Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥  

He Himself knows, and He Himself acts; He laid out the garden of the world. ||1||  

ਆਪੇ = ਆਪ ਹੀ। ਵਾੜੀ = ਜਗਤ-ਬਗ਼ੀਚੀ ॥੧॥
ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥


ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ਰਹਾਉ  

Savor the story, the story of the Beloved Lord, which brings a lasting peace. ||Pause||  

ਰਾਇਸਾ = {ਰਾਇਸੋ} ਜੀਵਨ-ਕਥਾ, ਪ੍ਰਸੰਗ, ਸਿਫ਼ਤ-ਸਾਲਾਹ ਦੀਆਂ ਗੱਲਾਂ। ਜਿਤੁ = ਜਿਸ (ਰਾਇਸੋ) ਦੀ ਰਾਹੀਂ ॥
ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ॥ ਰਹਾਉ॥


ਜਿਨਿ ਰੰਗਿ ਕੰਤੁ ਰਾਵਿਆ ਸਾ ਪਛੋ ਰੇ ਤਾਣੀ  

She who does not enjoy the Love of her Husband Lord, shall come to regret and repent in the end.  

ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਰੰਗਿ = ਪ੍ਰੇਮ ਵਿਚ। ਰਾਵਿਆ = ਮਾਣਿਆ, ਸਿਮਰਿਆ। ਸਾ = ਉਹ ਜੀਵ-ਇਸਤ੍ਰੀ। ਰੇ = ਹੇ ਭਾਈ! ਪਛੋਤਾਣੀ = ਪਛਤਾਂਦੀ ਹੈ।
ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।


ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥  

She wrings her hands, and bangs her head, when the night of her life has passed away. ||2||  

ਹਾਥ ਪਛੋੜੈ = ਹੱਥ ਮਲਦੀ ਹੈ। ਸਿਰੁ ਧੁਣੈ = ਸਿਰ ਮਾਰਦੀ ਹੈ। ਰੈਣਿ = ਰਾਤ। ਵਿਹਾਣੀ = ਬੀਤ ਜਾਂਦੀ ਹੈ ॥੨॥
ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ; ॥੨॥


ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ  

Nothing comes from repentance, when the game is already finished.  

ਚੂਕੈਗੀ = ਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀ = ਸਾਰੀ ਉਮਰ-ਰਾਤ।
(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।


ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥  

She shall have the opportunity to enjoy her Beloved, only when her turn comes again. ||3||  

ਰਾਵੀਐ = ਸਿਮਰਿਆ ਜਾ ਸਕਦਾ ਹੈ। ਜਬ = ਜਦੋਂ। ਵਾਰੀ = ਮਨੁੱਖਾ ਜਨਮ ਦੀ ਵਾਰੀ ॥੩॥
ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥


ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ  

The happy soul-bride attains her Husband Lord - she is so much better than I am.  

ਕੰਤੁ = ਪਤੀ-ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ।
ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,


ਸੇ ਗੁਣ ਮੁਝੈ ਆਵਨੀ ਕੈ ਜੀ ਦੋਸੁ ਧਰੇਹ ॥੪॥  

I have none of her merits or virtues; whom should I blame? ||4||  

ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ ॥੪॥
(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥


ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ  

I shall go and ask those sisters who have enjoyed their Husband Lord.  

ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ-ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ।
(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।


ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥  

I touch their feet, and ask them to show me the Path. ||5||  

ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ ॥੫॥
ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥


ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ  

She who understands the Hukam of His Command, O Nanak, applies the Fear of God as her sandalwood oil;  

ਭਉ = ਡਰ, ਅਦਬ।
ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,


ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥  

she charms her Beloved with her virtue, and so obtains Him. ||6||  

ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ ॥੬॥
ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥


ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ  

She who meets her Beloved in her heart, remains united with Him; this is truly called union.  

ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ।
ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।


ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਹੋਈ ॥੭॥  

As much as she may long for Him, she shall not meet Him through mere words. ||7||  

ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ ॥੭॥
ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥


ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ  

As metal melts into metal again, so does love melt into love.  

ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ)। ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ।
(ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।


ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥  

By Guru's Grace, this understanding is obtained, and then, one obtains the Fearless Lord. ||8||  

ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ-ਰਹਿਤ ਪ੍ਰਭੂ ॥੮॥
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥


ਪਾਨਾ ਵਾੜੀ ਹੋਇ ਘਰਿ ਖਰੁ ਸਾਰ ਜਾਣੈ  

There may be an orchard of betel nut trees in the garden, but the donkey does not appreciate its value.  

ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ।
ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।


ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥  

If someone savors a fragrance, then he can truly appreciate its flower. ||9||  

ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ ॥੯॥
ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥


ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ  

One who drinks in the ambrosia, O Nanak, abandons his doubts and wanderings.  

ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ।
ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।


ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥  

Easily and intuitively, he remains blended with the Lord, and obtains the immortal status. ||10||1||  

ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ ॥੧੦॥੧॥
ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥


ਤਿਲੰਗ ਮਹਲਾ  

Tilang, Fourth Mehl:  

xxx
xxx


ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ  

The Guru, my friend, has told me the stories and the sermon of the Lord.  

ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ।
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।


ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥  

I am a sacrifice to my Guru; to the Guru, I am a sacrifice. ||1||  

ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ ॥੧॥
ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥


ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ਰਹਾਉ  

Come, join with me, O Sikh of the Guru, come and join with me. You are my Guru's Beloved. ||Pause||  

ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ! ॥
ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ॥ ਰਹਾਉ॥


ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ  

The Glorious Praises of the Lord are pleasing to the Lord; I have obtained them from the Guru.  

ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ)। ਤੇ = ਤੋਂ, ਪਾਸੋਂ।
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।


ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥  

I am a sacrifice, a sacrifice to those who surrender to, and obey the Guru's Will. ||2||  

ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ ॥੨॥
ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥


ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ  

I am dedicated and devoted to those who gaze upon the Beloved True Guru.  

ਹਉ = ਮੈਂ, ਹਉਂ। ਵਾਰੀ = ਕੁਰਬਾਨ।
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,


ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥  

I am forever a sacrifice to those who perform service for the Guru. ||3||  

ਚਾਕਰੀ = ਸੇਵਾ। ਸਦ = ਸਦਾ ॥੩॥
ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥


ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ  

Your Name, O Lord, Har, Har, is the Destroyer of sorrow.  

ਹਰਿ = ਹੇ ਹਰੀ! ਤੇ = ਤੋਂ।
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,


ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥  

Serving the Guru, it is obtained, and as Gurmukh, one is emancipated. ||4||  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ-ਉਤਾਰਾ ॥੪॥
(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥


ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ  

Those humble beings who meditate on the Lord's Name, are celebrated and acclaimed.  

ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ।
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।


ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥  

Nanak is a sacrifice to them, forever and ever a devoted sacrifice. ||5||  

ਵਿਟਹੁ = ਤੋਂ ॥੫॥
ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥


ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ  

O Lord, that alone is Praise to You, which is pleasing to Your Will, O Lord God.  

ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ।
ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤ-ਸਾਲਾਹ ਤੇਰੀ ਸਿਫ਼ਤ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।


ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥  

Those Gurmukhs, who serve their Beloved Lord, obtain Him as their reward. ||6||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ ॥੬॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥


ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ  

Those who cherish love for the Lord, their souls are always with God.  

ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।
ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।


ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥  

Chanting and meditating on their Beloved, they live in, and gather in, the Lord's Name. ||7||  

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ ॥੭॥
ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥


ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ  

I am a sacrifice to those Gurmukhs who serve their Beloved Lord.  

ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ।
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।


ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥  

They themselves are saved, along with their families, and through them, all the world is saved. ||8||  

ਸਿਉ = ਸਮੇਤ। ਸਭੁ = ਸਾਰਾ ॥੮॥
ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥


ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ  

My Beloved Guru serves the Lord. Blessed is the Guru, Blessed is the Guru.  

ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ-ਯੋਗ।
ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।


ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥  

The Guru has shown me the Lord's Path; the Guru has done the greatest good deed. ||9||  

ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ ॥੯॥
ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits