Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ  

Har āpe pancẖ ṯaṯ bisthārā vicẖ ḏẖāṯū pancẖ āp pāvai.  

The Lord Himself directs the evolution of the world of the five elements; He Himself infuses the five senses into it.  

ਪੰਚ ਤਤੁ = ਜਲ, ਅਗਨੀ, ਪ੍ਰਿਥਵੀ, ਵਾਯੂ, ਆਕਾਸ਼। ਪੰਚ ਧਾਤੂ = ਜਲ ਵਿਚ ਰਸ, ਅਗਨੀ ਵਿਚ ਰੂਪ, ਪ੍ਰਿਥਵੀ ਵਿਚ ਗੰਧ, ਵਾਯੂ ਵਿਚ ਸਪਰਸ਼, ਆਕਾਸ਼ ਵਿਚ ਸ਼ਬਦ।
(ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ।


ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥  

Jan Nānak saṯgur mele āpe har āpe jẖagar cẖukẖāvai. ||2||3||  

O servant Nanak, the Lord Himself unites us with the True Guru; He Himself resolves the conflicts. ||2||3||  

ਝਗਰੁ = ਖਿੱਚੋਤਾਣ। ਚੁਕਾਵੈ = ਮੁਕਾਂਦਾ ਹੈ ॥੨॥੩॥
ਹੇ ਨਾਨਕ! ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥


ਬੈਰਾੜੀ ਮਹਲਾ  

Bairāṛī mėhlā 4.  

Bairaaree, Fourth Mehl:  

xxx
xxx


ਜਪਿ ਮਨ ਰਾਮ ਨਾਮੁ ਨਿਸਤਾਰਾ  

Jap man rām nām nisṯārā.  

Chant the Name of the Lord, O mind, and you shall be emancipated.  

ਮਨ = ਹੇ ਮਨ! ਨਿਸਤਾਰਾ = ਪਾਰ-ਉਤਾਰਾ।
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ।


ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ  

Kot kotanṯar ke pāp sabẖ kẖovai har bẖavjal pār uṯārā. ||1|| rahā▫o.  

The Lord shall destroy all the sins of millions upon millions of incarnations, and carry you across the terrifying world-ocean. ||1||Pause||  

ਕੋਟੁ = ਕਿਲ੍ਹਾ। ਕੋਟ = ਕਿਲ੍ਹੇ। ਕੋਟਿ = ਕ੍ਰੋੜ। ਕੋਟ ਕੋਟੰਤਰ ਕੇ = ਅਨੇਕਾਂ ਕਿਲ੍ਹਿਆਂ ਦੇ, ਅਨੇਕਾਂ ਜੂਨਾਂ ਦੇ। ਸਭਿ = ਸਾਰੇ। ਖੋਵੈ = ਨਾਸ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ ॥੧॥
(ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੧॥ ਰਹਾਉ॥


ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ  

Kā▫i▫ā nagar basaṯ har su▫āmī har nirbẖa▫o nirvair nirankārā.  

In the body-village, the Lord Master abides; the Lord is without fear, without vengeance, and without form.  

ਕਾਇਆ = ਸਰੀਰ। ਨਗਰਿ = ਨਗਰ ਵਿਚ। ਨਿਰੰਕਾਰਾ = ਆਕਾਰ-ਰਹਿਤ।
ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ।


ਹਰਿ ਨਿਕਟਿ ਬਸਤ ਕਛੁ ਨਦਰਿ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥  

Har nikat basaṯ kacẖẖ naḏar na āvai har lāḏẖā gur vīcẖārā. ||1||  

The Lord is dwelling near at hand, but He cannot be seen. By the Guru's Teachings, the Lord is obtained. ||1||  

ਨਿਕਟਿ = ਨੇੜੇ। ਗੁਰ ਵੀਚਾਰਾ = ਗੁਰੂ ਦੀ ਦਿੱਤੀ ਸੂਝ ਨਾਲ ॥੧॥
ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ ॥੧॥


ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ  

Har āpe sāhu sarāf raṯan hīrā har āp kī▫ā pāsārā.  

The Lord Himself is the banker, the jeweler, the jewel, the gem; the Lord Himself created the entire expanse of the creation.  

ਆਪੇ = ਆਪ ਹੀ। ਪਾਸਾਰਾ = ਖਿਲਾਰਾ।
(ਗੁਰੂ ਦੀ ਬਖ਼ਸ਼ੀ ਮੱਤ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ।


ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥  

Nānak jis kirpā kare so har nām vihājẖe so sāhu sacẖā vaṇjārā. ||2||4||  

O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||  

ਵਿਹਾਝੇ = ਖ਼ਰੀਦਦਾ ਹੈ। ਸਚਾ = ਸਦਾ-ਥਿਰ ॥੨॥੪॥
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ ॥੨॥੪॥


ਬੈਰਾੜੀ ਮਹਲਾ  

Bairāṛī mėhlā 4.  

Bairaaree, Fourth Mehl:  

xxx
xxx


ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ  

Jap man har niranjan nirankārā.  

Meditate, O mind, on the immaculate, formless Lord.  

ਮਨ = ਹੇ ਮਨ! ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ।
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ।


ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਪਾਰਾਵਾਰਾ ॥੧॥ ਰਹਾਉ  

Saḏā saḏā har ḏẖi▫ā▫ī▫ai sukẖ▫ḏāṯa jā kā anṯ na pārāvārā. ||1|| rahā▫o.  

Forever and ever, meditate on the Lord, the Giver of peace; He has no end or limitation. ||1||Pause||  

ਜਾ ਕਾ = ਜਿਸ (ਹਰੀ) ਦਾ। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ ॥੧॥
ਹੇ ਮਨ! ਜਿਸ (ਪ੍ਰਭੂ ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ (ਦੇ ਸਰੂਪ ਦਾ) ਹੱਦ-ਬੰਨਾ ਨਹੀਂ ਲੱਭਦਾ, ਉਸ ਸੁਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ॥


ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ  

Agan kunt mėh uraḏẖ liv lāgā har rākẖai uḏar manjẖārā.  

In the fiery pit of the womb, when you were hanging upside-down, the Lord absorbed You in His Love, and preserved You.  

ਅਗਨਿ ਕੁੰਟ = ਅੱਗ ਦਾ ਕੁੰਡ। ਮਹਿ = ਵਿਚ। ਉਰਧ = ਉਲਟਾ (ਲਟਕਿਆ ਹੋਇਆ)। ਲਿਵ ਲਾਗਾ = ਸੁਰਤ ਜੋੜੀ ਰੱਖਦਾ ਹੈ। ਉਦਰ = (ਮਾਂ ਦਾ) ਪੇਟ। ਮੰਝਾਰਾ = ਮੰਝ, ਵਿਚ।
ਹੇ ਮਨ! ਜਦੋਂ ਜੀਵ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਪੁੱਠਾ ਲਟਕਿਆ ਹੋਇਆ (ਉਸ ਦੇ ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ (ਤਦੋਂ) ਪਰਮਾਤਮਾ (ਮਾਂ ਦੇ) ਪੇਟ ਵਿਚ ਉਸ ਦੀ ਰੱਖਿਆ ਕਰਦਾ ਹੈ।


ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥  

So aisā har sevhu mere man har anṯ cẖẖadāvaṇhārā. ||1||  

So serve such a Lord, O my mind; the Lord shall deliver you in the end. ||1||  

ਅੰਤਿ = ਅਖ਼ੀਰ ਵੇਲੇ ॥੧॥
ਹੇ ਮੇਰੇ ਮਨ! ਇਹੋ ਜਿਹੀ ਸਮਰਥਾ ਵਾਲੇ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਅਖ਼ੀਰ ਵੇਲੇ ਭੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ ॥੧॥


ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ  

Jā kai hirḏai basi▫ā merā har har ṯis jan ka▫o karahu namaskārā.  

Bow down in reverence to that humble being, within whose heart the Lord, Har, Har, abides.  

ਕੈ ਹਿਰਦੈ = ਦੇ ਹਿਰਦੇ ਵਿਚ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਸੱਚਾ ਵੱਸਿਆ ਰਹਿੰਦਾ ਹੈ, ਹੇ ਮੇਰੇ ਮਨ! ਉਸ ਮਨੁੱਖ ਅੱਗੇ ਸਦਾ ਸਿਰ ਨਿਵਾਇਆ ਕਰ।


ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥  

Har kirpā ṯe pā▫ī▫ai har jap Nānak nām aḏẖārā. ||2||5||  

By the Lord's Kind Mercy, O Nanak, one obtains the Lord's meditation, and the support of the Naam. ||2||5||  

ਤੇ = ਤੋਂ, ਨਾਲ। ਪਾਈਐ = ਲੱਭਦਾ ਹੈ। ਹਰਿ ਜਪੁ = ਹਰੀ ਦਾ ਜਪ। ਅਧਾਰਾ = ਆਸਰਾ ॥੨॥੫॥
ਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ (ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ) ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੨॥੫॥


ਬੈਰਾੜੀ ਮਹਲਾ  

Bairāṛī mėhlā 4.  

Bairaaree, Fourth Mehl:  

xxx
xxx


ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ  

Jap man har har nām niṯ ḏẖi▫ā▫e.  

O my mind, chant the Name of the Lord, Har, Har; meditate on it continually.  

ਮਨ = ਹੇ ਮਨ! ਧਿਆਇ = ਧਿਆਨ ਧਰਿਆ ਕਰ। ਨਿਤ = ਸਦਾ।
ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ,


ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਲਾਗੈ ਆਇ ॥੧॥ ਰਹਾਉ  

Jo icẖẖėh so▫ī fal pāvahi fir ḏūkẖ na lāgai ā▫e. ||1|| rahā▫o.  

You shall obtain the fruits of your heart's desires, and pain shall never touch you again. ||1||Pause||  

ਇਛਹਿ = ਤੂੰ ਚਾਹੇਂਗਾ। ਪਾਵਹਿ = ਤੂੰ ਹਾਸਲ ਕਰ ਲਏਂਗਾ। ਨ ਲਾਗੈ = ਪੋਹ ਨਹੀਂ ਸਕੇਗਾ। ਆਇ = ਆ ਕੇ ॥੧॥
(ਉਸ ਪ੍ਰਭੂ ਦੇ ਦਰ ਤੋਂ) ਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ ॥੧॥ ਰਹਾਉ॥


ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ  

So jap so ṯap sā baraṯ pūjā jiṯ har si▫o parīṯ lagā▫e.  

That is chanting, that is deep meditation and austerity, that is fasting and worship, which inspires love for the Lord.  

ਜਿਤੁ = ਜਿਸ (ਸਿਮਰਨ) ਦੀ ਰਾਹੀਂ। ਸੋ ਜਪੁ = ਉਹ (ਸਿਮਰਨ ਭੀ) ਜਪ ਹੈ।
ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ।


ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥  

Bin har parīṯ hor parīṯ sabẖ jẖūṯẖī ik kẖin mėh bisar sabẖ jā▫e. ||1||  

Without the Lord's Love, every other love is false; in an instant, it is all forgotten. ||1||  

ਝੂਠੀ = ਨਾਸਵੰਤ। ਸਭ = ਸਾਰੀ। ਬਿਸਰਿ ਜਾਇ = ਭੁੱਲ ਜਾਂਦੀ ਹੈ ॥੧॥
ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ ॥੧॥


ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਜਾਇ  

Ŧū be▫anṯ sarab kal pūrā kicẖẖ kīmaṯ kahī na jā▫e.  

You are infinite, the Master of all power; Your value cannot be described at all.  

ਸਰਬ = ਸਾਰੀਆਂ। ਕਲ = ਤਾਕਤਾਂ।
ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।


ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥  

Nānak saraṇ ṯumĥārī har jī▫o bẖāvai ṯivai cẖẖadā▫e. ||2||6||  

Nanak has come to Your Sanctuary, O Dear Lord; as it pleases You, save him. ||2||6||  

ਹਰਿ ਜੀਉ = ਹੇ ਪ੍ਰਭੂ ਜੀ! ਭਾਵੈ = (ਜਿਵੇਂ ਤੈਨੂੰ) ਚੰਗਾ ਲੱਗੇ। ਛਡਾਇ = (ਹੋਰ ਹੋਰ ਪ੍ਰੀਤ ਤੋਂ) ਬਚਾ ਲੈ ॥੨॥੬॥
ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤ ਤੋਂ ਬਚਾਈ ਰੱਖ ॥੨॥੬॥


ਰਾਗੁ ਬੈਰਾੜੀ ਮਹਲਾ ਘਰੁ  

Rāg bairāṛī mėhlā 5 gẖar 1  

Raag Bairaaree, Fifth Mehl, First House:  

xxx
ਰਾਗ ਬੈਰਾੜੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੰਤ ਜਨਾ ਮਿਲਿ ਹਰਿ ਜਸੁ ਗਾਇਓ  

Sanṯ janā mil har jas gā▫i▫o.  

Meeting with the humble Saints, sing the Praises of the Lord.  

ਮਿਲਿ = ਮਿਲ ਕੇ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗਾਇਓ = ਗਾਇਆ।
ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,


ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ  

Kot janam ke ḏūkẖ gavā▫i▫o. ||1|| rahā▫o.  

The pains of millions of incarnations shall be eradicated. ||1||Pause||  

ਕੋਟਿ = ਕ੍ਰੋੜਾਂ। ਗਵਾਇਓ = ਦੂਰ ਕਰ ਲਏ ॥੧॥
ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ॥੧॥ ਰਹਾਉ॥


ਜੋ ਚਾਹਤ ਸੋਈ ਮਨਿ ਪਾਇਓ  

Jo cẖāhaṯ so▫ī man pā▫i▫o.  

Whatever your mind desires, that you shall obtain.  

ਚਾਹਤ = ਚਾਹੁੰਦਾ ਹੈ। ਸੋਈ = ਉਹੀ ਮੁਰਾਦ। ਮਨਿ = ਮਨ ਵਿਚ। ਪਾਇਓ = ਪ੍ਰਾਪਤ ਕਰ ਲਈ।
ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ।


ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥  

Kar kirpā har nām divā▫i▫o. ||1||  

By His Kind Mercy, the Lord blesses us with His Name. ||1||  

ਕਰਿ = ਕਰ ਕੇ। ਦਿਵਾਇਓ = (ਪ੍ਰਭੂ ਪਾਸੋਂ) ਦਿਵਾ ਦਿੱਤਾ ॥੧॥
(ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ ॥੧॥


ਸਰਬ ਸੂਖ ਹਰਿ ਨਾਮਿ ਵਡਾਈ  

Sarab sūkẖ har nām vadā▫ī.  

All happiness and greatness are in the Lord's Name.  

ਹਰਿ ਨਾਮਿ = ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਸਰਬ = ਸਾਰੇ। ਵਡਾਈ = ਆਦਰ ਇੱਜ਼ਤ।
ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)।


ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥  

Gur parsāḏ Nānak maṯ pā▫ī. ||2||1||7||  

By Guru's Grace, Nanak has gained this understanding. ||2||1||7||  

ਪ੍ਰਸਾਦਿ = ਕਿਰਪਾ ਨਾਲ। ਮਤਿ = ਅਕਲ ॥੨॥੧॥੭॥
ਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ॥੨॥੧॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits