Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ  

Sāhā atal gaṇi▫ā pūran sanjogo rām.  

The date for my wedding is set, and cannot be changed; my union with the Lord is perfect.  

ਸਾਹਾ = ਵਿਆਹ ਦਾ ਮੁਹੂਰਤ। ਅਟਲੁ = ਕਦੇ ਨਾਹ ਖੁੰਝਣ ਵਾਲਾ। ਪੂਰਨ ਸੰਜੋਗੋ = ਪੂਰਨ ਪ੍ਰਭੂ ਦਾ ਮਿਲਾਪ।
(ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ)। (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ।


ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ  

Sukẖah samūh bẖa▫i▫ā ga▫i▫ā vijogo rām.  

I am totally at peace, and my separation from Him has ended.  

ਸੁਖਹ ਸਮੂਹ = ਸੁਖਾਂ ਦਾ ਇਕੱਠ, ਸਾਰੇ ਸੁਖਾਂ ਦਾ ਮੇਲ। ਵਿਜੋਗੋ = ਵਿਛੋੜਾ।
(ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ।


ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ  

Mil sanṯ ā▫e parabẖ ḏẖi▫ā▫e baṇe acẖraj jāñī▫āʼn.  

The Saints meet and come together, and meditate on God; they form a wondrous wedding party.  

ਮਿਲਿ = ਮਿਲ ਕੇ। ਜਾਞੀ = ਲਾੜੇ ਦੇ ਸਾਥੀ।
ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ।


ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ  

Mil ikaṯar ho▫e sahj dẖo▫e man parīṯ upjī māñī▫ā.  

Gathering together, they arrive with poise and grace, and love fills the minds of the bride's family.  

ਇਕਤ੍ਰ = (ਸਤਸੰਗ ਵਿਚ) ਇਕੱਠੇ। ਸਹਜਿ = ਆਤਮਕ ਅਡੋਲਤਾ ਵਿਚ। ਢੋਏ = ਢੁਕੇ, ਜੰਞ ਬਣ ਕੇ ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਨਿ = ਮਨ ਵਿਚ। ਮਾਞੀਆ ਮਨਿ = ਲੜਕੀ ਦੇ ਸਨਬੰਧੀਆਂ ਦੇ ਮਨ ਵਿਚ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਗਿਆਨ-ਇੰਦ੍ਰਿਆਂ ਦੇ ਅੰਦਰ।
(ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ)।


ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ  

Mil joṯ joṯī oṯ poṯī har nām sabẖ ras bẖogo.  

Her light blends with His Light, through and through, and everyone enjoys the Nectar of the Lord's Name.  

ਜੋਤਿ = ਜੀਵ ਦੀ ਜਿੰਦ। ਜੋਤੀ = ਪ੍ਰਭੂ ਦੀ ਜੋਤਿ। ਓਤਿ ਪੋਤੀ = ਤਾਣੇ ਪੇਟੇ ਵਾਂਗ। ਸਭਿ ਰਸ = ਸਾਰੇ ਸੁਆਦਲੇ ਪਦਾਰਥ।
(ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।


ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥  

Binvanṯ Nānak sabẖ sanṯ melī parabẖ karaṇ kāraṇ jogo. ||3||  

Prays Nanak, the Saints have totally united me with God, the All-powerful Cause of causes. ||3||  

ਸੰਤਿ = ਗੁਰੂ-ਸੰਤ ਨੇ। ਸਭ = (ਸਰਨ ਪਈ) ਸਾਰੀ ਲੁਕਾਈ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਜੋਗੋ = ਸਭ ਤਾਕਤਾਂ ਦਾ ਮਾਲਕ ॥੩॥
ਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ॥੩॥


ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ  

Bẖavan suhāvṛā ḏẖaraṯ sabẖāgī rām.  

Beautiful is my home, and beauteous is the earth.  

ਭਵਨੁ = ਘਰ, ਸਰੀਰ। ਸੁਹਾਵੜਾ = ਸੋਹਣਾ। ਧਰਤਿ = ਹਿਰਦਾ। ਸਭਾਗੀ = ਭਾਗਾਂ ਵਾਲੀ (ਹਿਰਦਾ-ਧਰਤੀ)।
ਉਸ ਦਾ (ਜੀਵ-ਇਸਤ੍ਰੀਦਾ ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ,


ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ  

Parabẖ gẖar ā▫i▫aṛā gur cẖarṇī lāgī rām.  

God has entered the home of my heart; I touch the Guru's feet.  

ਘਰਿ = (ਹਿਰਦੇ-) ਘਰ ਵਿਚ। ਆਇਅੜਾ = ਆ ਗਿਆ, ਪਰਗਟ ਹੋਇਆ।
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ।


ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ  

Gur cẖaraṇ lāgī sahj jāgī sagal icẖẖā punnī▫ā.  

Grasping the Guru's feet, I awake in peace and poise. All my desires are fulfilled.  

ਸਹਜਿ = ਆਤਮਕ ਅਡੋਲਤਾ ਵਿਚ। ਜਾਗੀ = (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਹੋ ਗਈ।
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।


ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ  

Merī ās pūrī sanṯ ḏẖūrī har mile kanṯ vicẖẖunni▫ā.  

My hopes are fulfilled, through the dust of the feet of the Saints. After such a long separation, I have met my Husband Lord.  

ਮੇਰੀ ਆਸ = ਮਮਤਾ ਵਧਾਣ ਵਾਲੀ ਆਸ। ਵਿਛੁੰਨਿਆ = ਵਿਛੁੜਿਆ ਹੋਇਆ।
ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ।


ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ  

Ānanḏ an▫ḏin vajėh vāje ahaʼn maṯ man kī ṯi▫āgī.  

Night and day, the sounds of ecstasy resound and resonate; I have forsaken my stubborn-minded intellect.  

ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ। ਵਜਹਿ = ਵੱਜਦੇ ਹਨ। ਆਨੰਦ ਵਾਜੇ = ਆਨੰਦ-ਰੂਪ ਵਾਜੇ। {ਨੋਟ: ਜਦੋਂ ਕਿਤੇ ਵਾਜੇ ਵੱਜ ਰਹੇ ਹੋਣ, ਤਾਂ ਕੋਲ-ਖਲੋਤੇ ਬੰਦੇ ਇਕ ਦੂਜੇ ਦੀ ਗੱਲ ਸੁਣ ਨਹੀਂ ਸਕਦੇ, ਕਿਉਂਕਿ ਵੱਜਦੇ ਵਾਜਿਆਂ ਦਾ ਸ਼ੋਰ ਬਹੁਤ ਪ੍ਰਬਲ ਹੁੰਦਾ ਹੈ। ਜਿਸ ਹਿਰਦੇ ਵਿਚ ਆਤਮਕ ਆਨੰਦ ਬਹੁਤ ਪ੍ਰਬਲ ਹੋ ਜਾਏ, ਉਥੇ 'ਹਉਮੈ' ਆਦਿਕ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ}।
(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ।


ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥  

Binvanṯ Nānak saraṇ su▫āmī saṯsang liv lāgī. ||4||1||  

Prays Nanak, I seek the Sanctuary of my Lord and Master; in the Society of the Saints, I am lovingly attuned to Him. ||4||1||  

ਸੰਤ ਸੰਗਿ = ਗੁਰੂ ਦੀ ਸੰਗਤਿ ਵਿਚ ॥੪॥੧॥
ਨਾਨਕ ਬੇਨਤੀ ਕਰਦਾ ਹੈ- ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ॥੪॥੧॥


ਬਿਲਾਵਲੁ ਮਹਲਾ  

Bilāval mėhlā 5.  

Bilaaval, Fifth Mehl:  

xxx
xxx


ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ  

Bẖāg sulakẖ▫ṇā har kanṯ hamārā rām.  

By blessed destiny, I have found my Husband Lord.  

ਸੁਲਖਣਾ = ਸੋਹਣੇ ਲੱਛਣਾਂ ਵਾਲੇ। ਭਾਗ ਸੁਲਖਣਾ = ਸੋਹਣੇ ਲੱਛਣਾਂ ਵਾਲੇ ਭਾਗ, ਚੰਗੇ ਭਾਗ।
ਹੇ ਸਹੇਲੀਏ! ਸਾਡਾ ਕੰਤ-ਪ੍ਰਭੂ ਸੋਹਣੇ ਲੱਛਣਾਂ ਵਾਲੇ ਭਾਗਾਂ ਵਾਲਾ ਹੈ,


ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ  

Anhaḏ bājiṯrā ṯis ḏẖun ḏarbārā rām.  

The unstruck sound current vibrates and resounds in the Court of the Lord.  

ਬਾਜਿਤ੍ਰਾ = वादित्रं {a musical instrument} ਵਾਜਾ। ਤਿਸੁ ਦਰਬਾਰਾ = ਉਸ (ਕੰਤ-ਪ੍ਰਭੂ) ਦੇ ਦਰਬਾਰ ਵਿਚ। ਅਨਾਹਦ = {अनाहत = Not produced by beating, ਬਿਨਾ ਵਜਾਏ ਵੱਜ ਰਹੇ} ਇਕ-ਰਸ।
ਉਸ (ਕੰਤ) ਦੇ ਦਰਬਾਰ ਵਿਚ ਇਕ-ਰਸ (ਵੱਸ ਰਹੇ) ਵਾਜਿਆਂ ਦੀ ਧੁਨ ਉਠ ਰਹੀ ਹੈ।


ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ  

Ānanḏ an▫ḏin vajėh vāje ḏinas raiṇ omāhā.  

Night and day, the sounds of ecstasy resound and resonate; day and night, I am enraptured.  

ਅਨਦਿਨੁ = ਹਰ ਰੋਜ਼, ਹਰ ਵੇਲੇ। ਵਜਹਿ = ਵੱਜਦੇ ਹਨ। ਰੈਣਿ = ਰਾਤ। ਉਮਾਹਾ = ਉਤਸ਼ਾਹ, ਚਾਉ।
ਹੇ ਸਹੇਲੀਏ! (ਉਸ ਕੰਤ ਦੇ ਦਰਬਾਰ ਵਿਚ ਸਦਾ) ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ, ਦਿਨ ਰਾਤ (ਉਥੇ) ਚਾਉ (ਬਣਿਆ ਰਹਿੰਦਾ ਹੈ)।


ਤਹ ਰੋਗ ਸੋਗ ਦੂਖੁ ਬਿਆਪੈ ਜਨਮ ਮਰਣੁ ਤਾਹਾ  

Ŧah rog sog na ḏūkẖ bi▫āpai janam maraṇ na ṯāhā.  

Disease, sorrow and suffering do not afflict anyone there; there is no birth or death there.  

ਤਹ = 'ਤਿਸੁ ਦਰਬਾਰ', ਉਥੇ, ਉਸ ਪ੍ਰਭੂ ਦੇ ਦਰਬਾਰ ਵਿਚ। ਬਿਆਪੈ = ਜ਼ੋਰ ਪਾ ਸਕਦਾ। ਤਾਹਾ = ਉਸ ਨੂੰ।
ਉਥੇ ਰੋਗ ਨਹੀਂ ਹਨ, ਉਥੇ ਚਿੰਤਾ-ਫ਼ਿਕਰ ਨਹੀਂ ਹਨ, ਉਥੇ (ਕੋਈ) ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਉਸ (ਕੰਤ) ਨੂੰ ਜਨਮ ਮਰਨ ਦਾ ਗੇੜ ਨਹੀਂ ਹੈ।


ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ  

Riḏẖ siḏẖ suḏẖā ras amriṯ bẖagaṯ bẖare bẖandārā.  

There are treasures overflowing there - wealth, miraculous powers, ambrosial nectar and devotional worship.  

ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਸੁਧਾ = ਅੰਮ੍ਰਿਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
ਹੇ ਸਹੇਲੀਏ! (ਉਸ ਕੰਤ-ਪ੍ਰਭੂ ਦੇ ਦਰਬਾਰ ਵਿਚ) ਰਿੱਧੀਆਂ ਹਨ ਸਿੱਧੀਆਂ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ, ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।


ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥  

Binvanṯ Nānak balihār vañā pārbarahm parān aḏẖārā. ||1||  

Prays Nanak, I am a sacrifice, devoted to the Supreme Lord God, the Support of the breath of life. ||1||  

ਵੰਞਾ = ਵੰਞਾਂ। ਬਲਿਹਾਰਿ ਵੰਞਾ = ਮੈਂ ਸਦਕੇ ਜਾਂਦਾ ਹਾਂ। ਪ੍ਰਾਣ ਅਧਾਰਾ = ਜਿੰਦ ਦਾ ਆਸਰਾ ॥੧॥
ਨਾਨਕ ਬੇਨਤੀ ਕਰਦਾ ਹੈ-(ਸਭ ਜੀਵਾਂ ਦੀ) ਜ਼ਿੰਦਗੀ ਦੇ ਆਸਰੇ ਉਸ ਪਾਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ ॥੧॥


ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ  

Suṇ sakẖī▫a sahelṛīho mil mangal gāvah rām.  

Listen, O my companions, and sister soul-brides, let's join together and sing the songs of joy.  

ਸਖੀਅ = ਹੇ ਸਖੀਓ! ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਹ = ਆਓ ਅਸੀਂ ਗਾਵੀਏ।
ਹੇ ਸਖੀਓ! ਹੇ ਸਹੇਲੀਓ! ਸੁਣੋ, ਆਓ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।


ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ  

Man ṯan parem kare ṯis parabẖ ka▫o rāvah rām.  

Loving our God with mind and body, let's ravish and enjoy Him.  

ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਕਰੇ = ਕਰਿ, ਕਰ ਕੇ। ਕਉ = ਨੂੰ। ਰਾਵਹ = ਆਓ ਸਿਮਰੀਏ।
ਹੇ ਸਹੇਲੀਓ! ਮਨ ਵਿਚ ਹਿਰਦੇ ਵਿਚ ਪਿਆਰ ਪੈਦਾ ਕਰ ਕੇ ਉਸ ਪ੍ਰਭੂ ਨੂੰ ਸਿਮਰੀਏ।


ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਤਿਆਗੀਐ  

Kar parem rāvah ṯisai bẖāvah ik nimakẖ palak na ṯi▫āgī▫ai.  

Lovingly enjoying Him, we become pleasing to Him; let's not reject Him, for a moment, even for an instant.  

ਤਿਸੈ ਭਾਵਹ = ਉਸ (ਕੰਤ-ਪ੍ਰਭੂ ਨੂੰ) ਚੰਗੀਆਂ ਲੱਗੀਏ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਨ ਤਿਆਗੀਐ = ਤਿਆਗਣਾ ਨਹੀਂ ਚਾਹੀਦਾ।
(ਹਿਰਦੇ ਵਿਚ) ਪ੍ਰੇਮ ਕਰ ਕੇ (ਉਸ ਨੂੰ) ਸਿਮਰੀਏ, ਤੇ, ਉਸ ਨੂੰ ਪਿਆਰੀਆਂ ਲੱਗੀਏ। ਹੇ ਸਹੇਲੀਓ! (ਉਸ ਕੰਤ-ਪ੍ਰਭੂ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ।


ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ  

Gėh kanṯẖ lā▫ī▫ai nah lajā▫ī▫ai cẖaran raj man pāgī▫ai.  

Let's hug Him close in our embrace, and not feel shy; let's bathe our minds in the dust of His feet.  

ਗਹਿ = ਫੜ ਕੇ। ਕੰਠਿ = ਗਲ ਨਾਲ। ਲਾਈਐ = ਲਾ ਲੈਣਾ ਚਾਹੀਦਾ ਹੈ। ਨਹ ਲਜਾਈਐ = ਸ਼ਰਮ ਨਹੀਂ ਕਰਨੀ ਚਾਹੀਦੀ। ਰਜ = ਧੂੜ। ਪਾਗੀਐ = ਲੇਪ ਲੈਣਾ ਚਾਹੀਦਾ ਹੈ।
ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ (ਉਸ ਦਾ ਨਾਮ ਸੁਰਤ ਜੋੜ ਕੇ ਗਲੇ ਵਿਚ ਪ੍ਰੋ ਲੈਣਾ ਚਾਹੀਦਾ ਹੈ, ਇਸ ਕੰਮ ਤੋਂ) ਸ਼ਰਮ ਨਹੀਂ ਕਰਨੀ ਚਾਹੀਦੀ, (ਉਸ ਦੇ) ਚਰਨਾਂ ਦੀ ਧੂੜ ਨਾਲ (ਆਪਣਾ ਇਹ) ਮਨ ਰੰਗ ਲੈਣਾ ਚਾਹੀਦਾ ਹੈ।


ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਧਾਵਹ  

Bẖagaṯ ṯẖag▫urī pā▫e mohah anaṯ kaṯhū na ḏẖāvah.  

With the intoxicating drug of devotional worship, let's entice Him, and not wander anywhere else.  

ਠਗਉਰੀ = ਠਗ-ਮੂਰੀ, ਠਗ-ਬੂਟੀ। ਮੋਹਹ = ਆਓ ਅਸੀਂ ਮੋਹ ਲਈਏ। ਅਨਤ = {अन्यत्र} ਕਿਸੇ ਹੋਰ ਥਾਂ। ਨ ਧਾਵਹ = ਅਸੀਂ ਨਾਹ ਦੌੜੀਏ।
ਹੇ ਸਹੇਲੀਓ! ਭਗਤੀ ਦੀ ਠਗਬੂਟੀ ਵਰਤ ਕੇ, ਆਓ ਉਸ ਕੰਤ-ਪ੍ਰਭੂ ਨੂੰ ਵੱਸ ਵਿਚ ਕਰ ਲਈਏ, ਤੇ, ਹੋਰ ਹੋਰ ਪਾਸੇ ਨਾਹ ਭਟਕਦੀਆਂ ਫਿਰੀਏ।


ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥੨॥  

Binvanṯ Nānak mil sang sājan amar paḏvī pāvah. ||2||  

Prays Nanak, meeting with our True Friend, we attain the immortal status. ||2||  

ਅਮਰ ਪਦਵੀ = ਉਹ ਆਤਮਕ ਦਰਜਾ ਜਿਸ ਨੂੰ ਕਦੇ ਮੌਤ ਨਹੀਂ ਆਉਂਦੀ। ਪਾਵਹ = ਅਸੀਂ ਹਾਸਲ ਕਰੀਏ ॥੨॥
ਨਾਨਕ ਬੇਨਤੀ ਕਰਦਾ ਹੈ-ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ, ਜਿੱਥੇ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ ॥੨॥


ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ  

Bisman bisam bẖa▫ī pekẖ guṇ abẖināsī rām.  

I am wonder-struck and amazed, gazing upon the Glories of my Imperishable Lord.  

ਬਿਸਮ = ਹੈਰਾਨ। ਬਿਸਮਨ ਬਿਸਮ = ਬਹੁਤ ਹੀ ਹੈਰਾਨ। ਪੇਖਿ = ਵੇਖ ਕੇ। ਅਬਿਨਾਸੀ = ਨਾਸ-ਰਹਿਤ।
ਹੇ ਸਹੇਲੀਓ! ਅਬਿਨਾਸੀ ਕੰਤ-ਪ੍ਰਭੂ ਦੇ ਗੁਣ (ਉਪਕਾਰ) ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ।


ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ  

Kar gėh bẖujā gahī kat jam kī fāsī rām.  

He took my hand, and held my arm, and cut away the noose of Death.  

ਕਰੁ = ਹੱਥ। ਗਹਿ = ਫੜ ਕੇ। ਭੁਜਾ = ਬਾਂਹ। ਕਟਿ = ਕੱਟ ਕੇ।
(ਉਸ ਨੇ ਮੇਰਾ) ਹੱਥ ਫੜ ਕੇ, (ਮੇਰੀ) ਜਮਾਂ ਵਾਲੀ ਫਾਹੀ ਕੱਟ ਕੇ, ਮੇਰੀ ਬਾਂਹ ਫੜ ਲਈ ਹੈ।


ਗਹਿ ਭੁਜਾ ਲੀਨ੍ਹ੍ਹੀ ਦਾਸਿ ਕੀਨ੍ਹ੍ਹੀ ਅੰਕੁਰਿ ਉਦੋਤੁ ਜਣਾਇਆ  

Gėh bẖujā līnĥī ḏās kīnĥī ankur uḏoṯ jaṇā▫i▫ā.  

Holding me by the arm, He made me His slave; the branch has sprouted in abundance.  

ਗਹਿ ਲੀਨ੍ਹ੍ਹੀ = ਫੜ ਲਈ ਹੈ। ਦਾਸਿ = ਦਾਸੀ। ਅੰਕੁਰਿ = ਅੰਕੁਰ ਦੇ ਕਾਰਨ, (ਭਾਗਾਂ ਦੇ ਫੁਟ-ਰਹੇ) ਅੰਗੂਰ ਦੇ ਕਾਰਨ। ਉਦੋਤੁ = (ਆਤਮਕ ਜੀਵਨ ਦਾ) ਪਰਕਾਸ਼। ਜਣਾਇਆ = ਜਣਾ ਦਿੱਤਾ ਹੈ, ਵਿਖਾ ਦਿੱਤਾ ਹੈ।
ਉਸ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਹੈ, ਮੈਨੂੰ (ਆਪਣੀ) ਦਾਸੀ ਬਣਾ ਲਿਆ ਹੈ, (ਮੇਰੇ ਭਾਗਾਂ ਦੇ ਫੁੱਟ-ਰਹੇ) ਅੰਗੂਰ ਦੇ ਕਾਰਨ, (ਉਸ ਨੇ ਮੇਰੇ ਅੰਦਰ ਆਤਮਕ ਜੀਵਨ ਦਾ) ਪਰਕਾਸ਼ ਕਰ ਦਿੱਤਾ ਹੈ।


ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ  

Malan moh bikār nāṯẖe ḏivas nirmal ā▫i▫ā.  

Pollution, attachment and corruption have run away; the immaculate day has dawned.  

ਮਲਨ = ਮੈਲੇ, ਭੈੜੇ। ਨਾਠੇ = ਨੱਸ ਗਏ ਹਨ। ਨਿਰਮਲ = ਪਵਿੱਤਰ।
ਮੋਹ ਆਦਿਕ ਭੈੜੈ ਵਿਕਾਰ (ਮੇਰੇ ਅੰਦਰੋਂ) ਨੱਸ ਗਏ ਹਨ, (ਮੇਰੀ ਜ਼ਿੰਦਗੀ ਦੇ) ਪਵਿੱਤਰ ਦਿਨ ਆ ਗਏ ਹਨ।


ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ  

Ḏarisat ḏẖārī man pi▫ārī mahā ḏurmaṯ nāsī.  

Casting His Glance of Grace, the Lord loves me with His Mind; my immense evil-mindedness is dispelled.  

ਦ੍ਰਿਸਟਿ = ਮਿਹਰ ਦੀ ਨਿਗਾਹ। ਮਨਿ = ਮਨ ਵਿਚ। ਦੁਰਮਤਿ = ਖੋਟੀ ਮਤਿ।
(ਹੇ ਸਹੇਲੀਓ! ਉਸ ਕੰਤ ਪ੍ਰਭੂ ਨੇ ਮੇਰੇ ਉਤੇ ਪਿਆਰ ਭਰੀ) ਨਿਗਾਹ ਕੀਤੀ (ਜਿਹੜੀ ਮੇਰੇ) ਮਨ ਵਿਚ ਪਿਆਰੀ ਲੱਗੀ ਹੈ, (ਉਸ ਦੇ ਪਰਤਾਪ ਨਾਲ ਮੇਰੇ ਅੰਦਰੋਂ) ਬਹੁਤ ਹੀ ਖੋਟੀ ਮਤਿ ਨਾਸ ਹੋ ਗਈ ਹੈ।


ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥  

Binvanṯ Nānak bẖa▫ī nirmal parabẖ mile abẖināsī. ||3||  

Prays Nanak, I have become immaculate and pure; I have met the Imperishable Lord God. ||3||  

xxx॥੩॥
ਨਾਨਕ ਬੇਨਤੀ ਕਰਦਾ ਹੈ- ਅਬਿਨਾਸੀ ਪ੍ਰਭੂ ਜੀ ਮੈਨੂੰ ਮਿਲ ਪਏ ਹਨ, ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ ॥੩॥


ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ  

Sūraj kiraṇ mile jal kā jal hū▫ā rām.  

The rays of light merge with the sun, and water merges with water.  

ਮਿਲੇ = ਮਿਲਿ, ਮਿਲ ਕੇ। ਸੂਰਜ ਕਿਰਣਿ ਮਿਲੇ = ਸੂਰਜ ਦੀ ਕਿਰਣ ਨਾਲ ਮਿਲ ਕੇ।
ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ),


ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ  

Joṯī joṯ ralī sampūran thī▫ā rām.  

One's light blends with the Light, and one becomes totally perfect.  

ਸੰਪੂਰਨੁ ਥੀਆ = ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
(ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।


ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ  

Barahm ḏīsai barahm suṇī▫ai ek ek vakẖāṇī▫ai.  

I see God, hear God, and speak of the One and only God.  

ਦੀਸੈ = ਦਿੱਸਦਾ ਹੈ (ਹਰ ਪਾਸੇ)। ਸੁਣੀਐ = (ਹਰੇਕ ਵਿਚ ਬੋਲਦਾ) ਉਸ ਨੂੰ ਸੁਣਿਆ ਜਾਂਦਾ ਹੈ। ਵਖਾਣੀਐ = ਜ਼ਿਕਰ ਹੋ ਰਿਹਾ ਹੁੰਦਾ ਹੈ।
(ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ।


ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ  

Āṯam pasārā karaṇhārā parabẖ binā nahī jāṇī▫ai.  

The soul is the Creator of the expanse of creation. Without God, I know no other at all.  

ਪਸਾਰਾ = ਖਿਲਾਰਾ, ਪਰਕਾਸ਼।
(ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ।


ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ  

Āp karṯā āp bẖugṯā āp kāraṇ kī▫ā.  

He Himself is the Creator, and He Himself is the Enjoyer. He created the Creation.  

ਕਾਰਣੁ ਕੀਆ = (ਜਗਤ ਦਾ) ਮੁੱਢ ਬੱਧਾ।
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।


ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥  

Binvanṯ Nānak se▫ī jāṇėh jinĥī har ras pī▫ā. ||4||2||  

Prays Nanak, they alone know this, who drink in the subtle essence of the Lord. ||4||2||  

ਸੇਈ = ਉਹੀ ਬੰਦੇ। ਜਾਣਹਿ = ਜਾਣਦੇ ਹਨ ॥੪॥੨॥
(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੪॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits