Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

xxx
xxx


ਅਪਨੇ ਸੇਵਕ ਕਉ ਕਬਹੁ ਬਿਸਾਰਹੁ  

अपने सेवक कउ कबहु न बिसारहु ॥  

Apne sevak ka▫o kabahu na bisārahu.  

Never forget Your servant, O Lord.  

ਕਉ = ਨੂੰ। ਕਬਹੁ = ਕਦੇ ਭੀ।
ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।


ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ  

उरि लागहु सुआमी प्रभ मेरे पूरब प्रीति गोबिंद बीचारहु ॥१॥ रहाउ ॥  

Ur lāgahu su▫āmī parabẖ mere pūrab parīṯ gobinḏ bīcẖārahu. ||1|| rahā▫o.  

Hug me close in Your embrace, O God, my Lord and Master; consider my primal love for You, O Lord of the Universe. ||1||Pause||  

ਉਰਿ = ਛਾਤੀ ਨਾਲ। ਸੁਆਮੀ = ਹੇ ਮਾਲਕ! ਪ੍ਰਭ = ਹੇ ਪ੍ਰਭੂ! ਪੂਰਬ = ਪਹਿਲੀ। ਗੋਬਿੰਦ = ਹੇ ਗੋਬਿੰਦ! ॥੧॥
ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ॥


ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ  

पतित पावन प्रभ बिरदु तुम्हारो हमरे दोख रिदै मत धारहु ॥  

Paṯiṯ pāvan parabẖ biraḏ ṯumĥāro hamre ḏokẖ riḏai maṯ ḏẖārahu.  

It is Your Natural Way, God, to purify sinners; please do not keep my errors in Your Heart.  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੋ = {ਅੱਖਰ 'ਮ' ਦੇ ਹੇਠ ਅੱਧਾ 'ਹ' ਹੈ}। ਦੋਖ = ਐਬ। ਰਿਦੈ = ਹਿਰਦੇ ਵਿਚ। ਮਤ = ਨਾਹ। ਧਾਰਹੁ = ਟਿਕਾਓ।
ਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।


ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥  

जीवन प्रान हरि धनु सुखु तुम ही हउमै पटलु क्रिपा करि जारहु ॥१॥  

Jīvan parān har ḏẖan sukẖ ṯum hī ha▫umai patal kirpā kar jārahu. ||1||  

You are my life, my breath of life, O Lord, my wealth and peace; be merciful to me, and burn away the curtain of egotism. ||1||  

ਜੀਵਨ ਪ੍ਰਾਨ = ਜਿੰਦ-ਜਾਨ। ਪਟਲੁ = ਪਰਦਾ। ਕਰਿ = ਕਰ ਕੇ। ਜਾਰਹੁ = ਸਾੜ ਦੇ ॥੧॥
ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥


ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ  

जल बिहून मीन कत जीवन दूध बिना रहनु कत बारो ॥  

Jal bihūn mīn kaṯ jīvan ḏūḏẖ binā rahan kaṯ bāro.  

Without water, how can the fish survive? Without milk, how can the baby survive?  

ਬਿਹੂਨ = ਬਿਨਾ। ਮੀਨ = ਮੱਛੀ। ਕਤ = ਕਿਵੇਂ? ਰਹਨੁ = ਟਿਕਣ, ਜੀਊਣ। ਬਾਰੋ = ਬਾਲਕ।
ਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।


ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥  

जन नानक पिआस चरन कमलन्ह की पेखि दरसु सुआमी सुख सारो ॥२॥७॥१२३॥  

Jan Nānak pi▫ās cẖaran kamlanĥ kī pekẖ ḏaras su▫āmī sukẖ sāro. ||2||7||123||  

Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||  

ਕਮਲਨ੍ਹ੍ਹ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਪੇਖਿ = ਵੇਖ ਕੇ। ਸੁਆਮੀ = ਹੇ ਮਾਲਕ! ਸਾਰੋ = ਸਾਰੇ ॥੨॥੭॥੧੨੩॥
(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

xxx
xxx


ਆਗੈ ਪਾਛੈ ਕੁਸਲੁ ਭਇਆ  

आगै पाछै कुसलु भइआ ॥  

Āgai pācẖẖai kusal bẖa▫i▫ā.  

Here, and hereafter, there is happiness.  

ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਕੁਸਲੁ = ਸੁਖ। ਭਇਆ = ਹੋ ਗਿਆ, ਹੋ ਜਾਂਦਾ ਹੈ।
ਹੇ ਭਾਈ! ਉਸ ਮਨੁੱਖ ਵਾਸਤੇ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੁਖ ਬਣਿਆ ਰਹਿੰਦਾ ਹੈ,


ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ  

गुरि पूरै पूरी सभ राखी पारब्रहमि प्रभि कीनी मइआ ॥१॥ रहाउ ॥  

Gur pūrai pūrī sabẖ rākẖī pārbarahm parabẖ kīnī ma▫i▫ā. ||1|| rahā▫o.  

The Perfect Guru has perfectly, totally saved me; the Supreme Lord God has been kind to me. ||1||Pause||  

ਗੁਰਿ = ਗੁਰੂ ਨੇ। ਰਾਖੀ = (ਵਿਕਾਰਾਂ ਦੇ ਟਾਕਰੇ ਤੇ ਇੱਜ਼ਤ) ਰੱਖੀ। ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ ॥੧॥
ਜਿਸ ਉਤੇ ਪਾਰਬ੍ਰਹਮ ਨੇ ਪ੍ਰਭੂ ਨੇ ਮੇਹਰ ਕਰ ਦਿੱਤੀ, ('ਦੂਤ ਦੁਸਟ' ਦੇ ਟਾਕਰੇ ਤੇ) ਪੂਰੇ ਗੁਰੂ ਨੇ (ਜਿਸ ਮਨੁੱਖ ਦੀ) ਇੱਜ਼ਤ ਚੰਗੀ ਤਰ੍ਹਾਂ ਬਚਾ ਲਈ ॥੧॥ ਰਹਾਉ॥


ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ  

मनि तनि रवि रहिआ हरि प्रीतमु दूख दरद सगला मिटि गइआ ॥  

Man ṯan rav rahi▫ā har parīṯam ḏūkẖ ḏaraḏ saglā mit ga▫i▫ā.  

The Lord, my Beloved, is pervading and permeating my mind and body; all my pains and sufferings are dispelled.  

ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਰਹਿੰਦਾ ਹੈ। ਸਗਲਾ = ਸਾਰਾ।
(ਹੇ ਭਾਈ! ਜਿਸ ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਂਦਾ ਹੈ, ਉਸ ਦੇ) ਮਨ ਵਿਚ ਹਿਰਦੇ ਵਿਚ ਪ੍ਰੀਤਮ ਹਰੀ ਹਰ ਵੇਲੇ ਵੱਸਿਆ ਰਹਿੰਦਾ ਹੈ, ਉਸ ਦੇ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ।


ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥  

सांति सहज आनद गुण गाए दूत दुसट सभि होए खइआ ॥१॥  

Sāʼnṯ sahj ānaḏ guṇ gā▫e ḏūṯ ḏusat sabẖ ho▫e kẖa▫i▫ā. ||1||  

In celestial peace, tranquility and bliss, I sing the Glorious Praises of the Lord; my enemies and adversaries have been totally destroyed. ||1||  

ਸਹਜ = ਆਤਮਕ ਅਡੋਲਤਾ। ਦੂਤ = ਵੈਰੀ। ਦੁਸਟ = ਭੈੜੇ ਵਿਕਾਰ। ਸਭਿ = ਸਾਰੇ। ਖਇਆ = ਖੈ, ਨਾਸ ॥੧॥
ਉਹ (ਹਰ ਵੇਲੇ ਪ੍ਰਭੂ ਦੇ) ਗੁਣ ਗਾਂਦਾ ਰਹਿੰਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰ) ਸ਼ਾਂਤੀ ਅਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, (ਕਾਮਾਦਿਕ) ਸਾਰੇ (ਉਸ ਦੇ) ਦੋਖੀ ਵੈਰੀ ਨਾਸ ਹੋ ਜਾਂਦੇ ਹਨ ॥੧॥


ਗੁਨੁ ਅਵਗੁਨੁ ਪ੍ਰਭਿ ਕਛੁ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ  

गुनु अवगुनु प्रभि कछु न बीचारिओ करि किरपा अपुना करि लइआ ॥  

Gun avgun parabẖ kacẖẖ na bīcẖāri▫o kar kirpā apunā kar la▫i▫ā.  

God has not considered my merits and demerits; in His Mercy, He has made me His own.  

ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ। ਕਰਿ ਲਇਆ = ਬਣਾ ਲਿਆ, ਬਣਾ ਲੈਂਦਾ ਹੈ।
(ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਂਦਾ ਹੈ) ਪਰਮਾਤਮਾ ਉਸ ਦਾ ਕੋਈ ਗੁਣ ਔਗੁਣ ਨਹੀਂ ਪੜਤਾਲਦਾ, ਮੇਹਰ ਕਰ ਕੇ ਉਸ ਨੂੰ ਪ੍ਰਭੂ ਆਪਣਾ (ਸੇਵਕ) ਬਣਾ ਲੈਂਦਾ ਹੈ।


ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥  

अतुल बडाई अचुत अबिनासी नानकु उचरै हरि की जइआ ॥२॥८॥१२४॥  

Aṯul badā▫ī acẖuṯ abẖināsī Nānak ucẖrai har kī ja▫i▫ā. ||2||8||124||  

Unweighable is the greatness of the immovable and imperishable Lord; Nanak proclaims the victory of the Lord. ||2||8||124||  

ਅਤੁਲ = ਜੋ ਤੋਲੀ ਨਾਹ ਜਾ ਸਕੇ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਾਹ ਹੋਵੇ, ਬੇ-ਮਿਸਾਲ। ਅਚੁਤ = ਅੱਚੁਤ {च्युत = ਡਿੱਗਾ ਹੋਇਆ} ਜੋ ਡਿੱਗ ਨਾਹ ਸਕੇ, ਕਦੇ ਨਾਹ ਡਿੱਗ ਸਕਣ ਵਾਲਾ। ਨਾਨਕੁ ਉਚਰੈ = ਨਾਨਕ ਉਚਾਰਦਾ ਹੈ। ਜਇਆ = ਜੈ ॥੨॥੮॥੧੨੪॥
ਹੇ ਭਾਈ! ਅਟੱਲ ਅਤੇ ਅਬਿਨਾਸ਼ੀ ਪਰਮਾਤਮਾ ਦੀ ਤਾਕਤ ਬੇ-ਮਿਸਾਲ ਹੈ। ਨਾਨਕ ਸਦਾ ਉਸੇ ਪ੍ਰਭੂ ਦੀ ਜੈ ਜੈਕਾਰ ਉਚਾਰਦਾ ਰਹਿੰਦਾ ਹੈ ॥੨॥੮॥੧੨੪॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

xxx
xxx


ਬਿਨੁ ਭੈ ਭਗਤੀ ਤਰਨੁ ਕੈਸੇ  

बिनु भै भगती तरनु कैसे ॥  

Bin bẖai bẖagṯī ṯaran kaise.  

Without the Fear of God, and devotional worship, how can anyone cross over the world-ocean?  

ਭੈ ਬਿਨੁ = (ਸੰਬੰਧਕ 'ਬਿਨੁ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਤੋਂ ਬਿਨਾ। ਤਰਨੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਕੈਸੇ = ਕਿਵੇਂ?
ਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ।


ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ  

करहु अनुग्रहु पतित उधारन राखु सुआमी आप भरोसे ॥१॥ रहाउ ॥  

Karahu anūgrahu paṯiṯ uḏẖāran rākẖ su▫āmī āp bẖarose. ||1|| rahā▫o.  

Be kind to me, O Saving Grace of sinners; preserve my faith in You, O my Lord and Master. ||1||Pause||  

ਅਨੁਗ੍ਰਹੁ = ਦਇਆ, ਕਿਰਪਾ। ਪਤਿਤ ਉਧਾਰਨ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਸੁਆਮੀ = ਹੇ ਮਾਲਕ! ਆਪ ਭਰੋਸੇ = ਆਪ ਦੇ ਆਸਰੇ, ਤੇਰੇ ਆਸਰੇ। ਰਾਖ = ਮਦਦ ਕਰ ॥੧॥
ਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ॥


ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ  

सिमरनु नही आवत फिरत मद मावत बिखिआ राता सुआन जैसे ॥  

Simran nahī āvaṯ firaṯ maḏ māvaṯ bikẖi▫ā rāṯā su▫ān jaise.  

The mortal does not remember the Lord in meditation; he wanders around intoxicated by egotism; he is engrossed in corruption like a dog.  

ਨਹੀ ਆਵਤ = ਨਹੀਂ ਆਉਂਦਾ, ਜਾਚ ਨਹੀਂ। ਮਦ = ਨਸ਼ਾ। ਮਾਵਤ = ਮਸਤ। ਬਿਖਿਆ = ਮਾਇਆ। ਰਾਤਾ = ਰੰਗਿਆ ਹੋਇਆ, ਮਗਨ। ਸੁਆਨ ਜੈਸੇ = ਜਿਵੇਂ ਕੁੱਤਾ (ਭਟਕਦਾ ਫਿਰਦਾ ਹੈ)।
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।


ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥  

अउध बिहावत अधिक मोहावत पाप कमावत बुडे ऐसे ॥१॥  

A▫oḏẖ bihāvaṯ aḏẖik mohāvaṯ pāp kamāvaṯ bude aise. ||1||  

Utterly cheated, his life is slipping away; committing sins, he is sinking away. ||1||  

ਅਉਧ = ਉਮਰ। ਅਧਿਕ = ਬਹੁਤ। ਮੋਹਾਵਤ = ਠੱਗਿਆ ਜਾਂਦਾ ਹੈ। ਬੁਡੇ = ਡੁੱਬਦੇ ਜਾਂਦੇ ਹਨ। ਐਸੇ = ਇਉਂ ॥੧॥
ਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥


ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ  

सरनि दुख भंजन पुरख निरंजन साधू संगति रवणु जैसे ॥  

Saran ḏukẖ bẖanjan purakẖ niranjan sāḏẖū sangaṯ ravaṇ jaise.  

I have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.  

ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ! ਰਵਣੁ = ਸਿਮਰਨ। ਜੈਸੇ = ਜਿਵੇਂ ਹੋ ਸਕੇ।
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ।


ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥  

केसव कलेस नास अघ खंडन नानक जीवत दरस दिसे ॥२॥९॥१२५॥  

Kesav kales nās agẖ kẖandan Nānak jīvaṯ ḏaras ḏise. ||2||9||125||  

O Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||  

ਕੇਸਵ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ {केशाः प्रशस्याः सन्ति अस्य}। ਕਲੇਸ ਨਾਸ = ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਅਘ ਖੰਡਨ = ਹੇ ਪਾਪਾਂ ਦੇ ਨਾਸ ਕਰਨ ਵਾਲੇ! ਦਿਸੇ = ਦਿੱਸਿਆਂ ॥੨॥੯॥੧੨੫॥
ਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥


ਰਾਗੁ ਬਿਲਾਵਲੁ ਮਹਲਾ ਦੁਪਦੇ ਘਰੁ  

रागु बिलावलु महला ५ दुपदे घरु ९  

Rāg bilāval mėhlā 5 ḏupḏe gẖar 9  

Raag Bilaaval, Fifth Mehl, Du-Padas, Ninth House:  

xxx
ਰਾਗ ਬਿਲਾਵਲੁ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਆਪਹਿ ਮੇਲਿ ਲਏ  

आपहि मेलि लए ॥  

Āpėh mel la▫e.  

He Himself merges us with Himself.  

ਆਪਹਿ = ਆਪਿ ਹੀ {ਕ੍ਰਿਆ ਵਿਸ਼ੇਸ਼ਣ 'ਹਿ' ਹੀ ਦੇ ਕਾਰਨ ਲਫ਼ਜ਼ 'ਆਪਿ' ਦੀ 'ਿ' ਉੱਡ ਜਾਂਦੀ ਹੈ}।
(ਹੇ ਪ੍ਰਭੂ! ਤੇਰੀ ਸ਼ਰਨ ਪਿਆਂ ਨੂੰ ਤੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।


ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ  

जब ते सरनि तुमारी आए तब ते दोख गए ॥१॥ रहाउ ॥  

Jab ṯe saran ṯumārī ā▫e ṯab ṯe ḏokẖ ga▫e. ||1|| rahā▫o.  

When I came to Your Sanctuary, my sins vanished. ||1||Pause||  

ਤੇ = ਤੋਂ। ਦੋਖ = ਐਬ ਵਿਕਾਰ ॥੧॥
ਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ॥


ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ  

तजि अभिमानु अरु चिंत बिरानी साधह सरन पए ॥  

Ŧaj abẖimān ar cẖinṯ birānī sāḏẖah saran pa▫e.  

Renouncing egotistical pride and other anxieties, I have sought the Sanctuary of the Holy Saints.  

ਅਰੁ = ਅਤੇ। ਤਜਿ = ਤਿਆਗ ਕੇ। ਚਿੰਤ ਬਿਰਾਨੀ = ਬਿਗਾਨੀ ਆਸ ਦਾ ਖ਼ਿਆਲ। ਸਾਧਹ = ਸੰਤ ਜਨਾਂ ਦੀ।
(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,


ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥  

जपि जपि नामु तुम्हारो प्रीतम तन ते रोग खए ॥१॥  

Jap jap nām ṯumĥāro parīṯam ṯan ṯe rog kẖa▫e. ||1||  

Chanting, meditating on Your Name, O my Beloved, disease is eradicated from my body. ||1||  

ਜਪਿ = ਜਪਿ ਕੇ। ਪ੍ਰੀਤਮ = ਹੇ ਪ੍ਰੀਤਮ! ਖਏ = ਨਾਸ ਹੋ ਗਏ ਹਨ ॥੧॥
ਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥


ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ  

महा मुगध अजान अगिआनी राखे धारि दए ॥  

Mahā mugaḏẖ ajān agi▫ānī rākẖe ḏẖār ḏa▫e.  

Even utterly foolish, ignorant and thoughtless persons have been saved by the Kind Lord.  

ਮੁਗਧ = ਮੂਰਖ। ਦਏ = ਦਇਆ। ਧਾਰਿ = ਧਾਰ ਕੇ, ਕਰ ਕੇ।
(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ।


ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥  

कहु नानक गुरु पूरा भेटिओ आवन जान रहे ॥२॥१॥१२६॥  

Kaho Nānak gur pūrā bẖeti▫o āvan jān rahe. ||2||1||126||  

Says Nanak, I have met the Perfect Guru; my comings and goings have ended. ||2||1||126||  

ਭੇਟਿਓ = ਮਿਲਿਆ। ਰਹੇ = ਮੁੱਕ ਗਏ ॥੨॥੧॥੧੨੬॥
ਹੇ ਨਾਨਕ! ਆਖ-(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

xxx
xxx


ਜੀਵਉ ਨਾਮੁ ਸੁਨੀ  

जीवउ नामु सुनी ॥  

Jīva▫o nām sunī.  

Hearing Your Name, I live.  

ਜੀਵਉ = ਜੀਵਉਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਸੁਨੀ = ਸੁਨਿ, ਸੁਣ ਕੇ।
(ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,


ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ  

जउ सुप्रसंन भए गुर पूरे तब मेरी आस पुनी ॥१॥ रहाउ ॥  

Ja▫o suparsan bẖa▫e gur pūre ṯab merī ās punī. ||1|| rahā▫o.  

When the Perfect Guru became pleased with me, then my hopes were fulfilled. ||1||Pause||  

ਜਉ = ਜਦੋਂ। ਪੁਨੀ = ਪੁੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ ॥੧॥
(ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ॥੧॥ ਰਹਾਉ॥


ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ  

पीर गई बाधी मनि धीरा मोहिओ अनद धुनी ॥  

Pīr ga▫ī bāḏẖī man ḏẖīrā mohi▫o anaḏ ḏẖunī.  

Pain is gone, and my mind is comforted; the music of bliss fascinates me.  

ਪੀਰ = ਪੀੜ। ਬਾਧੀ = ਬੱਝ ਗਈ। ਮਨਿ = ਮਨ ਵਿਚ। ਧੀਰਾ = ਧੀਰਜ। ਅਨਦ ਧੁਨੀ = ਆਨੰਦ ਦੀ ਰੌ ਨਾਲ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ।


ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਜਾਇ ਖਿਨੀ ॥੧॥  

उपजिओ चाउ मिलन प्रभ प्रीतम रहनु न जाइ खिनी ॥१॥  

Upji▫o cẖā▫o milan parabẖ parīṯam rahan na jā▫e kẖinī. ||1||  

The yearning to meet my Beloved God has welled up within me. I cannot live without Him, even for an instant. ||1||  

ਖਿਨੀ = ਇਕ ਖਿਨ ਵਾਸਤੇ ਭੀ ॥੧॥
ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits