Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥  

नानक से दरि सोभावंते जो प्रभि अपुनै कीओ ॥१॥  

Nānak se ḏar sobẖāvanṯe jo parabẖ apunai kī▫o. ||1||  

O Nanak, they alone look beautiful in the Court of the Lord, whom the Lord has made His Own. ||1||  

ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲੱਗਦੇ ਹਨ।  

ਸੇ = ਉਹ ਬੰਦੇ {ਬਹੁ-ਵਚਨ}। ਦਰਿ = (ਪ੍ਰਭੂ ਦੇ) ਦਰ ਤੇ। ਪ੍ਰਭਿ = ਪ੍ਰਭੂ ਨੇ। ਪ੍ਰਭਿ ਅਪੁਨੈ = ਆਪਣੇ ਪ੍ਰਭੂ ਨੇ। ਕੀਓ = ਕਰ ਲਏ ॥੧॥
ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ॥੧॥


ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ  

हरिचंदउरी चित भ्रमु सखीए म्रिग त्रिसना द्रुम छाइआ ॥  

Haricẖanḏ▫urī cẖiṯ bẖaram sakẖī▫e marig ṯarisnā ḏarum cẖẖā▫i▫ā.  

Maya is a mirage, which deludes the mind, O my companion, like the scent-crazed deer, or the transitory shade of a tree.  

ਦ੍ਰਿਸ਼ਅਕ ਮੁਗਾਲਤਾ, ਹਰਨ ਦਾ ਝੱਲਾਪਣ ਅਤੇ ਰੁੱਖ ਦੀ ਛਾਂ ਨੇ ਬੰਦੇ ਦੇ ਮਨ ਨੂੰ ਗੁੰਮਰਾਹ ਕਰ ਲਿਆ ਹੈ, ਨੀ ਮੇਰੀ ਸਹੇਲੀਏ!  

ਹਰਿਚੰਦਉਰੀ = ਹਰਿਚੰਦ ਨਗਰੀ, ਹਵਾਈ ਕਿਲ੍ਹਾ। ਭ੍ਰਮੁ = ਭਰਮ, ਭੁਲੇਖਾ। ਮ੍ਰਿਗ ਤ੍ਰਿਸਨਾ = ਠਗ-ਨੀਰਾ। ਦ੍ਰੁਮ = ਰੁੱਖ। ਛਾਇਆ = ਛਾਂ।
ਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ।


ਚੰਚਲਿ ਸੰਗਿ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ  

चंचलि संगि न चालती सखीए अंति तजि जावत माइआ ॥  

Cẖancẖal sang na cẖālṯī sakẖī▫e anṯ ṯaj jāvaṯ mā▫i▫ā.  

Maya is fickle, and does not go with you, O my companion; in the end, it will leave you.  

ਨੀ ਸਹੇਲੀਏ! ਚੁਲਬਲੀ ਦੌਲਤ ਬੰਦੇ ਦੇ ਨਾਲ ਨਹੀਂ ਜਾਂਦੀ ਅਤੇ ਓੜਕ ਨੂੰ ਉਸ ਨੂੰ ਛੱਡ ਜਾਂਦੀ ਹੈ।  

ਚੰਚਲਿ = {ਇਸਤ੍ਰੀ ਲਿੰਗ} ਕਿਤੇ ਇੱਕ ਥਾਂ ਨਾਹ ਟਿਕਣ ਵਾਲੀ। ਸੰਗਿ = ਨਾਲ। ਅੰਤਿ = ਆਖ਼ਰ ਨੂੰ।
ਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ।


ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਪਾਇਆ  

रसि भोगण अति रूप रस माते इन संगि सूखु न पाइआ ॥  

Ras bẖogaṇ aṯ rūp ras māṯe in sang sūkẖ na pā▫i▫ā.  

He may enjoy pleasures and sensual delights with supremely beautiful women, but no one finds peace in this way.  

ਮੌਜ ਬਹਾਰਾਂ ਮਾਨਣ ਅਤੇ ਪਰਮ ਸੁੰਦਰ ਮੁਟਿਆਰਾਂ ਨਾਲ ਭੋਗ-ਬਿਲਾਸ ਕਰਨ, ਇਨ੍ਹਾਂ ਦੀ ਸੰਗਤ ਅੰਦਰ ਕਦੇ ਕੋਈ ਆਰਾਮ ਨੂੰ ਪਰਾਪਤ ਨਹੀਂ ਹੁੰਦਾ।  

ਰਸਿ = ਸੁਆਦ ਨਾਲ। ਅਤਿ = ਬਹੁਤ। ਮਾਤੇ = ਮਸਤ। ਇਨ ਸੰਗਿ = ਇਹਨਾਂ ਦੀ ਸੰਗਤਿ ਵਿਚ ਰਿਹਾਂ।
ਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ।


ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥  

धंनि धंनि हरि साध जन सखीए नानक जिनी नामु धिआइआ ॥२॥  

Ḏẖan ḏẖan har sāḏẖ jan sakẖī▫e Nānak jinī nām ḏẖi▫ā▫i▫ā. ||2||  

Blessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||  

ਗੁਰੂ ਜੀ ਫੁਰਮਾਉਂਦੇ ਹਨ, ਸੁਲੱਖਣੇ, ਸੁਲੱਖਣੇ ਹਨ, ਨੀ ਮੇਰੀ ਸਹੇਲੀਏ! ਸਾਈਂ ਦੇ ਸੰਤ ਸਰੂਪ ਬੰਦੇ ਜੋ ਨਾਮ ਦਾ ਸਿਮਰਨ ਕਰਦੇ ਹਨ।  

ਧੰਨਿ = ਭਾਗਾਂ ਵਾਲੇ ॥੨॥
ਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੨॥


ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ  

जाइ बसहु वडभागणी सखीए संता संगि समाईऐ ॥  

Jā▫e bashu vadbẖāgṇī sakẖī▫e sanṯā sang samā▫ī▫ai.  

Go, O my very fortunate companion: dwell in the Company of the Saints, and merge with the Lord.  

ਹੇ ਮੇਰੀ ਭਾਰੇ ਭਾਗਾਂ ਵਾਲੀਏ ਸਹੇਲੀਏ! ਆਪਣੇ ਸੁਆਮੀ ਵਿੱਚ ਲੀਨ ਹੋਣ ਲਈ ਤੂੰ ਸਾਧੂਆਂ ਦੇ ਨਾਂਲ ਜਾ ਕੇ ਵਸ ਪਉ।  

ਜਾਇ = ਜਾ ਕੇ। ਬਸਹੁ = ਟਿਕੋ। ਤ
ਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ।


ਤਹ ਦੂਖ ਭੂਖ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ  

तह दूख न भूख न रोगु बिआपै चरन कमल लिव लाईऐ ॥  

Ŧah ḏūkẖ na bẖūkẖ na rog bi▫āpai cẖaran kamal liv lā▫ī▫ai.  

There, neither pain nor hunger nor disease will afflict you; enshrine love for the Lord's Lotus Feet.  

ਨਾਂ ਪੀੜ ਨਾਂ ਭੁੱਖ, ਨਾਂ ਹੀ ਬੀਮਾਰੀ ਬੰਦੇ ਨੂੰ ਉਥੇ ਵਾਪਰਦੀ ਹੈ ਅਤੇ ਉਸ ਦਾ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪੈ ਜਾਂਦਾ ਹੈ।  

ਤਹ = ਉਥੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਲਿਵ = ਸੁਰਤਿ।
ਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜਨੀ ਚਾਹੀਦੀ ਹੈ।


ਤਹ ਜਨਮ ਮਰਣੁ ਆਵਣ ਜਾਣਾ ਨਿਹਚਲੁ ਸਰਣੀ ਪਾਈਐ  

तह जनम न मरणु न आवण जाणा निहचलु सरणी पाईऐ ॥  

Ŧah janam na maraṇ na āvaṇ jāṇā nihcẖal sarṇī pā▫ī▫ai.  

There is no birth or death there, no coming or going in reincarnation, when you enter the Sanctuary of the Eternal Lord.  

ਉਥੇ ਨਾਂ ਪੈਦਾਇਸ਼ ਨਾਂ ਮੌਤ, ਨਾਂ ਹੀ ਆਉਣ ਅਤੇ ਜਾਣਾ ਹੈ ਅਤੇ ਇਨਸਾਨ ਪ੍ਰਭੂ ਦੀ ਕਾਲ-ਸਥਾਈ ਪਨਾਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।  

xxx
ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ।


ਪ੍ਰੇਮ ਬਿਛੋਹੁ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥  

प्रेम बिछोहु न मोहु बिआपै नानक हरि एकु धिआईऐ ॥३॥  

Parem bicẖẖohu na moh bi▫āpai Nānak har ek ḏẖi▫ā▫ī▫ai. ||3||  

Love does not end, and attachment does not grip you, O Nanak, when you meditate on the One Lord. ||3||  

ਇਕ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮਨੁੱਖ ਦੀ ਪ੍ਰੀਤ ਟੁੱਟਦੀ ਨਹੀਂ ਨਾਂ ਹੀ ਸੰਸਾਰੀ ਲਗਨ ਉਸ ਨੂੰ ਸਤਾਉਂਦੀ ਹੈ।  

ਬਿਛੋਹੁ = ਵਿਛੋੜਾ ॥੩॥
ਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ॥੩॥


ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ  

द्रिसटि धारि मनु बेधिआ पिआरे रतड़े सहजि सुभाए ॥  

Ḏarisat ḏẖār man beḏẖi▫ā pi▫āre raṯ▫ṛe sahj subẖā▫e.  

Bestowing His Glance of Grace, my Beloved has pierced my mind, and I am intuitively attuned to His Love.  

ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਪ੍ਰੀਤਮ ਨੇ ਮੇਰੀ ਆਤਮਾ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੈਂ ਹੁਣ ਸੁਭਾਵਕ ਹੀ ਉਸਦੇ ਪ੍ਰੇਮ ਨਾਲ ਰੰਗੀ ਗਈ ਹਾਂ।  

ਧਾਰਿ = ਧਾਰ ਕੇ, ਕਰ ਕੇ। ਦ੍ਰਿਸਟਿ = ਨਿਗਾਹ, ਨਜ਼ਰ। ਬੇਧਿਆ = ਵਿੰਨ੍ਹ ਲਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
ਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ।


ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ  

सेज सुहावी संगि मिलि प्रीतम अनद मंगल गुण गाए ॥  

Sej suhāvī sang mil parīṯam anaḏ mangal guṇ gā▫e.  

My bed is embellished, meeting with my Beloved; in ecstasy and bliss, I sing His Glorious Praises.  

ਆਪਣੇ ਪਿਆਰੇ ਦੇ ਨਾਲ ਮਿਲ ਕੇ ਮੇਰਾ ਪਲੰਘ ਸੁਹਾਵਣਾ ਹੋ ਗਿਆ ਹੈ ਅਤੇ ਮੈਂ ਹੁਣ ਉਸ ਦੀ ਮਹਿਮਾ ਖੁਸ਼ੀ ਤੇ ਉਮਾਹ ਨਾਲ ਗਾਉਂਦੀ ਹਾਂ।  

ਸੇਜ = ਹਿਰਦਾ-ਸੇਜ। ਸੁਹਾਵੀ = ਸੁਖਾਵੀਂ, ਸੁਖ ਦੇਣ ਵਾਲੀ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ।
ਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।


ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ  

सखी सहेली राम रंगि राती मन तन इछ पुजाए ॥  

Sakẖī sahelī rām rang rāṯī man ṯan icẖẖ pujā▫e.  

O my friends and companions, I am imbued with the Lord's Love; the desires of my mind and body are satisfied.  

ਮੇਰੀਓ ਸੱਜਣੀਓ! ਅਤੇ ਹਮਜੋਲੜੋ, ਮੈਂ ਆਪਣੇ ਪ੍ਰਭੂ ਦੇ ਪਿਆਰ ਨਾਲ ਰੰਗੀ ਗਈ ਹਾਂ ਅਤੇ ਮੇਰੇ ਚਿੱਤ ਤੇ ਸਰੀਰ ਦੀ ਸੱਧਰ ਪੂਰੀ ਹੋ ਗਈ ਹੈ।  

ਰੰਿਗ ਣਣਿ = ਰੰਗ ਵਿਚ, ਪ੍ਰੇਮ ਵਿਚ।
ਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ।


ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਜਾਏ ॥੪॥੨॥੫॥  

नानक अचरजु अचरज सिउ मिलिआ कहणा कछू न जाए ॥४॥२॥५॥  

Nānak acẖraj acẖraj si▫o mili▫ā kahṇā kacẖẖū na jā▫e. ||4||2||5||  

O Nanak, the wonder-struck soul blends with the Wonderful Lord; this state cannot be described. ||4||2||5||  

ਨਾਨਕ ਅਦਭੁਤ ਆਤਮਾ, ਅਦਭੁਤ ਪ੍ਰਭੂ ਦੇਨਾਲ ਅਭੇਦ ਹੋ ਗਈ ਹੈ ਅਤੇ ਉਹ ਅਵਸਥਾ ਕਿਸੇ ਤਰ੍ਹਾਂ ਭੀ ਵਰਣਨ ਨਹੀਂ ਕੀਤੀ ਜਾ ਸਕਦੀ।  

ਅਚਰਜੁ = ਹੈਰਾਨ ਕਰਨ ਵਾਲੀ ਹਾਲਤ ਵਿਚ ਪਹੁੰਚਿਆ ਹੋਇਆ ਜੀਵ ॥੪॥੨॥੫॥
ਹੇ ਨਾਨਕ! ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ॥੪॥੨॥੫॥


ਰਾਗੁ ਬਿਲਾਵਲੁ ਮਹਲਾ ਘਰੁ  

रागु बिलावलु महला ५ घरु ४  

Rāg bilāval mėhlā 5 gẖar 4  

Raag Bilaaval, Fifth Mehl, Fourth House:  

ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਏਕ ਰੂਪ ਸਗਲੋ ਪਾਸਾਰਾ  

एक रूप सगलो पासारा ॥  

Ėk rūp saglo pāsārā.  

The entire Universe is the form of the One Lord.  

ਸਾਰਾ ਆਲਮ ਇਕ ਵਾਹਿਗੁਰੂ ਦਾ ਸਰੂਪ ਹੈ।  

ਏਕ ਰੂਪ = ਇਕ (ਪਰਮਾਤਮਾ ਦੇ ਅਨੇਕਾਂ) ਰੂਪ। ਸਗਲੋ = ਸਾਰਾ। ਪਾਸਾਰਾ = ਜਗਤ-ਖਿਲਾਰਾ।
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ।


ਆਪੇ ਬਨਜੁ ਆਪਿ ਬਿਉਹਾਰਾ ॥੧॥  

आपे बनजु आपि बिउहारा ॥१॥  

Āpe banaj āp bi▫uhārā. ||1||  

He Himself is the trade, and He Himself is the trader. ||1||  

ਪ੍ਰਭੂ ਆਪ ਇਕ ਵਪਾਰ ਹੈ ਅਤੇ ਆਪੇ ਹੀ ਵਪਾਰੀ।  

ਆਪੇ = ਆਪ ਹੀ ॥੧॥
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ ॥੧॥


ਐਸੋ ਗਿਆਨੁ ਬਿਰਲੋ ਪਾਏ  

ऐसो गिआनु बिरलो ई पाए ॥  

Aiso gi▫ān birlo ī pā▫e.  

How rare is that one who is blessed with such spiritual wisdom.  

ਇਹੋ ਜਿਹੀ ਸਮਝ ਕਿਸੇ ਵਿਰਲੇ ਪੁਰਸ਼ ਨੂੰ ਹੀ ਪਰਾਪਤ ਹੁੰਦੀ ਹੈ,  

ਗਿਆਨੁ = ਸੂਝ। ਈ = ਹੀ। ਬਿਰਲੋ ਈ = ਕੋਈ ਵਿਰਲਾ ਮਨੁੱਖ ਹੀ।
ਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ,


ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ  

जत जत जाईऐ तत द्रिसटाए ॥१॥ रहाउ ॥  

Jaṯ jaṯ jā▫ī▫ai ṯaṯ ḏaristā▫e. ||1|| rahā▫o.  

Wherever I go, there I see Him. ||1||Pause||  

ਜਿਥੇ ਕਿਤੇ ਭੀ ਮੈਂ ਜਾਂਦਾ ਹਾਂ ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਠਹਿਰਾਉ।  

ਜਤ ਜਤ = ਜਿੱਥੇ ਜਿੱਥੇ। ਦ੍ਰਿਸਟਾਏ = ਦਿੱਸਦਾ ਹੈ ॥੧॥
ਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ॥


ਅਨਿਕ ਰੰਗ ਨਿਰਗੁਨ ਇਕ ਰੰਗਾ  

अनिक रंग निरगुन इक रंगा ॥  

Anik rang nirgun ik rangā.  

He manifests many forms, while still unmanifest and absolute, and yet He has One Form.  

ਇਕ ਸਰੂਪ ਵਾਲਾ ਲੱਛਣ-ਰਹਿਤ ਸੁਆਮੀ ਲੱਛਣਾਂ-ਸੰਯੁਕਤ ਅਵਸਥਾ ਅੰਦਰ ਬੇਅੰਤ ਸਰੂਪ ਧਾਰਨ ਕਰ ਲੈਂਦਾ ਹੈ।  

ਨਿਰਗੁਨ = ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ।
ਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ।


ਆਪੇ ਜਲੁ ਆਪ ਹੀ ਤਰੰਗਾ ॥੨॥  

आपे जलु आप ही तरंगा ॥२॥  

Āpe jal āp hī ṯarangā. ||2||  

He Himself is the water, and He Himself is the waves. ||2||  

ਉਹ ਖੁਦ ਹੀ ਪਾਣੀ ਅਤੇ ਖੁਦ ਹੀ ਲਹਿਰਾਂ।  

ਤਰੰਗਾ = ਲਹਿਰਾਂ ॥੨॥
ਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ} ॥੨॥


ਆਪ ਹੀ ਮੰਦਰੁ ਆਪਹਿ ਸੇਵਾ  

आप ही मंदरु आपहि सेवा ॥  

Āp hī manḏar āpėh sevā.  

He Himself is the temple, and He Himself is selfless service.  

ਉਹ ਖੁਦ ਦੇਹੁਰਾ ਹੈ ਅਤੇ ਖੁਦ ਹੀ ਪੂਜਾ ਹੈ।  

ਆਪ ਹੀ = ਆਪਿ ਹੀ {ਲਫ਼ਜ਼ 'ਆਪਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਆਪਹਿ = ਆਪ ਹਿ; ਆਪਿ ਹੀ।
ਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ,


ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥  

आप ही पूजारी आप ही देवा ॥३॥  

Āp hī pūjārī āp hī ḏevā. ||3||  

He Himself is the worshipper, and He Himself is the idol. ||3||  

ਉਹ ਖੁਦ ਉਪਾਸ਼ਨਾ ਕਰਨ ਵਾਲਾ ਹੈ ਅਤੇ ਖੁਦ ਹੀ ਪੱਥਰ ਦਾ ਦੇਵਤਾ।  

ਦੇਵਾ = ਦੇਵਤਾ ॥੩॥
ਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ ॥੩॥


ਆਪਹਿ ਜੋਗ ਆਪ ਹੀ ਜੁਗਤਾ  

आपहि जोग आप ही जुगता ॥  

Āpėh jog āp hī jugṯā.  

He Himself is the Yoga; He Himself is the Way.  

ਪ੍ਰਭੂ ਆਪ ਹੀ ਮਿਲਾਪ ਦੀ ਵਿਦਿਆ ਹੈ ਅਤੇ ਆਪ ਹੀ ਮਿਲਾਪ ਦਾ ਮਾਰਗ।  

ਜੋਗ = ਜੋਗੀ। ਜੁਗਤਾ = ਜੁਗਤਿ, ਜੋਗ ਦੀ ਜੁਗਤੀ, ਜੋਗ ਦੇ ਸਾਧਨ।
ਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ।


ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥  

नानक के प्रभ सद ही मुकता ॥४॥१॥६॥  

Nānak ke parabẖ saḏ hī mukṯā. ||4||1||6||  

Nanak's God is forever liberated. ||4||1||6||  

ਸਦੀਵ ਹੀ ਨਿਰਲੇਪ ਹੈ, ਨਾਨਕ ਦਾ ਸੁਆਮੀ।  

ਮੁਕਤਾ = ਨਿਰਲੇਪ ॥੪॥੧॥੬॥
(ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ ॥੪॥੧॥੬॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਆਪਿ ਉਪਾਵਨ ਆਪਿ ਸਧਰਨਾ  

आपि उपावन आपि सधरना ॥  

Āp upāvan āp saḏẖarnā.  

He Himself creates, and He Himself supports.  

ਖੁਦ ਪ੍ਰਭੂ ਪੈਂਦਾ ਕਰਦਾ ਹੈ ਅਤੇ ਉਹ ਖੁਦ ਹੀ ਆਸਰਾ ਦਿੰਦਾ ਹੈ।  

ਉਪਾਵਨ = ਪੈਦਾ ਕਰਨ (ਵਾਲਾ)। ਸਧਰਨਾ = {ਧਰ = ਆਸਰਾ} ਆਸਰਾ ਦੇਣ ਵਾਲਾ।
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ।


ਆਪਿ ਕਰਾਵਨ ਦੋਸੁ ਲੈਨਾ ॥੧॥  

आपि करावन दोसु न लैना ॥१॥  

Āp karāvan ḏos na lainā. ||1||  

He Himself causes all to act; He takes no blame Himself. ||1||  

ਆਪੇ ਹੀ ਪ੍ਰਭੂ ਇਨਸਾਨਾਂ ਕੋਲੋਂ ਕੰਮ ਕਰਾਉਂਦਾ ਹੈ ਅਤੇ ਆਪਣੇ ਉਤੇ ਕੋਈ ਇਲਜ਼ਾਮ ਨਹੀਂ ਲੈਂਦਾ।  

ਕਰਾਵਨ = (ਜੀਵਾਂ ਪਾਸੋਂ ਕੰਮ) ਕਰਾਣ ਵਾਲਾ ॥੧॥
(ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ ॥੧॥


ਆਪਨ ਬਚਨੁ ਆਪ ਹੀ ਕਰਨਾ  

आपन बचनु आप ही करना ॥  

Āpan bacẖan āp hī karnā.  

He Himself is the teaching, and He Himself is the teacher.  

ਉਹ ਆਪੇ ਹੀ ਸਿੱਖਿਆ ਹੈ ਅਤੇ ਆਪੇ ਹੀ ਸਿੱਖਿਆ ਦੇਣ ਵਾਲਾ ਹੈ।  

ਬਚਨੁ = ਹੁਕਮ।
ਹੇ ਭਾਈ! (ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ, ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ।


ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ  

आपन बिभउ आप ही जरना ॥१॥ रहाउ ॥  

Āpan bibẖa▫o āp hī jarnā. ||1|| rahā▫o.  

He Himself is the splendor, and He Himself is the experiencer of it. ||1||Pause||  

ਉਹ ਆਪ ਤੇਜ਼ ਪਰਤਾਪ ਹੈ ਅਤੇ ਆਪ ਹੀ ਉਸ ਨੂੰ ਸੁਧਾਰਨ ਵਾਲਾ। ਠਹਿਰਾਉ।  

ਬਿਭਉ = ਪ੍ਰਤਾਪ, ਐਸ਼ਵਰਜ। ਜਰਨਾ = ਜਰਦਾ ਹੈ, (ਦੁੱਖ) ਸਹਾਰਦਾ ਹੈ ॥੧॥
ਉਹ ਆਪਣਾ ਤੇਜ਼ ਪ੍ਰਤਾਪ ਆਪ ਹੀ ਸਹਾਰ ਰਿਹਾ ਹੈ (ਉਸ ਦਾ ਤੇਜ਼ ਕਿਸੇ ੋਰ ਤੋਂ ਨਹੀਂ ਝੱਲਿਆ ਜਾ ਸਕਦਾ) ॥੧॥ ਰਹਾਉ॥


ਆਪ ਹੀ ਮਸਟਿ ਆਪ ਹੀ ਬੁਲਨਾ  

आप ही मसटि आप ही बुलना ॥  

Āp hī masat āp hī bulnā.  

He Himself is silent, and He Himself is the speaker.  

ਖੁਦ ਉਹ ਚੁੱਪ ਕੀਤਾ ਹੈ ਅਤੇ ਖੁਦ ਹੀ ਬੋਲਣ ਵਾਲਾ।  

ਮਸਟਿ = ਚੁੱਪ। ਬੁਲਨਾ = ਬੋਲਦਾ ॥੨॥
(ਹਰੇਕ ਵਿਚ ਮੌਜੂਦ ਹੈ। ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ।


ਆਪ ਹੀ ਅਛਲੁ ਜਾਈ ਛਲਨਾ ॥੨॥  

आप ही अछलु न जाई छलना ॥२॥  

Āp hī acẖẖal na jā▫ī cẖẖalnā. ||2||  

He Himself is undeceivable; He cannot be deceived. ||2||  

ਆਪੇ ਉਹ ਨਾਂ-ਠੱਗਿਆ ਜਾਣ ਵਾਲਾ ਹੈ ਅਤੇ ਠੱਗਿਆ ਨਹੀਂ ਜਾ ਸਕਦਾ।  

xxx
ਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ ॥੨॥


ਆਪ ਹੀ ਗੁਪਤ ਆਪਿ ਪਰਗਟਨਾ  

आप ही गुपत आपि परगटना ॥  

Āp hī gupaṯ āp pargatnā.  

He Himself is hidden, and He Himself is manifest.  

ਖੁਦ ਉਹ ਅਲੋਪ ਹੈ ਅਤੇ ਖੁਦ ਹੀ ਸਪੱਸ਼ਟ।  

xxx
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ।


ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥  

आप ही घटि घटि आपि अलिपना ॥३॥  

Āp hī gẖat gẖat āp alipanā. ||3||  

He Himself is in each and every heart; He Himself is unattached. ||3||  

ਆਪੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੈ ਅਤੇ ਆਪ ਹੀ ਅਟੇਕ ਵਿਚਰਦਾ ਹੈ।  

ਘਟਿ ਘਟਿ = ਹਰੇਕ ਘਰ ਵਿਚ। ਅਲਿਪਨਾ = ਨਿਰਲੇਪ ॥੩॥
ਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ ॥੩॥


ਆਪੇ ਅਵਿਗਤੁ ਆਪ ਸੰਗਿ ਰਚਨਾ  

आपे अविगतु आप संगि रचना ॥  

Āpe avigaṯ āp sang racẖnā.  

He Himself is absolute, and He Himself is with the Universe.  

ਉਹ ਖੁਦ ਨਿਰ-ਸੰਬੰਧਤ ਹੈ ਅਤੇ ਖੁਦ ਹੀ ਉਹ ਸੰਸਾਰ ਦੇ ਨਾਲ ਹੈ।  

ਆਪੇ = ਆਪ ਹੀ। ਅਵਿਗਤੁ = ਅਵਿਅਕਤ {अव्यत्तत्र्} ਅਦ੍ਰਿਸ਼ਟ। ਸੰਗਿ = ਨਾਲ। ਰਚਨਾ = ਸ੍ਰਿਸ਼ਟੀ।
ਹੇ ਭਾਈ! ਪ੍ਰਭੂ ਆਪ ਹੀ ਅਦ੍ਰਿਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ।


ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥  

कहु नानक प्रभ के सभि जचना ॥४॥२॥७॥  

Kaho Nānak parabẖ ke sabẖ jacẖnā. ||4||2||7||  

Says Nanak, all are beggars of God. ||4||2||7||  

ਗੁਰੂ ਜੀ ਫੁਰਮਾਉਂਦੇ ਹਨ, ਸਾਰੇ ਹੀ ਸੁਆਮੀ ਦੇ ਮੰਗਤੇ ਹਨ।  

ਸਭਿ = ਸਾਰੇ। ਜਚਨਾ = ਕੌਤਕ, ਚੋਜ ॥੪॥੨॥੭॥
ਹੇ ਨਾਨਕ! ਆਖ-(ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ ॥੪॥੨॥੭॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਭੂਲੇ ਮਾਰਗੁ ਜਿਨਹਿ ਬਤਾਇਆ  

भूले मारगु जिनहि बताइआ ॥  

Bẖūle mārag jinėh baṯā▫i▫ā.  

He places the one who strays back on the Path;  

ਜੋ ਭੁੱਲੇ ਹੋਏ ਪ੍ਰਾਣੀ ਨੂੰ ਮਾਲਕ ਦਾ ਰਸਤਾ ਵਿਖਾਲਦਾ ਹੈ,  

ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵ
(ਹੇ ਮਨ!) ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ,


ਐਸਾ ਗੁਰੁ ਵਡਭਾਗੀ ਪਾਇਆ ॥੧॥  

ऐसा गुरु वडभागी पाइआ ॥१॥  

Aisā gur vadbẖāgī pā▫i▫ā. ||1||  

such a Guru is found by great good fortune. ||1||  

ਇਹੋ ਜਿਹਾ ਗੁਰੂ ਪਰਮ ਚੰਗੇ ਕਰਮਾਂ ਦੁਆਰਾ ਪਰਾਪਤ ਹੁੰਦਾ ਹੈ।  

ਡ ਭਾਗੀ = ਵੱਡੇ ਭਾਗਾਂ ਨਾਲ ॥੧॥
ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ॥੧॥


ਸਿਮਰਿ ਮਨਾ ਰਾਮ ਨਾਮੁ ਚਿਤਾਰੇ  

सिमरि मना राम नामु चितारे ॥  

Simar manā rām nām cẖiṯāre.  

Meditate, contemplate the Name of the Lord, O mind.  

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਆਰਾਧਨ ਅਤੇ ਉਚਾਰਨ ਕਰ।  

ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹ
ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।


ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ  

बसि रहे हिरदै गुर चरन पिआरे ॥१॥ रहाउ ॥  

Bas rahe hirḏai gur cẖaran pi▫āre. ||1|| rahā▫o.  

The Beloved Feet of the Guru abide within my heart. ||1||Pause||  

ਗੁਰਾਂ ਦੇ ਲਾਡਲੇ ਚਰਨ ਮੇਰੇ ਅੰਤਹਕਰਣ ਅੰਦਰ ਟਿਕੇ ਹੋਏ ਹਨ। ਠਹਿਰਾਉ।  

ਿਰਦੈ = ਹਿਰਦੇ ਵਿਚ ॥੧॥
(ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits