Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਦਰਸਨ ਕਉ ਲੋਚੈ ਸਭੁ ਕੋਈ  

Ḏarsan ka▫o locẖai sabẖ ko▫ī.  

Everyone longs for the Blessed Vision of the Lord's Darshan.  

ਕਉ = ਨੂੰ, ਵਾਸਤੇ। ਸਭੁ ਕੋਈ = ਹਰੇਕ ਜੀਵ।
ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,


ਪੂਰੈ ਭਾਗਿ ਪਰਾਪਤਿ ਹੋਈ ਰਹਾਉ  

Pūrai bẖāg parāpaṯ ho▫ī. Rahā▫o.  

By perfect destiny, it is obtained. ||Pause||  

ਭਾਗਿ = ਕਿਸਮਤ ਨਾਲ।
ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ॥ ਰਹਾਉ॥


ਸਿਆਮ ਸੁੰਦਰ ਤਜਿ ਨੀਦ ਕਿਉ ਆਈ  

Si▫ām sunḏar ṯaj nīḏ ki▫o ā▫ī.  

Forsaking the Beautiful Lord, how can they go to sleep?  

ਸਿਆਮ = ਸਾਉਲੇ ਰੰਗ ਵਾਲਾ। ਸਿਆਮ ਸੁੰਦਰ = ਸੋਹਣਾ ਪ੍ਰਭੂ। ਤਜਿ = ਵਿਸਾਰ ਕੇ।
(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?


ਮਹਾ ਮੋਹਨੀ ਦੂਤਾ ਲਾਈ ॥੧॥  

Mahā mohnī ḏūṯā lā▫ī. ||1||  

The great enticer Maya has led them down the path of sin. ||1||  

ਮਹਾ ਮੋਹਨੀ = ਵੱਡੀ ਮਨ ਨੂੰ ਮੋਹਣ ਵਾਲੀ ਮਾਇਆ। ਦੂਤਾ = ਦੂਤਾਂ, ਕਾਮਾਦਿਕ ਵੈਰੀਆਂ ਨੇ ॥੧॥
(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥


ਪ੍ਰੇਮ ਬਿਛੋਹਾ ਕਰਤ ਕਸਾਈ  

Parem bicẖẖohā karaṯ kasā▫ī.  

This butcher has separated them from the Beloved Lord.  

ਪ੍ਰੇਮ ਬਿਛੋਹਾ = ਪ੍ਰੇਮ ਦੀ ਅਣਹੋਂਦ। ਬਿਛੋਹਾ = ਵਿਛੋੜਾ। ਕਸਾਈ = ਖਿੱਚ।
ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,


ਨਿਰਦੈ ਜੰਤੁ ਤਿਸੁ ਦਇਆ ਪਾਈ ॥੨॥  

Nirḏai janṯ ṯis ḏa▫i▫ā na pā▫ī. ||2||  

This merciless one shows no mercy at all to the poor beings. ||2||  

ਨਿਰਦੈ = ਜ਼ਾਲਮ, ਨਿਰਦਈ ॥੨॥
ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥


ਅਨਿਕ ਜਨਮ ਬੀਤੀਅਨ ਭਰਮਾਈ  

Anik janam bīṯī▫an bẖarmā▫ī.  

Countless lifetimes have passed away, wandering aimlessly.  

ਬੀਤੀਅਨ = ਬੀਤ ਗਏ ਹਨ। ਭਰਮਾਈ = ਭਟਕਦਿਆਂ।
ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।


ਘਰਿ ਵਾਸੁ ਦੇਵੈ ਦੁਤਰ ਮਾਈ ॥੩॥  

Gẖar vās na ḏevai ḏuṯar mā▫ī. ||3||  

The terrible, treacherous Maya does not even allow them to dwell in their own home. ||3||  

ਘਰਿ = ਹਿਰਦੇ-ਘਰ ਵਿਚ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਈ = ਮਾਇਆ ॥੩॥
ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥


ਦਿਨੁ ਰੈਨਿ ਅਪਨਾ ਕੀਆ ਪਾਈ  

Ḏin rain apnā kī▫ā pā▫ī.  

Day and night, they receive the rewards of their own actions.  

ਰੈਨਿ = ਰਾਤ। ਪਾਈ = ਮੈਂ ਪਾਂਦਾ ਹਾਂ।
ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।


ਕਿਸੁ ਦੋਸੁ ਦੀਜੈ ਕਿਰਤੁ ਭਵਾਈ ॥੪॥  

Kis ḏos na ḏījai kiraṯ bẖavā▫ī. ||4||  

Don't blame anyone else; your own actions lead you astray. ||4||  

ਭਵਾਈ = ਭਵਾਂਦੀ ਹੈ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥
ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥


ਸੁਣਿ ਸਾਜਨ ਸੰਤ ਜਨ ਭਾਈ  

Suṇ sājan sanṯ jan bẖā▫ī.  

Listen, O Friend, O Saint, O humble Sibling of Destiny:  

xxx
ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।


ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥  

Cẖaraṇ saraṇ Nānak gaṯ pā▫ī. ||5||34||40||  

in the Sanctuary of the Lord's Feet, Nanak has found Salvation. ||5||34||40||  

ਗਤਿ = ਉੱਚੀ ਆਤਮਕ ਅਵਸਥਾ ॥੫॥੩੪॥੪੦॥
ਹੇ ਨਾਨਕ! ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥


ਰਾਗੁ ਸੂਹੀ ਮਹਲਾ ਘਰੁ  

Rāg sūhī mėhlā 5 gẖar 4  

Raag Soohee, Fifth Mehl, Fourth House:  

xxx
ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ  

Bẖalī suhāvī cẖẖāprī jā mėh gun gā▫e.  

Even a crude hut is sublime and beautiful, if the Lord's Praises are sung within it.  

ਭਲੀ = ਚੰਗੀ। ਸੁਹਾਵੀ = ਸੋਹਣੀ, ਸੁਖ ਦੇਣ ਵਾਲੀ। ਛਾਪਰੀ = ਕੁੱਲੀ। ਜਾ ਮਹਿ = ਜਿਸ (ਕੁੱਲੀ) ਵਿਚ।
ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।


ਕਿਤ ਹੀ ਕਾਮਿ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ  

Kiṯ hī kām na ḏẖa▫ulhar jiṯ har bisrā▫e. ||1|| rahā▫o.  

Those mansions where the Lord is forgotten are useless. ||1||Pause||  

ਕਿਤ ਹੀ = ਕਿਤੁ ਹੀ {ਲਫ਼ਜ਼ 'ਕਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਕਿਤ ਹੀ ਕਾਮਿ = ਕਿਸੇ ਹੀ ਕੰਮ ਵਿਚ। ਧਉਲਹਰ = ਪੱਕੇ ਮਹੱਲ ॥੧॥
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ॥


ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ  

Anaḏ garībī sāḏẖsang jiṯ parabẖ cẖiṯ ā▫e.  

Even poverty is bliss, if God comes to mind in the Saadh Sangat, the Company of the Holy.  

ਸੰਗਿ = ਸੰਗਤ ਵਿਚ। ਚਿਤਿ = ਚਿੱਤ ਵਿਚ।
ਸਾਧ ਸੰਗਤ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।


ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥  

Jal jā▫o ehu badpanā mā▫i▫ā laptā▫e. ||1||  

This worldly glory might just as well burn; it only traps the mortals in Maya. ||1||  

ਜਲਿ ਜਾਉ = ਸੜ ਜਾਏ। ਬਡਪਨਾ = ਵਡਿਆਈ, ਵੱਡਾ ਹੋਣ ਦਾ ਮਾਣ ॥੧॥
ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥


ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ  

Pīsan pīs odẖ kāmrī sukẖ man sanṯokẖā▫e.  

One may have to grind corn, and wear a coarse blanket, but still, one can find peace of mind and contentment.  

ਪੀਸਨੁ = ਚੱਕੀ। ਪੀਸਿ = ਪੀਹ ਕੇ। ਓਢਿ = ਪਹਨ ਕੇ।
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।


ਐਸੋ ਰਾਜੁ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥  

Aiso rāj na kiṯai kāj jiṯ nah ṯaripṯā▫ai. ||2||  

Even empires are of no use at all, if they do not bring satisfaction. ||2||  

ਤ੍ਰਿਪਤਾਏ = ਰੱਜਦਾ ॥੨॥
ਪਰ, ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥


ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ  

Nagan firaṯ rang ek kai oh sobẖā pā▫e.  

Someone may wander around naked, but if he loves the One Lord, he receives honor and respect.  

ਕੈ ਰੰਗਿ = ਦੇ ਪ੍ਰੇਮ ਵਿਚ।
ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,


ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥  

Pāt patambar birthi▫ā jih racẖ lobẖā▫e. ||3||  

Silk and satin clothes are worthless, if they lead to greed. ||3||  

ਪਟੰਬਰ = ਪਟ ਦੇ ਅੰਬਰ, ਰੇਸ਼ਮੀ ਕੱਪੜੇ। ਰਚਿ = ਮਸਤ ਹੋ ਕੇ ॥੩॥
ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥


ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ  

Sabẖ kicẖẖ ṯumĥrai hāth parabẖ āp kare karā▫e.  

Everything is in Your Hands, God. You Yourself are the Doer, the Cause of causes.  

ਹਾਥਿ = ਹੱਥ ਵਿਚ। ਪ੍ਰਭ = ਹੇ ਪ੍ਰਭੂ!
(ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।


ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥  

Sās sās simraṯ rahā Nānak ḏān pā▫e. ||4||1||41||  

With each and every breath, may I continue to remember You. Please, bless Nanak with this gift. ||4||1||41||  

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਹਾ = ਰਹਾਂ ॥੪॥੧॥੪੧॥
ਹੇ ਨਾਨਕ! ਸਭ ਕੁਝ ਪ੍ਰਭੂ ਦੇ ਹੱਥ ਵਿਚ ਹੈ, ਜੋ ਉਸ ਦਾ ਦਾਨ ਹਾਸਲ ਕਰ ਲਏ ਉਹ ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੪॥੧॥੪੧॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ  

Har kā sanṯ parān ḏẖan ṯis kā panihārā.  

The Lord's Saint is my life and wealth. I am his water-carrier.  

ਪਰਾਨ = ਪ੍ਰਾਣ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਪਨਿਹਾਰਾ = ਪਾਣੀ ਭਰਨ ਵਾਲਾ।
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।


ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ  

Bẖā▫ī mīṯ suṯ sagal ṯe jī▫a hūʼn ṯe pi▫ārā. ||1|| rahā▫o.  

He is dearer to me than all my siblings, friends and children. ||1||Pause||  

ਸੁਤ = ਪੁੱਤਰ। ਸਗਲ ਤੇ = ਸਾਰਿਆਂ ਨਾਲੋਂ। ਜੀਅ ਹੂੰ ਤੇ = ਜਿੰਦ ਤੋਂ ਭੀ ॥੧॥
ਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ॥


ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ  

Kesā kā kar bījnā sanṯ cẖa▫ur dẖulāva▫o.  

I make my hair into a fan, and wave it over the Saint.  

ਕਰਿ = ਬਣਾ ਕੇ। ਬੀਜਨਾ = ਪੱਖਾ {व्यजन}। ਢੁਲਾਵਉ = ਢੁਲਾਵਉਂ।
(ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,


ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥  

Sīs nihāra▫o cẖaraṇ ṯal ḏẖūr mukẖ lāva▫o. ||1||  

I bow my head low, to touch his feet, and apply his dust to my face. ||1||  

ਨਿਹਾਰਉ = ਨਿਹੁਰਾਵਉਂ, ਨੀਵਾਂ ਕਰਾਂ। ਚਰਣ ਤਲਿ = ਚਰਨਾਂ ਹੇਠ। ਮੁਖਿ = ਮੂੰਹ ਉਤੇ। ਲਾਵਉ = ਲਾਵਉਂ ॥੧॥
ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥


ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ  

Misat bacẖan benṯī kara▫o ḏīn kī ni▫ā▫ī.  

I offer my prayer with sweet words, in sincere humility.  

ਮਿਸਟ = ਮਿੱਠੇ। ਕਰਉ = ਕਰਉਂ। ਨਿਆਈ = ਵਾਂਗ।
(ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,


ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥  

Ŧaj abẖimān sarṇī para▫o har guṇ niḏẖ pā▫ī. ||2||  

Renouncing egotism, I enter His Sanctuary. I have found the Lord, the treasure of virtue. ||2||  

ਤਜਿ = ਤਜ ਕੇ, ਛੱਡ ਕੇ। ਪਰਉ = ਪਰਉਂ, ਮੈਂ ਪਿਆ ਰਹਾਂ। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਪਾਈ = ਪਾਈਂ, ਪ੍ਰਾਪਤ ਕਰਾਂ ॥੨॥
ਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥


ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ  

Avlokan punah punah kara▫o jan kā ḏarsār.  

I gaze upon the Blessed Vision of the Lord's humble servant, again and again.  

ਅਵਲੋਕਨ = ਦਰਸਨ। ਪੁਨਹ ਪੁਨਹ = {पुनः पुनः} ਮੁੜ ਮੁੜ।
(ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।


ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥  

Amriṯ bacẖan man mėh sincẖa▫o banḏa▫o bār bār. ||3||  

I cherish and gather in His Ambrosial Words within my mind; time and time again, I bow to Him. ||3||  

ਸਿੰਚਉ = ਸਿੰਚਉਂ, ਮੈਂ ਸਿੰਜਦਾ ਰਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੰਦਉ = ਬੰਦਉਂ। ਬਾਰ ਬਾਰ = ਮੁੜ ਮੁੜ ॥੩॥
ਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥


ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ  

Cẖiṯva▫o man āsā kara▫o jan kā sang māga▫o.  

In my mind, I wish, hope and beg for the Society of the Lord's humble servants.  

ਚਿਤਵਉ = ਚਿਤਵਉਂ, ਚਿਤਾਰਦਾ ਰਹਾਂ। ਮਨਿ = ਮਨ ਵਿਚ। ਸੰਗੁ = ਸਾਥ। ਮਾਗਉ = ਮਾਗਉਂ, ਮੈਂ ਮੰਗਦਾ ਹਾਂ।
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।


ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥  

Nānak ka▫o parabẖ ḏa▫i▫ā kar ḏās cẖarṇī lāga▫o. ||4||2||42||  

Be Merciful to Nanak, O God, and lead him to the feet of Your slaves. ||4||2||42||  

ਲਾਗਉ = ਲਾਗਉਂ, ਮੈਂ ਲੱਗਾ ਰਹਾਂ ॥੪॥੨॥੪੨॥
ਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ  

Jin mohe barahmand kẖand ṯāhū mėh pā▫o.  

She has enticed the worlds and solar systems; I have fallen into her clutches.  

ਜਿਨਿ = ਜਿਸ (ਮਾਇਆ) ਨੇ। ਮੋਹੇ = ਮੋਹ ਲਏ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਖੰਡ = ਸਾਰੇ ਦੇਸ। ਤਾ ਹੂ ਮਹਿ = ਉਸੇ ਵਿਚ ਹੀ। ਪਾਉ = ਪਾਉਂ, ਮੈਂ ਪੈ ਰਿਹਾ ਹਾਂ।
ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।


ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ  

Rākẖ leho ih bikẖ▫ī jī▫o ḏeh apunā nā▫o. ||1|| rahā▫o.  

O Lord, please save this corrupt soul of mine; please bless me with Your Name. ||1||Pause||  

ਬਿਖਈ = ਵਿਕਾਰੀ ॥੧॥
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ॥


ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ  

Jā ṯe nāhī ko sukẖī ṯā kai pācẖẖai jā▫o.  

She has not brought anyone peace, but still, I chase after her.  

ਜਾ ਤੇ = ਜਿਸ (ਮਾਇਆ) ਪਾਸੋਂ। ਜਾਉ = ਜਾਉਂ, ਮੈਂ ਜਾਂਦਾ ਹਾਂ।
ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।


ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥  

Cẖẖod jāhi jo sagal ka▫o fir fir laptā▫o. ||1||  

She forsakes everyone, but still, I cling to her, again and again. ||1||  

ਕਉ = ਨੂੰ। ਲਪਟਾਉ = ਲਪਟਾਉਂ ॥੧॥
ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥


ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ  

Karahu kirpā karuṇāpaṯe ṯere har guṇ gā▫o.  

Have Mercy on me, O Lord of Compassion; please let me sing Your Glorious Praises, O Lord.  

ਕਰੁਣਾ = ਤਰਸ। ਪਤਿ = ਮਾਲਕ। ਪਤੇ = ਹੇ ਮਾਲਕ! ਕਰੁਣਾਪਤੇ = ਹੇ ਤਰਸ ਦੇ ਮਾਲਕ! ਗਾਉ = ਗਾਉਂ।
ਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।


ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥  

Nānak kī parabẖ benṯī sāḏẖsang samā▫o. ||2||3||43||  

This is Nanak's prayer, O Lord, that he may join and merge with the Saadh Sangat, the Company of the Holy. ||2||3||43||  

ਸਮਾਉ = ਸਮਾਉਂ, ਮੈਂ ਲੀਨ ਰਹਾਂ ॥੨॥੩॥੪੩॥
ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤ ਵਿਚ ਟਿਕਿਆ ਰਹਾਂ ॥੨॥੩॥੪੩॥


        


© SriGranth.org, a Sri Guru Granth Sahib resource, all rights reserved.
See Acknowledgements & Credits