Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ  

Many come and go; they die, and die again, and are reincarnated.  

ਆਵਹਿ = ਸੰਸਾਰ ਵਿਚ ਆਉਂਦੇ ਹਨ। ਜਾਹਿ = (ਸੰਸਾਰ ਤੋਂ) ਚਲੇ ਜਾਂਦੇ ਹਨ। ਮਰਿ ਮਰਿ = ਆਤਮਕ ਮੌਤ ਸਹੇੜ ਸਹੇੜ ਕੇ।
(ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ।


ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥  

Without understanding, they are totally useless, and they wander in reincarnation. ||5||  

ਵਾਦਿ = ਵਿਅਰਥ। ਭਰਮਤੇ = ਭਟਕਦੇ ਹਨ ॥੫॥
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ ॥੫॥


ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ  

They alone join the Saadh Sangat, unto whom the Lord becomes Merciful.  

ਕਉ = ਨੂੰ, ਉਤੇ। ਸੰਗੁ = ਸਾਥ।
ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,


ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥  

They chant and meditate on the Ambrosial Name of the Lord. ||6||  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਨੀ = ਜਨੀਂ, ਜਨਾਂ ਨੇ ॥੬॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ ॥੬॥


ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ  

Uncounted millions, so many they are endless, search for Him.  

ਖੋਜਹਿ = ਖੋਜਦੇ ਹਨ। ਕੋਟਿ = ਕ੍ਰੋੜਾਂ। ਅਸੰਖ = ਅਣਗਿਣਤ। ਅਨੰਤ = ਬੇਅੰਤ। ਕੇ = ਕਈ, ਅਨੇਕਾਂ।
ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ,


ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥  

But only that one, who understands his own self, sees God near at hand. ||7||  

ਨੇੜਾ = ਨਿਕਟਤਾ, ਨੇੜ। ਤਿਸੁ ਹੇ = ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ॥੭॥
ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ ॥੭॥


ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ  

Never forget me, O Great Giver - please bless me with Your Naam.  

ਦਾਤਾਰ = ਹੇ ਦਾਤਾਰ!
ਹੇ ਦਾਤਾਰ! ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।


ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥  

To sing Your Glorious Praises day and night - O Nanak, this is my heart-felt desire. ||8||2||5||16||  

ਗਾਵਾ = ਗਾਵਾਂ, ਮੈਂ ਗਾਂਦਾ ਹਰਾਂ। ਨਾਨਕ = ਹੇ ਨਾਨਕ! (ਆਖ-) ॥੮॥੨॥੫॥੧੬॥
ਹੇ ਨਾਨਕ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ ॥੮॥੨॥੫॥੧੬॥


ਰਾਗੁ ਸੂਹੀ ਮਹਲਾ ਕੁਚਜੀ  

Raag Soohee, First Mehl, Kuchajee ~ The Ungraceful Bride:  

xxx
ਰਾਗ ਸੂਹੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਕੁਚੱਜੀ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ  

I am ungraceful and ill-mannered, full of endless faults. How can I go to enjoy my Husband Lord?  

ਕੁਚਜੀ = ਕੁ-ਚੱਜੀ, ਕੋਝੇ ਚੱਜ ਵਾਲੀ, ਜਿਸ ਨੂੰ ਜੀਵਨ ਦੀ ਜਾਚ ਨਹੀਂ। ਮੰਞੁ = ਮੈਂ। ਅੰਮਾਵਣਿ = ਜੋ ਸਮਾ ਨਾਹ ਸਕਣ, ਬਹੁਤ। ਡੋਸੜੇ = ਕੋਝੇ ਦੋਸ, ਐਬ। ਹਉ = ਮੈਂ। ਕਿਉਂ = ਕਿਵੇਂ? ਸਹੁ = ਖਸਮ। ਰਾਵਣਿ = ਮਾਣਨ ਲਈ। ਜਾਉ = ਮੈਂ ਜਾਵਾਂ।
(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ?


ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ  

Each of His soul-brides is better than the rest - who even knows my name?  

ਇਕ ਦੂ = ਇਕ ਤੋਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚੜੰਦੀਆ = ਵਧੀਆ।
(ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ।


ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ  

Those brides who enjoy their Husband Lord are very blessed, resting in the shade of the mango tree.  

ਜਿਨ੍ਹ੍ਹੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸੇ = ਉਹ ਸਹੇਲੀਆਂ। ਅੰਬੀ ਛਾਵੜੀਏਹਿ = ਅੰਬਾਂ ਦੀਆਂ (ਠੰਢੀਆਂ) ਛਾਵਾਂ ਹੇਠ।
ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ।


ਸੇ ਗੁਣ ਮੰਞੁ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ  

I do not have their virtue - who can I blame for this?  

ਮੰਞੁ = ਮੇਰੇ ਵਿਚ। ਆਵਨੀ = ਆਵਨਿ, ਆਉਂਦੇ। ਕੈ = ਕਿਸ ਉਤੇ?
ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?


ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ  

Which of Your Virtues, O Lord, should I speak of? Which of Your Names should I chant?  

ਵਿਥਰਾ = ਮੈਂ ਵਿਸਥਾਰ ਨਾਲ ਦੱਸਾਂ। ਘਿਨਾ = ਮੈਂ ਲਵਾਂ।
ਹੇ ਪ੍ਰਭੂ-ਪਤੀ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ)।


ਇਕਤੁ ਟੋਲਿ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ  

I cannot even reach one of Your Virtues. I am forever a sacrifice to You.  

ਇਕਤੁ = ਇੱਕ ਵਿਚ, ਇੱਕ ਦੀ ਹੀ ਰਾਹੀਂ। ਇਕਤੁ ਟੋਲਿ = ਇੱਕ ਸੁੰਦਰ ਪਦਾਰਥ ਦੀ ਰਾਹੀਂ ਹੀ। ਅੰਬੜਾ = ਮੈਂ ਪਹੁੰਚ ਸਕਦੀ।
ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ।


ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ  

Gold, silver, pearls and rubies are pleasing.  

ਰੁਪਾ = ਚਾਂਦੀ। ਰੰਗੁਲਾ = ਸੋਹਣਾ। ਤੈ = ਤੇ, ਅਤੇ। ਮਾਣਿਕੁ = ਲਾਲ।
(ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-


ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ  

My Husband Lord has blessed me with these things, and I have focused my thoughts on them.  

ਸਹਿ = ਸ਼ਹੁ ਨੇ।
ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ।


ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ  

Palaces of brick and mud are built and decorated with stones;  

ਸੰਦੜੇ = ਦੇ। ਕੀਤੇ = ਮੈਂ ਬਣਾ ਲਏ ਹਨ। ਰਾਸਿ = ਪੂੰਜੀ, ਸਰਮਾਇਆ।
ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ।


ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਬੈਠੀ ਪਾਸਿ ਜੀਉ  

I have been fooled by these decorations, and I do not sit near my Husband Lord.  

ਏਨੀ ਟੋਲੀ = ਇਹਨਾਂ ਸੁੰਦਰ ਪਦਾਰਥਾਂ ਵਿਚ ਹੀ। ਭੁਲੀਅਸੁ = ਮੈਂ ਕੁਰਾਹੇ ਪੈ ਗਈ ਹਾਂ।
ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ।


ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ  

The cranes shriek overhead in the sky, and the herons have come to rest.  

ਅੰਬਰਿ = ਆਕਾਸ਼ ਵਿਚ। ਕੂੰਜਾ = ਕੂੰਜਾਂ (ਸ਼ੁਭ ਗੁਣ)। ਅੰਬਰਿ ਕੁਰਲੀਆ = ਆਕਾਸ਼ ਵਿਚ ਕੁਰਲ ਕੁਰਲ ਕਰ ਰਹੀਆਂ ਹਨ, ਦੂਰ ਚਲੀਆਂ ਗਈਆਂ ਹਨ। ਬਗ = ਬਗਲੇ (ਪਖੰਡ)। ਬਹਿਠੇ ਆਇ = ਆ ਕੇ ਬੈਠ ਗਏ ਹਨ।
ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ,


ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ  

The bride has gone to her father-in-law's house; in the world hereafter, what face will she show?  

ਸਾਧਨ = ਜੀਵ-ਇਸਤ੍ਰੀ। ਸਾਹੁਰੇ = ਪਰਲੋਕ ਵਿਚ। ਅਗੈ = ਪਰਲੋਕ ਵਿਚ। ਜਾਇ = ਜਾ ਕੇ।
ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ?


ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ  

She kept sleeping as the day dawned; she forgot all about her journey.  

ਸੁਤੀ ਸੁਤੀ = ਸਾਰੀ ਉਮਰ ਮਾਇਆ-ਮੋਹ ਦੀ ਨੀਂਦ ਵਿਚ ਸੁੱਤਿਆਂ ਹੀ। ਝਾਲੁ = ਪਲਾਂਘਾ, ਚਿੱਟਾ ਦਿਨ, ਬੁਢੇਪਾ। ਵਾਟੜੀਆਸੁ = ਸੋਹਣੀ ਵਾਟ, ਚੰਗਾ ਰਸਤਾ।
ਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ।


ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ  

She separated herself from her Husband Lord, and now she suffers in pain.  

ਸਹ = ਹੇ ਪਤੀ! ਤੇ ਨਾਲਹੁ = ਤੇਰੇ ਨਾਲੋਂ। ਮੁਤੀਅਸੁ = ਮੈਂ ਵਿਛੁੜ ਗਈ ਹਾਂ। ਕੂੰ = ਨੂੰ। ਧਰੀਆਸੁ = ਧਾਰਨ ਕਰ ਲਿਆ ਹੈ।
ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ।


ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ  

Virtue is in You, O Lord; I am totally without virtue. This is Nanak's only prayer:  

ਮੈਂ = ਮੇਰੇ ਅੰਦਰ। ਸਭਿ = ਸਾਰੇ। ਅਰਦਾਸਿ = ਬੇਨਤੀ।
ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ,


ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥  

You give all Your nights to the virtuous soul-brides. I know I am unworthy, but isn't there a night for me as well? ||1||  

ਸਭਿ = ਸਾਰੀਆਂ (ਸੋਹਾਗਣਾਂ)। ਡੋਹਾਗਣਿ = ਬਦ-ਨਸੀਬ ਨੂੰ। ਕਾਈ = ਕੋਈ ਇੱਕ ॥੧॥
ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ॥੧॥


ਸੂਹੀ ਮਹਲਾ ਸੁਚਜੀ  

Soohee, First Mehl, Suchajee ~ The Noble And Graceful Bride:  

ਸੁਚਜੀ = ਸੁ-ਚੱਜੀ, ਜਿਸ ਨੇ ਜੀਵਨ ਦੀ ਚੰਗੀ ਜਾਚ ਸਿੱਖੀ ਹੋਈ ਹੈ।
xxx


ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ  

When I have You, then I have everything. O my Lord and Master, You are my wealth and capital.  

ਜਾ = ਜਦੋਂ। ਤਾ = ਤਦੋਂ। ਸਭੁ ਕੋ = ਹਰੇਕ ਜੀਵ। ਰਾਸਿ = ਪੂੰਜੀ, ਸਰਮਾਇਆ।
ਹੇ ਪ੍ਰਭੂ! ਜਦੋਂ ਤੂੰ (ਮੇਰੇ ਵਲ ਹੁੰਦਾ ਹੈਂ) ਤਦੋਂ ਹਰੇਕ ਜੀਵ ਮੈਨੂੰ (ਆਦਰ ਦੇਂਦਾ ਹੈ)। ਤੂੰ ਹੀ ਮੇਰਾ ਮਾਲਕ ਹੈਂ, ਤੂੰ ਹੀ ਮੇਰਾ ਸਰਮਾਇਆ ਹੈਂ।


ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ  

Within You, I abide in peace; within You, I am congratulated.  

ਤੁਧੁ = ਤੈਨੂੰ। ਅੰਤਰਿ = ਆਪਣੇ ਹਿਰਦੇ ਵਿਚ (ਵਸਾ ਕੇ)। ਹਉ = ਮੈਂ। ਸੁਖਿ = ਸੁਖੀ, ਸੁਖ ਨਾਲ। ਵਸਾ = ਵਸਾਂ, ਮੈਂ ਵੱਸਦੀ ਹਾਂ। ਸਾਬਾਸਿ = ਵਡਿਆਈ।
ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੀ ਹਾਂ ਤਦੋਂ ਮੈਂ ਸੁਖੀ ਵਸਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈਂ ਤਦੋਂ ਮੈਨੂੰ (ਹਰ ਥਾਂ) ਸੋਭਾ ਮਿਲਦੀ ਹੈ।


ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ  

By the Pleasure of Your Will, You bestow thrones and greatness. And by the Pleasure of Your Will, You make us beggars and wanderers.  

ਭਾਣੈ = ਪ੍ਰਭੂ ਦੀ ਰਜ਼ਾ ਵਿਚ ਹੀ। ਤਖਤਿ = ਤਖ਼ਤ ਉਤੇ। ਉਦਾਸਿ = ਉਦਾਸੀ, ਤਿਆਗੀ।
ਪ੍ਰਭੂ ਦੀ ਰਜ਼ਾ ਵਿਚ ਹੀ ਕੋਈ ਤਖ਼ਤ ਉਤੇ ਬੈਠਾ ਹੈ ਤੇ ਵਡਿਆਈਆਂ ਮਿਲ ਰਹੀਆਂ ਹਨ, ਉਸ ਦੀ ਰਜ਼ਾ ਵਿਚ ਹੀ ਕੋਈ ਵਿਰਕਤ ਹੋ ਕੇ (ਦਰ ਦਰ ਤੇ) ਭਿੱਛਿਆ ਮੰਗਦਾ ਫਿਰਦਾ ਹੈ।


ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ  

By the Pleasure of Your Will, the ocean flows in the desert, and the lotus blossoms in the sky.  

ਥਲ ਸਿਰਿ = ਥਲ ਦੇ ਸਿਰ ਉਤੇ। ਸਰੁ = ਤਲਾਬ, ਦਰੀਆ, ਸਮੁੰਦਰ। ਵਹੈ = ਵਗ ਪੈਂਦਾ ਹੈ। ਆਕਾਸਿ = ਆਕਾਸ਼ ਵਿਚ, ਅਹੰਕਾਰੀ ਹਿਰਦੇ ਵਿਚ। ਫੁਲੈ = ਖਿੜ ਪੈਂਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਸੁੱਕੀ ਧਰਤੀ ਉਤੇ ਸਰੋਵਰ ਚਲ ਪੈਂਦਾ ਹੈ ਤੇ ਕੌਲ ਫੁੱਲ ਆਕਾਸ਼ ਵਿਚ ਖਿੜ ਆਉਂਦਾ ਹੈ (ਭਾਵ, ਕਿਸੇ ਅਹੰਕਾਰੀ ਪ੍ਰੇਮ-ਹੀਣ ਹਿਰਦੇ ਵਿਚ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ)।


ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ  

By the Pleasure of Your Will, one crosses over the terrifying world-ocean; by the Pleasure of Your Will, he sinks down into it.  

ਮੰਝਿ = ਵਿੱਚੇ ਹੀ। ਭਰੀਆਸਿ = ਭਰੀਜ ਕੇ ਡੁੱਬ ਜਾਈਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ; ਉਸ ਦੀ ਰਜ਼ਾ ਅਨੁਸਾਰ ਹੀ ਵਿਕਾਰਾਂ ਨਾਲ ਭਰੀਜ ਕੇ ਵਿੱਚੇ ਹੀ ਡੁੱਬ ਜਾਈਦਾ ਹੈ।


ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ  

By the Pleasure of His Will, that Lord becomes my Husband, and I am imbued with the Praises of the Lord, the treasure of virtue.  

ਸਹੁ = ਖਸਮ-ਪ੍ਰਭੂ। ਰੰਗੁਲਾ = ਪਿਆਰਾ। ਗੁਣ ਤਾਸਿ = ਗੁਣਾਂ ਦਾ ਖ਼ਜ਼ਾਨਾ।
ਉਸ ਦੀ ਰਜ਼ਾ ਵਿਚ ਹੀ ਕਿਸੇ ਜੀਵ-ਇਸਤ੍ਰੀ ਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗਦਾ ਹੈ, ਰਜ਼ਾ ਅਨੁਸਾਰ ਹੀ ਕੋਈ ਜੀਵ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਵਿਚ ਮਸਤ ਰਹਿੰਦਾ ਹੈ।


ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ  

By the Pleasure of Your Will, O my Husband Lord, I am afraid of You, and I come and go, and die.  

ਭੀਹਾਵਲਾ = ਡਰਾਉਣਾ। ਹਉ = ਮੈਂ। ਆਵਣਿ ਜਾਇ = ਜੰਮਣ ਮਰਨ (ਦੇ ਗੇੜ) ਵਿਚ।
ਇਹ ਭੀ ਉਸ ਦੀ ਰਜ਼ਾ ਵਿਚ ਹੀ ਹੈ ਕਿ ਕਦੇ ਉਹ ਖਸਮ ਮੈਨੂੰ ਜੀਵ-ਇਸਤ੍ਰੀ ਨੂੰ ਡਰਾਉਣਾ ਲੱਗਦਾ ਹੈ, ਤੇ ਮੈਂ ਜਨਮ ਮਰਨ ਦੇ ਗੇੜ ਵਿਚ ਪੈ ਕੇ ਆਤਮਕ ਮੌਤੇ ਮਰਦੀ ਹਾਂ।


ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ  

You, O my Husband Lord, are inaccessible and immeasurable; talking and speaking of You, I have fallen at Your Feet.  

ਅਗਮ = ਅਪਹੁੰਚ। ਅਤੋਲਵਾ = ਬੇਅੰਤ ਗੁਣਾਂ ਵਾਲਾ।
ਹੇ ਪ੍ਰਭੂ-ਪਤੀ! ਤੂੰ ਅਪਹੁੰਚ ਹੈਂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ। ਮੈਂ ਅਰਦਾਸਾਂ ਕਰ ਕਰ ਕੇ ਤੇਰੇ ਹੀ ਦਰ ਤੇ ਢਹਿ ਪਈ ਹਾਂ (ਮੈਂ ਤੇਰਾ ਹੀ ਆਸਰਾ-ਪਰਨਾ ਲਿਆ ਹੈ)।


ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ  

What should I beg for? What should I say and hear? I am hungry and thirsty for the Blessed Vision of Your Darshan.  

ਮਾਗਉ = ਮੈਂ ਮੰਗਾਂ। ਪਿਆਸਿ = ਪਿਆਸੀ।
ਮੈਂ ਤੇਰੇ ਦਰ ਤੋਂ ਹੋਰ ਕੀਹ ਮੰਗਾਂ? ਤੈਨੂੰ ਹੋਰ ਕੀਹ ਆਖਾਂ ਜੋ ਤੂੰ ਸੁਣੇਂ? ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਮੈਂ ਤੇਰੇ ਦਰਸਨ ਦੀ ਪਿਆਸੀ ਹਾਂ।


ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥  

Through the Word of the Guru's Teachings, I have found my Husband Lord. This is Nanak's true prayer. ||2||  

ਸਚੁ = ਸਦਾ-ਥਿਰ ਰਹਿਣ ਵਾਲਾ ॥੨॥
ਤੂੰ ਸਦਾ-ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈਂ। ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਭੀ ਗੁਰੂ ਦੀ ਸਰਨ ਪਾ ਕੇ ਮਿਲ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits