Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥  

जिउ धरती सोभ करे जलु बरसै तिउ सिखु गुर मिलि बिगसाई ॥१६॥  

Ji▫o ḏẖarṯī sobẖ kare jal barsai ṯi▫o sikẖ gur mil bigsā▫ī. ||16||  

Just as the earth looks beautiful when the rain falls, so does the Sikh blossom forth meeting the Guru. ||16||  

ਸੋਭ ਕਰੇ = ਸੋਹਣੀ ਦਿੱਸਣ ਲੱਗ ਪੈਂਦੀ ਹੈ। ਬਰਸੈ = ਵਰ੍ਹਦਾ ਹੈ। ਬਿਗਸਾਈ = ਖਿੜ ਪੈਂਦਾ ਹੈ, ਖ਼ੁਸ਼ ਹੁੰਦਾ ਹੈ ॥੧੬॥
ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥


ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥  

सेवक का होइ सेवकु वरता करि करि बिनउ बुलाई ॥१७॥  

Sevak kā ho▫e sevak varṯā kar kar bin▫o bulā▫ī. ||17||  

I long to be the servant of Your servants; I call upon You reverently in prayer. ||17||  

ਹੋਇ = ਬਣ ਕੇ। ਵਰਤਾ = ਵਰਤਾਂ, ਮੈਂ ਕਾਰ ਕਰਾਂ। ਬਿਨਉ = {विनय} ਬੇਨਤੀ। ਬੁਲਾਈ = ਬੁਲਾਈਂ ॥੧੭॥
ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥


ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥  

नानक की बेनंती हरि पहि गुर मिलि गुर सुखु पाई ॥१८॥  

Nānak kī benanṯī har pėh gur mil gur sukẖ pā▫ī. ||18||  

Nanak offers this prayer to the Lord, that he may meet the Guru, and find peace. ||18||  

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਸੁਖੁ = ਵੱਡਾ ਸੁਖ, ਮਹਾ ਆਨੰਦ। ਪਾਈ = ਪਾਈਂ, ਪ੍ਰਾਪਤ ਕਰਾਂ ॥੧੮॥
ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥


ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥  

तू आपे गुरु चेला है आपे गुर विचु दे तुझहि धिआई ॥१९॥  

Ŧū āpe gur cẖelā hai āpe gur vicẖ ḏe ṯujẖėh ḏẖi▫ā▫ī. ||19||  

You Yourself are the Guru, and You Yourself are the chaylaa, the disciple; through the Guru, I meditate on You. ||19||  

ਆਪੇ = ਆਪ ਹੀ। ਵਿਚੁ ਦੇ = ਦੀ ਰਾਹੀਂ। ਗੁਰ ਵਿਚੁ ਦੇ = ਗੁਰੂ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧੯॥
ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥


ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥  

जो तुधु सेवहि सो तूहै होवहि तुधु सेवक पैज रखाई ॥२०॥  

Jo ṯuḏẖ sevėh so ṯūhai hovėh ṯuḏẖ sevak paij rakẖā▫ī. ||20||  

Those who serve You, become You. You preserve the honor of Your servants. ||20||  

ਤੁਧੁ = ਤੈਨੂੰ। ਤੂ ਹੈ = ਤੂੰ ਹੀ, ਤੇਰਾ ਹੀ ਰੂਪ। ਹੋਵਹਿ = ਹੋ ਜਾਂਦੇ ਹਨ। ਪੈਜ = ਇੱਜ਼ਤ ॥੨੦॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥


ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥  

भंडार भरे भगती हरि तेरे जिसु भावै तिसु देवाई ॥२१॥  

Bẖandār bẖare bẖagṯī har ṯere jis bẖāvai ṯis ḏevā▫ī. ||21||  

O Lord, Your devotional worship is a treasure over-flowing. One who loves You, is blessed with it. ||21||  

ਭੰਡਾਰ = ਖ਼ਜ਼ਾਨੇ। ਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ ॥੨੧॥
ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥


ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥  

जिसु तूं देहि सोई जनु पाए होर निहफल सभ चतुराई ॥२२॥  

Jis ṯūʼn ḏėh so▫ī jan pā▫e hor nihfal sabẖ cẖaṯurā▫ī. ||22||  

That humble being alone receives it, unto whom You bestow it. All other clever tricks are fruitless. ||22||  

ਨਿਹਫਲ = ਵਿਅਰਥ। ਚਤੁਰਾਈ = ਸਿਆਣਪ ॥੨੨॥
ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥


ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥  

सिमरि सिमरि सिमरि गुरु अपुना सोइआ मनु जागाई ॥२३॥  

Simar simar simar gur apunā so▫i▫ā man jāgā▫ī. ||23||  

Remembering, remembering, remembering my Guru in meditation, my sleeping mind is awakened. ||23||  

ਸਿਮਰਿ = ਸਿਮਰ ਕੇ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ ॥੨੩॥
ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥


ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥  

इकु दानु मंगै नानकु वेचारा हरि दासनि दासु कराई ॥२४॥  

Ik ḏān mangai Nānak vecẖārā har ḏāsan ḏās karā▫ī. ||24||  

Poor Nanak begs for this one blessing, that he may become the slave of the slaves of the Lord. ||24||  

ਮੰਗੈ ਨਾਨਕੁ = ਨਾਨਕ ਮੰਗਦਾ ਹੈ। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਾਈ = ਕਰਾਇ, ਬਣਾ ਦੇ ॥੨੪॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥


ਜੇ ਗੁਰੁ ਝਿੜਕੇ ਮੀਠਾ ਲਾਗੈ ਜੇ ਬਖਸੇ ਗੁਰ ਵਡਿਆਈ ॥੨੫॥  

जे गुरु झिड़के त मीठा लागै जे बखसे त गुर वडिआई ॥२५॥  

Je gur jẖiṛke ṯa mīṯẖā lāgai je bakẖse ṯa gur vadi▫ā▫ī. ||25||  

Even if the Guru rebukes me, He still seems very sweet to me. And if He actually forgives me, that is the Guru's greatness. ||25||  

ਵਡਿਆਈ = ਉਪਕਾਰ ॥੨੫॥
ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥


ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਪਾਈ ॥੨੬॥  

गुरमुखि बोलहि सो थाइ पाए मनमुखि किछु थाइ न पाई ॥२६॥  

Gurmukẖ bolėh so thā▫e pā▫e manmukẖ kicẖẖ thā▫e na pā▫ī. ||26||  

That which Gurmukh speaks is certified and approved. Whatever the self-willed manmukh says is not accepted. ||26||  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਥਾਇ ਪਾਏ = ਪਰਵਾਨ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨੬॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥


ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥  

पाला ककरु वरफ वरसै गुरसिखु गुर देखण जाई ॥२७॥  

Pālā kakar varaf varsai gursikẖ gur ḏekẖaṇ jā▫ī. ||27||  

Even in the cold, the frost and the snow, the GurSikh still goes out to see his Guru. ||27||  

ਜਾਈ = ਜਾਂਦਾ ਹੈ ॥੨੭॥
ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥


ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥  

सभु दिनसु रैणि देखउ गुरु अपुना विचि अखी गुर पैर धराई ॥२८॥  

Sabẖ ḏinas raiṇ ḏekẖ▫a▫u gur apunā vicẖ akẖī gur pair ḏẖarā▫ī. ||28||  

All day and night, I gaze upon my Guru; I install the Guru's Feet in my eyes. ||28||  

ਰੈਣਿ = ਰਾਤ। ਦੇਖਉ = ਮੈਂ ਵੇਖਾਂ, ਦੇਖਉਂ। ਵਿਚਿ ਅਖੀ = ਅੱਖਾਂ ਵਿਚ। ਧਰਾਈ = ਧਰਾਈਂ, ਵਸਾਈ ਰੱਖਾਂ ॥੨੮॥
ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥


ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥  

अनेक उपाव करी गुर कारणि गुर भावै सो थाइ पाई ॥२९॥  

Anek upāv karī gur kāraṇ gur bẖāvai so thā▫e pā▫ī. ||29||  

I make so many efforts for the sake of the Guru; only that which pleases the Guru is accepted and approved. ||29||  

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰੀ = ਕਰੀਂ, ਮੈਂ ਕਰਾਂ। ਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ ॥੨੯॥
ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥


ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥  

रैणि दिनसु गुर चरण अराधी दइआ करहु मेरे साई ॥३०॥  

Raiṇ ḏinas gur cẖaraṇ arāḏẖī ḏa▫i▫ā karahu mere sā▫ī. ||30||  

Night and day, I worship the Guru's Feet in adoration; have Mercy upon me, O my Lord and Master. ||30||  

ਆਰਾਧੀ = ਆਰਾਧੀਂ, ਮੈਂ ਆਰਾਧਾਂ। ਸਾਈ = ਹੇ ਸਾਈਂ! ॥੩੦॥
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥


ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥  

नानक का जीउ पिंडु गुरू है गुर मिलि त्रिपति अघाई ॥३१॥  

Nānak kā jī▫o pind gurū hai gur mil ṯaripaṯ agẖā▫ī. ||31||  

The Guru is Nanak's body and soul; meeting the Guru, he is satisfied and satiated. ||31||  

ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈ। ਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ ॥੩੧॥
ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥


ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥  

नानक का प्रभु पूरि रहिओ है जत कत तत गोसाई ॥३२॥१॥  

Nānak kā parabẖ pūr rahi▫o hai jaṯ kaṯ ṯaṯ gosā▫ī. ||32||1||  

Nanak's God is perfectly permeating and all-pervading. Here and there and everywhere, the Lord of the Universe. ||32||1||  

ਪੂਰਿ ਰਹਿਓ ਹੈ = ਵਿਆਪਕ ਹੈ। ਜਤ = ਜਿੱਥੇ। ਕਤ = ਕਿੱਥੇ। ਤਤ = ਉੱਥੇ। ਜਤ ਕਤ ਤਤ = ਹਰ ਥਾਂ ॥੩੨॥੧॥
(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥


ਰਾਗੁ ਸੂਹੀ ਮਹਲਾ ਅਸਟਪਦੀਆ ਘਰੁ ੧੦  

रागु सूही महला ४ असटपदीआ घरु १०  

Rāg sūhī mėhlā 4 asatpaḏī▫ā gẖar 10  

Raag Soohee, Fourth Mehl, Ashtapadees, Tenth House:  

xxx
ਰਾਗ ਸੂਹੀ, ਘਰ ੧੦ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ  

अंदरि सचा नेहु लाइआ प्रीतम आपणै ॥  

Anḏar sacẖā nehu lā▫i▫ā parīṯam āpṇai.  

Deep within myself, I have enshrined true love for my Beloved.  

ਅੰਦਰਿ = (ਮੇਰੇ) ਹਿਰਦੇ ਵਿਚ। ਸਚਾ ਨੇਹੁ = ਸਦਾ ਕਾਇਮ ਰਹਿਣ ਵਾਲਾ ਪਿਆਰਿ। ਪ੍ਰੀਤਮ ਆਪਣੈ = ਆਪਣੇ ਪ੍ਰੀਤਮ ਪ੍ਰਭੂ ਦਾ।
(ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ,


ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥  

तनु मनु होइ निहालु जा गुरु देखा साम्हणे ॥१॥  

Ŧan man ho▫e nihāl jā gur ḏekẖā sāmĥṇe. ||1||  

My body and soul are in ecstasy; I see my Guru before me. ||1||  

ਨਿਹਾਲੁ = ਪ੍ਰਸੰਨ। ਜਾ = ਜਦੋਂ। ਦੇਖਾ = ਦੇਖਾਂ, ਮੈਂ ਦੇਖਦਾ ਹਾਂ ॥੧॥
(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ॥੧॥


ਮੈ ਹਰਿ ਹਰਿ ਨਾਮੁ ਵਿਸਾਹੁ  

मै हरि हरि नामु विसाहु ॥  

Mai har har nām visāhu.  

I have purchased the Name of the Lord, Har, Har.  

ਵਿਸਾਹੁ = ਸਰਮਾਇਆ।
ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ,


ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ  

गुर पूरे ते पाइआ अम्रितु अगम अथाहु ॥१॥ रहाउ ॥  

Gur pūre ṯe pā▫i▫ā amriṯ agam athāhu. ||1|| rahā▫o.  

I have obtained the Inaccessible and Unfathomable Ambrosial Nectar from the Perfect Guru. ||1||Pause||  

ਤੇ = ਤੋਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਗਮ = ਅਪਹੁੰਚ। ਅਥਾਹ = ਬਹੁਤ ਡੂੰਘਾ ॥੧॥
ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ॥੧॥ ਰਹਾਉ॥


ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ  

हउ सतिगुरु वेखि विगसीआ हरि नामे लगा पिआरु ॥  

Ha▫o saṯgur vekẖ vigsī▫ā har nāme lagā pi▫ār.  

Gazing upon the True Guru, I blossom forth in ecstasy; I am in love with the Name of the Lord.  

ਹਉ = ਮੈਂ। ਵੇਖਿ = ਵੇਖ ਕੇ। ਵਿਗਸੀਆ = ਖਿੜ ਗਈ ਹਾਂ। ਨਾਮੇ = ਨਾਮਿ, ਨਾਮ ਵਿਚ।
ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ।


ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥  

किरपा करि कै मेलिअनु पाइआ मोख दुआरु ॥२॥  

Kirpā kar kai meli▫an pā▫i▫ā mokẖ ḏu▫ār. ||2||  

Through His Mercy, the Lord has united me with Himself, and I have found the Door of Salvation. ||2||  

ਮੇਲਿਅਨੁ = ਮਿਲਾ ਲਏ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ ॥੨॥
(ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ॥੨॥


ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤਨੁ ਮਨੁ ਦੇਉ  

सतिगुरु बिरही नाम का जे मिलै त तनु मनु देउ ॥  

Saṯgur birhī nām kā je milai ṯa ṯan man ḏe▫o.  

The True Guru is the Lover of the Naam, the Name of the Lord. Meeting Him, I dedicate my body and mind to Him.  

ਬਿਰਹੀ = ਪ੍ਰੇਮੀ। ਤ = ਤਾਂ। ਦੇਉ = ਦੇਉਂ, ਮੈਂ ਦੇ ਦਿਆਂ।
ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ।


ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥  

जे पूरबि होवै लिखिआ ता अम्रितु सहजि पीएउ ॥३॥  

Je pūrab hovai likẖi▫ā ṯā amriṯ sahj pī▫e▫o. ||3||  

And if it is so pre-ordained, then I shall automatically drink in the Ambrosial Nectar. ||3||  

ਪੂਰਬਿ = ਪਹਿਲੇ ਜਨਮ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਪੀਏਉ = ਪੀਏਉਂ, ਪੀਵਾਂ ॥੩॥
ਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ॥੩॥


ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ  

सुतिआ गुरु सालाहीऐ उठदिआ भी गुरु आलाउ ॥  

Suṯi▫ā gur salāhī▫ai uṯẖ▫ḏi▫ā bẖī gur ālā▫o.  

Praise the Guru while you are asleep, and call on the Guru while you are up.  

ਆਲਾਉ = ਆਲਾਉਂ, ਮੈਂ ਉੱਚਾਰਾਂ।
ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-


ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥  

कोई ऐसा गुरमुखि जे मिलै हउ ता के धोवा पाउ ॥४॥  

Ko▫ī aisā gurmukẖ je milai ha▫o ṯā ke ḏẖovā pā▫o. ||4||  

If only I could meet such a Gurmukh; I would wash His Feet. ||4||  

ਤਾ ਕੇ = ਉਸ ਦੇ। ਪਾਉ = ਪੈਰ ॥੪॥
ਜੇ ਇਹੋ ਜਿਹੀ ਮੱਤ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ॥੪॥


ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ  

कोई ऐसा सजणु लोड़ि लहु मै प्रीतमु देइ मिलाइ ॥  

Ko▫ī aisā sajaṇ loṛ lahu mai parīṯam ḏe▫e milā▫e.  

I long for such a Friend, to unite me with my Beloved.  

ਲੋੜਿ ਲਹੁ = ਲੱਭ ਲਵੋ, ਲੱਭ ਦੇਵੋ। ਮੈ = ਮੈਨੂੰ।
ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ।


ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥  

सतिगुरि मिलिऐ हरि पाइआ मिलिआ सहजि सुभाइ ॥५॥  

Saṯgur mili▫ai har pā▫i▫ā mili▫ā sahj subẖā▫e. ||5||  

Meeting the True Guru, I have found the Lord. He has met me, easily and effortlessly. ||5||  

ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸੁਭਾਇ = ਪਿਆਰ-ਰੰਗ ਵਿਚ ॥੫॥
ਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits