Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਚਾ ਨਾਮੁ ਸਾਚੈ ਸਬਦਿ ਜਾਨੈ  

साचा नामु साचै सबदि जानै ॥  

Sācẖā nām sācẖai sabaḏ jānai.  

The True Name is known through the True Word of the Shabad.  

ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਚੈ ਸਬਦਿ = ਸਦਾ-ਥਿਰ ਹਰੀ (ਦੀ ਸਿਫ਼ਤਿ-ਸਾਲਾਹ) ਦੇ ਸ਼ਬਦ ਦੀ ਰਾਹੀਂ। ਜਾਨੈ = ਜਾਣਦਾ ਹੈ, ਡੂੰਘੀ ਸਾਂਝ ਪਾਂਦਾ ਹੈ।
ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,


ਆਪੈ ਆਪੁ ਮਿਲੈ ਚੂਕੈ ਅਭਿਮਾਨੈ  

आपै आपु मिलै चूकै अभिमानै ॥  

Āpai āp milai cẖūkai abẖimānai.  

The Lord Himself meets that one who eradicates egotistical pride.  

ਆਪੈ = (ਪਰਮਾਤਮਾ ਦੇ) ਆਪੇ ਵਿਚ। ਆਪੁ = ਆਪਣਾ ਆਪ। ਚੂਕੈ = ਮੁੱਕ ਜਾਂਦਾ ਹੈ।
ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ।


ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥  

गुरमुखि नामु सदा सदा वखानै ॥५॥  

Gurmukẖ nām saḏā saḏā vakẖānai. ||5||  

The Gurmukh chants the Naam, forever and ever. ||5||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੫॥
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥


ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ  

सतिगुरि सेविऐ दूजी दुरमति जाई ॥  

Saṯgur sevi▫ai ḏūjī ḏurmaṯ jā▫ī.  

Serving the True Guru, duality and evil-mindedness are taken away.  

ਸਤਿਗੁਰਿ ਸੇਵਿਐ = ਗੁਰੂ ਦੀ ਸਰਨ ਪਿਆਂ। ਦੁਰਮਤਿ = ਖੋਟੀ ਅਕਲ। ਜਾਈ = ਮੁੱਕ ਜਾਂਦੀ ਹੈ।
ਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।


ਅਉਗਣ ਕਾਟਿ ਪਾਪਾ ਮਤਿ ਖਾਈ  

अउगण काटि पापा मति खाई ॥  

A▫ugaṇ kāt pāpā maṯ kẖā▫ī.  

Guilty mistakes are erased, and the sinful intellect is cleansed.  

ਕਾਟਿ = ਕੱਟ ਕੇ। ਖਾਈ = ਖਾਧੀ ਜਾਂਦੀ ਹੈ।
(ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।


ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥  

कंचन काइआ जोती जोति समाई ॥६॥  

Kancẖan kā▫i▫ā joṯī joṯ samā▫ī. ||6||  

One's body sparkles like gold, and one's light merges into the Light. ||6||  

ਕੰਚਨ = ਸੋਨਾ। ਕਾਇਆ = ਸਰੀਰ। ਕੰਚਨ ਕਾਇਆ = ਸਰੀਰ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ ॥੬॥
(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥


ਸਤਿਗੁਰਿ ਮਿਲਿਐ ਵਡੀ ਵਡਿਆਈ  

सतिगुरि मिलिऐ वडी वडिआई ॥  

Saṯgur mili▫ai vadī vadi▫ā▫ī.  

Meeting with the True Guru, one is blessed with glorious greatness.  

ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਕਾਟੈ = ਕੱਟ ਦੇਂਦਾ ਹੈ।
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ।


ਦੁਖੁ ਕਾਟੈ ਹਿਰਦੈ ਨਾਮੁ ਵਸਾਈ  

दुखु काटै हिरदै नामु वसाई ॥  

Ḏukẖ kātai hirḏai nām vasā▫ī.  

Pain is taken away, and the Naam comes to dwell within the heart.  

ਹਿਰਦੈ = ਹਿਰਦੇ ਵਿਚ।
(ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ।


ਨਾਮਿ ਰਤੇ ਸਦਾ ਸੁਖੁ ਪਾਈ ॥੭॥  

नामि रते सदा सुखु पाई ॥७॥  

Nām raṯe saḏā sukẖ pā▫ī. ||7||  

Imbued with the Naam, one finds eternal peace. ||7||  

ਨਾਮਿ = ਨਾਮ ਵਿਚ। ਪਾਈ = ਪ੍ਰਾਪਤ ਕਰਦਾ ਹੈ, ਮਾਣਦਾ ਹੈ ॥੭॥
(ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥


ਗੁਰਮਤਿ ਮਾਨਿਆ ਕਰਣੀ ਸਾਰੁ  

गुरमति मानिआ करणी सारु ॥  

Gurmaṯ māni▫ā karṇī sār.  

Obeying the Gur's instructions, one's actions are purified.  

ਮਾਨਿਆ = ਮੰਨਿਆਂ, ਪਤੀਜਿਆਂ। ਸਾਰ = ਸ੍ਰੇਸ਼ਟ। ਕਰਣੀ = ਆਚਰਨ।
ਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ।


ਗੁਰਮਤਿ ਮਾਨਿਆ ਮੋਖ ਦੁਆਰੁ  

गुरमति मानिआ मोख दुआरु ॥  

Gurmaṯ māni▫ā mokẖ ḏu▫ār.  

Obeying the Guru's Instructions, one finds the state of salvation.  

ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ।
ਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।


ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥  

नानक गुरमति मानिआ परवारै साधारु ॥८॥१॥३॥  

Nānak gurmaṯ māni▫ā parvārai sāḏẖār. ||8||1||3||  

O Nanak, those who follow the Guru's Teachings are saved, along with their families. ||8||1||3||  

ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸ = ਆਧਾਰ, ਆਧਾਰ ਸਹਿਤ, ਆਸਰਾ ਦੇਣ-ਯੋਗਾ ॥੮॥੧॥੩॥
ਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ ॥੮॥੧॥੩॥


ਬਿਲਾਵਲੁ ਮਹਲਾ ਅਸਟਪਦੀਆ ਘਰੁ ੧੧  

बिलावलु महला ४ असटपदीआ घरु ११  

Bilāval mėhlā 4 asatpaḏī▫ā gẖar 11  

Bilaaval, Fourth Mehl, Ashtapadees, Eleventh House:  

xxx
ਰਾਗ ਬਿਲਾਵਲੁ, ਘਰ ੧੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ  

आपै आपु खाइ हउ मेटै अनदिनु हरि रस गीत गवईआ ॥  

Āpai āp kẖā▫e ha▫o metai an▫ḏin har ras gīṯ gava▫ī▫ā.  

One who eliminates his self-centeredness, and eradicates his ego, night and day sings the songs of the Lord's Love.  

ਆਪੈ = ਪਰਮਾਤਮਾ ਦੇ ਆਪੇ ਵਿਚ। ਆਪੁ = ਆਪਣਾ ਆਪਾ। ਖਾਇ = ਮੁਕਾ ਕੇ। ਹਉ = ਹਉਮੈ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਹਰਿ ਰਸ ਗੀਤ = ਹਰਿ-ਨਾਮ ਰਸ ਦੇ ਗੀਤ।
ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ।


ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥  

गुरमुखि परचै कंचन काइआ निरभउ जोती जोति मिलईआ ॥१॥  

Gurmukẖ parcẖai kancẖan kā▫i▫ā nirbẖa▫o joṯī joṯ mila▫ī▫ā. ||1||  

The Gurmukh is inspired, his body is golden, and his light merges into the Light of the Fearless Lord. ||1||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਚੈ = ਪਰਚ ਜਾਂਦਾ ਹੈ, ਪਤੀਜਦਾ ਹੈ। ਕੰਚਨ = ਸੋਨਾ, ਸੋਨੇ ਵਰਗੀ ਸੁੱਧ। ਕਾਇਆ = ਸਰੀਰ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ ॥੧॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥


ਮੈ ਹਰਿ ਹਰਿ ਨਾਮੁ ਅਧਾਰੁ ਰਮਈਆ  

मै हरि हरि नामु अधारु रमईआ ॥  

Mai har har nām aḏẖār rama▫ī▫ā.  

I take the Support of the Name of the Lord, Har, Har.  

ਆਧਾਰੁ = ਆਸਰਾ। ਨਾਮੁ ਰਮਈਆ = ਸੋਹਣੇ ਰਾਮ ਦਾ ਨਾਮ।
ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ।


ਖਿਨੁ ਪਲੁ ਰਹਿ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ  

खिनु पलु रहि न सकउ बिनु नावै गुरमुखि हरि हरि पाठ पड़ईआ ॥१॥ रहाउ ॥  

Kẖin pal rėh na saka▫o bin nāvai gurmukẖ har har pāṯẖ paṛa▫ī▫ā. ||1|| rahā▫o.  

I cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1||Pause||  

ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ (ਸਕਉਂ) ॥੧॥
(ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ॥੧॥ ਰਹਾਉ॥


ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ  

एकु गिरहु दस दुआर है जा के अहिनिसि तसकर पंच चोर लगईआ ॥  

Ėk girahu ḏas ḏu▫ār hai jā ke ahinis ṯaskar pancẖ cẖor laga▫ī▫ā.  

In the one house of the body, there are ten gates; night and day, the five thieves break in.  

ਗਿਰਹੁ = ਗ੍ਰਿਹ, (ਸਰੀਰ-) ਘਰ। ਦੁਆਰ = ਦਰਵਾਜ਼ੇ। ਜਾ ਕੇ = ਜਿਸ (ਸਰੀਰ-ਘਰ) ਦੇ। ਅਹਿ = ਦਿਨ। ਨਿਸਿ = ਰਾਤ। ਤਸਕਰ = ਚੋਰ। ਪੰਚ ਚੋਰ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ।
ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ।


ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਪਈਆ ॥੨॥  

धरमु अरथु सभु हिरि ले जावहि मनमुख अंधुले खबरि न पईआ ॥२॥  

Ḏẖaram arath sabẖ hir le jāvėh manmukẖ anḏẖule kẖabar na pa▫ī▫ā. ||2||  

They steal the entire wealth of one's Dharmic faith, but the blind, self-willed manmukh does not know it. ||2||  

ਅਰਥੁ = ਧਨ। ਸਭੁ = ਸਾਰਾ। ਹਿਰਿ ਲੇ ਜਾਵਹਿ = ਚੁਰਾ ਲੈ ਜਾਂਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁਲੇ = (ਆਤਮਕ ਜੀਵਨ ਵਲੋਂ) ਅੰਨ੍ਹੇ ਮਨੁੱਖ ਨੂੰ ॥੨॥
(ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ॥੨॥


ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ  

कंचन कोटु बहु माणकि भरिआ जागे गिआन तति लिव लईआ ॥  

Kancẖan kot baho māṇak bẖari▫ā jāge gi▫ān ṯaṯ liv la▫ī▫ā.  

The fortress of the body is overflowing with gold and jewels; when it is awakened by spiritual wisdom, one enshrines love for the essence of reality.  

ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਮਾਣਕਿ = ਮਾਣਕੀਂ, ਮਾਣਕਾਂ ਨਾਲ, ਉੱਚੇ ਆਤਮਕ ਗੁਣਾਂ ਨਾਲ। ਜਾਗੇ = ਜਿਹੜੇ ਮਨੁੱਖ ਜਾਗਦੇ ਰਹੇ, ਸੁਚੇਤ ਰਹੇ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੇ ਤੱਤ ਵਿਚ। ਲਿਵ ਲਈਆ = ਸੁਰਤ ਜੋੜ ਕੇ।
ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ (ਉਹ ਆਪਣਾ ਆਤਮ ਧਨ ਬਚਾ ਲੈਂਦੇ ਹਨ)।


ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥  

तसकर हेरू आइ लुकाने गुर कै सबदि पकड़ि बंधि पईआ ॥३॥  

Ŧaskar herū ā▫e lukāne gur kai sabaḏ pakaṛ banḏẖ pa▫ī▫ā. ||3||  

The thieves and robbers hide out in the body; through the Word of the Guru's Shabad, they are arrested and locked up. ||3||  

ਤਸਕਰ = ਚੋਰ। ਹੇਰੂ = ਡਾਕੂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਕੜਿ = ਫੜ ਕੇ। ਬੰਧਿ ਪਈਆ = ਬੰਨ੍ਹ ਲਏ ॥੩॥
(ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਉਹ (ਸੁਚੇਤ) ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ॥੩॥


ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ  

हरि हरि नामु पोतु बोहिथा खेवटु सबदु गुरु पारि लंघईआ ॥  

Har har nām poṯ bohithā kẖevat sabaḏ gur pār langẖ▫ī▫ā.  

The Name of the Lord, Har, Har, is the boat, and the Word of the Guru's Shabad is the boatman, to carry us across.  

ਪੋਤੁ = ਜਹਾਜ਼। ਬੋਹਿਥਾ = ਜਹਾਜ਼। ਖੇਵਟੁ = ਮਲਾਹ।
ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।


ਜਮੁ ਜਾਗਾਤੀ ਨੇੜਿ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥  

जमु जागाती नेड़ि न आवै ना को तसकरु चोरु लगईआ ॥४॥  

Jam jāgāṯī neṛ na āvai nā ko ṯaskar cẖor laga▫ī▫ā. ||4||  

The Messenger of Death, the tax collector, does not even come close, and no thieves or robbers can plunder you. ||4||  

ਜਾਗਾਤੀ = ਮਸੂਲੀਆ। ਕੋ ਤਸਕਰੁ = ਕੋਈ ਚੋਰ। ਲਗਈਆ = ਸੰਨ੍ਹ ਲਾਂਦਾ ॥੪॥
ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥


ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਲਹੀਆ  

हरि गुण गावै सदा दिनु राती मै हरि जसु कहते अंतु न लहीआ ॥  

Har guṇ gāvai saḏā ḏin rāṯī mai har jas kahṯe anṯ na lahī▫ā.  

I continuously sing the Glorious Praises of the Lord, day and night; singing the Lord's Praises, I cannot find His limits.  

ਗਾਵੈ = ਗਾ ਰਿਹਾ ਹੈ। ਜਸੁ = ਸਿਫ਼ਤਿ-ਸਾਲਾਹ! ਕਹਤੇ = ਕਹਿੰਦਿਆਂ। ਅੰਤੁ = ਸਿਫ਼ਤਾਂ ਦਾ ਹੱਦ-ਬੰਨਾ।
ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ।


ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥  

गुरमुखि मनूआ इकतु घरि आवै मिलउ गोपाल नीसानु बजईआ ॥५॥  

Gurmukẖ manū▫ā ikaṯ gẖar āvai mila▫o gopāl nīsān baja▫ī▫ā. ||5||  

The mind of the Gurmukh returns to its own home; it meets the Lord of the Universe, to the beat of the celestial drum. ||5||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਇਕਤੁ = ਇੱਕ ਵਿਚ ਹੀ। ਘਰਿ = ਘਰ ਵਿਚ। ਇਕਤੁ ਘਰਿ = ਇੱਕ ਘਰ ਵਿਚ ਹੀ, ਪ੍ਰਭੂ ਦੇ ਚਰਨਾਂ ਵਿਚ ਹੀ। ਆਵੈ = ਆ ਜਾਂਦਾ ਹੈ। ਮਿਲਉ = ਮਿਲਉਂ, ਮੈਂ ਮਿਲ ਰਿਹਾ ਹਾਂ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਨੀਸਾਨੁ ਬਜਈਆ = ਨੀਸਾਨੁ ਬਜਾਇ, ਢੋਲ ਵਜਾ ਕੇ, ਨਿਸੰਗ ਹੋ ਕੇ, ਝਾਕਾ ਲਾਹ ਕੇ ॥੫॥
ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ॥੫॥


ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ  

नैनी देखि दरसु मनु त्रिपतै स्रवन बाणी गुर सबदु सुणईआ ॥  

Nainī ḏekẖ ḏaras man ṯaripṯai sarvan baṇī gur sabaḏ suṇa▫ī▫ā.  

Gazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.  

ਨੈਨੀ = ਨੈਨੀਂ, ਅੱਖਾਂ ਨਾਲ। ਦੇਖਿ = ਵੇਖ ਕੇ। ਤ੍ਰਿਪਤੈ = (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ। ਸ੍ਰਵਨ = ਕੰਨ।
ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ।


ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥  

सुनि सुनि आतम देव है भीने रसि रसि राम गोपाल रवईआ ॥६॥  

Sun sun āṯam ḏev hai bẖīne ras ras rām gopāl rava▫ī▫ā. ||6||  

Listening, listening, my soul is softened, delighted by His subtle essence, chanting the Name of the Lord of the Universe. ||6||  

ਸੁਨਿ = ਸੁਣ ਕੇ। ਆਤਮਦੇਵ = ਆਤਮਾ, ਜਿੰਦ। ਹੈ ਭੀਨੇ = ਭਿੱਜਿਆ ਰਹਿੰਦਾ ਹੈ। ਰਸਿ = ਰਸ ਨਾਲ, ਸੁਆਦ ਨਾਲ। ਰਸਿ ਰਸਿ = ਬੜੇ ਸੁਆਦ ਨਾਲ। ਰਵਈਆ = ਸਿਮਰਦਾ ਹੈ ॥੬॥
(ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥


ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ  

त्रै गुण माइआ मोहि विआपे तुरीआ गुणु है गुरमुखि लहीआ ॥  

Ŧarai guṇ mā▫i▫ā mohi vi▫āpe ṯurī▫ā guṇ hai gurmukẖ lahī▫ā.  

In the grip of the three qualities, they are engrossed in love and attachment to Maya; only as Gurmukh do they find the absolute quality, absorption in bliss.  

ਤ੍ਰੈਗੁਣ = (ਰਜੋ, ਸਤੋ, ਤਮੋ; ਮਾਇਆ ਦੇ ਇਹ) ਤਿੰਨ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਤੁਰੀਆ ਗੁਣ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ, ਚੌਥਾ ਪਦ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।
ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।


ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥  

एक द्रिसटि सभ सम करि जाणै नदरी आवै सभु ब्रहमु पसरईआ ॥७॥  

Ėk ḏarisat sabẖ sam kar jāṇai naḏrī āvai sabẖ barahm pasra▫ī▫ā. ||7||  

With a single, impartial eye, look upon all alike, and see God pervading all. ||7||  

ਸਭ = ਸਾਰੀ ਲੁਕਾਈ। ਸਮ = ਬਰਾਬਰ, ਇਕੋ ਜਿਹਾ। ਜਾਣੈ = ਜਾਣਦਾ ਹੈ। ਨਦਰੀ ਆਵੈ = ਦਿੱਸਦਾ ਹੈ। ਸਭੁ = ਹਰ ਥਾਂ। ਪਸਰਈਆ = ਪਸਰਿਆ ਹੋਇਆ ॥੭॥
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ॥੭॥


ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ  

राम नामु है जोति सबाई गुरमुखि आपे अलखु लखईआ ॥  

Rām nām hai joṯ sabā▫ī gurmukẖ āpe alakẖ lakẖa▫ī▫ā.  

The Light of the Lord's Name permeates all; the Gurmukh knows the unknowable.  

ਸਬਾਈ = ਸਾਰੀ ਸ੍ਰਿਸ਼ਟੀ। ਗੁਰਮੁਖਿ ਲਖਈਆ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਮਝ ਲੈਂਦਾ ਹੈ। ਆਪੇ = ਆਪ ਹੀ। ਅਲਖ = ਉਹ ਪਰਮਾਤਮਾ ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ।
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ।


ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥  

नानक दीन दइआल भए है भगति भाइ हरि नामि समईआ ॥८॥१॥४॥  

Nānak ḏīn ḏa▫i▫āl bẖa▫e hai bẖagaṯ bẖā▫e har nām sama▫ī▫ā. ||8||1||4||  

O Nanak, the Lord has become merciful to the meek; through loving adoration, he merges in the Lord's Name. ||8||1||4||  

ਭਗਤਿ ਭਾਇ = ਭਗਤੀ ਦੇ ਭਾਵ ਨਾਲ। {ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ}। ਨਾਮਿ = ਨਾਮ ਵਿਚ ॥੮॥੧॥੪॥
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥


ਬਿਲਾਵਲੁ ਮਹਲਾ  

बिलावलु महला ४ ॥  

Bilāval mėhlā 4.  

Bilaaval, Fourth Mehl:  

xxx
xxx


ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ  

हरि हरि नामु सीतल जलु धिआवहु हरि चंदन वासु सुगंध गंधईआ ॥  

Har har nām sīṯal jal ḏẖi▫āvahu har cẖanḏan vās suganḏẖ ganḏẖ▫ī▫ā.  

Meditate on the cool water of the Name of the Lord, Har, Har. Perfume yourself with the fragrant scent of the Lord, the sandalwood tree.  

ਸੀਤਲ = ਠੰਢ ਪਾਣ ਵਾਲਾ। ਧਿਆਵਹੁ = ਸਿਮਰਿਆ ਕਰੋ। ਵਾਸੁ = ਸੁਗੰਧੀ। ਗੰਧਈਆ = ਸੁਗੰਧਿਤ ਕਰਦੀ ਹੈ।
ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits