Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਿਤਿ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥  

But still, if you do not come to remember the Supreme Lord God, then you shall be taken and consigned to the most hideous hell! ||7||  

ਖੜਿ = ਲੈ ਜਾ ਕੇ। ਰਸਾਤਲਿ = ਰਸਾਤਲ ਵਿਚ, ਨਰਕ ਵਿਚ ॥੭॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥


ਕਾਇਆ ਰੋਗੁ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ  

You may have a body free of disease and deformity, and have no worries or grief at all;  

ਕਾਇਆ = ਸਰੀਰ। ਛਿਦ੍ਰੁ = ਨੁਕਸ, ਛੇਕ, ਐਬ। ਕਾੜਾ = ਫ਼ਿਕਰ, ਚਿੰਤਾ।
ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,


ਮਿਰਤੁ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ  

you may be unmindful of death, and night and day revel in pleasures;  

ਮਿਰਤੁ = {मृत्यु} ਮੌਤ। ਅਹਿ = ਦਿਨ। ਨਿਸਿ = ਰਾਤ।
ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,


ਸਭ ਕਿਛੁ ਕੀਤੋਨੁ ਆਪਣਾ ਜੀਇ ਸੰਕ ਧਰਿਆ  

you may take everything as your own, and have no fear in your mind at all;  

ਜੀਇ = ਜਿੰਦ ਵਿਚ, ਦਿਲ ਵਿਚ। ਸੰਕ = ਸ਼ੰਕਾ, ਝਾਕਾ।
ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,


ਚਿਤਿ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥  

but still, if you do not come to remember the Supreme Lord God, you shall fall under the power of the Messenger of Death. ||8||  

ਕੰਕਰ = ਕਿੰਕਰ, ਨੌਕਰ। ਵਸਿ = ਵੱਸ ਵਿਚ ॥੮॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥


ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ  

The Supreme Lord showers His Mercy, and we find the Saadh Sangat, the Company of the Holy.  

ਓਹੁ = ਉਹ (ਸਾਧੂ ਸੰਗੁ)।
ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।


ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ  

The more time we spend there, the more we come to love the Lord.  

ਰੰਗੁ = ਪ੍ਰੇਮ।
(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।


ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਦੂਜਾ ਥਾਉ  

The Lord is the Master of both worlds; there is no other place of rest.  

xxx
(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।


ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥  

When the True Guru is pleased and satisfied, O Nanak, the True Name is obtained. ||9||1||26||  

ਤੁਠੈ = ਪ੍ਰਸੰਨ ਹੋਣ ਨਾਲ ॥੯॥੧॥੨੬॥
ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥


ਸਿਰੀਰਾਗੁ ਮਹਲਾ ਘਰੁ  

Siree Raag, Fifth Mehl, Fifth House:  

xxx
xxx


ਜਾਨਉ ਨਹੀ ਭਾਵੈ ਕਵਨ ਬਾਤਾ  

I do not know what pleases my Lord.  

ਨਹੀ ਜਾਨਉ = ਮੈਂ ਨਹੀਂ ਜਾਣਦਾ (ਜਾਨਉਂ)। ਕਵਨ ਬਾਤਾ = ਕੇਹੜੀ ਗੱਲ? ਭਾਵੈ = ਚੰਗੀ ਲੱਗਦੀ ਹੈ।
ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।


ਮਨ ਖੋਜਿ ਮਾਰਗੁ ॥੧॥ ਰਹਾਉ  

O mind, seek out the way! ||1||Pause||  

ਮਨ = ਹੇ ਮਨ! ਮਾਰਗੁ = ਰਸਤਾ ॥੧॥
ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ॥੧॥ ਰਹਾਉ॥


ਧਿਆਨੀ ਧਿਆਨੁ ਲਾਵਹਿ  

The meditatives practice meditation,  

ਧਿਆਨੀ = ਸਮਾਧੀਆਂ ਲਾਣ ਵਾਲੇ।
ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,


ਗਿਆਨੀ ਗਿਆਨੁ ਕਮਾਵਹਿ  

and the wise practice spiritual wisdom,  

ਗਿਆਨੀ = ਵਿਦਵਾਨ।
ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,


ਪ੍ਰਭੁ ਕਿਨ ਹੀ ਜਾਤਾ ॥੧॥  

but how rare are those who know God! ||1||  

ਕਿਨ ਹੀ = ਕਿਸੇ ਵਿਰਲੇ ਨੇ ਹੀ, ਕਿਨਿ ਹੀ ॥੧॥
ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥


ਭਗਉਤੀ ਰਹਤ ਜੁਗਤਾ  

The worshipper of Bhagaauti practices self-discipline,  

ਭਗਉਤੀ = ਵੈਸ਼ਨਵ ਭਗਤ। ਜੁਗਤਾ = ਵਰਤ, ਤੁਲਸੀ ਮਾਲਾ ਆਦਿਕ ਸੰਜਮ।
ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ।


ਜੋਗੀ ਕਹਤ ਮੁਕਤਾ  

the Yogi speaks of liberation,  

xxx
ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।


ਤਪਸੀ ਤਪਹਿ ਰਾਤਾ ॥੨॥  

and the ascetic is absorbed in asceticism. ||2||  

ਤਪਹਿ = ਤਪਿ ਹੀ, ਤਪ ਵਿਚ ਹੀ। ਰਾਤਾ = ਮਸਤ ॥੨॥
ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ ॥੨॥


ਮੋਨੀ ਮੋਨਿਧਾਰੀ  

The men of silence observe silence,  

ਮੋਨੀ = ਚੁੱਪ ਰਹਿਣ ਵਾਲੇ।
ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।


ਸਨਿਆਸੀ ਬ੍ਰਹਮਚਾਰੀ  

the Sanyaasees observe celibacy,  

xxx
ਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ)


ਉਦਾਸੀ ਉਦਾਸਿ ਰਾਤਾ ॥੩॥  

and the Udaasees abide in detachment. ||3||  

ਉਦਾਸਿ = ਉਦਾਸੀ ਭੇਖ ਵਿਚ ।੩।
ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ।੩।


ਭਗਤਿ ਨਵੈ ਪਰਕਾਰਾ  

There are nine forms of devotional worship.  

ਨਵੈ ਪਰਕਾਰਾ = ਨੌ ਕਿਸਮ ਦੀ = ਸ੍ਰਵਨ, ਕੀਰਤਨ, ਸਿਮਰਨ, ਚਰਨ-ਸੇਵਾ, ਅਰਚਨ, ਬੰਦਨਾ, ਸਖਯ (ਮਿੱਤਰ-ਭਾਵ), ਦਾਸਯ (ਦਾਸ-ਭਾਵ), ਆਪਣਾ ਆਪ ਅਰਪਨ ਕਰਨਾ।
(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।


ਪੰਡਿਤੁ ਵੇਦੁ ਪੁਕਾਰਾ  

The Pandits recite the Vedas.  

xxx
ਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ।


ਗਿਰਸਤੀ ਗਿਰਸਤਿ ਧਰਮਾਤਾ ॥੪॥  

The householders assert their faith in family life. ||4||  

ਗਿਰਸਤਿ = ਗ੍ਰਿਹਸਤ ਵਿਚ। ਧਰਮਾਤਮਾ = ਧਰਮ ਵਿਚ ਮਸਤ ॥੪॥
ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥


ਇਕ ਸਬਦੀ ਬਹੁ ਰੂਪਿ ਅਵਧੂਤਾ  

Those who utter only One Word, those who take many forms, the naked renunciates,  

ਇਕ ਸਬਦੀ = ਜੋ ਇਕੋ ਲਫ਼ਜ਼ ਬੋਲਦੇ ਹਨ, 'ਅਲੱਖ' 'ਅਲੱਖ' ਆਖਣ ਵਾਲੇ। ਬਹੁਰੂਪਿ = ਬਹੁ-ਰੂਪੀਏ। ਅਵਧੂਤਾ = ਨਾਂਗੇ।
ਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।


ਕਾਪੜੀ ਕਉਤੇ ਜਾਗੂਤਾ  

the wearers of patched coats, the magicians, those who remain always awake,  

ਕਾਪੜੀ = ਖ਼ਾਸ ਕਿਸਮ ਦਾ ਚੋਲਾ ਆਦਿਕ ਕੱਪੜਾ ਪਾਣ ਵਾਲੇ। ਕਉਤੇ = ਕਵੀ, ਨਾਟਕ ਚੇਟਕ ਜਾਂ ਸਾਂਗ ਵਿਖਾ ਕੇ ਲੋਕਾਂ ਨੂੰ ਖ਼ੁਸ਼ ਕਰਨ ਵਾਲੇ। ਜਾਗੂਤਾ = ਜਾਗਰਾ ਕਰਨ ਵਾਲੇ, ਸਦਾ ਜਾਗਦੇ ਰਹਿਣ ਵਾਲੇ।
ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ।


ਇਕਿ ਤੀਰਥਿ ਨਾਤਾ ॥੫॥  

and those who bathe at holy places of pilgrimage-||5||  

ਇਕਿ = ਅਨੇਕਾਂ। ਤੀਰਥਿ = ਤੀਰਥ ਉਤੇ ॥੫॥
ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥


ਨਿਰਹਾਰ ਵਰਤੀ ਆਪਰਸਾ  

Those who go without food, those who never touch others,  

ਨਿਰਹਾਰ = ਨਿਰਾਹਾਰ {ਨਿਰ-ਆਹਾਰ}। ਨਿਰਹਾਰ ਬਰਤੀ = ਭੁੱਖੇ ਰਹਿਣ ਵਾਲੇ। ਆਪਰਸਾ = ਕਿਸੇ ਨਾਲ ਨਾਹ ਛੋਹਣ ਵਾਲੇ।
ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।


ਇਕਿ ਲੂਕਿ ਦੇਵਹਿ ਦਰਸਾ  

the hermits who never show themselves,  

ਲੂਕਿ = ਲੁਕ ਕੇ (ਰਹਿਣ ਵਾਲੇ)।
ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।


ਇਕਿ ਮਨ ਹੀ ਗਿਆਤਾ ॥੬॥  

and those who are wise in their own minds-||6||  

ਮਨ ਹੀ = ਮਨਿ ਹੀ, ਆਪਣੇ ਮਨ ਵਿਚ ਹੀ। ਗਿਆਤਾ = ਗਿਆਨਵਾਨ ॥੬॥
ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥


ਘਾਟਿ ਕਿਨ ਹੀ ਕਹਾਇਆ  

Of these, no one admits to any deficiency;  

ਘਾਟਿ = ਘੱਟ, ਮਾੜਾ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ।
(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।


ਸਭ ਕਹਤੇ ਹੈ ਪਾਇਆ  

all say that they have found the Lord.  

xxx
ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।


ਜਿਸੁ ਮੇਲੇ ਸੋ ਭਗਤਾ ॥੭॥  

But he alone is a devotee, whom the Lord has united with Himself. ||7||  

xxx
ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ ॥੭॥


ਸਗਲ ਉਕਤਿ ਉਪਾਵਾ  

All devices and contrivances,  

ਉਕਤਿ = ਦਲੀਲ। ਉਪਾਵਾ = ਹੀਲੇ।
ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ,


ਤਿਆਗੀ ਸਰਨਿ ਪਾਵਾ  

I have abondened and sought His Sanctuary.  

ਪਾਵਾ = ਮੈਂ ਪਿਆ ਹਾਂ।
ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।


ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥  

Nanak has fallen at the Feet of the Guru. ||8||2||27||  

ਪਰਾਤਾ = ਪਿਆ ਹਾਂ ।੮।
ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ।੮।੨।੨੭।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਿਰੀਰਾਗੁ ਮਹਲਾ ਘਰੁ  

Siree Raag, First Mehl, Third House:  

xxx
ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।


ਜੋਗੀ ਅੰਦਰਿ ਜੋਗੀਆ  

Among Yogis, You are the Yogi;  

xxx
(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,


ਤੂੰ ਭੋਗੀ ਅੰਦਰਿ ਭੋਗੀਆ  

among pleasure seekers, You are the Pleasure Seeker.  

xxx
ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।


ਤੇਰਾ ਅੰਤੁ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥  

Your limits are not known to any of the beings in the heavens, in this world, or in the nether regions of the underworld. ||1||  

ਸੁਰਗਿ = ਸੁਰਗ ਵਿਚ। ਮਛਿ = ਮਾਤ ਲੋਕ ਵਿਚ। ਪਇਆਲਿ = ਪਤਾਲ ਵਿਚ ॥੧॥
ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥


ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ  

I am devoted, dedicated, a sacrifice to Your Name. ||1||Pause||  

ਨੋ = ਨੂੰ, ਤੋਂ ॥੧॥
ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ॥


ਤੁਧੁ ਸੰਸਾਰੁ ਉਪਾਇਆ  

You created the world,  

xxx
(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,


ਸਿਰੇ ਸਿਰਿ ਧੰਧੇ ਲਾਇਆ  

and assigned tasks to one and all.  

ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉਤੇ।
ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।


ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥  

You watch over Your Creation, and through Your All-powerful Creative Potency, You cast the dice. ||2||  

ਵੇਖਹਿ = ਵੇਖਹਿਂ, ਤੂੰ ਵੇਖਦਾ ਹੈਂ, ਤੂੰ ਸੰਭਾਲ ਕਰਦਾ ਹੈਂ। ਕਰਿ ਕੁਦਰਤਿ = ਕੁਦਰਤ ਰਚ ਕੇ। ਪਾਸਾ ਢਾਲਿ = ਪਾਸਾ ਢਾਲ ਕੇ, ਚਉਪੜ ਦੀਆਂ ਨਰਦਾਂ ਸੁੱਟ ਕੇ ॥੨॥
ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥


ਪਰਗਟਿ ਪਾਹਾਰੈ ਜਾਪਦਾ  

You are manifest in the Expanse of Your Workshop.  

ਪਰਗਟਿ ਪਾਹਾਰੈ = ਦਿੱਸਦੇ ਪਸਾਰੇ ਵਿਚ।
ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।


ਸਭੁ ਨਾਵੈ ਨੋ ਪਰਤਾਪਦਾ  

Everyone longs for Your Name,  

ਨਾਵੈ ਨੋ = (ਪ੍ਰਭੂ ਦੇ) ਨਾਮ ਨੂੰ। ਸਭੁ = ਹਰੇਕ ਜੀਵ। ਪਰਤਾਪਦਾ = ਲੋਚਦਾ ਹੈ।
ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।


ਸਤਿਗੁਰ ਬਾਝੁ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥  

but without the Guru, no one finds You. All are enticed and trapped by Maya. ||3||  

ਸਭ = ਸਾਰੀ ਸ੍ਰਿਸ਼ਟੀ। ਜਾਲਿ = ਜਾਲ ਵਿਚ ॥੩॥
ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥


ਸਤਿਗੁਰ ਕਉ ਬਲਿ ਜਾਈਐ  

I am a sacrifice to the True Guru.  

ਬਲਿ ਜਾਈਐ = ਕੁਰਬਾਨ ਹੋਈਏ। ਕਉ = ਤੋਂ।
ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,


ਜਿਤੁ ਮਿਲਿਐ ਪਰਮ ਗਤਿ ਪਾਈਐ  

Meeting Him, the supreme status is obtained.  

ਜਿਤੁ ਮਿਲਿਐ = ਜਿਸ (ਗੁਰੂ) ਨੂੰ ਮਿਲਿਆਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits