Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥  

Sur nar mun jan locẖḏe so saṯgur ḏī▫ā bujẖā▫e jī▫o. ||4||  

The angelic beings and the silent sages long for Him; the True Guru has given me this understanding. ||4||  

ਸੁਰਿ = ਦੇਵਤੇ। ਸਤਿਗੁਰਿ = ਗੁਰੂ ਨੇ ॥੪॥
(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥


ਸਤਸੰਗਤਿ ਕੈਸੀ ਜਾਣੀਐ  

Saṯsangaṯ kaisī jāṇī▫ai.  

How is the Society of the Saints to be known?  

xxx
ਕਿਹੋ ਜਿਹੇ ਇਕੱਠ ਨੂੰ ਸਤ ਸੰਗਤ ਸਮਝਣਾ ਚਾਹੀਦਾ ਹੈ?


ਜਿਥੈ ਏਕੋ ਨਾਮੁ ਵਖਾਣੀਐ  

Jithai eko nām vakẖāṇī▫ai.  

There, the Name of the One Lord is chanted.  

ਜਿਥੈ = ਜਿਸ ਥਾਂ ਤੇ।
(ਸਤਸੰਗਤ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।


ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥  

Ėko nām hukam hai Nānak saṯgur ḏī▫ā bujẖā▫e jī▫o. ||5||  

The One Name is the Lord's Command; O Nanak, the True Guru has given me this understanding. ||5||  

xxx॥੫॥
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥


ਇਹੁ ਜਗਤੁ ਭਰਮਿ ਭੁਲਾਇਆ  

Ih jagaṯ bẖaram bẖulā▫i▫ā.  

This world has been deluded by doubt.  

ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ)। ਭੁਲਾਇਆ = ਕੁਰਾਹੇ ਪਾਇਆ ਹੈ।
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।


ਆਪਹੁ ਤੁਧੁ ਖੁਆਇਆ  

Āphu ṯuḏẖ kẖu▫ā▫i▫ā.  

You Yourself, Lord, have led it astray.  

ਆਪਹੁ ਤੁਧੁ = ਤੂੰ ਆਪਣੇ ਆਪ ਤੋਂ (ਹੇ ਪ੍ਰਭੂ!)। ਖੁਆਇਆ = ਖੁੰਝਾ ਦਿੱਤਾ ਹੈ।
(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।


ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥  

Parṯāp lagā ḏuhāgaṇī bẖāg jinā ke nāhi jī▫o. ||6||  

The discarded soul-brides suffer in terrible agony; they have no luck at all. ||6||  

ਪਰਤਾਪੁ = ਦੁੱਖ {प्रताप} ॥੬॥
ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥


ਦੋਹਾਗਣੀ ਕਿਆ ਨੀਸਾਣੀਆ  

Ḏuhāgaṇī ki▫ā nīsāṇī▫ā.  

What are the signs of the discarded brides?  

xxx
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?


ਖਸਮਹੁ ਘੁਥੀਆ ਫਿਰਹਿ ਨਿਮਾਣੀਆ  

Kẖasmahu gẖuthī▫ā firėh nimāṇī▫ā.  

They miss their Husband Lord, and they wander around in dishonor.  

ਖਸਮਹੁ = ਖਸਮ ਤੋਂ। ਵੇਸ = ਕੱਪੜੇ।
(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।


ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥  

Maile ves ṯinā kāmṇī ḏukẖī raiṇ vihā▫e jī▫o. ||7||  

The clothes of those brides are filthy-they pass their life-night in agony. ||7||  

ਤਿਨਾ ਕਾਮਣੀ = ਉਹਨਾਂ ਇਸਤ੍ਰੀਆਂ ਦੇ। ਰੈਣਿ = {रजनि} ਜ਼ਿੰਦਗੀ ਦੀ ਰਾਤ। ਵਿਹਾਇ = ਬੀਤਦੀ ਹੈ ॥੭॥
ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥


ਸੋਹਾਗਣੀ ਕਿਆ ਕਰਮੁ ਕਮਾਇਆ  

Sohāgaṇī ki▫ā karam kamā▫i▫ā.  

What actions have the happy soul-brides performed?  

xxx
ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?


ਪੂਰਬਿ ਲਿਖਿਆ ਫਲੁ ਪਾਇਆ  

Pūrab likẖi▫ā fal pā▫i▫ā.  

They have obtained the fruit of their pre-ordained destiny.  

ਪੂਰਬਿ = ਪਹਿਲੇ ਜਨਮ ਵਿਚ।
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।


ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥  

Naḏar kare kai āpṇī āpe la▫e milā▫e jī▫o. ||8||  

Casting His Glance of Grace, the Lord unites them with Himself. ||8||  

ਕਰੇ ਕੈ = ਕਰਿ ਕੈ, ਕਰ ਕੇ ॥੮॥
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥


ਹੁਕਮੁ ਜਿਨਾ ਨੋ ਮਨਾਇਆ  

Hukam jinā no manā▫i▫ā.  

Those, whom God causes to abide by His Will,  

xxx
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,


ਤਿਨ ਅੰਤਰਿ ਸਬਦੁ ਵਸਾਇਆ  

Ŧin anṯar sabaḏ vasā▫i▫ā.  

have the Shabad of His Word abiding deep within.  

xxx
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।


ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥  

Sahī▫ā se sohāgaṇī jin sah nāl pi▫ār jī▫o. ||9||  

They are the true soul-brides, who embrace love for their Husband Lord. ||9||  

ਸਹੀਆਂ = ਸਹੇਲੀਆਂ, ਸਤਸੰਗੀ। ਸਹ ਨਾਲਿ = ਖਸਮ-ਪ੍ਰਭੂ ਦੇ ਨਾਲ ॥੯॥
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥


ਜਿਨਾ ਭਾਣੇ ਕਾ ਰਸੁ ਆਇਆ  

Jinā bẖāṇe kā ras ā▫i▫ā.  

Those who take pleasure in God's Will  

ਰਸੁ = ਆਨੰਦ।
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,


ਤਿਨ ਵਿਚਹੁ ਭਰਮੁ ਚੁਕਾਇਆ  

Ŧin vicẖahu bẖaram cẖukā▫i▫ā.  

remove doubt from within.  

ਭਰਮੁ = ਭਟਕਣਾ।
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।


ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥  

Nānak saṯgur aisā jāṇī▫ai jo sabẖsai la▫e milā▫e jī▫o. ||10||  

O Nanak, know Him as the True Guru, who unites all with the Lord. ||10||  

ਸਭਸੈ = ਸਭ ਜੀਵਾਂ ਨੂੰ ॥੧੦॥
ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥


ਸਤਿਗੁਰਿ ਮਿਲਿਐ ਫਲੁ ਪਾਇਆ  

Saṯgur mili▫ai fal pā▫i▫ā.  

Meeting with the True Guru, they receive the fruits of their destiny,  

ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ।
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,


ਜਿਨਿ ਵਿਚਹੁ ਅਹਕਰਣੁ ਚੁਕਾਇਆ  

Jin vicẖahu ahkaraṇ cẖukā▫i▫ā.  

and egotism is driven out from within.  

ਜਿਨਿ = ਜਿਸ ਨੇ। ਅਹਕਰਣੁ = ਅਹੰਕਾਰ।
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।


ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥  

Ḏurmaṯ kā ḏukẖ kati▫ā bẖāg baiṯẖā masṯak ā▫e jī▫o. ||11||  

The pain of evil-mindedness is eliminated; good fortune comes and shines radiantly from their foreheads. ||11||  

ਮਸਤਕਿ = ਮੱਥੇ ਉੱਤੇ ॥੧੧॥
ਉਸ ਮਨੁੱਖ ਦੇ ਅੰਦਰੋਂ ਭੈੜੀ ਮੱਤ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥


ਅੰਮ੍ਰਿਤੁ ਤੇਰੀ ਬਾਣੀਆ  

Amriṯ ṯerī bāṇī▫ā.  

The Bani of Your Word is Ambrosial Nectar.  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਰਸ।
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,


ਤੇਰਿਆ ਭਗਤਾ ਰਿਦੈ ਸਮਾਣੀਆ  

Ŧeri▫ā bẖagṯā riḏai samāṇī▫ā.  

It permeates the hearts of Your devotees.  

ਰਿਦੈ = ਹਿਰਦੇ ਵਿਚ। ਅੰਦਰਿ ਰਖਿਐ = ਜੇ ਹਿਰਦੇ ਵਿਚ ਰੱਖਿਆ ਜਾਏ।
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।


ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥  

Sukẖ sevā anḏar rakẖi▫ai āpṇī naḏar karahi nisṯār jī▫o. ||12||  

Serving You, peace is obtained; granting Your Mercy, You bestow salvation. ||12||  

ਸੁਖ ਸੇਵਾ = ਸੁਖਦਾਈ ਸੇਵਾ। ਕਰਹਿ = ਕਰਹਿਂ, ਤੂੰ ਕਰਦਾ ਹੈਂ। ਨਿਸਤਾਰਿ = ਤੂੰ ਪਾਰ ਲੰਘਾਂਦਾ ਹੈਂ ॥੧੨॥
ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥


ਸਤਿਗੁਰੁ ਮਿਲਿਆ ਜਾਣੀਐ  

Saṯgur mili▫ā jāṇī▫ai.  

Meeting with the True Guru, one comes to know;  

xxx
ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,


ਜਿਤੁ ਮਿਲਿਐ ਨਾਮੁ ਵਖਾਣੀਐ  

Jiṯ mili▫ai nām vakẖāṇī▫ai.  

by this meeting, one comes to chant the Name.  

xxx
ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।


ਸਤਿਗੁਰ ਬਾਝੁ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥  

Saṯgur bājẖ na pā▫i▫o sabẖ thakī karam kamā▫e jī▫o. ||13||  

Without the True Guru, God is not found; all have grown weary of performing religious rituals. ||13||  

ਪਾਇਓ = ਪਾਇਆ, ਲੱਭਾ। ਕਰਮ = (ਤੀਰਥ ਵਰਤ ਆਦਿਕ ਮਿਥੇ ਧਾਰਮਿਕ) ਕੰਮ ॥੧੩॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥


ਹਉ ਸਤਿਗੁਰ ਵਿਟਹੁ ਘੁਮਾਇਆ  

Ha▫o saṯgur vitahu gẖumā▫i▫ā.  

I am a sacrifice to the True Guru;  

ਵਿਟਹੁ = ਤੋਂ। ਹਉ = ਮੈਂ। ਘੁਮਾਇਆ = ਕੁਰਬਾਨ।
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,


ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ  

Jin bẖaram bẖulā mārag pā▫i▫ā.  

I was wandering in doubt, and He has set me on the right path.  

ਜਿਨਿ = ਜਿਸ ਨੇ। ਭ੍ਰਮਿ = ਭਟਕਣਾ ਵਿਚ (ਪੈ ਕੇ)। ਭੁਲਾ = ਭੁੱਲਾ, ਕੁਰਾਹੇ ਪਿਆ ਹੋਇਆ। ਮਾਰਗਿ = ਰਸਤੇ ਉੱਤੇ।
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।


ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥  

Naḏar kare je āpṇī āpe la▫e ralā▫e jī▫o. ||14||  

If the Lord casts His Glance of Grace, He unites us with Himself. ||14||  

xxx॥੧੪॥
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥


ਤੂੰ ਸਭਨਾ ਮਾਹਿ ਸਮਾਇਆ  

Ŧūʼn sabẖnā māhi samā▫i▫ā.  

You, Lord, are pervading in all,  

xxx
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।


ਤਿਨਿ ਕਰਤੈ ਆਪੁ ਲੁਕਾਇਆ  

Ŧin karṯai āp lukā▫i▫ā.  

and yet, the Creator keeps Himself concealed.  

ਤਿਨਿ ਕਰਤੈ = ਉਸ ਕਰਤਾਰ ਨੇ। ਆਪੁ = ਆਪਣੇ ਆਪ ਨੂੰ।
(ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।


ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥  

Nānak gurmukẖ pargat ho▫i▫ā jā ka▫o joṯ ḏẖarī karṯār jī▫o. ||15||  

O Nanak, the Creator is revealed to the Gurmukh, within whom He has infused His Light. ||15||  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾ ਕਉ = ਜਿਸ ਨੂੰ। ਕਰਤਾਰਿ = ਕਰਤਾਰ ਨੇ ॥੧੫॥
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥


ਆਪੇ ਖਸਮਿ ਨਿਵਾਜਿਆ  

Āpe kẖasam nivāji▫ā.  

The Master Himself bestows honor.  

ਖਸਮਿ = ਖਸਮ ਨੇ। ਨਿਵਾਜਿਆ = ਮਿਹਰ ਕੀਤੀ, ਵਡਿਆਈ ਦਿੱਤੀ।
ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,


ਜੀਉ ਪਿੰਡੁ ਦੇ ਸਾਜਿਆ  

Jī▫o pind ḏe sāji▫ā.  

He creates and bestows body and soul.  

ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।


ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥  

Āpṇe sevak kī paij rakẖī▫ā ḏu▫e kar masṯak ḏẖār jī▫o. ||16||  

He Himself preserves the honor of His servants; He places both His Hands upon their foreheads. ||16||  

ਪੈਜ = ਲਾਜ, ਇੱਜ਼ਤ। ਦੁਇ ਕਰ = ਦੋਵੇਂ ਹੱਥ। ਧਾਰਿ = ਰੱਖ ਕੇ ॥੧੬॥
ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥


ਸਭਿ ਸੰਜਮ ਰਹੇ ਸਿਆਣਪਾ  

Sabẖ sanjam rahe si▫āṇpā.  

All strict rituals are just clever contrivances.  

ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਧਨ। ਸਭਿ = ਸਾਰੇ। ਰਹੇ = ਰਹਿ ਗਏ, ਅਸਫਲ ਹੋ ਗਏ।
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।


ਮੇਰਾ ਪ੍ਰਭੁ ਸਭੁ ਕਿਛੁ ਜਾਣਦਾ  

Merā parabẖ sabẖ kicẖẖ jāṇḏā.  

My God knows everything.  

xxx
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।


ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥  

Pargat parṯāp varṯā▫i▫o sabẖ lok karai jaikār jī▫o. ||17||  

He has made His Glory manifest, and all people celebrate Him. ||17 |  

ਸਭੁ ਲੋਕੁ = ਸਾਰਾ ਜਗਤ ॥੧੭॥
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥


ਮੇਰੇ ਗੁਣ ਅਵਗਨ ਬੀਚਾਰਿਆ  

Mere guṇ avgan na bīcẖāri▫ā.  

| He has not considered my merits and demerits;  

ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,


ਪ੍ਰਭਿ ਅਪਣਾ ਬਿਰਦੁ ਸਮਾਰਿਆ  

Parabẖ apṇā biraḏ samāri▫ā.  

this is God's Own Nature.  

ਸਮਾਰਿਆ = ਚੇਤੇ ਰੱਖਿਆ।
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।


ਕੰਠਿ ਲਾਇ ਕੈ ਰਖਿਓਨੁ ਲਗੈ ਤਤੀ ਵਾਉ ਜੀਉ ॥੧੮॥  

Kanṯẖ lā▫e kai rakẖi▫on lagai na ṯaṯī vā▫o jī▫o. ||18||  

Hugging me close in His Embrace, He protects me, and now, even the hot wind does not touch me. ||18||  

ਕੰਠਿ = ਗਲ ਨਾਲ। ਰਖਿਓਨੁ = ਰੱਖਿਆ ਉਨਿ, ਉਸ ਨੇ ਰੱਖਿਆ ਕੀਤੀ ॥੧੮॥
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥


ਮੈ ਮਨਿ ਤਨਿ ਪ੍ਰਭੂ ਧਿਆਇਆ  

Mai man ṯan parabẖū ḏẖi▫ā▫i▫ā.  

Within my mind and body, I meditate on God.  

ਮਨਿ = ਮਨ ਦੀ ਰਾਹੀਂ, ਮਨ ਵਿਚ। ਤਨਿ = ਤਨ ਵਿਚ, ਤਨ ਦੀ ਰਾਹੀਂ।
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।


ਜੀਇ ਇਛਿਅੜਾ ਫਲੁ ਪਾਇਆ  

Jī▫e icẖẖi▫aṛā fal pā▫i▫ā.  

I have obtained the fruits of my soul's desire.  

ਜੀਇ = ਜੀ ਵਿਚ। ਜੀਇ ਇਛਿਅੜਾ = ਜਿਸ ਦੀ ਜੀ ਵਿਚ ਇੱਛਾ ਕੀਤੀ।
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।


ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥  

Sāh pāṯisāh sir kẖasam ṯūʼn jap Nānak jīvai nā▫o jī▫o. ||19||  

You are the Supreme Lord and Master, above the heads of kings. Nanak lives by chanting Your Name. ||19||  

ਸਿਰਿ = ਸਿਰ ਉੱਤੇ ॥੧੯॥
ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥


        


© SriGranth.org, a Sri Guru Granth Sahib resource, all rights reserved.
See Acknowledgements & Credits