Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥  

Har cẖaraṇ gahe Nānak sarṇā▫e. ||4||22||28||  

Grasping the Lord's Feet, O Nanak, we enter His Sanctuary. ||4||22||28||  

ਗਹੇ = ਫੜੇ ॥੪॥੨੨॥੨੮॥
ਹੇ ਨਾਨਕ! ਜਿਸ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਦੀਨੁ ਛਡਾਇ ਦੁਨੀ ਜੋ ਲਾਏ  

Ḏīn cẖẖadā▫e ḏunī jo lā▫e.  

One who withdraws from God's Path, and attaches himself to the world,  

ਦੀਨੁ = ਧਰਮ, ਨਾਮ-ਧਨ। ਦੁਨੀ = ਦੁਨੀਆ ਵਾਲੇ ਪਾਸੇ। ਜੋ = ਜਿਸ ਮਨੁੱਖ ਨੂੰ। ਲਾਏ = (ਪਰਮਾਤਮਾ) ਲਾਂਦਾ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,


ਦੁਹੀ ਸਰਾਈ ਖੁਨਾਮੀ ਕਹਾਏ ॥੧॥  

Ḏuhī sarā▫ī kẖunāmī kahā▫e. ||1||  

is known as a sinner in both worlds. ||1||  

ਦੁਹੀ ਸਰਾਈ = ਦੋਹਾਂ ਲੋਕਾਂ ਵਿਚ। ਖੁਨਾਮੀ = ਗੁਨਹਗਾਰ, ਅਪਰਾਧੀ। ਕਹਾਏ = ਅਖਵਾਂਦਾ ਹੈ ॥੧॥
ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥


ਜੋ ਤਿਸੁ ਭਾਵੈ ਸੋ ਪਰਵਾਣੁ  

Jo ṯis bẖāvai so parvāṇ.  

He alone is approved, who pleases the Lord.  

ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ।
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)


ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ  

Āpṇī kuḏraṯ āpe jāṇ. ||1|| rahā▫o.  

Only He Himself knows His creative omnipotence. ||1||Pause||  

ਜਾਣੁ = ਜਾਣੂ, ਜਾਣਨ ਵਾਲਾ ॥੧॥
ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ॥


ਸਚਾ ਧਰਮੁ ਪੁੰਨੁ ਭਲਾ ਕਰਾਏ  

Sacẖā ḏẖaram punn bẖalā karā▫e.  

One who practices truth, righteous living, charity and good deeds,  

ਸਚਾ = ਸਦਾ ਕਾਇਮ ਰਹਿਣ ਵਾਲਾ। ਭਲਾ = ਭਲਾ ਕੰਮ।
(ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,


ਦੀਨ ਕੈ ਤੋਸੈ ਦੁਨੀ ਜਾਏ ॥੨॥  

Ḏīn kai ṯosai ḏunī na jā▫e. ||2||  

has the supplies for God's Path. Worldly success shall not fail him. ||2||  

ਦੀਨ ਕੈ ਤੋਸੈ = ਨਾਮ-ਧਨ ਇਕੱਠੇ ਕਰਨ ਨਾਲ। ਨ ਜਾਏ = ਨਹੀਂ ਵਿਗੜਦਾ ॥੨॥
ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥


ਸਰਬ ਨਿਰੰਤਰਿ ਏਕੋ ਜਾਗੈ  

Sarab niranṯar eko jāgai.  

Within and among all, the One Lord is awake.  

ਸਰਬ ਨਿਰੰਤਰਿ = ਸਭਨਾਂ ਦੇ ਅੰਦਰ ਇਕ-ਰਸ {ਅੰਤਰੁ = ਵਿੱਥ}। ਏਕੋ = ਇਕ ਪਰਮਾਤਮਾ ਹੀ।
(ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,


ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥  

Jiṯ jiṯ lā▫i▫ā ṯiṯ ṯiṯ ko lāgai. ||3||  

As He attaches us, so are we attached. ||3||  

ਜਿਤੁ = ਜਿਸ ਪਾਸੇ। ਕੋ = ਕੋਈ ॥੩॥
ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥


ਅਗਮ ਅਗੋਚਰੁ ਸਚੁ ਸਾਹਿਬੁ ਮੇਰਾ  

Agam agocẖar sacẖ sāhib merā.  

You are inaccessible and unfathomable, O my True Lord and Master.  

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੁ = ਸਦਾ-ਥਿਰ ਰਹਿਣ ਵਾਲਾ।
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।


ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥  

Nānak bolai bolā▫i▫ā ṯerā. ||4||23||29||  

Nanak speaks as You inspire him to speak. ||4||23||29||  

xxx॥੪॥੨੩॥੨੯॥
(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਪ੍ਰਾਤਹਕਾਲਿ ਹਰਿ ਨਾਮੁ ਉਚਾਰੀ  

Parāṯėhkāl har nām ucẖārī.  

In the early hours of the morning, I chant the Lord's Name.  

ਕਾਲਿ = ਸਮੇ ਵਿਚ। ਪ੍ਰਾਤਹ = ਪ੍ਰਭਾਤ, ਸਵੇਰ। ਪ੍ਰਾਤਹ ਕਾਲਿ = ਅੰਮ੍ਰਿਤ ਵੇਲੇ। ਉਚਾਰੀ = ਉਚਾਰਿ, ਉਚਾਰਿਆ ਕਰ।
ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,


ਈਤ ਊਤ ਕੀ ਓਟ ਸਵਾਰੀ ॥੧॥  

Īṯ ūṯ kī ot savārī. ||1||  

I have fashioned a shelter for myself, hear and hereafter. ||1||  

ਈਤ ਊਤ ਕੀ = ਇਸ ਲੋਕ ਤੇ ਪਰਲੋਕ ਦੀ। ਓਟ = ਆਸਰਾ। ਸਵਾਰੀ = ਸਵਾਰਿ, ਸੋਹਣਾ ਬਣਾ ਲੈ ॥੧॥
(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥


ਸਦਾ ਸਦਾ ਜਪੀਐ ਹਰਿ ਨਾਮ  

Saḏā saḏā japī▫ai har nām.  

Forever and ever, I chant the Lord's Name,  

ਜਪੀਐ = ਜਪਣਾ ਚਾਹੀਦਾ ਹੈ।
ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।


ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ  

Pūran hovėh man ke kām. ||1|| rahā▫o.  

and the desires of my mind are fulfilled. ||1||Pause||  

ਹੋਵਹਿ = ਹੋ ਜਾਂਦੇ ਹਨ। ਮਨ ਕੇ ਕਾਮ = ਮਨ ਦੇ ਕਲਪੇ ਹੋਏ ਕੰਮ ॥੧॥
(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ॥


ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ  

Parabẖ abẖināsī raiṇ ḏin gā▫o.  

Sing the Praises of the Eternal, Imperishable Lord God, night and day.  

ਅਬਿਨਾਸੀ = ਨਾਸ-ਰਹਿਤ। ਰੈਣਿ = ਰਾਤ। ਗਾਉ = ਗਾਇਆ ਕਰ।
ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤ-ਸਾਲਾਹ ਦੇ ਗੀਤ) ਗਾਇਆ ਕਰ।


ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥  

Jīvaṯ maraṯ nihcẖal pāvahi thā▫o. ||2||  

In life, and in death, you shall find your eternal, unchanging home. ||2||  

ਜੀਵਤ ਮਰਤ = ਦੁਨੀਆ ਦੀ ਕਾਰ ਕਰਦਿਆਂ, ਨਿਰਮੋਹ ਰਿਹਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੨॥
(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥


ਸੋ ਸਾਹੁ ਸੇਵਿ ਜਿਤੁ ਤੋਟਿ ਆਵੈ  

So sāhu sev jiṯ ṯot na āvai.  

So serve the Sovereign Lord, and you shall never lack anything.  

ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਸੇਵਿ = ਸਰਨ ਪਿਆ ਰਹੁ। ਜਿਤੁ = ਜਿਸ (ਧਨ) ਵਿਚ। ਤੋਟਿ = ਘਾਟਾ।
ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।


ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥  

Kẖāṯ kẖarcẖaṯ sukẖ anaḏ vihāvai. ||3||  

While eating and consuming, you shall pass your life in peace. ||3||  

ਖਾਤ ਖਰਚਤ = ਵਰਤਦਿਆਂ ਤੇ ਵੰਡਦਿਆਂ। ਸੁਖਿ = ਸੁਖ ਵਿਚ। ਵਿਹਾਵੈ = ਉਮਰ ਬੀਤਦੀ ਹੈ ॥੩॥
ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥


ਜਗਜੀਵਨ ਪੁਰਖੁ ਸਾਧਸੰਗਿ ਪਾਇਆ  

Jagjīvan purakẖ sāḏẖsang pā▫i▫ā.  

O Life of the World, O Primal Being, I have found the Saadh Sangat, the Company of the Holy.  

ਪੁਰਖੁ = ਸਰਬ-ਵਿਆਪਕ ਪ੍ਰਭੂ। ਸੰਗਿ = ਸੰਗਤ ਵਿਚ।
ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,


ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥  

Gur parsāḏ Nānak nām ḏẖi▫ā▫i▫ā. ||4||24||30||  

By Guru's Grace, O Nanak, I meditate on the Naam, the Name of the Lord. ||4||24||30||  

ਪ੍ਰਸਾਦਿ = ਕਿਰਪਾ ਨਾਲ ॥੪॥੨੪॥੩੦॥
ਹੇ ਨਾਨਕ! ਜਿਸ ਨੇ ਸਾਧ ਸੰਗਤ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਗੁਰ ਪੂਰੇ ਜਬ ਭਏ ਦਇਆਲ  

Gur pūre jab bẖa▫e ḏa▫i▫āl.  

When the Perfect Guru becomes merciful,  

ਦਇਆਲ = ਦਇਆਵਾਨ।
ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,


ਦੁਖ ਬਿਨਸੇ ਪੂਰਨ ਭਈ ਘਾਲ ॥੧॥  

Ḏukẖ binse pūran bẖa▫ī gẖāl. ||1||  

my pains are taken away, and my works are perfectly completed. ||1||  

ਬਿਨਸੇ = ਨਾਸ ਹੋ ਜਾਂਦੇ ਹਨ। ਪੂਰਨ = ਸਫਲ। ਘਾਲ = (ਸੇਵਾ-ਭਗਤੀ ਦੀ) ਮੇਹਨਤ ॥੧॥
(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥


ਪੇਖਿ ਪੇਖਿ ਜੀਵਾ ਦਰਸੁ ਤੁਮ੍ਹ੍ਹਾਰਾ  

Pekẖ pekẖ jīvā ḏaras ṯumĥārā.  

Gazing upon, beholding the Blessed Vision of Your Darshan, I live;  

ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ।
ਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ,


ਚਰਣ ਕਮਲ ਜਾਈ ਬਲਿਹਾਰਾ  

Cẖaraṇ kamal jā▫ī balihārā.  

I am a sacrifice to Your Lotus Feet.  

ਜਾਈ = ਜਾਈਂ, ਮੈਂ ਜਾਵਾਂ। ਬਲਿਹਾਰਾ = ਸਦਕੇ, ਕੁਰਬਾਨ।
ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ।


ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ  

Ŧujẖ bin ṯẖākur kavan hamārā. ||1|| rahā▫o.  

Without You, O my Lord and Master, who belongs to me? ||1||Pause||  

ਠਾਕੁਰ = ਹੇ ਮਾਲਕ! ॥੧॥
ਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ॥


ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ  

Sāḏẖsangaṯ si▫o parīṯ baṇ ā▫ī.  

I have fallen in love with the Saadh Sangat, the Company of the Holy,  

ਸਿਉ = ਨਾਲ।
ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤ ਨਾਲ ਬਣ ਜਾਂਦਾ ਹੈ,


ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥  

Pūrab karam likẖaṯ ḏẖur pā▫ī. ||2||  

by the karma of my past actions and my pre-ordained destiny. ||2||  

ਪੂਰਬ ਕਰਮਿ = ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਦਰਗਾਹ ਤੋਂ ॥੨॥
ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥


ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ  

Jap har har nām acẖraj parṯāp.  

Chant the Name of the Lord, Har, Har; how wondrous is His glory!  

ਅਚਰਜੁ = ਹੈਰਾਨ ਕਰਨ ਵਾਲਾ। ਪਰਤਾਪ = ਤੇਜ।
ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ,


ਜਾਲਿ ਸਾਕਹਿ ਤੀਨੇ ਤਾਪ ॥੩॥  

Jāl na sākėh ṯīne ṯāp. ||3||  

The three types of illness cannot consume it. ||3||  

ਜਾਲਿ ਨ ਸਾਕਹਿ = ਸਾੜ ਨਹੀਂ ਸਕਣਗੇ। ਤੀਨੇ ਤਾਪ = ਆਧਿ, ਬਿਆਧਿ, ਉਪਾਧਿ (ਇਹ ਤਿੰਨ ਹੀ ਤਾਪ) ॥੩॥
ਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥


ਨਿਮਖ ਬਿਸਰਹਿ ਹਰਿ ਚਰਣ ਤੁਮ੍ਹ੍ਹਾਰੇ  

Nimakẖ na bisrahi har cẖaraṇ ṯumĥāre.  

May I never forget, even for an instant, the Lord's Feet.  

ਨਿਮਖ = ਅੱਖ ਝਮਕਣ ਜਿਤਨਾ ਸਮਾ। ਹਰਿ = ਹੇ ਹਰੀ!
ਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ।


ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥  

Nānak māgai ḏān pi▫āre. ||4||25||31||  

Nanak begs for this gift, O my Beloved. ||4||25||31||  

ਨਾਨਕੁ ਮਾਗੈ = ਨਾਨਕ ਮੰਗਦਾ ਹੈ ॥੪॥੨੫॥੩੧॥
ਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਸੇ ਸੰਜੋਗ ਕਰਹੁ ਮੇਰੇ ਪਿਆਰੇ  

Se sanjog karahu mere pi▫āre.  

May there be such an auspicious time, O my Beloved,  

ਸੇ = ਉਹ {ਬਹੁ-ਵਚਨ}। ਸੰਜੋਗ = ਸ਼ੁਭ ਲਗਨ, ਚੰਗਾ ਢੋ।
ਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,


ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥  

Jiṯ rasnā har nām ucẖāre. ||1||  

when, with my tongue, I may chant the Lord's Name||1||  

ਜਿਤੁ = ਜਿਸ (ਢੋ) ਦੇ ਕਾਰਨ। ਰਸਨਾ = ਜੀਭ ॥੧॥
ਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥


ਸੁਣਿ ਬੇਨਤੀ ਪ੍ਰਭ ਦੀਨ ਦਇਆਲਾ  

Suṇ benṯī parabẖ ḏīn ḏa▫i▫ālā.  

Hear my prayer, O God, O Merciful to the meek.  

ਪ੍ਰਭ = ਹੇ ਪ੍ਰਭੂ!
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,


ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ  

Sāḏẖ gāvahi guṇ saḏā rasālā. ||1|| rahā▫o.  

The Holy Saints ever sing the Glorious Praises of the Lord, the Source of Nectar. ||1||Pause||  

ਗਾਵਹਿ = ਗਾਂਦੇ ਹਨ। ਰਸਾਲਾ = ਰਸ-ਭਰੇ ॥੧॥
(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ॥


ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ  

Jīvan rūp simraṇ parabẖ ṯerā.  

Your meditation and remembrance is life-giving, God.  

xxx
ਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।


ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥  

Jis kirpā karahi basėh ṯis nerā. ||2||  

You dwell near those upon whom You show mercy. ||2||  

ਬਸਹਿ = ਤੂੰ ਵੱਸਦਾ ਹੈਂ। ਨੇਰਾ = ਨੇੜੇ, ਹਿਰਦੇ ਵਿਚ ॥੨॥
ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥


ਜਨ ਕੀ ਭੂਖ ਤੇਰਾ ਨਾਮੁ ਅਹਾਰੁ  

Jan kī bẖūkẖ ṯerā nām ahār.  

Your Name is the food to satisfy the hunger of Your humble servants.  

ਆਹਾਰੁ = ਖ਼ੁਰਾਕ।
ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।


ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥  

Ŧūʼn ḏāṯā parabẖ ḏevaṇhār. ||3||  

You are the Great Giver, O Lord God. ||3||  

xxx॥੩॥
ਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥


ਰਾਮ ਰਮਤ ਸੰਤਨ ਸੁਖੁ ਮਾਨਾ  

Rām ramaṯ sanṯan sukẖ mānā.  

The Saints take pleasure in repeating the Lord's Name.  

ਰਮਤ = ਸਿਮਰਦਿਆਂ।
ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,


ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥  

Nānak ḏevanhār sujānā. ||4||26||32||  

O Nanak, the Lord, the Great Giver, is All-knowing. ||4||26||32||  

ਸੁਜਾਨਾ = ਸਿਆਣਾ ॥੪॥੨੬॥੩੨॥
ਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥


ਸੂਹੀ ਮਹਲਾ  

Sūhī mėhlā 5.  

Soohee, Fifth Mehl:  

xxx
xxx


ਬਹਤੀ ਜਾਤ ਕਦੇ ਦ੍ਰਿਸਟਿ ਧਾਰਤ  

Bahṯī jāṯ kaḏe ḏarisat na ḏẖāraṯ.  

Your life is slipping away, but you never even notice.  

ਬਹਤੀ ਜਾਤ = (ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ। ਦ੍ਰਿਸਟਿ = ਨਿਗਾਹ, ਧਿਆਨ।
(ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।


ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥  

Mithi▫ā moh banḏẖėh niṯ pāracẖ. ||1||  

You are constantly entangled in false attachments and conflicts. ||1||  

ਮਿਥਿਆ = ਨਾਸਵੰਤ। ਪਾਰਚ = ਪਾਰਚੇ, ਕੱਪੜੇ, ਬਾਨ੍ਹਣੂ। ਮਿਥਿਆ ਮੋਹ ਪਾਰਚ = ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ। ਬੰਧਹਿ = ਤੂੰ ਬੰਨ੍ਹਦਾ ਹੈਂ ॥੧॥
ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥


ਮਾਧਵੇ ਭਜੁ ਦਿਨ ਨਿਤ ਰੈਣੀ  

Māḏẖve bẖaj ḏin niṯ raiṇī.  

Meditate, vibrate constantly, day and night, on the Lord.  

ਮਾਧਵੇ = {मा-धव। ਮਾਇਆ ਦਾ ਪਤੀ} ਪਰਮਾਤਮਾ ਨੂੰ। ਭਜੁ = ਸਿਮਰਦਾ ਰਹੁ। ਰੈਣੀ = ਰਾਤ।
ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।


ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ  

Janam paḏārath jīṯ har sarṇī. ||1|| rahā▫o.  

You shall be victorious in this priceless human life, in the Protection of the Lord's Sanctuary. ||1||Pause||  

ਜੀਤਿ = ਜਿੱਤ ਲੈ ॥੧॥
ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ॥


ਕਰਤ ਬਿਕਾਰ ਦੋਊ ਕਰ ਝਾਰਤ  

Karaṯ bikār ḏo▫ū kar jẖāraṯ.  

You eagerly commit sins and practice corruption,  

ਦੋਊ ਕਰ = ਦੋਵੇਂ ਹੱਥ। ਦੋਊ ਕਰ ਝਾਰਤ = ਦੋਵੇਂ ਹੱਥ ਝਾੜਦਿਆਂ, ਦੋਵੇਂ ਹੱਥ ਥੋ ਕੇ, ਅੱਗਾ ਪਿੱਛਾ ਸੋਚਣ ਤੋਂ ਬਿਨਾ।
ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,


ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥  

Rām raṯan riḏ ṯil nahī ḏẖāraṯ. ||2||  

but you do not enshrine the jewel of the Lord's Name within your heart, even for an instant. ||2||  

ਰਿਦ = ਹਿਰਦੇ ਵਿਚ। ਤਿਲੁ = ਰਤਾ ਭਰ ਸਮੇ ਲਈ ॥੨॥
ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥


ਭਰਣ ਪੋਖਣ ਸੰਗਿ ਅਉਧ ਬਿਹਾਣੀ  

Bẖaraṇ pokẖaṇ sang a▫oḏẖ bihāṇī.  

Feeding and pampering your body, your life is passing away,  

ਭਰਣ ਪੋਖਣ = ਪਾਲਣ ਪੋਸਣ। ਸੰਗਿ = ਨਾਲ। ਅਉਧ = ਉਮਰ।
(ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits