Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਭਰਿਪੁਰੇ ਰਹਿਆ  

हरि भरिपुरे रहिआ ॥  

Har bẖaripure rahi▫ā.  

The Lord is totally permeating and pervading everywhere;  

ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ।  

ਭਰਿਪੁਰੇ = ਭਰਪੂਰ, ਨਕਾਨਕ, ਹਰ ਥਾਂ ਮੌਜੂਦ।
ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ।


ਜਲਿ ਥਲੇ ਰਾਮ ਨਾਮੁ  

जलि थले राम नामु ॥  

Jal thale rām nām.  

the Name of the Lord is pervading the water and the land.  

ਸਾਈਂ ਦਾ ਨਾਮ ਸਮੁੰਦਰ ਅਤੇ ਧਰਤੀ ਅੰਦਰ ਵਿਆਪਕ ਹੈ।  

ਜਲਿ = ਜਲ ਵਿਚ। ਥਲੇ = ਥਲਿ, ਥਲ ਵਿਚ।
ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ,


ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ  

नित गाईऐ हरि दूख बिसारनो ॥१॥ रहाउ ॥  

Niṯ gā▫ī▫ai har ḏūkẖ bisārno. ||1|| rahā▫o.  

So sing continuously of the Lord, the Dispeller of pain. ||1||Pause||  

ਹੇ ਬੰਦੇ! ਤੂੰ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰ, ਜੋ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।  

ਦੂਖ ਬਿਸਾਰਨੋ = ਦੁੱਖਾਂ ਦਾ ਦੂਰ ਕਰਨ ਵਾਲਾ ॥੧॥
ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ॥


ਹਰਿ ਕੀਆ ਹੈ ਸਫਲ ਜਨਮੁ ਹਮਾਰਾ  

हरि कीआ है सफल जनमु हमारा ॥  

Har kī▫ā hai safal janam hamārā.  

The Lord has made my life fruitful and rewarding.  

ਪ੍ਰਭੂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।  

ਸਫਲ = ਕਾਮਯਾਬ।
ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,


ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ  

हरि जपिआ हरि दूख बिसारनहारा ॥  

Har japi▫ā har ḏūkẖ bisāranhārā.  

I meditate on the Lord, the Dispeller of pain.  

ਮੈਂ ਦਰਦ ਦੂਰ ਕਰਨਹਾਰ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ।  

xxx
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।


ਗੁਰੁ ਭੇਟਿਆ ਹੈ ਮੁਕਤਿ ਦਾਤਾ  

गुरु भेटिआ है मुकति दाता ॥  

Gur bẖeti▫ā hai mukaṯ ḏāṯā.  

I have met the Guru, the Giver of liberation.  

ਮੈਂ ਮੌਖਸ਼ਸ਼ ਦੇਣਹਾਰ ਗੁਰਾਂ ਨੂੰ ਮਿਲ ਪਿਆ ਹਾਂ।  

ਭੇਟਿਆ = ਮਿਲਿਆ। ਮੁਕਤਿ ਦਾਤਾ = (ਵਿਕਾਰਾਂ ਤੋਂ) ਆਜ਼ਾਦੀ ਦੇਣ ਵਾਲਾ। ਕੀਈ = ਕੀਤੀ ਹੈ।
ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,


ਹਰਿ ਕੀਈ ਹਮਾਰੀ ਸਫਲ ਜਾਤਾ  

हरि कीई हमारी सफल जाता ॥  

Har kī▫ī hamārī safal jāṯā.  

The Lord has made my life's journey fruitful and rewarding.  

ਸਾਈਂ ਨੇ ਮੇਰੀ ਯਾਤ੍ਰਾ ਲਾਭਦਾਇਕ ਬਣਾ ਦਿੱਤੀ ਹੈ।  

ਜਾਤਾ = ਜਾਤ੍ਰਾ, ਸੰਸਾਰ-ਜਾਤ੍ਰਾ, ਸੰਸਾਰ ਵਿਚ ਆਉਣਾ।
(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।


ਮਿਲਿ ਸੰਗਤੀ ਗੁਨ ਗਾਵਨੋ ॥੧॥  

मिलि संगती गुन गावनो ॥१॥  

Mil sangṯī gun gāvno. ||1||  

Joining the Sangat, the Holy Congregation, I sing the Glorious Praises of the Lord. ||1||  

ਸਤਿ ਸੰਗਤ ਨਾਲ ਮਿਲ ਕੇ ਮੈਂ ਹਰੀ ਦੀ ਮਹਿਮਾ ਗਾਉਂਦਾ ਹਾਂ।  

ਮਿਲਿ = ਮਿਲ ਕੇ ॥੧॥
(ਹੁਣ) ਮੈਂ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥


ਮਨ ਰਾਮ ਨਾਮ ਕਰਿ ਆਸਾ  

मन राम नाम करि आसा ॥  

Man rām nām kar āsā.  

O mortal, place your hopes in the Name of the Lord,  

ਹੇ ਮੇਰੀ ਜਿੰਦੇ ਤੂੰ ਆਪਣੀ ਉਮੈਦ ਸੁਆਮੀ ਦੇ ਨਾਮ ਤੇ ਬੰਨ੍ਹ,  

ਮਨ = ਹੇ ਮਨ!
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,


ਭਾਉ ਦੂਜਾ ਬਿਨਸਿ ਬਿਨਾਸਾ  

भाउ दूजा बिनसि बिनासा ॥  

Bẖā▫o ḏūjā binas bināsā.  

and your love of duality shall simply vanish.  

ਤਾਂ ਜੋ ਤੇਰਾ ਹੋਰਸ ਦਾ ਪਿਆਰ ਨਾਂ ਹੋ ਜਾਵੇ।  

ਭਾਉ = ਪਿਆਰ। ਭਾਉ ਦੂਜਾ = ਮਾਇਆ ਦਾ ਮੋਹ।
ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ।


ਵਿਚਿ ਆਸਾ ਹੋਇ ਨਿਰਾਸੀ  

विचि आसा होइ निरासी ॥  

vicẖ āsā ho▫e nirāsī.  

One who, in hope, remains unattached to hope,  

ਜੋ ਉਮੈਦ ਅੰਦਰ ਬੇ-ਉਮੈਦ ਵਿਚਰਦਾ ਹੈ;  

xxx
ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ,


ਸੋ ਜਨੁ ਮਿਲਿਆ ਹਰਿ ਪਾਸੀ  

सो जनु मिलिआ हरि पासी ॥  

So jan mili▫ā har pāsī.  

such a humble being meets with his Lord.  

ਉਹ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।  

ਸੋ ਜਨੁ = ਉਹ ਮਨੁੱਖ। ਪਾਸੀ = ਪਾਸਿ, ਨੇੜੇ, ਨਾਲ।
ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।


ਕੋਈ ਰਾਮ ਨਾਮ ਗੁਨ ਗਾਵਨੋ  

कोई राम नाम गुन गावनो ॥  

Ko▫ī rām nām gun gāvno.  

And one who sings the Glorious Praises of the Lord's Name -  

ਜੇ ਕੋਈ ਸਾਹਿਬ ਦੇ ਨਾਮ ਦੀਆਂ ਸਿਫਤਾਂ ਗਾਇਨ ਕਰਦਾ ਹੈ,  

xxx
ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,


ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥  

जनु नानकु तिसु पगि लावनो ॥२॥१॥७॥४॥६॥७॥१७॥  

Jan Nānak ṯis pag lāvno. ||2||1||7||4||6||7||17||  

servant Nanak falls at his feet. ||2||1||7||4||6||7||17||  

ਗੋਲੇ ਨਾਨਕ ਉੇਸ ਦੇ ਪੈਰੀਂ ਪੈਂਦਾ ਹੈ।  

ਤਿਸੁ ਪਗਿ = ਉਸ (ਮਨੁੱਖ) ਦੇ ਪੈਰ ਵਿਚ ॥੨॥੧॥੭॥੪॥੬॥੭॥੧੭॥
ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥


ਰਾਗੁ ਬਿਲਾਵਲੁ ਮਹਲਾ ਚਉਪਦੇ ਘਰੁ  

रागु बिलावलु महला ५ चउपदे घरु १  

Rāg bilāval mėhlā 5 cẖa▫upḏe gẖar 1  

Raag Bilaaval, Fifth Mehl, Chau-Padas, First House:  

ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।  

ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਪਰ ਇਹ ਪਹਿਲਾ ਸ਼ਬਦ 'ਪੰਚਪਦਾ' ਹੈ। ਇਸ ਤੋਂ ਅਗਾਂਹ ੧੭ ਸ਼ਬਦ ਚਉਪਦੇ ਹਨ।
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਦਰੀ ਆਵੈ ਤਿਸੁ ਸਿਉ ਮੋਹੁ  

नदरी आवै तिसु सिउ मोहु ॥  

Naḏrī āvai ṯis si▫o moh.  

He is attached to what he sees.  

ਪ੍ਰਾਣੀ ਉਸ ਨਾਲ ਪਿਆਰ ਪਾਉਂਦਾ ਹੈ, ਜੋ ਉਸ ਨੂੰ ਦ੍ਰਿਸ਼ਟੀ ਆਉਂਦਾ ਹੈ।  

ਨਦਰੀ ਆਵੈ = (ਜੋ ਕੁਝ ਅੱਖਾਂ ਨਾਲ) ਦਿੱਸ ਰਿਹਾ ਹੈ। ਸਿਉ = ਨਾਲ।
ਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ,


ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ  

किउ मिलीऐ प्रभ अबिनासी तोहि ॥  

Ki▫o milī▫ai parabẖ abẖināsī ṯohi.  

How can I meet You, O Imperishable God?  

ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਜਦ ਕਿ ਤੂੰ ਮੈਨੂੰ ਦਿਸਦਾ ਹੀ ਨਹੀਂ?  

ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ।
(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?


ਕਰਿ ਕਿਰਪਾ ਮੋਹਿ ਮਾਰਗਿ ਪਾਵਹੁ  

करि किरपा मोहि मारगि पावहु ॥  

Kar kirpā mohi mārag pāvhu.  

Have Mercy upon me, and place me upon the Path;  

ਹੇ ਮੇਰੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਰਸਤੇ ਤੇ ਪਾ,  

ਕਰਿ = ਕਰ ਕੇ। ਮੋਹਿ = ਮੈਨੂੰ। ਮਾਰਗਿ = (ਸਹੀ ਜੀਵਨ-) ਰਾਹ ਉਤੇ।
(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,


ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥  

साधसंगति कै अंचलि लावहु ॥१॥  

Sāḏẖsangaṯ kai ancẖal lāvhu. ||1||  

let me be attached to the hem of the robe of the Saadh Sangat, the Company of the Holy. ||1||  

ਅਤੇ ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ।  

ਕੈ ਅੰਚਲਿ = ਦੇ ਪੱਲੇ ਨਾਲ ॥੧॥
ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥


ਕਿਉ ਤਰੀਐ ਬਿਖਿਆ ਸੰਸਾਰੁ  

किउ तरीऐ बिखिआ संसारु ॥  

Ki▫o ṯarī▫ai bikẖi▫ā sansār.  

How can I cross over the poisonous world-ocean?  

ਜ਼ਹਿਰ ਦਾ ਜਗਤ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?  

ਕਿਉ = ਕਿਸ ਤਰ੍ਹਾਂ? ਬਿਖਿਆ = ਮਾਇਆ।
(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ?


ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ  

सतिगुरु बोहिथु पावै पारि ॥१॥ रहाउ ॥  

Saṯgur bohith pāvai pār. ||1|| rahā▫o.  

The True Guru is the boat to carry us across. ||1||Pause||  

ਸੱਚੇ ਗੁਰਾਂ ਦਾ ਜਹਾਜ਼ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।  

ਬੋਹਿਥੁ = ਜਹਾਜ਼। ਪਾਵੈ ਪਾਰਿ = ਪਾਰ ਲੰਘਾ ਦੇਂਦਾ ਹੈ ॥੧॥
(ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ॥੧॥ ਰਹਾਉ॥


ਪਵਨ ਝੁਲਾਰੇ ਮਾਇਆ ਦੇਇ  

पवन झुलारे माइआ देइ ॥  

Pavan jẖulāre mā▫i▫ā ḏe▫e.  

The wind of Maya blows and shakes us,  

ਸੰਸਾਰੀ ਪਦਾਰਥ ਬੰਦੇ ਨੂੰ ਹਵਾ ਦੀ ਤਰ੍ਹਾਂ ਹਲੂਣੇ ਦਿੰਦੇ ਹਨ।  

ਪਵਨੁ = ਹਵਾ। ਝੁਲਾਰੇ = ਝਕੋਲੇ। ਦੇਇ = ਦੇਂਦੀ ਹੈ।
(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,


ਹਰਿ ਕੇ ਭਗਤ ਸਦਾ ਥਿਰੁ ਸੇਇ  

हरि के भगत सदा थिरु सेइ ॥  

Har ke bẖagaṯ saḏā thir se▫e.  

but the Lord's devotees remain ever-stable.  

ਵਾਹਿਗੁਰੂ ਦੇ ਸੰਤ ਸਦੀਵੀਂ ਸਥਿਰ ਰਹਿੰਦੇ ਹਨ।  

ਥਿਰੁ = ਅਡੋਲ। ਸੋਇ = ਉਹੀ (ਬੰਦੇ)।
(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ।


ਹਰਖ ਸੋਗ ਤੇ ਰਹਹਿ ਨਿਰਾਰਾ  

हरख सोग ते रहहि निरारा ॥  

Harakẖ sog ṯe rahėh nirārā.  

They remain unaffected by pleasure and pain.  

ਖੁਸ਼ੀ ਤੇ ਗਮੀ ਵਿੱਚ ਉਹ ਨਿਰਲੇਪ ਵਿਚਰਦੇ ਹਨ।  

ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਨਿਰਾਲਾ = ਨਿਰਾਲੇ, ਨਿਰਲੇਪ।
ਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ,


ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥  

सिर ऊपरि आपि गुरू रखवारा ॥२॥  

Sir ūpar āp gurū rakẖvārā. ||2||  

The Guru Himself is the Savior above their heads. ||2||  

ਉਨ੍ਹਾਂ ਦੇ ਸੀਸ ਉਤੇ ਗੁਰੂ ਜੀ ਖੁਦ ਉਨ੍ਹਾਂ ਦੇ ਰਖਵਾਲੇ ਹਨ।  

xxx॥੨॥
ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥


ਪਾਇਆ ਵੇੜੁ ਮਾਇਆ ਸਰਬ ਭੁਇਅੰਗਾ  

पाइआ वेड़ु माइआ सरब भुइअंगा ॥  

Pā▫i▫ā veṛ mā▫i▫ā sarab bẖu▫i▫angā.  

Maya, the snake, holds all in her coils.  

ਮਾਇਆ ਰੂਪੀ ਸਰਪਣੀ ਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ।  

ਵੇੜੁ = ਵਲੇਵਾਂ। ਭੁਇਅੰਗਾ = ਸੱਪ।
(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।


ਹਉਮੈ ਪਚੇ ਦੀਪਕ ਦੇਖਿ ਪਤੰਗਾ  

हउमै पचे दीपक देखि पतंगा ॥  

Ha▫umai pacẖe ḏīpak ḏekẖ paṯangā.  

They burn to death in egotism, like the moth lured by seeing the flame.  

ਦੀਵੇ ਨੂੰ ਵੇਖ ਕੇ, ਪਰਵਾਨੇ ਦੇ ਸੜ ਜਾਣ ਦੀ ਵਾਂਗ ਲੋਕ ਹੰਕਾਰ ਅੰਦਰ ਸੜ ਮਰਦੇ ਹਨ।  

ਪਚੇ = ਸੜੇ ਹੋਏ। ਦੀਪਕ = ਦੀਵੇ। ਦੇਖਿ = ਵੇਖ ਕੇ। ਸ
ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।


ਸਗਲ ਸੀਗਾਰ ਕਰੇ ਨਹੀ ਪਾਵੈ  

सगल सीगार करे नही पावै ॥  

Sagal sīgār kare nahī pāvai.  

They make all sorts of decorations, but they do not find the Lord.  

ਭਾਵੇਂ ਆਦਮੀ ਸਾਰੇ ਹਾਰ-ਸ਼ਿੰਗਾਰ ਲਾ ਲਵੇ, ਤਾਂ ਉਹ ਆਪਣੇ ਪ੍ਰਭੂ ਪਰਾਪਤ ਨਹੀਂ ਹੁੰਦਾ।  

ਗਲ = ਸਾਰੇ।
(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ।


ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥  

जा होइ क्रिपालु ता गुरू मिलावै ॥३॥  

Jā ho▫e kirpāl ṯā gurū milāvai. ||3||  

When the Guru becomes Merciful, He leads them to meet the Lord. ||3||  

ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਤਦ ਉਹ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦ ਹਨ।  

xxx॥੩॥
ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥


ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ  

हउ फिरउ उदासी मै इकु रतनु दसाइआ ॥  

Ha▫o fira▫o uḏāsī mai ik raṯan ḏasā▫i▫ā.  

I wander around, sad and depressed, seeking the jewel of the One Lord.  

ਦਿਲੋਂ ਗਮਗੀਨ ਹੋ ਮੈਂ ਆਪਣੇ ਸੁਆਮੀ ਦੇ ਜਵੇਹਰ ਬਾਰੇ ਪੁੱਛਦੀ ਫਿਰਦੀ ਹਾਂ।  

ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਦਸਾਇਆ = ਪੁੱਛਿਆ।
(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,


ਨਿਰਮੋਲਕੁ ਹੀਰਾ ਮਿਲੈ ਉਪਾਇਆ  

निरमोलकु हीरा मिलै न उपाइआ ॥  

Nirmolak hīrā milai na upā▫i▫ā.  

This priceless jewel is not obtained by any efforts.  

ਅਣਮੁੱਲਾਂ ਜਵੇਹਰ ਕਿਸੇ ਉਪਰਾਲੇ ਨਾਲ ਪਰਾਪਤ ਨਹੀਂ ਹੁੰਦਾ।  

ਉਪਾਇਆ = ਉਪਾਵਾਂ ਨਾਲ।
ਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ।


ਹਰਿ ਕਾ ਮੰਦਰੁ ਤਿਸੁ ਮਹਿ ਲਾਲੁ  

हरि का मंदरु तिसु महि लालु ॥  

Har kā manḏar ṯis mėh lāl.  

That jewel is within the body, the Temple of the Lord.  

ਦੇਹ ਸੁਆਮੀ ਦਾ ਮਹਿਲ ਹੈ, ਉਸ ਦੇ ਅੰਦਰ ਸੁਆਮੀ, ਜਵੇਹਰ ਵਸਦਾ ਹੈ।  

ਹਰਿ ਕਾ ਮੰਦਰੁ = ਮਨੁੱਖਾ ਸਰੀਰ।
(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।


ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥  

गुरि खोलिआ पड़दा देखि भई निहालु ॥४॥  

Gur kẖoli▫ā paṛ▫ḏā ḏekẖ bẖa▫ī nihāl. ||4||  

The Guru has torn away the veil of illusion, and beholding the jewel, I am delighted. ||4||  

ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।  

ਗੁਰਿ = ਗੁਰੂ ਨੇ। ਨਿਹਾਲੁ = ਪ੍ਰਸੰਨ ॥੪॥
ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥


ਜਿਨਿ ਚਾਖਿਆ ਤਿਸੁ ਆਇਆ ਸਾਦੁ  

जिनि चाखिआ तिसु आइआ सादु ॥  

Jin cẖākẖi▫ā ṯis ā▫i▫ā sāḏ.  

One who has tasted it, comes to know its flavor;  

ਜੋ ਇਸ ਨੂੰ ਚੱਖਦਾ ਹੈ, ਉਹ ਇਸ ਦੇ ਸੁਆਦ ਨੂੰ ਜਾਣਦਾ ਹੈ,  

ਜਿਨਿ = ਜਿਸ ਨੇ। ਸਾਦੁ = ਸੁਆਦ।
(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।


ਜਿਉ ਗੂੰਗਾ ਮਨ ਮਹਿ ਬਿਸਮਾਦੁ  

जिउ गूंगा मन महि बिसमादु ॥  

Ji▫o gūngā man mėh bismāḏ.  

he is like the mute, whose mind is filled with wonder.  

ਗੂੰਗੇ ਆਦਮੀ ਦੇ ਆਪਣੇ ਚਿੱਤ ਵਿੱਚ ਹੈਰਾਨੀ ਦੀ ਨਿਆਈਂ।  

ਬਿਸਮਾਦੁ = ਹੈਰਾਨ, ਬਹੁਤ ਖ਼ੁਸ਼।
(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।


ਆਨਦ ਰੂਪੁ ਸਭੁ ਨਦਰੀ ਆਇਆ  

आनद रूपु सभु नदरी आइआ ॥  

Ānaḏ rūp sabẖ naḏrī ā▫i▫ā.  

I see the Lord, the source of bliss, everywhere.  

ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹਰ ਜਗ੍ਹਾ ਵੇਖਦਾ ਹਾਂ।  

ਆਨਦ ਰੂਪੁ = ਆਨੰਦ ਦਾ ਸਰੂਪ-ਪ੍ਰਭੂ। ਸਭੁ = ਹਰ ਥਾਂ।
ਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,


ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥  

जन नानक हरि गुण आखि समाइआ ॥५॥१॥  

Jan Nānak har guṇ ākẖ samā▫i▫ā. ||5||1||  

Servant Nanak speaks the Glorious Praises of the Lord, and merges in Him. ||5||1||  

ਵਾਹਿਗੁਰੂ ਦਾ ਜੱਸ ਉਚਾਰ, ਗੋਲਾ ਨਾਨਕ ਉਸ ਵਿੱਚ ਲੀਨ ਹੋ ਗਿਆ ਹੈ।  

ਆਖਿ = ਆਖ ਕੇ, ਗਾ ਕੇ। ਸਮਾਇਆ = ਲੀਨ ਹੋ ਗਿਆ ॥੫॥੧॥
ਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੫॥੧॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਸਰਬ ਕਲਿਆਣ ਕੀਏ ਗੁਰਦੇਵ  

सरब कलिआण कीए गुरदेव ॥  

Sarab kali▫āṇ kī▫e gurḏev.  

The Divine Guru has blessed me with total happiness.  

ਪ੍ਰਕਾਸ਼ਵਾਨ ਗੁਰਾਂ ਨੇ ਮੈਨੂੰ ਸਮੂਹ-ਖੁਸ਼ੀ ਪਰਦਾਨ ਕੀਤੀ ਹੈ।  

ਸਰਬ ਕਲਿਆਣ = ਸਾਰੇ ਸੁਖ। ਕੀਏ = ਬਣਾ ਦਿੱਤੇ।
(ਹੇ ਭਾਈ!) ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ,


ਸੇਵਕੁ ਅਪਨੀ ਲਾਇਓ ਸੇਵ  

सेवकु अपनी लाइओ सेव ॥  

Sevak apnī lā▫i▫o sev.  

He has linked His servant to His service.  

ਆਪਣੇ ਟਹਿਲੂਏ ਨੂੰ ਉਸ ਨੇ ਆਪਣੀ ਟਹਿਲ ਸੇਵਾ ਤੇ ਲਾ ਲਿਆ ਹੈ।  

ਸੇਵ = ਸੇਵਾ-ਭਗਤੀ ਵਿਚ।
ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ।


ਬਿਘਨੁ ਲਾਗੈ ਜਪਿ ਅਲਖ ਅਭੇਵ ॥੧॥  

बिघनु न लागै जपि अलख अभेव ॥१॥  

Bigẖan na lāgai jap alakẖ abẖev. ||1||  

No obstacles block my path, meditating on the incomprehensible, inscrutable Lord. ||1||  

ਅਗਾਧ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।  

ਬਿਘਨੁ = ਵਿਕਾਰਾਂ ਦੀ ਰੁਕਾਵਟ। ਜਪਿ = ਜਪ ਕੇ। ਅਲਖ = ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ॥੧॥
ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ ॥੧॥


ਧਰਤਿ ਪੁਨੀਤ ਭਈ ਗੁਨ ਗਾਏ  

धरति पुनीत भई गुन गाए ॥  

Ḏẖaraṯ punīṯ bẖa▫ī gun gā▫e.  

The soil has been sanctified, singing the Glories of His Praises.  

ਪ੍ਰਭੂ ਦੀ ਉਸਤਤੀ ਗਾਇਨ ਕਰਨ ਦੁਆਰਾ, (ਜਿੰਦੜੀ ਦੀ) ਜ਼ਿਮੀ ਪਵਿੱਤਰ ਹੋ ਜਾਂਦੀ ਹੈ।  

ਪੁਨੀਤ = ਪਵਿੱਤਰ। ਧਰਤਿ = ਹਿਰਦਾ-ਧਰਤੀ।
(ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।


ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ  

दुरतु गइआ हरि नामु धिआए ॥१॥ रहाउ ॥  

Ḏuraṯ ga▫i▫ā har nām ḏẖi▫ā▫e. ||1|| rahā▫o.  

The sins are eradicated, meditating on the Name of the Lord. ||1||Pause||  

ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।  

ਦੁਰਤੁ = ਪਾਪ ॥੧॥
ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ॥


ਸਭਨੀ ਥਾਂਈ ਰਵਿਆ ਆਪਿ  

सभनी थांई रविआ आपि ॥  

Sabẖnī thāʼn▫ī ravi▫ā āp.  

He Himself is pervading everywhere;  

ਸਾਈਂ ਖੁਦ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ,  

ਰਵਿਆ = ਵਿਆਪਕ।
(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ,


ਆਦਿ ਜੁਗਾਦਿ ਜਾ ਕਾ ਵਡ ਪਰਤਾਪੁ  

आदि जुगादि जा का वड परतापु ॥  

Āḏ jugāḏ jā kā vad parṯāp.  

from the very beginning, and throughout the ages, His Glory has been radiantly manifest.  

ਜਿਸ ਦਾ ਅਨੰਦ ਤਪਹੇਜ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਪਰਗਟ ਹੈ।  

ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।
ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ।


ਗੁਰ ਪਰਸਾਦਿ ਹੋਇ ਸੰਤਾਪੁ ॥੨॥  

गुर परसादि न होइ संतापु ॥२॥  

Gur parsāḏ na ho▫e sanṯāp. ||2||  

By Guru's Grace, sorrow does not touch me. ||2||  

ਗੁਰਾਂ ਦੀ ਰਹਿਮਤ ਸਦਕਾ ਪ੍ਰਾਣੀ ਨੂੰ ਗਮ ਨਹੀਂ ਵਾਪਰਦਾ।  

ਪਰਸਾਦਿ = ਕਿਰਪਾ ਨਾਲ। ਸੰਤਾਪੁ = ਦੁੱਖ-ਕਲੇਸ਼ ॥੨॥
ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥


ਗੁਰ ਕੇ ਚਰਨ ਲਗੇ ਮਨਿ ਮੀਠੇ  

गुर के चरन लगे मनि मीठे ॥  

Gur ke cẖaran lage man mīṯẖe.  

The Guru's Feet seem so sweet to my mind.  

ਗੁਰਾਂ ਦੇ ਚਰਨ ਮੇਰੇ ਚਿੱਤ ਨੂੰ ਮਿੱਠੜੇ ਲੱਗਦੇ ਹਨ।  

ਮਨਿ = ਮਨ ਵਿਚ।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ।


ਨਿਰਬਿਘਨ ਹੋਇ ਸਭ ਥਾਂਈ ਵੂਠੇ  

निरबिघन होइ सभ थांई वूठे ॥  

Nirbigẖan ho▫e sabẖ thāʼn▫ī vūṯẖe.  

He is unobstructed, dwelling everywhere.  

ਬਿਨਾ ਕਿਸੇ ਰੋਕ ਟੋਕ ਦੇ ਸੁਆਮੀ ਸਾਰਿਆਂ ਥਾਵਾਂ ਅੰਦਰ ਵਸਦਾ ਹੈ।  

ਹੋਇ = ਹੋ ਕੇ। ਸਭ ਥਾਂਈ = ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ)। ਵੂਠੇ = ਵੱਸਦਾ ਹੈ।
ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ।


ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥  

सभि सुख पाए सतिगुर तूठे ॥३॥  

Sabẖ sukẖ pā▫e saṯgur ṯūṯẖe. ||3||  

I found total peace, when the Guru was pleased. ||3||  

ਜਦ ਸੱਚੇ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।  

ਸਭਿ = ਸਾਰੇ। ਤੂਠੇ = ਪ੍ਰਸੰਨ ਹੋਣ ਤੇ ॥੩॥
ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥


ਪਾਰਬ੍ਰਹਮ ਪ੍ਰਭ ਭਏ ਰਖਵਾਲੇ  

पारब्रहम प्रभ भए रखवाले ॥  

Pārbarahm parabẖ bẖa▫e rakẖvāle.  

The Supreme Lord God has become my Savior.  

ਪਰਮ ਪ੍ਰਭੂ ਮੇਰਾ ਰਖਵਾਲਾ ਹੋ ਗਿਆ ਹੈ।  

xxx
ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ।


ਜਿਥੈ ਕਿਥੈ ਦੀਸਹਿ ਨਾਲੇ  

जिथै किथै दीसहि नाले ॥  

Jithai kithai ḏīsėh nāle.  

Wherever I look, I see Him there with me.  

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਉਸ ਨੂੰ ਆਪਣੇ ਨਾਲ ਵੇਖਦਾ ਹਾਂ।  

ਜਿਥੈ ਕਿਥੈ = ਹਰ ਥਾਂ। ਦੀਸਹਿ = ਦਿੱਸਦੇ ਹਨ। ਨਾਲੇ = ਅੰਗ-ਸੰਗ।
ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।


ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥  

नानक दास खसमि प्रतिपाले ॥४॥२॥  

Nānak ḏās kẖasam parṯipāle. ||4||2||  

O Nanak, the Lord and Master protects and cherishes His slaves. ||4||2||  

ਗੁਰੂ ਜੀ ਆਖਦੇ ਹਨ, ਆਪਣੇ ਨਫਰਾਂ ਦੀ ਪ੍ਰਭੂ ਪਾਲਣਾ-ਪੋਸਣਾ ਕਰਦਾ ਹੈ।  

ਖਸਮਿ = ਖਸਮ ਨੇ। ਪ੍ਰਤਿਪਾਲੇ = ਰੱਖਿਆ ਕੀਤੀ ਹੈ।੪। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ) ॥੪॥੨॥
ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ  

सुख निधान प्रीतम प्रभ मेरे ॥  

Sukẖ niḏẖān parīṯam parabẖ mere.  

You are the treasure of peace, O my Beloved God.  

ਹੇ ਮੇਰੇ ਪਿਆਰੇ ਪ੍ਰਭੂ! ਤੂੰ ਖੁਸ਼ੀ ਦਾ ਖਜਾਨਾ ਹੈਂ।  

ਸੁਖ ਨਿਧਾਨ ਪ੍ਰਭ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ!
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!


        


© SriGranth.org, a Sri Guru Granth Sahib resource, all rights reserved.
See Acknowledgements & Credits