Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮਕਲੀ ਮਹਲਾ ਘਰੁ ਚਉਪਦੇ  

रामकली महला १ घरु १ चउपदे  

Rāmkalī mėhlā 1 gẖar 1 cẖa▫upḏe  

Raamkalee, First Mehl, First House, Chau-Padas:  

ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।  

xxx
ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ ਰਹਿਤ, ਦੁਸ਼ਮਣੀ ਵਿਹੂਣ, ਅਜਨਮਾ ਅਤੇ ਸਵੈ ਪ੍ਰਕਾਸ਼ਮਾਨ ਹੈ। ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ  

कोई पड़ता सहसाकिरता कोई पड़ै पुराना ॥  

Ko▫ī paṛ▫ṯā sėhsākirṯā ko▫ī paṛai purānā.  

Some read the Sanskrit scriptures, and some read the Puraanas.  

ਕੋਈ ਸੰਸਕ੍ਰਿਤ ਬੋਲੀ ਵਿੱਚ ਲਿਖੇ ਵੇਦਾਂ ਨੂੰ ਵਾਚਦਾ ਹੈ ਅਤੇ ਕੋਈ ਪੁਰਾਣਾਂ ਨੂੰ।  

ਸਹਸਾ ਕਿਰਤਾ = {ਨੋਟ: ਲਫ਼ਜ਼ (संस्कृत) ਸੰਸਕ੍ਰਿਤ ਤੋਂ 'ਸਹਸਾ ਕਿਰਤਾ' ਪ੍ਰਾਕ੍ਰਿਤ-ਰੂਪ ਹੈ} ਮਾਗਧੀ ਪ੍ਰਾਕ੍ਰਿਤ ਭਾਸ਼ਾ ਵਿਚ ਬੌਧ ਤੇ ਜੈਨ ਗ੍ਰੰਥ।
ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ,


ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ  

कोई नामु जपै जपमाली लागै तिसै धिआना ॥  

Ko▫ī nām japai japmālī lāgai ṯisai ḏẖi▫ānā.  

Some meditate on the Naam, the Name of the Lord, and chant it on their malas, focusing on it in meditation.  

ਕੋਈ ਆਪਣੀ ਮਾਲਾ ਉਤੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਇਸ ਅੰਦਰ ਉਸ ਦੀ ਬਿਰਤੀ ਜੁੜੀ ਹੋਈ ਹੈ।  

ਜਪਮਾਲੀ = ਮਾਲਾ। ਧਿਆਨਾ = ਸਮਾਧੀ।
ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ।


ਅਬ ਹੀ ਕਬ ਹੀ ਕਿਛੂ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥  

अब ही कब ही किछू न जाना तेरा एको नामु पछाना ॥१॥  

Ab hī kab hī kicẖẖū na jānā ṯerā eko nām pacẖẖānā. ||1||  

I know nothing, now or ever; I recognize only Your One Name, Lord. ||1||  

ਮੈਨੂੰ ਹੁਣ ਅਤੇ ਕਦੇ ਦਾ ਕੁਝ ਭੀ ਪਤਾ ਨਹੀਂ, ਪ੍ਰੰਤੂ ਮੈਂ ਕੇਵਲ ਤੇਰੇ ਇਕ ਨਾਮ ਨੂੰ ਹੀ ਸਿੰਞਾਣਦਾ ਹਾਂ, ਹੇ ਸੁਆਮੀ!  

ਅਬ ਹੀ ਕਬ ਹੀ = ਹੁਣ ਭੀ ਤੇ ਕਦੇ ਭੀ ॥੧॥
ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ॥੧॥


ਜਾਣਾ ਹਰੇ ਮੇਰੀ ਕਵਨ ਗਤੇ  

न जाणा हरे मेरी कवन गते ॥  

Na jāṇā hare merī kavan gaṯe.  

I do not know, Lord, what my condition shall be.  

ਮੈਨੂੰ ਨਹੀਂ ਪਤਾ ਕਿ ਮੇਰੀ ਕੀ ਹਾਲਤ ਹੋਵੇਗੀ, ਹੇ ਹਰੀ!  

ਨ ਜਾਣਾ = ਮੈਂ ਨਹੀਂ ਜਾਣਦਾ, ਮੈਨੂੰ ਸਮਝ ਨਹੀਂ। ਹਰੇ = ਹੇ ਹਰੀ! ਗਤੇ = ਗਤੀ, ਆਤਮਕ ਹਾਲਤ। ਕਵਨ ਗਤੇ = ਕੇਹੜੀ ਆਤਮਕ ਹਾਲਤ? (ਭਾਵ,) ਨੀਵੀਂ ਆਤਮਕ ਅਵਸਥਾ।
ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ।


ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ  

हम मूरख अगिआन सरनि प्रभ तेरी करि किरपा राखहु मेरी लाज पते ॥१॥ रहाउ ॥  

Ham mūrakẖ agi▫ān saran parabẖ ṯerī kar kirpā rākẖo merī lāj paṯe. ||1|| rahā▫o.  

I am foolish and ignorant; I seek Your Sanctuary, God. Please, save my honor and my self-respect. ||1||Pause||  

ਮੈਂ ਬੇਵਕੂਫ ਅਤੇ ਬੇਸਮਝ ਹਾਂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉਤੇ ਤਰਸ ਕਰ ਅਤੇ ਮੇਰਾ ਸਵੈਮਾਨ ਅਤੇ ਇਜ਼ਤ ਆਬਰੂ ਰੱਖ। ਠਹਿਰਾਉ।  

ਪਤੇ = ਹੇ ਪਤੀ! ॥੧॥
ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ॥੧॥ ਰਹਾਉ॥


ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ  

कबहू जीअड़ा ऊभि चड़तु है कबहू जाइ पइआले ॥  

Kabhū jī▫aṛā ūbẖ cẖaṛaṯ hai kabhū jā▫e pa▫i▫āle.  

Sometimes, the soul soars high in the heavens, and sometimes it falls to the depths of the nether regions.  

ਕਦੇ ਮਨ ਉਚੀਆਂ ਉਡਾਰੀਆਂ ਮਾਰਦਾ ਹੈ ਅਤੇ ਕਦੇ ਇਹ ਪਾਤਾਲ ਵਿੱਚ ਜਾ ਡਿੱਗਦਾ ਹੈ।  

ਊਭਿ = ਉੱਚਾ, ਆਕਾਸ਼ ਵਿਚ। ਜਾਇ = ਜਾਂਦਾ ਹੈ। ਪਇਆਲੇ = ਪਾਤਾਲ ਵਿਚ।
(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ।


ਲੋਭੀ ਜੀਅੜਾ ਥਿਰੁ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥  

लोभी जीअड़ा थिरु न रहतु है चारे कुंडा भाले ॥२॥  

Lobẖī jī▫aṛā thir na rahaṯ hai cẖāre kundā bẖāle. ||2||  

The greedy soul does not remain stable; it searches in the four directions. ||2||  

ਲਾਲਚੀ ਮਨ ਅਸਥਿਰ ਨਹੀਂ ਰਹਿੰਦਾ ਅਤੇ ਧਨ ਦੌਲਤ ਲਈ ਚਾਰੇ ਪਾਸੇ ਖੋਜ ਭਾਲ ਕਰਦਾ ਹੈ।  

ਥਿਰੁ = ਟਿਕਿਆ ਹੋਇਆ। ਕੁੰਡਾ = ਪਾਸੇ। ਭਾਲੇ = ਭਾਲਦਾ ਹੈ ॥੨॥
ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ॥੨॥


ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ  

मरणु लिखाइ मंडल महि आए जीवणु साजहि माई ॥  

Maraṇ likẖā▫e mandal mėh ā▫e jīvaṇ sājėh mā▫ī.  

With death pre-ordained, the soul comes into the world, gathering the riches of life.  

ਆਪਣੀ ਕਿਸਮਤ ਵਿੱਚ ਮੌਤ ਲਿਖਵਾ ਕੇ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ, ਫਿਰ ਭੀ ਵਧੇਰੀ ਜ਼ਿੰਦਗੀ ਲਈ ਉਹ ਧਨ-ਦੌਲਤ ਇਕੱਤਰ ਕਰਦਾ ਹੈ।  

ਮੰਡਲ = ਜਗਤ, ਦੁਨੀਆ। ਸਾਜਹਿ = ਸਾਜਦੇ ਹਨ, ਬਣਾਂਦੇ ਹਨ। ਮਾਈ = ਹੇ ਮਾਂ!
ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ।


ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥  

एकि चले हम देखह सुआमी भाहि बलंती आई ॥३॥  

Ėk cẖale ham ḏekẖah su▫āmī bẖāhi balanṯī ā▫ī. ||3||  

I see that some have already gone, O my Lord and Master; the burning fire is coming closer! ||3||  

ਮੈਂ ਵੇਖਦਾ ਹਾਂ ਕਿ ਕਈ ਪਹਿਲਾਂ ਹੀ ਟੁਰ ਗਏ ਹਨ ਅਤੇ ਮੌਤ ਦੀ ਬਲਦੀ ਹੋਈ ਅੱਗ ਮੇਰੇ ਲਾਗੇ ਢੁਕ ਰਹੀ ਹੈ, ਹੇ ਪ੍ਰਭੂ!  

ਏਕਿ = ਅਨੇਕਾਂ ਜੀਵ। ਚਲੇ = ਤੁਰੇ ਜਾ ਰਹੇ ਹਨ। ਦੇਖਹ = ਅਸੀਂ ਵੇਖਦੇ ਹਾਂ, ਸਾਡੀਆਂ ਅੱਖਾਂ ਦੇ ਸਾਹਮਣੇ। ਸੁਆਮੀ = ਹੇ ਪ੍ਰਭੂ! ਭਾਹਿ = ਅੱਗ। ਬਲੰਤੀ ਆਈ = ਬਲੰਤੀ ਆਹੀ, ਬਲ ਰਹੀ ਹੈ ॥੩॥
ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ॥੩॥


ਕਿਸੀ ਕਾ ਮੀਤੁ ਕਿਸੀ ਕਾ ਭਾਈ ਨਾ ਕਿਸੈ ਬਾਪੁ ਮਾਈ  

न किसी का मीतु न किसी का भाई ना किसै बापु न माई ॥  

Na kisī kā mīṯ na kisī kā bẖā▫ī nā kisai bāp na mā▫ī.  

No one has any friend, and no one has any brother; no one has any father or mother.  

ਨਾਂ ਕਿਸੇ ਦਾ ਕੋਈ ਮਿੱਤਰ ਹੈ, ਨਾਂ ਕਿਸੇ ਦਾ ਕੋਈ ਭਰਾ, ਨਾਂ ਹੀ ਕਿਸੇ ਦਾ ਕੋਈ ਪਿਤਾ ਹੈ ਅਤੇ ਨਾਂ ਹੀ ਮਾਤਾ।  

ਕਿਸੈ = ਕਿਸੇ ਦਾ।
ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ)।


ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥  

प्रणवति नानक जे तू देवहि अंते होइ सखाई ॥४॥१॥  

Paraṇvaṯ Nānak je ṯū ḏevėh anṯe ho▫e sakẖā▫ī. ||4||1||  

Prays Nanak, if You bless me with Your Name, it shall be my help and support in the end. ||4||1||  

ਗੁਰੂ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ! ਜੇਕਰ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰੇਂ, ਤਾਂ ਇਹ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ।  

ਪ੍ਰਣਵਤਿ = ਬੇਨਤੀ ਕਰਦਾ ਹੈ। ਦੇਵਹਿ = (ਨਾਮ ਦੀ ਦਾਤਿ) ਦੇਵੇਂ। ਸਖਾਈ = ਮਿਤ੍ਰ, ਸਹਾਇਕ ॥੪॥੧॥
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ॥੪॥੧॥


ਰਾਮਕਲੀ ਮਹਲਾ  

रामकली महला १ ॥  

Rāmkalī mėhlā 1.  

Raamkalee, First Mehl:  

ਰਾਮਕਲੀ ਪਹਿਲੀ ਪਾਤਿਸ਼ਾਹੀ।  

xxx
xxx


ਸਰਬ ਜੋਤਿ ਤੇਰੀ ਪਸਰਿ ਰਹੀ  

सरब जोति तेरी पसरि रही ॥  

Sarab joṯ ṯerī pasar rahī.  

Your Light is prevailing everywhere.  

ਤੇਰਾ ਪ੍ਰਕਾਸ਼ ਹੇ ਸਾਈਂ! ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।  

ਸਰਬ = ਸਭ ਜੀਵਾਂ ਵਿਚ। ਪਸਰਿ ਰਹੀ = ਵਿਆਪਕ ਹੈ।
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ।


ਜਹ ਜਹ ਦੇਖਾ ਤਹ ਨਰਹਰੀ ॥੧॥  

जह जह देखा तह नरहरी ॥१॥  

Jah jah ḏekẖā ṯah narharī. ||1||  

Wherever I look, there I see the Lord. ||1||  

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਮੈਂ ਆਪਣੇ ਸਾਹਿਬ, ਹਰੀ ਰੂਪੀ, ਸ਼ੇਰ ਨੂੰ ਵੇਖਦਾ ਹਾਂ।  

ਦੇਖਾ = ਮੈਂ ਵੇਖਾਂ। ਜਹ ਜਹ = ਜਿੱਥੇ ਜਿੱਥੇ। ਨਰਹਰੀ = ਹੇ ਪਰਮਾਤਮਾ! ॥੧॥
(ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ॥੧॥


ਜੀਵਨ ਤਲਬ ਨਿਵਾਰਿ ਸੁਆਮੀ  

जीवन तलब निवारि सुआमी ॥  

Jīvan ṯalab nivār su▫āmī.  

Please rid me of the desire to live, O my Lord and Master.  

ਤੂੰ ਮੇਰੀ ਜੀਉਂਦੇ ਰਹਿਣ ਦੀ ਲਾਲਸਾ ਨੂੰ ਦੂਰ ਕਰ ਦੇ, ਹੇ ਸਾਈਂ!  

ਤਲਬ = ਖ਼ਾਹਸ਼ਾਂ, ਵਧੀਆਂ ਲੋੜਾਂ। ਸੁਆਮੀ = ਹੇ ਮਾਲਿਕ-ਪ੍ਰਭੂ!
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ।


ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ  

अंध कूपि माइआ मनु गाडिआ किउ करि उतरउ पारि सुआमी ॥१॥ रहाउ ॥  

Anḏẖ kūp mā▫i▫ā man gādi▫ā ki▫o kar uṯara▫o pār su▫āmī. ||1|| rahā▫o.  

My mind is entangled in the deep dark pit of Maya. How can I cross over, O Lord and Master? ||1||Pause||  

ਮੇਰਾ ਮਨੂਆ ਸੰਸਾਰੀ ਪਦਾਰਥਾਂ ਦੇ ਅੰਨ੍ਹੇ ਖੂਹ ਅੰਦਰ ਫਸਿਆ ਹੋਇਆ ਹੈ। ਮੈਂ ਕਿਸ ਤਰ੍ਹਾਂ ਬੰਨੇ ਲੱਗ ਸਕਦਾ ਹਾਂ, ਹੇ ਮੇਰੇ ਮਾਲਕ! ਠਹਿਰਾਓ।  

ਕੂਪਿ = ਖੂਹ ਵਿਚ! ਗਾਡਿਆ = ਫਸਿਆ ਹੋਇਆ, ਡਿੱਗਾ ਹੋਇਆ। ਕਿਉ ਕਰਿ = ਕਿਸ ਤਰੀਕੇ ਨਾਲ? ਕਿਸੇ ਤਰ੍ਹਾਂ ਭੀ ਨਹੀਂ ॥੧॥
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ॥੧॥ ਰਹਾਉ॥


ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ  

जह भीतरि घट भीतरि बसिआ बाहरि काहे नाही ॥  

Jah bẖīṯar gẖat bẖīṯar basi▫ā bāhar kāhe nāhī.  

He dwells deep within, inside the heart; how can He not be outside as well?  

ਜਿਨ੍ਹਾਂ ਦੇ ਅੰਦਰ, ਤੇ ਦਿਲ ਅੰਦਰ ਸੁਆਮੀ ਵੱਸਦਾ ਹੈ, ਉਹ ਉਸ ਨੂੰ ਬਾਹਰ ਵਾਰ ਵੀ ਵੇਖਦੇ ਹਨ।  

ਘਟ = ਹਿਰਦਾ। ਭੀਤਰਿ = ਅੰਦਰ। ਕਾਹੇ ਨਾਹੀ = ਕਿਉਂ ਨਹੀਂ? ਜ਼ਰੂਰ।
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ।


ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥  

तिन की सार करे नित साहिबु सदा चिंत मन माही ॥२॥  

Ŧin kī sār kare niṯ sāhib saḏā cẖinṯ man māhī. ||2||  

Our Lord and Master always takes care of us, and keeps us in His thoughts. ||2||  

ਸੁਆਮੀ ਸਦਾ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਅਤੇ ਹਮੇਸ਼ਾਂ ਉਹਨਾਂ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਦਾ ਹੈ।  

ਸਾਰ = ਸੰਭਾਲ। ਚਿੰਤ = ਫ਼ਿਕਰ, ਧਿਆਨ। ਮਾਹੀ = ਵਿਚ ॥੨॥
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ॥੨॥


ਆਪੇ ਨੇੜੈ ਆਪੇ ਦੂਰਿ  

आपे नेड़ै आपे दूरि ॥  

Āpe neṛai āpe ḏūr.  

He Himself is near at hand, and He is far away.  

ਆਪ ਹੀ ਸਾਈਂ ਨਜਦੀਕ ਹੈ ਅਤੇ ਆਪ ਹੀ ਦੁਰੇਡੇ।  

xxx
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ, ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ।


ਆਪੇ ਸਰਬ ਰਹਿਆ ਭਰਪੂਰਿ  

आपे सरब रहिआ भरपूरि ॥  

Āpe sarab rahi▫ā bẖarpūr.  

He Himself is all-pervading, permeating everywhere.  

ਉਹ ਆਪ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।  

xxx
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ।


ਸਤਗੁਰੁ ਮਿਲੈ ਅੰਧੇਰਾ ਜਾਇ  

सतगुरु मिलै अंधेरा जाइ ॥  

Saṯgur milai anḏẖerā jā▫e.  

Meeting the True Guru, the darkness is dispelled.  

ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਅੰਨ੍ਹੇਰਾ ਦੂਰ ਹੋ ਜਾਂਦਾ ਹੈ।  

ਅੰਧੇਰਾ = ਮਾਇਆ ਦੇ ਅੰਨ੍ਹੇ ਖੂਹ ਦਾ ਹਨੇਰਾ।
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ।


        


© SriGranth.org, a Sri Guru Granth Sahib resource, all rights reserved.
See Acknowledgements & Credits