Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਪਾਇਓ  

रतनु रामु घट ही के भीतरि ता को गिआनु न पाइओ ॥  

Raṯan rām gẖat hī ke bẖīṯar ṯā ko gi▫ān na pā▫i▫o.  

The Lord's jewel is within my mind and Himself knowledge I have not.  

ਭੀਤਰਿ = ਅੰਦਰ। ਤਾ ਕੋ = ਉਸ ਦਾ। ਗਿਆਨੁ = ਸਮਝ।
ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ।


ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥  

जन नानक भगवंत भजन बिनु बिरथा जनमु गवाइओ ॥२॥१॥  

Jan Nānak bẖagvanṯ bẖajan bin birthā janam gavā▫i▫o. ||2||1||  

O serf Nanak, without the fortune Lord's meditation, the human life is lost in vain.  

ਬਿਰਥਾ = ਵਿਅਰਥ ॥੨॥੧॥
ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥


ਜੈਤਸਰੀ ਮਹਲਾ  

जैतसरी महला ९ ॥  

Jaiṯsarī mėhlā 9.  

Jaitsri 9th Guru.  

xxx
xxx


ਹਰਿ ਜੂ ਰਾਖਿ ਲੇਹੁ ਪਤਿ ਮੇਰੀ  

हरि जू राखि लेहु पति मेरी ॥  

Har jū rākẖ leho paṯ merī.  

O adorable God, preserve Thou my honour.  

ਹਰਿ ਜੂ = ਹੇ ਪ੍ਰਭੂ ਜੀ! ਪਤਿ = ਇੱਜ਼ਤ।
ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।


ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ  

जम को त्रास भइओ उर अंतरि सरनि गही किरपा निधि तेरी ॥१॥ रहाउ ॥  

Jam ko ṯarās bẖa▫i▫o ur anṯar saran gahī kirpā niḏẖ ṯerī. ||1|| rahā▫o.  

The fear of death has entered my mind and I have clung to Thine asylum, O Ocean of mercy. Pause.  

ਜਮ ਕੋ ਤ੍ਰਾਸ = ਮੌਤ ਦਾ ਡਰ। ਉਰ = {उरस} ਹਿਰਦਾ। ਗਹੀ = ਫੜੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ॥੧॥
ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ॥


ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ  

महा पतित मुगध लोभी फुनि करत पाप अब हारा ॥  

Mahā paṯiṯ mugaḏẖ lobẖī fun karaṯ pāp ab hārā.  

I am a great sinner, stupid and greedy and I have now grown weary of committing sins.  

ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਪਾਪੀ। ਮੁਗਧ = ਮੂਰਖ। ਫੁਨਿ = ਅਤੇ {पुनः}, ਫਿਰ, ਭੀ। ਹਾਰਾ = ਥੱਕ ਗਿਆ।
ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।


ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥  

भै मरबे को बिसरत नाहिन तिह चिंता तनु जारा ॥१॥  

Bẖai marbe ko bisraṯ nāhin ṯih cẖinṯā ṯan jārā. ||1||  

The fear of death, I forget not and that anxiety has ruined my body.  

ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਡਰ। ਕੋ = ਦਾ। ਤਿਹ = ਉਸ ਦੀ। ਜਾਰਾ = ਸਾੜ ਦਿੱਤਾ ਹੈ ॥੧॥
ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥


ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ  

कीए उपाव मुकति के कारनि दह दिसि कउ उठि धाइआ ॥  

Kī▫e upāv mukaṯ ke kāran ḏah ḏis ka▫o uṯẖ ḏẖā▫i▫ā.  

I have been running about in ten directions, making efforts for my emancipation.  

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਮੁਕਤਿ = (ਡਰ ਤੋਂ) ਖ਼ਲਾਸੀ। ਕੇ ਕਾਰਨਿ = ਦੇ ਵਾਸਤੇ। ਦਹ ਦਿਸਿ = ਦਸੀਂ ਪਾਸੀਂ। ਉਠਿ = ਉੱਠ ਕੇ।
(ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।


ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਪਾਇਆ ॥੨॥  

घट ही भीतरि बसै निरंजनु ता को मरमु न पाइआ ॥२॥  

Gẖat hī bẖīṯar basai niranjan ṯā ko maram na pā▫i▫ā. ||2||  

The Pure Lord abides within my mind, but I know not His secret.  

ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਤਾ ਕੋ = ਉਸ ਦਾ। ਮਰਮੁ = ਭੇਦ ॥੨॥
(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥


ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ  

नाहिन गुनु नाहिन कछु जपु तपु कउनु करमु अब कीजै ॥  

Nāhin gun nāhin kacẖẖ jap ṯap ka▫un karam ab kījai.  

I have no merit, nor any contemplation and austerity. What deed should I, now, do to please Thee O my Lord?  

ਅਬ = ਹੁਣ। ਕੀਜੈ = ਕੀਤਾ ਜਾਏ।
(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?


ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥  

नानक हारि परिओ सरनागति अभै दानु प्रभ दीजै ॥३॥२॥  

Nānak hār pari▫o sarnāgaṯ abẖai ḏān parabẖ ḏījai. ||3||2||  

Nanak, I have grown weary and have sought Thy protection. O Lord, bless me with the gift of fearlessness.  

ਸਰਨਾਗਤਿ = ਸਰਨ ਆਇਆ ਹਾਂ। ਅਭੈ ਦਾਨੁ = ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ। ਪ੍ਰਭ = ਹੇ ਪ੍ਰਭੂ! ਦੀਜੈ = ਦੇਹ ॥੩॥੨॥
ਹੇ ਨਾਨਕ! ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥


ਜੈਤਸਰੀ ਮਹਲਾ  

जैतसरी महला ९ ॥  

Jaiṯsarī mėhlā 9.  

Jaitsri 9th Guru.  

xxx
xxx


ਮਨ ਰੇ ਸਾਚਾ ਗਹੋ ਬਿਚਾਰਾ  

मन रे साचा गहो बिचारा ॥  

Man re sācẖā gaho bicẖārā.  

O man, embrace thou true Wisdom.  

ਰੇ = ਹੇ! ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਗਹੋ = ਗਹੁ, ਫੜ, ਹਿਰਦੇ ਵਿਚ ਸੰਭਾਲ।
ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-


ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ  

राम नाम बिनु मिथिआ मानो सगरो इहु संसारा ॥१॥ रहाउ ॥  

Rām nām bin mithi▫ā māno sagro ih sansārā. ||1|| rahā▫o.  

Be certain, that without the Lord's Name, all this world is false. Pause.  

ਮਿਥਿਆ = ਨਾਸਵੰਤ। ਮਾਨੋ = ਮਾਨਹੁ, ਜਾਣੋ। ਸਗਰੋ = ਸਾਰਾ ॥੧॥
ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ॥


ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ  

जा कउ जोगी खोजत हारे पाइओ नाहि तिह पारा ॥  

Jā ka▫o jogī kẖojaṯ hāre pā▫i▫o nāhi ṯih pārā.  

He, whom the Yogis have grown weary of searching without finding His limit.  

ਜਾ ਕਉ = ਜਿਸ (ਪ੍ਰਭੂ) ਨੂੰ। ਤਿਹ ਪਾਰਾ = ਉਸ (ਦੇ ਸਰੂਪ) ਦਾ ਅੰਤ।
ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ,


ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥  

सो सुआमी तुम निकटि पछानो रूप रेख ते निआरा ॥१॥  

So su▫āmī ṯum nikat pacẖẖāno rūp rekẖ ṯe ni▫ārā. ||1||  

Know thou that that Lord is near thee, but is without any form and outline.  

ਨਿਕਟਿ = ਨੇੜੇ। ਰੇਖ = ਚਿਹਨ। ਤੇ = ਤੋਂ। ਨਿਆਰਾ = ਵੱਖਰਾ ॥੧॥
ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥


ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ  

पावन नामु जगत मै हरि को कबहू नाहि स्मभारा ॥  

Pāvan nām jagaṯ mai har ko kabhū nāhi sambẖārā.  

Purifying is the Name of God in the world, yet thou never rememberest it.  

ਪਾਵਨ = ਪਵਿਤ੍ਰ ਕਰਨ ਵਾਲਾ। ਮਹਿ = ਵਿਚ। ਕੋ = ਦਾ। ਕਬ ਹੂ = ਕਦੇ ਭੀ। ਸੰਭਾਰਾ = (ਹਿਰਦੇ ਵਿਚ) ਸਾਂਭਿਆ।
ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ।


ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥  

नानक सरनि परिओ जग बंदन राखहु बिरदु तुहारा ॥२॥३॥  

Nānak saran pari▫o jag banḏan rākẖo biraḏ ṯuhārā. ||2||3||  

Nanak, has entered the sanctuary of Him, before whom the world bows down. Preserve me as it Thine innate nature, O Lord.  

ਜਗ ਬੰਦਨ = ਹੇ ਜਗ = ਬੰਦਨ! ਜਗਤ ਦੇ ਨਮਸਕਾਰ-ਯੋਗ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਤੁਹਾਰਾ = ਤੇਰਾ ॥੨॥੩॥
ਹੇ ਨਾਨਕ! ਮੈਂ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ ਦੀ ਸਰਨ ਆਇਆ ਹਾਂ, ਉਹ ਹੀ ਮੇਰੀ ਰੱਖਿਆ ਕਰੇਗਾ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ॥੨॥੩॥


ਜੈਤਸਰੀ ਮਹਲਾ ਛੰਤ ਘਰੁ  

जैतसरी महला ५ छंत घरु १  

Jaiṯsarī mėhlā 5 cẖẖanṯ gẖar 1  

Jaitsri 5th Guru. Chhant.  

xxx
ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace is He obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕ  

सलोक ॥  

Salok.  

Slok.  

xxx
xxx


ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ  

दरसन पिआसी दिनसु राति चितवउ अनदिनु नीत ॥  

Ḏarsan pi▫āsī ḏinas rāṯ cẖiṯva▫o an▫ḏin nīṯ.  

Day and night I thirst for the Lord's vision and ever think of Him daily.  

ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ।
ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ।


ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥  

खोल्हि कपट गुरि मेलीआ नानक हरि संगि मीत ॥१॥  

Kẖoliĥ kapat gur melī▫ā Nānak har sang mīṯ. ||1||  

Opening the door of my mind, O Nanak, the Guru has make me meet with God, my Friend.  

ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ ॥੧॥
ਹੇ ਨਾਨਕ! ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ॥੧॥


ਛੰਤ  

छंत ॥  

Cẖẖanṯ.  

Chhant.  

ਛੰਤ।
xxx


ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ  

सुणि यार हमारे सजण इक करउ बेनंतीआ ॥  

Suṇ yār hamāre sajaṇ ik kara▫o bananṯī▫ā.  

Hear thou, O my intimate friend, I make one supplication.  

ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ।
ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!


ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ  

तिसु मोहन लाल पिआरे हउ फिरउ खोजंतीआ ॥  

Ŧis mohan lāl pi▫āre ha▫o fira▫o kẖojanṯī▫ā.  

I wander about searching for that enticing sweet Beloved of mine.  

ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ।
ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।


ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ  

तिसु दसि पिआरे सिरु धरी उतारे इक भोरी दरसनु दीजै ॥  

Ŧis ḏas pi▫āre sir ḏẖarī uṯāre ik bẖorī ḏarsan ḏījai.  

Give me some idea about that Beloved. I will sever my head and place it before Him, If He blesses me with His sight even for a moment.  

ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ।
(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।


ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ  

नैन हमारे प्रिअ रंग रंगारे इकु तिलु भी ना धीरीजै ॥  

Nain hamāre pari▫a rang rangāre ik ṯil bẖī nā ḏẖīrījai.  

Mine, eyes are imbued with the love of my Beloved and without Him they have not even a moment's peace.  

ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ-ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ।
(ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।


ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ  

प्रभ सिउ मनु लीना जिउ जल मीना चात्रिक जिवै तिसंतीआ ॥  

Parabẖ si▫o man līnā ji▫o jal mīnā cẖāṯrik jivai ṯisanṯī▫ā.  

My soul is a attached to the Lord, as the fish is to water and as the sparrow hawk feels thirsty for the rain drop.  

ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ।
ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।


ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥  

जन नानक गुरु पूरा पाइआ सगली तिखा बुझंतीआ ॥१॥  

Jan Nānak gur pūrā pā▫i▫ā saglī ṯikẖā bujẖanṯī▫ā. ||1||  

Serf Nanak has attained to the Perfect Guru and his entire thirst is quenched.  

ਤਿਖਾ = ਤ੍ਰੇਹ, ਪਿਆਸ ॥੧॥
ਹੇ ਦਾਸ ਨਾਨਕ! ਜਿਸ (ਵਡਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥


ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਜੇਹੀਆ  

यार वे प्रिअ हभे सखीआ मू कही न जेहीआ ॥  

Yār ve pari▫a habẖe sakẖī▫ā mū kahī na jehī▫ā.  

Of all the mates of my Beloved, O my friend, I am equal to none.  

ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ।
ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ।


ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ  

यार वे हिक डूं हिकि चाड़ै हउ किसु चितेहीआ ॥  

Yār ve hik dūʼn hik cẖāṛai ha▫o kis cẖiṯehī▫ā.  

O my Intimate, when every one excels another there, then who can ever think of me?  

ਡੂੰ = ਤੋਂ। ਹਿਕਿ = ਇਕਿ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ?
ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?


ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ  

हिक दूं हिकि चाड़े अनिक पिआरे नित करदे भोग बिलासा ॥  

Hik ḏūʼn hik cẖāṛe anik pi▫āre niṯ karḏe bẖog bilāsā.  

Numberless are my Beloved's sweet hearts, one better than the others, who ever bill and coo with Him.  

ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ।
ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ।


ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ  

तिना देखि मनि चाउ उठंदा हउ कदि पाई गुणतासा ॥  

Ŧinā ḏekẖ man cẖā▫o uṯẖanḏā ha▫o kaḏ pā▫ī guṇṯāsā.  

Beholding them, ambition wells up in my mind as to when shall I obtain that treasure?  

ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ।
ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।


ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ  

जिनी मैडा लालु रीझाइआ हउ तिसु आगै मनु डेंहीआ ॥  

Jinī maidā lāl rījẖā▫i▫ā ha▫o ṯis āgai man deʼnhī▫ā.  

They, who have propitiated my love, my soul, I dedicate unto them.  

ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ।
(ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।


ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥  

नानकु कहै सुणि बिनउ सुहागणि मू दसि डिखा पिरु केहीआ ॥२॥  

Nānak kahai suṇ bin▫o suhāgaṇ mū ḏas dikẖā pir kehī▫ā. ||2||  

Says Nanak, hear my supplication, O happy bride, and tell me how my Beloved looks like?  

ਨਾਨਕੁ ਕਹੈ = ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ ॥੨॥
ਨਾਨਕ ਆਖਦਾ ਹੈ ਕਿ ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ ਤੇ ਮੈਨੂੰ ਦੱਸ ਤਾਂ ਜੋ ਮੈਂ ਵੇਖਾਂ ਕਿ ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥


ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ  

यार वे पिरु आपण भाणा किछु नीसी छंदा ॥  

Yār ve pir āpaṇ bẖāṇā kicẖẖ nīsī cẖẖanḏā.  

O friend my Spouse doeth what He pleaseth and oweth obedience to none.  

ਯਾਰ ਵੇ = ਹੇ ਸਤਸੰਗੀ ਮਿੱਤਰ! ਭਾਣਾ = ਚੰਗਾ ਲੱਗ ਪਿਆ। ਨੀਸੀ = ਨਹੀਂ। ਛੰਦਾ = ਮੁਥਾਜੀ।
ਹੇ ਸਤਸੰਗੀ ਸੱਜਣ! (ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ।


        


© SriGranth.org, a Sri Guru Granth Sahib resource, all rights reserved.
See Acknowledgements & Credits