Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੈਤਸਰੀ ਮਹਲਾ ਘਰੁ ਦੁਪਦੇ  

जैतसरी महला ५ घरु ४ दुपदे  

Jaiṯsarī mėhlā 5 gẖar 4 ḏupḏe  

Jaitsri 5th Guru. Dupadas  

xxx
ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace is He obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ  

अब मै सुखु पाइओ गुर आग्यि ॥  

Ab mai sukẖ pā▫i▫o gur āga▫y.  

Bowing before the Guru, I have, now, attained peace.  

ਆਗ੍ਯ੍ਯਿ = ਆਗਿਆ {आज्ञा} ਵਿਚ।
ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।


ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ  

तजी सिआनप चिंत विसारी अहं छोडिओ है तिआग्यि ॥१॥ रहाउ ॥  

Ŧajī si▫ānap cẖinṯ visārī ahaʼn cẖẖodi▫o hai ṯi▫āga▫y. ||1|| rahā▫o.  

I have abandoned cleverness, stilled my anxiety and wholly renounced my self-conceit. Pause.  

ਤਜੀ = ਛੱਡ ਦਿੱਤੀ ਹੈ। ਸਿਆਨਪ = ਚਤੁਰਾਈ। ਵਿਸਾਰੀ = ਭੁਲਾ ਦਿੱਤੀ ਹੈ। ਅਹੰ = {अहं} ਹਉਮੈ। ਤਿਆਗ੍ਯ੍ਯਿ = ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ} ॥੧॥
ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ॥


ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ  

जउ देखउ तउ सगल मोहि मोहीअउ तउ सरनि परिओ गुर भागि ॥  

Ja▫o ḏekẖ▫a▫u ṯa▫o sagal mohi mohī▫a▫o ṯa▫o saran pari▫o gur bẖāg.  

When I see carefully then, I find everybody fascinated by worldly love. It is then that I hasten to seek Guru's protection.  

ਜਉ = ਜਦੋਂ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਗਲ = ਸਾਰੀ ਲੁਕਾਈ। ਮੋਹਿ = ਮੋਹ ਵਿਚ। ਮੋਹੀਅਉ = ਫਸੀ ਹੋਈ ਹੈ। ਭਾਗਿ = ਭੱਜ ਕੇ।
ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।


ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥  

करि किरपा टहल हरि लाइओ तउ जमि छोडी मोरी लागि ॥१॥  

Kar kirpā tahal har lā▫i▫o ṯa▫o jam cẖẖodī morī lāg. ||1||  

Showing mercy, the Guru has engaged me in God's service, then, the death, Minister gave up my pursuit.  

ਕਰਿ = ਕਰ ਕੇ। ਤਉ = ਤਦੋਂ। ਜਮਿ = ਜਮ ਨੇ। ਮੋਰੀ ਲਾਗਿ = ਮੇਰਾ ਪਿੱਛਾ ॥੧॥
(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥


ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ  

तरिओ सागरु पावक को जउ संत भेटे वड भागि ॥  

Ŧari▫o sāgar pāvak ko ja▫o sanṯ bẖete vad bẖāg.  

When, through great good fortune, I met with the saints, I swam across the ocean of fire.  

ਸਾਗਰੁ = ਸਮੁੰਦਰ। ਪਾਵਕ = ਅੱਕ। ਕੋ = ਦਾ। ਵਡ ਭਾਗਿ = ਵੱਡੀ ਕਿਸਮਤ ਨਾਲ।
ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।


ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥  

जन नानक सरब सुख पाए मोरो हरि चरनी चितु लागि ॥२॥१॥५॥  

Jan Nānak sarab sukẖ pā▫e moro har cẖarnī cẖiṯ lāg. ||2||1||5||  

Says slave Nanak, I have obtained all the comforts and my mind is attached to God's feet.  

ਸਰਬ ਸੁਖ = ਸਾਰੇ ਸੁਖ {ਲਫ਼ਜ਼ 'ਸੁਖੁ' ਅਤੇ 'ਸੁਖ' ਦਾ ਫ਼ਰਕ ਚੇਤੇ ਰੱਖੋ}। ਮੋਰੋ ਚਿਤੁ = ਮੇਰਾ ਚਿੱਤ। ਲਾਗਿ = ਲੱਗ ਗਿਆ ਹੈ ॥੨॥੧॥੫॥
ਹੇ ਦਾਸ ਨਾਨਕ! ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਮਨ ਮਹਿ ਸਤਿਗੁਰ ਧਿਆਨੁ ਧਰਾ  

मन महि सतिगुर धिआनु धरा ॥  

Man mėh saṯgur ḏẖi▫ān ḏẖarā.  

Within my mind I have enshrined the memory of the True Guru.  

xxx
(ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ,


ਦ੍ਰਿੜ੍ਹ੍ਹਿਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ  

द्रिड़्हिओ गिआनु मंत्रु हरि नामा प्रभ जीउ मइआ करा ॥१॥ रहाउ ॥  

Ḏariṛhi▫o gi▫ān manṯar har nāmā parabẖ jī▫o ma▫i▫ā karā. ||1|| rahā▫o.  

The adorable Lord has shown mercy unto me, and within my mind, I have implanted divine knowledge and the spell of God's Name. Pause.  

ਦ੍ਰਿੜ੍ਹ੍ਹੀਓ = (ਹਿਰਦੇ ਵਿਚ) ਪੱਕਾ ਕਰ ਲਿਆ ਹੈ। ਗਿਆਨੁ = ਆਤਮਕ ਜੀਵਨ ਦੀ ਸੂਝ। ਮਇਆ = ਦਇਆ ॥੧॥
ਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ ॥੧॥ ਰਹਾਉ॥


ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ  

काल जाल अरु महा जंजाला छुटके जमहि डरा ॥  

Kāl jāl ar mahā janjālā cẖẖutke jamėh darā.  

Death's noose, the heavy entanglements, and the fear of death, have, now, all vanished.  

ਕਾਲ ਜਾਲ = ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ। ਅਰੁ = ਅਤੇ। ਛੁਟਕੇ = ਮੁੱਕ ਗਏ। ਜਮਹਿ = ਜਮਾਂ ਦਾ।
(ਗੁਰੂ ਦੀ ਸਹਾਇਤਾ ਨਾਲ) ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,


ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥  

आइओ दुख हरण सरण करुणापति गहिओ चरण आसरा ॥१॥  

Ā▫i▫o ḏukẖ haraṇ saraṇ karuṇāpaṯ gahi▫o cẖaraṇ āsrā. ||1||  

I have sought the refuge of the merciful Lord, Destroyer of pain, and am holding fast the support of His feet.  

ਦੁਖ ਹਰਣ = ਦੁੱਖਾਂ ਦਾ ਨਾਸ ਕਰਨ ਵਾਲਾ। ਕਰੁਣਾ = ਤਰਸ। ਕਰੁਣਾ ਪਤਿ = ਤਰਸ ਦਾ ਮਾਲਕ। ਗਹਿਓ = ਫੜਿਆ ਹੈ ॥੧॥
(ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ॥੧॥


ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ  

नाव रूप भइओ साधसंगु भव निधि पारि परा ॥  

Nāv rūp bẖa▫i▫o sāḏẖsang bẖav niḏẖ pār parā.  

The saints society is like a boat to cross the terrible world ocean.  

ਨਾਵ = ਬੇੜੀ। ਨਾਵ ਰੂਪ ਭਇਓ = ਬੇੜੀ ਦਾ ਰੂਪ ਬਣ ਗਿਆ ਹੈ, ਬੇੜੀ ਦਾ ਕੰਮ ਦੇ ਦਿੱਤਾ ਹੈ। ਰੰਗੁ = ਸਾਥ, ਸੰਗਤ। ਭਵ ਨਿਧਿ = ਸੰਸਾਰ-ਸਮੁੰਦਰ।
ਗੁਰੂ ਦੀ ਸੰਗਤ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।


ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥  

अपिउ पीओ गतु थीओ भरमा कहु नानक अजरु जरा ॥२॥२॥६॥  

Api▫o pī▫o gaṯ thī▫o bẖarmā kaho Nānak ajar jarā. ||2||2||6||  

Says Nanak, I quaff the Lord's Nectar, my doubt is shattered, and bear I, the unbearable.  

ਅਪਿਓ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗਤੁ ਥੀਓ = ਚਲਾ ਗਿਆ ਹੈ। ਅਜਰੁ = ਜਰਾ-ਰਹਿਤ ਆਤਮਕ ਦਰਜਾ, ਉਹ ਆਤਮਕ ਦਰਜਾ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ। ਜਰਾ = ਪ੍ਰਾਪਤ ਕਰ ਲਿਆ ਹੈ ॥੨॥੨॥੬॥
ਹੇ ਨਾਨਕ! ਆਖ ਕਿ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ ॥੨॥੨॥੬॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਜਾ ਕਉ ਭਏ ਗੋਵਿੰਦ ਸਹਾਈ  

जा कउ भए गोविंद सहाई ॥  

Jā ka▫o bẖa▫e govinḏ sahā▫ī.  

He, whom the Lord of the World extends his support,  

ਜਾ ਕਉ = ਜਿਨ੍ਹਾਂ (ਮਨੁੱਖਾਂ) ਵਾਸਤੇ। ਸਹਾਈ = ਮਦਦਗਾਰ।
ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ,


ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਕਾਈ ॥੧॥ ਰਹਾਉ  

सूख सहज आनंद सगल सिउ वा कउ बिआधि न काई ॥१॥ रहाउ ॥  

Sūkẖ sahj ānanḏ sagal si▫o vā ka▫o bi▫āḏẖ na kā▫ī. ||1|| rahā▫o.  

is blessed with all peace, poise and bliss and to him no disease clings. Pause.  

ਸਹਜ = ਆਤਮਕ ਅਡੋਲਤਾ। ਸਗਲ = ਸਾਰੇ। ਸਿਉ = ਨਾਲ। ਵਾ ਕਉ = ਉਹਨਾਂ ਨੂੰ। ਕਾਈ ਬਿਆਧਿ = ਕੋਈ ਭੀ ਰੋਗ ॥੧॥
(ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ॥


ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ  

दीसहि सभ संगि रहहि अलेपा नह विआपै उन माई ॥  

Ḏīsėh sabẖ sang rahėh alepā nah vi▫āpai un mā▫ī.  

He appears to be with all, but remains detached and the mammon clings to him not.  

ਦੀਸਹਿ = ਦਿੱਸਦੇ ਹਨ। ਸੰਗਿ = ਨਾਲ। ਰਹਹਿ = ਰਹਿੰਦੇ ਹਨ। ਅਲੇਪਾ = ਨਿਰਲੇਪ, ਨਿਰਾਲੇ। ਵਿਆਪੈ = ਜ਼ੋਰ ਪਾਂਦੀ। ਊਨ = ਉਹਨਾਂ ਨੂੰ। ਮਾਈ = ਮਾਇਆ।
ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।


ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥  

एकै रंगि तत के बेते सतिगुर ते बुधि पाई ॥१॥  

Ėkai rang ṯaṯ ke beṯe saṯgur ṯe buḏẖ pā▫ī. ||1||  

He remains absorbed in the love of the one Lord, understands, the reality, and is blessed with the understanding by The True Guru.  

ਰੰਗਿ = ਪ੍ਰੇਮ ਵਿਚ। ਤਤ = ਅਸਲੀਅਤ। ਬੇਤੇ = ਜਾਣਨ ਵਾਲੇ। ਤੇ = ਤੋਂ। ਬੁਧਿ = ਅਕਲ ॥੧॥
ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥


ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ  

दइआ मइआ किरपा ठाकुर की सेई संत सुभाई ॥  

Ḏa▫i▫ā ma▫i▫ā kirpā ṯẖākur kī se▫ī sanṯ subẖā▫ī.  

They alone, on whom is the Kindness, compassion and the mercy of the Lord, are the sanctified saints.  

ਮਇਆ = ਮੇਹਰ। ਸੇਈ = ਉਹੀ। ਸੁਭਾਈ = ਪ੍ਰੇਮ-ਭਰੇ ਹਿਰਦੇ ਵਾਲੇ। ਭਾਉ = ਪ੍ਰੇਮ।
ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ।


ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥  

तिन कै संगि नानक निसतरीऐ जिन रसि रसि हरि गुन गाई ॥२॥३॥७॥  

Ŧin kai sang Nānak nisṯarī▫ai jin ras ras har gun gā▫ī. ||2||3||7||  

Nanak is saved in the association of those who, with love and joy sing the Lord's praise.  

ਕੈ ਸੰਗਿ = ਦੇ ਨਾਲ, ਦੀ ਸੰਗਤ ਵਿਚ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਰਸਿ = ਪ੍ਰੇਮ ਨਾਲ ॥੨॥੩॥੭॥
ਹੇ ਨਾਨਕ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਗੋਬਿੰਦ ਜੀਵਨ ਪ੍ਰਾਨ ਧਨ ਰੂਪ  

गोबिंद जीवन प्रान धन रूप ॥  

Gobinḏ jīvan parān ḏẖan rūp.  

The Lord of the World, is my animate existence, very life, wealth and beauty.  

ਗੋਬਿੰਦ = ਹੇ ਗੋਬਿੰਦ! ਜੀਵਨ = ਜ਼ਿੰਦਗੀ। ਰੂਪ = ਸੁਹਣੱਪ।
ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।


ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ  

अगिआन मोह मगन महा प्रानी अंधिआरे महि दीप ॥१॥ रहाउ ॥  

Agi▫ān moh magan mahā parānī anḏẖi▫āre mėh ḏīp. ||1|| rahā▫o.  

The mortal is greatly inebriated in ignorance and worldly love and the Lord in this darkness. Pause.  

ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਮਗਨ = ਡੁੱਬੇ ਹੋਏ, ਮਸਤ। ਦੀਪ = ਦੀਵਾ ॥੧॥
ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ॥


ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ  

सफल दरसनु तुमरा प्रभ प्रीतम चरन कमल आनूप ॥  

Safal ḏarsan ṯumrā parabẖ parīṯam cẖaran kamal ānūp.  

Fruitful is Thine vision, O my dear Lord and exceedingly beauteous are Thine lotus feet.  

ਸਫਲ = ਫਲ ਦੇਣ ਵਾਲਾ। ਪ੍ਰਭ = ਹੇ ਪ੍ਰਭੂ! ਆਨੂਪ = ਬੇ-ਮਿਸਾਲ, ਜਿਨ੍ਹਾਂ ਦੀ ਉਪਮਾ ਨਾਹ ਹੋ ਸਕੇ, ਜਿਨ੍ਹਾਂ ਵਰਗਾ ਹੋਰ ਕੋਈ ਨਹੀਂ।
ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।


ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥  

अनिक बार करउ तिह बंदन मनहि चर्हावउ धूप ॥१॥  

Anik bār kara▫o ṯih banḏan manėh cẖarĥāva▫o ḏẖūp. ||1||  

Many times, make I obeisance unto Him and offer my soul as incense before Him.  

ਕਰਉ = ਕਰਉਂ, ਮੈਂ ਕਰਦਾ ਹਾਂ। ਤਿਹ = ਉਹਨਾਂ (ਚਰਨਾਂ) ਨੂੰ। ਮਨਹਿ = ਮਨ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾਂਦਾ ਹਾਂ, ਭੇਟਾ ਕਰਦਾ ਹਾਂ ॥੧॥
ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥


ਹਾਰਿ ਪਰਿਓ ਤੁਮ੍ਹ੍ਹਰੈ ਪ੍ਰਭ ਦੁਆਰੈ ਦ੍ਰਿੜ੍ਹ੍ਹੁ ਕਰਿ ਗਹੀ ਤੁਮ੍ਹ੍ਹਾਰੀ ਲੂਕ  

हारि परिओ तुम्हरै प्रभ दुआरै द्रिड़्हु करि गही तुम्हारी लूक ॥  

Hār pari▫o ṯumĥrai parabẖ ḏu▫ārai ḏariṛĥu kar gahī ṯumĥārī lūk.  

Grown weary, I have fallen at Thy door, O Lord, and have firmly grasped thy support.  

ਹਾਰਿ = ਥੱਕ ਕੇ। ਦੁਆਰੈ = ਦਰ ਤੇ। ਦ੍ਰਿੜੁ ਕਰਿ = ਪੱਕੀ ਕਰ ਕੇ। ਗਹੀ = ਫੜੀ। ਲੂਕ = ਖ਼ਤਰਿਆਂ ਤੋਂ ਬਚਣ ਵਾਸਤੇ ਲੁਕਵੀਂ ਥਾਂ, ਓਟ।
ਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।


ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥  

काढि लेहु नानक अपुने कउ संसार पावक के कूप ॥२॥४॥८॥  

Kādẖ leho Nānak apune ka▫o sansār pāvak ke kūp. ||2||4||8||  

O Lord, pull out Nanak, Thine own slave, out of the world's well of fire.  

ਪਾਵਕ = ਅੱਗ। ਕੂਪ = ਖੂਹ ॥੨॥੪॥੮॥
ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥


ਜੈਤਸਰੀ ਮਹਲਾ  

जैतसरी महला ५ ॥  

Jaiṯsarī mėhlā 5.  

Jaitsri 5th Guru.  

xxx
xxx


ਕੋਈ ਜਨੁ ਹਰਿ ਸਿਉ ਦੇਵੈ ਜੋਰਿ  

कोई जनु हरि सिउ देवै जोरि ॥  

Ko▫ī jan har si▫o ḏevai jor.  

Let some one unite me with God.  

ਸਿਉ = ਨਾਲ। ਜੋਰਿ = ਜੋੜਿ।
ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,


ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ  

चरन गहउ बकउ सुभ रसना दीजहि प्रान अकोरि ॥१॥ रहाउ ॥  

Cẖaran gaha▫o baka▫o subẖ rasnā ḏījėh parān akor. ||1|| rahā▫o.  

I cling to His feet, with my tongue utter sweet words and make an offering of my very life. Pause.  

ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ)। ਅਕੋਰਿ = ਭੇਟਾ ॥੧॥
ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ॥


ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ  

मनु तनु निरमल करत किआरो हरि सिंचै सुधा संजोरि ॥  

Man ṯan nirmal karaṯ ki▫āro har sincẖai suḏẖā sanjor.  

Making my heart and body the pure little plots, I thoroughly irrigate them with God's elixir.  

ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ।
ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,


ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥  

इआ रस महि मगनु होत किरपा ते महा बिखिआ ते तोरि ॥१॥  

I▫ā ras mėh magan hoṯ kirpā ṯe mahā bikẖi▫ā ṯe ṯor. ||1||  

By God's grace, the mortal is adsorbed in God's this elixir and breaks with the supreme sins.  

ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ ॥੧॥
ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥


ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ  

आइओ सरणि दीन दुख भंजन चितवउ तुम्हरी ओरि ॥  

Ā▫i▫o saraṇ ḏīn ḏukẖ bẖanjan cẖiṯva▫o ṯumĥrī or.  

O Lord, the Destroyer of sorrow of the poor, I have sought Thy protection and I think ever of Thee.  

ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ।
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।


        


© SriGranth.org, a Sri Guru Granth Sahib resource, all rights reserved.
See Acknowledgements & Credits