Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਗਨਤ ਗੁਣ ਠਾਕੁਰ ਪ੍ਰਭ ਤੇਰੇ  

अगनत गुण ठाकुर प्रभ तेरे ॥  

Agnaṯ guṇ ṯẖākur parabẖ ṯere.  

Your Glories are uncounted, O God, my Lord and Master.  

ਬੇਅੰਤ ਹਨ ਤੇਰੀਆਂ ਚੰਗਿਆਈਆਂ, ਹੇ ਮੇਰੇ ਸੁਆਮੀ ਮਾਲਕ!  

ਅਗਨਤ = ਅ-ਗਨਤ, ਜੋ ਗਿਣੇ ਨਾਹ ਜਾ ਸਕਣ।
ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।


ਮੋਹਿ ਅਨਾਥ ਤੁਮਰੀ ਸਰਣਾਈ  

मोहि अनाथ तुमरी सरणाई ॥  

Mohi anāth ṯumrī sarṇā▫ī.  

I am an orphan, entering Your Sanctuary.  

ਮੈਂ, ਯਤੀਮ ਨੇ ਤੇਰੀ ਪਨਾਹ ਲਈ ਹੈ।  

ਮੋਹਿ = ਮੈਂ।
ਮੈਂ ਅਨਾਥ ਤੇਰੀ ਸਰਨ ਆਇਆ ਹਾਂ।


ਕਰਿ ਕਿਰਪਾ ਹਰਿ ਚਰਨ ਧਿਆਈ ॥੧॥  

करि किरपा हरि चरन धिआई ॥१॥  

Kar kirpā har cẖaran ḏẖi▫ā▫ī. ||1||  

Have Mercy on me, O Lord, that I may meditate on Your Feet. ||1||  

ਹੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਚਰਨਾਂ ਦਾ ਆਰਾਧਨ ਕਰਾਂ।  

ਧਿਆਈ = ਧਿਆਈਂ, ਮੈਂ ਧਿਆਵਾਂ ॥੧॥
ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥


ਦਇਆ ਕਰਹੁ ਬਸਹੁ ਮਨਿ ਆਇ  

दइआ करहु बसहु मनि आइ ॥  

Ḏa▫i▫ā karahu bashu man ā▫e.  

Take pity upon me, and abide within my mind;  

ਮੇਰੇ ਮਾਲਕ, ਮੇਰੇ ਉਤੇ ਦਰਸ ਦਰ ਅਤੇ ਤੂੰ ਮੇਰੇ ਹਿਰਦੇ ਅੰਦਰ ਆ ਕੇ ਟਿਕ ਜਾ,  

ਮਨਿ = ਮਨ ਵਿਚ। ਆਇ = ਆ ਕੇ।
ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।


ਮੋਹਿ ਨਿਰਗੁਨ ਲੀਜੈ ਲੜਿ ਲਾਇ ਰਹਾਉ  

मोहि निरगुन लीजै लड़ि लाइ ॥ रहाउ ॥  

Mohi nirgun lījai laṛ lā▫e. Rahā▫o.  

I am worthless - please let me grasp hold of the hem of Your robe. ||1||Pause||  

ਅਤੇ ਮੈਂ ਗੁਣ-ਵਿਹੂਣੇ ਨੂੰ ਆਪਣੇ ਪੱਲੇ ਨਾਲ ਜੋੜ ਲੈ। ਠਹਿਰਾਉ।  

ਮੋਹਿ = ਮੈਨੂੰ। ਨਿਰਗੁਨ = ਗੁਣ-ਹੀਨ। ਲਾਇ ਲੀਜੈ = ਲਾ ਲੈ। ਲੜਿ = ਲੜ ਨਾਲ, ਪੱਲੇ ਨਾਲ ॥
ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ॥ ਰਹਾਉ॥


ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ  

प्रभु चिति आवै ता कैसी भीड़ ॥  

Parabẖ cẖiṯ āvai ṯā kaisī bẖīṛ.  

When God comes into my consciousness, what misfortune can strike me?  

ਜੇਕਰ ਮੈਂ ਪ੍ਰਭੂ ਦਾ ਆਰਾਧਨ ਕਰਾਂ ਤਦ ਮੈਨੂੰ ਕਿਹੜੀ ਬਿਪਤਾ ਵਾਪਰ ਸਕਦੀ ਹੈ।  

ਚਿਤਿ = ਚਿੱਤ ਵਿਚ। ਭੀੜ = ਬਿਪਤਾ।
ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।


ਹਰਿ ਸੇਵਕ ਨਾਹੀ ਜਮ ਪੀੜ  

हरि सेवक नाही जम पीड़ ॥  

Har sevak nāhī jam pīṛ.  

The Lord's servant does not suffer pain from the Messenger of Death.  

ਰੱਬ ਦਾ ਗੋਲਾ ਯੱਮ ਦਾ ਦੁੱਖ ਨਹੀਂ ਉਠਾਉਂਦਾ।  

xxx
ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।


ਸਰਬ ਦੂਖ ਹਰਿ ਸਿਮਰਤ ਨਸੇ  

सरब दूख हरि सिमरत नसे ॥  

Sarab ḏūkẖ har simraṯ nase.  

All pains are dispelled, when one remembers the Lord in meditation;  

ਉਸ ਦੀਆਂ ਸਾਰੀਆਂ ਤਕਲੀਫਾਂ ਦੌੜ ਜਾਂਦੀਆਂ ਹਨ,  

ਸਰਬ = ਸਾਰੇ। ਸਿਮਰਤ = ਸਿਮਰਦਿਆਂ।
ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,


ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥  

जा कै संगि सदा प्रभु बसै ॥२॥  

Jā kai sang saḏā parabẖ basai. ||2||  

God abides with him forever. ||2||  

ਜੋ ਵਾਹਿਗੁਰੂ ਦਾ ਭਜਨ ਕਰਦਾ ਹੈ ਅਤੇ ਜਿਸ ਦੇ ਨਾਲ ਸੁਆਮੀ ਸਦੀਵ ਹੀ ਨਿਵਾਸ ਰੱਖਦਾ ਹੈ।  

ਜਾ ਕੈ ਸੰਗਿ = ਜਿਸ ਦੇ ਨਾਲ ॥੨॥
ਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥


ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ  

प्रभ का नामु मनि तनि आधारु ॥  

Parabẖ kā nām man ṯan āḏẖār.  

The Name of God is the Support of my mind and body.  

ਸਾਹਿਬ ਦਾ ਨਾਮ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ,  

ਤਨਿ = ਤਨ ਵਿਚ। ਆਧਾਰੁ = ਆਸਰਾ।
ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ।


ਬਿਸਰਤ ਨਾਮੁ ਹੋਵਤ ਤਨੁ ਛਾਰੁ  

बिसरत नामु होवत तनु छारु ॥  

Bisraṯ nām hovaṯ ṯan cẖẖār.  

Forgetting the Naam, the Name of the Lord, the body is reduced to ashes.  

ਅਤੇ ਨਾਮ ਨੂੰ ਭੁਲਾ ਕੇ ਦੇਹ ਸੁਆਹ ਹੋ ਜਾਂਦੀ ਹੈ।  

ਤਨੁ = ਸਰੀਰ। ਛਾਰੁ = ਸੁਆਹ।
ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।


ਪ੍ਰਭ ਚਿਤਿ ਆਏ ਪੂਰਨ ਸਭ ਕਾਜ  

प्रभ चिति आए पूरन सभ काज ॥  

Parabẖ cẖiṯ ā▫e pūran sabẖ kāj.  

When God comes into my consciousness, all my affairs are resolved.  

ਸਾਈਂ ਦਾ ਸਿਮਰਨ ਕਰਨ ਦੁਆਰਾ ਸਾਰਜੇ ਕਾਰਜ ਰਾਸ ਹੋ ਜਾਂਦੇ ਹਨ।  

ਕਾਜ = ਕੰਮ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।


ਹਰਿ ਬਿਸਰਤ ਸਭ ਕਾ ਮੁਹਤਾਜ ॥੩॥  

हरि बिसरत सभ का मुहताज ॥३॥  

Har bisraṯ sabẖ kā muhṯāj. ||3||  

Forgetting the Lord, one becomes subservient to all. ||3||  

ਆਪਣੇ ਪ੍ਰਭੂ ਨੂੰ ਭੁੱਲਾ, ਪ੍ਰਾਣੀ ਸਾਰਿਆਂ ਦੇ ਅਧੀਨ ਹੋ ਜਾਂਦਾ ਹੈ।  

ਮੁਹਤਾਜ = ਅਰਥੀਆ ॥੩॥
ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥


ਚਰਨ ਕਮਲ ਸੰਗਿ ਲਾਗੀ ਪ੍ਰੀਤਿ  

चरन कमल संगि लागी प्रीति ॥  

Cẖaran kamal sang lāgī parīṯ.  

I am in love with the Lotus Feet of the Lord.  

ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪਾਉਣ ਦੁਆਰਾ,  

ਸੰਗਿ = ਨਾਲ।
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,


ਬਿਸਰਿ ਗਈ ਸਭ ਦੁਰਮਤਿ ਰੀਤਿ  

बिसरि गई सभ दुरमति रीति ॥  

Bisar ga▫ī sabẖ ḏurmaṯ rīṯ.  

I am rid of all evil-minded ways.  

ਮੈਂ ਮੰਦੇ ਖਿਆਲਾਂ ਅਤੇ ਰਹੁ-ਰੀਤੀਆਂ ਤੋਂ ਖਲਾਸੀ ਪਾ ਗਿਆ ਹਾਂ।  

ਦੁਰਮਤਿ = ਖੋਟੀ ਮਤਿ। ਰੀਤਿ = ਰਵਈਆ।
ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।


ਮਨ ਤਨ ਅੰਤਰਿ ਹਰਿ ਹਰਿ ਮੰਤ  

मन तन अंतरि हरि हरि मंत ॥  

Man ṯan anṯar har har manṯ.  

The Mantra of the Lord's Name, Har, Har, is deep within my mind and body.  

ਮੇਰੇ ਹਿਰਦੇ ਅਤੇ ਸਰੀਰ ਦੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਹੈ।  

ਮੰਤ = ਮੰਤਰ।
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)


ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥  

नानक भगतन कै घरि सदा अनंद ॥४॥३॥  

Nānak bẖagṯan kai gẖar saḏā anand. ||4||3||  

O Nanak, eternal bliss fills the home of the Lord's devotees. ||4||3||  

ਨਾਨਕ, ਸਾਹਿਬ ਦੇ ਗੋਲਿਆਂ ਦੇ ਗ੍ਰਹਿ ਅੰਦਰ ਕਾਲ-ਸਥਾਈ ਪ੍ਰਸੰਨਤਾ ਵਸਦੀ ਹੈ।  

ਘਰਿ = ਹਿਰਦੇ-ਘਰ ਵਿਚ ॥੪॥੩॥
ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥


ਰਾਗੁ ਬਿਲਾਵਲੁ ਮਹਲਾ ਘਰੁ ਯਾਨੜੀਏ ਕੈ ਘਰਿ ਗਾਵਣਾ  

रागु बिलावलु महला ५ घरु २ यानड़ीए कै घरि गावणा  

Rāg bilāval mėhlā 5 gẖar 2 yānṛī▫e kai gẖar gāvṇā  

Raag Bilaaval, Fifth Mehl, Second House, To Be Sung To The Tune Of Yaan-Ree-Ay:  

ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ  

मै मनि तेरी टेक मेरे पिआरे मै मनि तेरी टेक ॥  

Mai man ṯerī tek mere pi▫āre mai man ṯerī tek.  

You are the Support of my mind, O my Beloved, You are the Support of my mind.  

ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ, ਹੇ ਮੇਰੇ ਪ੍ਰੀਤਮ! ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ।  

ਕੈ ਘਰਿ= ਦੇ ਘਰ ਵਿਚ। ਯਾਨੜੀਏ ਕੈ ਘਰਿ = ਉਸ ਸ਼ਬਦ ਦੇ 'ਘਰ' ਵਿਚ ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ'। (ਨੋਟ: ਇਹ ਸ਼ਬਦ ਤਿਲੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ, ਪੰਨਾ ੭੨੨, ਪਰ ਉਸ ਦਾ 'ਘਰੁ' ੩ ਹੈ)। ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ।
ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।


ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ  

अवर सिआणपा बिरथीआ पिआरे राखन कउ तुम एक ॥१॥ रहाउ ॥  

Avar si▫āṇpā birthī▫ā pi▫āre rākẖan ka▫o ṯum ek. ||1|| rahā▫o.  

All other clever tricks are useless, O Beloved; You alone are my Protector. ||1||Pause||  

ਬੇ-ਫਾਇਦਾ ਹਨ ਹੋਰ ਅਕਲਮੰਦੀਆਂ, ਹੇ ਮੇਰੇ ਪ੍ਰੀਤਮ! ਕੇਵਲ ਤੂੰ ਹੀ ਮੇਰਾ ਰਖਵਾਲਾ ਹੈ। ਠਹਿਰਾਉ।  

ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ ॥੧॥
ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ॥


ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ  

सतिगुरु पूरा जे मिलै पिआरे सो जनु होत निहाला ॥  

Saṯgur pūrā je milai pi▫āre so jan hoṯ nihālā.  

One who meets with the Perfect True Guru, O Beloved, that humble person is enraptured.  

ਜਿਸ ਨੂੰ ਪੂਰਨ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਹੇ ਮੇਰੇ ਪਿਆਰਿਆ! ਉਹ ਪੁਰਸ਼ ਪਰਸੰਨ ਹੋ ਜਾਂਦਾ ਹੈ।  

ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ-ਭਰਪੂਰ।
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।


ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ  

गुर की सेवा सो करे पिआरे जिस नो होइ दइआला ॥  

Gur kī sevā so kare pi▫āre jis no ho▫e ḏa▫i▫ālā.  

He alone serves the Guru, O Beloved, unto whom the Lord becomes merciful.  

ਕੇਵਲ ਉਹ ਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਹੇ ਪਿਆਰਿਆ! ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।  

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਹੋਇ = ਹੁੰਦਾ ਹੈ (ਪ੍ਰਭੂ)।
ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।


ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ  

सफल मूरति गुरदेउ सुआमी सरब कला भरपूरे ॥  

Safal mūraṯ gurḏe▫o su▫āmī sarab kalā bẖarpūre.  

Fruitful is the form of the Divine Guru, O Lord and Master; He is overflowing with all powers.  

ਅਮੋਘ ਹੈ ਵਿਅਕਤੀ ਪ੍ਰਕਾਸ਼ਵਾਨ ਗੁਰੂ-ਪਰਮੇਸ਼ਰ ਦੀ, ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ।  

ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ।
ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ।


ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥  

नानक गुरु पारब्रहमु परमेसरु सदा सदा हजूरे ॥१॥  

Nānak gur pārbarahm parmesar saḏā saḏā hajūre. ||1||  

O Nanak, the Guru is the Supreme Lord God, the Transcendent Lord; He is ever-present, forever and ever. ||1||  

ਨਾਨਕ ਗੁਰੂ ਜੀ ਖੁਦ ਹੀ ਸ਼ਰੋਮਣੀ ਸਾਹਿਬ ਮਾਲਕ ਹਨ। ਸਦੀਵੀ, ਸਦੀਵੀਂ-ਅੰਗ ਸੰਗ ਹਨ, ਉਹ ਗੁਰਦੇਵ ਜੀ।  

ਹਜੂਰੇ = ਅੰਗ-ਸੰਗ ॥੧॥
ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥


ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ  

सुणि सुणि जीवा सोइ तिना की जिन्ह अपुना प्रभु जाता ॥  

Suṇ suṇ jīvā so▫e ṯinā kī jinĥ apunā parabẖ jāṯā.  

I live by hearing, hearing of those who know their God.  

ਮੈਂ ਉਨ੍ਹਾਂ ਦੀ ਸ਼ੋਭਾ ਇਕ-ਰਸ ਸੁਣ ਕੇ ਜੀਉਂਦਾ ਹਾਂ ਜੋ ਆਪਣੇ ਸੁਆਮੀ ਨੂੰ ਜਾਣਦੇ ਹਨ।  

ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ।
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।


ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ  

हरि नामु अराधहि नामु वखाणहि हरि नामे ही मनु राता ॥  

Har nām arāḏẖėh nām vakāṇėh har nāme hī man rāṯā.  

They contemplate the Lord's Name, they chant the Lord's Name, and their minds are imbued with the Lord's Name.  

ਵਾਹਿਗੁਰੂ ਦੇ ਨਾਮ ਨੂੰ ਉਹ ਸਿਮਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਹ ਉਚਾਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਹੀ ਉਨ੍ਹਾਂ ਦੀ ਆਤਮਾ ਰੰਗੀ ਹੋਈ ਹੈ।  

ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ।
(ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।


ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ  

सेवकु जन की सेवा मागै पूरै करमि कमावा ॥  

Sevak jan kī sevā māgai pūrai karam kamāvā.  

I am Your servant; I beg to serve Your humble servants. By the karma of perfect destiny, I do this.  

ਮੈਂ ਤੇਰਾ ਗੋਲਾ, ਤੇਰੇ ਸਾਧੂਆਂ ਦੀ ਟਹਿਲ ਸੇਵਾ ਦੀ ਯਾਚਨਾ ਕਰਦਾ ਹਾਂ। ਤੇਰੀ ਪੂਰਨ ਰਹਿਮਤ ਰਾਹੀਂ ਹੀ ਐਸੀ ਘਾਲ ਕਮਾਈ ਜਾਂਦੀ ਹੈ।  

ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ।
ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ।


ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥  

नानक की बेनंती सुआमी तेरे जन देखणु पावा ॥२॥  

Nānak kī benanṯī su▫āmī ṯere jan ḏekẖaṇ pāvā. ||2||  

This is Nanak's prayer: O my Lord and Master, may I obtain the Blessed Vision of Your humble servants. ||2||  

ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਨੂੰ ਤੇਰੇ ਸਾਧੂਆਂ ਦਾ ਦਰਸ਼ਨ ਵੇਖਣ ਨਸੀਬ ਹੋਵੇ।  

ਦੇਖਣੁ ਪਾਵਾ = ਦੇਖ ਸਕਾਂ ॥੨॥
ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥


ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ  

वडभागी से काढीअहि पिआरे संतसंगति जिना वासो ॥  

vadbẖāgī se kādẖī▫ah pi▫āre sanṯsangaṯ jinā vāso.  

They are said to be very fortunate, O Beloved, who dwell in the Society of the Saints.  

ਚੰਗੀ ਕਿਸਮਤ ਵਾਲੇ ਆਖਾ ਜਾਂਦੇ ਹਨ, ਹੇ ਪਿਆਰਿਆ! ਉਹ, ਜੋ ਸਾਧ ਸੰਗਤ ਅੰਦਰ ਵਸਦੇ ਹਨ।  

ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ-ਖਲੋਣ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।


ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ  

अम्रित नामु अराधीऐ निरमलु मनै होवै परगासो ॥  

Amriṯ nām arāḏẖī▫ai nirmal manai hovai pargāso.  

They contemplate the Immaculate, Ambrosial Naam, and their minds are illuminated.  

ਅੰਮ੍ਰਿਤਮਈ ਅਤੇ ਪਵਿੱਤਰ ਨਾਮ ਦਾ ਚਿੰਤਨ ਕਰਨ ਦੁਆਰਾ ਆਤਮਾ ਪ੍ਰਕਾਸ਼ਵਾਨ ਹੋ ਜਾਂਦੀ ਹੈ।  

ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰ​ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ।
(ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ।


ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ  

जनम मरण दुखु काटीऐ पिआरे चूकै जम की काणे ॥  

Janam maraṇ ḏukẖ kātī▫ai pi▫āre cẖūkai jam kī kāṇe.  

The pains of birth and death are eradicated, O Beloved, and the fear of the Messenger of Death is ended.  

ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਯੱਮ ਦਾ ਡਰ ਮਿੱਟ ਜਾਂਦਾ ਹੈ, ਹੇ ਪ੍ਰੀਤਮ!  

ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ।
ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।


ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥  

तिना परापति दरसनु नानक जो प्रभ अपणे भाणे ॥३॥  

Ŧinā parāpaṯ ḏarsan Nānak jo parabẖ apṇe bẖāṇe. ||3||  

They alone obtain the Blessed Vision of this Darshan, O Nanak, who are pleasing to their God. ||3||  

ਕੇਵਲ ਉਹ ਹੀ ਉਸ ਦੇ ਦੀਦਾਰ ਨੂੰ ਪਾਉਂਦੇ ਹਨ, ਹੇ ਨਾਨਕ! ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।  

ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ ॥੩॥
ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥


ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ  

ऊच अपार बेअंत सुआमी कउणु जाणै गुण तेरे ॥  

Ūcẖ apār be▫anṯ su▫āmī ka▫uṇ jāṇai guṇ ṯere.  

O my lofty, incomparable and infinite Lord and Master, who can know Your Glorious Virtues?  

ਹੇ ਮੇਰੇ ਬੁਲੰਦ, ਲਾਸਾਨੀ ਅਤੇ ਅਨੰਤ ਸਾਹਿਬ! ਤੇਰੀਆਂ ਨੇਕੀਆਂ ਨੂੰ ਕੌਣ ਜਾਣ ਸਕਦਾ ਹੈ?  

ਅਪਾਰ = ਹੇ ਬੇਅੰਤ!
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ।


ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ  

गावते उधरहि सुणते उधरहि बिनसहि पाप घनेरे ॥  

Gāvṯe uḏẖrahi suṇṯe uḏẖrahi binsahi pāp gẖanere.  

Those who sing them are saved, and those who listen to them are saved; all their sins are erased.  

ਜੋ ਤੇਰੀਆਂ ਵਡਿਆਈਆਂ ਗਾਇਨ ਕਰਦੇ ਹਨ ਉਹ ਬੱਚ ਜਾਂਦੇ ਹਨ, ਬੱਚ ਜਾਂਦੇ ਉਹ ਜੋ ਉਨ੍ਹਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਹੇ ਪ੍ਰਭੂ!  

ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ।
ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।


ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ  

पसू परेत मुगध कउ तारे पाहन पारि उतारै ॥  

Pasū pareṯ mugaḏẖ ka▫o ṯāre pāhan pār uṯārai.  

You save the beasts, demons and fools, and even stones are carried across.  

ਤੂੰ ਡੰਗਰਾਂ, ਭੂਤਾਂ ਅਤੇ ਮੂਰਖਾਂ ਨੂੰ ਤਾਰ ਦਿੰਦਾ ਹੈਂ ਅਤੇ ਪੱਥਰਾਂ ਨੂੰ ਭੀ ਪਾਰ ਕਰ ਦਿੰਦਾ ਹੈ।  

ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ-ਗੁਜ਼ਰੇ, ਮਨੁੱਖਤਾ ਤੋਂ ਗਏ-ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ = ਪੱਥਰ (-ਦਿਲ ਬੰਦੇ)।
ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।


ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥  

नानक दास तेरी सरणाई सदा सदा बलिहारै ॥४॥१॥४॥  

Nānak ḏās ṯerī sarṇā▫ī saḏā saḏā balihārai. ||4||1||4||  

Slave Nanak seeks Your Sanctuary; he is forever and ever a sacrifice to You. ||4||1||4||  

ਗੋਲਾ ਨਾਨਕ ਤੇਰੀ ਸਰਣਾਗਤ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾ, ਹਮੇਸ਼ਾਂ ਤੇਰੇ ਉਤੋਂ ਘੋਲੀ ਜਾਂਦਾ ਹੈ।  

ਬਲਿਹਾਰੈ = ਕੁਰਬਾਨ ॥੪॥੧॥੪॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ  

बिखै बनु फीका तिआगि री सखीए नामु महा रसु पीओ ॥  

Bikẖai ban fīkā ṯi▫āg rī sakẖī▫e nām mahā ras pī▫o.  

Renounce the tasteless water of corruption, O my companion, and drink in the supreme nectar of the Naam, the Name of the Lord.  

ਤੂੰ ਪਾਪ ਦੇ ਫਿਕਲੇ ਪਾਣੀ ਨੂੰ ਛੱਡ ਦੇ, ਨੀ ਮੇਰੀ ਸਹੇਲੀਏ! ਅਤੇ ਤੂੰ ਪ੍ਰਭੂ ਦੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ।  

ਬਨੁ = ਪਾਣੀ {वनं कानने जले}। ਬਿਖੈ ਬਨੁ = ਵਿਸ਼ੇ-ਵਿਕਾਰਾਂ ਦਾ ਜਲ। ਰੀ ਸਖੀਏ = ਹੇ ਸਹੇਲੀਏ! ਮਹਾ ਰਸੁ = ਬੜਾ ਸੁਆਦਲਾ ਅੰਮ੍ਰਿਤ।
ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ।


ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਹੋਵਤ ਜੀਓ  

बिनु रस चाखे बुडि गई सगली सुखी न होवत जीओ ॥  

Bin ras cẖākẖe bud ga▫ī saglī sukẖī na hovaṯ jī▫o.  

Without the taste of this nectar, all have drowned, and their souls have not found happiness.  

ਨਾਮ ਦੇ ਅੰਮ੍ਰਿਤ ਨੂੰ ਚੱਖਣ ਦੇ ਬਗੈਰ ਸਾਰੀਆਂ ਹੀ ਡੁੱਬ ਗਈਆਂ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਸੰਨ ਨਹੀਂ ਹੁੰਦੀ।  

ਬੁਡਿ ਗਈ = ਡੁੱਬ ਰਹੀ ਹੈ। ਸਗਲੀ = ਸਾਰੀ (ਸ੍ਰਿਸ਼ਟੀ)। ਜੀਓ = ਜੀਉ, ਜਿੰਦ। ਮਾਨੁ = ਫ਼ਖ਼ਰ, ਆਸਰਾ।
(ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ।


ਮਾਨੁ ਮਹਤੁ ਸਕਤਿ ਹੀ ਕਾਈ ਸਾਧਾ ਦਾਸੀ ਥੀਓ  

मानु महतु न सकति ही काई साधा दासी थीओ ॥  

Mān mahaṯ na sakaṯ hī kā▫ī sāḏẖā ḏāsī thī▫o.  

You have no honor, glory or power - become the slave of the Holy Saints.  

ਤੇਰੀ ਕੋਈ ਇੱਜ਼ਤ ਆਬਰੂ, ਪ੍ਰਭਤਾ ਅਤੇ ਤਾਕਤਾਂ ਨਹੀਂ ਇਸ ਲਈ ਤੂੰ ਸੰਤਾਂ ਦੀ ਬਾਂਦੀ ਬਣ ਜਾ।  

ਮਹਤੁ = ਵਡੱਪਣ। ਸਕਤਿ = ਤਾਕਤਿ, ਸ਼ਕਤੀ। ਕਾਈ = {ਇਸਤ੍ਰੀ ਲਿੰਗ} ਕੋਈ ਹੀ। ਥੀਓ = ਹੋ ਜਾ।
ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ।


        


© SriGranth.org, a Sri Guru Granth Sahib resource, all rights reserved.
See Acknowledgements & Credits