Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਲਾਵਲੁ ਮਹਲਾ  

बिलावलु महला १ ॥  

Bilāval mėhlā 1.  

Bilaaval, First Mehl:  

xxx
xxx


ਮਨ ਕਾ ਕਹਿਆ ਮਨਸਾ ਕਰੈ  

मन का कहिआ मनसा करै ॥  

Man kā kahi▫ā mansā karai.  

The human acts according to the wishes of the mind.  

ਮਨਸਾ = ਬੁੱਧੀ, ਅਕਲ।
(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ,


ਇਹੁ ਮਨੁ ਪੁੰਨੁ ਪਾਪੁ ਉਚਰੈ  

इहु मनु पुंनु पापु उचरै ॥  

Ih man punn pāp ucẖrai.  

This mind feeds on virtue and vice.  

ਉਚਰੈ = ਗੱਲਾਂ ਕਰਦਾ ਹੈ।
ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ।


ਮਾਇਆ ਮਦਿ ਮਾਤੇ ਤ੍ਰਿਪਤਿ ਆਵੈ  

माइआ मदि माते त्रिपति न आवै ॥  

Mā▫i▫ā maḏ māṯe ṯaripaṯ na āvai.  

Intoxicated with the wine of Maya, satisfaction never comes.  

ਮਦਿ = ਮਦ ਵਿਚ, ਨਸ਼ੇ ਵਿਚ। ਮਾਤੇ = ਮਸਤੇ ਹੋਏ ਨੂੰ।
ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ।


ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥  

त्रिपति मुकति मनि साचा भावै ॥१॥  

Ŧaripaṯ mukaṯ man sācẖā bẖāvai. ||1||  

Satisfaction and liberation come, only to one whose mind is pleasing to the True Lord. ||1||  

ਮੁਕਤਿ = (ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ ॥੧॥
ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥


ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ  

तनु धनु कलतु सभु देखु अभिमाना ॥  

Ŧan ḏẖan kalaṯ sabẖ ḏekẖ abẖimānā.  

Gazing upon his body, wealth, wife and all his possessions, he is proud.  

ਕਲਤ = ਇਸਤ੍ਰੀ {ਨੋਟ: ਇਹ ਲਫ਼ਜ਼ ਵੇਖਣ ਨੂੰ ਪੁਲਿੰਗ ਹੈ। ਸੰਸਕ੍ਰਿਤ ਲਫ਼ਜ਼ कलत्र ਨਪੁੰਸਕ ਲਿੰਗ ਹੈ}। ਅਭਿਮਾਨਾ = ਹੇ ਅਭਿਮਾਨੀ!
ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ)।


ਬਿਨੁ ਨਾਵੈ ਕਿਛੁ ਸੰਗਿ ਜਾਨਾ ॥੧॥ ਰਹਾਉ  

बिनु नावै किछु संगि न जाना ॥१॥ रहाउ ॥  

Bin nāvai kicẖẖ sang na jānā. ||1|| rahā▫o.  

But without the Name of the Lord, nothing shall go along with him. ||1||Pause||  

xxx॥੧॥
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ॥


ਕੀਚਹਿ ਰਸ ਭੋਗ ਖੁਸੀਆ ਮਨ ਕੇਰੀ  

कीचहि रस भोग खुसीआ मन केरी ॥  

Kīcẖėh ras bẖog kẖusī▫ā man kerī.  

He enjoys tastes, pleasures and joys in his mind.  

ਕੀਚਹਿ = ਕਰੀਦੇ ਹਨ। ਕੇਰੀ = ਦੀ, ਦੀਆਂ।
ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ,


ਧਨੁ ਲੋਕਾਂ ਤਨੁ ਭਸਮੈ ਢੇਰੀ  

धनु लोकां तनु भसमै ढेरी ॥  

Ḏẖan lokāʼn ṯan bẖasmai dẖerī.  

But his wealth will pass on to other people, and his body will be reduced to ashes.  

ਭਸਮੈ = ਸੁਆਹ ਦੀ।
(ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ।


ਖਾਕੂ ਖਾਕੁ ਰਲੈ ਸਭੁ ਫੈਲੁ  

खाकू खाकु रलै सभु फैलु ॥  

Kẖākū kẖāk ralai sabẖ fail.  

The entire expanse, like dust, shall mix with dust.  

ਖਾਕੂ = ਖ਼ਾਕ ਵਿਚ। ਫੈਲੁ = ਪਸਾਰਾ।
ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ।


ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥  

बिनु सबदै नही उतरै मैलु ॥२॥  

Bin sabḏai nahī uṯrai mail. ||2||  

Without the Word of the Shabad, his filth is not removed. ||2||  

xxx॥੨॥
(ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥


ਗੀਤ ਰਾਗ ਘਨ ਤਾਲ ਸਿ ਕੂਰੇ  

गीत राग घन ताल सि कूरे ॥  

Gīṯ rāg gẖan ṯāl sė kūre.  

The various songs, tunes and rhythms are false.  

ਘਨ = ਬਹੁਤ। ਸਿ = ਇਹ ਸਾਰੇ। ਕੂਰੇ = ਕੂੜੇ, ਝੂਠੇ।
(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ,


ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ  

त्रिहु गुण उपजै बिनसै दूरे ॥  

Ŧarihu guṇ upjai binsai ḏūre.  

Trapped by the three qualities, people come and go, far from the Lord.  

ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਉਪਜੈ ਬਿਨਸੈ = (ਜੀਵ) ਜੰਮਦਾ ਮਰਦਾ ਹੈ।
(ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ।


ਦੂਜੀ ਦੁਰਮਤਿ ਦਰਦੁ ਜਾਇ  

दूजी दुरमति दरदु न जाइ ॥  

Ḏūjī ḏurmaṯ ḏaraḏ na jā▫e.  

In duality, the pain of their evil-mindedness does not leave them.  

ਦੂਜੀ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਦਰਦ = ਰੋਗ।
(ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ।


ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥  

छूटै गुरमुखि दारू गुण गाइ ॥३॥  

Cẖẖūtai gurmukẖ ḏārū guṇ gā▫e. ||3||  

But the Gurmukh is emancipated by taking the medicine, and singing the Glorious Praises of the Lord. ||3||  

xxx॥੩॥
(ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ ॥੩॥


ਧੋਤੀ ਊਜਲ ਤਿਲਕੁ ਗਲਿ ਮਾਲਾ  

धोती ऊजल तिलकु गलि माला ॥  

Ḏẖoṯī ūjal ṯilak gal mālā.  

He may wear a clean loin-cloth, apply the ceremonial mark to his forehead, and wear a mala around his neck;  

ਊਜਲ = ਚਿੱਟੀ। ਗਲਿ = ਗਲ ਵਿਚ।
ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ,


ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ  

अंतरि क्रोधु पड़हि नाट साला ॥  

Anṯar kroḏẖ paṛėh nāt sālā.  

but if there is anger within him, he is merely reading his part, like an actor in a play.  

ਨਾਟ ਸਾਲਾ = ਨਾਟ-ਘਰ, ਜਿਥੇ ਨਾਟ ਸਿਖਾਇਆ ਜਾਂਦਾ ਹੈ।
ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ)।


ਨਾਮੁ ਵਿਸਾਰਿ ਮਾਇਆ ਮਦੁ ਪੀਆ  

नामु विसारि माइआ मदु पीआ ॥  

Nām visār mā▫i▫ā maḏ pī▫ā.  

Forgetting the Naam, the Name of the Lord, he drinks in the wine of Maya.  

ਮਦੁ = ਸ਼ਰਾਬ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ)।


ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥  

बिनु गुर भगति नाही सुखु थीआ ॥४॥  

Bin gur bẖagaṯ nāhī sukẖ thī▫ā. ||4||  

Without devotional worship to the Guru, there is no peace. ||4||  

xxx॥੪॥
ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੪॥


ਸੂਕਰ ਸੁਆਨ ਗਰਧਭ ਮੰਜਾਰਾ  

सूकर सुआन गरधभ मंजारा ॥  

Sūkar su▫ān garḏẖabẖ manjārā.  

The human is a pig, a dog, a donkey, a cat,  

ਸੂਕਰ = ਸੂਰ। ਸੁਆਨ = ਕੁੱਤੇ। ਗਰਧਭ = ਖੋਤੇ। ਮੰਜਾਰਾ = ਬਿੱਲੇ।
ਉਹਨਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ-


ਪਸੂ ਮਲੇਛ ਨੀਚ ਚੰਡਾਲਾ  

पसू मलेछ नीच चंडाला ॥  

Pasū malecẖẖ nīcẖ cẖandalā.  

a beast, a filthy, lowly wretch, an outcast,  

xxx
ਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ,


ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ  

गुर ते मुहु फेरे तिन्ह जोनि भवाईऐ ॥  

Gur ṯe muhu fere ṯinĥ jon bẖavā▫ī▫ai.  

if he turns his face away from the Guru. He shall wander in reincarnation.  

ਤੇ = ਤੋਂ।
ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ।


ਬੰਧਨਿ ਬਾਧਿਆ ਆਈਐ ਜਾਈਐ ॥੫॥  

बंधनि बाधिआ आईऐ जाईऐ ॥५॥  

Banḏẖan bāḏẖi▫ā ā▫ī▫ai jā▫ī▫ai. ||5||  

Bound in bondage, he comes and goes. ||5||  

ਬੰਧਨਿ = ਬੰਧਨ ਵਿਚ ॥੫॥
ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥


ਗੁਰ ਸੇਵਾ ਤੇ ਲਹੈ ਪਦਾਰਥੁ  

गुर सेवा ते लहै पदारथु ॥  

Gur sevā ṯe lahai paḏārath.  

Serving the Guru, the treasure is found.  

ਲਹੈ = ਪ੍ਰਾਪਤ ਕਰਦਾ ਹੈ। ਪਦਾਰਥੁ = ਨਾਮ-ਵਸਤੁ।
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ।


ਹਿਰਦੈ ਨਾਮੁ ਸਦਾ ਕਿਰਤਾਰਥੁ  

हिरदै नामु सदा किरतारथु ॥  

Hirḏai nām saḏā kirṯārath.  

With the Naam in the heart, one always prospers.  

ਕਿਰਤਾਰਥੁ = ਸਫਲ, ਕਾਮਯਾਬ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ।


ਸਾਚੀ ਦਰਗਹ ਪੂਛ ਹੋਇ  

साची दरगह पूछ न होइ ॥  

Sācẖī ḏargėh pūcẖẖ na ho▫e.  

And in the Court of the True Lord, you shall not called to account.  

xxx
ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ)।


ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥  

माने हुकमु सीझै दरि सोइ ॥६॥  

Māne hukam sījẖai ḏar so▫e. ||6||  

One who obeys the Hukam of the Lord's Command, is approved at the Lord's Door. ||6||  

ਸੀਝੈ = ਕਾਮਯਾਬ ਹੁੰਦਾ ਹੈ। ਦਰਿ = ਪ੍ਰਭੂ ਦੇ ਦਰ ਤੇ। ਸੋਇ = ਉਹ ਮਨੁੱਖ ॥੬॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ॥੬॥


ਸਤਿਗੁਰੁ ਮਿਲੈ ਤਿਸ ਕਉ ਜਾਣੈ  

सतिगुरु मिलै त तिस कउ जाणै ॥  

Saṯgur milai ṯa ṯis ka▫o jāṇai.  

Meeting the True Guru, one knows the Lord.  

ਤਿਸ ਕਉ = ਉਸ (ਪਰਮਾਤਮਾ) ਨੂੰ।
ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,


ਰਹੈ ਰਜਾਈ ਹੁਕਮੁ ਪਛਾਣੈ  

रहै रजाई हुकमु पछाणै ॥  

Rahai rajā▫ī hukam pacẖẖāṇai.  

Understanding the Hukam of His Command, one acts according to His Will.  

ਰਜਾਈ = ਰਜ਼ਾ ਵਿਚ।
ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ।


ਹੁਕਮੁ ਪਛਾਣਿ ਸਚੈ ਦਰਿ ਵਾਸੁ  

हुकमु पछाणि सचै दरि वासु ॥  

Hukam pacẖẖāṇ sacẖai ḏar vās.  

Understanding the Hukam of His Command, he dwells in the Court of the True Lord.  

ਪਛਾਣਿ = ਪਛਾਣ ਕੇ।
ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ।


ਕਾਲ ਬਿਕਾਲ ਸਬਦਿ ਭਏ ਨਾਸੁ ॥੭॥  

काल बिकाल सबदि भए नासु ॥७॥  

Kāl bikāl sabaḏ bẖa▫e nās. ||7||  

Through the Shabad, death and birth are ended. ||7||  

ਕਾਲ ਬਿਕਾਲ = ਮੌਤ ਤੇ ਜਨਮ, ਜਨਮ ਮਰਨ ॥੭॥
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੭॥


ਰਹੈ ਅਤੀਤੁ ਜਾਣੈ ਸਭੁ ਤਿਸ ਕਾ  

रहै अतीतु जाणै सभु तिस का ॥  

Rahai aṯīṯ jāṇai sabẖ ṯis kā.  

He remains detached, knowing that everything belongs to God.  

ਅਤੀਤੁ = ਨਿਰਲੇਪ, ਤਿਆਗੀ। ਤਿਸ ਕਾ = ਉਸ ਪਰਮਾਤਮਾ ਦਾ।
(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ।


ਤਨੁ ਮਨੁ ਅਰਪੈ ਹੈ ਇਹੁ ਜਿਸ ਕਾ  

तनु मनु अरपै है इहु जिस का ॥  

Ŧan man arpai hai ih jis kā.  

He dedicates his body and mind unto the One who owns them.  

ਅਰਪੈ = ਭੇਟਾ ਕਰਦਾ ਹੈ।
ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।


ਨਾ ਓਹੁ ਆਵੈ ਨਾ ਓਹੁ ਜਾਇ  

ना ओहु आवै ना ओहु जाइ ॥  

Nā oh āvai nā oh jā▫e.  

He does not come, and he does not go.  

ਓਹੁ = ਉਹ ਜੀਵ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ।


ਨਾਨਕ ਸਾਚੇ ਸਾਚਿ ਸਮਾਇ ॥੮॥੨॥  

नानक साचे साचि समाइ ॥८॥२॥  

Nānak sācẖe sācẖ samā▫e. ||8||2||  

O Nanak, absorbed in Truth, he merges in the True Lord. ||8||2||  

ਸਾਚੇ ਸਾਚਿ = ਸਾਚਿ ਹੀ ਸਾਚਿ, ਸਦਾ ਹੀ ਸੱਚੇ ਹਰੀ ਵਿਚ ॥੮॥੨॥
ਹੇ ਨਾਨਕ! ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੮॥੨॥


ਬਿਲਾਵਲੁ ਮਹਲਾ ਅਸਟਪਦੀ ਘਰੁ ੧੦  

बिलावलु महला ३ असटपदी घरु १०  

Bilāval mėhlā 3 asatpaḏī gẖar 10  

Bilaaval, Third Mehl, Ashtapadees, Tenth House:  

xxx
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜਗੁ ਕਊਆ ਮੁਖਿ ਚੁੰਚ ਗਿਆਨੁ  

जगु कऊआ मुखि चुंच गिआनु ॥  

Jag ka▫ū▫ā mukẖ cẖuncẖ gi▫ān.  

The world is like a crow; with its beak, it croaks spiritual wisdom.  

ਜਗੁ = ਜਗਤ, ਮਾਇਆ-ਵੇੜ੍ਹਿਆ ਜੀਵ। ਕਊਆ = ਕਾਂ, (ਕਾਂ ਵਾਂਗ ਲੌਂ ਲੌਂ ਕਰਨ ਵਾਲਾ)। ਮੁਖਿ = ਮੂੰਹੋਂ, ਮੂੰਹ ਨਾਲ, ਨਿਰਾ ਮੂੰਹ ਨਾਲ। ਚੁੰਚ ਗਿਆਨੁ = ਚੁੰਝ ਦਾ ਗਿਆਨ, ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ।
ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ, (ਨਿਰਾ) ਮੂੰਹੋਂ (ਹੀ) ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ 'ਕਾਂ ਕਾਂ' ਕਰਦਾ ਹੈ)।


ਅੰਤਰਿ ਲੋਭੁ ਝੂਠੁ ਅਭਿਮਾਨੁ  

अंतरि लोभु झूठु अभिमानु ॥  

Anṯar lobẖ jẖūṯẖ abẖimān.  

But deep within there is greed, falsehood and pride.  

ਅੰਤਰਿ = ਮਨ ਵਿਚ, ਅੰਦਰ।
(ਪਰ ਉਸ ਚੁੰਚ-ਗਿਆਨੀ ਦੇ) ਮਨ ਵਿਚ ਲੋਭ (ਟਿਕਿਆ ਰਹਿੰਦਾ) ਹੈ, ਝੂਠ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ।


ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥  

बिनु नावै पाजु लहगु निदानि ॥१॥  

Bin nāvai pāj lahag niḏān. ||1||  

Without the Name of the Lord, your thin outer covering shall wear off, you fool. ||1||  

ਪਾਜੁ = ਵਿਖਾਵਾ। ਲਹਗੁ = ਲਹਿ ਜਾਇਗਾ {ਭਵਿਖਤ ਕਾਲ, ਪੁਲਿੰਗ}। ਨਿਦਾਨਿ = ਅੰਤ ਨੂੰ, ਆਖ਼ਿਰ ॥੧॥
ਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ ॥੧॥


ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ  

सतिगुर सेवि नामु वसै मनि चीति ॥  

Saṯgur sev nām vasai man cẖīṯ.  

Serving the True Guru, the Naam shall dwell in your conscious mind.  

ਸਤਿਗੁਰ ਸੇਵਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ।
ਹੇ ਭਾਈ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ।


ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ  

गुरु भेटे हरि नामु चेतावै बिनु नावै होर झूठु परीति ॥१॥ रहाउ ॥  

Gur bẖete har nām cẖeṯāvai bin nāvai hor jẖūṯẖ parīṯ. ||1|| rahā▫o.  

Meeting with the Guru, the Name of the Lord comes to mind. Without the Name, other loves are false. ||1||Pause||  

ਭੇਟੇ = ਮਿਲਦਾ ਹੈ। ਚੇਤਾਵੈ = ਜਪਾਂਦਾ ਹੈ, ਚੇਤੇ ਕਰਾਂਦਾ ਹੈ। ਪਰੀਤਿ = ਪਿਆਰ ॥੧॥
(ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ (ਗੁਰੂ ਪਰਮਾਤਮਾ ਦਾ) ਨਾਮ ਜਪਾਂਦਾ ਹੈ। ਹੇ ਭਾਈ! (ਪਰਮਾਤਮਾ ਦੇ) ਨਾਮ (ਦੇ ਪਿਆਰ) ਤੋਂ ਬਿਨਾ ਹੋਰ ਪਿਆਰ ਝੂਠਾ ਹੈ ॥੧॥ ਰਹਾਉ॥


ਗੁਰਿ ਕਹਿਆ ਸਾ ਕਾਰ ਕਮਾਵਹੁ  

गुरि कहिआ सा कार कमावहु ॥  

Gur kahi▫ā sā kār kamāvahu.  

So do that work, which the Guru tells you to do.  

ਗੁਰਿ = ਗੁਰੂ ਨੇ। ਸਾ = ਉਹ {ਇਸਤ੍ਰੀ ਲਿੰਗ}।
ਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ (ਉਹ ਕਾਰ ਹੈ ਨਾਮ ਦਾ ਸਿਮਰਨ)।


ਸਬਦੁ ਚੀਨ੍ਹ੍ਹਿ ਸਹਜ ਘਰਿ ਆਵਹੁ  

सबदु चीन्हि सहज घरि आवहु ॥  

Sabaḏ cẖīnėh sahj gẖar āvhu.  

Contemplating the Word of the Shabad, you shall come to the home of celestial bliss.  

ਚੀਨ੍ਹ੍ਹਿ = ਪਛਾਣ ਕੇ, ਸਾਂਝ ਪਾ ਕੇ। ਸਹਜ = ਆਤਮਕ ਅਡੋਲਤਾ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ।


ਸਾਚੈ ਨਾਇ ਵਡਾਈ ਪਾਵਹੁ ॥੨॥  

साचै नाइ वडाई पावहु ॥२॥  

Sācẖai nā▫e vadā▫ī pāvhu. ||2||  

Through the True Name, you shall obtain glorious greatness. ||2||  

ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ। ਵਡਾਈ = ਇੱਜ਼ਤ ॥੨॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ ॥੨॥


ਆਪਿ ਬੂਝੈ ਲੋਕ ਬੁਝਾਵੈ  

आपि न बूझै लोक बुझावै ॥  

Āp na būjẖai lok bujẖāvai.  

One who does not understand his own self, but still tries to instruct others,  

ਬੂਝੈ = ਸਮਝਦਾ। ਬੁਝਾਵੈ = ਸਮਝਾਂਦਾ ਹੈ।
ਹੇ ਭਾਈ! (ਜਿਹੜਾ ਮਨੁੱਖ ਆਤਮਕ ਜੀਵਨ ਬਾਰੇ) ਆਪ (ਤਾਂ ਕੁਝ) ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ,


ਮਨ ਕਾ ਅੰਧਾ ਅੰਧੁ ਕਮਾਵੈ  

मन का अंधा अंधु कमावै ॥  

Man kā anḏẖā anḏẖ kamāvai.  

is mentally blind, and acts in blindness.  

ਅੰਧੁ ਕਮਾਵੈ = ਅੰਨ੍ਹਿਆਂ ਵਾਲਾ ਕੰਮ ਕਰਦਾ ਹੈ।
ਉਸ ਦਾ ਆਪਣਾ ਆਪਾ (ਆਤਮਕ ਜੀਵਨ ਵਲੋਂ) ਬਿਲਕੁਲ ਕੋਰਾ ਹੈ (ਅੰਨ੍ਹਾ ਹੈ, ਇਸ ਵਾਸਤੇ ਆਤਮਕ ਜੀਵਨ ਦੇ ਰਸਤੇ ਵਿਚ ਉਹ ਅੰਨ੍ਹਿਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ) ਅੰਨ੍ਹਿਆਂ ਵਾਲਾ ਕੰਮ ਕਰਦਾ ਰਹਿੰਦਾ ਹੈ।


ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥  

दरु घरु महलु ठउरु कैसे पावै ॥३॥  

Ḏar gẖar mahal ṯẖa▫ur kaise pāvai. ||3||  

How can he ever find a home and a place of rest, in the Mansion of the Lord's Presence? ||3||  

ਕੈਸੇ = ਕਿਵੇਂ? ॥੩॥
ਹੇ ਭਾਈ! ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ ॥੩॥


ਹਰਿ ਜੀਉ ਸੇਵੀਐ ਅੰਤਰਜਾਮੀ  

हरि जीउ सेवीऐ अंतरजामी ॥  

Har jī▫o sevī▫ai anṯarjāmī.  

Serve the Dear Lord, the Inner-knower, the Searcher of hearts;  

ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ।
ਹੇ ਭਾਈ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,


ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ  

घट घट अंतरि जिस की जोति समानी ॥  

Gẖat gẖat anṯar jis kī joṯ samānī.  

deep within each and every heart, His Light is shining forth.  

ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਮਾਨੀ = ਲੀਨ ਹੈ, ਸਮਾਈ ਹੋਈ ਹੈ।
ਜਿਸ ਪਰਮਾਤਮਾ ਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ।


ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥  

तिसु नालि किआ चलै पहनामी ॥४॥  

Ŧis nāl ki▫ā cẖalai pėhnāmī. ||4||  

How can anyone hide anything from Him? ||4||  

ਪਹਨਾਮੀ = ਲੁਕਾ-ਛਿਪਾ ॥੪॥
ਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦਾ ॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits