Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਲਾਵਲੁ ਮਹਲਾ ਛੰਤ  

Bilāval mėhlā 5 cẖẖanṯ  

Bilaaval, Fifth Mehl, Chhant:  

xxx
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ  

Sakẖī ā▫o sakẖī vas ā▫o sakẖī asī pir kā mangal gāvah.  

Come, O my sisters, come, O my companions, and let us remain under the Lord's control. Let's sing the Songs of Bliss of our Husband Lord.  

ਸਖੀ = ਹੇ ਸਹੇਲੀਏ! ਵਸਿ = ਰਜ਼ਾ ਵਿਚ (ਤੁਰੀਏ)। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਹ = ਆਓ ਅਸੀਂ ਗਾਵੀਏ।
ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।


ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ  

Ŧaj mān sakẖī ṯaj mān sakẖī maṯ āpṇe parīṯam bẖāvah.  

Renounce your pride, O my companions, renounce your egotistical pride, O my sisters, so that you may become pleasing to your Beloved.  

ਤਜਿ = ਤਿਆਗ ਦੇਹ। ਮਾਨੁ = ਅਹੰਕਾਰ। ਮਤੁ = ਸ਼ਾਇਦ। ਪ੍ਰੀਤਮ ਭਾਵਹ = ਪ੍ਰੀਤਮ ਨੂੰ ਚੰਗਿਆਂ ਲੱਗੀਏ।
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀਂ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।


ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ  

Ŧaj mān moh bikār ḏūjā sev ek niranjano.  

Renounce pride, emotional attachment, corruption and duality, and serve the One Immaculate Lord.  

ਬਿਕਾਰੁ ਦੂਜਾ = ਮਾਇਆ ਦੇ ਪਿਆਰ ਵਾਲਾ ਵਿਕਾਰ। ਸੇਵਿ = ਸਰਨੀ ਪਵੋ। ਨਿਰੰਜਨੋ = ਨਿਰੰਜਨੁ, {ਨਿਰ-ਅੰਜਨ} ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਲੱਗ ਸਕਦੀ।
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ।


ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ  

Lag cẖaraṇ saraṇ ḏa▫i▫āl parīṯam sagal ḏuraṯ bikẖandno.  

Hold tight to the Sanctuary of the Feet of the Merciful Lord, your Beloved, the Destroyer of all sins.  

ਦੁਰਤ = ਪਾਪ। ਦੁਰਤ ਬਿਖੰਡਨੋ = ਪਾਪਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ।
ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।


ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਧਾਵਾ  

Ho▫e ḏās ḏāsī ṯaj uḏāsī bahuṛ biḏẖī na ḏẖāvā.  

Be the slave of His slaves, forsake sorrow and sadness, and do not bother with other devices.  

ਹੋਇ = ਬਣ ਕੇ। ਦਾਸ ਦਾਸੀ = ਦਾਸਾਂ ਦੀ ਦਾਸੀ। ਤਜਿ = ਤਿਆਗ ਕੇ। ਉਦਾਸੀ = (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ। ਬਹੁੜਿ = ਫਿਰ, ਮੁੜ। ਬਿਧਿ = (ਅਨੇਕਾਂ) ਤਰੀਕਿਆਂ ਨਾਲ। ਨ ਧਾਵਾ = ਨ ਧਾਵਾਂ, ਮੈਂ ਨਾਹ ਭਟਕਾਂ।
ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ।


ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥  

Nānak pa▫i▫ampai karahu kirpā ṯām mangal gāvā. ||1||  

Prays Nanak, O Lord, please bless me with Your Mercy, that I may sing Your songs of bliss. ||1||  

ਪਇਅੰਪੈ = ਬੇਨਤੀ ਕਰਦਾ ਹੈ। ਤਾਮਿ = ਤਦੋਂ। ਗਾਵਾ = ਗਾਵਾਂ, ਮੈਂ ਗਾ ਸਕਾਂ ॥੧॥
ਨਾਨਕ ਬੇਨਤੀ ਕਰਦਾ ਹੈ- (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ ॥੧॥


ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ  

Amriṯ pari▫a kā nām mai anḏẖule tohnī.  

The Ambrosial Naam, the Name of my Beloved, is like a cane to a blind man.  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਟੋਹਨੀ = ਡੰਗੋਰੀ, ਆਸਰਾ। ਅੰਧੁਲੇ = (ਮਾਇਆ ਦੇ ਮੋਹ ਵਿਚ) ਅੰਨ੍ਹੇ (ਹੋ ਚੁੱਕੇ) ਨੂੰ।
ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ,


ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ  

Oh johai baho parkār sunḏar mohnī.  

Maya seduces in so many ways, like a beautiful enticing woman.  

ਓਹ = {ਇਸਤ੍ਰੀ-ਲਿੰਗ} ਉਹ ਮੋਹਨੀ ਮਾਇਆ। ਜੋਹੈ = ਤੱਕਦੀ ਹੈ। ਸੁੰਦਰਿ = ਸੁੰਦਰੀ। ਮੋਹਨੀ = ਮਨ ਨੂੰ ਫਸਾਣ ਵਾਲੀ।
(ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)।


ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ  

Mohnī mahā bacẖiṯar cẖancẖal anik bẖāv ḏikẖāva▫e.  

This enticer is so incredibly beautiful and clever; she entices with countless suggestive gestures.  

ਬਚਿਤ੍ਰਿ = {ਇਸਤ੍ਰੀ-ਲਿੰਗ} ਕਈ ਰੰਗਾਂ ਵਾਲੀ। ਭਾਵ = ਨਖ਼ਰੇ। ਦਿਖਾਵਏ = {ਵਰਤਮਾਨ ਕਾਲ} ਵਿਖਾਂਦੀ ਹੈ।
ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ।


ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਆਵਏ  

Ho▫e dẖīṯẖ mīṯẖī manėh lāgai nām laiṇ na āv▫e.  

Maya is stubborn and persistent; she seems so sweet to the mind, and then he does not chant the Naam.  

ਹੋਇ = ਹੋ ਕੇ। ਮਨਹਿ = ਮਨ ਵਿਚ। ਲੈਣ ਨ ਆਵਏ = ਲਿਆ ਨਹੀਂ ਜਾ ਸਕਦਾ।
ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।


ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ  

Garih banėh ṯīrai baraṯ pūjā bāt gẖātai johnī.  

At home, in the forest, on the banks of sacred rivers, fasting, worshipping, on the roads and on the shore, she is spying.  

ਗ੍ਰਿਹ = ਘਰ, ਗ੍ਰਿਹਸਤ। ਬਨਹਿ = ਜੰਗਲ ਵਿਚ। ਤੀਰੈ = (ਦਰਿਆ ਦੇ) ਕੰਢੇ ਉੱਤੇ, (ਕਿਸੇ ਤੀਰਥ ਆਦਿਕ ਤੇ)। ਬਾਟ = ਰਸਤਾ। ਘਾਟੈ = ਪੱਤਣ ਤੇ। ਜੋਹਨੀ = ਤੱਕਣ ਵਾਲੀ।
ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।


ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥  

Nānak pa▫i▫ampai ḏa▫i▫ā ḏẖārahu mai nām anḏẖule tohnī. ||2||  

Prays Nanak, please bless me with Your Kindness, Lord; I am blind, and Your Name is my cane. ||2||  

ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ ॥੨॥
ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ ॥੨॥


ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ  

Mohi anāth pari▫a nāth ji▫o jānhu ṯi▫o rakẖahu.  

I am helpless and masterless; You, O my Beloved, are my Lord and Master. As it pleases You, so do You protect me.  

ਮੋਹਿ = ਮੈਨੂੰ। ਅਨਾਥ = ਨਿਮਾਣੇ ਨੂੰ। ਪ੍ਰਿਅ ਨਾਥ = ਹੇ ਪਿਆਰੇ ਖਸਮ-ਪ੍ਰਭੂ!
ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ।


ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ  

Cẖaṯurā▫ī mohi nāhi rījẖāva▫o kahi mukẖahu.  

I have no wisdom or cleverness; what face should I put on to please You?  

ਮੋਹਿ = ਮੈਂ ਵਿਚ। ਰੀਝਾਵਉ = ਰੀਝਾਵਉਂ, ਮੈਂ (ਤੈਨੂੰ) ਪ੍ਰਸੰਨ ਕਰ ਸਕਾਂ। ਕਹਿ = (ਕੁਝ) ਆਖ ਕੇ। ਮੁਖਹੁ = ਮੂੰਹ ਤੋਂ।
ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।


ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ  

Nah cẖaṯur sugẖar sujān beṯī mohi nirgun gun nahī.  

I am not clever, skillful or wise; I am worthless, without any virtue at all.  

ਚਤੁਰਿ = ਸਿਆਣੀ {ਇਸਤ੍ਰੀ-ਲਿੰਗ}। ਸੁਘਰਿ = ਸੁਘੜ, ਚੰਗੀ ਮਾਨਸਕ ਘਾੜਤ ਵਾਲੀ। ਬੇਤੀ = ਜਾਣਨ ਵਾਲੀ, ਚੰਗੀ ਸੂਝ ਵਾਲੀ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ।
ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ।


ਨਹ ਰੂਪ ਧੂਪ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ  

Nah rūp ḏẖūp na naiṇ banke jah bẖāvai ṯah rakẖ ṯuhī.  

I have no beauty or pleasing smell, no beautiful eyes. As it pleases You, please preserve me, O Lord.  

ਧੂਪ = ਸੁਗੰਧੀ, (ਚੰਗੇ ਗੁਣਾਂ ਵਾਲੀ) ਸੁਗੰਧੀ। ਬੰਕੇ = ਸੋਹਣੇ, ਬਾਂਕੇ। ਨੈਣ = ਅੱਖਾਂ। ਜਹ = ਜਿੱਥੇ। ਭਾਵੈ = ਤੈਨੂੰ ਚੰਗਾ ਲੱਗੇ।
ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।


ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ  

Jai jai ja▫i▫ampėh sagal jā ka▫o karuṇāpaṯ gaṯ kin lakẖahu.  

His victory is celebrated by all; how can I know the state of the Lord of Mercy?  

ਜੈ ਜੈ-ਜੈਕਾਰ, ਸਿਫ਼ਤਿ-ਸਾਲਾਹ। ਜਇਅੰਪਹਿ = ਉਚਾਰਦੇ ਹਨ। ਜਾ ਕਉ = ਜਿਸ ਨੂੰ। ਕਰੁਣਾਪਤਿ = {ਕਰੁਣਾ = ਤਰਸ, ਦਇਆ। ਪਤਿ = ਮਾਲਕ} ਹੇ ਦਇਆ ਦੇ ਮਾਲਕ! ਗਤਿ = ਉੱਚੀ ਆਤਮਕ ਅਵਸਥਾ। ਕਿਨਿ = ਕਿਸ ਨੇ?
ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ।


ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥  

Nānak pa▫i▫ampai sev sevak ji▫o jānhu ṯi▫o mohi rakẖahu. ||3||  

Prays Nanak, I am the servant of Your servants; as it pleases You, please preserve me. ||3||  

ਮੋਹਿ = ਮੈਨੂੰ। ਰਖਹੁ = ਰੱਖਿਆ ਕਰ ॥੩॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ ॥੩॥


ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ  

Mohi macẖẖulī ṯum nīr ṯujẖ bin ki▫o sarai.  

I am the fish, and You are the water; without You, what can I do?  

ਮੋਹਿ = ਮੈਂ। ਮਛੁਲੀ = ਮੱਛੀ। ਤੁਮ ਨੀਰ = ਤੇਰਾ ਨਾਮ ਪਾਣੀ ਹੈ। ਕਿਉ ਸਰੈ = ਨਿਭ ਨਹੀਂ ਸਕਦੀ, ਮੇਰਾ ਜੀਊਣ ਨਹੀਂ ਹੋ ਸਕਦਾ।
ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ।


ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ  

Mohi cẖāṯrik ṯumĥ būnḏ ṯaripṯa▫o mukẖ parai.  

I am the rainbird, and You are the rain-drop; when it falls into my mouth, I am satisfied.  

ਚਾਤ੍ਰਿਕ = ਪਪੀਹਾ। ਤ੍ਰਿਪਤਉ = ਤ੍ਰਿਪਤਉਂ, ਮੈਂ ਰੱਖਦਾ ਹਾਂ। ਮੁਖਿ = (ਮੇਰੇ) ਮੂੰਹ ਵਿਚ। ਪਰੈ = (ਨਾਮ-ਬੂੰਦ) ਪੈਂਦੀ ਹੈ।
ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ।


ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ  

Mukẖ parai harai pi▫ās merī jī▫a hī▫ā paranpaṯe.  

When it falls into my mouth, my thirst is quenched; You are the Lord of my soul, my heart, my breath of life.  

ਹਰੈ = ਦੂਰ ਕਰ ਦੇਂਦੀ ਹੈ। ਜੀਅ ਪਤੇ = ਹੇ ਮੇਰੇ ਜਿੰਦ ਦੇ ਮਾਲਕ! ਹੀਆ ਪਤੇ = ਹੇ ਮੇਰੇ ਹਿਰਦੇ ਦੇ ਮਾਲਕ! ਪ੍ਰਾਨ ਪਤੇ = ਹੇ ਮੇਰੇ ਪ੍ਰਾਣਾਂ ਦੇ ਮਾਲਕ!
(ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ।


ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ  

Lādile lād ladā▫e sabẖ mėh mil hamārī ho▫e gaṯe.  

Touch me, and caress me, O Lord, You are in all; let me meet You, so that I may be emancipated.  

ਲਾਡਿਲੇ = ਹੇ ਪਿਆਰੇ! ਲਾਡ ਲਡਾਇ = ਪਿਆਰ-ਭਰੇ ਕੌਤਕ ਕਰ ਕੇ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਗਤੇ = ਗਤਿ, ਉੱਚੀ ਆਤਮਕ ਅਵਸਥਾ।
ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।


ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ  

Cẖīṯ cẖiṯva▫o mit anḏẖāre ji▫o ās cẖakvī ḏin cẖarai.  

In my consciousness I remember You, and the darkness is dispelled, like the chakvi duck, which longs to see the dawn.  

ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਮਿਟੁ = ਦੂਰ ਹੋ ਜਾ। ਅੰਧਾਰੇ = ਹੇ ਹਨੇਰੇ! ਚਰੈ = ਚੜ੍ਹ ਰਿਹਾ ਹੈ।
ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ।


ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਵੀਸਰੈ ॥੪॥  

Nānak pa▫i▫ampai pari▫a sang melī macẖẖulī nīr na vīsrai. ||4||  

Prays Nanak, O my Beloved, please unite me with Yourself; the fish never forgets the water. ||4||  

ਪ੍ਰਿਅ = ਹੇ ਪਿਆਰੇ! ਸੰਗਿ = (ਆਪਣੇ) ਨਾਲ। ਮੇਲੀ = ਮੇਲਿ, ਮਿਲਾ ਲੈ ॥੪॥
ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ ॥੪॥


ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ  

Ḏẖan ḏẖan hamāre bẖāg gẖar ā▫i▫ā pir merā.  

Blessed, blessed is my destiny; my Husband Lord has come into my home.  

ਧਨਿ ਧੰਨਿ = {धन्य धन्य} ਬਹੁਤ ਚੰਗੇ, ਬਹੁਤ ਸਲਾਹਣ-ਯੋਗ। ਘਰਿ = ਘਰ ਵਿਚ। ਪਿਰੁ = ਪ੍ਰਭੂ-ਪਤੀ।
ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ।


ਸੋਹੇ ਬੰਕ ਦੁਆਰ ਸਗਲਾ ਬਨੁ ਹਰਾ  

Sohe bank ḏu▫ār saglā ban harā.  

The gate of my mansion is so beautiful, and all my gardens are so green and alive.  

ਸੋਹੇ = ਸੋਹਣੇ ਬਣ ਗਏ ਹਨ। ਬੰਕ = ਸੋਹਣੇ, ਬਾਂਕੇ। ਦੁਆਰ = (ਇਸ ਸਰੀਰ-ਘਰ ਦੇ) ਦਰਵਾਜ਼ੇ, ਸਾਰੇ ਗਿਆਨ-ਇੰਦ੍ਰੇ। ਬਨੁ = ਜੰਗਲ, ਜੂਹ, ਹਿਰਦਾ-ਜੂਹ। ਹਰਾ = ਆਤਮਕ ਜੀਵਨ ਵਾਲਾ।
(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।


ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ  

Har harā su▫āmī sukẖah gāmī anaḏ mangal ras gẖaṇā.  

My peace-giving Lord and Master has rejuvenated me, and blessed me with great joy, bliss and love.  

ਹਰ ਹਰਾ = ਹਰਾ ਹਰਾ, ਆਤਮਕ ਜੀਵਨ ਨਾਲ ਭਰਪੂਰ। ਸੁਖਹਗਾਮੀ = ਸੁਖਾਂ ਤਕ ਅਪੜਾਣ ਵਾਲਾ। ਮੰਗਲ = ਖ਼ੁਸ਼ੀ। ਰਸੁ = ਸੁਆਦ, ਆਨੰਦ। ਘਣਾ = ਬਹੁਤ।
ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ।


ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ  

Naval navṯan nāhu bālā kavan rasnā gun bẖaṇā.  

My Young Husband Lord is eternally young, and His body is forever youthful; what tongue can I use to chant His Glorious Praises?  

ਨਵਲ = ਨਵਾਂ। ਨਵਤਨ = ਨਵਾਂ, ਨਵੇਂ ਪਿਆਰ ਵਾਲਾ। ਨਾਹੁ = ਨਾਥੁ, ਖਸਮ-ਪ੍ਰਭੂ। ਰਸਨਾ = ਜੀਭ ਨਾਲ। ਕਵਨ ਗੁਨ = ਕਿਹੜੇ ਕਿਹੜੇ ਗੁਣ? ਭਣਾ = ਭਣਾਂ, ਮੈਂ ਬਿਆਨ ਕਰਾਂ।
ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?


ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ  

Merī sej sohī ḏekẖ mohī sagal sahsā ḏukẖ harā.  

My bed is beautiful; gazing upon Him, I am fascinated, and all my doubts and pains are dispelled.  

ਸੇਜ = ਹਿਰਦਾ-ਸੇਜ। ਸੋਹੀ = ਸਜ ਗਈ ਹੈ। ਦੇਖਿ = ਵੇਖ ਕੇ। ਸਹਸਾ = ਸਹਿਮ। ਹਰਾ = ਦੂਰ ਕਰ ਦਿੱਤਾ ਹੈ।
(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ।


ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥  

Nānak pa▫i▫ampai merī ās pūrī mile su▫āmī apramparā. ||5||1||3||  

Prays Nanak, my hopes are fulfilled; my Lord and Master is unlimited. ||5||1||3||  

ਅਪਰੰਪਰਾ = ਪਰੇ ਤੋਂ ਪਰੇ, ਬੇਅੰਤ ॥੫॥੧॥੩॥
ਨਾਨਕ ਬੇਨਤੀ ਕਰਦਾ ਹੈ-ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੫॥੧॥੩॥


ਬਿਲਾਵਲੁ ਮਹਲਾ ਛੰਤ ਮੰਗਲ  

Bilāval mėhlā 5 cẖẖanṯ mangal  

Bilaaval, Fifth Mehl, Chhant, Mangal ~ The Song Of Joy:  

xxx
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ-ਮੰਗਲ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ  

Salok.  

Shalok:  

xxx
ਸਲੋਕ


ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ  

Sunḏar sāʼnṯ ḏa▫i▫āl parabẖ sarab sukẖā niḏẖ pī▫o.  

God is beautiful, tranquil and merciful; He is the treasure of absolute peace, my Husband Lord.  

{ਦਇਆਲ = {ਦਇਆ-ਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉ = ਪ੍ਰਭੂ-ਪਤੀ।
ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits