Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਗੁ ਤਿਲੰਗ ਮਹਲਾ ਘਰੁ  

Rāg ṯilang mėhlā 1 gẖar 1  

Raag Tilang, First Mehl, First House:  

xxx
ਰਾਗ ਤਿਲੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ  

Yak araj gufṯam pes ṯo ḏar gos kun karṯār.  

I offer this one prayer to You; please listen to it, O Creator Lord.  

ਯਕ = ਇਕ। ਅਰਜ = ਅਰਜ਼, ਬੇਨਤੀ। ਗੁਫਤਮ = ਗੁਫ਼ਤਮ, ਮੈਂ ਆਖ਼ੀ {ਗੁਫ਼ਤ = ਆਖੀ। ਮ = ਮੈਂ}। ਪੇਸਿ = ਪੇਸ਼ਿ, ਸਾਹਮਣੇ, ਅੱਗੇ। ਪੇਸਿ ਤੋ = ਤੇਰੇ ਅੱਗੇ। ਦਰ = ਵਿਚ। ਗੋਸ = ਗੋਸ਼, ਕੰਨ। ਦਰ ਗੋਸ = ਕੰਨਾਂ ਵਿਚ। ਕੁਨ = ਕਰ। ਦਰ ਗੋਸ ਕੁਨ = ਕੰਨਾਂ ਵਿਚ ਕਰ, ਧਿਆਨ ਨਾਲ ਸੁਣ। ਕਰਤਾਰ = ਹੇ ਕਰਤਾਰ!
ਹੇ ਕਰਤਾਰ! ਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸੁਣ।


ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥  

Hakā Kabīr karīm ṯū be▫aib parvarḏagār. ||1||  

You are true, great, merciful and spotless, O Cherisher Lord. ||1||  

ਹਕਾ = ਹੱਕਾ, ਸੱਚਾ। ਕਬੀਰ = ਵਡਾ। ਕਰੀਮ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਐਬ = ਵਿਕਾਰ। ਬੇਐਬ = ਨਿਰ-ਵਿਕਾਰ, ਪਵਿਤ੍ਰ। ਪਰਵਦਗਾਰ = ਪਰਵਰਦਗਾਰ, ਪਾਲਣਾ ਕਰਨ ਵਾਲਾ ॥੧॥
ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੍ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ ॥੧॥


ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ  

Ḏunī▫ā mukāme fānī ṯėhkīk ḏil ḏānī.  

The world is a transitory place of mortality - know this for certain in your mind.  

ਮੁਕਾਮ = ਥਾਂ। ਫਾਨੀ = ਫ਼ਾਨੀ, ਫ਼ਨਾਹ ਹੋਣ ਵਾਲਾ, ਨਾਸਵੰਤ। ਮੁਕਾਮੇ ਫਾਨੀ = ਫ਼ਨਾਹ ਦਾ ਥਾਂ। ਤਹਕੀਕ = ਸੱਚ। ਦਿਲ = ਹੇ ਦਿਲ! ਦਾਨੀ = ਤੂੰ ਜਾਣ।
ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ।


ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਦਾਨੀ ॥੧॥ ਰਹਾਉ  

Mam sar mū▫e ajrā▫īl girafṯėh ḏil hecẖ na ḏānī. ||1|| rahā▫o.  

Azraa-eel, the Messenger of Death, has caught me by the hair on my head, and yet, I do not know it at all in my mind. ||1||Pause||  

ਮਮ = ਮੇਰਾ। ਸਰ = ਸਿਰ। ਮੂਇ = ਵਾਲ। ਮਮ ਸਰ ਮੂਇ = ਮੇਰੇ ਸਿਰ ਦੇ ਵਾਲ। ਅਜਰਾਈਲ = ਅਜ਼ਰਾਈਲ, ਮੌਤ ਦੇ ਫ਼ਰਿਸ਼ਤੇ ਦਾ ਨਾਮ ਹੈ। ਗਿਰਫਤਹ = ਗਿਰਫ਼ਤਹ, ਗ੍ਰਿਫ਼ਤਹ, ਫੜੇ ਹੋਏ ਹਨ। ਦਿਲ = ਹੇ ਦਿਲ! ਹੇਚਿ ਨ = ਕੁਝ ਭੀ ਨਹੀਂ। ਦਾਨੀ = ਤੂੰ ਜਾਣਦਾ ॥੧॥
ਹੇ ਦਿਲ! ਤੂੰ ਕੁਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ॥੧॥ ਰਹਾਉ॥


ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ  

Jan pisar paḏar birāḏarāʼn kas nes ḏasṯaʼngīr.  

Spouse, children, parents and siblings - none of them will be there to hold your hand.  

ਜਨ = ਜ਼ਨ, ਇਸਤ੍ਰੀ। ਪਿਸਰ = ਪੁੱਤਰ। ਪਦਰ = ਪਿਉ। ਬਿਰਾਦਰ = ਭਰਾ। ਬਿਰਾਦਰਾਂ = ਭਰਾਵਾਂ ਵਿਚ। ਕਸ = ਕੋਈ ਭੀ। ਨੇਸ = ਨੇਸਤ, ਨ ਅਸਤ, ਨਹੀਂ ਹੈ। ਦਸਤ = ਹੱਥ। ਗੀਰ = ਫੜਨ ਵਾਲਾ। ਦਸਤੰਗੀਰ = ਹੱਥ ਫੜਨ ਵਾਲਾ।
ਇਸਤ੍ਰੀ, ਪੁੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ,


ਆਖਿਰ ਬਿਅਫਤਮ ਕਸ ਦਾਰਦ ਚੂੰ ਸਵਦ ਤਕਬੀਰ ॥੨॥  

Ākẖir bi▫afṯam kas na ḏāraḏ cẖūʼn savaḏ ṯakbīr. ||2||  

And when at last I fall, and the time of my last prayer has come, there shall be no one to rescue me. ||2||  

ਆਖਿਰ = ਆਖ਼ਿਰ, ਅੰਤ ਨੂੰ। ਬਿਅਫਤਮ = ਬਿਅਫ਼ਤਮ, ਮੈਂ ਡਿੱਗਾ {ਉਫ਼ਤਾਦਨ = ਡਿੱਗਣਾ}। ਕਸ = ਕੋਈ ਭੀ। ਦਾਰਦੁ = ਰੱਖਦਾ, ਰੱਖ ਸਕਦਾ। {ਦਾਸ਼ਤਨ = ਰੱਖਣਾ}। ਚੂੰ = ਜਦੋਂ। ਸਵਦ = ਸ਼ਵਦ, ਹੋਵੇਗੀ। ਤਕਬੀਰ = ਉਹ ਨਮਾਜ਼ ਜੋ ਮੁਰਦੇ ਨੂੰ ਦਬਾਣ ਵੇਲੇ ਪੜ੍ਹੀਦੀ ਹੈ, ਜਨਾਜ਼ਾ ॥੨॥
(ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ), ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ ॥੨॥


ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ  

Sab roj gasṯam ḏar havā karḏem baḏī kẖi▫āl.  

Night and day, I wandered around in greed, contemplating evil schemes.  

ਸਬ = ਸ਼ਬ, ਰਾਤ। ਰੋਜ = ਰੋਜ਼, ਦਿਨ। ਗਸਤਮ = ਗਸ਼ਤਮ, ਮੈਂ ਫਿਰਦਾ ਰਿਹਾ। ਦਰ = ਵਿਚ। ਹਵਾ = ਹਿਰਸ, ਲਾਲਚ। ਕਰਦੇਮ = ਅਸੀਂ ਕਰਦੇ ਰਹੇ, ਮੈਂ ਕਰਦਾ ਰਿਹਾ। ਕਰਦ = ਕੀਤਾ। ਬਦੀ = ਬੁਰਾਈ। ਖਿਆਲ = ਖ਼ਿਆਲ। ਬਦੀ ਖਿਆਲ = ਬੁਰਾਈਆਂ ਦੇ ਖ਼ਿਆਲ।
(ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾ।


ਗਾਹੇ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥  

Gāhe na nekī kār karḏam mam īʼn cẖinī ahvāl. ||3||  

I never did good deeds; this is my condition. ||3||  

ਗਾਹੇ = ਕਦੇ। ਗਾਹੇ ਨ = ਕਦੇ ਭੀ ਨਾਹ। ਕਰਦਮ = ਮੈਂ ਕੀਤੀ। ੲ​ਂ​ੀ = ਇਹ। ਚਿਨੀ = ਜਿਹਾ। ੲ​ਂ​ੀ ਚਿਨੀ = ਇਹੋ ਜਿਹਾ। ਅਹਵਾਲ = ਹਾਲ ॥੩॥
ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ ॥੩॥


ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ  

Baḏbakẖaṯ ham cẖo bakẖīl gāfil benajar bebāk.  

I am unfortunate, miserly, negligent, shameless and without the Fear of God.  

ਬਦ = ਭੈੜਾ। ਬਖਤ = ਬਖ਼ਤ, ਨਸੀਬਾ। ਬਦ ਬਖਤ = ਭੈੜੇ ਨਸੀਬੇ ਵਾਲਾ। ਹਮ = ਅਸੀ। ਚੁ = ਵਰਗਾ। ਹਮ ਚੁ = ਸਾਡੇ ਵਰਗਾ, ਮੇਰੇ ਵਰਗਾ। ਬਖੀਲ = ਬਖ਼ੀਲ, ਚੁਗ਼ਲੀ ਕਰਨ ਵਾਲਾ। ਗਾਫਿਲ = ਗ਼ਾਫ਼ਿਲ, ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ-ਪਰਵਾਹ। ਨਜਰ = ਨਜ਼ਰ। ਬੇ ਨਜਰ = ਢੀਠ, ਨਿਲੱਜ। ਬੇ-ਬਿਨਾ। ਬਾਕ = ਡਰ। ਬੇ ਬਾਕ = ਨਿਡਰ।
(ਹੇ ਕਰਤਾਰ!) ਮੇਰੇ ਵਰਗਾ (ਦੁਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ,


ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥  

Nānak bugoyaḏ jan ṯurā ṯere cẖākrāʼn pā kẖāk. ||4||1||  

Says Nanak, I am Your humble servant, the dust of the feet of Your slaves. ||4||1||  

ਬੁਗੋਯਦ = ਆਖਦਾ ਹੈ {ਗੁਫ਼ਤਨ = ਆਖਣਾ}। ਜਨੁ = ਦਾਸ। ਤੁਰਾ = ਤੈਨੂੰ। ਪਾ ਖਾਕ = ਪਾ ਖ਼ਾਕ, ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ। ਚਾਕਰ = ਸੇਵਕ ॥੪॥੧॥
(ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ॥੪॥੧॥


ਤਿਲੰਗ ਮਹਲਾ ਘਰੁ  

Ŧilang mėhlā 1 gẖar 2  

Tilang, First Mehl, Second House:  

xxx
ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ  

Bẖa▫o ṯerā bẖāʼng kẖalṛī merā cẖīṯ.  

The Fear of You, O Lord God, is my marijuana; my consciousness is the pouch which holds it.  

ਭਉ = ਡਰ, ਅਦਬ। ਭਾਂਗ = ਭੰਗ। ਖਲੜੀ = ਗੁੱਥੀ।
ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ।


ਮੈ ਦੇਵਾਨਾ ਭਇਆ ਅਤੀਤੁ  

Mai ḏevānā bẖa▫i▫ā aṯīṯ.  

I have become an intoxicated hermit.  

ਦੇਵਾਨਾ = ਨਸ਼ਈ, ਮਸਤਾਨਾ। ਅਤੀਤੁ = ਵਿਰਕਤ।
(ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ।


ਕਰ ਕਾਸਾ ਦਰਸਨ ਕੀ ਭੂਖ  

Kar kāsā ḏarsan kī bẖūkẖ.  

My hands are my begging bowl; I am so hungry for the Blessed Vision of Your Darshan.  

ਕਰ = ਦੋਵੇਂ ਹੱਥ। ਕਾਸਾ = ਪਿਆਲਾ।
ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ।


ਮੈ ਦਰਿ ਮਾਗਉ ਨੀਤਾ ਨੀਤ ॥੧॥  

Mai ḏar māga▫o nīṯā nīṯ. ||1||  

I beg at Your Door, day after day. ||1||  

ਦਰਿ = (ਤੇਰੇ) ਦਰ ਤੇ। ਮਾਗਉ = ਮੈਂ ਮੰਗਦਾ ਹਾਂ। ਨੀਤਾ ਨੀਤ = ਸਦਾ ਹੀ ॥੧॥
(ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ ॥੧॥


ਤਉ ਦਰਸਨ ਕੀ ਕਰਉ ਸਮਾਇ  

Ŧa▫o ḏarsan kī kara▫o samā▫e.  

I long for the Blessed Vision of Your Darshan.  

ਤਉ = ਤੇਰਾ। ਕਰਉ = ਮੈਂ ਕਰਦਾ ਹਾਂ। ਸਮਾਇ = ਸਦਾਅ, ਆਵਾਜ਼ਾ।
(ਹੇ ਪ੍ਰਭੂ!) ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ,


ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ  

Mai ḏar māgaṯ bẖīkẖi▫ā pā▫e. ||1|| rahā▫o.  

I am a beggar at Your Door - please bless me with Your charity. ||1||Pause||  

ਮਾਗਤੁ = ਮੰਗਤਾ। ਪਾਇ = ਦੇਹ ॥੧॥
ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ ॥੧॥ ਰਹਾਉ॥


ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ  

Kesar kusam mirgamai harṇā sarab sarīrī cẖaṛĥṇā.  

Saffron, flowers, musk oil and gold embellish the bodies of all.  

ਕੁਸਮ = ਫੁੱਲ। ਮਿਰਗਮੈ = ਮਿਰਗ-ਮਦ, ਕਸਤੂਰੀ। ਹਰਣਾ = {हिंरण्य} ਸੋਨਾ। ਸਰੀਰੀ = ਸਰੀਰਾਂ ਤੇ।
ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ।


ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥  

Cẖanḏan bẖagṯā joṯ inehī sarbe parmal karṇā. ||2||  

The Lord's devotees are like sandalwood, which imparts its fragrance to everyone. ||2||  

ਜੋਤਿ = ਸੁਭਾਉ। ਇਨੇਹੀ = ਇਹੋ ਜੇਹੀ। ਪਰਮਲੁ = ਸੁਗੰਧੀ ॥੨॥
ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ ॥੨॥


ਘਿਅ ਪਟ ਭਾਂਡਾ ਕਹੈ ਕੋਇ  

Gẖi▫a pat bẖāʼndā kahai na ko▫e.  

No one says that ghee or silk are polluted.  

ਘਿਅ ਭਾਂਡਾ = ਘਿਉ ਦਾ ਭਾਂਡਾ। ਪਟ = ਰੇਸ਼ਮ। ਕਹੈ ਨ ਕੋਇ = ਕੋਈ ਪੁੱਛ ਨਹੀਂ ਕਰਦਾ।
ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ)।


ਐਸਾ ਭਗਤੁ ਵਰਨ ਮਹਿ ਹੋਇ  

Aisā bẖagaṯ varan mėh ho▫e.  

Such is the Lord's devotee, no matter what his social status is.  

ਵਰਨ ਮਹਿ = (ਭਾਵੇਂ ਕਿਸੇ ਹੀ) ਜਾਤਿ ਵਿਚ।
(ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ।


ਤੇਰੈ ਨਾਮਿ ਨਿਵੇ ਰਹੇ ਲਿਵ ਲਾਇ  

Ŧerai nām nive rahe liv lā▫e.  

Those who bow in reverence to the Naam, the Name of the Lord, remain absorbed in Your Love.  

ਤੇਰੈ ਨਾਮਿ = ਤੇਰੇ ਨਾਮ ਵਿਚ। ਨਿਵੇ = ਨਿਵੇਂ ਹੋਏ, ਨਿਮ੍ਰਤਾ ਵਾਲੇ।
ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ,


ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥  

Nānak ṯin ḏar bẖīkẖi▫ā pā▫e. ||3||1||2||  

Nanak begs for charity at their door. ||3||1||2||  

ਤਿਨ ਦਰਿ = ਉਹਨਾਂ ਦੇ ਦਰ ਤੇ। ਭੀਖਿਆ = ਖ਼ੈਰ ॥੩॥੧॥੨॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ ॥੩॥੧॥੨॥


ਤਿਲੰਗ ਮਹਲਾ ਘਰੁ  

Ŧilang mėhlā 1 gẖar 3  

Tilang, First Mehl, Third House:  

xxx
ਰਾਗ ਤਿਲੰਗ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ  

Ih ṯan mā▫i▫ā pāhi▫ā pi▫āre līṯ▫ṛā lab rangā▫e.  

This body fabric is conditioned by Maya, O beloved; this cloth is dyed in greed.  

ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆ = ਪਾਹ ਲੱਗੀ ਹੋਈ ਹੈ। ਪਾਹ = ਲਾਗ। {ਨੋਟ: ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲ। ਲਬੁ = ਜੀਭ ਦਾ ਚਸਕਾ। ਰੰਗਾਏ ਲੀਤੜਾ = ਰੰਗਾਇ ਲਿਆ ਹੈ।
ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ,


        


© SriGranth.org, a Sri Guru Granth Sahib resource, all rights reserved.
See Acknowledgements & Credits