Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੂਹੀ ਮਹਲਾ  

Sūhī mėhlā 5.  

xxx
xxx


ਰਹਣੁ ਪਾਵਹਿ ਸੁਰਿ ਨਰ ਦੇਵਾ  

Rahaṇ na pāvahi sur nar ḏevā.  

ਰਹਣੁ = ਸਦਾ ਦਾ ਟਿਕਾਣਾ। ਨ ਪਾਵਹਿ = ਨਹੀਂ ਹਾਸਲ ਕਰ ਸਕਦੇ। ਸੁਰਿ ਨਰ = ਦੈਵੀ ਮਨੁੱਖ। ਦੇਵਾ = ਦੇਵਤੇ।
(ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾਉਣ ਵਾਲੇ ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।


ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥  

Ūṯẖ siḏẖāre kar mun jan sevā. ||1||  

ਊਠਿ ਸਿਧਾਰੇ = ਉੱਠ ਕੇ ਤੁਰ ਪਏ। ਕਰਿ = ਕਰ ਕੇ ॥੧॥
(ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ ॥੧॥


ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ  

Jīvaṯ pekẖe jinĥī har har ḏẖi▫ā▫i▫ā.  

ਜੀਵਤ = ਜੀਊਂਦੇ, ਆਤਮਕ ਜੀਵਨ ਵਾਲੇ। ਪੇਖੇ = ਵੇਖੇ ਹਨ।
ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ।


ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ  

Sāḏẖsang ṯinĥī ḏarsan pā▫i▫ā. ||1|| rahā▫o.  

ਸੰਗਿ = ਸੰਗਤ ਵਿਚ। ਤਿਨ੍ਹ੍ਹੀ = ਉਹਨਾਂ ਨੇ ਹੀ ॥੧॥
ਉਹਨਾਂ ਨੇ ਹੀ ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ ॥੧॥ ਰਹਾਉ॥


ਬਾਦਿਸਾਹ ਸਾਹ ਵਾਪਾਰੀ ਮਰਨਾ  

Bāḏisāh sāh vāpārī marnā.  

ਸਾਹ = ਸ਼ਾਹ।
ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ।


ਜੋ ਦੀਸੈ ਸੋ ਕਾਲਹਿ ਖਰਨਾ ॥੨॥  

Jo ḏīsai so kālėh kẖarnā. ||2||  

ਦੀਸੈ = ਦਿੱਸਦਾ ਹੈ। ਸੋ = ਉਸ ਨੂੰ। ਕਾਲਹਿ = ਕਾਲ ਨੇ। ਖਰਨਾ = ਲੈ ਜਾਣਾ ਹੈ ॥੨॥
ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ॥੨॥


ਕੂੜੈ ਮੋਹਿ ਲਪਟਿ ਲਪਟਾਨਾ  

Kūrhai mohi lapat laptānā.  

ਮੋਹਿ = ਮੋਹਿ ਵਿਚ।
ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ,


ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥  

Cẖẖod cẖali▫ā ṯā fir pacẖẖuṯānā. ||3||  

ਛੋਡਿ = ਛੱਡ ਕੇ ॥੩॥
ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ ॥੩॥


ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ  

Kirpā niḏẖān Nānak ka▫o karahu ḏāṯ.  

ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ!
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! (ਮੈਨੂੰ) ਨਾਨਕ ਨੂੰ (ਇਹ) ਦਾਤ ਦੇਹ (ਕਿ)


ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥  

Nām ṯerā japī ḏin rāṯ. ||4||8||14||  

ਜਪੀ = ਜਪੀਂ, ਮੈਂ ਜਪਦਾ ਰਹਾਂ ॥੪॥੮॥੧੪॥
ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ ॥੪॥੮॥੧੪॥


ਸੂਹੀ ਮਹਲਾ  

Sūhī mėhlā 5.  

xxx
xxx


ਘਟ ਘਟ ਅੰਤਰਿ ਤੁਮਹਿ ਬਸਾਰੇ  

Gẖat gẖat anṯar ṯumėh basāre.  

ਘਟ = ਸਰੀਰ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੁਮ ਹੀ, ਤੂੰ ਹੀ। ਬਸਾਰੇ = ਵੱਸ ਰਿਹਾ ਹੈਂ।
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ,


ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥  

Sagal samagrī sūṯ ṯumāre. ||1||  

ਸਗਲ ਸਮਗ੍ਰੀ = ਸਾਰੀਆਂ ਚੀਜ਼ਾਂ। ਸੂਤਿ = ਧਾਗੇ ਵਿਚ ॥੧॥
(ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ ॥੧॥


ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ  

Ŧūʼn parīṯam ṯūʼn parān aḏẖāre.  

ਪ੍ਰਾਨ ਅਧਾਰੇ = ਜਿੰਦ ਦਾ ਆਸਰਾ।
ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ।


ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ  

Ŧum hī pekẖ pekẖ man bigsāre. ||1|| rahā▫o.  

ਪੇਖਿ = ਵੇਖ ਕੇ। ਬਿਗਸਾਰੇ = ਖਿੜਦਾ ਹੈ ॥੧॥
ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ ॥੧॥ ਰਹਾਉ॥


ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ  

Anik jon bẖaram bẖaram bẖaram hāre.  

ਭ੍ਰਮਿ = ਭਟਕ ਕੇ। ਹਾਰੇ = ਥੱਕ ਜਾਂਦੇ ਹਨ।
ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ।


ਓਟ ਗਹੀ ਅਬ ਸਾਧ ਸੰਗਾਰੇ ॥੨॥  

Ot gahī ab sāḏẖ sangāre. ||2||  

ਗਹੀ = ਫੜੀ। ਅਬ = ਹੁਣ, ਮਨੁੱਖਾ ਜਨਮ ਵਿਚ ॥੨॥
ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤ ਦਾ ਆਸਰਾ ਲੈਂਦੇ ਹਨ ॥੨॥


ਅਗਮ ਅਗੋਚਰੁ ਅਲਖ ਅਪਾਰੇ  

Agam agocẖar alakẖ apāre.  

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਅਪਾਰੇ = ਬੇਅੰਤ।
(ਪਰਮਾਤਮਾ) ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ,


ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥  

Nānak simrai ḏin raināre. ||3||9||15||  

ਨਾਨਕ ਸਿਮਰੈ = ਨਾਨਕ ਸਿਮਰਦਾ ਹੈ। ਰੈਨਾਰੇ = ਰਾਤ ॥੩॥੯॥੧੫॥
(ਸਾਧ ਸੰਗਤ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ॥੩॥੯॥੧੫॥


ਸੂਹੀ ਮਹਲਾ  

Sūhī mėhlā 5.  

xxx
xxx


ਕਵਨ ਕਾਜ ਮਾਇਆ ਵਡਿਆਈ  

Kavan kāj mā▫i▫ā vadi▫ā▫ī.  

ਕਵਨ ਕਾਜ = ਕਿਸ ਕੰਮ?
ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ,


ਜਾ ਕਉ ਬਿਨਸਤ ਬਾਰ ਕਾਈ ॥੧॥  

Jā ka▫o binsaṯ bār na kā▫ī. ||1||  

ਕਉ = ਜਿਸ (ਮਾਇਆ) ਨੂੰ। ਬਾਰ = ਦੇਰ। ਕਾਈ ਬਾਰ = ਕੋਈ ਭੀ ਦੇਰ ॥੧॥
ਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥


ਇਹੁ ਸੁਪਨਾ ਸੋਵਤ ਨਹੀ ਜਾਨੈ  

Ih supnā sovaṯ nahī jānai.  

ਜਾਨੈ = ਜਾਣਦਾ, ਸਮਝਦਾ।
ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ।


ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ  

Acẖeṯ bivasthā mėh laptānai. ||1|| rahā▫o.  

ਅਚੇਤ = ਗ਼ਾਫ਼ਲ। ਬਿਵਸਥਾ = ਹਾਲਤ। ਲਪਟਾਨੈ = ਚੰਬੜਿਆ ਰਹਿੰਦਾ ਹੈ ॥੧॥
ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ॥੧॥ ਰਹਾਉ॥


ਮਹਾ ਮੋਹਿ ਮੋਹਿਓ ਗਾਵਾਰਾ  

Mahā mohi mohi▫o gāvārā.  

ਮੋਹਿ = ਮੋਹ ਵਿਚ। ਮੋਹਿਓ = ਮੋਹਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਗਾਵਾਰਾ = ਮੂਰਖ।
ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ,


ਪੇਖਤ ਪੇਖਤ ਊਠਿ ਸਿਧਾਰਾ ॥੨॥  

Pekẖaṯ pekẖaṯ ūṯẖ siḏẖārā. ||2||  

ਸਿਧਾਰਾ = ਤੁਰ ਪੈਂਦਾ ਹੈ ॥੨॥
ਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ ॥੨॥


ਊਚ ਤੇ ਊਚ ਤਾ ਕਾ ਦਰਬਾਰਾ  

Ūcẖ ṯe ūcẖ ṯā kā ḏarbārā.  

ਤਾ ਕਾ = ਉਸ (ਪਰਮਾਤਮਾ) ਦਾ।
(ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ।


ਕਈ ਜੰਤ ਬਿਨਾਹਿ ਉਪਾਰਾ ॥੩॥  

Ka▫ī janṯ bināhi upārā. ||3||  

ਬਿਨਾਹਿ = ਨਾਸ ਕਰ ਕੇ। ਉਪਾਰਾ = ਪੈਦਾ ਕਰਦਾ ਹੈ ॥੩॥
ਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ ॥੩॥


ਦੂਸਰ ਹੋਆ ਨਾ ਕੋ ਹੋਈ  

Ḏūsar ho▫ā nā ko ho▫ī.  

ਕੋ = ਕੋਈ। ਹੋਈ = ਹੋਵੇਗਾ।
ਜਿਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ,


ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥  

Jap Nānak parabẖ eko so▫ī. ||4||10||16||  

xxx॥੪॥੧੦॥੧੬॥
ਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ ॥੪॥੧੦॥੧੬॥


ਸੂਹੀ ਮਹਲਾ  

Sūhī mėhlā 5.  

xxx
xxx


ਸਿਮਰਿ ਸਿਮਰਿ ਤਾ ਕਉ ਹਉ ਜੀਵਾ  

Simar simar ṯā ka▫o ha▫o jīvā.  

ਤਾ ਕਉ = ਉਸ (ਪਰਮਾਤਮਾ ਦੇ ਨਾਮ) ਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
(ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।


ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥  

Cẖaraṇ kamal ṯere ḏẖo▫e ḏẖo▫e pīvā. ||1||  

ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥
ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ॥੧॥


ਸੋ ਹਰਿ ਮੇਰਾ ਅੰਤਰਜਾਮੀ  

So har merā anṯarjāmī.  

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ।


ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ  

Bẖagaṯ janā kai sang su▫āmī. ||1|| rahā▫o.  

ਕੈ ਸੰਗਿ = ਦੇ ਨਾਲ ॥੧॥
ਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ॥


ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ  

Suṇ suṇ amriṯ nām ḏẖi▫āvā.  

ਸੁਣਿ = ਸੁਣ ਕੇ। ਧਿਆਵਾ = ਧਿਆਵਾਂ।
ਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ,


ਆਠ ਪਹਰ ਤੇਰੇ ਗੁਣ ਗਾਵਾ ॥੨॥  

Āṯẖ pahar ṯere guṇ gāvā. ||2||  

ਗਾਵਾ = ਗਾਵਾਂ ॥੨॥
ਅੱਠੇ ਪਹਰ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ ॥੨॥


ਪੇਖਿ ਪੇਖਿ ਲੀਲਾ ਮਨਿ ਆਨੰਦਾ  

Pekẖ pekẖ līlā man ānanḏā.  

ਪੇਖਿ = ਵੇਖ ਕੇ। ਲੀਲਾ = ਕੌਤਕ, ਖੇਡ। ਮਨਿ = ਮਨ ਵਿਚ।
ਹੇ ਪ੍ਰਭੂ! ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ


ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥  

Guṇ apār parabẖ parmānanḏā. ||3||  

ਪ੍ਰਭ = ਹੇ ਪ੍ਰਭੂ! ਪਰਮਾਨੰਦਾ = ਪਰਮ ਆਨੰਦ ਦਾ ਮਾਲਕ ॥੩॥
ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ। ॥੩॥


ਜਾ ਕੈ ਸਿਮਰਨਿ ਕਛੁ ਭਉ ਬਿਆਪੈ  

Jā kai simran kacẖẖ bẖa▫o na bi▫āpai.  

ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਬਿਆਪੈ = ਜ਼ੋਰ ਪਾ ਸਕਦਾ।
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ,


ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥  

Saḏā saḏā Nānak har jāpai. ||4||11||17||  

ਜਾਪੈ = ਜਾਪਿ, ਜਪਿਆ ਕਰ ॥੪॥੧੧॥੧੭॥
ਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ॥੪॥੧੧॥੧੭॥


ਸੂਹੀ ਮਹਲਾ  

Sūhī mėhlā 5.  

xxx
xxx


ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ  

Gur kai bacẖan riḏai ḏẖi▫ān ḏẖārī.  

ਕੈ ਬਚਨਿ = ਦੇ ਬਚਨ ਦੀ ਰਾਹੀਂ। ਰਿਦੈ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਧਾਰਦਾ ਹਾਂ।
ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ,


ਰਸਨਾ ਜਾਪੁ ਜਪਉ ਬਨਵਾਰੀ ॥੧॥  

Rasnā jāp japa▫o banvārī. ||1||  

ਰਸਨਾ = ਜੀਭ (ਨਾਲ)। ਜਪਉ = ਜਪਉਂ, ਮੈਂ ਜਪਦਾ ਹਾਂ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ ॥੧॥
ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥


ਸਫਲ ਮੂਰਤਿ ਦਰਸਨ ਬਲਿਹਾਰੀ  

Safal mūraṯ ḏarsan balihārī.  

ਮੂਰਤਿ = ਹਸਤੀ, ਹੋਂਦ, ਸਰੂਪ। ਸਫਲ ਮੂਰਤਿ = (ਉਹ ਗੁਰੂ) ਜਿਸ ਦੀ ਹੋਂਦ ਮਨੁੱਖਾ ਜਨਮ ਦਾ ਫਲ ਦੇਣ ਵਾਲੀ ਹੈ। ਬਲਿਹਾਰੀ = ਸਦਕੇ।
ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ।


ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ  

Cẖaraṇ kamal man parāṇ aḏẖārī. ||1|| rahā▫o.  

ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਅਧਾਰੀ = ਆਸਰਾ ਬਣਾਂਦਾ ਹਾਂ ॥੧॥
ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ॥


ਸਾਧਸੰਗਿ ਜਨਮ ਮਰਣ ਨਿਵਾਰੀ  

Sāḏẖsang janam maraṇ nivārī.  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਨਿਵਾਰੀ = ਨਿਵਾਰੀਂ, ਮੈਂ ਦੂਰ ਕਰਦਾ ਹਾਂ।
ਗੁਰੂ ਦੀ ਸੰਗਤ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ,


ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥  

Amriṯ kathā suṇ karan aḏẖārī. ||2||  

ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ। ਕਰਨ ਅਧਾਰੀ = ਕੰਨਾਂ ਨੂੰ ਆਸਰਾ ਦੇਂਦਾ ਹਾਂ ॥੨॥
ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥


ਕਾਮ ਕ੍ਰੋਧ ਲੋਭ ਮੋਹ ਤਜਾਰੀ  

Kām kroḏẖ lobẖ moh ṯajārī.  

ਤਜਾਰੀ = ਤਿਆਗਦਾ ਹਾਂ।
(ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ।


ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥  

Ḏariṛ nām ḏān isnān sucẖārī. ||3||  

ਦ੍ਰਿੜੁ = (ਹਿਰਦੇ ਵਿਚ) ਪੱਕਾ ਟਿਕਾਣਾ। ਦਾਨੁ = ਦੂਜਿਆਂ ਦੀ ਸੇਵਾ। ਇਸਨਾਨੁ = ਪਵਿਤ੍ਰ ਆਚਰਨ। ਸੁਚਾਰੀ = ਚੰਗੀ ਜੀਵਨ-ਮਰਯਾਦਾ ॥੩॥
ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥


ਕਹੁ ਨਾਨਕ ਇਹੁ ਤਤੁ ਬੀਚਾਰੀ  

Kaho Nānak ih ṯaṯ bīcẖārī.  

ਨਾਨਕ = ਹੇ ਨਾਨਕ! ਤਤੁ = ਨਿਚੋੜ, ਅਸਲੀਅਤ।
ਨਾਨਕ ਆਖਦਾ ਹੈ ਕਿ (ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ,


ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥  

Rām nām jap pār uṯārī. ||4||12||18||  

ਜਪਿ = ਜਪ ਕੇ। ਉਤਾਰੀ = ਉਤਾਰਿ, ਲੰਘਾ ॥੪॥੧੨॥੧੮॥
ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥


ਸੂਹੀ ਮਹਲਾ  

Sūhī mėhlā 5.  

xxx
xxx


ਲੋਭਿ ਮੋਹਿ ਮਗਨ ਅਪਰਾਧੀ  

Lobẖ mohi magan aprāḏẖī.  

ਲੋਭਿ = ਲੋਭ ਵਿਚ। ਮੋਹਿ = ਮੋਹ ਵਿਚ। ਮਗਨ = ਡੁੱਬੇ ਹੋਏ, ਮਸਤ। ਅਪਰਾਧੀ = ਭੁੱਲਣਹਾਰ ਜੀਵ।
ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ।


        


© SriGranth.org, a Sri Guru Granth Sahib resource, all rights reserved.
See Acknowledgements & Credits