Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਸੂਹੀ ਮਹਲਾ ਚਉਪਦੇ ਘਰੁ  

रागु सूही महला १ चउपदे घरु १  

Rāg sūhī mėhlā 1 cẖa▫upḏe gẖar 1  

Raag Soohee, First Mehl, Chau-Padas, First House:  

ਰਾਗ ਸੂਹੀ ਪਾਤਿਸ਼ਾਹੀ ਪਹਿਲੀ ਚਉਪਦੇ।  

ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ  

भांडा धोइ बैसि धूपु देवहु तउ दूधै कउ जावहु ॥  

Bẖāʼndā ḏẖo▫e bais ḏẖūp ḏevhu ṯa▫o ḏūḏẖai ka▫o jāvhu.  

Wash the vessel, sit down and anoint it with fragrance; then, go out and get the milk.  

ਬੈਠ ਕੇ ਬਰਤਨ ਨੂੰ ਧੋ ਅਤੇ ਸੁਗੰਧਤ ਕਰ ਤਦ ਤੂੰ ਦੁੱਧ ਲੈਣ ਲਈ ਜਾ।  

ਧੋਇ = ਧੋ ਕੇ। ਬੈਸਿ = ਬੈਠ ਕੇ, ਟਿਕ ਕੇ। ਤਉ = ਤਦੋਂ। ਦੂਧੈ ਕਉ = ਦੁੱਧ ਲੈਣ ਵਾਸਤੇ।
(ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀਂ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ।


ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥  

दूधु करम फुनि सुरति समाइणु होइ निरास जमावहु ॥१॥  

Ḏūḏẖ karam fun suraṯ samā▫iṇ ho▫e nirās jamāvahu. ||1||  

Add the rennet of clear consciousness to the milk of good deeds, and then, free of desire, let it curdle. ||1||  

ਸ਼ੁਭ ਅਮਲਾਂ ਦੇ ਦੁਧ ਵਿੱਚ ਸਿਮਰਨ ਦੀ ਜਾਗ ਲਾ ਅਤੇ ਫੇਰ ਨਿਸ਼ਕਾਮ ਹੋ ਇਸ ਨੂੰ ਜਮਣ ਲਈ ਰੱਖ ਦੇ।  

ਕਰਮ = ਰੋਜ਼ਾਨਾ ਕਿਰਤ-ਕਾਰ। ਸਮਾਇਣੁ = ਜਾਗ। ਨਿਰਾਸ = ਦੁਨੀਆ ਦੀਆਂ ਆਸਾਂ ਤੋਂ ਨਿਰਲੇਪ ਹੋ ਕੇ ॥੧॥
ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ) ॥੧॥


ਜਪਹੁ ਏਕੋ ਨਾਮਾ  

जपहु त एको नामा ॥  

Japahu ṯa eko nāmā.  

Chant the Name of the One Lord.  

ਤੂੰ ਇਕ ਨਾਮ ਦਾ ਆਰਾਧਨ ਕਰ।  

ਏਕੋ ਨਾਮਾ = ਸਿਰਫ਼ ਪ੍ਰਭੂ-ਨਾਮ ਹੀ।
(ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ।


ਅਵਰਿ ਨਿਰਾਫਲ ਕਾਮਾ ॥੧॥ ਰਹਾਉ  

अवरि निराफल कामा ॥१॥ रहाउ ॥  

Avar nirāfal kāmā. ||1|| rahā▫o.  

All other actions are fruitless. ||1||Pause||  

ਨਿਸਫਲ ਹਨ, ਹੋਰ ਸਾਰੇ ਕੰਮ। ਠਹਿਰਾਉ।  

ਅਵਰਿ = ਹੋਰ ਉੱਦਮ। ਨਿਰਾਫਲ = ਵਿਅਰਥ ॥੧॥
(ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ ॥੧॥ ਰਹਾਉ॥


ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਆਵੈ  

इहु मनु ईटी हाथि करहु फुनि नेत्रउ नीद न आवै ॥  

Ih man ītī hāth karahu fun neṯara▫o nīḏ na āvai.  

Let your mind be the handles, and then churn it, without sleeping.  

ਆਪਣੇ ਚਿੱਤ ਨੂੰ ਹੱਥ ਦੀਆਂ ਗੁੱਲੀਆਂ ਅਤੇ ਫੇਰ ਸਦਾ ਜਾਗਦੇ ਰਹਿਣ ਨੂੰ ਦੁੱਧ ਰਿੜਕਣ ਲਈ ਨੇਤ੍ਰਾ ਬਣਾ।  

ਹਾਥਿ = ਹੱਥ ਵਿਚ। ਨੇਤ੍ਰਉ = ਨੇਤ੍ਰਾ, ਮਧਾਣੀ ਦੇ ਦੁਆਲੇ ਵਲ੍ਹੇਟੀ ਹੋਈ ਉਹ ਰੱਸੀ ਜਿਸ ਦੀ ਮਦਦ ਨਾਲ ਮਧਾਣੀ ਨੂੰ ਭਵਾਂ ਕੇ ਚਾਟੀ ਵਿਚਲਾ ਦੁੱਧ ਰਿੜਕੀਦਾ ਹੈ।
(ਦੁੱਧ ਰਿੜਕਣ ਵੇਲੇ ਤੁਸੀਂ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ।


ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥  

रसना नामु जपहु तब मथीऐ इन बिधि अम्रितु पावहु ॥२॥  

Rasnā nām japahu ṯab mathī▫ai in biḏẖ amriṯ pāvhu. ||2||  

If you chant the Naam, the Name of the Lord, with your tongue, then the curd will be churned. In this way, the Ambrosial Nectar is obtained. ||2||  

ਜੇਕਰ ਜੀਭਾਂ ਦੇ ਨਾਲ ਨਾਮ ਦਾ ਉਚਾਰਨ ਕੀਤਾ ਜਾਵੇ, ਤਦ ਹੀ ਦੁੱਧ ਰਿੜਕਿਆ ਜਾਂਦਾ ਹੈ। ਇਸ ਤਰੀਕੇ ਨਾਲ ਤੂੰ ਅੰਮ੍ਰਿਤਮਈ-ਮੱਖਣ ਨੂੰ ਪਾ ਲਵੇਂਗਾ।  

ਮਥੀਐ = ਰਿੜਕੀਦਾ ਹੈ। ਇਨ ਬਿਧਿ = ਇਹਨਾਂ ਤਰੀਕਿਆਂ ਨਾਲ ॥੨॥
ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ ॥੨॥


ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ  

मनु स्मपटु जितु सत सरि नावणु भावन पाती त्रिपति करे ॥  

Man sampat jiṯ saṯ sar nāvaṇ bẖāvan pāṯī ṯaripaṯ kare.  

Wash your mind in the pool of Truth, and let it be the vessel of the Lord; let this be your offering to please Him.  

ਆਪਣੇ ਚਿੱਤ ਨੂੰ ਜੋ ਸੱਚ ਦੇ ਸਰੋਵਰ ਵਿੱਚ ਧੋਤਾ ਹੋਇਆ ਹੈ, ਪ੍ਰਭੂ ਦੇ ਨਿਵਾਸ ਲਈ ਭਾਂਡਾ ਬਣਾ, ਅਤੇ ਉਸ ਨੂੰ ਪ੍ਰਸੰਨ ਕਰਨ ਲਈ ਅਨੁਰਾਗ ਦੇ ਪੱਤਿਆਂ ਦੀ ਭੇਟਾ ਚੜ੍ਹਾ।  

ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ-ਮੂਰਤੀ ਨੂੰ ਰੱਖੀਦਾ ਹੈ। ਜਿਤੁ = ਜਿਸ (ਨਾਮ) ਦੀ ਰਾਹੀਂ। ਸਤ ਸਰਿ = ਸਤ ਸਰੋਵਰ ਵਿਚ, ਸਾਧ ਸੰਗਤ ਵਿਚ। ਭਵਨ = ਸਰਧਾ। ਪਾਤੀ = ਪੱਤਰਾਂ ਨਾਲ। ਤ੍ਰਿਪਤਿ ਕਰੇ = ਪ੍ਰਸੰਨ ਕਰੇ।
(ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ।


ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥  

पूजा प्राण सेवकु जे सेवे इन्ह बिधि साहिबु रवतु रहै ॥३॥  

Pūjā parāṇ sevak je seve inĥ biḏẖ sāhib ravaṯ rahai. ||3||  

That humble servant who dedicates and offers his life, and who serves in this way, remains absorbed in his Lord and Master. ||3||  

ਟਹਿਲੂਆ, ਜਿਹੜਾ ਆਪਣੀ ਜਿੰਦ-ਜਾਨ ਦੀ ਭੇਟਾ ਚੜ੍ਹਾ ਕੇ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਇਸ ਤਰ੍ਹਾਂ ਆਪਣੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।  

ਪੂਜਾ ਪ੍ਰਾਣ = ਪ੍ਰਾਣਾਂ ਪ੍ਰਯੰਤ ਪੂਜਾ ਕਰੇ, ਆਪਾ ਵਾਰੇ, ਅਪਣੱਤ ਛੱਡੇ। ਰਵਤੁ ਰਹੈ = ਮਿਲਿਆ ਰਹਿੰਦਾ ਹੈ ॥੩॥
ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ॥੩॥


ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਕੋਈ  

कहदे कहहि कहे कहि जावहि तुम सरि अवरु न कोई ॥  

Kahḏe kahėh kahe kahi jāvėh ṯum sar avar na ko▫ī.  

The speakers speak and speak and speak, and then they depart. There is no other to compare to You.  

ਕਹਿਣ ਵਾਲੇ ਤੇਰਾ ਜੱਸ ਕਹਿਦੇ ਹਨ ਅਤੇ ਕਹਿੰਦੇ ਕਹਿੰਦੇ ਟੁਰ ਜਾਂਦੇ ਹਨ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।  

ਕਹਦੇ = ਕਹਿਣ ਵਾਲੇ, (ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ। ਕਹੇ ਕਹਿ = ਕਹਿ ਕਹਿ, ਦੱਸ ਦੱਸ ਕੇ। ਜਾਵਹਿ = ਚਲੇ ਜਾਂਦੇ ਹਨ, ਵਿਅਰਥ ਸਮਾ ਗਵਾ ਜਾਂਦੇ ਹਨ। ਤੁਮ ਸਰਿ = ਤੇਰੇ ਬਰਾਬਰ, ਤੇਰੇ ਸਿਮਰਨ ਦੇ ਨਾਲ ਦਾ। ਅਵਰੁ = ਹੋਰ ਉੱਦਮ।
(ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ।


ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥  

भगति हीणु नानकु जनु ज्मपै हउ सालाही सचा सोई ॥४॥१॥  

Bẖagaṯ hīṇ Nānak jan jampai ha▫o sālāhī sacẖā so▫ī. ||4||1||  

Servant Nanak, lacking devotion, humbly prays: may I sing the Praises of the True Lord. ||4||1||  

ਭਗਤੀ-ਰਹਿਤ ਗੋਲ ਨਾਨਕ ਬਿਨੈ ਕਰਦਾ ਹੈ ਕਿ ਮੈਂ ਉਸ ਸੱਚੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਰਹਾਂ।  

ਜੰਪੈ = ਬੇਨਤੀ ਕਰਦਾ ਹੈ। ਹਉ = ਮੈਂ। ਸਾਲਾਹੀ = ਸਿਫ਼ਤ-ਸਾਲਾਹ ਕਰਾਂ ॥੪॥੧॥
(ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਦਾ ਰਹਾਂ ॥੪॥੧॥


ਸੂਹੀ ਮਹਲਾ ਘਰੁ  

सूही महला १ घरु २  

Sūhī mėhlā 1 gẖar 2  

Soohee, First Mehl, Second House:  

ਸੂਹੀ ਪਹਿਲੀ ਪਾਤਿਸ਼ਾਹੀ।  

xxx
ਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅੰਤਰਿ ਵਸੈ ਬਾਹਰਿ ਜਾਇ  

अंतरि वसै न बाहरि जाइ ॥  

Anṯar vasai na bāhar jā▫e.  

Deep within the self, the Lord abides; do not go outside looking for Him.  

ਸਾਹਿਬ ਚਿੱਤ ਅੰਦਰ ਵਸਦਾ ਹੈ। ਤੂੰ ਬਾਹਰਵਾਰ ਨਾਂ ਭਟਕ।  

ਅੰਤਰਿ = ਅੰਤਰ ਆਤਮੇ। ਵਸੈ = ਟਿਕਿਆ ਰਹਿੰਦਾ ਹੈ। ਬਾਹਰਿ = ਦੁਨੀਆ ਦੇ ਰਸਾਂ ਪਦਾਰਥਾਂ ਵਲ।
(ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ;


ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥  

अम्रितु छोडि काहे बिखु खाइ ॥१॥  

Amriṯ cẖẖod kāhe bikẖ kẖā▫e. ||1||  

You have renounced the Ambrosial Nectar - why are you eating poison? ||1||  

ਸੁਧਾਰਸ ਨੂੰ ਛੱਡ ਕੇ ਤੂੰ ਕਿਉਂ ਜ਼ਹਿਰ ਨੂੰ ਖਾਂਦਾ ਹੈਂ?  

ਛੋਡਿ = ਛੱਡ ਕੇ। ਚਾਹੇ = ਕਿਉਂ? ਬਿਖੁ = ਜ਼ਹਿਰ, ਚਸਕਿਆਂ-ਰੂਪ ਜ਼ਹਿਰ ॥੧॥
ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ ॥੧॥


ਐਸਾ ਗਿਆਨੁ ਜਪਹੁ ਮਨ ਮੇਰੇ  

ऐसा गिआनु जपहु मन मेरे ॥  

Aisā gi▫ān japahu man mere.  

Meditate on such spiritual wisdom, O my mind,  

ਹੇ ਮੇਰੀ ਜਿੰਦੜੀਏ! ਇਹੋ ਜਿਹੀ ਰੱਬੀ ਵੀਚਾਰ ਧਾਰਨ ਕਰ,  

ਗਿਆਨੁ = ਡੂੰਘੀ ਸਾਂਝ, ਸੂਝ। ਜਪਹੁ = ਮੁੜ ਮੁੜ ਚੇਤੇ ਰੱਖੋ।
ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ,


ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ  

होवहु चाकर साचे केरे ॥१॥ रहाउ ॥  

Hovhu cẖākar sācẖe kere. ||1|| rahā▫o.  

and become the slave of the True Lord. ||1||Pause||  

ਤਾਂ ਜੋ ਤੂੰ ਸੱਚੇ ਸਾਹਿਬ ਦਾ ਗੋਲਾ ਹੋ ਜਾਵੇ। ਠਹਿਰਾਉ।  

ਹੋਵਹੁ = ਹੋ ਸਕੋ, ਬਣ ਸਕੋ। ਕੇਰੇ = ਦੇ ॥੧॥
(ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ ॥੧॥ ਰਹਾਉ॥


ਗਿਆਨੁ ਧਿਆਨੁ ਸਭੁ ਕੋਈ ਰਵੈ  

गिआनु धिआनु सभु कोई रवै ॥  

Gi▫ān ḏẖi▫ān sabẖ ko▫ī ravai.  

Everyone speaks of wisdom and meditation;  

ਹਰ ਕੋਈ ਬ੍ਰਹਿਮਬੋਧ ਤੇ ਬੰਦਗੀ ਦੀਆਂ ਗੱਲਾਂ ਕਰਦਾ ਹੈ,  

ਗਿਆਨੁ = ਆਤਮਕ ਵਿੱਦਿਆ ਦੀ ਸੂਝ। ਧਿਆਨੁ = ਸੁਰਤ ਜੋੜਨੀ, ਮਨ ਇਕਾਗਰ ਕਰਨਾ। ਰਵੈ = ਜ਼ਬਾਨੀ ਜ਼ਬਾਨੀ ਆਖਦਾ ਹੈ।
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤ ਜੁੜੀ ਹੋਈ ਹੈ,


ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥  

बांधनि बांधिआ सभु जगु भवै ॥२॥  

Bāʼnḏẖan bāʼnḏẖi▫ā sabẖ jag bẖavai. ||2||  

but bound in bondage, the whole world is wandering around in confusion. ||2||  

ਪ੍ਰੰਤੂ ਬੰਧਨਾਂ ਨਾਲ ਜਕੜਿਆ ਹੋਇਆ ਸਾਰਾ ਸੰਸਾਰ ਭਟਕਦਾ ਫਿਰਦਾ ਹੈ।  

ਬਾਂਧਨਿ = ਬੰਧਨ ਵਿਚ, ਫਾਹੀ ਵਿਚ। ਸਭੁ ਜਗੁ = ਸਾਰਾ ਸੰਸਾਰ। ਭਵੈ = ਭਟਕਦਾ ਹੈ ॥੨॥
ਪਰ (ਵੇਖਣ ਵਿਚ ਇਹ ਆਉਂਦਾ ਹੈ ਕਿ) ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ) ॥੨॥


ਸੇਵਾ ਕਰੇ ਸੁ ਚਾਕਰੁ ਹੋਇ  

सेवा करे सु चाकरु होइ ॥  

Sevā kare so cẖākar ho▫e.  

One who serves the Lord is His servant.  

ਜੇ ਉਸ ਦੀ ਟਹਿਲ ਕਮਾਉਂਦਾ ਹੈ, ਉਹ ਉਸ ਦਾ ਸੇਵਕ ਬਣ ਜਾਂਦਾ ਹੈ।  

ਸੁ = ਉਹ ਮਨੁੱਖ।
ਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ,


ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥  

जलि थलि महीअलि रवि रहिआ सोइ ॥३॥  

Jal thal mahī▫al rav rahi▫ā so▫e. ||3||  

The Lord is pervading and permeating the water, the land, and the sky. ||3||  

ਉਹ ਸਾਹਿਬ ਪਾਣੀ ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।  

ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰਲੇ ਪੁਲਾੜ ਵਿਚ। ਸੋਇ = ਉਹੀ ਪ੍ਰਭੂ ॥੩॥
ਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ ॥੩॥


ਹਮ ਨਹੀ ਚੰਗੇ ਬੁਰਾ ਨਹੀ ਕੋਇ  

हम नही चंगे बुरा नही कोइ ॥  

Ham nahī cẖange burā nahī ko▫e.  

I am not good; no one is bad.  

ਮੈਂ ਭਲਾ ਨਹੀਂ, ਅਤੇ ਕੋਈ ਜਣਾ ਭੀ ਮੰਦਾ ਨਹੀਂ।  

xxx
ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ,


ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥  

प्रणवति नानकु तारे सोइ ॥४॥१॥२॥  

Paraṇvaṯ Nānak ṯāre so▫e. ||4||1||2||  

Prays Nanak, He alone saves us! ||4||1||2||  

ਨਾਨਕ ਬੇਨਤੀ ਕਰਦਾ ਹੈ, ਕੇਵਲ ਉਹ ਸੁਆਮੀ ਹੀ ਪ੍ਰਾਣੀ ਦਾ ਪਾਰ ਉਤਾਰਾ ਕਰਨ ਵਾਲਾ ਹੈ।  

ਪ੍ਰਣਵਤਿ = ਬੇਨਤੀ ਕਰਦਾ ਹੈ। ਸੋਇ = ਉਹ ਪਰਮਾਤਮਾ ॥੪॥੧॥੨॥
ਨਾਨਕ ਬੇਨਤੀ ਕਰਦਾ ਹੈ- ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ ॥੪॥੧॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits