Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ  

यार वे तै राविआ लालनु मू दसि दसंदा ॥  

Yār ve ṯai rāvi▫ā lālan mū ḏas ḏasanḏā.  

O my intimate thou hast enjoyed they Darling, now, give me, thou, His tidings.  

ਤੈ = ਤੈਂ, ਤੂੰ। ਰਾਵਿਆ = ਮਿਲਾਪ ਹਾਸਲ ਕੀਤਾ। ਮੂ = ਮੈਨੂੰ। ਦਸੰਦਾ = ਪੁੱਛਦਾ ਹਾਂ।
ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।


ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ  

लालनु तै पाइआ आपु गवाइआ जै धन भाग मथाणे ॥  

Lālan ṯai pā▫i▫ā āp gavā▫i▫ā jai ḏẖan bẖāg mathāṇe.  

They, on whose forehead such good fortune is writ, attain to the Beloved Lord, through self effacement.  

ਆਪੁ = ਆਪਾ-ਭਾਵ। ਜੈ ਧਨ ਮਥਾਣੇ = ਜਿਸ (ਜੀਵ-) ਇਸਤ੍ਰੀ ਦੇ ਮੱਥੇ ਉਤੇ।
ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।


ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਪਛਾਣੇ  

बांह पकड़ि ठाकुरि हउ घिधी गुण अवगण न पछाणे ॥  

Bāʼnh pakaṛ ṯẖākur ha▫o gẖiḏẖī guṇ avgaṇ na pacẖẖāṇe.  

Holding me by the arm, the Lord has owned me, and has considered not my merits and demerits.  

ਪਕੜਿ = ਫੜ ਕੇ। ਠਾਕੁਰਿ = ਠਾਕੁਰ ਨੇ। ਘਿਧੀ = ਲੈ ਲਈ, ਆਪਣੀ ਬਣਾ ਲਈ।
(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।


ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ  

गुण हारु तै पाइआ रंगु लालु बणाइआ तिसु हभो किछु सुहंदा ॥  

Guṇ hār ṯai pā▫i▫ā rang lāl baṇā▫i▫ā ṯis habẖo kicẖẖ suhanḏā.  

She, whom, Thou, O Lord, deckest with the necklace of virtues and dyest in Thine red hue, every think befits her.  

ਗੁਣ ਹਾਰੁ = ਗੁਣਾਂ ਦਾ ਹਾਰ। ਹਭੋ ਕਿਛੁ = ਸਭ ਕੁਝ, ਸਾਰਾ ਜੀਵਨ। ਤਿਸੁ = ਤਿਸੁ (ਮਿਲਿ)।
ਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।


ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥  

जन नानक धंनि सुहागणि साई जिसु संगि भतारु वसंदा ॥३॥  

Jan Nānak ḏẖan suhāgaṇ sā▫ī jis sang bẖaṯār vasanḏā. ||3||  

Blessed is that happy wife, O slave Nanak, with whom abides her Spouse.  

ਸਾਈ = ਉਹੀ। ਸੰਗਿ = ਨਾਲ ॥੩॥
ਹੇ ਦਾਸ ਨਾਨਕ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥


ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ  

यार वे नित सुख सुखेदी सा मै पाई ॥  

Yār ve niṯ sukẖ sukẖeḏī sā mai pā▫ī.  

O friend, the Invaluable wealth for which I ever vowed dedication, that I have obtained.  

ਸੁਖ = ਸੁੱਖਣਾ। ਸੁਖੇਦੀ = ਮੈਂ ਸੁੱਖਦੀ ਸਾਂ। ਸਾ = ਉਹ (ਸੁੱਖਣਾ)।
ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।


ਵਰੁ ਲੋੜੀਦਾ ਆਇਆ ਵਜੀ ਵਾਧਾਈ  

वरु लोड़ीदा आइआ वजी वाधाई ॥  

var loṛīḏā ā▫i▫ā vajī vāḏẖā▫ī.  

My desired Bridegroom has come and congratulations pour in for me.  

ਲੋੜੀਦਾ = ਜਿਸ ਨੂੰ ਮੈਂ ਲੋੜਦੀ ਸਾਂ। ਵਧਾਈ = ਚੜ੍ਹਦੀ ਕਲਾ, ਉਤਸ਼ਾਹ।
ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।


ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ  

महा मंगलु रहसु थीआ पिरु दइआलु सद नव रंगीआ ॥  

Mahā mangal rahas thī▫ā pir ḏa▫i▫āl saḏ nav rangī▫ā.  

Supreme joy and happiness have welled up when my spouse of ever fresh beauty, has become compassionate unto me.  

ਰਹਸੁ = ਆਨੰਦ। ਸਦ = ਸਦਾ। ਨਵ ਰੰਗੀਆ = ਨਵੇਂ ਰੰਗ ਵਾਲਾ।
ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।


ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ  

वड भागि पाइआ गुरि मिलाइआ साध कै सतसंगीआ ॥  

vad bẖāg pā▫i▫ā gur milā▫i▫ā sāḏẖ kai saṯsangī▫ā.  

By The great good fortune, I have obtained my Groom. The Guru has united me with Him through the society of saints.  

ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕੈ ਸਤਸੰਗੀਆ = ਦੀ ਸੰਗਤ ਵਿਚ।
ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤ ਵਿਚ (ਉਸ ਨਾਲ) ਮਿਲਾ ਦਿੱਤਾ ਹੈ।


ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ  

आसा मनसा सगल पूरी प्रिअ अंकि अंकु मिलाई ॥  

Āsā mansā sagal pūrī pari▫a ank ank milā▫ī.  

My hopes and desires are all fulfilled and my dear Groom has hugged me to His bosom.  

ਮਨਸਾ = ਮੁਰਾਦ। ਅੰਕਿ = ਅੰਕ ਵਿਚ। ਅੰਕੁ = ਅੰਗ, ਆਪਾ।
(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।


ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥  

बिनवंति नानकु सुख सुखेदी सा मै गुर मिलि पाई ॥४॥१॥  

Binvanṯ Nānak sukẖ sukẖeḏī sā mai gur mil pā▫ī. ||4||1||  

Supplicates Nanak, the invaluable wealth, for which I vowed dedication, that I have obtained by8 meeting with the Guru.  

ਮਿਲਿ = ਮਿਲ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੧॥
ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥


ਜੈਤਸਰੀ ਮਹਲਾ ਘਰੁ ਛੰਤ  

जैतसरी महला ५ घरु २ छंत  

Jaiṯsarī mėhlā 5 gẖar 2 cẖẖanṯ  

Jaitsri 5th Guru. Chhant.  

xxx
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace is He obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ  

सलोकु ॥  

Salok.  

Slok.  

xxx
ਸਲੋਕੁ।


ਊਚਾ ਅਗਮ ਅਪਾਰ ਪ੍ਰਭੁ ਕਥਨੁ ਜਾਇ ਅਕਥੁ  

ऊचा अगम अपार प्रभु कथनु न जाइ अकथु ॥  

Ūcẖā agam apār parabẖ kathan na jā▫e akath.  

My Lord is Lofty, Unapproachable and Infinite, He is Ineffable and cannot be described.  

ਅਗਮ = ਅਪਹੁੰਚ। ਕਥਨੁ ਨ ਜਾਇ = ਬਿਆਨ ਨਹੀਂ ਹੋ ਸਕਦਾ। ਅਕਥੁ = ਬਿਆਨ ਤੋਂ ਪਰੇ।
ਹੇ ਨਾਨਕ! ਮੈਂ ਪ੍ਰਭੂ ਦੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।


ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥  

नानक प्रभ सरणागती राखन कउ समरथु ॥१॥  

Nānak parabẖ sarṇāgaṯī rākẖan ka▫o samrath. ||1||  

Nanak has sought the refuge of the Lord, who is Omnipotent to save.  

ਪ੍ਰਭ = ਹੇ ਪ੍ਰਭੂ! ਰਾਖਨ ਕਉ = ਰੱਖਿਆ ਕਰਨ ਲਈ। ਸਮਰਥੁ = ਤਾਕਤ ਵਾਲਾ ॥੧॥
ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥


ਛੰਤੁ  

छंतु ॥  

Cẖẖanṯ.  

Chhant.  

xxx
ਛੰਤੁ।


ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ  

जिउ जानहु तिउ राखु हरि प्रभ तेरिआ ॥  

Ji▫o jānhu ṯi▫o rākẖ har parabẖ ṯeri▫ā.  

My Lord God, I am Thine, as Thou pleasest, so dost Thou preserve me.  

ਪ੍ਰਭ = ਹੇ ਪ੍ਰਭੂ!
ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।


ਕੇਤੇ ਗਨਉ ਅਸੰਖ ਅਵਗਣ ਮੇਰਿਆ  

केते गनउ असंख अवगण मेरिआ ॥  

Keṯe gan▫o asaʼnkẖ avgaṇ meri▫ā.  

How many misdeeds of mine should I count? They are innumerable.  

ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ।
ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।


ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ  

असंख अवगण खते फेरे नितप्रति सद भूलीऐ ॥  

Asaʼnkẖ avgaṇ kẖaṯe fere niṯparaṯ saḏ bẖūlī▫ai.  

Countless sins and errors have I committed; day by day, I ever go wrong.  

ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ।
ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।


ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ  

मोह मगन बिकराल माइआ तउ प्रसादी घूलीऐ ॥  

Moh magan bikrāl mā▫i▫ā ṯa▫o parsādī gẖūlī▫ai.  

I am inebriated with worldly love and the hideous worldly valuables. By thine grace can I be redeemed.  

ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ।
ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।


ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ  

लूक करत बिकार बिखड़े प्रभ नेर हू ते नेरिआ ॥  

Lūk karaṯ bikār bikẖ▫ṛe parabẖ ner hū ṯe neri▫ā.  

In secrecy, I commit agonizing sins, but the Lord is the nearest of the near.  

ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ।
ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।


ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥  

बिनवंति नानक दइआ धारहु काढि भवजल फेरिआ ॥१॥  

Binvanṯ Nānak ḏa▫i▫ā ḏẖārahu kādẖ bẖavjal feri▫ā. ||1||  

Prays Nanak, O Lord, show mercy unto me and pull me out of the whirl pools of the dreadful world ocean.  

ਭਵਜਲ = ਸੰਸਾਰ-ਸਮੁੰਦਰ। ਫੇਰਿਆ = ਗੇੜਾਂ ਵਿਚੋਂ ॥੧॥
ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥


ਸਲੋਕੁ  

सलोकु ॥  

Salok.  

Slok.  

xxx
xxx


ਨਿਰਤਿ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ  

निरति न पवै असंख गुण ऊचा प्रभ का नाउ ॥  

Niraṯ na pavai asaʼnkẖ guṇ ūcẖā parabẖ kā nā▫o.  

Innumerable are the virtues of the Lord and they cannot be enumerated. Lofty indeed is the Lord's Name.  

ਨਿਰਤਿ = ਨਿਰਨਾ, ਪਰਖ। ਅਸੰਖ = ਅਣਗਿਣਤ।
ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ।


ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥  

नानक की बेनंतीआ मिलै निथावे थाउ ॥२॥  

Nānak kī bananṯī▫ā milai nithāve thā▫o. ||2||  

This is the prayer of Nanak, "O Lord, bless Thou the abodeless beings with an abode".  

ਨਿਥਾਵੇ = ਨਿਆਸਰੇ ਨੂੰ ॥੨॥
ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ ॥੨॥


ਛੰਤੁ  

छंतु ॥  

Cẖẖanṯ.  

Chhant.  

ਛੰਤੁ।
ਛੰਤੁ।


ਦੂਸਰ ਨਾਹੀ ਠਾਉ ਕਾ ਪਹਿ ਜਾਈਐ  

दूसर नाही ठाउ का पहि जाईऐ ॥  

Ḏūsar nāhī ṯẖā▫o kā pėh jā▫ī▫ai.  

Without Thee, there is not another place, Then whom else should I go to?  

ਠਾਉ = ਥਾਂ, ਆਸਰਾ। ਕਾ ਪਹਿ = ਕਿਸ ਦੇ ਪਾਸ?
ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?


ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ  

आठ पहर कर जोड़ि सो प्रभु धिआईऐ ॥  

Āṯẖ pahar kar joṛ so parabẖ ḏẖi▫ā▫ī▫ai.  

Throughout eight watches of the day, I meditate on that Lord with hands joined.  

ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਧਿਆਈਐ = ਸਿਮਰਨਾ ਚਾਹੀਦਾ ਹੈ।
ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।


ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ  

धिआइ सो प्रभु सदा अपुना मनहि चिंदिआ पाईऐ ॥  

Ḏẖi▫ā▫e so parabẖ saḏā apunā manėh cẖinḏi▫ā pā▫ī▫ai.  

Meditating ever on that Lord of mine, I obtain my heart-desired boons.  

ਧਿਆਇ = ਸਿਮਰ ਕੇ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਚਿੰਦਿਆ = ਚਿਤਵਿਆ ਹੋਇਆ।
ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।


ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ  

तजि मान मोहु विकारु दूजा एक सिउ लिव लाईऐ ॥  

Ŧaj mān moh vikār ḏūjā ek si▫o liv lā▫ī▫ai.  

Renouncing pride, secular attachment and the sin of duality, fix thou, O man, thy attention on the One Lord.  

ਤਜਿ = ਛੱਡ ਕੇ। ਵਿਕਾਰੁ ਦੂਜਾ = ਕੋਈ ਹੋਰ ਆਸਰਾ ਭਾਲਣ ਦਾ ਭੈੜ। ਸਿਉ = ਨਾਲ।
(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।


ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ  

अरपि मनु तनु प्रभू आगै आपु सगल मिटाईऐ ॥  

Arap man ṯan parabẖū āgai āp sagal mitā▫ī▫ai.  

Dedicating thy body and soul to the Lord, wholly efface thou, thy self-conceit.  

ਅਰਪਿ = ਭੇਟਾ ਕਰ ਕੇ। ਆਪੁ = ਆਪਾ-ਭਾਵ।
ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।


ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥  

बिनवंति नानकु धारि किरपा साचि नामि समाईऐ ॥२॥  

Binvanṯ Nānak ḏẖār kirpā sācẖ nām samā▫ī▫ai. ||2||  

Supplicates Nanak, my Lord, take pity on me, that I may be absorbed in Thy True Name.  

ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਹਰਿ ਦੇ ਨਾਮ ਵਿਚ। ਸਮਾਈਐ = ਲੀਨ ਰਹਿਣਾ ਚਾਹੀਦਾ ਹੈ ॥੨॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਮੇਹਰ ਕਰ ਤਾਂ ਜੋ ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਜਾਵਾਂ ॥੨॥


ਸਲੋਕੁ  

सलोकु ॥  

Salok.  

Slok.  

xxx
xxx


ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ  

रे मन ता कउ धिआईऐ सभ बिधि जा कै हाथि ॥  

Re man ṯā ka▫o ḏẖi▫ā▫ī▫ai sabẖ biḏẖ jā kai hāth.  

O my soul, contemplate thou on Him, in whose hand is everything.  

ਤਾ ਕਉ = ਉਸ (ਪ੍ਰਭੂ ਦੇ ਨਾਮ) ਨੂੰ। ਸਭ ਬਿਧਿ = ਹਰੇਕ ਕਿਸਮ ਦੀ ਜੁਗਤਿ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।
ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।


ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥  

राम नाम धनु संचीऐ नानक निबहै साथि ॥३॥  

Rām nām ḏẖan sancẖī▫ai Nānak nibhai sāth. ||3||  

Amass thou the wealth of the Lord's Name. Nanak, it shall stand by thee in the yond.  

ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਨਿਬਹੈ = ਸਾਥ ਕਰਦਾ ਹੈ। ਸਾਥਿ = ਨਾਲ ॥੩॥
ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥


ਛੰਤੁ  

छंतु ॥  

Cẖẖanṯ.  

Chhant.  

ਛੰਤੁ।
ਛੰਤੁ।


ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ  

साथीअड़ा प्रभु एकु दूसर नाहि कोइ ॥  

Sāthī▫aṛā parabẖ ek ḏūsar nāhi ko▫e.  

The Lord alone is the real friend; there is not another.  

ਸਾਥੀਅੜਾ = ਪਿਆਰਾ ਸਾਥੀ।
ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।


ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ  

थान थनंतरि आपि जलि थलि पूर सोइ ॥  

Thān thananṯar āp jal thal pūr so▫e.  

In places, inter-space, ocean and land, He Himself is fully contained.  

ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰ = ਵਿਆਪਕ। ਸੋਇ = ਉਹ ਹੀ।
ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।


ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ  

जलि थलि महीअलि पूरि रहिआ सरब दाता प्रभु धनी ॥  

Jal thal mahī▫al pūr rahi▫ā sarab ḏāṯā parabẖ ḏẖanī.  

The Beneficent Lord Master of all is filling the ocean, land and the firmament.  

ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਧਨੀ = ਮਾਲਕ।
ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।


ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ  

गोपाल गोबिंद अंतु नाही बेअंत गुण ता के किआ गनी ॥  

Gopāl gobinḏ anṯ nāhī be▫anṯ guṇ ṯā ke ki▫ā ganī.  

The World-Cherisher and the Master of the universe has no limit. Innumerable are His merits. How can I recount them?  

ਤਾ ਕੇ = ਉਸ ਦੇ। ਕਿਆ ਗਨੀ = ਮੈਂ ਕੀਹ ਗਿਣ ਸਕਦਾ ਹਾਂ?
ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?


ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ  

भजु सरणि सुआमी सुखह गामी तिसु बिना अन नाहि कोइ ॥  

Bẖaj saraṇ su▫āmī sukẖah gāmī ṯis binā an nāhi ko▫e.  

I hasten to the refuge of Lord, the harbinger of peace. Without Him there is not any other.  

ਭਜੁ = ਪਉ, ਜਾਹ। ਸੁਖਹਗਾਮੀ = ਸੁਖ ਅਪੜਾਣ ਵਾਲਾ। ਅਨ = {अन्य} ਹੋਰ।
ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ।


ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥  

बिनवंति नानक दइआ धारहु तिसु परापति नामु होइ ॥३॥  

Binvanṯ Nānak ḏa▫i▫ā ḏẖārahu ṯis parāpaṯ nām ho▫e. ||3||  

Prays Nanak, to whomsoever Thou showest mercy, O Lord, he alone attains to Thy Name.  

ਧਾਰਹੁ = ਕਰਦੇ ਹੋ ॥੩॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits