Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ  

हउ तिन कै बलिहारणै मनि हरि गुण सदा रवंनि ॥१॥ रहाउ ॥  

Ha▫o ṯin kai balihārṇai man har guṇ saḏā ravann. ||1|| rahā▫o.  

I am a sacrifice to those who chant the Glorious Praises of the Lord in their minds forever. ||1||Pause||  

ਕੈ ਬਲਿਹਾਰਣੈ = ਤੋਂ ਸਦਕੇ। ਰਵੰਨਿ = ਯਾਦ ਕਰਦੇ ਹਨ ॥੧॥
ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ॥


ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ  

गुरु सरवरु मान सरोवरु है वडभागी पुरख लहंन्हि ॥  

Gur sarvar mān sarovar hai vadbẖāgī purakẖ lahaʼnniĥ.  

The Guru is like the Mansarovar Lake; only the very fortunate beings find Him.  

ਸਰਵਰੁ = ਸੋਹਣਾ ਤਾਲਾਬ, ਸੋਹਣਾ ਸਰ। ਲਹੰਨ੍ਹ੍ਹਿ = ਲੱਭ ਲੈਂਦੇ ਹਨ।
ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ।


ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥  

सेवक गुरमुखि खोजिआ से हंसुले नामु लहंनि ॥२॥  

Sevak gurmukẖ kẖoji▫ā se hansule nām lahann. ||2||  

The Gurmukhs, the selfless servants, seek out the Guru; the swan-souls feed there on the Naam, the Name of the Lord. ||2||  

ਸੇ = ਉਹ {ਬਹੁ-ਵਚਨ}। ਹੰਸੁਲੇ = ਸੋਹਣੇ ਹੰਸ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ ॥੨॥


ਨਾਮੁ ਧਿਆਇਨ੍ਹ੍ਹਿ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍ਹ੍ਹਿ  

नामु धिआइन्हि रंग सिउ गुरमुखि नामि लगंन्हि ॥  

Nām ḏẖi▫ā▫īniĥ rang si▫o gurmukẖ nām lagaʼnniĥ.  

The Gurmukhs meditate on the Naam, and remain linked to the Naam.  

ਧਿਆਇਨ੍ਹ੍ਹਿ = ਧਿਆਉਂਦੇ ਹਨ। ਰੰਗ = ਪਿਆਰ। ਸਿਉ = ਨਾਲ। ਨਾਮਿ = ਨਾਮ ਵਿਚ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ।


ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨ੍ਹ੍ਹਿ ॥੩॥  

धुरि पूरबि होवै लिखिआ गुर भाणा मंनि लएन्हि ॥३॥  

Ḏẖur pūrab hovai likẖi▫ā gur bẖāṇā man la▫eniĥ. ||3||  

Whatever is pre-ordained, accept it as the Will of the Guru. ||3||  

ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪਹਿਲੇ ਜਨਮ ਵਿਚ। ਭਾਣਾ = ਰਜ਼ਾ ॥੩॥
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ ॥੩॥


ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ  

वडभागी घरु खोजिआ पाइआ नामु निधानु ॥  

vadbẖāgī gẖar kẖoji▫ā pā▫i▫ā nām niḏẖān.  

By great good fortune, I searched my home, and found the treasure of the Naam.  

ਘਰੁ = ਹਿਰਦਾ-ਘਰ। ਨਿਧਾਨੁ = ਖ਼ਜ਼ਾਨਾ।
ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ।


ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥  

गुरि पूरै वेखालिआ प्रभु आतम रामु पछानु ॥४॥  

Gur pūrai vekẖāli▫ā parabẖ āṯam rām pacẖẖān. ||4||  

The Perfect Guru has shown God to me; I have realized the Lord, the Supreme Soul. ||4||  

ਗੁਰਿ ਪੂਰੇ = ਪੂਰੇ ਗੁਰੂ ਨੇ। ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਪਛਾਨੁ = ਸਾਂਝ ਪੈਦਾ ਕਰ ॥੪॥
ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ॥੪॥


ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਕੋਇ  

सभना का प्रभु एकु है दूजा अवरु न कोइ ॥  

Sabẖnā kā parabẖ ek hai ḏūjā avar na ko▫e.  

There is One God of all; there is no other at all.  

ਪ੍ਰਭੁ = ਮਾਲਕ।
ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।


ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥  

गुर परसादी मनि वसै तितु घटि परगटु होइ ॥५॥  

Gur parsādī man vasai ṯiṯ gẖat pargat ho▫e. ||5||  

By Guru's Grace, the Lord comes to abide in the mind; in the heart of such a one, He is revealed. ||5||  

ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ {'ਤਿਸੁ ਘਟਿ' = ਉਸ ਦੇ ਹਿਰਦੇ ਵਿਚ} ॥੫॥
ਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ) ॥੫॥


ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ  

सभु अंतरजामी ब्रहमु है ब्रहमु वसै सभ थाइ ॥  

Sabẖ anṯarjāmī barahm hai barahm vasai sabẖ thā▫e.  

God is the Inner-knower of all hearts; God dwells in every place.  

ਸਭੁ = ਇਹ ਸਾਰਾ ਜਗਤ-ਆਕਾਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਭ ਥਾਇ = ਹਰੇਕ ਥਾਂ ਵਿਚ।
ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।


ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥  

मंदा किस नो आखीऐ सबदि वेखहु लिव लाइ ॥६॥  

Manḏā kis no ākẖī▫ai sabaḏ vekẖhu liv lā▫e. ||6||  

So who should we call evil? Behold the Word of the Shabad, and lovingly dwell upon it. ||6||  

ਕਿਸ ਨੋ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਲਿਵ ਲਾਇ = ਸੁਰਤ ਜੋੜ ਕੇ ॥੬॥
ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾ ॥੬॥


ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ  

बुरा भला तिचरु आखदा जिचरु है दुहु माहि ॥  

Burā bẖalā ṯicẖar ākẖ▫ḏā jicẖar hai ḏuhu māhi.  

He calls others bad and good, as long as he is in duality.  

ਤਿਚਰੁ = ਉਤਨਾ ਚਿਰ। ਦੁਹੁ ਮਾਹਿ = ਮੇਰ-ਤੇਰ ਵਿਚ।
ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ।


ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥  

गुरमुखि एको बुझिआ एकसु माहि समाइ ॥७॥  

Gurmukẖ eko bujẖi▫ā ekas māhi samā▫e. ||7||  

The Gurmukh understands the One and Only Lord; He is absorbed in the One Lord. ||7||  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੭॥
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੭॥


ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ  

सेवा सा प्रभ भावसी जो प्रभु पाए थाइ ॥  

Sevā sā parabẖ bẖāvsī jo parabẖ pā▫e thā▫e.  

That is selfless service, which pleases God, and which is approved by God.  

ਪ੍ਰਭ ਭਾਵਸੀ = (ਜੇਹੜੀ) ਪ੍ਰਭੂ ਨੂੰ ਚੰਗੀ ਲੱਗੇ। ਪਾਏ ਥਾਇ = ਕਬੂਲ ਕਰਦਾ ਹੈ।
ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ।


ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥  

जन नानक हरि आराधिआ गुर चरणी चितु लाइ ॥८॥२॥४॥९॥  

Jan Nānak har ārāḏẖi▫ā gur cẖarṇī cẖiṯ lā▫e. ||8||2||4||9||  

Servant Nanak worships the Lord in adoration; he focuses his consciousness on the Guru's Feet. ||8||2||4||9||  

ਚਰਣੀ = ਚਰਨਾਂ ਵਿਚ ॥੮॥੨॥੪॥੯॥
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ ॥੮॥੨॥੪॥੯॥


ਰਾਗੁ ਸੂਹੀ ਅਸਟਪਦੀਆ ਮਹਲਾ ਘਰੁ  

रागु सूही असटपदीआ महला ४ घरु २  

Rāg sūhī asatpaḏī▫ā mėhlā 4 gẖar 2  

Raag Soohee, Ashtapadees, Fourth Mehl, Second House:  

xxx
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥  

कोई आणि मिलावै मेरा प्रीतमु पिआरा हउ तिसु पहि आपु वेचाई ॥१॥  

Ko▫ī āṇ milāvai merā parīṯam pi▫ārā ha▫o ṯis pėh āp vecẖā▫ī. ||1||  

If only someone would come, and lead me to meet my Darling Beloved; I would sell myself to him. ||1||  

ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ ॥੧॥
ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥


ਦਰਸਨੁ ਹਰਿ ਦੇਖਣ ਕੈ ਤਾਈ  

दरसनु हरि देखण कै ताई ॥  

Ḏarsan har ḏekẖaṇ kai ṯā▫ī.  

I long for the Blessed Vision of the Lord's Darshan.  

ਕੈ ਤਾਈ = ਕੈ ਤਾਈਂ, ਵਾਸਤੇ।
ਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ-


ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ  

क्रिपा करहि ता सतिगुरु मेलहि हरि हरि नामु धिआई ॥१॥ रहाउ ॥  

Kirpā karahi ṯā saṯgur melėh har har nām ḏẖi▫ā▫ī. ||1|| rahā▫o.  

When the Lord shows Mercy unto me, then I meet the True Guru; I meditate on the Name of the Lord, Har, Har. ||1||Pause||  

ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ ॥੧॥
ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ॥


ਜੇ ਸੁਖੁ ਦੇਹਿ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥  

जे सुखु देहि त तुझहि अराधी दुखि भी तुझै धिआई ॥२॥  

Je sukẖ ḏėh ṯa ṯujẖėh arāḏẖī ḏukẖ bẖī ṯujẖai ḏẖi▫ā▫ī. ||2||  

If You will bless me with happiness, then I will worship and adore You. Even in pain, I will meditate on You. ||2||  

ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ ॥੨॥
ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥


ਜੇ ਭੁਖ ਦੇਹਿ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥  

जे भुख देहि त इत ही राजा दुख विचि सूख मनाई ॥३॥  

Je bẖukẖ ḏėh ṯa iṯ hī rājā ḏukẖ vicẖ sūkẖ manā▫ī. ||3||  

Even if You give me hunger, I will still feel satisfied; I am joyful, even in the midst of sorrow. ||3||  

ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ 'ਇਤ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ ॥੩॥
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥


ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥  

तनु मनु काटि काटि सभु अरपी विचि अगनी आपु जलाई ॥४॥  

Ŧan man kāt kāt sabẖ arpī vicẖ agnī āp jalā▫ī. ||4||  

I would cut my mind and body apart into pieces, and offer them all to You; I would burn myself in fire. ||4||  

ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ ॥੪॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥


ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥  

पखा फेरी पाणी ढोवा जो देवहि सो खाई ॥५॥  

Pakẖā ferī pāṇī dẖovā jo ḏevėh so kẖā▫ī. ||5||  

I wave the fan over You, and carry water for You; whatever You give me, I take. ||5||  

ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ ॥੫॥
ਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥


ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥  

नानकु गरीबु ढहि पइआ दुआरै हरि मेलि लैहु वडिआई ॥६॥  

Nānak garīb dẖėh pa▫i▫ā ḏu▫ārai har mel laihu vadi▫ā▫ī. ||6||  

Poor Nanak has fallen at the Lord's Door; please, O Lord, unite me with Yourself, by Your Glorious Greatness. ||6||  

ਵਡਿਆਈ = ਉਪਕਾਰ ॥੬॥
ਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥


ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥  

अखी काढि धरी चरणा तलि सभ धरती फिरि मत पाई ॥७॥  

Akẖī kādẖ ḏẖarī cẖarṇā ṯal sabẖ ḏẖarṯī fir maṯ pā▫ī. ||7||  

Taking out my eyes, I place them at Your Feet; after travelling over the entire earth, I have come to understand this. ||7||  

ਅਖੀ = ਅੱਖੀਂ। ਧਰੀ = ਧਰੀਂ, ਮੈਂ ਧਰ ਦਿਆਂ। ਤਲਿ = ਹੇਠ। ਫਿਰਿ = ਫਿਰੀਂ, ਫਿਰਾਂ। ਮਤ ਪਾਈ = ਮਤ ਪਾਈਂ, ਸ਼ਾਇਦ (ਗੁਰੂ ਨੂੰ) ਲੱਭ ਲਵਾਂ ॥੭॥
ਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥


ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥  

जे पासि बहालहि ता तुझहि अराधी जे मारि कढहि भी धिआई ॥८॥  

Je pās bahālėh ṯā ṯujẖėh arāḏẖī je mār kadẖėh bẖī ḏẖi▫ā▫ī. ||8||  

If You seat me near You, then I worship and adore You. Even if You beat me and drive me out, I will still meditate on You. ||8||  

ਕਢਹਿ = ਤੂੰ ਕੱਢ ਦੇਵੇਂ ॥੮॥
ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥


ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਛੋਡਿ ਜਾਈ ॥੯॥  

जे लोकु सलाहे ता तेरी उपमा जे निंदै त छोडि न जाई ॥९॥  

Je lok salāhe ṯā ṯerī upmā je ninḏai ṯa cẖẖod na jā▫ī. ||9||  

If people praise me, the praise is Yours. Even if they slander me, I will not leave You. ||9||  

ਲੋਕੁ = ਜਗਤ। ਸਲਾਹੇ = (ਮੇਰੀ) ਉਪਮਾ ਕਰੇ। ਨ ਜਾਈ = ਨ ਜਾਈਂ, ਨਾਹ ਜਾਵਾਂ ॥੯॥
ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥


ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥  

जे तुधु वलि रहै ता कोई किहु आखउ तुधु विसरिऐ मरि जाई ॥१०॥  

Je ṯuḏẖ val rahai ṯā ko▫ī kihu ākẖa▫o ṯuḏẖ visri▫ai mar jā▫ī. ||10||  

If You are on my side, then anyone can say anything. But if I were to forget You, then I would die. ||10||  

ਤੁਧੁ ਵਲਿ ਰਹੈ = ਤੇਰੇ ਪਾਸੇ ਪ੍ਰੀਤ ਬਣੀ ਰਹੇ। ਕਿਹੁ ਆਖਉ = ਬੇਸ਼ੱਕ ਕੋਈ ਕੁਝ ਪਿਆ ਆਖੇ {ਆਖਉ = ਹੁਕਮੀ ਭਵਿੱਖ, ਅੱਨ ਪੁਰਖ, ਇਕ-ਵਚਨ}। ਮਰਿ ਜਾਇ = ਮਰਿ ਜਾਈਂ, ਮੈਂ ਆਤਮਕ ਮੌਤ ਮਰ ਜਾਵਾਂਗਾ ॥੧੦॥
ਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥


ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥  

वारि वारि जाई गुर ऊपरि पै पैरी संत मनाई ॥११॥  

vār vār jā▫ī gur ūpar pai pairī sanṯ manā▫ī. ||11||  

I am a sacrifice, a sacrifice to my Guru; falling at His Feet, I surrender to the Saintly Guru. ||11||  

ਜਾਈ = ਜਾਈਂ, ਜਾਵਾਂ। ਪੈ = ਪੈ ਕੇ। ਪੈਰੀ = ਪੈਰੀਂ। ਸੰਤ ਮਨਾਈ = ਗੁਰੂ ਨੂੰ ਪ੍ਰਸੰਨ ਕਰਾਂ ॥੧੧॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥


ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥  

नानकु विचारा भइआ दिवाना हरि तउ दरसन कै ताई ॥१२॥  

Nānak vicẖārā bẖa▫i▫ā ḏivānā har ṯa▫o ḏarsan kai ṯā▫ī. ||12||  

Poor Nanak has gone insane, longing for the Blessed Vision of the Lord's Darshan. ||12||  

ਦਿਵਾਨਾ = ਕਮਲਾ। ਹਰਿ = ਹੇ ਹਰੀ! ਤਉ = ਤੇਰੇ। ਕੈ ਤਾਈ = ਕੈ ਤਾਈਂ, ਦੇ ਵਾਸਤੇ ॥੧੨॥
ਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥


ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥  

झखड़ु झागी मीहु वरसै भी गुरु देखण जाई ॥१३॥  

Jẖakẖaṛ jẖāgī mīhu varsai bẖī gur ḏekẖaṇ jā▫ī. ||13||  

Even in violent storms and torrential rain, I go out to catch a glimpse of my Guru. ||13||  

ਝਖੜੁ = ਤੇਜ਼ ਹਨੇਰੀ। ਝਾਗੀ = ਝਾਗੀਂ, ਮੈਂ ਝੱਲਾਂ, ਮੈਂ ਸਹਾਰਨ ਨੂੰ ਤਿਆਰ ਹਾਂ। ਜਾਈ = ਜਾਈਂ, ਮੈਂ ਜਾਵਾਂ ॥੧੩॥
ਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥


ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥  

समुंदु सागरु होवै बहु खारा गुरसिखु लंघि गुर पहि जाई ॥१४॥  

Samunḏ sāgar hovai baho kẖārā gursikẖ langẖ gur pėh jā▫ī. ||14||  

Even though the oceans and the salty seas are very vast, the GurSikh will cross over it to get to his Guru. ||14||  

ਸਾਗਰੁ = ਸਮੁੰਦਰ। ਗੁਰਸਿਖ = ਗੁਰੂ ਦਾ ਸਿੱਖ। ਲੰਘਿ = ਲੰਘ ਕੇ। ਪਹਿ = ਪਾਸ, ਕੋਲ। ਜਾਈ = ਜਾਂਦਾ ਹੈ ॥੧੪॥
ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥


ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥  

जिउ प्राणी जल बिनु है मरता तिउ सिखु गुर बिनु मरि जाई ॥१५॥  

Ji▫o parāṇī jal bin hai marṯā ṯi▫o sikẖ gur bin mar jā▫ī. ||15||  

Just as the mortal dies without water, so does the Sikh die without the Guru. ||15||  

ਜਿਉ = ਜਿਵੇਂ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ ॥੧੫॥
ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥


        


© SriGranth.org, a Sri Guru Granth Sahib resource, all rights reserved.
See Acknowledgements & Credits