Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੋਂਡ  

गोंड ॥  

Gond.  

Gond:  

ਗੋਂਡ।  

xxx
xxx


ਧੰਨੁ ਗੁਪਾਲ ਧੰਨੁ ਗੁਰਦੇਵ  

धंनु गुपाल धंनु गुरदेव ॥  

Ḏẖan gupāl ḏẖan gurḏev.  

Blessed is the Lord of the World. Blessed is the Divine Guru.  

ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ।  

ਧੰਨੁ = {ਸੰ. धन्य = ੧. Bestowing wealth ੨. wealthy, rich, ੩. good, excellent, virtuous, ੪. blessed, fortunate, lucky} ਭਾਗਾਂ ਵਾਲਾ, ਸੁਹਣਾ, ਗੁਣਵਾਨ। ਗੁਪਾਲ = ਧਰਤੀ ਦਾ ਪਾਲਣ ਵਾਲਾ ਪ੍ਰਭੂ। ਗੁਰਦੇਵ = ਸਤਿਗੁਰੂ।
ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ),


ਧੰਨੁ ਅਨਾਦਿ ਭੂਖੇ ਕਵਲੁ ਟਹਕੇਵ  

धंनु अनादि भूखे कवलु टहकेव ॥  

Ḏẖan anāḏ bẖūkẖe kaval tėhkev.  

Blessed is that grain, by which the heart-lotus of the hungry blossoms forth.  

ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ।  

ਅਨਾਦਿ = ਅੰਨ ਆਦਿ, ਅਨਾਜ। ਕਵਲੁ = ਹਿਰਦਾ। ਟਹਕੇਵ = ਟਹਿਕ ਪੈਂਦਾ ਹੈ, ਖਿੜ ਪੈਂਦਾ ਹੈ।
ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ।


ਧਨੁ ਓਇ ਸੰਤ ਜਿਨ ਐਸੀ ਜਾਨੀ  

धनु ओइ संत जिन ऐसी जानी ॥  

Ḏẖan o▫e sanṯ jin aisī jānī.  

Blessed are those Saints, who know this.  

ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ।  

ਜਿਨ = ਜਿਨ੍ਹਾਂ ਨੇ।
ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ)


ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥  

तिन कउ मिलिबो सारिंगपानी ॥१॥  

Ŧin ka▫o milibo saringpānī. ||1||  

Meeting with them, one meets the Lord, the Sustainer of the World. ||1||  

ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ।  

ਮਿਲਿਬੋ = ਮਿਲੇਗਾ। ਸਾਰਿੰਗ ਪਾਨੀ = ਧਨਖਧਾਰੀ ਪ੍ਰਭੂ ॥੧॥
(ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ॥੧॥


ਆਦਿ ਪੁਰਖ ਤੇ ਹੋਇ ਅਨਾਦਿ  

आदि पुरख ते होइ अनादि ॥  

Āḏ purakẖ ṯe ho▫e anāḏ.  

This grain comes from the Primal Lord God.  

ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ।  

ਆਦਿ ਪੁਰਖ = ਪਰਮਾਤਮਾ।
(ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀਂ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ,


ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ  

जपीऐ नामु अंन कै सादि ॥१॥ रहाउ ॥  

Japī▫ai nām ann kai sāḏ. ||1|| rahā▫o.  

One chants the Naam, the Name of the Lord, only when he tastes this grain. ||1||Pause||  

ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ।  

ਅੰਨ ਕੈ ਸਦਿ = ਅੰਨ ਦੇ ਸੁਆਦ ਨਾਲ, ਅੰਨ ਖਾਧਿਆਂ ॥੧॥
ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ ॥੧॥ ਰਹਾਉ॥


ਜਪੀਐ ਨਾਮੁ ਜਪੀਐ ਅੰਨੁ  

जपीऐ नामु जपीऐ अंनु ॥  

Japī▫ai nām japī▫ai ann.  

Meditate on the Naam, and meditate on this grain.  

ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ।  

xxx
(ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)।


ਅੰਭੈ ਕੈ ਸੰਗਿ ਨੀਕਾ ਵੰਨੁ  

अम्भै कै संगि नीका वंनु ॥  

Ambẖai kai sang nīkā vann.  

Mixed with water, its taste becomes sublime.  

ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)।  

ਅੰਭ = ਪਾਣੀ। ਵੰਨੁ = ਰੰਗ।
(ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?)।


ਅੰਨੈ ਬਾਹਰਿ ਜੋ ਨਰ ਹੋਵਹਿ  

अंनै बाहरि जो नर होवहि ॥  

Annai bāhar jo nar hovėh.  

One who abstains from this grain,  

ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ,  

xxx
ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ,


ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥  

तीनि भवन महि अपनी खोवहि ॥२॥  

Ŧīn bẖavan mėh apnī kẖovėh. ||2||  

loses his honor in the three worlds. ||2||  

ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।  

ਅਪਨੀ = ਆਪਣੀ (ਇੱਜ਼ਤ) ॥੨॥
ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ॥੨॥


ਛੋਡਹਿ ਅੰਨੁ ਕਰਹਿ ਪਾਖੰਡ  

छोडहि अंनु करहि पाखंड ॥  

Cẖẖodėh ann karahi pakẖand.  

One who discards this grain, is practicing hypocrisy.  

ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ।  

xxx
ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ,


ਨਾ ਸੋਹਾਗਨਿ ਨਾ ਓਹਿ ਰੰਡ  

ना सोहागनि ना ओहि रंड ॥  

Nā sohāgan nā ohi rand.  

She is neither a happy soul-bride, nor a widow.  

ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ।  

ਰੰਡ = ਰੰਡੀਆਂ।
ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ।


ਜਗ ਮਹਿ ਬਕਤੇ ਦੂਧਾਧਾਰੀ  

जग महि बकते दूधाधारी ॥  

Jag mėh bakṯe ḏūḏẖāḏẖārī.  

Those who claim in this world that they live on milk alone,  

ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ,  

ਬਕਤੇ = ਆਖਦੇ ਹਨ। ਦੂਧਾਧਾਰੀ = ਦੂਧ-ਆਧਾਰੀ, ਦੁੱਧ ਦੇ ਆਸਰੇ ਰਹਿਣ ਵਾਲੇ, ਨਿਰਾ ਦੁੱਧ ਪੀ ਕੇ ਜੀਵਨ-ਨਿਰਬਾਹ ਕਰਨ ਵਾਲੇ।
(ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ,


ਗੁਪਤੀ ਖਾਵਹਿ ਵਟਿਕਾ ਸਾਰੀ ॥੩॥  

गुपती खावहि वटिका सारी ॥३॥  

Gupṯī kẖāvėh vatikā sārī. ||3||  

secretly eat whole loads of food. ||3||  

ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ।  

ਗੁਪਤੀ = ਲੁਕ ਕੇ। ਵਟਿਕਾ = {ਸੰ. वटिका = A kind of cake or bread made of rice and mash} ਚਉਲ ਤੇ ਮਾਂਹ ਦੀ ਬਣੀ ਹੋਈ ਪਿੰਨੀ ਜਾਂ ਰੋਟੀ ॥੩॥
ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ ॥੩॥


ਅੰਨੈ ਬਿਨਾ ਹੋਇ ਸੁਕਾਲੁ  

अंनै बिना न होइ सुकालु ॥  

Annai binā na ho▫e sukāl.  

Without this grain, time does not pass in peace.  

ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ।  

xxx
ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ,


ਤਜਿਐ ਅੰਨਿ ਮਿਲੈ ਗੁਪਾਲੁ  

तजिऐ अंनि न मिलै गुपालु ॥  

Ŧaji▫ai ann na milai gupāl.  

Forsaking this grain, one does not meet the Lord of the World.  

ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ।  

ਤਜਿਐ ਅੰਨਿ = ਜੇ ਅੰਨ ਤਜਿਆ ਜਾਏ, ਅੰਨ ਛੱਡਿਆਂ।
ਅੰਨ ਛੱਡਿਆਂ ਰੱਬ ਨਹੀਂ ਮਿਲਦਾ।


ਕਹੁ ਕਬੀਰ ਹਮ ਐਸੇ ਜਾਨਿਆ  

कहु कबीर हम ऐसे जानिआ ॥  

Kaho Kabīr ham aise jāni▫ā.  

Says Kabeer, this I know:  

ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ,  

xxx
ਹੇ ਕਬੀਰ! (ਬੇਸ਼ੱਕ) ਆਖ-ਸਾਨੂੰ ਇਹ ਨਿਸ਼ਚਾ ਹੈ,


ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥  

धंनु अनादि ठाकुर मनु मानिआ ॥४॥८॥११॥  

Ḏẖan anāḏ ṯẖākur man māni▫ā. ||4||8||11||  

blessed is that grain, which brings faith in the Lord and Master to the mind. ||4||8||11||  

ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ।  

xxx॥੪॥੮॥੧੧॥
ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ ॥੪॥੮॥੧੧॥


ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ  

रागु गोंड बाणी नामदेउ जी की घरु १  

Rāg gond baṇī nāmḏe▫o jī kī gẖar 1  

Raag Gond, The Word Of Naam Dayv Jee, First House:  

ਰਾਗ ਗੋਂਡ ਨਾਮਦੇਵ ਦੀ ਬਾਣੀ।  

xxx
ਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅਸੁਮੇਧ ਜਗਨੇ  

असुमेध जगने ॥  

Asumeḏẖ jagne.  

The ritual sacrifice of horses,  

ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ,  

ਅਸੁਮੇਧ = {ਸੰ. अश्वमेधः अश्वः प्रधानतया मेध्यते हिस्यतेऽत्र} ਵੇਦਕ ਸਮੇ ਸੰਤਾਨ ਦੀ ਖ਼ਾਤਰ ਰਾਜੇ ਇਹ ਜੱਗ ਕਰਦੇ ਸਨ। ਫਿਰ ਉਹ ਰਾਜੇ ਭੀ ਕਰਨ ਲੱਗ ਪਏ ਜੋ ਆਂਢ = ਗੁਆਂਢ ਦੇ ਰਜਵਾੜਿਆਂ ਵਿਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ। ਇਕ ਘੋੜਾ ਸਜਾ ਕੇ ਕੁਝ ਸੂਰਬੀਰਾਂ ਦੀ ਨਿਗਰਾਨੀ ਵਿਚ ਇਕ ਸਾਲ ਲਈ ਛੱਡ ਦਿੱਤਾ ਜਾਂਦਾ ਸੀ; ਜਿਸ ਓਪਰੇ ਰਜਵਾੜੇ ਵਿਚੋਂ ਘੋੜਾ ਲੰਘੇ, ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ। ਸਾਲ ਪਿੱਛੋਂ ਜਦੋਂ ਉਹ ਘੋੜਾ ਆਪਣੇ ਰਾਜ ਵਿਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ। ਅਜਿਹੇ ੧੦੦ ਜੱਗ ਕੀਤਿਆਂ ਇੰਦਰ ਦੀ ਪਦਵੀ ਮਿਲਦੀ ਮੰਨੀ ਜਾਂਦੀ ਸੀ। ਤਾਹੀਏਂ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇੰਦਰ ਇਹਨਾਂ ਜੱਗਾਂ ਦੇ ਰਾਹ ਵਿਚ ਰੋਕ ਪਾਇਆ ਕਰਦਾ ਸੀ।
ਜੇ ਕੋਈ ਮਨੁੱਖ ਅਸਮੇਧ ਜੱਗ ਕਰੇ,


ਤੁਲਾ ਪੁਰਖ ਦਾਨੇ  

तुला पुरख दाने ॥  

Ŧulā purakẖ ḏāne.  

giving one's weight in gold to charities,  

ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ  

ਤੁਲਾ = ਤੁਲ ਕੇ ਬਰਾਬਰ ਦਾ, ਸਾਵਾਂ।
ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,


ਪ੍ਰਾਗ ਇਸਨਾਨੇ ॥੧॥  

प्राग इसनाने ॥१॥  

Parāg isnāne. ||1||  

and ceremonial cleansing baths -||1||  

ਤੇ ਪਰਯਾਗ ਦਾ ਮਜਨ,  

ਪ੍ਰਾਗ = ਹਿੰਦੂ-ਤੀਰਥ; ਇਸ ਸ਼ਹਿਰ ਦਾ ਨਾਮ ਅੱਜ ਕਲ ਅਲਾਹਬਾਦ ਹੈ ॥੧॥
ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥


ਤਉ ਪੁਜਹਿ ਹਰਿ ਕੀਰਤਿ ਨਾਮਾ  

तउ न पुजहि हरि कीरति नामा ॥  

Ŧa▫o na pujėh har kīraṯ nāmā.  

These are not equal to singing the Praises of the Lord's Name.  

ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ।  

xxx
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।


ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ  

अपुने रामहि भजु रे मन आलसीआ ॥१॥ रहाउ ॥  

Apune rāmėh bẖaj re man ālsī▫ā. ||1|| rahā▫o.  

Meditate on your Lord, you lazy man! ||1||Pause||  

ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ।  

xxx॥੧॥
ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ॥


ਗਇਆ ਪਿੰਡੁ ਭਰਤਾ  

गइआ पिंडु भरता ॥  

Ga▫i▫ā pind bẖarṯā.  

Offering sweet rice at Gaya,  

ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ,  

ਗਇਆ = ਹਿੰਦੂ ਤੀਰਥ, ਜੋ ਹਿੰਦੂ ਦੀਵੇ-ਵੱਟੀ ਖੁਣੋਂ ਮਰ ਜਾਏ ਉਸ ਦੀ ਕਿਰਿਆ ਗਇਆ ਜਾ ਕੇ ਕਰਾਈ ਜਾਂਦੀ ਹੈ। ਪਿੰਡੁ = ਚਉਲਾਂ ਜਾਂ ਜੌਂ ਦੇ ਆਟੇ ਦੇ ਪੇੜੇ ਜੋ ਪਿਤਰਾਂ ਨਿਮਿਤ ਮਣਸੀਦੇ ਹਨ।
ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,


ਬਨਾਰਸਿ ਅਸਿ ਬਸਤਾ  

बनारसि असि बसता ॥  

Banāras as basṯā.  

living on the river banks at Benares,  

ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ,  

ਅਸਿ = ਬਨਾਰਸ ਦੇ ਨਾਲ ਵਗਦੀ ਨਦੀ ਦਾ ਨਾਮ ਹੈ।
ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,


ਮੁਖਿ ਬੇਦ ਚਤੁਰ ਪੜਤਾ ॥੨॥  

मुखि बेद चतुर पड़ता ॥२॥  

Mukẖ beḏ cẖaṯur paṛ▫ṯā. ||2||  

reciting the four Vedas by heart;||2||  

ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ,  

ਮੁਖਿ = ਮੂੰਹੋਂ। ਚਤੁਰ = ਚਾਰ ॥੨॥
ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥


ਸਗਲ ਧਰਮ ਅਛਿਤਾ  

सगल धरम अछिता ॥  

Sagal ḏẖaram acẖẖiṯā.  

Completing all religious rituals,  

ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ,  

ਅਛਿਤਾ = {ਸੰ. अक्षर} ਸੰਯੁਕਤ।
ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,


ਗੁਰ ਗਿਆਨ ਇੰਦ੍ਰੀ ਦ੍ਰਿੜਤਾ  

गुर गिआन इंद्री द्रिड़ता ॥  

Gur gi▫ān inḏrī ḏariṛ▫ṯā.  

restraining sexual passion by the spiritual wisdom given by the Guru,  

ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ,  

ਦ੍ਰਿੜਤਾ = ਵੱਸ ਵਿਚ ਰੱਖੇ।
ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,


ਖਟੁ ਕਰਮ ਸਹਿਤ ਰਹਤਾ ॥੩॥  

खटु करम सहित रहता ॥३॥  

Kẖat karam sahiṯ rahṯā. ||3||  

and performing the six rituals;||3||  

ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ,  

ਖਟੁ ਕਰਮ = ਛੇ ਕਰਮ (ਵਿੱਦਿਆ ਪੜ੍ਹਨਾ ਤੇ ਪੜ੍ਹਾਉਣਾ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ) ॥੩॥
ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ, ॥੩॥


ਸਿਵਾ ਸਕਤਿ ਸੰਬਾਦੰ  

सिवा सकति स्मबादं ॥  

Sivā sakaṯ sambāḏaʼn.  

Expounding on Shiva and Shakti -  

ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ।  

ਸਿਵਾ ਸਕਤਿ ਸੰਬਾਦ = ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ-ਬਾਤ, ਰਾਮਾਇਣ। ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ।
ਰਾਮਾਇਣ (ਆਦਿਕ) ਦਾ ਪਾਠ-


ਮਨ ਛੋਡਿ ਛੋਡਿ ਸਗਲ ਭੇਦੰ  

मन छोडि छोडि सगल भेदं ॥  

Man cẖẖod cẖẖod sagal bẖeḏaʼn.  

O man, renounce and abandon all these things.  

ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ।  

ਭੇਦ = (ਪ੍ਰਭੂ ਨਾਲੋਂ) ਵਿੱਥ ਤੇ ਰੱਖਣ ਵਾਲੇ ਕੰਮ।
ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।


ਸਿਮਰਿ ਸਿਮਰਿ ਗੋਬਿੰਦੰ  

सिमरि सिमरि गोबिंदं ॥  

Simar simar gobinḏaʼn.  

Meditate, meditate in remembrance on the Lord of the Universe.  

ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ।  

xxx
ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,


ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥  

भजु नामा तरसि भव सिंधं ॥४॥१॥  

Bẖaj nāmā ṯaras bẖav sinḏẖaʼn. ||4||1||  

Meditate, O Naam Dayv, and cross over the terrifying world-ocean. ||4||1||  

ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ।  

ਤਰਸਿ = ਤਰੇਂਗਾ। ਭਵ ਸਿੰਧ = ਭਵ ਸਾਗਰ, ਸੰਸਾਰ-ਸਮੁੰਦਰ ॥੪॥੧॥
(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥


ਗੋਂਡ  

गोंड ॥  

Gond.  

Gond:  

ਗੋਂਡ।  

xxx
xxx


ਨਾਦ ਭ੍ਰਮੇ ਜੈਸੇ ਮਿਰਗਾਏ  

नाद भ्रमे जैसे मिरगाए ॥  

Nāḏ bẖarame jaise mirgā▫e.  

The deer is lured by the sound of the hunter's bell;  

ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ,  

ਨਾਦ = ਆਵਾਜ਼, ਘੰਡੇਹੇੜੇ ਦੀ ਅਵਾਜ਼, ਹਰਨ ਨੂੰ ਫੜਨ ਲਈ ਘੜੇ ਉੱਤੇ ਖੱਲ ਮੜ੍ਹ ਕੇ ਬਣਾਇਆ ਹੋਇਆ ਸਾਜ, ਇਸ ਦੀ ਅਵਾਜ਼ ਹਰਨ ਨੂੰ ਮੋਹ ਲੈਂਦੀ ਹੈ। ਭ੍ਰਮੇ = ਭਟਕਦਾ ਹੈ, ਦੌੜਦਾ ਹੈ। ਮਿਰਗਾਏ = ਮਿਰਗ, ਹਰਨ।
ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ,


ਪ੍ਰਾਨ ਤਜੇ ਵਾ ਕੋ ਧਿਆਨੁ ਜਾਏ ॥੧॥  

प्रान तजे वा को धिआनु न जाए ॥१॥  

Parān ṯaje vā ko ḏẖi▫ān na jā▫e. ||1||  

it loses its life, but it cannot stop thinking about it. ||1||  

ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ।  

ਵਾ ਕੋ = ਉਸ (ਨਾਦ) ਦਾ ॥੧॥
ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥


ਐਸੇ ਰਾਮਾ ਐਸੇ ਹੇਰਉ  

ऐसे रामा ऐसे हेरउ ॥  

Aise rāmā aise hera▫o.  

In the same way, I look upon my Lord.  

ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ।  

ਹੇਰਉ = ਮੈਂ ਵੇਖਦਾ ਹਾਂ।
ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।


ਰਾਮੁ ਛੋਡਿ ਚਿਤੁ ਅਨਤ ਫੇਰਉ ॥੧॥ ਰਹਾਉ  

रामु छोडि चितु अनत न फेरउ ॥१॥ रहाउ ॥  

Rām cẖẖod cẖiṯ anaṯ na fera▫o. ||1|| rahā▫o.  

I will not abandon my Lord, and turn my thoughts to another. ||1||Pause||  

ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ।  

ਅਨਤ = ਹੋਰ ਪਾਸੇ {अन्यत्र}। ਨ ਫੇਰਉ = ਮੈਂ ਨਹੀਂ ਫੇਰਦਾ ॥੧॥
ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ॥


ਜਿਉ ਮੀਨਾ ਹੇਰੈ ਪਸੂਆਰਾ  

जिउ मीना हेरै पसूआरा ॥  

Ji▫o mīnā herai pasū▫ārā.  

As the fisherman looks upon the fish,  

ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ।  

ਮੀਨਾ = ਮੱਛੀਆਂ। ਪਸੂਆਰਾ = {पशुहारिन्} ਮਾਹੀਗੀਰ, ਝੀਵਰ।
ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ,


ਸੋਨਾ ਗਢਤੇ ਹਿਰੈ ਸੁਨਾਰਾ ॥੨॥  

सोना गढते हिरै सुनारा ॥२॥  

Sonā gadẖ▫ṯe hirai sunārā. ||2||  

and the goldsmith looks upon the gold he fashions;||2||  

ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ।  

ਗਢਤੇ = ਘੜਦਿਆਂ। ਹਿਰੈ = ਹੇਰੈ, ਗਹੁ ਨਾਲ ਤੱਕਦਾ ਹੈ ॥੨॥
ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥


ਜਿਉ ਬਿਖਈ ਹੇਰੈ ਪਰ ਨਾਰੀ  

जिउ बिखई हेरै पर नारी ॥  

Ji▫o bikẖ▫ī herai par nārī.  

As the man driven by sex looks upon another man's wife,  

ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ,  

ਬਿਖਈ = ਵਿਸ਼ਈ ਮਨੁੱਖ। ਹੇਰੈ = ਤੱਕਦਾ ਹੈ।
ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ,


ਕਉਡਾ ਡਾਰਤ ਹਿਰੈ ਜੁਆਰੀ ॥੩॥  

कउडा डारत हिरै जुआरी ॥३॥  

Ka▫udā dāraṯ hirai ju▫ārī. ||3||  

and the gambler looks upon the throwing of the dice -||3||  

ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ।  

ਡਾਰਤ = ਸੁੱਟਦਿਆਂ। ਹਿਰੈ = ਹੇਰੈ, ਤੱਕਦਾ ਹੈ ਕਿ ਕੀਹ ਸੋਟ ਪਈ ਹੈ ॥੩॥
ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥


ਜਹ ਜਹ ਦੇਖਉ ਤਹ ਤਹ ਰਾਮਾ  

जह जह देखउ तह तह रामा ॥  

Jah jah ḏekẖ▫a▫u ṯah ṯah rāmā.  

In the same way, wherever Naam Dayv looks, he sees the Lord.  

ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ।  

ਜਹ ਜਹ = ਜਿੱਧਰ।
ਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)।


ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥  

हरि के चरन नित धिआवै नामा ॥४॥२॥  

Har ke cẖaran niṯ ḏẖi▫āvai nāmā. ||4||2||  

Naam Dayv meditates continuously on the Feet of the Lord. ||4||2||  

ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ।  

xxx॥੪॥੨॥
ਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥


ਗੋਂਡ  

गोंड ॥  

Gond.  

Gond:  

ਗੋਂਡ।  

xxx
xxx


ਮੋ ਕਉ ਤਾਰਿ ਲੇ ਰਾਮਾ ਤਾਰਿ ਲੇ  

मो कउ तारि ले रामा तारि ले ॥  

Mo ka▫o ṯār le rāmā ṯār le.  

Carry me across, O Lord, carry me across.  

ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ।  

ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}।
ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ।


ਮੈ ਅਜਾਨੁ ਜਨੁ ਤਰਿਬੇ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ  

मै अजानु जनु तरिबे न जानउ बाप बीठुला बाह दे ॥१॥ रहाउ ॥  

Mai ajān jan ṯaribe na jān▫o bāp bīṯẖulā bāh ḏe. ||1|| rahā▫o.  

I am ignorant, and I do not know how to swim. O my Beloved Father, please give me Your arm. ||1||Pause||  

ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ।  

ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ ॥੧॥
ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ॥੧॥ ਰਹਾਉ॥


ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ  

नर ते सुर होइ जात निमख मै सतिगुर बुधि सिखलाई ॥  

Nar ṯe sur ho▫e jāṯ nimakẖ mai saṯgur buḏẖ sikẖlā▫ī.  

I have been transformed from a mortal being into an angel, in an instant; the True Guru has taught me this.  

ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ।  

ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ।
(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ,


ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥  

नर ते उपजि सुरग कउ जीतिओ सो अवखध मै पाई ॥१॥  

Nar ṯe upaj surag ka▫o jīṯi▫o so avkẖaḏẖ mai pā▫ī. ||1||  

Born of human flesh, I have conquered the heavens; such is the medicine I was given. ||1||  

ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ।  

ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ ॥੧॥
ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ॥੧॥


ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ  

जहा जहा धूअ नारदु टेके नैकु टिकावहु मोहि ॥  

Jahā jahā ḏẖū▫a nāraḏ teke naik tikāvahu mohi.  

Please place me where You placed Dhroo and Naarad, O my Master.  

ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ।  

ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {ਸੰ. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ।
ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ,


ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥  

तेरे नाम अविल्मबि बहुतु जन उधरे नामे की निज मति एह ॥२॥३॥  

Ŧere nām avilamb bahuṯ jan uḏẖre nāme kī nij maṯ eh. ||2||3||  

With the Support of Your Name, so many have been saved; this is Naam Dayv's understanding. ||2||3||  

ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ।  

ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ ॥੨॥੩॥
ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ ॥੨॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits