Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੂਹੀ ਮਹਲਾ ਘਰੁ  

सूही महला १ घरु ६  

Sūhī mėhlā 1 gẖar 6  

Soohee, First Mehl, Sixth House:  

ਸੂਹੀ ਪਹਿਲੀ ਪਾਤਿਸ਼ਾਹੀ।  

xxx
ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਬੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ  

उजलु कैहा चिलकणा घोटिम कालड़ी मसु ॥  

Ujal kaihā cẖilkaṇā gẖotim kālṛī mas.  

Bronze is bright and shiny, but when it is rubbed, its blackness appears.  

ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ।  

ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ।
ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)।


ਧੋਤਿਆ ਜੂਠਿ ਉਤਰੈ ਜੇ ਸਉ ਧੋਵਾ ਤਿਸੁ ॥੧॥  

धोतिआ जूठि न उतरै जे सउ धोवा तिसु ॥१॥  

Ḏẖoṯi▫ā jūṯẖ na uṯrai je sa▫o ḏẖovā ṯis. ||1||  

Washing it, its impurity is not removed, even if it is washed a hundred times. ||1||  

ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ।  

ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ ॥੧॥
ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥


ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ  

सजण सेई नालि मै चलदिआ नालि चलंन्हि ॥  

Sajaṇ se▫ī nāl mai cẖalḏi▫ā nāl cẖalaʼnniĥ.  

They alone are my friends, who travel along with me;  

ਕੇਵਲ ਉਹ ਹੀ ਮਿੱਤਰ ਹਨ, ਜੋ ਜਦ ਮੈਂ ਜਾਵਾਂ, ਮੇਰੇ ਸਾਥ ਜਾਣ,  

ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ।
ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ,


ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ  

जिथै लेखा मंगीऐ तिथै खड़े दिसंनि ॥१॥ रहाउ ॥  

Jithai lekẖā mangī▫ai ṯithai kẖaṛe ḏisann. ||1|| rahā▫o.  

and in that place, where the accounts are called for, they appear standing with me. ||1||Pause||  

ਅਤੇ ਓਥੇ ਖਲੋਤੇ ਦਿਸ ਆਉਂਦੇ ਹਨ, ਜਿਥੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਠਹਿਰਾਉ।  

ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ ॥੧॥
(ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ॥


ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ  

कोठे मंडप माड़ीआ पासहु चितवीआहा ॥  

Koṯẖe mandap māṛī▫ā pāshu cẖiṯvī▫āhā.  

There are houses, mansions and tall buildings, painted on all sides;  

ਸਾਰਿਆਂ ਪਾਸਿਆਂ ਤੋਂ ਚਿਤਰੇ ਹੋਏ ਮਕਾਨ, ਮੰਦਰਾਂ ਤੇ ਅਟਾਰੀਆਂ,  

ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ।
ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ,


ਢਠੀਆ ਕੰਮਿ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥  

ढठीआ कमि न आवन्ही विचहु सखणीआहा ॥२॥  

Dẖaṯẖī▫ā kamm na āvnĥī vicẖahu sakẖ▫ṇī▫āhā. ||2||  

but they are empty within, and they crumble like useless ruins. ||2||  

ਜੋ ਅੰਦਰੋਂ ਖਾਲੀ ਹਨ, ਉਹ ਢਹੇ ਹੋਏ ਅਤੇ ਨਿਕੰਮੇ ਖੰਡਰਾਤਾਂ ਦੀ ਤਰ੍ਹਾਂ ਹਨ।  

ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ ॥੨॥
ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥


ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ  

बगा बगे कपड़े तीरथ मंझि वसंन्हि ॥  

Bagā bage kapṛe ṯirath manjẖ vasaʼnniĥ.  

The herons in their white feathers dwell in the sacred shrines of pilgrimage.  

ਚਿੱਟੇ ਖੰਬਾਂ (ਪਰਾਂ) ਵਾਲੇ ਬਗਲੇ, ਯਾਤ੍ਰਾ ਅਸਥਾਨਾਂ ਵਿੱਚ ਰਹਿੰਦੇ ਹਨ।  

ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ।
ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ।


ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥  

घुटि घुटि जीआ खावणे बगे ना कहीअन्हि ॥३॥  

Gẖut gẖut jī▫ā kẖāvṇe bage nā kahī▫aniĥ. ||3||  

They tear apart and eat the living beings, and so they are not called white. ||3||  

ਚੀਰ ਪਾੜ ਕੇ ਉਹ ਪ੍ਰਾਣ-ਧਾਰੀਆਂ ਨੂੰ ਖਾ ਜਾਂਦੇ ਹਨ ਇਸ ਲਈ ਉਹ ਚਿੱਟੇ ਨਹੀਂ ਆਖੇ ਜਾਂਦੇ।  

ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ ॥੩॥
ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥


ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ  

सिमल रुखु सरीरु मै मैजन देखि भुलंन्हि ॥  

Simmal rukẖ sarīr mai maijan ḏekẖ bẖulaʼnniĥ.  

My body is like the simmal tree; seeing me, other people are fooled.  

ਮੇਰਾ ਜਿਸਮ ਸਿੰਬਲ ਦੇ ਬਿਰਛ ਵਰਗਾ ਹੈ। ਮੈਨੂੰ ਵੇਖ ਕੇ ਜੀਵ ਭੁੱਲ ਜਾਂਦੇ ਹਨ।  

ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ।
(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ,


ਸੇ ਫਲ ਕੰਮਿ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥  

से फल कमि न आवन्ही ते गुण मै तनि हंन्हि ॥४॥  

Se fal kamm na āvnĥī ṯe guṇ mai ṯan haʼnniĥ. ||4||  

Its fruits are useless - just like the qualities of my body. ||4||  

ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਉਸ ਦੇ ਲੱਛਣ ਹੀ ਮੇਰੇ ਜਿਸਮ ਵਿੱਚ ਹਨ।  

ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ ॥੪॥
(ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥


ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ  

अंधुलै भारु उठाइआ डूगर वाट बहुतु ॥  

Anḏẖulai bẖār uṯẖā▫i▫ā dūgar vāt bahuṯ.  

The blind man is carrying such a heavy load, and his journey through the mountains is so long.  

ਅੰਨ੍ਹਾ ਆਦਮੀ ਭਾਰਾ ਬੋਝ ਚੁੱਕੀ ਫਿਰਦਾ ਹੈ, ਅਤੇ ਪਹਾੜਾਂ ਦਾ ਰਸਤਾ ਲੰਮਾ ਹੈ।  

ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ।
ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ।


ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥  

अखी लोड़ी ना लहा हउ चड़ि लंघा कितु ॥५॥  

Akẖī loṛī nā lahā ha▫o cẖaṛ langẖā kiṯ. ||5||  

My eyes can see, but I cannot find the Way. How can I climb up and cross over the mountain? ||5||  

ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ, ਪਰ ਮੈਨੂੰ ਰਸਤਾ ਲੱਭਦਾ ਨਹੀਂ। ਮੈਂ ਕਿਸ ਤਰ੍ਹਾ ਪਹਾੜ ਉਤੇ ਚੜ੍ਹ ਕੇ ਪਾਰ ਜਾ ਸਕਦਾਫ਼ ਹਾਂ?  

ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ? ॥੫॥
ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ? ॥੫॥


ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ  

चाकरीआ चंगिआईआ अवर सिआणप कितु ॥  

Cẖākrī▫ā cẖang▫ā▫ī▫ā avar si▫āṇap kiṯ.  

What good does it do to serve, and be good, and be clever?  

ਨਾਮ ਦੇ ਬਾਝੋਂ ਹੋਰ ਨੌਕਰੀਆਂ ਨੇਕੀਆਂ ਅਤੇ ਅਕਲਮੰਦੀਆਂ ਕਿਹੜੇ ਕੰਮ ਹਨ?  

ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ?
ਹੇ ਨਾਨਕ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ।


ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥  

नानक नामु समालि तूं बधा छुटहि जितु ॥६॥१॥३॥  

Nānak nām samāl ṯūʼn baḏẖā cẖẖutėh jiṯ. ||6||1||3||  

O Nanak, contemplate the Naam, the Name of the Lord, and you shall be released from bondage. ||6||1||3||  

ਹੇ ਨਾਨਕ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਤੂੰ ਆਪਣੀਆਂ ਬੇੜੀਆਂ ਤੋਂ ਖਲਾਸੀ ਪਾ ਲਵੇਂਗਾ।  

ਜਿਤੁ = ਜਿਸ ਤਰ੍ਹਾਂ ॥੬॥੧॥੩॥
ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥


ਸੂਹੀ ਮਹਲਾ  

सूही महला १ ॥  

Sūhī mėhlā 1.  

Soohee, First Mehl:  

ਸੂਹੀ ਪਹਿਲੀ ਪਾਤਿਸ਼ਾਹੀ।  

xxx
xxx


ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ  

जप तप का बंधु बेड़ुला जितु लंघहि वहेला ॥  

Jap ṯap kā banḏẖ beṛulā jiṯ langẖėh vahelā.  

Build the raft of meditation and self-discipline, to carry you across the river.  

ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦੀ ਬੇੜੀ ਬਣਾ, ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ।  

ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ।
(ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ।


ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥  

ना सरवरु ना ऊछलै ऐसा पंथु सुहेला ॥१॥  

Nā sarvar nā ūcẖẖlai aisā panth suhelā. ||1||  

There will be no ocean, and no rising tides to stop you; this is how comfortable your path shall be. ||1||  

ਤੇਰਾ ਮਾਰਗ ਇਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਕਿ ਨਾਂ ਕੋਈ ਸਮੁੰਦਰ ਹੈ ਤੇ ਨਾਂ ਹੀ ਤੂਫਾਨ ਦੀਆਂ ਛੱਲਾ।  

ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ ॥੧॥
(ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ॥੧॥


ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ  

तेरा एको नामु मंजीठड़ा रता मेरा चोला सद रंग ढोला ॥१॥ रहाउ ॥  

Ŧerā eko nām manjīṯẖ▫ṛā raṯā merā cẖolā saḏ rang dẖolā. ||1|| rahā▫o.  

Your Name alone is the color, in which the robe of my body is dyed. This color is permanent, O my Beloved. ||1||Pause||  

ਕੇਵਲ ਤੇਰਾ ਨਾਮ ਹੀ ਮਜੀਠੀ ਹੈ, ਜਿਸ ਨਾਲ ਮੇਰਾ ਚੋਗਾ ਰੰਗਿਆ ਹੋਇਆ ਹੈ। ਮੇਰੇ ਪਿਆਰੇ ਪ੍ਰਭੂ! ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਠਹਿਰਾਉ।  

ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ! ॥੧॥
ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ ॥੧॥ ਰਹਾਉ॥


ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ  

साजन चले पिआरिआ किउ मेला होई ॥  

Sājan cẖale pi▫āri▫ā ki▫o melā ho▫ī.  

My beloved friends have departed; how will they meet the Lord?  

ਪਿਆਰੇ ਮਿੱਤਰ ਟੁਰ ਗਏ ਹਨ। ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ?  

ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ!
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ?


ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥  

जे गुण होवहि गंठड़ीऐ मेलेगा सोई ॥२॥  

Je guṇ hovėh ganṯẖ▫ṛī▫ai melegā so▫ī. ||2||  

If they have virtue in their pack, the Lord will unite them with Himself. ||2||  

ਜੇਕਰ ਉਨ੍ਹਾਂ ਦੀ ਗੰਢ ਵਿੱਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ।  

ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ ॥੨॥
(ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥


ਮਿਲਿਆ ਹੋਇ ਵੀਛੁੜੈ ਜੇ ਮਿਲਿਆ ਹੋਈ  

मिलिआ होइ न वीछुड़ै जे मिलिआ होई ॥  

Mili▫ā ho▫e na vīcẖẖuṛai je mili▫ā ho▫ī.  

Once united with Him, they will not be separated again, if they are truly united.  

ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਵੱਖਰਾ ਨਹੀਂ ਹੁੰਦਾ, ਜੇ ਕਰ ਉਸ ਦਾ ਅਸਲ ਵਿੱਚ ਮਿਲਾਪ ਹੋ ਗਿਆ ਹੋਵੇ।  

xxx
ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ।


ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥  

आवा गउणु निवारिआ है साचा सोई ॥३॥  

Āvā ga▫oṇ nivāri▫ā hai sācẖā so▫ī. ||3||  

The True Lord brings their comings and goings to an end. ||3||  

ਉਹ ਸੱਚਾ ਸੁਆਮੀ ਉਸ ਦੇ ਆਉਣੇ ਅਤੇ ਜਾਣੇ ਖ਼ਤਮ ਕਰ ਦਿੰਦਾ ਹੈ।  

ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ ॥੩॥
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ॥੩॥


ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ  

हउमै मारि निवारिआ सीता है चोला ॥  

Ha▫umai mār nivāri▫ā sīṯā hai cẖolā.  

One who subdues and eradicates egotism, sews the robe of devotion.  

ਜੇ ਆਪਣੀ ਹੰਗਤਾ ਨੂੰ ਖ਼ਤਮ ਕਰ ਕੇ ਮੇਟ ਦਿੰਦੀ ਹੈ, ਉਹ ਆਪਣੀ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਲਈ ਚੋਗਾ ਸਿਊਂ ਲੈਂਦੀ ਹੈ।  

ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ।
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ,


ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥  

गुर बचनी फलु पाइआ सह के अम्रित बोला ॥४॥  

Gur bacẖnī fal pā▫i▫ā sah ke amriṯ bolā. ||4||  

Following the Word of the Guru's Teachings, she receives the fruits of her reward, the Ambrosial Words of the Lord. ||4||  

ਗੁਰਾਂ ਦੇ ਉਪਦੇਸ਼ ਦੁਆਰਾ, ਉਹ ਪ੍ਰਭੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਮੇਵਾ ਪਰਾਪਤ ਕਰ ਲੈਂਦੀ ਹੈ।  

ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ ॥੪॥
ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ॥੪॥


ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ  

नानकु कहै सहेलीहो सहु खरा पिआरा ॥  

Nānak kahai sahelīho saho kẖarā pi▫ārā.  

Says Nanak, O soul-brides, our Husband Lord is so dear!  

ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ ਮੈਨੂੰ ਬਹੁਤ ਹੀ ਲਾਡਲਾ ਹੈ।  

ਖਰਾ = ਬਹੁਤ।
ਨਾਨਕ ਆਖਦਾ ਹੈ ਕਿ ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,


ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥  

हम सह केरीआ दासीआ साचा खसमु हमारा ॥५॥२॥४॥  

Ham sah kerī▫ā ḏāsī▫ā sācẖā kẖasam hamārā. ||5||2||4||  

We are the servants, the hand-maidens of the Lord; He is our True Lord and Master. ||5||2||4||  

ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ। ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ।  

ਕੇਰੀਆ = ਦੀਆਂ। ਸਾਚਾ = ਸਦਾ-ਥਿਰ ॥੫॥੨॥੪॥
(ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ॥੫॥੨॥੪॥


ਸੂਹੀ ਮਹਲਾ  

सूही महला १ ॥  

Sūhī mėhlā 1.  

Soohee, First Mehl:  

ਸੂਹੀ ਪਹਿਲੀ ਪਾਤਿਸ਼ਾਹੀ।  

xxx
xxx


ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ  

जिन कउ भांडै भाउ तिना सवारसी ॥  

Jin ka▫o bẖāʼndai bẖā▫o ṯinā savārasī.  

Those whose minds are filled with love of the Lord, are blessed and exalted.  

ਜਿਨ੍ਹਾ ਦੇ ਬਰਤਨ (ਮਨ) ਵਿੱਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ-ਜੀਵਨ ਬਖਸ਼ਦਾ ਹੈ।  

ਜਿਨ ਕਉ = ਜਿਨ੍ਹਾਂ (ਜੀਵਾਂ) ਨੂੰ। ਭਾਂਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਸਵਾਰਸੀ = ਸਵਾਰੇਗਾ, ਸੋਹਣਾ ਬਣਾਏਗਾ।
(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।


ਸੂਖੀ ਕਰੈ ਪਸਾਉ ਦੂਖ ਵਿਸਾਰਸੀ  

सूखी करै पसाउ दूख विसारसी ॥  

Sūkẖī karai pasā▫o ḏūkẖ visārasī.  

They are blessed with peace, and their pains are forgotten.  

ਉਹ ਉਨ੍ਹਾਂ ਨੂੰ ਠੰਢ ਚੈਨ ਦੀ ਦਾਤ ਦਿੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ।  

ਸੂਖੀ = ਸੁਖਾਂ ਦੀ। ਪਸਾਉ = ਪ੍ਰਸਾਦੁ, ਬਖ਼ਸ਼ਸ਼। ਵਿਸਾਰਸੀ = ਵਿਸਾਰ ਦੇਵੇਗਾ, ਭੁਲਾ ਦੇਂਦਾ ਹੈ।
ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ।


ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥  

सहसा मूले नाहि सरपर तारसी ॥१॥  

Sahsā mūle nāhi sarpar ṯārsī. ||1||  

He will undoubtedly, certainly save them. ||1||  

ਅਸਲੋਂ ਹੀ ਕੋਈ ਸੰਦੇਹ ਨਹੀਂ ਕਿ ਉਹ ਨਿਸਚਿਤ ਹੀ ਉਨ੍ਹਾਂ ਦਾ ਪਾਰ ਉਤਾਰਾ ਕਰ ਦੇਵੇਗਾ।  

ਸਹਸਾ = ਸਹਿਮ, ਸ਼ੱਕ। ਸਰਪਰ = ਜ਼ਰੂਰ ॥੧॥
ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥


ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ  

तिन्हा मिलिआ गुरु आइ जिन कउ लीखिआ ॥  

Ŧinĥā mili▫ā gur ā▫e jin ka▫o līkẖi▫ā.  

The Guru comes to meet those whose destiny is so pre-ordained.  

ਗੁਰੂ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਵਾਸਤੇ ਇਹੋ ਜਿਹੀ ਪ੍ਰਾਲਭਧ ਲਿਖੀ ਹੋਈ ਹੈ।  

ਲੀਖਿਆ = (ਬਖ਼ਸ਼ਸ਼ ਦਾ) ਲੇਖਾ।
ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ।


ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ  

अम्रितु हरि का नाउ देवै दीखिआ ॥  

Amriṯ har kā nā▫o ḏevai ḏīkẖi▫ā.  

He blesses them with the Teachings of the Ambrosial Name of the Lord.  

ਉਹ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ।  

ਦੀਖਿਆ = ਸਿੱਖਿਆ।
ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ।


ਚਾਲਹਿ ਸਤਿਗੁਰ ਭਾਇ ਭਵਹਿ ਭੀਖਿਆ ॥੨॥  

चालहि सतिगुर भाइ भवहि न भीखिआ ॥२॥  

Cẖālėh saṯgur bẖā▫e bẖavėh na bẖīkẖi▫ā. ||2||  

Those who walk in the Will of the True Guru, never wander begging. ||2||  

ਜੇ ਸੱਚੇ ਗੁਰਾਂ ਦੇ ਭਾਣੇ ਅੰਦਰ ਟੁਰਦੇ ਹਨ, ਉਹ ਕਦਾਚਿਤ ਮੰਗਦੇ ਪਿੰਨਦੇ ਨਹੀਂ ਫਿਰਦੇ।  

ਸਤਿਗੁਰ ਭਾਇ = ਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ। ਭੀਖਿਆ = ਭਿੱਖਿਆ ਵਾਸਤੇ ॥੨॥
ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ॥੨॥


ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ  

जा कउ महलु हजूरि दूजे निवै किसु ॥  

Jā ka▫o mahal hajūr ḏūje nivai kis.  

And one who lives in the Mansion of the Lord's Presence, why should he bow down to any other?  

ਜੇ ਆਪਣੇ ਸਾਹਿਬ ਦੇ ਮੰਦਰ ਦੇ ਨੇੜੇ ਵਸਦਾ ਹੈ, ਉਹ ਹੋਰਸ ਕਿਸੇ ਨੂੰ ਕਿਉਂ ਨਕਸਕਾਰ ਕਰੇ?  

ਮਹਲੁ = ਟਿਕਾਣਾ। ਹਜੂਰਿ = ਪ੍ਰਭੂ ਦੀ ਹਜ਼ੂਰੀ ਵਿਚ।
(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ।


ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ  

दरि दरवाणी नाहि मूले पुछ तिसु ॥  

Ḏar ḏarvāṇī nāhi mūle pucẖẖ ṯis.  

The gate-keeper at the Lord's Gate shall not stop him to ask any questions.  

ਪ੍ਰਭੂ ਦੇ ਦੁਆਰੇ ਦਾ ਦੁਆਰਪਾਲ, ਉਸ ਨੂੰ ਅਸਲੋਂ ਹੀ ਕੋਈ ਸੁਆਲ ਨਹੀਂ ਪੁੱਛਦਾ।  

ਦਰਿ = ਦਰਵਾਜ਼ੇ ਤੇ। ਦਰਵਾਣੀ = ਦਰਬਾਨਾਂ ਦੀ। ਨਾਹਿ ਮੂਲੇ = ਬਿਲਕੁਲ ਨਹੀਂ।
ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ,


ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥  

छुटै ता कै बोलि साहिब नदरि जिसु ॥३॥  

Cẖẖutai ṯā kai bol sāhib naḏar jis. ||3||  

And one who is blessed with the Lord's Glance of Grace - by his words, others are emancipated as well. ||3||  

ਪ੍ਰਾਣੀ ਉਸ ਦੇ ਆਖਣ ਤੇ ਬੰਦਖਲਾਸ ਹੋ ਜਾਂਦਾ ਹੈ ਜਿਸ ਉਤੇ ਪ੍ਰਭੂ ਦੀ ਰਹਿਮਤ ਹੈ।  

ਤਾ ਕੈ ਬੋਲਿ = ਉਸ (ਗੁਰੂ) ਦੇ ਬਚਨ ਦੀ ਰਾਹੀਂ ॥੩॥
ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ॥੩॥


ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ  

घले आणे आपि जिसु नाही दूजा मतै कोइ ॥  

Gẖale āṇe āp jis nāhī ḏūjā maṯai ko▫e.  

The Lord Himself sends out, and recalls the mortal beings; no one else gives Him advice.  

ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਅਤੇ ਵਾਪਸ ਬੁਲਾਉਂਦਾ ਹੈ। ਹੋਰ ਕੋਈ ਉਸ ਨੂੰ ਮਸ਼ਵਰਾ ਦੇਣ ਵਾਲਾ ਨਹੀਂ।  

ਆਣੇ = ਲਿਆਉਂਦਾ ਹੈ, ਵਾਪਸ ਬੁਲਾ ਲੈਂਦਾ ਹੈ। ਦੂਜਾ ਕੋਇ ਮਤੈ ਨਾਹਿ = ਕੋਈ ਦੂਜਾ ਮੱਤਾਂ ਨਹੀਂ ਦੇ ਸਕਦਾ।
ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ।


ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ  

ढाहि उसारे साजि जाणै सभ सोइ ॥  

Dẖāhi usāre sāj jāṇai sabẖ so▫e.  

He Himself demolishes, constructs and creates; He knows everything.  

ਉਹ ਖੁਦ ਹੀ ਢਾਹ ਢੇਰੀ ਕਰਦਾ, ਬਣਾਉਂਦਾ ਹੈ ਅਤੇ ਸਾਜਦਾ ਹੈ। ਉਹ ਸੁਆਮੀ ਸਾਰਾ ਕੁਛ ਜਾਣਦਾ ਹੈ।  

ਸਾਜਿ ਜਾਣੈ = ਪੈਦਾ ਕਰਨੇ ਜਾਣਦਾ ਹੈ।
ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।


ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥  

नाउ नानक बखसीस नदरी करमु होइ ॥४॥३॥५॥  

Nā▫o Nānak bakẖsīs naḏrī karam ho▫e. ||4||3||5||  

O Nanak, the Naam, the Name of the Lord is the blessing, given to those who receive His Mercy, and His Grace. ||4||3||5||  

ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ ਹੈ, ਜਿਸ ਉਤੇ ਆਪਣੀ ਰਹਿਮਤ ਧਾਰਦਾ ਹੈ।  

ਕਰਮੁ = ਬਖ਼ਸ਼ਸ਼। ਨਦਰੀ = ਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ ॥੪॥੩॥੫॥
ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ॥੪॥੩॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits