Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ  

Ih ḏẖan sampai mā▫i▫ā jẖūṯẖī anṯ cẖẖod cẖali▫ā pacẖẖuṯā▫ī.  

This wealth, property and Maya are false. In the end, you must leave these, and depart in sorrow.  

ਸੰਪੈ = ਧਨ-ਪਦਾਰਥ। ਝੂਠੀ = ਝੂਠੇ ਸੰਬੰਧ ਵਾਲੀ, ਸਾਥ ਨਾਹ ਨਿਬਾਹੁਣ ਵਾਲੀ।
ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ।


ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ  

Jis no kirpā kare gur mele so har har nām samāl.  

Those whom the Lord, in His Mercy, unites with the Guru, reflect upon the Name of the Lord, Har, Har.  

ਸਮਾਲਿ = ਸਮਾਲੈ, ਸਮ੍ਹਾਲਦਾ ਹੈ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ।


ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥  

Kaho Nānak ṯījai pahrai parāṇī se jā▫e mile har nāl. ||3||  

Says Nanak, in the third watch of the night, O mortal, they go, and are united with the Lord. ||3||  

ਸੇ = ਉਹ ਬੰਦੇ ॥੩॥
ਹੇ ਨਾਨਕ! ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ ॥੩॥


ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ  

Cẖa▫uthai pahrai raiṇ kai vaṇjāri▫ā miṯrā har cẖalaṇ velā āḏī.  

In the fourth watch of the night, O my merchant friend, the Lord announces the time of departure.  

ਆਦੀ = ਲਿਆਂਦਾ ਹੈ, ਲੈ ਆਉਂਦਾ ਹੈ (ਆਂਦੀ)।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ।


ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ  

Kar sevhu pūrā saṯgurū vaṇjāri▫ā miṯrā sabẖ cẖalī raiṇ vihāḏī.  

Serve the Perfect True Guru, O my merchant friend; your entire life-night is passing away.  

ਕਰਿ ਪੂਰਾ = ਪੂਰਾ ਜਾਣ ਕੇ, ਅਭੁੱਲ ਜਾਣ ਕੇ। ਸੇਵਹੁ = ਸਰਨੀ ਪਵੋ। ਰੈਣਿ = ਰਾਤ, ਉਮਰ। ਚਲੀ ਵਿਹਾਦੀ = ਲੰਘਦੀ ਜਾ ਰਹੀ ਹੈ।
ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ।


ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ  

Har sevhu kẖin kẖin dẖil mūl na karihu jiṯ asthir jug jug hovhu.  

Serve the Lord each and every instant-do not delay! You shall become eternal throughout the ages.  

ਸੇਵਹੁ = ਸਿਮਰੋ। ਖਿਨੁ ਖਿਨੁ = ਹਰੇਕ ਖਿਨ (ਵਿਚ), ਸੁਆਸ ਸੁਆਸ। ਮੂਲਿ = ਬਿਲਕੁਲ ਹੀ। ਜਿਤੁ = ਜਿਸ (ਉੱਦਮ) ਦੀ ਰਾਹੀਂ। ਅਸਥਿਰੁ = ਅਟੱਲ, ਅਟੱਲ ਆਤਮਕ ਜੀਵਨ ਵਾਲੇ।
(ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ।


ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ  

Har seṯī saḏ māṇhu ralī▫ā janam maraṇ ḏukẖ kẖovhu.  

Enjoy ecstasy forever with the Lord, and do away with the pains of birth and death.  

ਰਲੀਆ = ਆਤਮਕ ਆਨੰਦ। ਜਨਮ ਮਰਣ ਦੁਖ = ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਦੁੱਖ।
(ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ।


ਗੁਰ ਸਤਿਗੁਰ ਸੁਆਮੀ ਭੇਦੁ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ  

Gur saṯgur su▫āmī bẖeḏ na jāṇhu jiṯ mil har bẖagaṯ sukẖāʼnḏī.  

Know that there is no difference between the Guru, the True Guru, and your Lord and Master. Meeting with Him, take pleasure in the Lord's devotional service.  

ਭੇਦੁ = ਫ਼ਰਕ। ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ, ਜੁੜ ਕੇ। ਸੁਖਾਂਦੀ = ਪਿਆਰੀ ਲੱਗਦੀ ਹੈ।
(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ।


ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥  

Kaho Nānak parāṇī cẖa▫uthai pahrai safli▫o raiṇ bẖagṯā ḏī. ||4||1||3||  

Says Nanak, O mortal, in the fourth watch of the night, the life-night of the devotee is fruitful. ||4||1||3||  

ਸਫਲਿਉ = {ਨੋਟ: 'ੳ' ਦੇ ਨਾਲ ਦੋ ਮਾਤਰਾ ਹਨ ੁ ਅਤੇ ੋ। ਅਸਲ ਲਫ਼ਜ਼ ਹੈ 'ਸਫਲਿਓ', ਇਥੇ 'ਸਫਿਲਉ' ਪੜ੍ਹਨਾ ਹੈ ॥੪॥੧॥੩॥
ਹੇ ਨਾਨਕ! ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ ॥੪॥੧॥੩॥


ਸਿਰੀਰਾਗੁ ਮਹਲਾ  

Sirīrāg mėhlā 5.  

Siree Raag, Fifth Mehl:  

xxx
xxx


ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ  

Pahilai pahrai raiṇ kai vaṇjāri▫ā miṯrā ḏẖar pā▫iṯā uḏrai māhi.  

In the first watch of the night, O my merchant friend, the Lord placed your soul in the womb.  

ਧਰਿ = ਧਰੇ, ਧਰਦਾ ਹੈ। ਪਾਇਤਾ = ਪੈਂਤੜਾ। ਉਦਰੈ ਮਾਹਿ = ਮਾਂ ਦੇ ਪੇਟ ਵਿਚ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ।


ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ  

Ḏasī māsī mānas kī▫ā vaṇjāri▫ā miṯrā kar muhlaṯ karam kamāhi.  

In the tenth month, you were made into a human being, O my merchant friend, and you were given your allotted time to perform good deeds.  

ਮਾਸੀ = ਮਾਸੀਂ, ਮਹੀਨੀਂ, ਮਹੀਨਿਆਂ ਪਿਛੋਂ। ਮਾਨਸੁ = ਮਨੁੱਖ (ਦਾ ਬੱਚਾ)। ਕਰਿ = ਕਰੇ, ਕਰਦਾ ਹੈ। ਦੇਂਦਾ ਹੈ। ਮੁਹਲਤਿ = (ਉਮਰ-ਰੂਪ) ਸਮਾਂ। ਕਮਾਹਿ = ਕਮਾਂਦੇ ਹਨ।
ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ।


ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ  

Muhlaṯ kar ḏīnī karam kamāṇe jaisā likẖaṯ ḏẖur pā▫i▫ā.  

You were given this time to perform good deeds, according to your pre-ordained destiny.  

ਲਿਖਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ। ਧੁਰਿ = ਧੁਰ ਤੋਂ, ਹਜ਼ੂਰੀ ਤੋਂ।
ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ।


ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ  

Māṯ piṯā bẖā▫ī suṯ baniṯā ṯin bẖīṯar parabẖū sanjo▫i▫ā.  

God placed you with your mother, father, brothers, sons and wife.  

ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਿਨ ਭਤਿਰਿ = ਉਹਨਾਂ (ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ) ਵਿਚ। ਸੰਜੋਇਆ = ਰਲਾ ਦਿੱਤਾ, ਪਰਚਾ ਦਿੱਤਾ।
ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।


ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ  

Karam sukaram karā▫e āpe is janṯai vas kicẖẖ nāhi.  

God Himself is the Cause of causes, good and bad-no one has control over these things.  

ਸੁਕਰਮ = ਚੰਗੇ ਕੰਮ। ਵਸਿ = ਵੱਸ ਵਿਚ।
ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ।


ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥  

Kaho Nānak parāṇī pahilai pahrai ḏẖar pā▫iṯā uḏrai māhi. ||1||  

Says Nanak, O mortal, in the first watch of the night, the soul is placed in the womb. ||1||  

xxx॥੧॥
ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥


ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ  

Ḏūjai pahrai raiṇ kai vaṇjāri▫ā miṯrā bẖar ju▫ānī lahrī ḏe▫e.  

In the second watch of the night, O my merchant friend, the fullness of youth rises in you like waves.  

ਭਰਿ ਜੁਆਨੀ = ਭਰੀ ਜੁਆਨੀ, ਪੂਰੇ ਜ਼ੋਰ ਤੇ ਪਹੁੰਚੀ ਹੋਈ ਜੁਆਨੀ। ਲਹਰੀ = ਲਹਰਾਂ {ਲਫਜ਼ 'ਲਹਰਿ' ਤੋਂ ਬਹੁ-ਵਚਨ} ਉਛਾਲੇ। ਦੇਇ = ਦੇਂਦੀ ਹੈ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ।


ਬੁਰਾ ਭਲਾ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ  

Burā bẖalā na pacẖẖāṇ▫ī vaṇjāri▫ā miṯrā man maṯā ahame▫e.  

You do not distinguish between good and evil, O my merchant friend-your mind is intoxicated with ego.  

ਮਤਾ = ਮੱਤਾ, ਮਸਤ। ਅਹੰਮੇਇ = ਅਹੰਮੇਵ ਵਿਚ {ਅਹੰਮੇਵ = ਅਹੰ ਏਵ, ਮੈਂ ਹੀ, ਮੈਂ ਹੀ} ਹਉਮੈ ਵਿਚ, ਅਹੰਕਾਰ ਵਿਚ।
ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ।


ਬੁਰਾ ਭਲਾ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ  

Burā bẖalā na pacẖẖāṇai parāṇī āgai panth karārā.  

Mortal beings do not distinguish between good and evil, and the road ahead is treacherous.  

ਆਗੈ = ਪਰਲੋਕ ਵਿਚ। ਪੰਥੁ = ਰਸਤਾ। ਕਰਾਰਾ = ਕਰੜਾ, ਸਖ਼ਤ, ਔਖਾ।
(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।


ਪੂਰਾ ਸਤਿਗੁਰੁ ਕਬਹੂੰ ਸੇਵਿਆ ਸਿਰਿ ਠਾਢੇ ਜਮ ਜੰਦਾਰਾ  

Pūrā saṯgur kabahūʼn na sevi▫ā sir ṯẖādẖe jam janḏārā.  

They never serve the Perfect True Guru, and the cruel tyrant Death stands over their heads.  

ਸਿਰਿ = ਸਿਰ ਉੱਤੇ। ਠਾਢੇ = ਖਲੋਤੇ ਹੋਏ। ਜੰਦਾਰਾ = ਅਵੈੜੇ, ਅਜੋੜ, ਜ਼ਾਲਮ {ਜੰਦਾਲ}।
(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।


ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ  

Ḏẖaram rā▫e jab pakras bavre ṯab ki▫ā jabāb kare▫i.  

When the Righteous Judge seizes you and interrogates you, O madman, what answer will you give him then?  

ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।
(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?


ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥  

Kaho Nānak ḏūjai pahrai parāṇī bẖar joban lahrī ḏe▫e. ||2||  

Says Nanak, in the second watch of the night, O mortal, the fullness of youth tosses you about like waves in the storm. ||2||  

xxx॥੨॥
ਹੇ ਨਾਨਕ! ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥


ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ  

Ŧījai pahrai raiṇ kai vaṇjāri▫ā miṯrā bikẖ sancẖai anḏẖ agi▫ān.  

In the third watch of the night, O my merchant friend, the blind and ignorant person gathers poison.  

ਬਿਖੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਰ, ਮਾਇਆ। ਸੰਚੈ = ਇਕੱਠਾ ਕਰਦਾ ਹੈ, ਜੋੜਦਾ ਹੈ। ਅੰਧੁ = ਅੰਨ੍ਹਾ ਮਨੁੱਖ। ਅਗਿਆਨੁ = ਗਿਆਨ ਹੀਨ ਮਨੁੱਖ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ।


ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ  

Puṯir kalṯir mohi lapti▫ā vaṇjāri▫ā miṯrā anṯar lahar lobẖān.  

He is entangled in emotional attachment to his wife and sons, O my merchant friend, and deep within him, the waves of greed are rising up.  

ਪੁਤ੍ਰਿ = ਪੁੱਤ (ਦੇ ਮੋਹ) ਵਿਚ। ਕਲਤ੍ਰਿ = ਕਲਤ੍ਰ (ਦੇ ਮੋਹ) ਵਿਚ, ਇਸ੍ਰਤੀ (ਦੇ ਮੋਹ) ਵਿਚ {कलत्रं = ਇਸਤ੍ਰੀ}। ਲੋਭਾਨੁ = ਲੋਭਵਾਨ, ਲੋਭੀ।
ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।


ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਆਵੈ  

Anṯar lahar lobẖān parānī so parabẖ cẖiṯ na āvai.  

The waves of greed are rising up within him, and he does not remember God.  

ਚਿਤਿ = ਚਿੱਤ ਵਿਚ।
ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ।


ਸਾਧਸੰਗਤਿ ਸਿਉ ਸੰਗੁ ਕੀਆ ਬਹੁ ਜੋਨੀ ਦੁਖੁ ਪਾਵੈ  

Sāḏẖsangaṯ si▫o sang na kī▫ā baho jonī ḏukẖ pāvai.  

He does not join the Saadh Sangat, the Company of the Holy, and he suffers in terrible pain through countless incarnations.  

ਸੰਗੁ = ਸਾਥ।
ਮਨੁੱਖ ਤਦੋਂ ਸਾਧ ਸੰਗਤ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।


ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਲਗੋ ਧਿਆਨੁ  

Sirjanhār visāri▫ā su▫āmī ik nimakẖ na lago ḏẖi▫ān.  

He has forgotten the Creator, his Lord and Master, and he does not meditate on Him, even for an instant.  

ਨਿਮਖ = ਅੱਖ ਝਮਕਣ ਜਿਤਨਾ ਸਮਾ।
ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।


ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥  

Kaho Nānak parāṇī ṯījai pahrai bikẖ sancẖe anḏẖ agi▫ān. ||3||  

Says Nanak, in the third watch of the night, the blind and ignorant person gathers poison. ||3||  

xxx॥੩॥
ਹੇ ਨਾਨਕ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥


ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ  

Cẖa▫uthai pahrai raiṇ kai vaṇjāri▫ā miṯrā ḏin neṛai ā▫i▫ā so▫e.  

In the fourth watch of the night, O my merchant friend, that day is drawing near.  

ਸੋਇ = ਉਹ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)।


ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ  

Gurmukẖ nām samāl ṯūʼn vaṇjāri▫ā miṯrā ṯerā ḏargėh belī ho▫e.  

As Gurmukh, remember the Naam, O my merchant friend. It shall be your Friend in the Court of the Lord.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੇਲੀ = ਮਦਦਗਾਰ।
ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।


ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ  

Gurmukẖ nām samāl parāṇī anṯe ho▫e sakẖā▫ī.  

As Gurmukh, remember the Naam, O mortal; in the end, it shall be your only companion.  

ਅੰਤੇ = ਅਖ਼ੀਰ ਵੇਲੇ। ਸਖਾਈ = ਮਿੱਤਰ, ਸਾਥੀ।
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits