Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ  

जो गुरसिख गुरु सेवदे से पुंन पराणी ॥  

Jo gursikẖ gur sevḏe se punn parāṇī.  

Those Sikhs of the Guru, who serve the Guru, are the most blessed beings.  

ਗੁਰਾਂ ਦੀ ਮਰੀਦ, ਜਿਹੜੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਗੁਣਵਾਨ ਜੀਵ ਹਨ।  

ਗੁਰਸਿਖ = ਗੁਰੂ ਦੇ ਸਿੱਖ। ਪੁੰਨ = {ਵਿਸ਼ੇਸ਼ਣ} ਪਵਿਤ੍ਰ, ਭਾਗਾਂ ਵਾਲੇ। ਸੇ ਪਰਾਣੀ = ਉਹ ਬੰਦੇ।
ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ।


ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥  

जनु नानकु तिन कउ वारिआ सदा सदा कुरबाणी ॥१०॥  

Jan Nānak ṯin ka▫o vāri▫ā saḏā saḏā kurbāṇī. ||10||  

Servant Nanak is a sacrifice to them; He is forever and ever a sacrifice. ||10||  

ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ। ਉਨ੍ਹਾਂ ਉਤੋਂ ਹਮੇਸ਼ਾ, ਹਮੇਸ਼ਾਂ ਹੀ ਸਕਦੇ ਵੰਞਦਾ ਹਾਂ।  

xxx॥੧੦॥
ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ॥੧੦॥


ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ  

गुरमुखि सखी सहेलीआ से आपि हरि भाईआ ॥  

Gurmukẖ sakẖī sahelī▫ā se āp har bẖā▫ī▫ā.  

The Lord Himself is pleased with the Gurmukhs, the fellowship of the companions.  

ਪਵਿੱਤਰ-ਆਤਮਾ ਸਖੀਆ ਅਤੇ ਸਾਥਣਾਂ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ।  

ਸਖੀ = ਸਖੀਆਂ, ਸਹੇਲੀਆਂ। ਸੇ = ਉਹ ਸਖੀਆਂ। ਭਾਈਆ = ਭਾਈਆਂ, ਪਿਆਰੀਆਂ ਲੱਗੀਆਂ।
ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।


ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥  

हरि दरगह पैनाईआ हरि आपि गलि लाईआ ॥११॥  

Har ḏargėh painā▫ī▫ā har āp gal lā▫ī▫ā. ||11||  

In the Lord's Court, they are given robes of honor, and the Lord Himself hugs them close in His embrace. ||11||  

ਵਾਹਿਗੁਰੂ ਦੇ ਦਰਬਾਰ ਅੰਦਰ, ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਪ੍ਰਭੂ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲੈਂਦਾ ਹੈ।  

ਪੈਨਾਈਆ = ਪੈਨਾਈਆਂ, ਸਤਕਾਰੀਆਂ ਗਈਆਂ, ਉਹਨਾਂ ਨੂੰ ਸਿਰੋਪਾ ਮਿਲਿਆ। ਗਲਿ = ਗਲ ਨਾਲ। ਲਾਈਆ = ਲਾਈਆਂ ॥੧੧॥
ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ॥੧੧॥


ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ  

जो गुरमुखि नामु धिआइदे तिन दरसनु दीजै ॥  

Jo gurmukẖ nām ḏẖi▫ā▫iḏe ṯin ḏarsan ḏījai.  

Please bless me with the Blessed Vision of the Darshan of those Gurmukhs, who meditate on the Naam, the Name of the Lord.  

ਗੁਰੂ-ਅਨੁਸਾਰੀ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਹੇ ਸਾਈਂ! ਤੂੰ ਮੈਨੂੰ ਉਨ੍ਹਾਂ ਦਾ ਦੀਦਾਰ ਬਖਸ਼।  

ਦੀਜੈ = ਕਿਰਪਾ ਕਰ ਕੇ ਦੇਹ।
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼।


ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥  

हम तिन के चरण पखालदे धूड़ि घोलि घोलि पीजै ॥१२॥  

Ham ṯin ke cẖaraṇ pakẖālḏe ḏẖūṛ gẖol gẖol pījai. ||12||  

I wash their feet, and drink in the dust of their feet, dissolved in the wash water. ||12||  

ਮੈਂ ਉਨ੍ਹਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਹਿਲਾ ਕੇ, ਮੈਂ ਉਨ੍ਹਾਂ ਦੇ ਪੈਰਾਂ ਦਾ ਧੋਂਣ ਪੀਂਦਾ ਹਾਂ।  

ਪਖਾਲਦੇ = ਧੋਂਦੇ ਹਾਂ। ਘੋਲਿ = ਘੋਲ ਕੇ ॥੧੨॥
ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ॥੧੨॥


ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ  

पान सुपारी खातीआ मुखि बीड़ीआ लाईआ ॥  

Pān supārī kẖāṯī▫ā mukẖ bīṛī▫ā lā▫ī▫ā.  

Those who eat betel nuts and betel leaf and smoke crude cigarette,  

ਜੋ ਤਬੋਲ ਤੇ ਸਪਾਰੀ ਖਾਂਦੀਆਂ ਹਨ ਅਤੇ ਆਪਦੇ ਬੁਲ੍ਹਾ ਨੂੰ ਲਾਲ ਵੱਟਣ ਮਲਦੀਆਂ ਹਨ,  

ਖਾਤੀਆ = ਖਾਤੀਆਂ, ਖਾਂਦੀਆਂ। ਮੁਖਿ = ਮੂੰਹ ਵਿਚ। ਬੀੜੀਆ = ਬੀੜੀਆਂ, ਪਾਨਾਂ ਦੀਆਂ ਬੀੜੀਆਂ।
ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ),


ਹਰਿ ਹਰਿ ਕਦੇ ਚੇਤਿਓ ਜਮਿ ਪਕੜਿ ਚਲਾਈਆ ॥੧੩॥  

हरि हरि कदे न चेतिओ जमि पकड़ि चलाईआ ॥१३॥  

Har har kaḏe na cẖeṯi▫o jam pakaṛ cẖalā▫ī▫ā. ||13||  

but do not contemplate the Lord, Har, Har - the Messenger of Death will seize them and take them away. ||13||  

ਪ੍ਰੰਤੂ ਸੁਆਮੀ ਵਾਹਿਗੁਰੂ ਦਾ ਸਿਮਰਨ ਕਦਾਚਿਤ ਨਹੀਂ ਕਰਦੀਆਂ, ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਫੜ ਕੇ ਲੈ ਜਾਂਦਾ ਹੈ।  

ਜਮਿ = ਜਮ ਨੇ, ਮੌਤ ਨੇ। ਪਕੜਿ = ਫੜ ਕੇ ॥੧੩॥
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ॥੧੩॥


ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ  

जिन हरि नामा हरि चेतिआ हिरदै उरि धारे ॥  

Jin har nāmā har cẖeṯi▫ā hirḏai ur ḏẖāre.  

Ones who contemplate on the Name of the Lord, Har, Har, and keep Him enshrined in their hearts,  

ਜੋ ਰੱਬ ਦੇ ਨਾਮ ਅਤੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਸ ਨੂੰ ਆਪਣੇ ਮਨ ਤੇ ਦਿਲ ਨਾਲ ਲਾਈ ਰੱਖਦੇ ਹਨ।  

ਹਿਰਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = ਧਾਰਿ, ਧਾਰ ਕੇ।
ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ,


ਤਿਨ ਜਮੁ ਨੇੜਿ ਆਵਈ ਗੁਰਸਿਖ ਗੁਰ ਪਿਆਰੇ ॥੧੪॥  

तिन जमु नेड़ि न आवई गुरसिख गुर पिआरे ॥१४॥  

Ŧin jam neṛ na āvī gursikẖ gur pi▫āre. ||14||  

the Messenger of Death does not even approach them; O, the Guru's Sikhs are the Guru's Beloveds! ||14||  

ਮੌਤ ਦਾ ਦੂਤ ਉਨ੍ਹਾਂ ਨਜ਼ਦੀਕ ਨਹੀਂ ਆਉਂਦਾ। ਗੁਰਾਂ ਦੇ ਮੁਰੀਦ ਗੁਰਾਂ ਦੇ ਮਹਿਬੂਬ ਹਨ।  

ਜਮੁ = ਮੌਤ, ਮੌਤ ਦਾ ਡਰ। ਆਵਈ = ਆਵਏ, ਆਵੈ, ਆਉਂਦਾ ॥੧੪॥
ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ॥੧੪॥


ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ  

हरि का नामु निधानु है कोई गुरमुखि जाणै ॥  

Har kā nām niḏẖān hai ko▫ī gurmukẖ jāṇai.  

The Name of the Lord is a treasure, known only to the few Gurmukhs.  

ਵਾਹਿਗੁਰੂ ਦਾ ਨਾਮ ਖਜਾਨਾ ਹੈ, ਪ੍ਰੰਤੂ ਕੋਈ ਵਿਰਲਾ ਹੀ ਜਣਾ ਹੀ ਇਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।  

ਨਿਧਾਨੁ = ਖ਼ਜ਼ਾਨਾ। ਕੋਈ = ਕੋਈ ਵਿਰਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।
ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ।


ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥  

नानक जिन सतिगुरु भेटिआ रंगि रलीआ माणै ॥१५॥  

Nānak jin saṯgur bẖeti▫ā rang ralī▫ā māṇai. ||15||  

O Nanak, those who meet with the True Guru, enjoy peace and pleasure. ||15||  

ਨਾਨਕ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦੇ ਹਨ, ਉਹ ਸੁੱਖ ਅਤਾ ਅਨੰਦ ਭੋਗਦੇ ਹਨ।  

ਭੇਟਿਆ = ਮਿਲ ਪਿਆ। ਰੰਗਿ = ਪ੍ਰੇਮ-ਰੰਗ ਵਿਚ। ਮਾਣੈ = ਮਾਣਦਾ ਹੈ। ਨਾਨਕ = ਹੇ ਨਾਨਕ! ॥੧੫॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੫॥


ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ  

सतिगुरु दाता आखीऐ तुसि करे पसाओ ॥  

Saṯgur ḏāṯā ākẖī▫ai ṯus kare pasā▫o.  

The True Guru is called the Giver; in His Mercy, He grants His Grace.  

ਸੱਚੇ ਗੁਰਦੇਵ ਜੀ ਦਾਤਾਰ ਕਹੇ ਜਾਂਦੇ ਹਨ। ਪ੍ਰਸੰਨ ਹੋ ਕੇ ਉਹ ਦਾਤਾ ਬਖਸ਼ਦਾ ਹੈ।  

ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਆਖੀਐ = ਆਖਣਾ ਚਾਹੀਦਾ ਹੈ। ਤੁਸਿ = ਤ੍ਰੁੱਠ ਕੇ। ਪਸਾਓ = ਪ੍ਰਸਾਦੁ, ਕਿਰਪਾ।
ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤ੍ਰੁੱਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ।


ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥  

हउ गुर विटहु सद वारिआ जिनि दितड़ा नाओ ॥१६॥  

Ha▫o gur vitahu saḏ vāri▫ā jin ḏiṯ▫ṛā nā▫o. ||16||  

I am forever a sacrifice to the Guru, who has blessed me with the Lord's Name. ||16||  

ਮੈਂ ਸਦੀਵ ਹੀ ਗੁਰਾਂ ਉਤੋਂ, ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਹੈ।  

ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ। ਜਿਨਿ = ਜਿਸ (ਗੁਰੂ) ਨੇ। ਨਾਓ = ਨਾਉ, ਨਾਮ ॥੧੬॥
ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ॥੧੬॥


ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ  

सो धंनु गुरू साबासि है हरि देइ सनेहा ॥  

So ḏẖan gurū sābās hai har ḏe▫e sanehā.  

Blessed, very blessed is the Guru, who brings the Lord's message.  

ਸੁਲੱਖਣੇ! ਸੁਲੱਖਣ। ਹਨ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸਾ ਦਿੰਦੇ ਹਨ।  

ਧੰਨੁ = ਸਲਾਹੁਣ-ਯੋਗ। ਦੇਇ = ਦੇਂਦਾ ਹੈ। ਸਨੇਹਾ = ਉਪਦੇਸ਼।
ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ।


ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥  

हउ वेखि वेखि गुरू विगसिआ गुर सतिगुर देहा ॥१७॥  

Ha▫o vekẖ vekẖ gurū vigsi▫ā gur saṯgur ḏehā. ||17||  

I gaze upon the Guru, the Guru, the True Guru embodied, and I blossom forth in bliss. ||17||  

ਗੁਰਾਂ ਨੂੰ ਤੇ ਵੱਡੇ ਸੱਚੇ ਗੁਰਾਂ ਦੀ ਦੇਹ ਨੂੰ ਦੇਖ ਦੇਖ ਕੇ ਮੈਂ ਹਮੇਸ਼ਾਂ ਹੀ ਪ੍ਰਫੁੱਲਤ ਹੁੰਦਾ ਹਾਂ।  

ਵੇਖਿ = ਵੇਖ ਕੇ। ਵਿਗਸਿਆ = ਖਿੜ ਪਿਆ ਹਾਂ। ਗੁਰ ਦੇਹਾ = ਗੁਰੂ ਦਾ ਸਰੀਰ ॥੧੭॥
ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ॥੧੭॥


ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ  

गुर रसना अम्रितु बोलदी हरि नामि सुहावी ॥  

Gur rasnā amriṯ bolḏī har nām suhāvī.  

The Guru's tongue recites Words of Ambrosial Nectar; He is adorned with the Lord's Name.  

ਗੁਰਾਂ ਦੀ ਜੀਭਾ ਬ੍ਰਹਿਮ-ਰਸ ਉਚਾਰਨ ਕਰਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।  

ਰਸਨਾ = ਜੀਭ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਨਾਮਿ = ਨਾਮ ਦੀ ਰਾਹੀਂ। ਸੁਹਾਵੀ = ਸੋਹਣੀ।
ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ।


ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥  

जिन सुणि सिखा गुरु मंनिआ तिना भुख सभ जावी ॥१८॥  

Jin suṇ sikẖā gur mani▫ā ṯinā bẖukẖ sabẖ jāvī. ||18||  

Those Sikhs who hear and obey the Guru - all their desires depart. ||18||  

ਜਿਹੜੇ ਸਿੱਖ ਗੁਰਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਸਾਰੀ ਖੁਧਿਆ ਦੂਰ ਹੋ ਜਾਂਦੀ ਹੈ।  

ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨਿ' ਅਤੇ 'ਜਿਨ' ਦਾ ਫ਼ਰਕ ਵੇਖੋ}। ਸਿਖਾ = ਸਿੱਖਾਂ (ਨੇ)। ਜਾਵੀ = ਦੂਰ ਹੋ ਜਾਂਦੀ ਹੈ ॥੧੮॥
ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ॥੧੮॥


ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ  

हरि का मारगु आखीऐ कहु कितु बिधि जाईऐ ॥  

Har kā mārag ākẖī▫ai kaho kiṯ biḏẖ jā▫ī▫ai.  

Some speak of the Lord's Path; tell me, how can I walk on it?  

ਲੋਕੀਂ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਹਨ, ਦੱਸੋਂ! ਕਿਹੜੇ, ਕਿਹੜੇ ਤਰੀਕੇ ਨਾਲ ਮੈਂ ਇਸ ਉਤੇ ਟੁਰ ਸਕਦਾ ਹਾਂ?  

ਮਾਰਗੁ = ਰਸਤਾ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ?।
(ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ?


ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥  

हरि हरि तेरा नामु है हरि खरचु लै जाईऐ ॥१९॥  

Har har ṯerā nām hai har kẖaracẖ lai jā▫ī▫ai. ||19||  

O Lord, Har, Har, Your Name is my supplies; I will take it with me and set out. ||19||  

ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ।  

xxx॥੧੯॥
ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥


ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ  

जिन गुरमुखि हरि आराधिआ से साह वड दाणे ॥  

Jin gurmukẖ har ārāḏẖi▫ā se sāh vad ḏāṇe.  

Those Gurmukhs who worship and adore the Lord, are wealthy and very wise.  

ਗੁਰੂ-ਸਮਰਪਨ, ਜੋ ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਧਨਾਡ ਅਤੇ ਬਹੁਤ ਸਿਆਣੇ ਹਨ।  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ {ਬਹੁ-ਵਚਨ}। ਸਾਹ = ਸ਼ਾਹ। ਦਾਣੇ = ਸਿਆਣੇ, ਦਾਨੇ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ।


ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥  

हउ सतिगुर कउ सद वारिआ गुर बचनि समाणे ॥२०॥  

Ha▫o saṯgur ka▫o saḏ vāri▫ā gur bacẖan samāṇe. ||20||  

I am forever a sacrifice to the True Guru; I am absorbed in the Words of the Guru's Teachings. ||20||  

ਮੈਂ ਸੱਚੇ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਗੁਰਬਾਣੀ ਅੰਦਰ ਲੀਨ ਹੋਇਆ ਹੋਇਆ ਹਾਂ।  

ਸਦ = ਸਦਾ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ ॥੨੦॥
ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ॥੨੦॥


ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ  

तू ठाकुरु तू साहिबो तूहै मेरा मीरा ॥  

Ŧū ṯẖākur ṯū sāhibo ṯūhai merā mīrā.  

You are the Master, my Lord and Master; You are my Ruler and King.  

ਤੂੰ ਮਾਲਕ ਹਂੈ, ਤੂੰ ਹੀ ਸੁਆਮੀ ਅਤੇ ਤੂੰ ਹੀ ਸੁਆਮੀ ਅਤੇ ਤੂੰ ਹੀ ਮੇਰਾ ਸੁਲਤਾਨ।  

ਸਾਹਿਬੋ = ਸਾਹਿਬੁ, ਮਾਲਕ। ਮੀਰਾ = ਸਰਦਾਰ, ਪਾਤਿਸ਼ਾਹ।
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ।


ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥  

तुधु भावै तेरी बंदगी तू गुणी गहीरा ॥२१॥  

Ŧuḏẖ bẖāvai ṯerī banḏagī ṯū guṇī gahīrā. ||21||  

If it is pleasing to Your Will, then I worship and serve You; You are the treasure of virtue. ||21||  

ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ, ਹੇ ਸੁਆਮੀ ਕੇਵਲ ਤਦ ਹੀ ਤੇਰੀ ਪ੍ਰੇਮਮਈ ਸੇਵਾ ਹੋ ਸਕਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈ।  

ਤੁਧੁ = ਤੈਨੂੰ। ਗੁਣੀ = ਗੁਣਾਂ ਦਾ ਮਾਲਕ। ਗਹੀਰਾ = ਡੂੰਘੇ ਜਿਗਰੇ ਵਾਲਾ ॥੨੧॥
ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨੧॥


ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ  

आपे हरि इक रंगु है आपे बहु रंगी ॥  

Āpe har ik rang hai āpe baho rangī.  

The Lord Himself is absolute; He is The One and Only; but He Himself is also manifested in many forms.  

ਆਪ ਹੀ ਪ੍ਰਭੂ ਬਹੁਤਿਆਂ ਸਰੂਪਾਂ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇਕ ਸਰੂਪ ਵਾਲਾ ਹੈ।  

ਆਪੇ = ਆਪ ਹੀ। ਇਕ ਰੰਗੁ = ਇਕ ਸਰੂਪ ਵਾਲਾ। ਬਹੁ ਰੰਗੀ = ਅਨੇਕਾਂ ਸਰੂਪਾਂ ਵਾਲਾ।
ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ।


ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥  

जो तिसु भावै नानका साई गल चंगी ॥२२॥२॥  

Jo ṯis bẖāvai nānkā sā▫ī gal cẖangī. ||22||2||  

Whatever pleases Him, O Nanak, that alone is good. ||22||2||  

ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਹੇ ਨਾਨਕ! ਕੇਵਲ ਓਹੀ ਸ੍ਰੇਸ਼ਟ ਬਾਤ ਹੈ।  

xxx॥੨੨॥੨॥
ਹੇ ਨਾਨਕ! ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ॥੨੨॥੨॥


ਤਿਲੰਗ ਮਹਲਾ ਕਾਫੀ  

तिलंग महला ९ काफी  

Ŧilang mėhlā 9 kāfī  

Tilang, Ninth Mehl, Kaafee:  

ਤਿਲੰਕ ਨੌਵੀਂ ਪਾਤਿਸ਼ਾਹੀ। ਕਾਫੀ।  

xxx
ਰਾਗ ਤਿਲੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ  

चेतना है तउ चेत लै निसि दिनि मै प्रानी ॥  

Cẖeṯnā hai ṯa▫o cẖeṯ lai nis ḏin mai parānī.  

If you are conscious, then be conscious of Him night and day, O mortal.  

ਹੇ ਫਾਨੀ ਬੰਦੇ! ਜੇਕਰ ਤੈਨੂੰ ਕੋਈ ਸਮਝ ਹੈ, ਤਦ ਤੂੰ ਰਾਤ ਦਿਨ ਸਾਹਿਬ ਦਾ ਸਿਮਰਨ ਕਰ।  

ਤਉ = ਤਾਂ। ਨਿਸਿ = ਰਾਤ। ਦਿਨਿ ਮੈ = ਦਿਨ ਵਿਚ। ਨਿਸ ਦਿਨ ਮਹਿ = ਰਾਤ ਦਿਨ ਵਿਚ, ਰਾਤ ਦਿਨ ਇੱਕ ਕਰ ਕੇ। ਪ੍ਰਾਨੀ = ਹੇ ਮਨੁੱਖ!
ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ,


ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ  

छिनु छिनु अउध बिहातु है फूटै घट जिउ पानी ॥१॥ रहाउ ॥  

Cẖẖin cẖẖin a▫oḏẖ bihāṯ hai fūtai gẖat ji▫o pānī. ||1|| rahā▫o.  

Each and every moment, your life is passing away, like water from a cracked pitcher. ||1||Pause||  

ਤਿੜਕੇ ਹੋਏ ਘੜੇ ਵਿਚੋਂ ਪਾਣੀ ਦੀ ਮਾਨੰਦ ਹਰ ਮੁਹਤ ਉਮਰ ਬੀਤਦੀ ਜਾ ਰਹੀ ਹੈ। ਠਹਿਰਾੳ।  

ਅਉਧ = ਉਮਰ। ਬਿਹਾਤੁ ਹੈ = ਬੀਤਦੀ ਜਾ ਰਹੀ ਹੈ। ਜਿਉ = ਜਿਵੇਂ। ਫੂਟੈ ਘਟ = ਫੁੱਟੇ ਹੋਏ ਘੜੇ ਵਿਚੋਂ ॥੧॥
(ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ ॥੧॥ ਰਹਾਉ॥


ਹਰਿ ਗੁਨ ਕਾਹਿ ਗਾਵਹੀ ਮੂਰਖ ਅਗਿਆਨਾ  

हरि गुन काहि न गावही मूरख अगिआना ॥  

Har gun kāhi na gāvhī mūrakẖ agi▫ānā.  

Why do you not sing the Glorious Praises of the Lord, you ignorant fool?  

ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ!  

ਕਾਹਿ = ਕਿਉਂ? ਗਾਵਹੀ = ਗਾਵਹਿ, ਤੂੰ ਗਾਂਦਾ। ਮੂਰਖ = ਹੇ ਮੂਰਖ! ਅਗਿਆਨਾ = ਹੇ ਗਿਆਨ-ਹੀਣ!
ਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ?


ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥  

झूठै लालचि लागि कै नहि मरनु पछाना ॥१॥  

Jẖūṯẖai lālacẖ lāg kai nėh maran pacẖẖānā. ||1||  

You are attached to false greed, and you do not even consider death. ||1||  

ਕੂੜੇ ਲੋਭ ਨਾਲ ਚਿਮੜ ਕੇ, ਤੂੰ ਮੌਤ ਨੂੰ ਚੇਤੇ ਨਹੀਂ ਕਰਦਾ।  

ਲਾਲਚਿ = ਲਾਲਚ ਵਿਚ। ਲਾਗਿ ਕੈ = ਫਸ ਕੇ। ਮਰਨੁ = ਮੌਤ ॥੧॥
ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ ॥੧॥


ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ  

अजहू कछु बिगरिओ नही जो प्रभ गुन गावै ॥  

Ajhū kacẖẖ bigri▫o nahī jo parabẖ gun gāvai.  

Even now, no harm has been done, if you will only sing God's Praises.  

ਅਜੇ ਭੀ ਕੁਝ ਵਿਗੜਿਆ ਨਹੀਂ, ਜੇਕਰ ਤੂੰ ਹੁਣ ਭੀ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਜਾਵੇ।  

ਅਜਹੂ = ਅਜੇ ਭੀ। ਜੋ = ਜੇ। ਗਾਵੈ = ਗਾਣੇ ਸ਼ੁਰੂ ਕਰ ਦੇਵੇ।
ਪਰ, ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ)


ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥  

कहु नानक तिह भजन ते निरभै पदु पावै ॥२॥१॥  

Kaho Nānak ṯih bẖajan ṯe nirbẖai paḏ pāvai. ||2||1||  

Says Nanak, by meditating and vibrating upon Him, you shall obtain the state of fearlessness. ||2||1||  

ਗੁਰੂ ਜੀ ਫੁਰਮਾਉਂਦੇ ਹਨ, ਉਸ ਦਾ ਸਿਮਰਨ ਕਰਨ ਦੁਆਰਾ ਤੂੰ ਭੈ-ਰਹਿਤ ਮਰਤਬੇ ਨੂੰ ਪਾ ਲਵੇਂਗਾ।  

ਕਹੁ = ਆਖ। ਨਾਨਕ = ਹੇ ਨਾਨਕ! ਤਿਹ ਭਜਨ ਤੇ = ਉਸ ਪਰਮਾਤਮਾ ਦੇ ਭਜਨ ਨਾਲ। ਤਿਹ = ਤਿਸੁ। ਤੇ = ਤੋਂ, ਨਾਲ। ਨਿਰਭੈ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਹੀਂ ਸਕਦਾ। ਪਾਵੈ = ਪ੍ਰਾਪਤ ਕਰ ਲੈਂਦਾ ਹੈ ॥੨॥੧॥
ਹੇ ਨਾਨਕ! ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ ॥੨॥੧॥


ਤਿਲੰਗ ਮਹਲਾ  

तिलंग महला ९ ॥  

Ŧilang mėhlā 9.  

Tilang, Ninth Mehl:  

ਤਿਲੰਕ ਨੌਵੀਂ ਪਾਤਿਸ਼ਾਹੀ।  

xxx
xxx


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ  

जाग लेहु रे मना जाग लेहु कहा गाफल सोइआ ॥  

Jāg leho re manā jāg leho kahā gāfal so▫i▫ā.  

Wake up, O mind! Wake up! Why are you sleeping unaware?  

ਜਾਗਦਾ ਰਹੁ, ਹੇ ਬੰਦੇ! ਜਾਗਦਾ ਰਹੁ ਤੂੰ ਕਿਉਂ ਬੇਪਰਵਾਹ ਹੋ ਕੇ ਸੋ ਰਿਹਾ ਹੈ।  

ਜਾਗ ਲੇਹੁ = ਹੋਸ਼ ਕਰ, ਸੁਚੇਤ ਹੋ। ਕਹਾ = ਕਿਉਂ? ਗਾਫਲ = ਗ਼ਾਫ਼ਲ, ਬੇ-ਫ਼ਿਕਰ।
ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ?


ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਹੋਇਆ ॥੧॥ ਰਹਾਉ  

जो तनु उपजिआ संग ही सो भी संगि न होइआ ॥१॥ रहाउ ॥  

Jo ṯan upji▫ā sang hī so bẖī sang na ho▫i▫ā. ||1|| rahā▫o.  

That body, which you were born with, shall not go along with you in the end. ||1||Pause||  

ਦੇਹ ਜਿਹੜੀ ਤੇਰੇ ਨਾਲ ਪੈਦਾ ਹੋਈ ਸੀ, ਉਹ ਭੀ ਤੇਰੇ ਨਾਲ ਨਹੀਂ ਜਾਣੀ। ਠਹਿਰਾਉ।  

ਸੰਗ ਹੀ = ਸੰਗਿ ਹੀ, ਨਾਲ ਹੀ {ਲਫ਼ਜ਼ 'ਸੰਗਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸੰਗਿ = ਨਾਲ ॥੧॥
(ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ ॥੧॥ ਰਹਾਉ॥


ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ  

मात पिता सुत बंध जन हितु जा सिउ कीना ॥  

Māṯ piṯā suṯ banḏẖ jan hiṯ jā si▫o kīnā.  

Mother, father, children and relatives whom you love,  

ਮਾਂ, ਪਿਓ, ਪੁੱਤ੍ਰ, ਅਤੇ ਸਾਕ-ਸੈਨ, ਜਿਨ੍ਹਾਂ ਨਾਲ ਤੂੰ ਪਿਆਰ ਪਾਇਆ ਹੋਇਆ ਹੈ,  

ਸੁਤ = ਪੁੱਤਰ। ਬੰਧ ਜਨ = ਰਿਸ਼ਤੇਦਾਰ। ਹਿਤੁ = ਪਿਆਰ। ਜਾ ਸਿਉ = ਜਿਨ੍ਹਾਂ ਨਾਲ।
ਹੇ ਮਨ! (ਵੇਖ,) ਮਾਂ, ਪਿਉ, ਪੁੱਤਰ, ਰਿਸ਼ਤੇਦਾਰ-ਜਿਨ੍ਹਾਂ ਨਾਲ ਮਨੁੱਖ (ਸਾਰੀ ਉਮਰ) ਪਿਆਰ ਕਰਦਾ ਰਹਿੰਦਾ ਹੈ,


ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥  

जीउ छूटिओ जब देह ते डारि अगनि मै दीना ॥१॥  

Jī▫o cẖẖūti▫o jab ḏeh ṯe dār agan mai ḏīnā. ||1||  

will throw your body into the fire, when your soul departs from it. ||1||  

ਤੇਰੇ ਸਰੀਰ ਨੂੰ ਅੱਗ ਵਿੱਚ ਸੁੱਟ ਪਾਉਣਗੇ, ਜਦ ਆਤਮਾ ਇਸ ਤੋਂ ਵੱਖਰੀ ਹੋ ਵੰਝੇਗੀ।  

ਜੀਉ = ਜਿੰਦ। ਛੂਟਿਓ = ਨਿਕਲ ਜਾਂਦੀ ਹੈ। ਦੇਹ ਤੇ = ਸਰੀਰ ਵਿਚੋਂ। ਤੇ = ਤੋਂ, ਵਿਚੋਂ। ਡਰਿ ਦੀਨਾ = ਸੁੱਟ ਦਿੱਤਾ। ਅਗਨਿ ਮਹਿ = ਅੱਗ ਵਿਚ ॥੧॥
ਜਦੋਂ ਜਿੰਦ ਸਰੀਰ ਵਿਚੋਂ ਵੱਖ ਹੁੰਦੀ ਹੈ, ਤਦੋਂ (ਉਹ ਸਾਰੇ ਰਿਸ਼ਤੇਦਾਰ, ਉਸ ਦੇ ਸਰੀਰ ਨੂੰ) ਅੱਗ ਵਿਚ ਪਾ ਦੇਂਦੇ ਹਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits