Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕੁ  

सलोकु ॥  

Salok.  

Slok.  

xxx
xxx


ਚਿਤਿ ਜਿ ਚਿਤਵਿਆ ਸੋ ਮੈ ਪਾਇਆ  

चिति जि चितविआ सो मै पाइआ ॥  

Cẖiṯ jė cẖiṯvi▫ā so mai pā▫i▫ā.  

Whatever I heartily wished for, that I have obtained.  

ਚਿਤਿ = ਚਿੱਤ ਵਿਚ। ਜਿ = ਜੋ ਕੁਝ। ਚਿਤਵਿਆ = ਸੋਚਿਆ, ਧਾਰਿਆ, ਮੰਗਿਆ।
ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ।


ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥  

नानक नामु धिआइ सुख सबाइआ ॥४॥  

Nānak nām ḏẖi▫ā▫e sukẖ sabā▫i▫ā. ||4||  

Contemplating the name, Nanak has attained all the comforts.  

ਸਬਾਇਆ = ਸਾਰੇ ॥੪॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਨਾਲ ਸਾਰੇ ਸੁਖ ਮਿਲ ਜਾਂਦੇ ਹਨ ॥੪॥


ਛੰਤੁ  

छंतु ॥  

Cẖẖanṯ.  

Chhant.  

ਛੰਤੁ।
ਛੰਤੁ।


ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ  

अब मनु छूटि गइआ साधू संगि मिले ॥  

Ab man cẖẖūt ga▫i▫ā sāḏẖū sang mile.  

Meeting the society of saints, my soul is now, emancipated.  

ਅਬ = ਹੁਣ। ਛੂਟਿ ਗਇਆ = (ਮਾਇਆ ਦੇ ਮੋਹ ਤੋ) ਆਜ਼ਾਦ ਹੋ ਗਿਆ। ਸਾਧੂ = ਗੁਰੂ। ਸੰਗਿ = ਸੰਗਤ ਵਿਚ।
ਗੁਰੂ ਦੀ ਸੰਗਤ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।


ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ  

गुरमुखि नामु लइआ जोती जोति रले ॥  

Gurmukẖ nām la▫i▫ā joṯī joṯ rale.  

By Guru's grace, I have uttered the name and my light is merged in the Supreme Light.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੋਤੀ = ਪ੍ਰਭੂ ਦੀ ਜੋਤੀ ਵਿਚ। ਜੋਤਿ = ਸੁਰਤ, ਜਿੰਦ।
(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।


ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ  

हरि नामु सिमरत मिटे किलबिख बुझी तपति अघानिआ ॥  

Har nām simraṯ mite kilbikẖ bujẖī ṯapaṯ agẖāni▫ā.  

Remembering the Name, my sins are effaced, the fire within is quenched and I ma satiated.  

ਕਿਲਬਿਖ = ਪਾਪ। ਤਪਤਿ = ਵਿਕਾਰਾਂ ਦੀ ਸੜਨ। ਅਘਾਨਿਆ = ਰੱਜ ਗਏ।
ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।


ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ  

गहि भुजा लीने दइआ कीने आपने करि मानिआ ॥  

Gėh bẖujā līne ḏa▫i▫ā kīne āpne kar māni▫ā.  

The Lord has mercifully taken me by the arm and has accepted me as His own.  

ਗਹਿ = ਫੜ ਕੇ। ਭੁਜਾ = ਬਾਂਹ। ਕਰਿ = ਬਣਾ ਕੇ। ਮਾਨਿਆ = ਆਦਰ ਦਿੱਤਾ।
ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।


ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ  

लै अंकि लाए हरि मिलाए जनम मरणा दुख जले ॥  

Lai ank lā▫e har milā▫e janam marṇā ḏukẖ jale.  

The Guru has hugged me to his bosom, united me with God and my pain of birth and death is burnt off.  

ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਜਲੇ = ਸੜ ਜਾਂਦੇ ਹਨ।
ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।


ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥  

बिनवंति नानक दइआ धारी मेलि लीने इक पले ॥४॥२॥  

Binvanṯ Nānak ḏa▫i▫ā ḏẖārī mel līne ik pale. ||4||2||  

Supplicates Nanak, the Lord has shown me mercy and in an instant, has united me with Himself.  

ਧਾਰੀ = ਕੀਤੀ। ਇਕ ਪਲੇ = ਇਕ ਪਲ ਵਿਚ ॥੪॥੨॥
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਉਤੇ ਪ੍ਰਭੂ ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥


ਜੈਤਸਰੀ ਛੰਤ ਮਃ  

जैतसरी छंत मः ५ ॥  

Jaiṯsarī cẖẖanṯ mėhlā 5.  

Jaitsri Chhand 5th Guru.  

xxx
xxx


ਪਾਧਾਣੂ ਸੰਸਾਰੁ ਗਾਰਬਿ ਅਟਿਆ  

पाधाणू संसारु गारबि अटिआ ॥  

Pāḏẖāṇū sansār gārab ati▫ā.  

The world is like a caravan-sarai and yet it is filled with pride.  

ਪਾਧਾਣੂ = ਪਾਂਧੀ, ਮੁਸਾਫ਼ਿਰ, ਰਾਹੀ। ਗਾਰਬਿ = ਅਹੰਕਾਰ ਨਾਲ। ਅਟਿਆ = ਲਿਬੜਿਆ ਹੋਇਆ।
ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ।


ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ  

करते पाप अनेक माइआ रंग रटिआ ॥  

Karṯe pāp anek mā▫i▫ā rang rati▫ā.  

The world is like a caravan-sarai and yet it is filled with pride.  

ਰੰਗ ਰਟਿਆ = ਰੰਗ ਵਿਚ ਰੱਤੇ ਹੋਏ।
ਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ।


ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਆਵਏ  

लोभि मोहि अभिमानि बूडे मरणु चीति न आवए ॥  

Lobẖ mohi abẖimān būde maraṇ cẖīṯ na āv▫e.  

Dyed with the love of worldly valuables, people commit many sins.  

ਲੋਭਿ = ਲੋਭ ਵਿਚ। ਬੂਡੇ = ਡੁੱਬੇ ਹੋਏ। ਮਰਣੁ = ਮੌਤ। ਚੀਤਿ = ਚਿੱਤ ਵਿਚ। ਆਵਏ = ਆਵੈ, ਆਉਂਦਾ।
(ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ।


ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ  

पुत्र मित्र बिउहार बनिता एह करत बिहावए ॥  

Puṯar miṯar bi▫uhār baniṯā eh karaṯ bihāva▫e.  

They sons, friends, worldly affairs and wife these are the things they talk of and their life passes away thus.  

ਬਨਿਤਾ = ਇਸਤ੍ਰੀ। ਬਿਉਹਾਰ = ਵਰਤਣ ਵਿਹਾਰ, ਮੇਲ-ਜੋਲ। ਕਰਤ = ਕਰਦਿਆਂ।
ਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ।


ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ  

पुजि दिवस आए लिखे माए दुखु धरम दूतह डिठिआ ॥  

Puj ḏivas ā▫e likẖe mā▫e ḏukẖ ḏẖaram ḏūṯah diṯẖi▫ā.  

When their destined days are over, O Mother, they grieve on beholding the couriers of the Righteous Judge.  

ਪੁਜਿ ਆਏ = ਮੁੱਕ ਗਏ। ਦਿਵਸ = ਜ਼ਿੰਦਗੀ ਦੇ ਦਿਨ। ਮਾਏ = ਹੇ ਮਾਂ।
ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ।


ਕਿਰਤ ਕਰਮ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥  

किरत करम न मिटै नानक हरि नाम धनु नही खटिआ ॥१॥  

Kiraṯ karam na mitai Nānak har nām ḏẖan nahī kẖati▫ā. ||1||  

Nanak, the result of the deeds done cannot be wiped out when one has not earned the wealth of God's Name.  

ਕਿਰਤ = ਕੀਤੇ ਹੋਏ ॥੧॥
ਹੇ ਨਾਨਕ! (ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ ॥੧॥


ਉਦਮ ਕਰਹਿ ਅਨੇਕ ਹਰਿ ਨਾਮੁ ਗਾਵਹੀ  

उदम करहि अनेक हरि नामु न गावही ॥  

Uḏam karahi anek har nām na gāvhī.  

The man makes many efforts, but God's Name he sings not.  

ਕਰਹਿ = ਕਰਦੇ ਹਨ। ਗਾਵਹੀ = ਗਾਵਹਿ, ਗਾਉਂਦੀ।
ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ,


ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ  

भरमहि जोनि असंख मरि जनमहि आवही ॥  

Bẖarmėh jon asaʼnkẖ mar janmėh āvhī.  

He wanders about in myriad of existences, dies and is born again.  

ਭਰਮਹਿ = ਭਟਕਦੇ ਹਨ। ਅਸੰਖ = ਅਣਗਿਣਤ। ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ। ਜਨਮਹਿ = ਜੰਮਦੇ ਹਨ। ਆਵਹੀ = ਆਵਹਿ, (ਜੂਨਾਂ ਵਿਚ) ਆਉਂਦੇ ਹਨ।
ਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ।


ਪਸੂ ਪੰਖੀ ਸੈਲ ਤਰਵਰ ਗਣਤ ਕਛੂ ਆਵਏ  

पसू पंखी सैल तरवर गणत कछू न आवए ॥  

Pasū pankẖī sail ṯarvar gaṇaṯ kacẖẖū na āv▫e.  

He passes through the life of beasts, birds, stones and trees, whose number cannot be known.  

ਸੈਲ = ਪੱਥਰ। ਤਰਵਰ = ਰੁੱਖ। ਨ ਆਵਏ = ਨ ਆਵੈ, ਨਹੀਂ ਆਉਂਦੀ।
(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ।


ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ  

बीजु बोवसि भोग भोगहि कीआ अपणा पावए ॥  

Bīj bovas bẖog bẖogėh kī▫ā apṇā pāv▫e.  

As is the seed man sows, so is the fruit he enjoys. He obtains the result of his own acts.  

ਬੋਵਸਿ = (ਤੂੰ) ਬੀਜੇਂਗਾ। ਭੋਗਹਿ = (ਤੂੰ) ਭੋਗੇਂਗਾ। ਪਾਵਏ = ਪਾਵੈ, ਪਾਂਦਾ ਹੈ।
(ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ।


ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਭਾਵਹੀ  

रतन जनमु हारंत जूऐ प्रभू आपि न भावही ॥  

Raṯan janam haranṯ jū▫ai parabẖū āp na bẖāvhī.  

The jewel of human life, he loses in the game of gamble and his Lord loves him not.  

ਹਾਰੰਤ = ਹਾਰਨ ਵਾਲੇ। ਜੂਐ = ਜੂਏ ਵਿਚ। ਭਾਵਹੀ = ਭਾਵਹਿ, ਚੰਗੇ ਲੱਗਦੇ।
ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ।


ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਪਾਵਹੀ ॥੨॥  

बिनवंति नानक भरमहि भ्रमाए खिनु एकु टिकणु न पावही ॥२॥  

Binvanṯ Nānak bẖarmėh bẖarmā▫e kẖin ek tikaṇ na pāvhī. ||2||  

Supplicates Nanak, man wanders in doubt and obtains not rest even for a moment.  

ਭਰਮਹਿ = ਭਟਕਦੇ ਹਨ। ਭਰਮਾਏ = ਕੁਰਾਹੇ ਪਾਏ ਹੋਏ। ਨ ਪਾਵਹੀ = ਨ ਪਾਵਹਿ, ਨਹੀਂ ਪਾਂਦੇ ॥੨॥
ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ ॥੨॥


ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ  

जोबनु गइआ बितीति जरु मलि बैठीआ ॥  

Joban ga▫i▫ā biṯīṯ jar mal baiṯẖī▫ā.  

Youth has passed away and the old-age has taken possession of the body.  

ਜੋਬਨੁ = ਜਵਾਨੀ।
ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ।


ਕਰ ਕੰਪਹਿ ਸਿਰੁ ਡੋਲ ਨੈਣ ਡੀਠਿਆ  

कर क्मपहि सिरु डोल नैण न डीठिआ ॥  

Kar kampėh sir dol naiṇ na dīṯẖi▫ā.  

The hands tremble, the head shakes and the eyes, see not.  

ਕਰ = {ਬਹੁ-ਵਚਨ} ਦੋਵੇਂ ਹੱਥ। ਕੰਪਹਿ = ਕੰਬਦੇ ਹਨ। ਡੋਲ = ਝੋਲਾ।
ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ।


ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ  

नह नैण दीसै बिनु भजन ईसै छोडि माइआ चालिआ ॥  

Nah naiṇ ḏīsai bin bẖajan īsai cẖẖod mā▫i▫ā cẖāli▫ā.  

The eyes, see not without the Master's meditation. One leaves behind his riches and departs.  

ਦੀਸੈ = ਦਿੱਸਦਾ। ਈਸ = ਈਸ਼ਵਰ। ਚਾਲਿਆ = ਸਾੜ ਦਿੱਤਾ।
ਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ।


ਕਹਿਆ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ  

कहिआ न मानहि सिरि खाकु छानहि जिन संगि मनु तनु जालिआ ॥  

Kahi▫ā na mānėh sir kẖāk cẖẖānėh jin sang man ṯan jāli▫ā.  

They, for whom he burnt his mind and body, listen to him not and instead, throw dust on his head.  

ਨ ਮਾਨਹਿ = ਨਹੀਂ ਮੰਨਦੇ। ਸਿਰਿ = ਸਿਰ ਉੱਤੇ। ਸੰਗਿ = ਨਾਲ।
ਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ)।


ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ  

स्रीराम रंग अपार पूरन नह निमख मन महि वूठिआ ॥  

Sarīrām rang apār pūran nah nimakẖ man mėh vūṯẖi▫ā.  

The love of the Infinite and Perfect adorable Lord, abides not even for a moment in his mind.  

ਰੰਗ = ਪਿਆਰ। ਵੂਠਿਆ = ਵੱਸਿਆ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ
(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ।


ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਝੂਠਿਆ ॥੩॥  

बिनवंति नानक कोटि कागर बिनस बार न झूठिआ ॥३॥  

Binvanṯ Nānak kot kāgar binas bār na jẖūṯẖi▫ā. ||3||  

Prays Nanak, no delay is caused in the destruction of the false fort of paper that this body is.  

ਕੋਟਿ = ਕ੍ਰੋੜਾਂ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਬਾਰ = ਦੇਰ। ਝੂਠਿਆ = ਨਾਸਵੰਤ। ॥੩॥
ਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ॥੩॥


ਚਰਨ ਕਮਲ ਸਰਣਾਇ ਨਾਨਕੁ ਆਇਆ  

चरन कमल सरणाइ नानकु आइआ ॥  

Cẖaran kamal sarṇā▫e Nānak ā▫i▫ā.  

Nanak has sought the refuge of the Lord's lotus feet.  

ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ।
ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ।


ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ  

दुतरु भै संसारु प्रभि आपि तराइआ ॥  

Ḏuṯar bẖai sansār parabẖ āp ṯarā▫i▫ā.  

The Lord Himself has ferried me across the arduous and terrible world. ocean.  

ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭਿ = ਪ੍ਰਭੂ ਨੇ।
ਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।


ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ  

मिलि साधसंगे भजे स्रीधर करि अंगु प्रभ जी तारिआ ॥  

Mil sāḏẖsange bẖaje sarīḏẖar kar ang parabẖ jī ṯāri▫ā.  

Meeting the society of saints, I meditate on the Lord of wealth and the Lord, taking my side, has saved me.  

ਮਿਲਿ = ਮਿਲ ਕੇ। ਸੰਗੇ = ਸੰਗਿ, ਸੰਗਤ ਵਿਚ। ਸ੍ਰੀਧਰ = ਲੱਛਮੀ ਦਾ ਪਤੀ, ਪਰਮਾਤਮਾ। ਕਰਿ = ਕਰ ਕੇ। ਅੰਗੁ = ਪੱਖ।
ਸਾਧ ਸੰਗਤ ਵਿੱਚ ਮਿਲ ਕੇ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਨੇ ਉਸ ਦਾ ਪੱਖ ਕਰ ਕੇ ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।


ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਬੀਚਾਰਿਆ  

हरि मानि लीए नाम दीए अवरु कछु न बीचारिआ ॥  

Har mān lī▫e nām ḏī▫e avar kacẖẖ na bīcẖāri▫ā.  

The Lord has approved of me, blessed me with His Name and has taken nothing else into consideration.  

ਮਾਨਿ ਲੀਏ = ਆਦਰ ਦਿੱਤਾ। ਅਵਰੁ ਕਛੁ = ਕੁਝ ਹੋਰ।
ਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।


ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ  

गुण निधान अपार ठाकुर मनि लोड़ीदा पाइआ ॥  

Guṇ niḏẖān apār ṯẖākur man loṛīḏā pā▫i▫ā.  

I have attained to the Infinite Lord, the Treasure of virtues, whom my mind sought.  

ਨਿਧਾਨ = ਖ਼ਜ਼ਾਨਾ। ਮਨਿ = ਮਨ ਵਿਚ। ਲੋੜੀਦਾ = ਜਿਸ ਨੂੰ ਮਿਲਣ ਦੀ ਤਾਂਘ ਰੱਖੀ ਹੋਈ ਸੀ।
ਉਹ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ, ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ,


ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥  

बिनवंति नानकु सदा त्रिपते हरि नामु भोजनु खाइआ ॥४॥२॥३॥  

Binvanṯ Nānak saḏā ṯaripṯai har nām bẖojan kẖā▫i▫ā. ||4||2||3||  

Prays Nanak, I am now, for ever satiated, as I have partaken the food of the Name of God.  

ਤ੍ਰਿਪਤੇ = ਰੱਜੇ ਰਹਿੰਦੇ ਹਨ ॥੪॥੨॥੩॥
ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ ॥੪॥੨॥੩॥


ਜੈਤਸਰੀ ਮਹਲਾ ਵਾਰ ਸਲੋਕਾ ਨਾਲਿ  

जैतसरी महला ५ वार सलोका नालि  

Jaiṯsarī mėhlā 5 vār salokā nāial  

Jaitsri 5th Guru. Ode with Sloks.  

xxx
ਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace is He obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕ  

सलोक ॥  

Salok.  

Slok.  

xxx
xxx


ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ  

आदि पूरन मधि पूरन अंति पूरन परमेसुरह ॥  

Āḏ pūran maḏẖ pūran anṯ pūran parmesurėh.  

The Transcendent Lord pervaded in the beginning, pervades in the middle and would pervade in the end.  

ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ।
ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।


ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥  

सिमरंति संत सरबत्र रमणं नानक अघनासन जगदीसुरह ॥१॥  

Simranṯ sanṯ sarbaṯar ramṇaʼn Nānak agẖnāsan jagḏīsurėh. ||1||  

Nanak, the saints remember the All-pervading God, who is the Destroyer of sins and the Lord of the universe.  

ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ-ਈਸੁਰ) ਜਗਤ ਦਾ ਮਾਲਕ ॥੧॥
ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits