Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ  

अनिक भगत अनिक जन तारे सिमरहि अनिक मुनी ॥  

Anik bẖagaṯ anik jan ṯāre simrahi anik munī.  

You have saved so many devotees, so many humble servants; so many silent sages contemplate You.  

ਸਿਮਰਹਿ = ਸਿਮਰਦੇ ਹਨ।
ਹੇ ਪ੍ਰਭੂ! ਅਨੇਕਾਂ ਹੀ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ। (ਸਿਮਰਨ ਕਰਨ ਵਾਲੇ) ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ, ਹੇ ਪ੍ਰਭੂ! ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ ਹਨ।


ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥  

अंधुले टिक निरधन धनु पाइओ प्रभ नानक अनिक गुनी ॥२॥२॥१२७॥  

Anḏẖule tik nirḏẖan ḏẖan pā▫i▫o parabẖ Nānak anik gunī. ||2||2||127||  

The support of the blind, the wealth of the poor; Nanak has found God, of endless virtues. ||2||2||127||  

ਟਿਕ = ਟੇਕ, ਸਹਾਰਾ। ਨਿਰਧਨ = ਕੰਗਾਲ। ਅਨਿਕ ਗੁਨੀ = ਹੇ ਅਨੇਕਾਂ ਗੁਣਾਂ ਦੇ ਮਾਲਕ! ॥੨॥੨॥੧੨੭॥
ਹੇ ਨਾਨਕ! (ਆਖ-) ਹੇ ਅਨੇਕਾਂ ਗੁਣਾਂ ਦੇ ਮਾਲਕ ਪ੍ਰਭੂ! (ਤੇਰਾ ਨਾਮ) ਅੰਨ੍ਹੇ ਮਨੁੱਖ ਨੂੰ, ਮਾਨੋ, ਡੰਗੋਰੀ ਮਿਲ ਜਾਂਦੀ ਹੈ, ਕੰਗਾਲ ਨੂੰ ਧਨ ਮਿਲ ਜਾਂਦਾ ਹੈ ॥੨॥੨॥੧੨੭॥


ਰਾਗੁ ਬਿਲਾਵਲੁ ਮਹਲਾ ਘਰੁ ੧੩ ਪੜਤਾਲ  

रागु बिलावलु महला ५ घरु १३ पड़ताल  

Rāg bilāval mėhlā 5 gẖar 13 paṛ▫ṯāl  

Raag Bilaaval, Fifth Mehl, Thirteenth House, Partaal:  

ਪੜਤਾਲ = ਪਟਹ ਤਾਲ {ਪਟਨ = ਢੋਲ} ਢੋਲ ਦੇ ਵੱਜਣ ਵਾਂਗ ਖੜਕਵਾਂ ਤਾਲ।
ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮੋਹਨ ਨੀਦ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ  

मोहन नीद न आवै हावै हार कजर बसत्र अभरन कीने ॥  

Mohan nīḏ na āvai hāvai hār kajar basṯar abẖran kīne.  

O Enticing Lord, I cannot sleep; I sigh. I am adorned with necklaces, gowns, ornaments and make-up.  

ਮੋਹਨ = ਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈ = ਹਾਹੁਕੇ ਵਿਚ। ਕਜਰ = ਕੱਜਲ। ਅਭਰਣ = ਆਭਰਣ, ਗਹਿਣੇ।
ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ,


ਉਡੀਨੀ ਉਡੀਨੀ ਉਡੀਨੀ  

उडीनी उडीनी उडीनी ॥  

Udīnī udīnī udīnī.  

I am sad, sad and depressed.  

ਉਡੀਨੀ = ਉਦਾਸ, (ਉਡੀਕ ਵਿਚ)।
(ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-)


ਕਬ ਘਰਿ ਆਵੈ ਰੀ ॥੧॥ ਰਹਾਉ  

कब घरि आवै री ॥१॥ रहाउ ॥  

Kab gẖar āvai rī. ||1|| rahā▫o.  

When will You come home? ||1||Pause||  

ਘਰਿ = ਘਰ ਵਿਚ। ਰੀ = ਹੇ ਭੈਣ! ਹੇ ਸੁਹਾਗਣ ਭੈਣ! ॥੧॥
ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ॥੧॥ ਰਹਾਉ॥


ਸਰਨਿ ਸੁਹਾਗਨਿ ਚਰਨ ਸੀਸੁ ਧਰਿ  

सरनि सुहागनि चरन सीसु धरि ॥  

Saran suhāgan cẖaran sīs ḏẖar.  

I seek the Sanctuary of the happy soul-brides; I place my head upon their feet.  

ਸੁਹਾਗਨਿ = ਗੁਰਮੁਖਿ ਸਹੇਲੀ, ਗੁਰੂ। ਸੀਸੁ = ਸਿਰ। ਧਰਿ = ਧਰ ਕੇ।
ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-)


ਲਾਲਨੁ ਮੋਹਿ ਮਿਲਾਵਹੁ  

लालनु मोहि मिलावहु ॥  

Lālan mohi milāvhu.  

Unite me with my Beloved.  

ਲਾਲਨੁ = ਸੋਹਣਾ ਲਾਲ। ਮੋਹਿ = ਮੈਨੂੰ।
ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ)


ਕਬ ਘਰਿ ਆਵੈ ਰੀ ॥੧॥  

कब घरि आवै री ॥१॥  

Kab gẖar āvai rī. ||1||  

When will He come to my home? ||1||  

ਘਰਿ = ਹਿਰਦੇ-ਘਰ ਵਿਚ ॥੧॥
ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ ॥੧॥


ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ  

सुनहु सहेरी मिलन बात कहउ सगरो अहं मिटावहु तउ घर ही लालनु पावहु ॥  

Sunhu saherī milan bāṯ kaha▫o sagro ahaʼn mitāvhu ṯa▫o gẖar hī lālan pāvhu.  

Listen, my companions: tell me how to meet Him. Eradicate all egotism, and then you shall find your Beloved Lord within the home of your heart.  

ਸਹੇਲੀ = ਹੇ ਸਹੇਲੀ! ਮਿਲਨ ਬਾਤ = ਮਿਲਣ ਦੀ ਗੱਲ। ਕਹਉ = ਕਹਉਂ, ਮੈਂ ਦੱਸਦੀ ਹਾਂ। ਸਗਰੋ = ਸਾਰਾ। ਅਹੰ = ਅਹੰਕਾਰ। ਤਉ = ਤਦੋਂ। ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਰਸ-ਆਨੰਦ।
(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ।


ਤਬ ਰਸ ਮੰਗਲ ਗੁਨ ਗਾਵਹੁ  

तब रस मंगल गुन गावहु ॥  

Ŧab ras mangal gun gāvhu.  

Then, in delight, you shall sing the songs of joy and praise.  

ਮੰਗਲ = ਖ਼ੁਸ਼ੀ।
(ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ,


ਆਨਦ ਰੂਪ ਧਿਆਵਹੁ  

आनद रूप धिआवहु ॥  

Ānaḏ rūp ḏẖi▫āvahu.  

Meditate on the Lord, the embodiment of bliss.  

ਆਨਦ ਰੂਪੁ = ਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ।
ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।


ਨਾਨਕੁ ਦੁਆਰੈ ਆਇਓ  

नानकु दुआरै आइओ ॥  

Nānak ḏu▫ārai ā▫i▫o.  

O Nanak, I came to the Lord's Door,  

ਨਾਨਕੁ ਆਇਓ = ਨਾਨਕ ਆਇਆ ਹੈ। ਦੁਆਰੈ = ਦਰ ਤੇ।
ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ,


ਤਉ ਮੈ ਲਾਲਨੁ ਪਾਇਓ ਰੀ ॥੨॥  

तउ मै लालनु पाइओ री ॥२॥  

Ŧa▫o mai lālan pā▫i▫o rī. ||2||  

and then, I found my Beloved. ||2||  

xxx॥੨॥
(ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ ॥੨॥


ਮੋਹਨ ਰੂਪੁ ਦਿਖਾਵੈ  

मोहन रूपु दिखावै ॥  

Mohan rūp ḏikẖāvai.  

The Enticing Lord has revealed His form to me,  

ਰੂਪੁ ਦਿਖਾਵੈ = ਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ।
ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ,


ਅਬ ਮੋਹਿ ਨੀਦ ਸੁਹਾਵੈ  

अब मोहि नीद सुहावै ॥  

Ab mohi nīḏ suhāvai.  

and now, sleep seems sweet to me.  

ਮੋਹਿ = ਮੈਨੂੰ। ਨੀਦ = (ਮਾਇਆ ਦੇ ਮੋਹ ਵਲੋਂ) ਬੇ-ਪਰਵਾਹੀ। ਸੁਹਾਵੈ = ਸੁਖਾਂਦੀ ਹੈ।
ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ,


ਸਭ ਮੇਰੀ ਤਿਖਾ ਬੁਝਾਨੀ  

सभ मेरी तिखा बुझानी ॥  

Sabẖ merī ṯikẖā bujẖānī.  

My thirst is totally quenched,  

ਤਿਖਾ = ਤ੍ਰਿਸ਼ਨਾ, ਮਾਇਆ ਦੀ ਤ੍ਰੇਹ।
ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ।


ਅਬ ਮੈ ਸਹਜਿ ਸਮਾਨੀ  

अब मै सहजि समानी ॥  

Ab mai sahj samānī.  

and now, I am absorbed in celestial bliss.  

ਸਹਜਿ = ਆਤਮਕ ਅਡੋਲਤਾ ਵਿਚ।
ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ।


ਮੀਠੀ ਪਿਰਹਿ ਕਹਾਨੀ  

मीठी पिरहि कहानी ॥  

Mīṯẖī pirėh kahānī.  

How sweet is the story of my Husband Lord.  

ਪਿਰਹਿ = ਪਿਰ ਦੀ, ਪ੍ਰਭੂ-ਪਤੀ ਦੀ।
ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ।


ਮੋਹਨੁ ਲਾਲਨੁ ਪਾਇਓ ਰੀ ਰਹਾਉ ਦੂਜਾ ॥੧॥੧੨੮॥  

मोहनु लालनु पाइओ री ॥ रहाउ दूजा ॥१॥१२८॥  

Mohan lālan pā▫i▫o rī. Rahā▫o ḏūjā. ||1||128||  

I have found my Beloved, Enticing Lord. ||Second Pause||1||128||  

ਰਹਾਉ ਦੂਜਾ ॥੧॥੧੨੮॥
ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ ॥੧॥੧੨੮॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

xxx
xxx


ਮੋਰੀ ਅਹੰ ਜਾਇ ਦਰਸਨ ਪਾਵਤ ਹੇ  

मोरी अहं जाइ दरसन पावत हे ॥  

Morī ahaʼn jā▫e ḏarsan pāvaṯ he.  

My ego is gone; I have obtained the Blessed Vision of the Lord's Darshan.  

ਮੋਰੀ = ਮੇਰੀ। ਅਹੰ = ਹਉਮੈ। ਜਾਇ = ਦੂਰ ਹੋ ਜਾਂਦੀ ਹੈ।
ਹੇ ਭਾਈ! ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ।


ਰਾਚਹੁ ਨਾਥ ਹੀ ਸਹਾਈ ਸੰਤਨਾ  

राचहु नाथ ही सहाई संतना ॥  

Rācẖahu nāth hī sahā▫ī sanṯnā.  

I am absorbed in my Lord and Master, the help and support of the Saints.  

ਰਾਚਹੁ = ਰਚੇ ਰਹੋ, ਮਿਲੇ ਰਹੋ। ਸਹਾਈ ਸੰਤਨਾ = ਸੰਤਾਂ ਦੇ ਸਹਾਈ।
ਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ।


ਅਬ ਚਰਨ ਗਹੇ ॥੧॥ ਰਹਾਉ  

अब चरन गहे ॥१॥ रहाउ ॥  

Ab cẖaran gahe. ||1|| rahā▫o.  

Now, I hold tight to His Feet. ||1||Pause||  

ਅਬ = ਹੁਣ। ਗਹੇ = ਫੜੇ ਹਨ ॥੧॥
ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ ॥੧॥ ਰਹਾਉ॥


ਆਹੇ ਮਨ ਅਵਰੁ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ  

आहे मन अवरु न भावै चरनावै चरनावै उलझिओ अलि मकरंद कमल जिउ ॥  

Āhe man avar na bẖāvai cẖarnāvai cẖarnāvai uljẖi▫o al makranḏ kamal ji▫o.  

My mind longs for Him, and does not love any other. I am totally absorbed, in love with His Lotus Feet, like the bumble bee attached to the honey of the lotus flower.  

ਆਹੇ = ਚਾਹੁੰਦਾ ਹੈ, ਪਸੰਦ ਕਰਦਾ ਹੈ। ਮਨ ਨ ਭਾਵੈ = ਮਨ ਨੂੰ ਚੰਗਾ ਨਹੀਂ ਲੱਗਦਾ {ਲਫ਼ਜ਼ 'ਮਨ' ਸੰਪ੍ਰਦਾਨ ਕਾਰਕ, ਇਕ-ਵਚਨ}। ਅਵਰੁ = ਕੋਈ ਹੋਰ ਪਦਾਰਥ। ਚਰਨਾਵੈ = ਚਰਨਾਂ ਵਲ ਹੀ ਆਉਂਦਾ ਹੈ। ਅਲਿ = ਭੌਰਾ। ਮਕਰੰਦ = ਫੁੱਲ ਦੀ ਧੂੜੀ।
(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ। ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ।


ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥  

अन रस नही चाहै एकै हरि लाहै ॥१॥  

An ras nahī cẖāhai ekai har lāhai. ||1||  

I do not desire any other taste; I seek only the One Lord. ||1||  

ਅਨ = {अन्य} ਹੋਰ। ਲਾਹੈ = ਲੱਭਦਾ ਹੈ ॥੧॥
ਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ ॥੧॥


ਅਨ ਤੇ ਟੂਟੀਐ ਰਿਖ ਤੇ ਛੂਟੀਐ  

अन ते टूटीऐ रिख ते छूटीऐ ॥  

An ṯe tūtī▫ai rikẖ ṯe cẖẖūtī▫ai.  

I have broken away from the others, and I have been released from the Messenger of Death.  

ਤੇ = ਤੋਂ। ਅਨ ਤੇ = ਹੋਰ (ਪਦਾਰਥਾਂ ਦੇ ਮੋਹ) ਤੋਂ। ਟੂਟੀਐ = ਸੰਬੰਧ ਤੋੜ ਲਈਦਾ ਹੈ। ਰਿਖ = {हृषीक} ਇੰਦ੍ਰੇ। ਛੂਟੀਐ = (ਪਕੜ ਤੋਂ) ਖ਼ਲਾਸੀ ਪ੍ਰਾਪਤ ਕਰ ਲਈਦੀ ਹੈ।
(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ੍ਰੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ।


ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ  

मन हरि रस घूटीऐ संगि साधू उलटीऐ ॥  

Man har ras gẖūtī▫ai sang sāḏẖū ultī▫ai.  

O mind, drink in the subtle essence of the Lord; join the Saadh Sangat, the Company of the Holy, and turn away from the world.  

ਘੂਟੀਐ = ਚੁੰਘੀਦਾ ਹੈ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਉਲਟੀਐ = (ਬ੍ਰਿਤੀ) ਪਰਤ ਜਾਂਦੀ ਹੈ।
ਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ।


ਅਨ ਨਾਹੀ ਨਾਹੀ ਰੇ  

अन नाही नाही रे ॥  

An nāhī nāhī re.  

There is no other, none other than the Lord.  

ਰੇ = ਹੇ ਭਾਈ!
ਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ।


ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥  

नानक प्रीति चरन चरन हे ॥२॥२॥१२९॥  

Nānak parīṯ cẖaran cẖaran he. ||2||2||129||  

O Nanak, love the Feet, the Feet of the Lord. ||2||2||129||  

xxx॥੨॥੨॥੧੨੯॥
ਹੇ ਨਾਨਕ! (ਆਖ-) ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੨॥੨॥੧੨੯॥


ਰਾਗੁ ਬਿਲਾਵਲੁ ਮਹਲਾ ਦੁਪਦੇ  

रागु बिलावलु महला ९ दुपदे  

Rāg bilāval mėhlā 9 ḏupḏe  

Raag Bilaaval, Ninth Mehl, Du-Padas:  

xxx
ਰਾਗ ਬਿਲਾਵਲੁ ਵਿੱਚ ਗੁਰੂ ਤੇਗਬਹਾਦਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦੁਖ ਹਰਤਾ ਹਰਿ ਨਾਮੁ ਪਛਾਨੋ  

दुख हरता हरि नामु पछानो ॥  

Ḏukẖ harṯā har nām pacẖẖāno.  

The Name of the Lord is the Dispeller of sorrow - realize this.  

ਪਛਾਨੋ = ਪਛਾਨੁ, ਜਾਣ-ਪਛਾਣ ਪਾ, ਸਾਂਝ ਪਾਈ ਰੱਖ। ਹਰਤਾ = ਨਾਸ ਕਰਨ ਵਾਲਾ।
ਹੇ ਭਾਈ! ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ,


ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ  

अजामलु गनिका जिह सिमरत मुकत भए जीअ जानो ॥१॥ रहाउ ॥  

Ajāmal ganikā jih simraṯ mukaṯ bẖa▫e jī▫a jāno. ||1|| rahā▫o.  

Remembering Him in meditation, even Ajaamal the robber and Ganikaa the prostitute were liberated; let your soul know this. ||1||Pause||  

ਜਿਹ = ਜਿਸ ਨੂੰ। ਜੀਅ ਜਾਨੋ = ਜਿੰਦ ਨਾਲ ਜਾਣ, ਹਿਰਦੇ ਵਿਚ ਸਾਂਝ ਪਾ। ਅਜਾਮਲੁ = ਭਾਗਵਤ ਦੀ ਕਥਾ ਹੈ ਕਿ ਇਹ ਇਕ ਬ੍ਰਾਹਮਣ ਸੀ ਕਨੌਜ ਦਾ ਰਹਿਣ ਵਾਲਾ। ਹੈ ਸੀ ਕੁਕਰਮੀ, ਵੇਸਵਾ-ਗਾਮੀ। ਆਪਣੇ ਇਕ ਪੁਤ੍ਰ ਦਾ ਇਸ ਨੇ 'ਨਾਰਾਇਣ' ਨਾਮ ਰੱਖ ਲਿਆ। ਇਥੋਂ ਨਾਰਾਇਣ (ਪਰਮਾਤਮਾ) ਦੇ ਸਿਮਰਨ ਦੀ ਲਗਨ ਲੱਗ ਗਈ। ਗਨਿਕਾ = ਇਕ ਵੇਸਵਾ ਸੀ। ਇਕ ਸਾਧੂ ਨੇ ਇਸ ਨੂੰ ਇਕ ਤੋਤਾ ਦਿੱਤਾ ਤੇ ਆਖਿਆ ਕਿ ਤੋਤੇ ਨੂੰ 'ਰਾਮ ਨਾਮ' ਪੜ੍ਹਾਇਆ ਕਰ। ਉਥੋਂ ਹੀ ਲਿਵ ਲੱਗ ਗਈ ॥੧॥
ਜਿਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ ॥੧॥ ਰਹਾਉ॥


ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ  

गज की त्रास मिटी छिनहू महि जब ही रामु बखानो ॥  

Gaj kī ṯarās mitī cẖẖinhū mėh jab hī rām bakẖāno.  

The elephant's fear was taken away in an instant, as soon as he chanted the Lord's Name.  

ਗਜ = ਭਾਗਵਤ ਦੀ ਹੀ ਕਥਾ ਹੈ। ਇਕ ਗੰਧਰਬ ਕਿਸੇ ਰਿਖੀ ਦੇ ਸਰਾਪ ਨਾਲ ਹਾਥੀ ਦੇ ਜਨਮ ਵਿਚ ਚਲਾ ਗਿਆ। ਵਰੁਣ ਦੇਵਤੇ ਦੇ ਤਲਾਬ ਵਿਚ ਇਸ ਨੂੰ ਇਕ ਤੰਦੂਏ ਨੇ ਆਪਣੀਆਂ ਤੰਦਾਂ ਨਾਲ ਜਕੜ ਲਿਆ। ਪਰਮਾਤਮਾ ਦੀ ਓਟ ਨੇ ਉਥੋਂ ਛਡਾਇਆ, ਤੇ, ਸ੍ਰਾਪ ਤੋਂ ਭੀ ਬਚਾਇਆ। ਤ੍ਰਾਸ = ਡਰ। ਬਖਾਨੋ = ਬਖਾਨਿਆ, ਉਚਾਰਿਆ।
ਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ।


ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥  

नारद कहत सुनत ध्रूअ बारिक भजन माहि लपटानो ॥१॥  

Nāraḏ kahaṯ sunaṯ ḏẖarū▫a bārik bẖajan māhi laptāno. ||1||  

Listening to Naarad's teachings, the child Dhroo was absorbed in deep meditation. ||1||  

ਕਹਤ = ਆਖਦਾ, ਉਪਦੇਸ਼ ਕਰਦਾ ਸੀ। ਲਪਟਾਨੋ = ਮਸਤ ਹੋ ਗਿਆ ॥੧॥
ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ ॥੧॥


ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ  

अचल अमर निरभै पदु पाइओ जगत जाहि हैरानो ॥  

Acẖal amar nirbẖai paḏ pā▫i▫o jagaṯ jāhi hairāno.  

He obtained the immovable, eternal state of fearlessness, and all the world was amazed.  

ਅਚਲ = ਅਟੱਲ। ਅਮਰ = ਕਦੇ ਨਾਹ ਮੁੱਕਣ ਵਾਲਾ। ਨਿਰਭੈ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਾਹ ਸਕੇ। ਜਾਹਿ = ਜਿਸ ਨਾਲ।
(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ।


ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥  

नानक कहत भगत रछक हरि निकटि ताहि तुम मानो ॥२॥१॥  

Nānak kahaṯ bẖagaṯ racẖẖak har nikat ṯāhi ṯum māno. ||2||1||  

Says Nanak, the Lord is the Saving Grace and the Protector of His devotees; believe it - He is close to you. ||2||1||  

ਰਛਕ = ਰੱਖਿਆ ਕਰਨ ਵਾਲਾ। ਨਿਕਟਿ = ਨੇੜੇ, ਅੰਗ-ਸੰਗ। ਤਾਹਿ = ਉਸ ਨੂੰ। ਮਾਨੋ = ਮੰਨੋ ॥੨॥੧॥
ਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ॥੨॥੧॥


ਬਿਲਾਵਲੁ ਮਹਲਾ  

बिलावलु महला ९ ॥  

Bilāval mėhlā 9.  

Bilaaval, Ninth Mehl:  

xxx
xxx


ਹਰਿ ਕੇ ਨਾਮ ਬਿਨਾ ਦੁਖੁ ਪਾਵੈ  

हरि के नाम बिना दुखु पावै ॥  

Har ke nām binā ḏukẖ pāvai.  

Without the Name of the Lord, you shall only find pain.  

xxx
ਹੇ ਭਾਈ! ਪਰਮਾਤਮਾ ਦੇ ਨਾਮ (ਸਿਮਰਨ) ਤੋਂ ਬਿਨਾ ਮਨੁੱਖ ਦੁੱਖ ਸਹਾਰਦਾ ਰਹਿੰਦਾ ਹੈ।


ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ  

भगति बिना सहसा नह चूकै गुरु इहु भेदु बतावै ॥१॥ रहाउ ॥  

Bẖagaṯ binā sahsā nah cẖūkai gur ih bẖeḏ baṯāvai. ||1|| rahā▫o.  

Without devotional worship, doubt is not dispelled; the Guru has revealed this secret. ||1||Pause||  

ਸਹਸ = ਸਹਿਮ। ਚੂਕੈ = ਮੁੱਕਦਾ। ਭੇਦੁ = (ਜੀਵਨ-ਮਾਰਗ ਦੀ) ਡੂੰਘੀ ਗੱਲ ॥੧॥
ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ ॥੧॥ ਰਹਾਉ॥


ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ  

कहा भइओ तीरथ ब्रत कीए राम सरनि नही आवै ॥  

Kahā bẖa▫i▫o ṯirath baraṯ kī▫e rām saran nahī āvai.  

Of what use are sacred shrines of pilgrimage, if one does not enter the Sanctuary of the Lord?  

ਕਹਾ ਭਇਓ = ਕੀਹ ਹੋਇਆ? ਕੋਈ ਲਾਭ ਨਹੀਂ।
ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ।


        


© SriGranth.org, a Sri Guru Granth Sahib resource, all rights reserved.
See Acknowledgements & Credits