Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥  

अभै पदु दानु सिमरनु सुआमी को प्रभ नानक बंधन छोरि ॥२॥५॥९॥  

Abẖai paḏ ḏān simran su▫āmī ko parabẖ Nānak banḏẖan cẖẖor. ||2||5||9||  

My Lord, bless me with the gift of the state of fearlessness and Thy meditation. O Nanak, the Lord is the shatterer of Shackles.  

ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ ॥੨॥੫॥੯॥
ਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼ ॥੨॥੫॥੯॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਚਾਤ੍ਰਿਕ ਚਿਤਵਤ ਬਰਸਤ ਮੇਂਹ  

चात्रिक चितवत बरसत मेंह ॥  

Cẖāṯrik cẖiṯvaṯ barsaṯ meʼnh.  

The pied-cuckoo wishes the rain to fall,  

ਚਾਤ੍ਰਿਕ = ਪਪੀਹਾ। ਚਿਤਵਤ = ਚਿਤਾਰਦਾ ਰਹਿੰਦਾ ਹੈ। ਬਰਸਤ ਮੇਂਹ = (ਕਿ) ਮੀਂਹ ਵਰ੍ਹੇ, ਮੀਂਹ ਦਾ ਵਰ੍ਹਨਾ।
ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ),


ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ  

क्रिपा सिंधु करुणा प्रभ धारहु हरि प्रेम भगति को नेंह ॥१॥ रहाउ ॥  

Kirpā sinḏẖ karuṇā parabẖ ḏẖārahu har parem bẖagaṯ ko neʼnh. ||1|| rahā▫o.  

O Lord, the Ocean of compassion, show mercy unto me, that I may enshrine affection for Thine loving adoration. Pause.  

ਸਿੰਧੁ = ਸਮੁੰਦਰ। ਕ੍ਰਿਪਾ ਸਿੰਧੁ = ਹੇ ਕਿਰਪਾ ਦੇ ਸਮੁੰਦਰ! ਕਰੁਣਾ = ਤਰਸ, ਦਇਆ। ਕੌ = ਦਾ। ਨੇਂਹ = ਪ੍ਰੇਮ, ਲਗਨ, ਸ਼ੌਕ ॥੧॥
ਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! (ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ ॥੧॥ ਰਹਾਉ॥


ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ  

अनिक सूख चकवी नही चाहत अनद पूरन पेखि देंह ॥  

Anik sūkẖ cẖakvī nahī cẖāhaṯ anaḏ pūran pekẖ deʼnh.  

The shelduck desires not many other comforts, but is filled with bliss on seeing the day.  

ਚਾਹਤ = ਚਾਹੁੰਦੀ। ਅਨਦ = ਆਨੰਦ, ਸੁਖ। ਪੇਖਿ = ਵੇਖ ਕੇ। ਦੇਂਹ = ਦਿਨ।
ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ।


ਆਨ ਉਪਾਵ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥  

आन उपाव न जीवत मीना बिनु जल मरना तेंह ॥१॥  

Ān upāv na jīvaṯ mīnā bin jal marnā ṯeʼnh. ||1||  

By no other means can a fish survive, She dies without water.  

ਆਨ = {अन्य} ਹੋਰ ਹੋਰ। ਮੀਨਾ = ਮੱਛੀ। ਤੇਂਹ = ਉਸ ਦਾ। ਮਰਨਾ = ਮੌਤ ॥੧॥
(ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ॥੧॥


ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ  

हम अनाथ नाथ हरि सरणी अपुनी क्रिपा करेंह ॥  

Ham anāth nāth har sarṇī apunī kirpā kareʼnh.  

I am an orphan and seek Thy protection, O God, My Master. Show Thy mercy unto me.  

ਨਾਥ = ਹੇ ਨਾਥ! ਕਰੇਂਹ = ਕਰ।
ਹੇ ਨਾਥ! (ਤੈਥੋਂ ਬਿਨਾ) ਅਸੀਂ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ।


ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਕੇਂਹ ॥੨॥੬॥੧੦॥  

चरण कमल नानकु आराधै तिसु बिनु आन न केंह ॥२॥६॥१०॥  

Cẖaraṇ kamal Nānak ārāḏẖai ṯis bin ān na keʼnh. ||2||6||10||  

Nanak remembers only the Lord's lotus feet and without Him, he recognises not any other.  

ਨਾਨਕੁ ਆਰਾਧੈ = ਨਾਨਕ ਆਰਾਧਦਾ ਰਹੇ। ਤਿਸੁ ਬਿਨੁ = ਉਸ (ਆਰਾਧਨ) ਤੋਂ ਬਿਨਾ। ਆਨ = ਹੋਰ। ਕੇਂਹ = ਕੁਝ ਭੀ ॥੨॥੬॥੧੦॥
(ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ ॥੨॥੬॥੧੦॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ  

मनि तनि बसि रहे मेरे प्रान ॥  

Man ṯan bas rahe mere parān.  

My Lord, my very life, abides within my soul and body.  

ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਦਾ ਆਸਰਾ ਪ੍ਰਭੂ।
ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ।


ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ  

करि किरपा साधू संगि भेटे पूरन पुरख सुजान ॥१॥ रहाउ ॥  

Kar kirpā sāḏẖū sang bẖete pūran purakẖ sujān. ||1|| rahā▫o.  

O my Omniscient Perfect Lord, mercifully unite me with the society of saints. Pause.  

ਕਰਿ = ਕਰ ਕੇ। ਸਾਧੂ = ਗੁਰੂ। ਸੰਗਿ = ਸੰਗਤ ਵਿਚ। ਭੇਟੇ = ਮਿਲ ਪਏ। ਪੂਰਨ = ਸਰਬ-ਗੁਣ-ਭਰਪੂਰ। ਪੁਰਖ = ਸਰਬ-ਵਿਆਪਕ ॥੧॥
ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤ ਵਿਚ ਮਿਲ ਪਏ ॥੧॥ ਰਹਾਉ॥


ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ  

प्रेम ठगउरी जिन कउ पाई तिन रसु पीअउ भारी ॥  

Parem ṯẖag▫urī jin ka▫o pā▫ī ṯin ras pī▫a▫o bẖārī.  

They, to whom Thou givest the intoxicating, O Lord, quaff the great Nectar.  

ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੇਹੜੀ ਖਵਾ ਕੇ ਠੱਗ ਓਭੜ ਰਾਹੀਆਂ ਨੂੰ ਲੁੱਟ ਲੈਂਦੇ ਹਨ। ਕਉ = ਨੂੰ। ਪੀਅਉ = ਪੀ ਲਿਆ।
ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ।


ਤਾ ਕੀ ਕੀਮਤਿ ਕਹਣੁ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥  

ता की कीमति कहणु न जाई कुदरति कवन हम्हारी ॥१॥  

Ŧā kī kīmaṯ kahaṇ na jā▫ī kuḏraṯ kavan hamĥārī. ||1||  

Their worth I can express not. What power have I to do so?  

ਤਾ ਕੀ = ਉਸ (ਰਸ) ਦੀ। ਕੁਦਰਤਿ = ਤਾਕਤ ॥੧॥
ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ)? ॥੧॥


ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ  

लाइ लए लड़ि दास जन अपुने उधरे उधरनहारे ॥  

Lā▫e la▫e laṛ ḏās jan apune uḏẖre uḏẖāranhāre.  

His slaves and serfs, the Lord attaches to His skirt and they, the swimmers, swim across the world-ocean.  

ਲੜਿ = ਲੜ ਨਾਲ, ਪੱਲੇ ਨਾਲ। ਉਧਰੇ = ਬਚਾ ਲਏ। ਉਧਰਨਹਾਰੇ = ਬਚਾਣ ਦੀ ਸਮਰਥਾ ਵਾਲੇ ਹਰੀ ਨੇ।
ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ।


ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥  

प्रभु सिमरि सिमरि सिमरि सुखु पाइओ नानक सरणि दुआरे ॥२॥७॥११॥  

Parabẖ simar simar simar sukẖ pā▫i▫o Nānak saraṇ ḏu▫āre. ||2||7||11||  

Contemplating, meditating and ever dwelling on the Lord, they obtain peace, Nanak too has repaired to Thy door, for refuge.  

ਸਿਮਰਿ = ਸਿਮਰ ਕੇ। ਦੁਆਰੇ = ਦਰ ਤੇ ॥੨॥੭॥੧੧॥
ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ ॥੨॥੭॥੧੧॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਆਏ ਅਨਿਕ ਜਨਮ ਭ੍ਰਮਿ ਸਰਣੀ  

आए अनिक जनम भ्रमि सरणी ॥  

Ā▫e anik janam bẖaram sarṇī.  

Wandering through many lives, I have entered Thy sanctuary, O Lord.  

ਭ੍ਰਮਿ = ਭਟਕ ਕੇ, ਭੌਂ ਕੇ।
ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ।


ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ  

उधरु देह अंध कूप ते लावहु अपुनी चरणी ॥१॥ रहाउ ॥  

Uḏẖar ḏeh anḏẖ kūp ṯe lāvhu apunī cẖarṇī. ||1|| rahā▫o.  

Pull out my body from the blind well and attach me to Thine feet. Pause.  

ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ-ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ ॥੧॥
ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥ ਰਹਾਉ॥


ਗਿਆਨੁ ਧਿਆਨੁ ਕਿਛੁ ਕਰਮੁ ਜਾਨਾ ਨਾਹਿਨ ਨਿਰਮਲ ਕਰਣੀ  

गिआनु धिआनु किछु करमु न जाना नाहिन निरमल करणी ॥  

Gi▫ān ḏẖi▫ān kicẖẖ karam na jānā nāhin nirmal karṇī.  

I know not gnosis, meditation and good deeds, nor do I possess the pure way of life.  

ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ।
ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ।


ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥  

साधसंगति कै अंचलि लावहु बिखम नदी जाइ तरणी ॥१॥  

Sāḏẖsangaṯ kai ancẖal lāvhu bikẖam naḏī jā▫e ṯarṇī. ||1||  

Attach me to the skirt of the saints society, that I may cross the formidable stream.  

ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ ॥੧॥
ਹੇ ਪ੍ਰਭੂ! ਮੈਨੂੰ ਸਾਧ ਸੰਗਤ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ॥੧॥


ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ  

सुख स्मपति माइआ रस मीठे इह नही मन महि धरणी ॥  

Sukẖ sampaṯ mā▫i▫ā ras mīṯẖe ih nahī man mėh ḏẖarṇī.  

The worldly comforts, riches and the sweet pleasure of mammon, these, place thou not, in thy mind.  

ਸੰਪਤਿ = ਧਨ। ਮਹਿ = ਵਿਚ।
ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ।


ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥  

हरि दरसन त्रिपति नानक दास पावत हरि नाम रंग आभरणी ॥२॥८॥१२॥  

Har ḏarsan ṯaripaṯ Nānak ḏās pāvaṯ har nām rang ābẖarṇī. ||2||8||12||  

Slave Nanak is satiated by having the Lord's vision and now his only ornamentation is the love of God's Name.  

ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ ॥੨॥੮॥੧੨॥
ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਹਰਿ ਜਨ ਸਿਮਰਹੁ ਹਿਰਦੈ ਰਾਮ  

हरि जन सिमरहु हिरदै राम ॥  

Har jan simrahu hirḏai rām.  

O slaves of God, in your mind, think of the Omnipresent Lord.  

ਹਰਿ ਜਨ = ਹੇ ਹਰਿ ਜਨੋ! ਹਿਰਦੇ = ਹਿਰਦੇ ਵਿਚ।
ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ।


ਹਰਿ ਜਨ ਕਉ ਅਪਦਾ ਨਿਕਟਿ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ  

हरि जन कउ अपदा निकटि न आवै पूरन दास के काम ॥१॥ रहाउ ॥  

Har jan ka▫o apḏā nikat na āvai pūran ḏās ke kām. ||1|| rahā▫o.  

Calamity comes not near the Lord's serf and all the affairs of His servant are arranged. Pause.  

ਅਪਦਾ = ਬਿਪਤਾ, ਮੁਸੀਬਤ। ਨਿਕਟਿ = ਨੇੜੇ। ਪੂਰਨ = ਸਫਲ ॥੧॥
ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ॥


ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ  

कोटि बिघन बिनसहि हरि सेवा निहचलु गोविद धाम ॥  

Kot bigẖan binsahi har sevā nihcẖal goviḏ ḏẖām.  

Millions of obstacles are removed by serving the Lord and the mortal enters into the eternal abode of the World-Lord.  

ਕੋਟਿ = ਕ੍ਰੋੜਾਂ। ਬਿਘਨ = ਔਕੜਾਂ, ਰੁਕਾਵਟਾਂ। ਬਿਨਸਹਿ = ਨਾਸ ਹੋ ਜਾਂਦੇ ਹਨ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਧਾਮ = ਘਰ, ਟਿਕਾਣਾ।
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ)।


ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥  

भगवंत भगत कउ भउ किछु नाही आदरु देवत जाम ॥१॥  

Bẖagvanṯ bẖagaṯ ka▫o bẖa▫o kicẖẖ nāhī āḏar ḏevaṯ jām. ||1||  

The Fortunate devotee of God has absolutely no fear Him, the Death's myrmidon pays homage.  

ਕਉ = ਨੂੰ। ਜਾਮ = ਜਮਰਾਜ ॥੧॥
ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ ॥੧॥


ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ  

तजि गोपाल आन जो करणी सोई सोई बिनसत खाम ॥  

Ŧaj gopāl ān jo karṇī so▫ī so▫ī binsaṯ kẖām.  

Forsaking the Lord, doing of other deeds, all that is perishable and impermanent.  

ਤਜਿ = ਛੱਡ ਕੇ। ਆਨ = {अन्य} ਹੋਰ ਹੋਰ। ਖਾਮ = ਖ਼ਾਮ, ਕੱਚੀ।
ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ।


ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥  

चरन कमल हिरदै गहु नानक सुख समूह बिसराम ॥२॥९॥१३॥  

Cẖaran kamal hirḏai gahu Nānak sukẖ samūh bisrām. ||2||9||13||  

O Nanak, cling thou to the Lord's lotus feet in thy heart and thou shalt obtain all peace and bliss.  

ਗਹੁ = ਫੜ ਰੱਖ। ਸੁਖ ਸਮੂਹ = ਸਾਰੇ ਹੀ ਸੁਖ। ਬਿਸਰਾਮ = ਟਿਕਾਣਾ ॥੨॥੯॥੧੩॥
(ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ ॥੨॥੯॥੧੩॥


ਜੈਤਸਰੀ ਮਹਲਾ  

जैतसरी महला ९  

Jaiṯsarī mėhlā 9  

Jaitsri 5th Guru.  

xxx
ਰਾਗ ਜੈਤਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace is He obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਭੂਲਿਓ ਮਨੁ ਮਾਇਆ ਉਰਝਾਇਓ  

भूलिओ मनु माइआ उरझाइओ ॥  

Bẖūli▫o man mā▫i▫ā urjẖā▫i▫o.  

My erring soul is entangled with mammon.  

ਭੂਲਿਓ = (ਸਹੀ ਜੀਵਨ-ਰਸਤਾ) ਭੁੱਲ ਚੁਕਾ ਹੈ। ਉਰਝਾਇਓ = ਫਸ ਰਿਹਾ ਹੈ।
(ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ।


ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ  

जो जो करम कीओ लालच लगि तिह तिह आपु बंधाइओ ॥१॥ रहाउ ॥  

Jo jo karam kī▫o lālacẖ lag ṯih ṯih āp banḏẖā▫i▫o. ||1|| rahā▫o.  

Whatever deeds I do attached with avarice, with them all, I am binding myself down. Pause.  

ਲਾਲਚ = ਲਾਲਚ ਵਿਚ। ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਬੰਧਾਇਓ = ਬਨ੍ਹਾ ਰਿਹਾ ਹੈ, ਫਸਾ ਰਿਹਾ ਹੈ ॥੧॥
(ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ ॥੧॥ ਰਹਾਉ॥


ਸਮਝ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ  

समझ न परी बिखै रस रचिओ जसु हरि को बिसराइओ ॥  

Samajẖ na parī bikẖai ras racẖi▫o jas har ko bisrā▫i▫o.  

I cultivate not true understanding am engrossed in sinful pleasure and have forgotten the praise of God.  

ਬਿਖੈ ਰਸ = ਵਿਸ਼ਿਆਂ ਦੇ ਸੁਆਦ ਵਿਚ। ਜਸੁ = ਸਿਫ਼ਤ-ਸਾਲਾਹ। ਕੋ = ਦਾ।
(ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਭੁਲਾਈ ਰੱਖਦਾ ਹੈ।


ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥  

संगि सुआमी सो जानिओ नाहिन बनु खोजन कउ धाइओ ॥१॥  

Sang su▫āmī so jāni▫o nāhin ban kẖojan ka▫o ḏẖā▫i▫o. ||1||  

The Lord is ever with me. Him, I recognise not and run seeking Him in the forest.  

ਸੰਗਿ = ਨਾਲ। ਬਨੁ = ਜੰਗਲ। ਧਾਇਓ = ਦੌੜਦਾ ਹੈ ॥੧॥
ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits