Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥  

Kẖūn ke sohile gavī▫ah Nānak raṯ kā kungū pā▫e ve lālo. ||1||  

The wedding songs of murder are sung, O Nanak, and blood is sprinkled instead of saffron, O Lalo. ||1||  

ਖੂਨ ਕੇ ਸੋਹਿਲੇ = ਕੀਰਨੇ, ਵਿਰਲਾਪ, ਵੈਣ। ਰਤੁ = ਲਹੂ। ਕੁੰਗੂ = ਕੇਸਰ ॥੧॥
ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥


ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ  

Sāhib ke guṇ Nānak gāvai mās purī vicẖ ākẖ masolā.  

Nanak sings the Glorious Praises of the Lord and Master in the city of corpses, and voices this account.  

ਮਾਸਪੁਰੀ = ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ-ਭਰਿਆ ਸ਼ਹਿਰ। ਆਖੁ = (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ = ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ।
(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,


ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ  

Jin upā▫ī rang ravā▫ī baiṯẖā vekẖai vakẖ ikelā.  

The One who created, and attached the mortals to pleasures, sits alone, and watches this.  

ਜਿਨਿ = ਜਿਸ (ਮਾਲਕ-ਪ੍ਰਭੂ) ਨੇ। ਰੰਗਿ = ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ = ਰਚਾਈ, ਪਰਵਿਰਤ ਕੀਤੀ। ਵਖਿ = ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ = ਨਿਵੇਕਲਾ ਹੋ ਕੇ।
(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।


ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ  

Sacẖā so sāhib sacẖ ṯapāvas sacẖṛā ni▫ā▫o kareg masolā.  

The Lord and Master is True, and True is His justice. He issues His Commands according to His judgment.  

ਸਚਾ = ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ = ਇਨਸਾਫ਼। ਕਰੇਗੁ = ਕਰੇਗਾ, ਕਰ ਰਿਹਾ ਹੈ।
ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।


ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ  

Kā▫i▫ā kapaṛ tuk tuk hosī hinḏusaṯān samālsī bolā.  

The body-fabric will be torn apart into shreds, and then India will remember these words.  

ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ-ਘਟਨਾ।
(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।


ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ  

Āvan aṯẖ▫ṯarai jān saṯānvai hor bẖī uṯẖsī maraḏ kā cẖelā.  

Coming in seventy-eight (1521 A.D.), they will depart in ninety-seven (1540 A.D.), and then another disciple of man will rise up.  

ਆਵਨਿ = ਆਉਂਦੇ ਹਨ, ਆਏ ਹਨ। ਅਠਤਰੈ = ਅਠੱਤਰ ਵਿਚ, ਸੰਮਤ ੧੫੭੮ ਵਿਚ (ਸੰਨ ੧੫੨੧ ਵਿਚ)। ਜਾਨਿ = ਜਾਂਦੇ ਹਨ, ਜਾਣਗੇ। ਸਤਾਨਵੈ = ਸੰਮਤ ੧੫੯੭ ਵਿਚ (ਸੰਨ ੧੫੪੦ ਵਿਚ)। ਉਠਸੀ = ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ = ਸੂਰਮਾ।
(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।


ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥  

Sacẖ kī baṇī Nānak ākẖai sacẖ suṇā▫isī sacẖ kī belā. ||2||3||5||  

Nanak speaks the Word of Truth; he proclaims the Truth at this, the right time. ||2||3||5||  

ਸਚ ਕੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਆਖੈ = ਆਖਦਾ ਹੈ, ਉਚਾਰਦਾ ਹੈ। ਸੁਣਾਇਸੀ = ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ = ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ = ਸਿਮਰਨ, ਸਿਫ਼ਤ-ਸਾਲਾਹ ਦਾ ਹੀ ਇਹ ਸਮਾ ਹੈ ॥੨॥੩॥੫॥
(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥


ਤਿਲੰਗ ਮਹਲਾ ਘਰੁ  

Ŧilang mėhlā 4 gẖar 2  

Tilang, Fourth Mehl, Second House:  

xxx
ਰਾਗ ਤਿਲੰਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ  

Sabẖ ā▫e hukam kẖasmāhu hukam sabẖ varṯanī.  

Everyone comes by Command of the Lord and Master. The Hukam of His Command extends to all.  

ਸਭਿ = ਸਾਰੇ ਜੀਵ। ਹੁਕਮਿ = ਹੁਕਮ ਅਨੁਸਾਰ। ਖਸਮਾਹੁ = ਖਸਮ ਤੋਂ। ਹੁਕਮਿ = ਹੁਕਮ ਵਿਚ। ਸਭ = ਸਾਰੀ ਸ੍ਰਿਸ਼ਟੀ। ਵਰਤਨੀ = ਕੰਮ ਕਰ ਰਹੀ ਹੈ।
ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ।


ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥  

Sacẖ sāhib sācẖā kẖel sabẖ har ḏẖanī. ||1||  

True is the Lord and Master, and True is His play. The Lord is the Master of all. ||1||  

ਸਚੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਅਟੱਲ (ਨਿਯਮਾਂ ਵਾਲਾ)। ਖੇਲੁ = ਜਗਤ-ਤਮਾਸ਼ਾ। ਸਭ = ਹਰ ਥਾਂ। ਧਨੀ = ਮਾਲਕ ॥੧॥
ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)। ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ॥੧॥


ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ  

Sālāhihu sacẖ sabẖ ūpar har ḏẖanī.  

So praise the True Lord; the Lord is the Master over all.  

xxx
ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ।


ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ਰਹਾਉ  

Jis nāhī ko▫e sarīk kis lekẖai ha▫o ganī. Rahā▫o.  

No one is equal to Him; am I of any account? ||Pause||  

ਜਿਸੁ ਸਰੀਕੁ = ਜਿਸ ਦੇ ਬਰਾਬਰ ਦਾ। ਲੇਖੈ = ਲੇਖੇ ਵਿਚ। ਹਉ = ਮੈਂ। ਗਨੀ = ਗਨੀਂ, ਮੈਂ। (ਗੁਣ) ਬਿਆਨ ਕਰਾਂ ॥
ਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ? ॥ ਰਹਾਉ॥


ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ  

Pa▫uṇ pāṇī ḏẖarṯī ākās gẖar manḏar har banī.  

Air, water, earth and sky - the Lord has made these His home and temple.  

xxx
ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ।


ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥  

vicẖ varṯai Nānak āp jẖūṯẖ kaho ki▫ā ganī. ||2||1||  

He Himself is pervading everywhere, O Nanak. Tell me: what can be counted as false? ||2||1||  

ਵਰਤੈ = ਮੌਜੂਦ ਹੈ। ਕਹੁ = ਦੱਸੋ। ਕਿਆ = ਕਿਸ ਨੂੰ? ॥੨॥੧॥
ਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ? ॥੨॥੧॥


ਤਿਲੰਗ ਮਹਲਾ  

Ŧilang mėhlā 4.  

Tilang, Fourth Mehl:  

xxx
xxx


ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ  

Niṯ nihfal karam kamā▫e bafāvai ḏurmaṯī▫ā.  

The evil-minded person continually does fruitless deeds, all puffed up with pride.  

ਨਿਹਫਲ ਕਰਮ = ਉਹ ਕੰਮ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ। ਬਫਾਵੈ = ਲਾਫ਼ਾਂ ਮਾਰਦਾ ਹੈ, ਮਾਣ ਕਰਦਾ ਹੈ। ਦੁਰਮਤੀਆ = ਖੋਟੀ ਅਕਲ ਵਾਲਾ ਮਨੁੱਖ।
ਹੇ ਮੇਰੇ ਮਨ! ਖੋਟੀ ਬੁੱਧ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ।


ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥  

Jab āṇai valvancẖ kar jẖūṯẖ ṯab jāṇai jag jiṯī▫ā. ||1||  

When he brings home what he has acquired, by practicing deception and falsehood, he thinks that he has conquered the world. ||1||  

ਆਵੈ = ਲਿਆਉਂਦਾ ਹੈ। ਵਲਵੰਚ = ਛਲ। ਕਰਿ = ਕਰ ਕੇ। ਜਾਣੈ = ਸਮਝਦਾ ਹੈ ॥੧॥
ਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ॥੧॥


ਐਸਾ ਬਾਜੀ ਸੈਸਾਰੁ ਚੇਤੈ ਹਰਿ ਨਾਮਾ  

Aisā bājī saisār na cẖeṯai har nāmā.  

Such is the drama of the world, that he does not contemplate the Lord's Name.  

ਬਾਜੀ = ਖੇਡ, ਤਮਾਸ਼ਾ।
ਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ,


ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ਰਹਾਉ  

Kẖin mėh binsai sabẖ jẖūṯẖ mere man ḏẖi▫ā▫e rāmā. Rahā▫o.  

In an instant, all this false play shall perish; O my mind, meditate on the Lord. ||Pause||  

ਬਿਨਸੈ = ਨਾਸ ਹੋ ਜਾਂਦਾ ਹੈ। ਝੂਠੁ = ਨਾਸਵੰਤ। ਮਨ = ਹੇ ਮਨ! ॥
ਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮੱਤ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ ॥ ਰਹਾਉ॥


ਸਾ ਵੇਲਾ ਚਿਤਿ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ  

Sā velā cẖiṯ na āvai jiṯ ā▫e kantak kāl garsai.  

He does not think of that time, when Death, the Torturer, shall come and seize him.  

ਚਿਤਿ = ਚਿੱਤ ਵਿਚ। ਜਿਤੁ = ਜਿਸ (ਵੇਲੇ) ਵਿਚ। ਆਇ = ਆ ਕੇ। ਕੰਟਕੁ = ਕੰਡਾ, ਕੰਡੇ ਵਰਗਾ ਦੁਖਦਾਈ। ਗ੍ਰਸੈ = ਫੜ ਲੈਂਦਾ ਹੈ।
ਹੇ ਮੇਰੇ ਮਨ! ਖੋਟੀ ਮੱਤ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ।


ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥  

Ŧis Nānak la▫e cẖẖadā▫e jis kirpā kar hirḏai vasai. ||2||2||  

O Nanak, the Lord saves that one, within whose heart the Lord, in His Kind Mercy, dwells. ||2||2||  

ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ ॥੨॥੨॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ ॥੨॥੨॥


ਤਿਲੰਗ ਮਹਲਾ ਘਰੁ  

Ŧilang mėhlā 5 gẖar 1  

Tilang, Fifth Mehl, First House:  

xxx
ਰਾਗ ਤਿਲੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਖਾਕ ਨੂਰ ਕਰਦੰ ਆਲਮ ਦੁਨੀਆਇ  

Kẖāk nūr karḏaʼn ālam ḏunī▫ā▫e.  

The Lord infused His Light into the dust, and created the world, the universe.  

ਖਾਕ = ਖ਼ਾਕ, ਮਿੱਟੀ, ਅਚੇਤਨ। ਨੂਰ = ਜੋਤੀ, ਆਤਮਾ। ਕਰਦੰ = ਬਣਾ ਦਿੱਤਾ। ਆਲਮ = ਜਹਾਨ।
ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ।


ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥  

Asmān jimī ḏarkẖaṯ āb paiḏā▫is kẖuḏā▫e. ||1||  

The sky, the earth, the trees, and the water - all are the Creation of the Lord. ||1||  

ਜਿਮੀ = ਜ਼ਿਮੀ, ਧਰਤੀ। ਦਰਖਤ = ਦਰਖ਼ਤ, ਰੁੱਖ। ਆਬ = ਪਾਣੀ। ਪੈਦਾਇਸਿ ਖੁਦਾਇ = ਪੈਦਾਇਸ਼ਿ ਖ਼ੁਦਾਇ, ਪਰਮਾਤਮਾ ਦੀ ਰਚਨਾ। ਖੁਦਾਇ = ਪਰਮਾਤਮਾ ॥੧॥
ਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ ॥੧॥


ਬੰਦੇ ਚਸਮ ਦੀਦੰ ਫਨਾਇ  

Banḏe cẖasam ḏīḏaʼn fanā▫e.  

O human being, whatever you can see with your eyes, shall perish.  

ਬੰਦੇ = ਹੇ ਮਨੁੱਖ! ਚਸਮ = ਚਸ਼ਮ, ਅੱਖਾਂ। ਦੀਦੰ = ਦਿੱਸਦਾ। ਫਨਾਇ = ਫ਼ਨਾਇ, ਨਾਸਵੰਤ।
ਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ।


ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ਰਹਾਉ  

Ḏunīʼn▫ā murḏār kẖurḏanī gāfal havā▫e. Rahā▫o.  

The world eats dead carcasses, living by neglect and greed. ||Pause||  

ਮੁਰਦਾਰ = ਹਰਾਮ। ਖੁਰਦਨੀ = ਖ਼ੁਰਦਨੀ, ਖਾਣ ਵਾਲੀ। ਗਾਫਲ = ਗ਼ਾਫ਼ਲ, ਭੁੱਲੀ ਹੋਈ। ਹਵਾਇ = ਹਿਰਸ, ਲਾਲਚ ॥
ਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ) ॥ ਰਹਾਉ॥


ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ  

Gaibān haivān harām kusṯanī murḏār bakẖorā▫e.  

Like a goblin, or a beast, they kill and eat the forbidden carcasses of meat.  

ਗੈਬਾਨ = ਗ਼ੈਬਾਨ, ਨਾਹ ਦਿੱਸਣ ਵਾਲੇ, ਭੂਤ ਪ੍ਰੇਤ। ਹੈਵਾਨ = ਪਸ਼ੂ। ਕੁਸਤਨੀ = ਕੁਸ਼ਤਨੀ, ਮਾਰਨ ਵਾਲੀ। ਬਖੋਰਾਇ = ਬਖ਼ੋਰਾਇ, ਖਾਂਦੀ ਹੈ।
ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ।


ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥  

Ḏil kabaj kabjā kāḏro ḏojak sajā▫e. ||2||  

So control your urges, or else you will be seized by the Lord, and thrown into the tortures of hell. ||2||  

ਕਬਜ ਕਬਜਾ = ਕਬਜ਼ ਕਬਜ਼ਾ, ਮੁਕੰਮਲ ਕਬਜ਼ਾ। ਕਾਦਰੋ = ਪੈਦਾ ਕਰਨ ਵਾਲਾ ਪ੍ਰਭੂ। ਦੋਜਕ ਸਜਾਇ = (ਦੋਜ਼ਕ ਸਜ਼ਾਇ) ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥
ਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥


ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ  

valī ni▫āmaṯ birāḏarā ḏarbār milak kẖānā▫e.  

Your benefactors, presents, companions, courts, lands and homes -  

ਵਲੀ ਨਿਆਮਤਿ = ਨਿਆਮਤਾਂ ਦੇਣ ਵਾਲਾ ਪਿਤਾ। ਬਿਰਾਦਰਾ = ਭਰਾ। ਮਿਲਕ ਜਾਇਦਾਦ। ਖਾਨਾਇ = ਖ਼ਾਨਾਇ, ਘਰ।
ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-


ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥  

Jab ajrā▫īl basṯanī ṯab cẖe kāre biḏā▫e. ||3||  

when Azraa-eel, the Messenger of Death seizes you, what good will these be to you then? ||3||  

ਬਸਤਨੀ = ਬੰਨ੍ਹ ਲਏਗਾ। ਚਿ ਕਾਰੇ = ਕਿਸ ਕੰਮ? ਚਿ = ਕੀਹ? ਬਿਦਾਇ = ਵਿਦਾ ਹੋਣ ਵੇਲੇ। ਅਜਰਾਈਲੁ = ਅਜ਼ਰਾਈਲ, ਮੌਤ ਦਾ ਫ਼ਰਿਸ਼ਤਾ ॥੩॥
ਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ ॥੩॥


ਹਵਾਲ ਮਾਲੂਮੁ ਕਰਦੰ ਪਾਕ ਅਲਾਹ  

Havāl mālūm karḏaʼn pāk alāh.  

The Pure Lord God knows your condition.  

ਪਾਕ ਅਲਾਹ = ਪਵਿਤ੍ਰ ਪਰਮਾਤਮਾ। ਅਲਾਹ = ਅੱਲਾਹ। ਹਵਾਲ ਮਾਲੂਮ ਕਰਦੰ = (ਤੇਰੇ ਦਿਲ ਦਾ) ਹਾਲ ਜਾਣਦਾ ਹੈ।
ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ।


ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥  

Bugo Nānak arḏās pes ḏarves banḏāh. ||4||1||  

O Nanak, recite your prayer to the holy people. ||4||1||  

ਬੁਗੋ = ਆਖ। ਪੇਸਿ = ਸਾਹਮਣੇ, ਪੇਸ਼ਿ। ਪੇਸਿ ਦਰਵੇਸ ਬੰਦਾਹ = ਦਰਵੇਸ਼ ਬੰਦਿਆਂ ਦੇ ਅੱਗੇ ॥੪॥੧॥
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ) ॥੪॥੧॥


ਤਿਲੰਗ ਘਰੁ ਮਹਲਾ  

Ŧilang gẖar 2 mėhlā 5.  

Tilang, Second House, Fifth Mehl:  

xxx
xxx


ਤੁਧੁ ਬਿਨੁ ਦੂਜਾ ਨਾਹੀ ਕੋਇ  

Ŧuḏẖ bin ḏūjā nāhī ko▫e.  

There is no other than You, Lord.  

xxx
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।


ਤੂ ਕਰਤਾਰੁ ਕਰਹਿ ਸੋ ਹੋਇ  

Ŧū karṯār karahi so ho▫e.  

You are the Creator; whatever You do, that alone happens.  

ਕਰਹਿ = ਤੂੰ ਕਰਦਾ ਹੈਂ।
ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ,


ਤੇਰਾ ਜੋਰੁ ਤੇਰੀ ਮਨਿ ਟੇਕ  

Ŧerā jor ṯerī man tek.  

You are the strength, and You are the support of the mind.  

ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ।
(ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ।


ਸਦਾ ਸਦਾ ਜਪਿ ਨਾਨਕ ਏਕ ॥੧॥  

Saḏā saḏā jap Nānak ek. ||1||  

Forever and ever, meditate, O Nanak, on the One. ||1||  

ਨਾਨਕ = ਹੇ ਨਾਨਕ! ॥੧॥
ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥


ਸਭ ਊਪਰਿ ਪਾਰਬ੍ਰਹਮੁ ਦਾਤਾਰੁ  

Sabẖ ūpar pārbarahm ḏāṯār.  

The Great Giver is the Supreme Lord God over all.  

xxx
ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ।


ਤੇਰੀ ਟੇਕ ਤੇਰਾ ਆਧਾਰੁ ਰਹਾਉ  

Ŧerī tek ṯerā āḏẖār. Rahā▫o.  

You are our support, You are our sustainer. ||Pause||  

ਆਧਾਰੁ = ਸਹਾਰਾ ॥
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits