਰਤਾਪਹਿਗਾ = ਦੁਖੀ ਹੋਵੇਂਗਾ ॥੪॥੨॥
ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-(ਉਤਨਾ ਚਿਰ) ਤੇਰੇ ਅੰਦਰ ਸਹਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ॥੪॥੨॥


ਰਾਮਕਲੀ ਮਹਲਾ  

रामकली महला १ ॥  

Rāmkalī mėhlā 1.  

Raamkalee, First Mehl:  

ਰਾਮਕਲੀ ਪਹਿਲੀ ਪਾਤਿਸ਼ਾਹੀ।  

xxx
xxx


ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ  

जितु दरि वसहि कवनु दरु कहीऐ दरा भीतरि दरु कवनु लहै ॥  

Jiṯ ḏar vasėh kavan ḏar kahī▫ai ḏarā bẖīṯar ḏar kavan lahai.  

Where is that door, where You live, O Lord? What is that door called? Among all doors, who can find that door?  

ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ?  

ਜਿਤੁ = ਜਿਸ ਵਿਚ। ਦਰਿ = ਦਰ ਵਿਚ, ਥਾਂ ਵਿਚ। ਜਿਤੁ ਦਰਿ = ਜਿਸ ਦਰ ਵਿਚ, ਜਿਸ ਥਾਂ ਵਿਚ। ਵਸਹਿ = (ਹੇ ਪ੍ਰਭੂ!) ਤੂੰ ਵੱਸਦਾ ਹੈਂ। ਕਵਨੁ ਦਰਿ = ਕੇਹੜਾ ਥਾਂ? ਦਰਾ ਭੀਤਰਿ ਦਰੁ = ਥਾਵਾਂ ਵਿਚ ਥਾਂ, ਗੁਪਤ ਥਾਂ। ਕਵਨੁ ਲਹੈ = ਕੌਣ ਲੱਭ ਸਕਦਾ ਹੈ? ਕੋਈ ਵਿਰਲਾ ਲੱਭਦਾ ਹੈ।
(ਸੰਸਾਰ-ਸਮੁੰਦਰ ਤੋਂ ਪਾਰ, ਹੇ ਪ੍ਰਭੂ!) ਜਿਸ ਥਾਂ ਤੇ ਤੂੰ ਵੱਸਦਾ ਹੈਂ (ਸੰਸਾਰ-ਸਮੁੰਦਰ ਵਿਚ ਫਸੇ ਜੀਵਾਂ ਤੋਂ) ਉਹ ਥਾਂ ਬਿਆਨ ਨਹੀਂ ਹੋ ਸਕਦਾ, (ਮਾਇਆ-ਵੇੜ੍ਹੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ), ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ।


ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥  

जिसु दर कारणि फिरा उदासी सो दरु कोई आइ कहै ॥१॥  

Jis ḏar kāraṇ firā uḏāsī so ḏar ko▫ī ā▫e kahai. ||1||  

For the sake of that door, I wander around sadly, detached from the world; if only someone would come and tell me about that door. ||1||  

ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ।  

ਫਿਰਾ = ਮੈਂ ਫਿਰਦਾ ਹਾਂ। ਆਇ = ਆ ਕੇ। ਕਹੈ = ਦੱਸੇ ॥੧॥
(ਜਿਥੇ ਪ੍ਰਭੂ ਵੱਸਦਾ ਹੈ) ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ (ਚਿਰਾਂ ਤੋਂ) ਭਾਲ ਕਰਦਾ ਫਿਰਦਾ ਹਾਂ, (ਮੇਰਾ ਮਨ ਲੋਚਦਾ ਹੈ ਕਿ) ਕੋਈ (ਗੁਰਮੁਖਿ) ਆ ਕੇ ਮੈਨੂੰ ਉਹ ਥਾਂ ਦੱਸੇ ॥੧॥


ਕਿਨ ਬਿਧਿ ਸਾਗਰੁ ਤਰੀਐ  

किन बिधि सागरु तरीऐ ॥  

Kin biḏẖ sāgar ṯarī▫ai.  

How can I cross over the world-ocean?  

ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ?  

ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ?
(ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸੰਸਾਰ-ਸਮੁੰਦਰ ਵਿੱਥ ਪਾ ਰਿਹਾ ਹੈ।


ਜੀਵਤਿਆ ਨਹ ਮਰੀਐ ॥੧॥ ਰਹਾਉ  

जीवतिआ नह मरीऐ ॥१॥ रहाउ ॥  

Jīvṯi▫ā nah marī▫ai. ||1|| rahā▫o.  

While I am living, I cannot be dead. ||1||Pause||  

ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ।  

ਨਹ ਮਰੀਐ = ਮਰਿਆ ਨਹੀਂ ਜਾ ਸਕਦਾ ॥੧॥
ਜਦ ਤਕ ਸੰਸਾਰ-ਸਮੁੰਦਰ ਤੋਂ ਪਾਰ ਨ ਲੰਘੀਏ, ਤਦ ਤਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ) ਸੰਸਾਰ-ਸਮੁੰਦਰ ਤੋਂ ਪਾਰ ਕਿਨ੍ਹਾਂ ਤਰੀਕਿਆਂ ਨਾਲ ਲੰਘੀਏ? ਜੀਊਂਦਿਆਂ ਮਰਿਆ ਨਹੀਂ ਜਾ ਸਕਦਾ (ਤੇ, ਜਦ ਤਕ ਜੀਊਂਦੇ ਮਰੀਏ ਨਾਹ, ਤਦ ਤਕ ਸਮੁੰਦਰ ਤਰਿਆ ਨਹੀਂ ਜਾ ਸਕਦਾ) ॥੧॥ ਰਹਾਉ॥


ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ  

दुखु दरवाजा रोहु रखवाला आसा अंदेसा दुइ पट जड़े ॥  

Ḏukẖ ḏarvājā rohu rakẖvālā āsā anḏesā ḏu▫e pat jaṛe.  

Pain is the door, and anger is the guard; hope and anxiety are the two shutters.  

ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ।  

ਰੋਹੁ = ਕ੍ਰੋਧ। ਰਖਵਾਲਾ = ਦਰਬਾਨ, ਰਾਖਾ। ਅੰਦੇਸਾ = ਫ਼ਿਕਰ, ਚਿੰਤਾ। ਪਟ = ਭਿੱਤ, ਤਖ਼ਤੇ।
ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ (ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ) ਬੈਠਾ ਹੋਇਆ ਹੈ (ਜਿਸ ਦੇ ਬਾਹਰ) ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ (ਉਸ ਦੁੱਖ-ਦਰਵਾਜ਼ੇ ਨੂੰ) ਦੋ ਭਿੱਤ ਲੱਗੇ ਹੋਏ ਹਨ।


ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥  

माइआ जलु खाई पाणी घरु बाधिआ सत कै आसणि पुरखु रहै ॥२॥  

Mā▫i▫ā jal kẖā▫ī pāṇī gẖar bāḏẖi▫ā saṯ kai āsaṇ purakẖ rahai. ||2||  

Maya is the water in the moat; in the middle of this moat, he has built his home. The Primal Lord sits in the Seat of Truth. ||2||  

ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ।  

ਮਾਇਆ ਜਲੁ = ਮਾਇਆ ਦੀ ਆਬ, ਮਾਇਆ ਦੀ ਚਮਕ। ਪਾਣੀ = ਵਿਸ਼ੇ ਵਿਕਾਰਾਂ ਦੇ ਪਾਣੀ ਵਿਚ। ਸਤ = ਸ਼ਾਂਤੀ, ਸਹਿਜ ਅਵਸਥਾ। ਆਸਣਿ = ਆਸਣ ਉਤੇ। ਪੁਰਖੁ = ਵਿਆਪਕ ਪ੍ਰਭੂ ॥੨॥
ਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ (ਪੁੱਟੀ ਹੋਈ) ਹੈ (ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ) ਪਾਣੀ ਵਿਚ (ਮਨੁੱਖ ਦਾ (ਹਿਰਦਾ-) ਘਰ ਬਣਿਆ ਹੋਇਆ ਹੈ ॥੨॥


ਕਿੰਤੇ ਨਾਮਾ ਅੰਤੁ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ  

किंते नामा अंतु न जाणिआ तुम सरि नाही अवरु हरे ॥  

Kinṯe nāmā anṯ na jāṇi▫ā ṯum sar nāhī avar hare.  

You have so many Names, Lord, I do not know their limit. There is no other equal to You.  

ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ।  

ਕਿੰਤੇ = ਕਿਤਨੇ ਹੀ। ਸਰਿ = ਬਰਾਬਰ। ਹਰੇ = ਹੇ ਹਰੀ!
(ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਹੇ ਪ੍ਰਭੂ! ਭਾਵੇਂ) ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।


ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥  

ऊचा नही कहणा मन महि रहणा आपे जाणै आपि करे ॥३॥  

Ūcẖā nahī kahṇā man mėh rahṇā āpe jāṇai āp kare. ||3||  

Do not speak out loud - remain in your mind. The Lord Himself knows, and He Himself acts. ||3||  

ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ।  

ਉਚਾ = ਉੱਚੀ ਬੋਲ ਕੇ। ਆਪੇ = ਪ੍ਰਭੂ ਆਪ ਹੀ ॥੩॥
(ਮਨ ਦੇ ਅਜੇਹੇ ਭਾਵ) ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, (ਸਭ ਦੇ ਅੰਦਰ ਪ੍ਰੇਰਕ ਹੋ ਕੇ) ਆਪ ਹੀ (ਸਭ ਕੁਝ) ਕਰ ਰਿਹਾ ਹੈ ॥੩॥


ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ  

जब आसा अंदेसा तब ही किउ करि एकु कहै ॥  

Jab āsā anḏesā ṯab hī ki▫o kar ek kahai.  

As long as there is hope, there is anxiety; so how can anyone speak of the One Lord?  

ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ?  

ਅੰਦੇਸਾ = ਸਹਿਮ, ਚਿੰਤਾ। ਕਿਉ ਕਰਿ = ਕਿਵੇਂ?
ਜਦ ਤਕ (ਜੀਵ ਦੇ ਮਨ ਵਿਚ ਮਾਇਆ ਦੀਆਂ) ਆਸਾਂ ਹਨ, ਤਦ ਤਕ ਸਹਿਮ-ਫ਼ਿਕਰ ਹਨ (ਸਹਿਮਾਂ ਫ਼ਿਕਰਾਂ ਵਿਚ ਰਹਿ ਕੇ) ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ।


ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥  

आसा भीतरि रहै निरासा तउ नानक एकु मिलै ॥४॥  

Āsā bẖīṯar rahai nirāsā ṯa▫o Nānak ek milai. ||4||  

In the midst of hope, remain untouched by hope; then, O Nanak, you shall meet the One Lord. ||4||  

ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ।  

ਨਿਰਾਸਾ = ਆਸਾਂ ਤੋਂ ਨਿਰਲੇਪ। ਤਉ = ਤਦੋਂ ॥੪॥
ਪਰ ਹੇ ਨਾਨਕ! ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ (ਇਸ ਨੂੰ) ਪਰਮਾਤਮਾ ਮਿਲ ਪੈਂਦਾ ਹੈ ॥੪॥


ਇਨ ਬਿਧਿ ਸਾਗਰੁ ਤਰੀਐ  

इन बिधि सागरु तरीऐ ॥  

In biḏẖ sāgar ṯarī▫ai.  

In this way, you shall cross over the world-ocean.  

ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।  

xxx
(ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ!) ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,


ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥  

जीवतिआ इउ मरीऐ ॥१॥ रहाउ दूजा ॥३॥  

Jīvṯi▫ā i▫o marī▫ai. ||1|| rahā▫o ḏūjā. ||3||  

This is the way to remain dead while yet alive. ||1||Second Pause||3||  

ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ।  

xxx॥੧॥ਰਹਾਉ ਦੂਜਾ॥੩॥
ਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੩॥


ਰਾਮਕਲੀ ਮਹਲਾ  

रामकली महला १ ॥  

Rāmkalī mėhlā 1.  

Raamkalee, First Mehl:  

ਰਾਮਕਲੀ ਪਹਿਲੀ ਪਾਤਿਸ਼ਾਹੀ।  

xxx
xxx


ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ  

सुरति सबदु साखी मेरी सिंङी बाजै लोकु सुणे ॥  

Suraṯ sabaḏ sākẖī merī sińī bājai lok suṇe.  

Awareness of the Shabad and the Teachings is my horn; the people hear the sound of its vibrations.  

ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ।  

ਸੁਰਤਿ = ਪ੍ਰਭੂ-ਚਰਨਾਂ ਵਿਚ ਧਿਆਨ। ਸਬਦੁ = ਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀ = ਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀ = ਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ = (ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ।
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ।


ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥  

पतु झोली मंगण कै ताई भीखिआ नामु पड़े ॥१॥  

Paṯ jẖolī mangaṇ kai ṯā▫ī bẖīkẖi▫ā nām paṛe. ||1||  

Honor is my begging-bowl, and the Naam, the Name of the Lord, is the charity I receive. ||1||  

ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ।  

ਪਤੁ = ਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈ = ਵਾਸਤੇ। ਭੀਖਿਆ = ਭਿੱਛਿਆ ॥੧॥
(ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ॥੧॥


ਬਾਬਾ ਗੋਰਖੁ ਜਾਗੈ  

बाबा गोरखु जागै ॥  

Bābā gorakẖ jāgai.  

O Baba, Gorakh is the Lord of the Universe; He is always awake and aware.  

ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ।  

ਬਾਬਾ = ਹੇ ਜੋਗੀ!
ਹੇ ਜੋਗੀ! (ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ।


ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਲਾਗੈ ॥੧॥ ਰਹਾਉ  

गोरखु सो जिनि गोइ उठाली करते बार न लागै ॥१॥ रहाउ ॥  

Gorakẖ so jin go▫e uṯẖālī karṯe bār na lāgai. ||1|| rahā▫o.  

He alone is Gorakh, who sustains the earth; He created it in an instant. ||1||Pause||  

ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ।  

ਜਿਨਿ = ਜਿਸ (ਗੋਰਖ) ਨੇ। ਗੋਇ = ਸ੍ਰਿਸ਼ਟੀ, ਧਰਤੀ। ਉਠਾਲੀ = ਪੈਦਾ ਕੀਤੀ ਹੈ। ਕਰਤੇ = ਪੈਦਾ ਕਰਦੇ ਨੂੰ। ਬਾਰ = ਦੇਰ, ਚਿਰ ॥੧॥
(ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ॥


ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ  

पाणी प्राण पवणि बंधि राखे चंदु सूरजु मुखि दीए ॥  

Pāṇī parāṇ pavaṇ banḏẖ rākẖe cẖanḏ sūraj mukẖ ḏī▫e.  

Binding together water and air, He infused the breath of life into the body, and made the lamps of the sun and the moon.  

ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ।  

ਪਾਣੀ ਪਵਣਿ = ਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿ = ਬੰਨ੍ਹ ਕੇ। ਪ੍ਰਾਣ = ਜਿੰਦਾਂ। ਮੁਖਿ = ਮੁਖੀ। ਦੀਏ = ਦੀਵੇ।
(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ,


ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥  

मरण जीवण कउ धरती दीनी एते गुण विसरे ॥२॥  

Maraṇ jīvaṇ ka▫o ḏẖarṯī ḏīnī eṯe guṇ visre. ||2||  

To die and to live, He gave us the earth, but we have forgotten these blessings. ||2||  

ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ।  

ਮਰਣ ਜੀਵਣ ਕਉ = ਵੱਸਣ ਲਈ। ਏਤੇ = ਇਤਨੇ, ਇਹ ਸਾਰੇ ॥੨॥
ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ॥੨॥


ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ  

सिध साधिक अरु जोगी जंगम पीर पुरस बहुतेरे ॥  

Siḏẖ sāḏẖik ar jogī jangam pīr puras bahuṯere.  

There are so many Siddhas, seekers, Yogis, wandering pilgrims, spiritual teachers and good people.  

ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ।  

ਸਿਧ = (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਜੰਗਮ = ਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇ = ਅਨੇਕਾਂ।
ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ,


ਜੇ ਤਿਨ ਮਿਲਾ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥  

जे तिन मिला त कीरति आखा ता मनु सेव करे ॥३॥  

Je ṯin milā ṯa kīraṯ ākẖā ṯā man sev kare. ||3||  

If I meet them, I chant the Lord's Praises, and then, my mind serves Him. ||3||  

ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ।  

ਤਿਨ = ਉਹਨਾਂ ਨੂੰ। ਮਿਲਾ = ਮੈਂ ਮਿਲਾਂ। ਕੀਰਤਿ = ਸਿਫ਼ਤਿ-ਸਾਲਾਹ। ਆਖਾ = ਮੈਂ ਆਖਾਂ ॥੩॥
ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ॥੩॥


ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ  

कागदु लूणु रहै घ्रित संगे पाणी कमलु रहै ॥  

Kāgaḏ lūṇ rahai gẖariṯ sange pāṇī kamal rahai.  

Paper and salt, protected by ghee, remain untouched by water, as the lotus remains unaffected in water.  

ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ।  

ਰਹੈ = ਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤ = ਘਿਉ। ਸੰਗੇ = ਨਾਲ।
ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ,


ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥  

ऐसे भगत मिलहि जन नानक तिन जमु किआ करै ॥४॥४॥  

Aise bẖagaṯ milėh jan Nānak ṯin jam ki▫ā karai. ||4||4||  

Those who meet with such devotees, O servant Nanak - what can death do to them? ||4||4||  

ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ।  

ਐਸੇ = ਇਸ ਤਰ੍ਹਾਂ। ਕਿਆ ਕਰੈ = ਕੁਝ ਵਿਗਾੜ ਨਹੀਂ ਸਕਦਾ ॥੪॥੪॥
ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੪॥੪॥


ਰਾਮਕਲੀ ਮਹਲਾ  

रामकली महला १ ॥  

Rāmkalī mėhlā 1.  

Raamkalee, First Mehl:  

ਰਾਮਕਲੀ ਪਹਿਲੀ ਪਾਤਿਸ਼ਾਹੀ।  

xxx
xxx


ਸੁਣਿ ਮਾਛਿੰਦ੍ਰਾ ਨਾਨਕੁ ਬੋਲੈ  

सुणि माछिंद्रा नानकु बोलै ॥  

Suṇ mācẖẖinḏarā Nānak bolai.  

Listen, Machhindra, to what Nanak says.  

ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮਾਛਿੰਦਰ!  

ਮਾਛਿੰਦ੍ਰਾ = ਹੇ ਮਾਛਿੰਦ੍ਰ ਜੋਗੀ!
ਨਾਨਕ ਆਖਦਾ ਹੈ-ਹੇ ਮਾਛਿੰਦ੍ਰ! ਸੁਣ।


ਵਸਗਤਿ ਪੰਚ ਕਰੇ ਨਹ ਡੋਲੈ  

वसगति पंच करे नह डोलै ॥  

vasgaṯ pancẖ kare nah dolai.  

One who subdues the five passions does not waver.  

ਜੋ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ, ਉਹ ਥਿੜਕਦਾ ਨਹੀਂ।  

ਵਸਗਤਿ = ਵੱਸ ਵਿਚ। ਪੰਚ = ਕਾਮਾਦਿਕ ਪੰਜ ਵਿਕਾਰ।
(ਅਸਲ ਵਿਰਕਤ ਕਾਮਾਦਿਕ) ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ (ਇਹਨਾਂ ਦੇ ਸਾਹਮਣੇ) ਉਹ ਕਦੇ ਡੋਲਦਾ ਨਹੀਂ।


ਐਸੀ ਜੁਗਤਿ ਜੋਗ ਕਉ ਪਾਲੇ  

ऐसी जुगति जोग कउ पाले ॥  

Aisī jugaṯ jog ka▫o pāle.  

One who practices Yoga in such a way,  

ਜੋ ਐਹੋ ਜਿਹੇ ਤਰੀਕੇ ਨਾਲ ਯੋਗ ਦੀ ਕਮਾਈ ਕਰਦਾ ਹੈ,  

ਜੋਗ ਕਉ ਪਾਲੇ = ਜੋਗ ਦਾ ਸਾਧਨ ਕਰੇ, ਜੋਗ ਨੂੰ ਸੰਭਾਲੇ।
ਉਹ ਵਿਰਕਤ ਇਸ ਤਰ੍ਹਾਂ ਦੀ ਜੀਵਨ-ਜੁਗਤਿ ਨੂੰ ਸੰਭਾਲ ਰੱਖਦਾ ਹੈ, ਇਹੀ ਹੈ ਉਸ ਦਾ ਜੋਗ-ਸਾਧਨ।


ਆਪਿ ਤਰੈ ਸਗਲੇ ਕੁਲ ਤਾਰੇ ॥੧॥  

आपि तरै सगले कुल तारे ॥१॥  

Āp ṯarai sagle kul ṯāre. ||1||  

saves himself, and saves all his generations. ||1||  

ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।  

xxx॥੧॥
(ਇਸ ਜੁਗਤਿ ਨਾਲ ਉਹ) ਆਪ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚੋਂ) ਪਾਰ ਲੰਘ ਜਾਂਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥


ਸੋ ਅਉਧੂਤੁ ਐਸੀ ਮਤਿ ਪਾਵੈ  

सो अउधूतु ऐसी मति पावै ॥  

So a▫uḏẖūṯ aisī maṯ pāvai.  

He alone is a hermit, who attains such understanding.  

ਕੇਵਲ ਉਹ ਹੀ ਤਿਆਗੀ ਹੈ, ਜਿਸ ਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ।  

ਅਉਧੂਤੁ = ਵਿਰਕਤ ਸਾਧੂ, ਜਿਸ ਨੇ ਮਾਇਆ ਦੇ ਪ੍ਰਭਾਵ ਨੂੰ ਪਰੇ ਹਟਾ ਦਿੱਤਾ ਹੈ {ਧੂ = ਹਿਲਾਣਾ। ਅਵ-ਧੂ = ਹਿਲਾ ਕੇ ਪਰੇ ਸੁੱਟ ਦੇਣਾ}।
(ਹੇ ਮਾਛਿੰਦ੍ਰ! ਅਸਲ) ਵਿਰਕਤ ਉਹ ਹੈ ਜਿਸ ਨੂੰ ਅਜੇਹੀ ਸਮਝ ਆ ਜਾਂਦੀ ਹੈ,


ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ  

अहिनिसि सुंनि समाधि समावै ॥१॥ रहाउ ॥  

Ahinis sunn samāḏẖ samāvai. ||1|| rahā▫o.  

Day and night, he remains absorbed in deepest Samaadhi. ||1||Pause||  

ਦਿਨ ਤੇ ਰਾਤ, ਉਹ ਅਫੁਰ ਤਾੜੀ ਅੰਦਰ ਲੀਨ ਰਹਿੰਦਾ ਹੈ। ਠਹਿਰਾਓ।  

ਅਹਿ = ਦਿਨ। ਨਿਸਿ = ਰਾਤ। ਸੁੰਨਿ = ਸੁੰਨ ਵਿਚ, ਸੁੰਞ ਵਿਚ। ਸੁੰਨ = ਉਹ ਅਵਸਥਾ ਜਿਥੇ ਮਾਇਆ ਵਲੋਂ ਸੁੰਞ ਹੋਵੇ, ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ ॥੧॥
ਕਿ ਉਹ ਦਿਨ ਰਾਤ ਐਸੇ ਆਤਮਕ ਟਿਕਾਉ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੁੰਦੀ ਹੈ ॥੧॥ ਰਹਾਉ॥


ਭਿਖਿਆ ਭਾਇ ਭਗਤਿ ਭੈ ਚਲੈ  

भिखिआ भाइ भगति भै चलै ॥  

Bẖikẖi▫ā bẖā▫e bẖagaṯ bẖai cẖalai.  

He begs for loving devotion to the Lord, and lives in the Fear of God.  

ਉਹ ਪ੍ਰਭੂ ਦੀ ਪ੍ਰੇਮਮਈ ਸੇਵਾ ਦੀ ਖੈਰ ਮੰਗਦਾ ਹੈ ਅਤੇ ਉਸ ਦੇ ਨਿਰਮਲ ਭਉ ਅੰਦਰ ਵੱਸਦਾ ਹੈ।  

ਭਿਖਿਆ = ਭਿੱਛਿਆ। ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਭੈ = ਪਰਮਾਤਮਾ ਦੇ ਡਰ-ਅਦਬ ਵਿਚ। ਚਲੈ = ਤੁਰੈ, ਜੀਵਨ ਗੁਜ਼ਾਰੇ।
(ਹੇ ਮਾਛਿੰਦ੍ਰ! ਅਸਲ ਵਿਰਕਤ) ਪਰਮਾਤਮਾ ਦੇ ਪਿਆਰ ਵਿਚ ਭਗਤੀ ਵਿਚ ਅਤੇ ਡਰ-ਅਦਬ ਵਿਚ ਜੀਵਨ ਬਤੀਤ ਕਰਦਾ ਹੈ, ਇਹ ਹੈ ਉਸ ਦੀ (ਆਤਮਕ) ਭਿੱਛਿਆ (ਜੋ ਉਹ ਪ੍ਰਭੂ ਦੇ ਦਰ ਤੋਂ ਹਾਸਲ ਕਰਦਾ ਹੈ।


ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ  

होवै सु त्रिपति संतोखि अमुलै ॥  

Hovai so ṯaripaṯ sanṯokẖ amulai.  

He is satisfied, with the priceless gift of contentment.  

ਉਹ ਸਬਰ ਸਿਦਕ ਦੀ ਅਮੋਲਕ ਦਾਤ ਨਾਲ ਰੱਜ ਜਾਂਦਾ ਹੈ।  

ਸੰਤੋਖਿ = ਸੰਤੋਖ ਨਾਲ। ਸੰਤੋਖਿ ਅਮੁਲੈ = ਅਮੋਲਕ ਸੰਤੋਖ ਨਾਲ।
ਇਸ ਭਿੱਛਿਆ ਨਾਲ ਉਸ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਤੇ) ਉਸ ਅਮੋਲਕ ਸੰਤੋਖ ਨਾਲ ਉਹ ਰੱਜਿਆ ਰਹਿੰਦਾ ਹੈ (ਭਾਵ, ਉਸ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ)।


ਧਿਆਨ ਰੂਪਿ ਹੋਇ ਆਸਣੁ ਪਾਵੈ  

धिआन रूपि होइ आसणु पावै ॥  

Ḏẖi▫ān rūp ho▫e āsaṇ pāvai.  

Becoming the embodiment of meditation, he attains the true Yogic posture.  

ਸਾਈਂ ਦੇ ਸਿਮਰਨ ਦਾ ਸਰੂਪ ਹੋ ਕੇ, ਉਹ ਉਸ ਦੇ ਟਿਕਾਣੇ ਨੂੰ ਪੁੱਜ ਜਾਂਦਾ ਹੈ।  

ਰੂਪਿ = ਰੂਪ ਵਾਲਾ। ਧਿਆਨ ਰੂਪਿ ਹੋਇ = ਪ੍ਰਭੂ ਦੇ ਧਿਆਨ ਵਿਚ ਇਕ-ਮਿਕ ਹੋ ਕੇ। ਆਸਣੁ ਪਾਵੈ = ਆਸਣ ਵਿਛਾਏ।
(ਪ੍ਰਭੂ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ ਉਹ ਵਿਰਕਤ) ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ, ਇਸ ਲਿਵ-ਲੀਨਤਾ ਦਾ ਉਹ (ਆਪਣੇ ਆਤਮਾ ਵਾਸਤੇ) ਆਸਣ ਵਿਛਾਂਦਾ ਹੈ।


ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥  

सचि नामि ताड़ी चितु लावै ॥२॥  

Sacẖ nām ṯāṛī cẖiṯ lāvai. ||2||  

He focuses his consciousness in the deep trance of the True Name. ||2||  

ਉਹ ਆਪਣੇ ਮਨ ਦੀ ਬਿਰਤੀ ਨੂੰ ਸਤਨਾਮ ਨਾਲ ਜੋੜ ਲੈਂਦਾ ਹੈ।  

ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਨਾਮਿ = ਨਾਮ ਵਿਚ ॥੨॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ, ਪਰਮਾਤਮਾ ਦੇ ਨਾਮ ਵਿਚ ਉਹ ਆਪਣਾ ਚਿੱਤ ਜੋੜਦਾ ਹੈ, ਇਹ (ਉਸ ਵਿਰਕਤ ਦੀ) ਤਾੜੀ ਹੈ ॥੨॥


ਨਾਨਕੁ ਬੋਲੈ ਅੰਮ੍ਰਿਤ ਬਾਣੀ  

नानकु बोलै अम्रित बाणी ॥  

Nānak bolai amriṯ baṇī.  

Nanak chants the Ambrosial Bani.  

ਨਾਨਕ ਅੰਮ੍ਰਿਤ-ਰੂਪੀ ਗੁਰਬਾਣੀ ਉਚਾਰਨ ਕਰਦਾ ਹੈ।  

ਅੰਮ੍ਰਿਤ ਬਾਣੀ = ਅਮਰ ਕਰਨ ਵਾਲੀ ਬਾਣੀ, ਆਤਮਕ ਜੀਵਨ ਦੇਣ ਵਾਲੀ ਬਾਣੀ।
ਨਾਨਕ ਆਤਮਕ ਜੀਵਨ ਦੇਣ ਵਾਲੀ ਬਾਣੀ ਆਖਦਾ ਹੈ-


ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ  

सुणि माछिंद्रा अउधू नीसाणी ॥  

Suṇ mācẖẖinḏarā a▫oḏẖū nīsāṇī.  

Listen, O Machhindra: this is the insignia of the true hermit.  

ਤੂੰ ਕੰਨ ਕਰ, ਹੇ ਮਾਛਿੰਦਰ! ਇਹ ਹੈ ਨਿਸ਼ਾਨੀ ਨਿਰਲੇਪ ਯੋਗੀ ਦੀ।  

ਅਉਧੂ ਨੀਸਾਣੀ = ਵਿਰਕਤ ਸਾਧ ਦੇ ਲੱਛਣ।
ਹੇ ਮਾਛਿੰਦ੍ਰ! ਸੁਣ। ਵਿਰਕਤ ਦੇ ਲੱਛਣ ਇਹ ਹਨ ਕਿ


ਆਸਾ ਮਾਹਿ ਨਿਰਾਸੁ ਵਲਾਏ  

आसा माहि निरासु वलाए ॥  

Āsā māhi nirās valā▫e.  

One who, in the midst of hope, remains untouched by hope,  

ਜੋ ਆਸ਼ਾ ਅੰਦਰ ਆਸ਼ਾ-ਰਹਿਤ ਰਹਿੰਦਾ ਹੈ,  

ਨਿਰਾਸੁ = ਮਾਇਆ ਦੀਆਂ ਆਸਾਂ ਵਲੋਂ ਉਪਰਾਮ। ਵਲਾਏ = ਜੀਵਨ-ਸਮਾ ਲੰਘਾਏ।
(ਅਸਲੀ ਵਿਰਕਤ) ਦੁਨੀਆ ਦੀਆਂ ਆਸਾਂ ਵਿਚ ਰਹਿੰਦਾ ਹੋਇਆ ਭੀ ਆਸਾਂ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ,


ਨਿਹਚਉ ਨਾਨਕ ਕਰਤੇ ਪਾਏ ॥੩॥  

निहचउ नानक करते पाए ॥३॥  

Nihcẖa▫o Nānak karṯe pā▫e. ||3||  

shall truly find the Creator Lord. ||3||  

ਉਹ ਯਕੀਨਨ ਹੀ ਆਪਣੇ ਸਿਰਜਣਹਾਰ ਨਾਲ ਮਿਲ ਪੈਂਦਾ ਹੈ।  

ਨਿਹਚਉ = ਯਕੀਨਨ, ਇਹ ਗੱਲ ਪੱਕੀ ਸਮਝੋ ॥੩॥
ਤੇ ਇਸ ਤਰ੍ਹਾਂ ਹੇ ਨਾਨਕ! ਉਹ ਯਕੀਨੀ ਤੌਰ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ॥੩॥


ਪ੍ਰਣਵਤਿ ਨਾਨਕੁ ਅਗਮੁ ਸੁਣਾਏ  

प्रणवति नानकु अगमु सुणाए ॥  

Paraṇvaṯ Nānak agam suṇā▫e.  

Prays Nanak, I share the mysterious secrets of God.  

ਗੁਰੂ ਜੀ ਬਿਨੈ ਕਰਦੇ ਹਨ ਕਿ ਮੈਂ ਤੈਨੂੰ ਗੁੱਝੀਆਂ ਗੱਲਾਂ ਦੱਸਦਾ ਹਾਂ  

ਅਗਮੁ = ਉਹ ਪ੍ਰਭੂ ਜਿਸ ਤਕ ਮਨੁੱਖ ਦੀ ਅਕਲ ਦੀ ਪਹੁੰਚ ਨ ਹੋ ਸਕੇ।
ਨਾਨਕ ਬੇਨਤੀ ਕਰਦਾ ਹੈ-(ਹੇ ਮਾਛਿੰਦ੍ਰ! ਅਸਲ ਵਿਰਕਤ) ਅਪਹੁੰਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆਪ ਸੁਣਦਾ ਹੈ ਤੇ ਹੋਰਨਾਂ ਨੂੰ) ਸੁਣਾਂਦਾ ਹੈ।


ਗੁਰ ਚੇਲੇ ਕੀ ਸੰਧਿ ਮਿਲਾਏ  

गुर चेले की संधि मिलाए ॥  

Gur cẖele kī sanḏẖ milā▫e.  

The Guru and His disciple are joined together!  

ਅਤੇ ਗੁਰੂ ਤੇ ਮੁਰੀਦ ਦਾ ਮਿਲਾਪ ਕਰਾਉਂਦਾ ਹੈ।  

ਸੰਧਿ = ਮਿਲਾਪ।
(ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਸਲ ਵਿਰਕਤ) ਗੁਰੂ ਵਿਚ ਆਪਣਾ ਆਪ ਮਿਲਾ ਦੇਂਦਾ ਹੈ।


ਦੀਖਿਆ ਦਾਰੂ ਭੋਜਨੁ ਖਾਇ  

दीखिआ दारू भोजनु खाइ ॥  

Ḏīkẖi▫ā ḏārū bẖojan kẖā▫e.  

One who eats this food, this medicine of the Teachings,  

ਜੋ ਗੁਰਾਂ ਦੇ ਉਪਦੇਸ਼ ਦੀ ਦਵਾਈ ਅਤੇ ਖਾਣਾ ਖਾਂਦਾ ਹੈ,  

ਦੀਖਿਆ = ਸਿੱਖਿਆ।
ਗੁਰੂ ਦੀ ਸਿੱਖਿਆ ਦੀ ਆਤਮਕ ਖ਼ੁਰਾਕ ਖਾਂਦਾ ਹੈ, ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ (ਜੋ ਉਸ ਦੇ ਆਤਮਕ ਰੋਗਾਂ ਦਾ ਇਲਾਜ ਕਰਦੀ ਹੈ)।


        


© SriGranth.org, a Sri Guru Granth Sahib resource, all rights reserved.
See Acknowledgements & Credits