Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥  

Sukẖ sāgar parabẖ bẖeti▫ai Nānak sukẖī hoṯ ih jī▫o. ||1||  

Meeting with God, the Ocean of Peace, O Nanak, this soul becomes happy. ||1||  

ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ ॥੧॥
ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥


ਛੰਤ  

Cẖẖanṯ.  

Chhant:  

ਛੰਤ।
ਛੰਤ


ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ  

Sukẖ sāgar parabẖ pā▫ī▫ai jab hovai bẖāgo rām.  

One finds God, the Ocean of Peace, when destiny is activated.  

ਪਾਈਐ = ਮਿਲਦਾ ਹੈ। ਭਾਗੋ = ਭਾਗੁ, ਕਿਸਮਤ।
ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।


ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ  

Mānan mān vañā▫ī▫ai har cẖarṇī lāgo rām.  

Abandoning the distinctions of honor and dishonor, grasp the Feet of the Lord.  

ਮਾਨਨਿ = ਹੇ ਮਾਣ ਵਾਲੀਏ! ਹੇ ਮਾਣ-ਮੱਤੀ ਜੀਵ-ਇਸਤ੍ਰੀਏ! ਵਞਾਈਐ = ਦੂਰ ਕਰਨਾ ਚਾਹੀਦਾ ਹੈ। ਲਾਗੋ = ਲਾਗੁ, ਲੱਗੀ ਰਹੁ।
(ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।


ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ  

Cẖẖod si▫ānap cẖāṯurī ḏurmaṯ buḏẖ ṯi▫āgo rām.  

Renounce cleverness and trickery, and forsake your evil-minded intellect.  

ਚਾਤੁਰੀ = ਚਤੁਰਾਈ। ਦੁਰਮਤਿ = ਖੋਟੀ ਮਤਿ। ਤਿਆਗੋ = ਤਿਆਗ, ਦੂਰ ਕਰ।
ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ।


ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥  

Nānak pa▫o sarṇā▫ī rām rā▫e thir ho▫e suhāgo rām. ||1||  

O Nanak, seek the Sanctuary of the Sovereign Lord, Your King, and your marriage will be permanent and stable. ||1||  

ਥਿਰੁ = ਅਟੱਲ। ਸੁਹਾਗੋ = ਸੁਹਾਗ, ਸਿਰ ਦਾ ਸਾਈਂ, ਖਸਮ ॥੧॥
ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ ॥੧॥


ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ  

So parabẖ ṯaj kaṯ lāgī▫ai jis bin mar jā▫ī▫ai rām.  

Why forsake God, and attach yourself to another? Without the Lord, you cannot even live.  

ਤਜਿ = ਤਿਆਗ ਕੇ, ਵਿਸਾਰ ਕੇ। ਕਤੁ = {कुत्र} ਕਿੱਥੇ? ਲਾਗੀਐ = ਪਰਚੇ ਰਹੀਦਾ ਹੈ। ਮਰਿ ਜਾਈਐ = ਆਤਮਕ ਮੌਤੇ ਮਰ ਜਾਈਦਾ ਹੈ।
ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ।


ਲਾਜ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ  

Lāj na āvai agi▫ān maṯī ḏurjan birmā▫ī▫ai rām.  

The ignorant fool does not feel any shame; the evil man wanders around deluded.  

ਲਾਜ = ਸ਼ਰਮ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅਗਿਆਨ ਮਤੀ = ਉਹ ਮਨੁੱਖ ਜਿਸ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ। ਬਿਰਮਾਈਐ = ਪਰਚਿਆ ਰਹਿੰਦਾ ਹੈ। ਦੁਰਜਨ = ਭੈੜੇ ਬੰਦਿਆਂ ਵਿਚ।
ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ।


ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ  

Paṯiṯ pāvan parabẖ ṯi▫āg kare kaho kaṯ ṯẖėhrā▫ī▫ai rām.  

God is the Purifier of sinners; if he forsakes God, tell me, where he can find a place of rest?  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਤਿਤ ਪਾਵਨ ਪ੍ਰਭੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ। ਕਰੇ = ਕਰਿ। ਤਿਆਗਿ ਕਰੇ = ਤਿਆਗਿ ਕਰਿ, ਤਿਆਗ ਕੇ। ਕਹੁ = ਦੱਸ। ਕਤ = ਕਿੱਥੇ? ਠਹਰਾਈਐ = ਸ਼ਾਂਤੀ ਆ ਸਕਦੀ ਹੈ।
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?


ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥  

Nānak bẖagaṯ bẖā▫o kar ḏa▫i▫āl kī jīvan paḏ pā▫ī▫ai rām. ||2||  

O Nanak, by loving devotional worship of the Merciful Lord, he attains the state of eternal life. ||2||  

ਭਾਉ = ਪ੍ਰੇਮ। ਪਦੁ = ਦਰਜਾ। ਜੀਵਨ ਪਦੁ = ਆਤਮਕ ਜੀਵਨ ਵਾਲਾ ਦਰਜਾ। ਪਾਈਐ = ਮਿਲਦਾ ਹੈ ॥੨॥
ਹੇ ਨਾਨਕ! ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥


ਸ੍ਰੀ ਗੋਪਾਲੁ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ  

Sarī gopāl na ucẖrahi bal ga▫ī▫e ḏuhcẖāraṇ rasnā rām.  

May that vicious tongue that does not chant the Name of the Great Lord of the World, be burnt.  

ਸ੍ਰੀ ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਨ ਉਚਰਹਿ = (ਹੇ ਜੀਭ!) ਤੂੰ ਨਹੀਂ ਉਚਾਰਦੀ। ਬਲਿ ਗਈਏ = {ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਦੁਹਚਾਰਣਿ ਰਸਨਾ = (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਪਈ ਹੋਈ ਹੇ ਜੀਭ!
ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।


ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ  

Parabẖ bẖagaṯ vacẖẖal nah sevhī kā▫i▫ā kāk garsanā rām.  

One who does not serve God, the Lover of His devotees, shall have his body eaten by crows.  

ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਹ ਸੇਵਹੀ = ਨਹ ਸੇਵਹਿ, ਤੂੰ ਸੇਵਾ-ਭਗਤੀ ਨਹੀਂ ਕਰਦੀ। ਕਾਇਆ = ਸਰੀਰ। ਕਾਕ = (ਕਾਮਾਦਿਕ) ਕਾਂ। ਕਾਕ ਗ੍ਰਸਨਾ = (ਕਾਮਾਦਿਕ) ਕਾਂ ਖਾਈ ਜਾ ਰਹੇ ਹਨ।
ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।


ਭ੍ਰਮਿ ਮੋਹੀ ਦੂਖ ਜਾਣਹੀ ਕੋਟਿ ਜੋਨੀ ਬਸਨਾ ਰਾਮ  

Bẖaram mohī ḏūkẖ na jāṇhī kot jonī basnā rām.  

Enticed by doubt, he does not understand the pain it brings; he wanders through millions of incarnations.  

ਭ੍ਰਮਿ = ਭਟਕਣਾ ਵਿਚ। ਮੋਹੀ = ਠੱਗੀ ਹੋਈ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦੀ। ਕੋਟਿ = ਕ੍ਰੋੜਾਂ।
ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ!


ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥  

Nānak bin har avar jė cẖāhnā bistā kiram bẖasmā rām. ||3||  

O Nanak, if you desire anything other than the Lord, you shall be consumed, like a maggot in manure. ||3||  

ਅਵਰੁ ਸਿ = ਜਿਹੜਾ ਕੋਈ ਹੋਰ। ਕ੍ਰਿਮ = ਕੀੜਾ। ਭਸਮਾ = ਸੁਆਹ ॥੩॥
ਹੇ ਨਾਨਕ! (ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ ॥੩॥


ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ  

Lā▫e birahu bẖagvanṯ sange ho▫e mil bairāgan rām.  

Embrace love for the Lord God, and in detachment, unite with Him.  

ਬਿਰਹੁ = ਪਿਆਰ। ਸੰਗੇ = ਨਾਲ। ਹੋਇ ਬੈਰਾਗਨਿ = ਵੈਰਾਗਣ ਹੋ ਕੇ।
ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ।


ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ  

Cẖanḏan cẖīr suganḏẖ rasā ha▫umai bikẖ ṯi▫āgan rām.  

Give up your sandalwood oil, expensive clothes, perfumes, tasty flavors and the poison of egotism.  

ਚੀਰ = (ਸੋਹਣੇ) ਕੱਪੜੇ। ਰਸਾ = ਸੁਆਦਲੇ ਭੋਜਨ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਿਰ। ਤਿਆਗਨਿ = ਤਿਆਗ ਦੇਂਦੇ ਹਨ।
(ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ।


ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ  

Īṯ ūṯ nah dolī▫ai har sevā jāgan rām.  

Do not waver this way or that, but remain wakeful in the service of the Lord.  

ਈਤ ਊਤ = ਇੱਥੇ ਉੱਥੇ। ਜਾਗਨਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ।
(ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।


ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥  

Nānak jin parabẖ pā▫i▫ā āpṇā sā atal suhāgan rām. ||4||1||4||  

O Nanak, she who has obtained her God, is a happy soul-bride forever. ||4||1||4||  

ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਾ = ਉਹ (ਜੀਵ-ਇਸਤ੍ਰੀ) ॥੪॥੧॥੪॥
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥


ਬਿਲਾਵਲੁ ਮਹਲਾ  

Bilāval mėhlā 5.  

Bilaaval, Fifth Mehl:  

xxx
xxx


ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ  

Har kẖojahu vadbẖāgīho mil sāḏẖū sange rām.  

Seek the Lord, O fortunate ones, and join the Saadh Sangat, the Company of the Holy.  

ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਮਿਲਿ = ਮਿਲ ਕੇ। ਸਾਧੂ ਸੰਗੇ = ਗੁਰੂ ਦੀ ਸੰਗਤਿ ਵਿਚ।
ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।


ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ  

Gun goviḏ saḏ gā▫ī▫ah pārbarahm kai range rām.  

Sing the Glorious Praises of the Lord of the Universe forever, imbued with the Love of the Supreme Lord God.  

ਸਦ = ਸਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਕੈ ਰੰਗੇ = ਦੇ ਪਿਆਰ-ਰੰਗ ਵਿਚ (ਟਿਕ ਕੇ)।
ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।


ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ  

So parabẖ saḏ hī sevī▫ai pā▫ī▫ah fal mange rām.  

Serving God forever, you shall obtain the fruitful rewards you desire.  

ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਪਾਈਅਹਿ = ਮਿਲ ਜਾਂਦੇ ਹਨ।
ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।


ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥  

Nānak parabẖ sarṇāgaṯī jap anaṯ ṯarange rām. ||1||  

O Nanak, seek the Sanctuary of God; meditate on the Lord, and ride the many waves of the mind. ||1||  

ਪ੍ਰਭ ਸਰਣਾਗਤੀ = ਪ੍ਰਭੂ ਦੀ ਸਰਨ ਪਿਆ ਰਹੁ। ਜਪਿ = ਜਪਿਆ ਕਰ। ਅਨਤ = ਅਨੰਤ, ਅਨੇਕਾਂ। ਤਰੰਗ = ਲਹਿਰ। ਅਨਤ ਤਰੰਗੇ = ਅਨੇਕਾਂ ਲਹਿਰਾਂ ਦਾ ਮਾਲਕ ਪ੍ਰਭੂ ॥੧॥
ਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥


ਇਕੁ ਤਿਲੁ ਪ੍ਰਭੂ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ  

Ik ṯil parabẖū na vīsrai jin sabẖ kicẖẖ ḏīnā rām.  

I shall not forget God, even for an instant; He has blessed me with everything.  

ਇਕੁ ਤਿਲੁ = ਰਤਾ ਭਰ ਸਮੇ ਲਈ ਭੀ। ਜਿਨਿ = ਜਿਸ (ਪ੍ਰਭੂ) ਨੇ।
ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।


ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ  

vadbẖāgī melāvaṛā gurmukẖ pir cẖīnĥā rām.  

By great good fortune, I have met Him; as Gurmukh, I contemplate my Husband Lord.  

ਮੇਲਾਵੜਾ = ਮਿਲਾਪ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਿਰੁ = ਪ੍ਰਭੂ-ਪਤੀ ਨੂੰ। ਚੀਨ੍ਹ੍ਹਾ = ਪਛਾਣਿਆ, ਸਾਂਝ ਪਾਈ।
(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।


ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ  

Bāh pakaṛ ṯam ṯe kādẖi▫ā kar apunā līnā rām.  

Holding me by the arm, He has lifted me up and pulled me out of the darkness, and made me His own.  

ਪਕੜਿ = ਫੜ ਕੇ। ਤਮ = (ਮਾਇਆ ਦੇ ਮੋਹ ਦਾ) ਹਨੇਰਾ। ਤੇ = ਤੋਂ। ਕਰਿ = ਕਰ ਕੇ, ਬਣਾ ਕੇ।
(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।


ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥  

Nām japaṯ Nānak jīvai sīṯal man sīnā rām. ||2||  

Chanting the Naam, the Name of the Lord, Nanak lives; his mind and heart are cooled and soothed. ||2||  

ਜਪਤ = ਜਪਦਿਆਂ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਸੀਨਾ = ਛਾਤੀ, ਹਿਰਦਾ ॥੨॥
ਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥


ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ  

Ki▫ā guṇ ṯere kahi saka▫o parabẖ anṯarjāmī rām.  

What virtues of Yours can I speak, O God, O Searcher of hearts?  

ਕਹਿ ਸਕਉ = ਕਹਿ ਸਕਉਂ, ਮੈਂ ਆਖ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।
ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?


ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ  

Simar simar nārā▫iṇai bẖa▫e pārgarāmī rām.  

Meditating, meditating in remembrance on the Lord, I have crossed over to the other shore.  

ਸਿਮਰਿ = ਸਿਮਰ ਕੇ। ਨਾਰਾਇਣੈ = ਨਾਰਾਇਣ ਨੂੰ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗੇ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।


ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ  

Gun gāvaṯ govinḏ ke sabẖ icẖẖ pujāmī rām.  

Singing the Glorious Praises of the Lord of the Universe, all my desires are fulfilled.  

ਗਾਵਤ = ਗਾਂਦਿਆਂ। ਇਛ = ਇੱਛਾਂ। ਪੁਜਾਮੀ = ਪੂਰੀਆਂ ਹੋ ਜਾਂਦੀਆਂ ਹਨ।
ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।


ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥  

Nānak uḏẖre jap hare sabẖhū kā su▫āmī rām. ||3||  

Nanak is saved, meditating on the Lord, the Lord and Master of all. ||3||  

ਉਧਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਪਿ = ਜਪ ਕੇ। ਸੁਆਮੀ = ਮਾਲਕ ॥੩॥
ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥


ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ  

Ras bẖini▫aṛe apune rām sange se lo▫iṇ nīke rām.  

Sublime are those eyes, which are drenched with the Love of the Lord.  

ਭਿੰਨਿਅੜੇ = ਭਿੱਜੇ ਹੋਏ। ਸੰਗੇ = ਨਾਲ। ਸੇ = ਉਹ {ਬਹੁ-ਵਚਨ}। ਲੋਇਣ = ਅੱਖਾਂ। ਨੀਕੇ = ਸੋਹਣੇ।
ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।


ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ  

Parabẖ pekẖaṯ icẖẖā punnī▫ā mil sājan jī ke rām.  

Gazing upon God, my desires are fulfilled; I have met the Lord, the Friend of my soul.  

ਪੇਖਤ = ਵੇਖਦਿਆਂ। ਪੁੰਨੀਆ = ਪੂਰੀ ਹੋ ਜਾਂਦੀ ਹੈ। ਮਿਲਿ = ਮਿਲ ਕੇ। ਜੀ ਕੇ = ਜਿੰਦ ਦੇ। ਸਾਜਨ ਜੀ ਕੇ = ਜਿੰਦ ਦੇ ਸੱਜਣ ਨੂੰ।
ਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।


ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ  

Amriṯ ras har pā▫i▫ā bikẖi▫ā ras fīke rām.  

I have obtained the Ambrosial Nectar of the Lord's Love, and now the taste of corruption is insipid and tasteless to me.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਿਖਿਆ ਰਸ = ਮਾਇਆ ਦੇ ਸੁਆਦ। ਫੀਕੇ = ਬੇ-ਸੁਆਦੇ।
ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।


ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥  

Nānak jal jalėh samā▫i▫ā joṯī joṯ mīke rām. ||4||2||5||9||  

O Nanak, as water mingles with water, my light has merged into the Light. ||4||2||5||9||  

ਜਲਹਿ = ਜਲ ਵਿਚ। ਮੀਕੇ = ਇਕ-ਮਿਕ ॥੪॥੨॥੫॥੯॥
ਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits