Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥  

Jai jagḏīs kī gaṯ nahī jāṇī. ||3||  

but you do not experience the state of victory of the Lord of the Universe. ||3||  

ਜੈ ਜਗਦੀਸ = ਜਗਤ ਦੇ ਈਸ਼ (ਮਾਲਕ) ਦੀ ਜੈ ਹੋਵੇ, ਪਰਮਾਤਮਾ ਦੀ ਸਿਫ਼ਤ-ਸਾਲਾਹ। ਗਤਿ = ਆਤਮਕ ਅਵਸਥਾ, ਆਤਮਕ ਆਨੰਦ ਦੀ ਅਵਸਥਾ ॥੩॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥


ਸਰਣਿ ਸਮਰਥ ਅਗੋਚਰ ਸੁਆਮੀ  

Saraṇ samrath agocẖar su▫āmī.  

So enter the Sanctuary of the All-powerful, Unfathomable Lord and Master.  

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ!
ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,


ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥  

Uḏẖar Nānak parabẖ anṯarjāmī. ||4||27||33||  

O God, O Searcher of hearts, please, save Nanak! ||4||27||33||  

ਉਧਰੁ = (ਮੈਨੂੰ ਵਿਕਾਰਾਂ ਤੋਂ) ਬਚਾ ਲੈ ॥੪॥੨੭॥੩੩॥
ਨਾਨਕ ਆਖਦਾ ਹੈ ਕਿ ਮੈਨੂੰ ਵਿਕਾਰਾਂ ਤੋਂ ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਸਾਧਸੰਗਿ ਤਰੈ ਭੈ ਸਾਗਰੁ  

Sāḏẖsang ṯarai bẖai sāgar.  

Cross over the terrifying world-ocean in the Saadh Sangat, the Company of the Holy.  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਤਰੈ = ਪਾਰ ਲੰਘ ਜਾਂਦਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਾਗਰੁ = (ਸੰਸਾਰ-) ਸਮੁੰਦਰ।
ਗੁਰੂ ਦੀ ਸੰਗਤ ਵਿਚ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।


ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥  

Har har nām simar raṯnāgar. ||1||  

Remember in meditation the Name of the Lord, Har, Har, the source of jewels. ||1||  

ਸਿਮਰਿ = ਸਿਮਰ ਕੇ। ਰਤਨਾਗਰੁ = {रत्नाकर} ਰਤਨਾਂ ਦੀ ਖਾਣਿ ॥੧॥
ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ (ਮਨੁੱਖ ਦਾ ਉਧਾਰ ਹੁੰਦਾ ਹੈ) ॥੧॥


ਸਿਮਰਿ ਸਿਮਰਿ ਜੀਵਾ ਨਾਰਾਇਣ  

Simar simar jīvā nārā▫iṇ.  

Remembering, remembering the Lord in meditation, I live.  

ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
(ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।


ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ  

Ḏūkẖ rog sog sabẖ binse gur pūre mil pāp ṯajā▫iṇ. ||1|| rahā▫o.  

All pain, disease and suffering is dispelled, meeting the Perfect Guru; sin has been eradicated. ||1||Pause||  

ਸੋਗ = ਗ਼ਮ। ਸਭਿ = ਸਾਰੇ। ਮਿਲਿ = ਮਿਲ ਕੇ। ਤਜਾਇਣ = ਤਜੇ ਜਾਂਦੇ ਹਨ ॥੧॥
ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ ॥੧॥ ਰਹਾਉ॥


ਜੀਵਨ ਪਦਵੀ ਹਰਿ ਕਾ ਨਾਉ  

Jīvan paḏvī har kā nā▫o.  

The immortal status is obtained through the Name of the Lord;  

ਪਦਵੀ = ਦਰਜਾ, ਪਿਆਰ।
ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ।


ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥  

Man ṯan nirmal sācẖ su▫ā▫o. ||2||  

the mind and body become spotless and pure, which is the true purpose of life. ||2||  

ਸਾਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ)। ਸੁਆਉ = ਸੁਆਰਥ, ਜ਼ਿੰਦਗੀ ਦਾ ਨਿਸ਼ਾਨਾ ॥੨॥
(ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ ॥੨॥


ਆਠ ਪਹਰ ਪਾਰਬ੍ਰਹਮੁ ਧਿਆਈਐ  

Āṯẖ pahar pārbarahm ḏẖi▫ā▫ī▫ai.  

Twenty-four hours a day, meditate on the Supreme Lord God.  

ਧਿਆਈਐ = ਸਿਮਰਨਾ ਚਾਹੀਦਾ ਹੈ।
ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ,


ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥  

Pūrab likẖaṯ ho▫e ṯā pā▫ī▫ai. ||3||  

By pre-ordained destiny, the Name is obtained. ||3||  

ਪੂਰਬਿ = ਪੂਰਬਲੇ ਜਨਮ ਵਿਚ ॥੩॥
ਪਰ ਇਹ ਦਾਤ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ ॥੩॥


ਸਰਣਿ ਪਏ ਜਪਿ ਦੀਨ ਦਇਆਲਾ  

Saraṇ pa▫e jap ḏīn ḏa▫i▫ālā.  

I have entered His Sanctuary, and I meditate on the Lord, Merciful to the meek.  

ਜਪਿ = ਜਪ ਕੇ।
ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,


ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥  

Nānak jācẖai sanṯ ravālā. ||4||28||34||  

Nanak longs for the dust of the Saints. ||4||28||34||  

ਨਾਨਕ ਜਾਚੈ = ਨਾਨਕ ਮੰਗਦਾ ਹੈ। ਰਵਾਲਾ = ਚਰਨ-ਧੂੜ ॥੪॥੨੮॥੩੪॥
ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੨੮॥੩੪॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਘਰ ਕਾ ਕਾਜੁ ਜਾਣੀ ਰੂੜਾ  

Gẖar kā kāj na jāṇī rūṛā.  

The beautiful one does not know the work of his own home.  

ਘਰ ਕਾ ਕਾਜੁ = ਹਿਰਦੇ-ਘਰ ਦੇ ਕੰਮ ਆਉਣ ਵਾਲਾ ਕੰਮ। ਰੂੜਾ ਕਾਜੁ = ਸੋਹਣਾ ਕੰਮ।
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਮਨੁੱਖ ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ,


ਝੂਠੈ ਧੰਧੈ ਰਚਿਓ ਮੂੜਾ ॥੧॥  

Jẖūṯẖai ḏẖanḏẖai racẖi▫o mūṛā. ||1||  

The fool is engrossed in false attachments. ||1||  

ਧੰਧੈ = ਧੰਧੇ ਵਿਚ। ਮੂੜਾ = ਮੂਰਖ ॥੧॥
(ਸਗੋਂ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ ॥੧॥


ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ  

Jiṯ ṯūʼn lāvėh ṯiṯ ṯiṯ lagnā.  

As You attach us, so we are attached.  

ਜਿਤੁ = ਜਿਸ (ਕੰਮ) ਵਿਚ। ਤਿਤੁ ਤਿਤੁ = ਉਸ ਉਸ (ਕੰਮ) ਵਿਚ।
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀਂ ਲੱਗਦੇ ਹਾਂ।


ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ  

Jā ṯūʼn ḏėh ṯerā nā▫o japnā. ||1|| rahā▫o.  

When You bless us with Your Name, we chant it. ||1||Pause||  

ਦੇਹਿ = ਦੇਂਦਾ ਹੈਂ ॥੧॥
ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ ॥੧॥ ਰਹਾਉ॥


ਹਰਿ ਕੇ ਦਾਸ ਹਰਿ ਸੇਤੀ ਰਾਤੇ  

Har ke ḏās har seṯī rāṯe.  

The Lord's slaves are imbued with the Love of the Lord.  

ਸੇਤੀ = ਨਾਲ। ਰਾਤੇ = ਰੰਗੇ ਹੋਏ।
ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ,


ਰਾਮ ਰਸਾਇਣਿ ਅਨਦਿਨੁ ਮਾਤੇ ॥੨॥  

Rām rasā▫iṇ an▫ḏin māṯe. ||2||  

They are intoxicated with the Lord, night and day. ||2||  

ਰਸਾਇਣਿ = ਰਸਾਇਣ ਵਿਚ, ਰਸਾਂ-ਦੇ-ਘਰ ਵਿਚ, ਸਭ ਤੋਂ ਸ੍ਰੇਸ਼ਟ ਰਸ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਾਤੇ = ਮਸਤ ॥੨॥
ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ ॥੨॥


ਬਾਹ ਪਕਰਿ ਪ੍ਰਭਿ ਆਪੇ ਕਾਢੇ  

Bāh pakar parabẖ āpe kādẖe.  

Reaching out to grasp hold of our arms, God lifts us up.  

ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ।
ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ,


ਜਨਮ ਜਨਮ ਕੇ ਟੂਟੇ ਗਾਢੇ ॥੩॥  

Janam janam ke tūte gādẖe. ||3||  

Separated for countless incarnations, we are united with Him again. ||3||  

ਗਾਢੇ = ਗੰਢ ਲਿਆ ॥੩॥
ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ ॥੩॥


ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ  

Uḏẖar su▫āmī parabẖ kirpā ḏẖāre.  

Save me, O God, O my Lord and Master - shower me with Your Mercy.  

ਉਧਰੁ = ਬਚਾ ਲੈ। ਪ੍ਰਭ = ਹੇ ਪ੍ਰਭੂ! ਧਾਰੇ = ਧਾਰਿ, ਧਾਰ ਕੇ, ਕਰ ਕੇ।
ਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ,


ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥  

Nānak ḏās har saraṇ ḏu▫āre. ||4||29||35||  

Slave Nanak seeks Sanctuary at Your Door, O Lord. ||4||29||35||  

ਦੁਆਰੇ = ਦੁਆਰਿ, ਦਰ ਤੇ ॥੪॥੨੯॥੩੫॥
ਦਾਸ ਨਾਨਕ ਤੇਰੀ ਸਰਨ ਆਇਆ ਹੈ ਤੇ ਤੇਰੇ ਦਰ ਤੇ (ਆ ਡਿੱਗਾ ਹੈ) ॥੪॥੨੯॥੩੫॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ  

Sanṯ parsāḏ nihcẖal gẖar pā▫i▫ā.  

By the Grace of the Saints, I have found my eternal home.  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਿਹਚਲੁ ਘਰੁ = ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ।
(ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ,


ਸਰਬ ਸੂਖ ਫਿਰਿ ਨਹੀ ਡੋੁਲਾਇਆ ॥੧॥  

Sarab sūkẖ fir nahī dolā▫i▫ā. ||1||  

I have found total peace, and I shall not waver again. ||1||  

ਡੋੁਲਾਇਆ = {ਅੱਖਰ 'ਡ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਡੋਲਾਇਆ' ਹੈ। ਇਥੇ 'ਡੁਲਾਇਆ' ਪੜ੍ਹਨਾ ਹੈ} ਭਟਕਣਾ ਵਿਚ ਪਾ ਸਕਦਾ ॥੧॥
(ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ॥੧॥


ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹ੍ਹੇ  

Gurū ḏẖi▫ā▫e har cẖaran man cẖīnĥe.  

I meditate on the Guru, and the Lord's Feet, within my mind.  

ਮਨਿ = ਮਨ ਵਿਚ। ਚੀਨ੍ਹ੍ਹੇ = ਪਛਾਣ ਲਏ।
(ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ,


ਤਾ ਤੇ ਕਰਤੈ ਅਸਥਿਰੁ ਕੀਨ੍ਹ੍ਹੇ ॥੧॥ ਰਹਾਉ  

Ŧā ṯe karṯai asthir kīnĥe. ||1|| rahā▫o.  

In this way, the Creator Lord has made me steady and stable. ||1||Pause||  

ਤਾ ਤੇ = ਇਸ ਦੇ ਕਾਰਨ। ਕਰਤੈ = ਕਰਤਾਰ ਨੇ। ਅਸਥਿਰੁ = ਅਡੋਲ-ਚਿੱਤ ॥੧॥
ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ॥੧॥ ਰਹਾਉ॥


ਗੁਣ ਗਾਵਤ ਅਚੁਤ ਅਬਿਨਾਸੀ  

Guṇ gāvaṯ acẖuṯ abẖināsī.  

I sing the Glorious Praises of the unchanging, eternal Lord God,  

ਅਚੁਤ = {अच्युत} ਕਦੇ ਨਾਹ ਡਿੱਗਣ ਵਾਲਾ।
ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ-


ਤਾ ਤੇ ਕਾਟੀ ਜਮ ਕੀ ਫਾਸੀ ॥੨॥  

Ŧā ṯe kātī jam kī fāsī. ||2||  

and the noose of death is snapped. ||2||  

ਫਾਸੀ = ਫਾਹੀ ॥੨॥
ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥


ਕਰਿ ਕਿਰਪਾ ਲੀਨੇ ਲੜਿ ਲਾਏ  

Kar kirpā līne laṛ lā▫e.  

Showering His Mercy, he has attached me to the hem of His robe.  

ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।
ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ,


ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥  

Saḏā anaḏ Nānak guṇ gā▫e. ||3||30||36||  

In constant bliss, Nanak sings His Glorious Praises. ||3||30||36||  

ਗਾਏ = ਗਾਇ, ਗਾ ਕੇ। ਨਾਨਕ = ਹੇ ਨਾਨਕ! ॥੩॥੩੦॥੩੬॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ॥੩॥੩੦॥੩੬॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਅੰਮ੍ਰਿਤ ਬਚਨ ਸਾਧ ਕੀ ਬਾਣੀ  

Amriṯ bacẖan sāḏẖ kī baṇī.  

The Words, the Teachings of the Holy Saints, are Ambrosial Nectar.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਧ = ਗੁਰੂ।
ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ।


ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ  

Jo jo japai ṯis kī gaṯ hovai har har nām niṯ rasan bakẖānī. ||1|| rahā▫o.  

Whoever meditates on the Lord's Name is emancipated; he chants the Name of the Lord, Har, Har, with his tongue. ||1||Pause||  

ਜੋ ਜੋ = ਜੇਹੜਾ ਜੇਹੜਾ ਮਨੁੱਖ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਰਸਨ = ਜੀਭ ਨਾਲ। ਬਖਾਨੀ = ਉਚਾਰਦਾ ਹੈ ॥੧॥
ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ॥


ਕਲੀ ਕਾਲ ਕੇ ਮਿਟੇ ਕਲੇਸਾ  

Kalī kāl ke mite kalesā.  

The pains and sufferings of the Dark Age of Kali Yuga are eradicated,  

ਕਲੀ = ਝਗੜੇ-ਕਲੇਸ਼। ਕਾਲ = ਜੀਵਨ-ਸਮਾ। ਕਲੀ ਕਾਲ = ਕਲੇਸ਼ਾਂ-ਭਰਿਆ ਜੀਵਨ-ਸਮਾ।
(ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,


ਏਕੋ ਨਾਮੁ ਮਨ ਮਹਿ ਪਰਵੇਸਾ ॥੧॥  

Ėko nām man mėh parvesā. ||1||  

when the One Name abides within the mind. ||1||  

ਪਰਵੇਸਾ = ਦਖ਼ਲ ॥੧॥
(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥


ਸਾਧੂ ਧੂਰਿ ਮੁਖਿ ਮਸਤਕਿ ਲਾਈ  

Sāḏẖū ḏẖūr mukẖ masṯak lā▫ī.  

I apply the dust of the feet of the Holy to my face and forehead.  

ਧੂਰਿ = ਪੈਰਾਂ ਦੀ ਖ਼ਾਕ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ।
ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ,


ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥  

Nānak uḏẖre har gur sarṇā▫ī. ||2||31||37||  

Nanak has been saved, in the Sanctuary of the Guru, the Lord. ||2||31||37||  

ਉਧਰੇ = ਬਚ ਗਏ ॥੨॥੩੧॥੩੭॥
ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥


ਸੂਹੀ ਮਹਲਾ ਘਰੁ  

Sūhī mėhlā 5 gẖar 3.  

Soohee, Fifth Mehl: Third House:  

xxx
xxx


ਗੋਬਿੰਦਾ ਗੁਣ ਗਾਉ ਦਇਆਲਾ  

Gobinḏā guṇ gā▫o ḏa▫i▫ālā.  

I sing the Glorious Praises of the Lord of the Universe, the Merciful Lord.  

ਗੋਬਿੰਦ = ਹੇ ਗੋਬਿੰਦ! ਦਇਆਲਾ = ਹੇ ਦਇਆਲ!
ਹੇ ਗੋਬਿੰਦ! ਹੇ ਦਇਆਲ! ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।


ਦਰਸਨੁ ਦੇਹੁ ਪੂਰਨ ਕਿਰਪਾਲਾ ਰਹਾਉ  

Ḏarsan ḏeh pūran kirpālā. Rahā▫o.  

Please, bless me with the Blessed Vision of Your Darshan, O Perfect, Compassionate Lord. ||Pause||  

ਕਿਰਪਾਲਾ = ਹੇ ਕਿਰਪਾਲ! ਗਾਉ = ਗਾਉਂ, ਮੈਂ ਗਾਂਦਾ ਰਹਾਂ ॥
ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ ॥ ਰਹਾਉ॥


ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ  

Kar kirpā ṯum hī parṯipālā.  

Please, grant Your Grace, and cherish me.  

ਕਰਿ = ਕਰ ਕੇ।
ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ।


ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥  

Jī▫o pind sabẖ ṯumrā mālā. ||1||  

My soul and body are all Your property. ||1||  

ਜੀਉ = ਜਿੰਦ। ਪਿੰਡੁ = ਸਰੀਰ। ਮਾਲਾ = ਮਾਲ, ਰਾਸ-ਪੂੰਜੀ ॥੧॥
ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸ-ਪੂੰਜੀ ਹੈ ॥੧॥


ਅੰਮ੍ਰਿਤ ਨਾਮੁ ਚਲੈ ਜਪਿ ਨਾਲਾ  

Amriṯ nām cẖalai jap nālā.  

Only meditation on the Ambrosial Naam, the Name of the Lord, will go along with you.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਪਿ = ਜਪਿਆ ਕਰ।
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ।


ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥  

Nānak jācẖai sanṯ ravālā. ||2||32||38||  

Nanak begs for the dust of the Saints. ||2||32||38||  

ਨਾਨਕੁ ਜਾਚੈ = ਨਾਨਕ ਮੰਗਦਾ ਹੈ। ਸੰਤ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ ॥੨॥੩੨॥੩੮॥
ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਤਿਸੁ ਬਿਨੁ ਦੂਜਾ ਅਵਰੁ ਕੋਈ  

Ŧis bin ḏūjā avar na ko▫ī.  

Without Him, there is no other at all.  

xxx
ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ)।


ਆਪੇ ਥੰਮੈ ਸਚਾ ਸੋਈ ॥੧॥  

Āpe thammai sacẖā so▫ī. ||1||  

The True Lord Himself is our anchor. ||1||  

ਥੰਮੈ = ਸਹਾਰਾ ਦੇਂਦਾ ਹੈ। ਆਪੇ = ਆਪ ਹੀ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਈ = ਉਹ (ਪ੍ਰਭੂ) ਹੀ ॥੧॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ ॥੧॥


ਹਰਿ ਹਰਿ ਨਾਮੁ ਮੇਰਾ ਆਧਾਰੁ  

Har har nām merā āḏẖār.  

The Name of the Lord, Har, Har, is our only support.  

ਆਧਾਰੁ = ਆਸਰਾ।
ਉਸ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੈ,


ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ  

Karaṇ kāraṇ samrath apār. ||1|| rahā▫o.  

The Creator, the Cause of causes, is All-powerful and Infinite. ||1||Pause||  

ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਵਾਲਾ। ਅਪਾਰੁ = ਬੇਅੰਤ ॥੧॥
ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ॥


ਸਭ ਰੋਗ ਮਿਟਾਵੇ ਨਵਾ ਨਿਰੋਆ  

Sabẖ rog mitāve navā niro▫ā.  

He has eradicated all illness, and healed me.  

ਨਿਰੋਆ = ਨਿ-ਰੋਗ, ਰੋਗ-ਰਹਿਤ।
ਉਸ ਮਨੁੱਖ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ,


ਨਾਨਕ ਰਖਾ ਆਪੇ ਹੋਆ ॥੨॥੩੩॥੩੯॥  

Nānak rakẖā āpe ho▫ā. ||2||33||39||  

O Nanak, He Himself has become my Savior. ||2||33||39||  

ਰਖਾ = ਰਾਖਾ ॥੨॥੩੩॥੩੯॥
ਹੇ ਨਾਨਕ! ਜਿਸ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ ॥੨॥੩੩॥੩੯॥


        


© SriGranth.org, a Sri Guru Granth Sahib resource, all rights reserved.
See Acknowledgements & Credits