Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥  

आपे जाणै करे आपि जिनि वाड़ी है लाई ॥१॥  

Āpe jāṇai kare āp jin vāṛī hai lā▫ī. ||1||  

He Himself knows, and He Himself acts; He laid out the garden of the world. ||1||  

ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ।  

ਆਪੇ = ਆਪ ਹੀ। ਵਾੜੀ = ਜਗਤ-ਬਗ਼ੀਚੀ ॥੧॥
ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥


ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ਰਹਾਉ  

राइसा पिआरे का राइसा जितु सदा सुखु होई ॥ रहाउ ॥  

Rā▫isā pi▫āre kā rā▫isā jiṯ saḏā sukẖ ho▫ī. Rahā▫o.  

Savor the story, the story of the Beloved Lord, which brings a lasting peace. ||Pause||  

ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।  

ਰਾਇਸਾ = {ਰਾਇਸੋ} ਜੀਵਨ-ਕਥਾ, ਪ੍ਰਸੰਗ, ਸਿਫ਼ਤ-ਸਾਲਾਹ ਦੀਆਂ ਗੱਲਾਂ। ਜਿਤੁ = ਜਿਸ (ਰਾਇਸੋ) ਦੀ ਰਾਹੀਂ ॥
ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ॥ ਰਹਾਉ॥


ਜਿਨਿ ਰੰਗਿ ਕੰਤੁ ਰਾਵਿਆ ਸਾ ਪਛੋ ਰੇ ਤਾਣੀ  

जिनि रंगि कंतु न राविआ सा पछो रे ताणी ॥  

Jin rang kanṯ na rāvi▫ā sā pacẖẖo re ṯāṇī.  

She who does not enjoy the Love of her Husband Lord, shall come to regret and repent in the end.  

ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ।  

ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਰੰਗਿ = ਪ੍ਰੇਮ ਵਿਚ। ਰਾਵਿਆ = ਮਾਣਿਆ, ਸਿਮਰਿਆ। ਸਾ = ਉਹ ਜੀਵ-ਇਸਤ੍ਰੀ। ਰੇ = ਹੇ ਭਾਈ! ਪਛੋਤਾਣੀ = ਪਛਤਾਂਦੀ ਹੈ।
ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।


ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥  

हाथ पछोड़ै सिरु धुणै जब रैणि विहाणी ॥२॥  

Hāth pacẖẖoṛe sir ḏẖuṇai jab raiṇ vihāṇī. ||2||  

She wrings her hands, and bangs her head, when the night of her life has passed away. ||2||  

ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ।  

ਹਾਥ ਪਛੋੜੈ = ਹੱਥ ਮਲਦੀ ਹੈ। ਸਿਰੁ ਧੁਣੈ = ਸਿਰ ਮਾਰਦੀ ਹੈ। ਰੈਣਿ = ਰਾਤ। ਵਿਹਾਣੀ = ਬੀਤ ਜਾਂਦੀ ਹੈ ॥੨॥
ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ; ॥੨॥


ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ  

पछोतावा ना मिलै जब चूकैगी सारी ॥  

Pacẖẖoṯāvā nā milai jab cẖūkaigī sārī.  

Nothing comes from repentance, when the game is already finished.  

ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।  

ਚੂਕੈਗੀ = ਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀ = ਸਾਰੀ ਉਮਰ-ਰਾਤ।
(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।


ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥  

ता फिरि पिआरा रावीऐ जब आवैगी वारी ॥३॥  

Ŧā fir pi▫ārā rāvī▫ai jab āvaigī vārī. ||3||  

She shall have the opportunity to enjoy her Beloved, only when her turn comes again. ||3||  

ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ।  

ਰਾਵੀਐ = ਸਿਮਰਿਆ ਜਾ ਸਕਦਾ ਹੈ। ਜਬ = ਜਦੋਂ। ਵਾਰੀ = ਮਨੁੱਖਾ ਜਨਮ ਦੀ ਵਾਰੀ ॥੩॥
ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥


ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ  

कंतु लीआ सोहागणी मै ते वधवी एह ॥  

Kanṯ lī▫ā sohāgaṇī mai ṯe vaḏẖvī eh.  

The happy soul-bride attains her Husband Lord - she is so much better than I am.  

ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ।  

ਕੰਤੁ = ਪਤੀ-ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ।
ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,


ਸੇ ਗੁਣ ਮੁਝੈ ਆਵਨੀ ਕੈ ਜੀ ਦੋਸੁ ਧਰੇਹ ॥੪॥  

से गुण मुझै न आवनी कै जी दोसु धरेह ॥४॥  

Se guṇ mujẖai na āvnī kai jī ḏos ḏẖareh. ||4||  

I have none of her merits or virtues; whom should I blame? ||4||  

ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ?  

ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ ॥੪॥
(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥


ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ  

जिनी सखी सहु राविआ तिन पूछउगी जाए ॥  

Jinī sakẖī saho rāvi▫ā ṯin pūcẖẖ▫ugī jā▫e.  

I shall go and ask those sisters who have enjoyed their Husband Lord.  

ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ।  

ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ-ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ।
(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।


ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥  

पाइ लगउ बेनती करउ लेउगी पंथु बताए ॥५॥  

Pā▫e laga▫o benṯī kara▫o le▫ugī panth baṯā▫e. ||5||  

I touch their feet, and ask them to show me the Path. ||5||  

ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ।  

ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ ॥੫॥
ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥


ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ  

हुकमु पछाणै नानका भउ चंदनु लावै ॥  

Hukam pacẖẖāṇai nānkā bẖa▫o cẖanḏan lāvai.  

She who understands the Hukam of His Command, O Nanak, applies the Fear of God as her sandalwood oil;  

ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ,  

ਭਉ = ਡਰ, ਅਦਬ।
ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,


ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥  

गुण कामण कामणि करै तउ पिआरे कउ पावै ॥६॥  

Guṇ kāmaṇ kāmaṇ karai ṯa▫o pi▫āre ka▫o pāvai. ||6||  

she charms her Beloved with her virtue, and so obtains Him. ||6||  

ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ।  

ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ ॥੬॥
ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥


ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ  

जो दिलि मिलिआ सु मिलि रहिआ मिलिआ कहीऐ रे सोई ॥  

Jo ḏil mili▫ā so mil rahi▫ā mili▫ā kahī▫ai re so▫ī.  

She who meets her Beloved in her heart, remains united with Him; this is truly called union.  

ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ।  

ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ।
ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।


ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਹੋਈ ॥੭॥  

जे बहुतेरा लोचीऐ बाती मेलु न होई ॥७॥  

Je bahuṯerā locẖī▫ai bāṯī mel na ho▫ī. ||7||  

As much as she may long for Him, she shall not meet Him through mere words. ||7||  

ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ।  

ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ ॥੭॥
ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥


ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ  

धातु मिलै फुनि धातु कउ लिव लिवै कउ धावै ॥  

Ḏẖāṯ milai fun ḏẖāṯ ka▫o liv livai ka▫o ḏẖāvai.  

As metal melts into metal again, so does love melt into love.  

ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ।  

ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ)। ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ।
(ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।


ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥  

गुर परसादी जाणीऐ तउ अनभउ पावै ॥८॥  

Gur parsādī jāṇī▫ai ṯa▫o anbẖa▫o pāvai. ||8||  

By Guru's Grace, this understanding is obtained, and then, one obtains the Fearless Lord. ||8||  

ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ।  

ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ-ਰਹਿਤ ਪ੍ਰਭੂ ॥੮॥
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥


ਪਾਨਾ ਵਾੜੀ ਹੋਇ ਘਰਿ ਖਰੁ ਸਾਰ ਜਾਣੈ  

पाना वाड़ी होइ घरि खरु सार न जाणै ॥  

Pānā vāṛī ho▫e gẖar kẖar sār na jāṇai.  

There may be an orchard of betel nut trees in the garden, but the donkey does not appreciate its value.  

ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ।  

ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ।
ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।


ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥  

रसीआ होवै मुसक का तब फूलु पछाणै ॥९॥  

Rasī▫ā hovai musak kā ṯab fūl pacẖẖāṇai. ||9||  

If someone savors a fragrance, then he can truly appreciate its flower. ||9||  

ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ।  

ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ ॥੯॥
ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥


ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ  

अपिउ पीवै जो नानका भ्रमु भ्रमि समावै ॥  

Api▫o pīvai jo nānkā bẖaram bẖaram samāvai.  

One who drinks in the ambrosia, O Nanak, abandons his doubts and wanderings.  

ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ।  

ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ।
ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।


ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥  

सहजे सहजे मिलि रहै अमरा पदु पावै ॥१०॥१॥  

Sėhje sėhje mil rahai amrā paḏ pāvai. ||10||1||  

Easily and intuitively, he remains blended with the Lord, and obtains the immortal status. ||10||1||  

ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ।  

ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ ॥੧੦॥੧॥
ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥


ਤਿਲੰਗ ਮਹਲਾ  

तिलंग महला ४ ॥  

Ŧilang mėhlā 4.  

Tilang, Fourth Mehl:  

ਤਿਲੰਕ ਚੌਥੀਂ ਪਾਤਿਸ਼ਾਹੀ।  

xxx
xxx


ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ  

हरि कीआ कथा कहाणीआ गुरि मीति सुणाईआ ॥  

Har kī▫ā kathā kahāṇī▫ā gur mīṯ suṇā▫ī▫ā.  

The Guru, my friend, has told me the stories and the sermon of the Lord.  

ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ।  

ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ।
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।


ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥  

बलिहारी गुर आपणे गुर कउ बलि जाईआ ॥१॥  

Balihārī gur āpṇe gur ka▫o bal jā▫ī▫ā. ||1||  

I am a sacrifice to my Guru; to the Guru, I am a sacrifice. ||1||  

ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ।  

ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ ॥੧॥
ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥


ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ਰਹਾਉ  

आइ मिलु गुरसिख आइ मिलु तू मेरे गुरू के पिआरे ॥ रहाउ ॥  

Ā▫e mil gursikẖ ā▫e mil ṯū mere gurū ke pi▫āre. Rahā▫o.  

Come, join with me, O Sikh of the Guru, come and join with me. You are my Guru's Beloved. ||Pause||  

ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ।  

ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ! ॥
ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ॥ ਰਹਾਉ॥


ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ  

हरि के गुण हरि भावदे से गुरू ते पाए ॥  

Har ke guṇ har bẖāvḏe se gurū ṯe pā▫e.  

The Glorious Praises of the Lord are pleasing to the Lord; I have obtained them from the Guru.  

ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।  

ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ)। ਤੇ = ਤੋਂ, ਪਾਸੋਂ।
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।


ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥  

जिन गुर का भाणा मंनिआ तिन घुमि घुमि जाए ॥२॥  

Jin gur kā bẖāṇā mani▫ā ṯin gẖum gẖum jā▫e. ||2||  

I am a sacrifice, a sacrifice to those who surrender to, and obey the Guru's Will. ||2||  

ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ।  

ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ ॥੨॥
ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥


ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ  

जिन सतिगुरु पिआरा देखिआ तिन कउ हउ वारी ॥  

Jin saṯgur pi▫ārā ḏekẖi▫ā ṯin ka▫o ha▫o vārī.  

I am dedicated and devoted to those who gaze upon the Beloved True Guru.  

ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।  

ਹਉ = ਮੈਂ, ਹਉਂ। ਵਾਰੀ = ਕੁਰਬਾਨ।
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,


ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥  

जिन गुर की कीती चाकरी तिन सद बलिहारी ॥३॥  

Jin gur kī kīṯī cẖākrī ṯin saḏ balihārī. ||3||  

I am forever a sacrifice to those who perform service for the Guru. ||3||  

ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ।  

ਚਾਕਰੀ = ਸੇਵਾ। ਸਦ = ਸਦਾ ॥੩॥
ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥


ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ  

हरि हरि तेरा नामु है दुख मेटणहारा ॥  

Har har ṯerā nām hai ḏukẖ metaṇhārā.  

Your Name, O Lord, Har, Har, is the Destroyer of sorrow.  

ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ।  

ਹਰਿ = ਹੇ ਹਰੀ! ਤੇ = ਤੋਂ।
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,


ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥  

गुर सेवा ते पाईऐ गुरमुखि निसतारा ॥४॥  

Gur sevā ṯe pā▫ī▫ai gurmukẖ nisṯārā. ||4||  

Serving the Guru, it is obtained, and as Gurmukh, one is emancipated. ||4||  

ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ।  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ-ਉਤਾਰਾ ॥੪॥
(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥


ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ  

जो हरि नामु धिआइदे ते जन परवाना ॥  

Jo har nām ḏẖi▫ā▫iḏe ṯe jan parvānā.  

Those humble beings who meditate on the Lord's Name, are celebrated and acclaimed.  

ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ।  

ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ।
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।


ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥  

तिन विटहु नानकु वारिआ सदा सदा कुरबाना ॥५॥  

Ŧin vitahu Nānak vāri▫ā saḏā saḏā kurbānā. ||5||  

Nanak is a sacrifice to them, forever and ever a devoted sacrifice. ||5||  

ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ।  

ਵਿਟਹੁ = ਤੋਂ ॥੫॥
ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥


ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ  

सा हरि तेरी उसतति है जो हरि प्रभ भावै ॥  

Sā har ṯerī usṯaṯ hai jo har parabẖ bẖāvai.  

O Lord, that alone is Praise to You, which is pleasing to Your Will, O Lord God.  

ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ।  

ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ।
ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤ-ਸਾਲਾਹ ਤੇਰੀ ਸਿਫ਼ਤ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।


ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥  

जो गुरमुखि पिआरा सेवदे तिन हरि फलु पावै ॥६॥  

Jo gurmukẖ pi▫ārā sevḏe ṯin har fal pāvai. ||6||  

Those Gurmukhs, who serve their Beloved Lord, obtain Him as their reward. ||6||  

ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ।  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ ॥੬॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥


ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ  

जिना हरि सेती पिरहड़ी तिना जीअ प्रभ नाले ॥  

Jinā har seṯī pirhaṛī ṯinā jī▫a parabẖ nāle.  

Those who cherish love for the Lord, their souls are always with God.  

ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ।  

ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।
ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।


ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥  

ओइ जपि जपि पिआरा जीवदे हरि नामु समाले ॥७॥  

O▫e jap jap pi▫ārā jīvḏe har nām samāle. ||7||  

Chanting and meditating on their Beloved, they live in, and gather in, the Lord's Name. ||7||  

ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ।  

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ ॥੭॥
ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥


ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ  

जिन गुरमुखि पिआरा सेविआ तिन कउ घुमि जाइआ ॥  

Jin gurmukẖ pi▫ārā sevi▫ā ṯin ka▫o gẖum jā▫i▫ā.  

I am a sacrifice to those Gurmukhs who serve their Beloved Lord.  

ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।  

ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ।
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।


ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥  

ओइ आपि छुटे परवार सिउ सभु जगतु छडाइआ ॥८॥  

O▫e āp cẖẖute parvār si▫o sabẖ jagaṯ cẖẖadā▫i▫ā. ||8||  

They themselves are saved, along with their families, and through them, all the world is saved. ||8||  

ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।  

ਸਿਉ = ਸਮੇਤ। ਸਭੁ = ਸਾਰਾ ॥੮॥
ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥


ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ  

गुरि पिआरै हरि सेविआ गुरु धंनु गुरु धंनो ॥  

Gur pi▫ārai har sevi▫ā gur ḏẖan gur ḏẖanno.  

My Beloved Guru serves the Lord. Blessed is the Guru, Blessed is the Guru.  

ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ।  

ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ-ਯੋਗ।
ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।


ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥  

गुरि हरि मारगु दसिआ गुर पुंनु वड पुंनो ॥९॥  

Gur har mārag ḏasi▫ā gur punn vad punno. ||9||  

The Guru has shown me the Lord's Path; the Guru has done the greatest good deed. ||9||  

ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।  

ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ ॥੯॥
ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits