Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਗੋਂਡ
Gond.

ਗ੍ਰਿਹਿ ਸੋਭਾ ਜਾ ਕੈ ਰੇ ਨਾਹਿ
He, in whose house is not the glory of wealth,

ਆਵਤ ਪਹੀਆ ਖੂਧੇ ਜਾਹਿ
the guest come and depart hungry therefrom.

ਵਾ ਕੈ ਅੰਤਰਿ ਨਹੀ ਸੰਤੋਖੁ
Within his mind there is no contentment.

ਬਿਨੁ ਸੋਹਾਗਨਿ ਲਾਗੈ ਦੋਖੁ ॥੧॥
Without his bride, the wealth, he is afflicted with pain.

ਧਨੁ ਸੋਹਾਗਨਿ ਮਹਾ ਪਵੀਤ
Hail unto mammon, that even the very pious persons,

ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ
penitents and the great sages are astrayed by it. Pause.

ਸੋਹਾਗਨਿ ਕਿਰਪਨ ਕੀ ਪੂਤੀ
Mammon is the miser's daughter.

ਸੇਵਕ ਤਜਿ ਜਗਤ ਸਿਉ ਸੂਤੀ
Forsaking the Lord's slave, she sloops with the world.

ਸਾਧੂ ਕੈ ਠਾਢੀ ਦਰਬਾਰਿ
Standing art the saints' door, she says,

ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥
I have sought the Protection, now save thou me.

ਸੋਹਾਗਨਿ ਹੈ ਅਤਿ ਸੁੰਦਰੀ
The bride is exceedingly beauteous.

ਪਗ ਨੇਵਰ ਛਨਕ ਛਨਹਰੀ
Her ankle-ornaments tinkle on her feet.

ਜਉ ਲਗੁ ਪ੍ਰਾਨ ਤਊ ਲਗੁ ਸੰਗੇ
So Long as man is alive, till then she remains attached with him.

ਨਾਹਿ ਚਲੀ ਬੇਗਿ ਉਠਿ ਨੰਗੇ ॥੩॥
When the life is extinct, she quickly gets up and departs bare-footed.

ਸੋਹਾਗਨਿ ਭਵਨ ਤ੍ਰੈ ਲੀਆ
Mammon has conquered three worlds.

ਦਸ ਅਠ ਪੁਰਾਣ ਤੀਰਥ ਰਸ ਕੀਆ
The eighteen Puranas and the places of Pilgrimage love her as well.

ਬ੍ਰਹਮਾ ਬਿਸਨੁ ਮਹੇਸਰ ਬੇਧੇ
She has pierced the hearts of Brahma, Vishnu and Shiva.

ਬਡੇ ਭੂਪਤਿ ਰਾਜੇ ਹੈ ਛੇਧੇ ॥੪॥
She has destroyed the great lords of earth and kings.

ਸੋਹਾਗਨਿ ਉਰਵਾਰਿ ਪਾਰਿ
Mammon has no this or that shore.

ਪਾਂਚ ਨਾਰਦ ਕੈ ਸੰਗਿ ਬਿਧਵਾਰਿ
She is in collusion with the five evil passions, who are mercurial like Narad.

ਪਾਂਚ ਨਾਰਦ ਕੇ ਮਿਟਵੇ ਫੂਟੇ
When the earthen vessels of the five evil passions burst,

ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥
then says Kabir, man is delivered by the Guru's grace.

ਗੋਂਡ
Gond.

ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ
As the house stays not, if the beams be removed from within it,

ਨਾਮ ਬਿਨਾ ਕੈਸੇ ਪਾਰਿ ਉਤਰੈ
so without the Lord's Name how can one ferry across?

ਕੁੰਭ ਬਿਨਾ ਜਲੁ ਨਾ ਟੀਕਾਵੈ
As without pitcher the water is held not,

ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
similarly without the saint, man departs in a wretched plight.

ਜਾਰਉ ਤਿਸੈ ਜੁ ਰਾਮੁ ਚੇਤੈ
Burn him who remembers not the Lord,

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ
and whose mind remains absorbed in his body field. Pause.

ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ
As without a plough-man, land is not sown,

ਸੂਤ ਬਿਨਾ ਕੈਸੇ ਮਣੀ ਪਰੋਈਐ
as beads can not be strung without a thread and a sans-loop,,

ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ
and a knot can not be fastened without twisting,

ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥
without the saints' grace, man departs unemancipated.

ਜੈਸੇ ਮਾਤ ਪਿਤਾ ਬਿਨੁ ਬਾਲੁ ਹੋਈ
As without mother and father, there can be no child,

ਬਿੰਬ ਬਿਨਾ ਕੈਸੇ ਕਪਰੇ ਧੋਈ
as the clothes can not be washed without water,

ਘੋਰ ਬਿਨਾ ਕੈਸੇ ਅਸਵਾਰ
and one can not be a rider without a horse,

ਸਾਧੂ ਬਿਨੁ ਨਾਹੀ ਦਰਵਾਰ ॥੩॥
so without the saint's grace one can not reach the Lord's court.

ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ
As without music there can be no dancing,

ਖਸਮਿ ਦੁਹਾਗਨਿ ਤਜਿ ਅਉਹੇਰੀ
so rejected by the Spouse, the unchaste bride is dishonoured.

ਕਹੈ ਕਬੀਰੁ ਏਕੈ ਕਰਿ ਕਰਨਾ
Says Kabir, do thou but one thing,

ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥
become thou resigned to Guru's will, thus thou shalt not die again.

ਗੋਂਡ
Gond.

ਕੂਟਨੁ ਸੋਇ ਜੁ ਮਨ ਕਉ ਕੂਟੈ
He alone is a bawd, who chastens his mind.

ਮਨ ਕੂਟੈ ਤਉ ਜਮ ਤੇ ਛੂਟੈ
If man disciplines his mind, then escapes he from the death's courier.

ਕੁਟਿ ਕੁਟਿ ਮਨੁ ਕਸਵਟੀ ਲਾਵੈ
One who by beating and thrashing his mind applies to it the touch-stone of the Lord's love,

ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥
that pander obtains perfect salvation.

ਕੂਟਨੁ ਕਿਸੈ ਕਹਹੁ ਸੰਸਾਰ
In this world, whom do you call a procurer?

ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ
In everything that is spoken, discrimination ought to be used. Pause.

ਨਾਚਨੁ ਸੋਇ ਜੁ ਮਨ ਸਿਉ ਨਾਚੈ
he alone is the dancer who dances with his mind.

ਝੂਠਿ ਪਤੀਐ ਪਰਚੈ ਸਾਚੈ
The Lord is satisfied not with falsehood, but is pleased through truth alone.

ਇਸੁ ਮਨ ਆਗੇ ਪੂਰੈ ਤਾਲ
With this soul of his, the dancer should beat time before the Lord.

ਇਸੁ ਨਾਚਨ ਕੇ ਮਨ ਰਖਵਾਲ ॥੨॥
Of such a dancer's soul, the Lord Himself is the Preserver.

ਬਜਾਰੀ ਸੋ ਜੁ ਬਜਾਰਹਿ ਸੋਧੈ
He alone is a street-dancer, who cleanses his body street,

ਪਾਂਚ ਪਲੀਤਹ ਕਉ ਪਰਬੋਧੈ
and instructs his five evil passions.

ਨਉ ਨਾਇਕ ਕੀ ਭਗਤਿ ਪਛਾਨੈ
He who embraces the devotional service of the Lord of nine continents,

ਸੋ ਬਾਜਾਰੀ ਹਮ ਗੁਰ ਮਾਨੇ ॥੩॥
that buffoon I accept as my Guru.

ਤਸਕਰੁ ਸੋਇ ਜਿ ਤਾਤਿ ਕਰੈ
A thief is he, who harbours not envy,

ਇੰਦ੍ਰੀ ਕੈ ਜਤਨਿ ਨਾਮੁ ਉਚਰੈ
and who with the effort of his sense-organs utters the Lord's Name.

ਕਹੁ ਕਬੀਰ ਹਮ ਐਸੇ ਲਖਨ
Says Kabir, I have so realised the qualities that,

ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥
very beauteous and wise is my Guru, God.

        


© SriGranth.org, a Sri Guru Granth Sahib resource, all rights reserved.
See Acknowledgements & Credits