Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੋਂਡ  

गोंड ॥  

Gond.  

Gond:  

ਗੋਂਡ।  

xxx
xxx


ਮੋਹਿ ਲਾਗਤੀ ਤਾਲਾਬੇਲੀ  

मोहि लागती तालाबेली ॥  

Mohi lāgṯī ṯālābelī.  

I am restless and unhappy.  

ਮੈਨੂੰ ਤਲਮਲਾਹਟ ਲੱਗੀ ਹੋਈ ਹੈ।  

ਮੋਹਿ = ਮੈਨੂੰ। ਤਾਲਾਬੇਲੀ = ਤਿਲਮਿਲੀ, ਤਿਲਮਿਲਾਹਟ, ਤੜਫਣੀ}।
ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ,


ਬਛਰੇ ਬਿਨੁ ਗਾਇ ਅਕੇਲੀ ॥੧॥  

बछरे बिनु गाइ अकेली ॥१॥  

Bacẖẖre bin gā▫e akelī. ||1||  

Without her calf, the cow is lonely. ||1||  

ਆਪਣੇ ਵੱਛੇ ਦੇ ਬਗੈਰ ਗਾਂ ਇਕੱਲੀ ਹੈ।  

ਗਾਇ = ਗਾਂ ॥੧॥
ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ) ॥੧॥


ਪਾਨੀਆ ਬਿਨੁ ਮੀਨੁ ਤਲਫੈ  

पानीआ बिनु मीनु तलफै ॥  

Pānī▫ā bin mīn ṯalfai.  

Without water, the fish writhes in pain.  

ਜਦ ਦੇ ਬਾਝੋਂ ਮੱਛੀ ਤੜਫਦੀ ਹੈ।  

ਮੀਨੁ = ਮੱਛੀ। ਤਲਫੈ = ਤੜਫਦੀ ਹੈ।
ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,


ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ  

ऐसे राम नामा बिनु बापुरो नामा ॥१॥ रहाउ ॥  

Aise rām nāmā bin bāpuro nāmā. ||1|| rahā▫o.  

So is poor Naam Dayv without the Lord's Name. ||1||Pause||  

ਸਾਹਿਬ ਦੇ ਨਾਮ ਤੋਂ ਬਗੈਰ, ਇਸੇ ਤਰ੍ਹਾਂ ਦਾ ਹੀ ਹੈ ਵਿਚਾਰਾ ਨਾਮ ਦੇਵ। ਠਹਿਰਾਉ।  

ਬਾਪਰੋ = ਬਪੁਰਾ, ਵਿਚਾਰਾ, ਘਬਰਾਇਆ ਹੋਇਆ ॥੧॥
ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ॥੧॥ ਰਹਾਉ॥


ਜੈਸੇ ਗਾਇ ਕਾ ਬਾਛਾ ਛੂਟਲਾ  

जैसे गाइ का बाछा छूटला ॥  

Jaise gā▫e kā bācẖẖā cẖẖūtlā.  

Like the cow's calf, which, when let loose,  

ਜਿਸ ਤਰ੍ਹਾਂ ਜਦ ਗਾਂ ਦਾ ਵੱਛਾ ਛੁੱਟ ਜਾਂਦਾ ਹੈ,  

ਛੂਟਲਾ = ਕਿੱਲੇ ਨਾਲੋਂ ਖੁਲ੍ਹ ਜਾਂਦਾ ਹੈ। ਬਾਛਾ = ਵੱਛਾ।
ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ,


ਥਨ ਚੋਖਤਾ ਮਾਖਨੁ ਘੂਟਲਾ ॥੨॥  

थन चोखता माखनु घूटला ॥२॥  

Than cẖokẖ▫ṯā mākẖan gẖūtlā. ||2||  

sucks at her udders and drinks her milk -||2||  

ਉਹ ਉਸ ਦੇ ਥਣਾਂ ਨੂੰ ਚੁੰਘਦਾ ਅਤੇ ਦੁੱਧ ਨੂੰ ਪੀਂਦਾ ਹੈ।  

ਚੋਖਤਾ = ਚੁੰਘਦਾ ਹੈ। ਘੂਟਲਾ = ਘੁੱਟ ਭਰਦਾ ਹੈ ॥੨॥
ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ, ॥੨॥


ਨਾਮਦੇਉ ਨਾਰਾਇਨੁ ਪਾਇਆ  

नामदेउ नाराइनु पाइआ ॥  

Nāmḏe▫o nārā▫in pā▫i▫ā.  

So has Naam Dayv found the Lord.  

ਇਸੇ ਤਰ੍ਹਾਂ ਹੀ ਨਾਮਦੇਵ ਦੇ ਪ੍ਰਭੂ ਪਰਾਪਤ ਕਰ ਲਿਆ ਹੈ।  

xxx
ਤਿਵੇਂ ਮੈਨੂੰ ਨਾਮਦੇਵ ਨੂੰ ਮੈਨੂੰ ਰੱਬ ਮਿਲ ਪਿਆ,


ਗੁਰੁ ਭੇਟਤ ਅਲਖੁ ਲਖਾਇਆ ॥੩॥  

गुरु भेटत अलखु लखाइआ ॥३॥  

Gur bẖetaṯ alakẖ lakẖā▫i▫ā. ||3||  

Meeting the Guru, I have seen the Unseen Lord. ||3||  

ਗੁਰਾਂ ਨੂੰ ਮਿਲ ਕੇ, ਮੈਂ ਅਦ੍ਰਿਸ਼ਟ ਸੁਆਮੀ ਨੂੰ ਦੇਖ ਲਿਆ ਹੈ।  

ਭੇਟਤ = ਮਿਲਦਿਆਂ ਹੀ। ਅਲਖੁ = ਜੋ ਲਖਿਆ ਨਾਹ ਜਾ ਸਕੇ, ਜਿਸ ਦੇ ਗੁਣਾਂ ਦਾ ਥਹੁ ਨਹੀਂ ਪੈ ਸਕਦਾ ॥੩॥
ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਜਦੋਂ ਸਤਿਗੁਰੂ ਮਿਲਿਆ ॥੩॥


ਜੈਸੇ ਬਿਖੈ ਹੇਤ ਪਰ ਨਾਰੀ  

जैसे बिखै हेत पर नारी ॥  

Jaise bikẖai heṯ par nārī.  

As the man driven by sex wants another man's wife,  

ਜਿਸ ਤਰ੍ਹਾਂ ਕਾਮ-ਚੇਸਟਾ ਲਈ, ਬੰਦਾ ਪਰਾਈ ਇਸਤਰੀ ਨੂੰ ਪਿਆਰ ਕਰਦਾ ਹੈ,  

ਬਿਖੈ ਹੇਤ = ਵਿਸ਼ੇ ਦੀ ਖ਼ਾਤਰ।
ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,


ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥  

ऐसे नामे प्रीति मुरारी ॥४॥  

Aise nāme parīṯ murārī. ||4||  

so does Naam Dayv love the Lord. ||4||  

ਇਸੇ ਤਰ੍ਹਾਂ ਦਾ ਹੀ ਨਾਮੇ ਦਾ ਹੰਕਾਰ ਦੇ ਵੈਰੀ ਵਾਹਿਗੁਰੂ ਨਾਲ ਪ੍ਰੇਮ ਹੈ।  

xxx॥੪॥
ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ॥੪॥


ਜੈਸੇ ਤਾਪਤੇ ਨਿਰਮਲ ਘਾਮਾ  

जैसे तापते निरमल घामा ॥  

Jaise ṯāpṯe nirmal gẖāmā.  

As the earth burns in the dazzling sunlight,  

ਜਿਸ ਤਰ੍ਹਾਂ ਚਮਕਦੀ ਹੋਈ ਧੁੱਪ ਵਿੱਚ ਆਦਮੀ ਦਾ ਜਿਸਮ ਮੱਚਦਾ ਹੈ,  

ਤਾਪਤੇ = ਤਪਦੇ ਹਨ। ਨਿਰਮਲ = ਸਾਫ਼। ਘਾਮਾ = ਗਰਮੀ, ਧੁੱਪ।
ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ,


ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥  

तैसे राम नामा बिनु बापुरो नामा ॥५॥४॥  

Ŧaise rām nāmā bin bāpuro nāmā. ||5||4||  

so does poor Naam Dayv burn without the Lord's Name. ||5||4||  

ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ ਗਰੀਬ ਨਾਮਾ ਮੱਚਦਾ ਹੈ।  

xxx॥੫॥੪॥
ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ। ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ ॥੫॥੪॥


ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ  

रागु गोंड बाणी नामदेउ जीउ की घरु २  

Rāg gond baṇī nāmḏe▫o jī▫o kī gẖar 2  

Raag Gond, The Word Of Naam Dayv Jee, Second House:  

ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।  

xxx
ਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਹਰਿ ਕਰਤ ਮਿਟੇ ਸਭਿ ਭਰਮਾ  

हरि हरि करत मिटे सभि भरमा ॥  

Har har karaṯ mite sabẖ bẖarmā.  

Chanting the Name of the Lord, Har, Har, all doubts are dispelled.  

ਸਾਈਂ ਦਾ ਨਾਮ ਜੱਪਣ ਦੁਆਰਾ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ।  

ਹਰਿ ਹਰਿ ਕਰਤ = ਪ੍ਰਭੂ ਦਾ ਨਾਮ ਸਿਮਰਿਆਂ। ਭਰਮਾ = ਭਟਕਣਾ।
ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;


ਹਰਿ ਕੋ ਨਾਮੁ ਲੈ ਊਤਮ ਧਰਮਾ  

हरि को नामु लै ऊतम धरमा ॥  

Har ko nām lai ūṯam ḏẖarmā.  

Chanting the Name of the Lord is the highest religion.  

ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸਰੇਸ਼ਟ ਮਜਹਬ ਹੈ।  

ਲੈ ਨਾਮੁ = ਨਾਮ ਸਿਮਰ। ਊਤਮ = ਸਭ ਤੋਂ ਸ੍ਰੇਸ਼ਟ।
ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।


ਹਰਿ ਹਰਿ ਕਰਤ ਜਾਤਿ ਕੁਲ ਹਰੀ  

हरि हरि करत जाति कुल हरी ॥  

Har har karaṯ jāṯ kul harī.  

Chanting the Name of the Lord, Har, Har, erases social classes and ancestral pedigrees.  

ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰਾਣਾ-ਭੇਦ ਮਿਟ ਜਾਂਦੇ ਹਨ।  

ਹਰੀ = ਨਾਸ ਹੋ ਜਾਂਦੀ ਹੈ।
ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।


ਸੋ ਹਰਿ ਅੰਧੁਲੇ ਕੀ ਲਾਕਰੀ ॥੧॥  

सो हरि अंधुले की लाकरी ॥१॥  

So har anḏẖule kī lākrī. ||1||  

The Lord is the walking stick of the blind. ||1||  

ਉਹ ਸੁਆਮੀ ਅੰਨ੍ਹੇ ਆਦਮੀ ਦੀ ਡੰਗੋਰੀ ਹੈ।  

ਲਾਕਰੀ = ਲੱਕੜੀ, ਟੋਹਣੀ, ਡੰਗੋਰੀ, ਆਸਰਾ ॥੧॥
ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥


ਹਰਏ ਨਮਸਤੇ ਹਰਏ ਨਮਹ  

हरए नमसते हरए नमह ॥  

Har▫e namasṯe har▫e namah.  

I bow to the Lord, I humbly bow to the Lord.  

ਵਾਹਿਗੁਰੂ ਨੂੰ ਮੇਰੀ ਪ੍ਰਣਾਮ ਹੈ ਅਤੇ ਵਾਹਿਗੁਰੂ ਨੂੰ ਹੀ ਮੇਰੀ ਨਮਸ਼ਕਾਰ।  

ਹਰਏ = ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ)।
ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,


ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ  

हरि हरि करत नही दुखु जमह ॥१॥ रहाउ ॥  

Har har karaṯ nahī ḏukẖ jamah. ||1|| rahā▫o.  

Chanting the Name of the Lord, Har, Har, you will not be tormented by the Messenger of Death. ||1||Pause||  

ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਮੌਤ ਪ੍ਰਾਣੀ ਨੂੰ ਸਤਾਉਂਦੀ ਨਹੀਂ। ਠਹਿਰਾਉ।  

xxx॥੧॥
ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ॥


ਹਰਿ ਹਰਨਾਕਸ ਹਰੇ ਪਰਾਨ  

हरि हरनाकस हरे परान ॥  

Har harnākẖas hare parān.  

The Lord took the life of Harnaakhash,  

ਵਾਹਿਗੁਰੂ ਨੇ ਹਰਨਾਖਸ਼ ਦੀ ਜਾਨ ਲੈ ਲਈ,  

ਹਰੇ ਪਰਾਨ = ਜਾਨ ਲੈ ਲਈ, ਮਾਰਿਆ।
ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,


ਅਜੈਮਲ ਕੀਓ ਬੈਕੁੰਠਹਿ ਥਾਨ  

अजैमल कीओ बैकुंठहि थान ॥  

Ajaimal kī▫o baikunṯẖėh thān.  

and gave Ajaamal a place in heaven.  

ਅਤੇ ਅਜਾਮਲ ਲਈ ਬ੍ਰਹਿਮਲੋਕ ਵਿੱਚ ਜਗ੍ਹਾ ਬਣਾ ਦਿੱਤੀ।  

ਥਾਨ = ਥਾਂ।
ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।


ਸੂਆ ਪੜਾਵਤ ਗਨਿਕਾ ਤਰੀ  

सूआ पड़ावत गनिका तरी ॥  

Sū▫ā paṛāvaṯ ganikā ṯarī.  

Teaching a parrot to speak the Lord's Name, Ganika the prostitute was saved.  

ਤੋਤੇ ਨੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਾਉਂਦੀ, ਪੜ੍ਹਾਉਂਦੀ ਹੋਈ ਵੇਸਵਾ ਦਾ ਪਾਰ ਉਤਾਰਾ ਹੋ ਗਿਆ।  

ਸੂਆ = ਤੋਤਾ। ਗਨਿਕਾ = ਵੇਸਵਾ।
ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;


ਸੋ ਹਰਿ ਨੈਨਹੁ ਕੀ ਪੂਤਰੀ ॥੨॥  

सो हरि नैनहु की पूतरी ॥२॥  

So har nainhu kī pūṯrī. ||2||  

That Lord is the light of my eyes. ||2||  

ਉਹ ਵਾਹਿਗੁਰੂ ਮੇਰੀਆਂ ਅੱਖਾਂ ਦੀ ਪੁਤਲੀ ਹੈ।  

ਪੂਤਰੀ = ਪੁਤਲੀ ॥੨॥
ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥


ਹਰਿ ਹਰਿ ਕਰਤ ਪੂਤਨਾ ਤਰੀ  

हरि हरि करत पूतना तरी ॥  

Har har karaṯ pūṯnā ṯarī.  

Chanting the Name of the Lord, Har, Har, Pootna was saved,  

ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੂਤਨਾ ਦਾ ਪਾਰ ਉਤਾਰਾ ਹੋ ਗਿਆ ਹੈ,  

ਪੂਤਨਾ = ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ।
ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;


ਬਾਲ ਘਾਤਨੀ ਕਪਟਹਿ ਭਰੀ  

बाल घातनी कपटहि भरी ॥  

Bāl gẖāṯnī kaptahi bẖarī.  

even though she was a deceitful child-killer.  

ਜੋ ਬੱਚਿਆਂ ਨੂੰ ਮਾਰਨ ਵਾਲੀ ਅਤੇ ਛਲਕਪਟ ਭਰੀ ਸੀ।  

ਘਾਤਨੀ = ਮਾਰਨ ਵਾਲੀ। ਕਪਟ = ਧੋਖਾ, ਫ਼ਰੇਬ।
ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।


ਸਿਮਰਨ ਦ੍ਰੋਪਦ ਸੁਤ ਉਧਰੀ  

सिमरन द्रोपद सुत उधरी ॥  

Simran ḏaropaḏ suṯ uḏẖrī.  

Contemplating the Lord, Dropadi was saved.  

ਸਾਹਿਬ ਦੀ ਬੰਦਗੀ ਕਰਨ ਦੁਆਰਾ, ਦਰੋਪਦ ਦੀ ਪੁਤਰੀ, ਦਰੋਪਦੀ ਦਾ ਪਾਰ ਉਤਾਰਾ ਹੋ ਗਿਆ।  

ਦ੍ਰੋਪਦ ਸੁਤ = ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ।
ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,


ਗਊਤਮ ਸਤੀ ਸਿਲਾ ਨਿਸਤਰੀ ॥੩॥  

गऊतम सती सिला निसतरी ॥३॥  

Ga▫ūṯam saṯī silā nisṯarī. ||3||  

Gautam's wife, turned to stone, was saved. ||3||  

ਗੌਤਮ ਦੀ ਪਤਨੀ, ਅਹਿੱਲਿਆ, ਪੱਥਰ ਬਣੀ ਹੋਈ ਭੀ, ਬੰਦਖਲਾਸ ਹੋ ਗਈ।  

ਸਤੀ = ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ ॥੩॥
ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥


ਕੇਸੀ ਕੰਸ ਮਥਨੁ ਜਿਨਿ ਕੀਆ  

केसी कंस मथनु जिनि कीआ ॥  

Kesī kans mathan jin kī▫ā.  

The Lord, who killed Kaysee and Kans,  

ਜਿਸ ਪ੍ਰਭੂ ਨੇ ਕੇਸੀ ਤੇ ਕੰਸ ਨੂੰ ਨਾਸ ਕੀਤਾ,  

ਕੇਸੀ = ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ। ਮਥਨੁ = ਨਾਸ। ਜਿਨਿ = ਜਿਸ ਨੇ।
ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,


ਜੀਅ ਦਾਨੁ ਕਾਲੀ ਕਉ ਦੀਆ  

जीअ दानु काली कउ दीआ ॥  

Jī▫a ḏān kālī ka▫o ḏī▫ā.  

gave the gift of life to Kali.  

ਉਸ ਨੇ ਕਾਲੀ ਨਾਗ ਨੂੰ ਅਮਰ ਜੀਵਨ ਦੀ ਦਾਤ ਪ੍ਰਦਾਨ ਕੀਤੀ।  

ਕਾਲੀ = ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ। ਜੀਅ ਦਾਨੁ = ਜਿੰਦ-ਬਖ਼ਸ਼ੀ।
ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।


ਪ੍ਰਣਵੈ ਨਾਮਾ ਐਸੋ ਹਰੀ  

प्रणवै नामा ऐसो हरी ॥  

Paraṇvai nāmā aiso harī.  

Prays Naam Dayv, such is my Lord;  

ਨਾਮਾ ਬੇਨਤੀ ਕਰਦਾ ਹੈ, ਇਹੋ ਜਿਹਾ ਹੈ ਮੇਰਾ ਵਾਹਿਗੁਰੂ,  

ਪ੍ਰਣਵੈ = ਬੇਨਤੀ ਕਰਦਾ ਹੈ।
ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,


ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥  

जासु जपत भै अपदा टरी ॥४॥१॥५॥  

Jās japaṯ bẖai apḏā tarī. ||4||1||5||  

meditating on Him, fear and suffering are dispelled. ||4||1||5||  

ਜਿਸਦਾ ਆਰਾਧਨ ਕਰਨ ਦੁਆਰਾ, ਡਰ ਤੇ ਦੁਖ ਦੂਰ ਹੋ ਜਾਂਦੇ ਹਨ।  

ਜਾਸੁ = ਜਿਸ ਨੂੰ। ਅਪਦਾ = ਮੁਸੀਬਤ। ਟਰੀ = ਟਲ ਜਾਂਦੀ ਹੈ ॥੪॥੧॥੫॥
ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥


ਗੋਂਡ  

गोंड ॥  

Gond.  

Gond:  

ਗੋਂਡ।  

xxx
xxx


ਭੈਰਉ ਭੂਤ ਸੀਤਲਾ ਧਾਵੈ  

भैरउ भूत सीतला धावै ॥  

Bẖairo bẖūṯ sīṯlā ḏẖāvai.  

One who chases after the god Bhairau, evil spirits and the goddess of smallpox,  

ਜੋ ਪਿਸਾਚ ਭੈਰੋ ਅਤੇ ਦੇਵੀ ਸੀਤਲਾ ਮਗਰ ਦੌੜਦਾ ਹੈ,  

ਭੈਰਉ = ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ। ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ। ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ। ਸੀਤਲਾ = ਚੀਚਕ (small pox) ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ।
ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,


ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥  

खर बाहनु उहु छारु उडावै ॥१॥  

Kẖar bāhan uho cẖẖār udāvai. ||1||  

is riding on a donkey, kicking up the dust. ||1||  

ਉਹ ਖੋਤੇ ਤੇ ਚੜ੍ਹਦਾ ਹੈ ਅਤੇ ਖੇਹ ਉਠਾਉਂਦਾ ਹੈ।  

ਖਰ = ਖੋਤਾ। ਖਰ ਬਾਹਨੁ = ਖੋਤੇ ਦੀ ਸਵਾਰੀ ਕਰਨ ਵਾਲਾ। ਛਾਰ = ਸੁਆਹ ॥੧॥
ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥


ਹਉ ਤਉ ਏਕੁ ਰਮਈਆ ਲੈਹਉ  

हउ तउ एकु रमईआ लैहउ ॥  

Ha▫o ṯa▫o ek rama▫ī▫ā laiha▫o.  

I take only the Name of the One Lord.  

ਮੈਂ ਤਾਂ ਕੇਵਲ ਇਕ ਸੁਆਮੀ ਦੇ ਨਾਮ ਨੂੰ ਹੀ ਲੈਂਦਾ ਹਾਂ।  

ਤਉ = ਤਾਂ। ਰਮਈਆ = ਸੋਹਣਾ ਰਾਮ। ਲੈ ਹਉ = ਲਵਾਂਗਾ।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,


ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ  

आन देव बदलावनि दैहउ ॥१॥ रहाउ ॥  

Ān ḏev baḏlāvan ḏaiha▫o. ||1|| rahā▫o.  

I have given away all other gods in exchange for Him. ||1||Pause||  

ਮੈਂ ਹੋਰ ਸਾਰੇ ਦੇਵਤੇ ਉਸ ਦੇ ਵਟਾਂਦਰੇ ਵਿੱਚ ਦੇ ਛੱਡੇ ਹਨ। ਠਹਿਰਾਉ।  

ਆਨ = ਹੋਰ। ਬਦਲਾਵਨਿ = ਬਦਲੇ ਵਿਚ, ਵੱਟੇ ਵਿਚ। ਦੈ ਹਉ = ਦੇ ਦਿਆਂਗਾ ॥੧॥
(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ॥


ਸਿਵ ਸਿਵ ਕਰਤੇ ਜੋ ਨਰੁ ਧਿਆਵੈ  

सिव सिव करते जो नरु धिआवै ॥  

Siv siv karṯe jo nar ḏẖi▫āvai.  

That man who chants "Shiva, Shiva", and meditates on him,  

ਜਿਹੜਾ ਇਨਸਾਨ ਸ਼ਿਵਜੀ ਦਾ ਨਾਮ ਉਚਾਰਦਾ ਅਤੇ ਉਸ ਦੀ ਪੂਜਾ ਕਰਦਾ ਹੈ;  

xxx
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,


ਬਰਦ ਚਢੇ ਡਉਰੂ ਢਮਕਾਵੈ ॥੨॥  

बरद चढे डउरू ढमकावै ॥२॥  

Baraḏ cẖadẖe da▫urū dẖamkāvai. ||2||  

is riding on a bull, shaking a tambourine. ||2||  

ਉਹ ਬਲ੍ਹਦਾ ਤੇ ਚੜ੍ਹਦਾ ਅਤੇ ਡੱਫ ਵਜਾਉਂਦਾ ਹੈ।  

ਬਰਦ = ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ)। ਡਉਰੂ = ਡਮਰੂ ॥੨॥
ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥


ਮਹਾ ਮਾਈ ਕੀ ਪੂਜਾ ਕਰੈ  

महा माई की पूजा करै ॥  

Mahā mā▫ī kī pūjā karai.  

One who worships the Great Goddess Maya  

ਜੋ ਮਹਾਂਮਾਈ ਦੀ ਉਪਾਸ਼ਨਾ ਕਰਦਾ ਹੈ,  

ਮਹਾ = ਵੱਡੀ। ਮਹਾ ਮਾਈ = ਵੱਡੀ ਮਾਂ, ਪਾਰਵਤੀ।
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,


ਨਰ ਸੈ ਨਾਰਿ ਹੋਇ ਅਉਤਰੈ ॥੩॥  

नर सै नारि होइ अउतरै ॥३॥  

Nar sai nār ho▫e a▫uṯarai. ||3||  

will be reincarnated as a woman, and not a man. ||3||  

ਉਹ ਆਦਮੀ ਤੋਂ ਤੀਵੀਂ ਹੋ ਕੇ ਜੰਮਦਾ ਹੈ।  

ਸੈ = ਤੋਂ। ਹੋਇ = ਬਣ ਕੇ। ਅਉਤਰੈ = ਜੰਮਦਾ ਹੈ ॥੩॥
ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥


ਤੂ ਕਹੀਅਤ ਹੀ ਆਦਿ ਭਵਾਨੀ  

तू कहीअत ही आदि भवानी ॥  

Ŧū kahī▫aṯ hī āḏ bẖavānī.  

You are called the Primal Goddess.  

ਤੂੰ ਮੁੱਢਲੀ ਦੇਵੀ ਆਖੀ ਜਾਂਦੀ ਹੈ,  

ਕਹੀਅਤ = ਕਹੀ ਜਾਂਦੀ ਹੈ। ਭਵਾਨੀ = ਦੁਰਗਾ ਦੇਵੀ।
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,


ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥  

मुकति की बरीआ कहा छपानी ॥४॥  

Mukaṯ kī barī▫ā kahā cẖẖapānī. ||4||  

At the time of liberation, where will you hide then? ||4||  

ਮੁਕਤੀ ਦੇਣ ਦੇ ਵੇਲੇ ਤੂੰ ਕਿਥੇ ਆਪਦੇ ਆਪ ਨੂੰ ਲੁਕਾ ਲੈਨੀ ਹੈਂ?  

ਬਰੀਆ = ਵਾਰੀ। ਛਪਾਨੀ = ਲੁਕ ਜਾਂਦੀ ਹੈ ॥੪॥
ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥


ਗੁਰਮਤਿ ਰਾਮ ਨਾਮ ਗਹੁ ਮੀਤਾ  

गुरमति राम नाम गहु मीता ॥  

Gurmaṯ rām nām gahu mīṯā.  

Follow the Guru's Teachings, and hold tight to the Lord's Name, O friend.  

ਗੁਰਾਂ ਦੇ ਉਪਦੇਸ਼ ਤਾਬੇ, ਹੇ ਮੇਰੇ ਮਿੱਤਰ! ਤੂੰ ਸੁਆਮੀ ਦੇ ਨਾਮ ਨੂੰ ਘੁੱਟ ਕੇ ਫੜੀ ਰੱਖ।  

ਗਹੁ = ਫੜ, ਪਕੜ, ਆਸਰਾ ਲੈ। ਮੀਤਾ = ਹੇ ਮਿੱਤਰ ਪੰਡਤ!
ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,


ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥  

प्रणवै नामा इउ कहै गीता ॥५॥२॥६॥  

Paraṇvai nāmā i▫o kahai gīṯā. ||5||2||6||  

Thus prays Naam Dayv, and so says the Gita as well. ||5||2||6||  

ਨਾਮ ਦੇਵ ਬੇਨਤੀ ਕਰਦਾ ਹੈ, ਗੀਤਾ ਭੀ ਇਸੇ ਤਰ੍ਹਾਂ ਹੀ ਆਖਦੀ ਹੈ।  

ਇਉ = ਇਸੇ ਤਰ੍ਹਾਂ ਹੀ ॥੫॥੨॥੬॥
ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥


ਬਿਲਾਵਲੁ ਗੋਂਡ  

बिलावलु गोंड ॥  

Bilāval gond.  

Bilaaval Gond:  

ਬਿਲਾਵਲ ਗੌਂਡ।  

xxx
xxx


ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਉ  

आजु नामे बीठलु देखिआ मूरख को समझाऊ रे ॥ रहाउ ॥  

Āj nāme bīṯẖal ḏekẖi▫ā mūrakẖ ko samjẖā▫ū re. Rahā▫o.  

Today, Naam Dayv saw the Lord, and so I will instruct the ignorant. ||Pause||  

ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।  

ਆਜੁ = ਅੱਜ, ਹੁਣ, ਇਸੇ ਜਨਮ ਵਿਚ। ਬੀਠਲੁ = {ਸੰ. विष्ठल One situated at a distance. ਵਿ-ਪਰੇ, ਦੂਰ। ਸਥਲ = ਖਲੋਤਾ ਹੋਇਆ} ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰੇ = ਹੇ ਪਾਂਡੇ! ਸਮਝਾਊ = ਮੈਂ ਸਮਝਾਵਾਂ ॥
ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ॥ ਰਹਾਉ॥


ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ  

पांडे तुमरी गाइत्री लोधे का खेतु खाती थी ॥  

Pāʼnde ṯumrī gā▫iṯarī loḏẖe kā kẖeṯ kẖāṯī thī.  

O Pandit, O religious scholar, your Gayatri was grazing in the fields.  

ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।  

ਤੁਮਰੀ ਗਾਇਤ੍ਰੀ = ਜਿਸ ਨੂੰ ਤੁਸੀਂ ਗਾਇਤ੍ਰੀ ਆਖਦੇ ਹੋ ਤੇ ਜਿਸ ਬਾਰੇ ਇਹ ਸ਼ਰਧਾ-ਹੀਣ ਕਹਾਣੀ ਭੀ ਬਣਾ ਰੱਖੀ ਹੈ। ਗਾਇਤ੍ਰੀ = {ਸੰ. गायत्री = ਇਕ ਬੜਾ ਪਵਿੱਤਰ ਮੰਤਰ, ਜਿਸ ਦਾ ਪਾਠ ਹਰੇਕ ਬ੍ਰਾਹਮਣ ਲਈ ਸਵੇਰੇ ਸ਼ਾਮ ਕਰਨਾ ਜ਼ਰੂਰੀ ਹੈ। ਉਹ ਮੰਤਰ ਇਉਂ ਹੈ: तत्सवितुर्वरेण्य भर्गो देवस्य धीमाही धयो यो नः प्रचोदयात्। ਲੋਧਾ = ਜੱਟਾਂ ਦੀ ਇਕ ਜਾਤ ਦਾ ਨਾਉਂ ਹੈ।
ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,


ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥  

लै करि ठेगा टगरी तोरी लांगत लांगत जाती थी ॥१॥  

Lai kar ṯẖegā tagrī ṯorī lāʼngaṯ lāʼngaṯ jāṯī thī. ||1||  

Taking a stick, the farmer broke its leg, and now it walks with a limp. ||1||  

ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।  

ਠੇਗਾ = ਸੋਟਾ। ਲਾਂਗਤ = ਲੰਙਾ ਲੰਙਾ ਕੇ ॥੧॥
ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥੧॥


ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ  

पांडे तुमरा महादेउ धउले बलद चड़िआ आवतु देखिआ था ॥  

Pāʼnde ṯumrā mahāḏe▫o ḏẖa▫ule balaḏ cẖaṛi▫ā āvaṯ ḏekẖi▫ā thā.  

O Pandit, I saw your great god Shiva, riding along on a white bull.  

ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।  

ਮਹਾਦੇਵ = ਸ਼ਿਵ। ਮਉਲੇ = ਚਿੱਟੇ।
ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?)


ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥  

मोदी के घर खाणा पाका वा का लड़का मारिआ था ॥२॥  

Moḏī ke gẖar kẖāṇā pākā vā kā laṛkā māri▫ā thā. ||2||  

In the merchant's house, a banquet was prepared for him - he killed the merchant's son. ||2||  

ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।  

ਮੋਦੀ = ਭੰਡਾਰੀ। ਵਾ ਕਾ = ਉਸ ਦਾ ॥੨॥
ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits