Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਦੇਸੁ ਤਿਸੈ ਆਦੇਸੁ  

Āḏes ṯisai āḏes.  

I bow to Him, I humbly bow.  

xxx
(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,


ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥  

Āḏ anīl anāḏ anāhaṯ jug jug eko ves. ||29||  

The Primal One, the Pure Light, without beginning, without end. Throughout all the ages, He is One and the Same. ||29||  

xxx
ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ॥੨੯॥


ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ  

Ėkā mā▫ī jugaṯ vi▫ā▫ī ṯin cẖele parvāṇ.  

The One Divine Mother conceived and gave birth to the three deities.  

ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਪਰਵਾਣੁ = ਪਰਤੱਖ। ❀ 'ਤਿਨਿ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਸਰੂਪ ਹਨ: 'ਤਿਨ', ਤਿਨਿ ਅਤੇ 'ਤੀਨਿ'। 'ਤੀਨਿ' ਦਾ ਅਰਥ ਹੈ ਤ੍ਰੈ। 'ਤਿਨਿ' ਦਾ ਅਰਥ ਭੀ 'ਤ੍ਰੈ' ਹੈ, ਪਰ ਇਸ ਦਾ ਅਰਥ ਹੋਰ ਭੀ ਹੈ। 'ਤਿਨ' ਪੜਨਾਂਵ ਬਹੁ-ਵਚਨ ਹੈ ਅਤੇ 'ਤਿਨਿ' ਪੜਨਾਂਵ ਇਕ-ਵਚਨ ਹੈ। ਇਹਨਾਂ ਦੇ ਟਾਕਰੇ 'ਤੇ 'ਜਿਨ' ਬਹੁ-ਵਚਨ ਤੇ 'ਜਿਨਿ' ਇਕ-ਵਚਨ। (੧) ਤਿਨਿ = ਉਸ ਮਨੁੱਖ ਨੇ (ਇਕ-ਵਚਨ)। 'ਜਿਨਿ ਸੇਵਿਆ ਤਿਨਿ ਪਾਇਆ ਮਾਨੁ'। (ਪਉੜੀ ੫)। (੨) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ)। ਜਿਨ ਹਰਿ ਜਪਿਆ ਤਿਨ ਫਲੁ ਪਾਇਆ, ਸਭਿ ਤੂਟੇ ਮਾਇਆ ਫੰਦੇ।੩।
(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।


ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ  

Ik sansārī ik bẖandārī ik lā▫e ḏībāṇ.  

One, the Creator of the World; One, the Sustainer; and One, the Destroyer.  

ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ।
ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।


ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ  

Jiv ṯis bẖāvai ṯivai cẖalāvai jiv hovai furmāṇ.  

He makes things happen according to the Pleasure of His Will. Such is His Celestial Order.  

ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ = (ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ।
(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।


ਓਹੁ ਵੇਖੈ ਓਨਾ ਨਦਰਿ ਆਵੈ ਬਹੁਤਾ ਏਹੁ ਵਿਡਾਣੁ  

Oh vekẖai onā naḏar na āvai bahuṯā ehu vidāṇ.  

He watches over all, but none see Him. How wonderful this is!  

ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।
ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।


ਆਦੇਸੁ ਤਿਸੈ ਆਦੇਸੁ  

Āḏes ṯisai āḏes.  

I bow to Him, I humbly bow.  

xxx
(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,


ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥  

Āḏ anīl anāḏ anāhaṯ jug jug eko ves. ||30||  

The Primal One, the Pure Light, without beginning, without end. Throughout all the ages, He is One and the Same. ||30||  

xxx
ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥


ਆਸਣੁ ਲੋਇ ਲੋਇ ਭੰਡਾਰ  

Āsaṇ lo▫e lo▫e bẖandār.  

On world after world are His Seats of Authority and His Storehouses.  

ਆਸਣੁ = ਟਿਕਾਣਾ। ਲੋਇ = ਲੋਕ ਵਿਚ। ਲੋਇ ਲੋਇ = ਹਰੇਕ ਭਵਨ ਵਿਚ। ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ।
ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)।


ਜੋ ਕਿਛੁ ਪਾਇਆ ਸੁ ਏਕਾ ਵਾਰ  

Jo kicẖẖ pā▫i▫ā so ekā vār.  

Whatever was put into them was put there once and for all.  

ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ।
ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)।


ਕਰਿ ਕਰਿ ਵੇਖੈ ਸਿਰਜਣਹਾਰੁ  

Kar kar vekẖai sirjaṇhār.  

Having created the creation, the Creator Lord watches over it.  

ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।


ਨਾਨਕ ਸਚੇ ਕੀ ਸਾਚੀ ਕਾਰ  

Nānak sacẖe kī sācẖī kār.  

O Nanak, True is the Creation of the True Lord.  

xxx
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।


ਆਦੇਸੁ ਤਿਸੈ ਆਦੇਸੁ  

Āḏes ṯisai āḏes.  

I bow to Him, I humbly bow.  

xxx
(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,


ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥  

Āḏ anīl anāḏ anāhaṯ jug jug eko ves. ||31||  

The Primal One, the Pure Light, without beginning, without end. Throughout all the ages, He is One and the Same. ||31||  

xxx
ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥


ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ  

Ik ḏū jībẖou lakẖ hohi lakẖ hovėh lakẖ vīs.  

If I had 100,000 tongues, and these were then multiplied twenty times more, with each tongue,  

ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ)। ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ।
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,


ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ  

Lakẖ lakẖ geṛā ākẖī▫ahi ek nām jagḏīs.  

I would repeat, hundreds of thousands of times, the Name of the One, the Lord of the Universe.  

ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।
(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।


ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ  

Ėṯ rāhi paṯ pavṛī▫ā cẖaṛī▫ai ho▫e ikīs.  

Along this path to our Husband Lord, we climb the steps of the ladder, and come to merge with Him.  

ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ।
ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ।


ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ  

Suṇ galā ākās kī kītā ā▫ī rīs.  

Hearing of the etheric realms, even worms long to come back home.  

ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ।
ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।


ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥  

Nānak naḏrī pā▫ī▫ai kūṛī kūrhai ṯẖīs. ||32||  

O Nanak, by His Grace He is obtained. False are the boastings of the false. ||32||  

ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।
ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥


ਆਖਣਿ ਜੋਰੁ ਚੁਪੈ ਨਹ ਜੋਰੁ  

Ākẖaṇ jor cẖupai nah jor.  

No power to speak, no power to keep silent.  

ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ।
ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ।


ਜੋਰੁ ਮੰਗਣਿ ਦੇਣਿ ਜੋਰੁ  

Jor na mangaṇ ḏeṇ na jor.  

No power to beg, no power to give.  

ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ।
ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ।


ਜੋਰੁ ਜੀਵਣਿ ਮਰਣਿ ਨਹ ਜੋਰੁ  

Jor na jīvaṇ maraṇ nah jor.  

No power to live, no power to die.  

ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ।
ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।


ਜੋਰੁ ਰਾਜਿ ਮਾਲਿ ਮਨਿ ਸੋਰੁ  

Jor na rāj māl man sor.  

No power to rule, with wealth and occult mental powers.  

ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।
ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।


ਜੋਰੁ ਸੁਰਤੀ ਗਿਆਨਿ ਵੀਚਾਰਿ  

Jor na surṯī gi▫ān vīcẖār.  

No power to gain intuitive understanding, spiritual wisdom and meditation.  

ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ।
ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।


ਜੋਰੁ ਜੁਗਤੀ ਛੁਟੈ ਸੰਸਾਰੁ  

Jor na jugṯī cẖẖutai sansār.  

No power to find the way to escape from the world.  

ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ।
ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ।


ਜਿਸੁ ਹਥਿ ਜੋਰੁ ਕਰਿ ਵੇਖੈ ਸੋਇ  

Jis hath jor kar vekẖai so▫e.  

He alone has the Power in His Hands. He watches over all.  

ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।
ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।


ਨਾਨਕ ਉਤਮੁ ਨੀਚੁ ਕੋਇ ॥੩੩॥  

Nānak uṯam nīcẖ na ko▫e. ||33||  

O Nanak, no one is high or low. ||33||  

xxx
ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥


ਰਾਤੀ ਰੁਤੀ ਥਿਤੀ ਵਾਰ  

Rāṯī ruṯī thiṯī vār.  

Nights, days, weeks and seasons;  

ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ।
ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,


ਪਵਣ ਪਾਣੀ ਅਗਨੀ ਪਾਤਾਲ  

Pavaṇ pāṇī agnī pāṯāl.  

wind, water, fire and the nether regions -  

ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ।
ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)


ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ  

Ŧis vicẖ ḏẖarṯī thāp rakẖī ḏẖaram sāl.  

in the midst of these, He established the earth as a home for Dharma.  

ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।
ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।


ਤਿਸੁ ਵਿਚਿ ਜੀਅ ਜੁਗਤਿ ਕੇ ਰੰਗ  

Ŧis vicẖ jī▫a jugaṯ ke rang.  

Upon it, He placed the various species of beings.  

ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ। ਕੇ ਰੰਗ = ਕਈ ਰੰਗਾਂ ਦੇ।
ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),


ਤਿਨ ਕੇ ਨਾਮ ਅਨੇਕ ਅਨੰਤ  

Ŧin ke nām anek ananṯ.  

Their names are uncounted and endless.  

ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ।
ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।


ਕਰਮੀ ਕਰਮੀ ਹੋਇ ਵੀਚਾਰੁ  

Karmī karmī ho▫e vīcẖār.  

By their deeds and their actions, they shall be judged.  

ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ।
(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ


ਸਚਾ ਆਪਿ ਸਚਾ ਦਰਬਾਰੁ  

Sacẖā āp sacẖā ḏarbār.  

God Himself is True, and True is His Court.  

xxx
(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।


ਤਿਥੈ ਸੋਹਨਿ ਪੰਚ ਪਰਵਾਣੁ  

Ŧithai sohan pancẖ parvāṇ.  

There, in perfect grace and ease, sit the self-elect, the self-realized Saints.  

ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ 'ਤੇ।
ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ,


ਨਦਰੀ ਕਰਮਿ ਪਵੈ ਨੀਸਾਣੁ  

Naḏrī karam pavai nīsāṇ.  

They receive the Mark of Grace from the Merciful Lord.  

ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।
ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।


ਕਚ ਪਕਾਈ ਓਥੈ ਪਾਇ  

Kacẖ pakā▫ī othai pā▫e.  

The ripe and the unripe, the good and the bad, shall there be judged.  

ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ।
(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।


ਨਾਨਕ ਗਇਆ ਜਾਪੈ ਜਾਇ ॥੩੪॥  

Nānak ga▫i▫ā jāpai jā▫e. ||34||  

O Nanak, when you go home, you will see this. ||34||  

ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ।
ਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥


ਧਰਮ ਖੰਡ ਕਾ ਏਹੋ ਧਰਮੁ  

Ḏẖaram kẖand kā eho ḏẖaram.  

This is righteous living in the realm of Dharma.  

ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ।
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।


ਗਿਆਨ ਖੰਡ ਕਾ ਆਖਹੁ ਕਰਮੁ  

Gi▫ān kẖand kā ākẖhu karam.  

And now we speak of the realm of spiritual wisdom.  

ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।
ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ)।


ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ  

Keṯe pavaṇ pāṇī vaisanṯar keṯe kān mahes.  

So many winds, waters and fires; so many Krishnas and Shivas.  

ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ।
(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।


ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ  

Keṯe barme gẖāṛaṯ gẖaṛī▫ahi rūp rang ke ves.  

So many Brahmas, fashioning forms of great beauty, adorned and dressed in many colors.  

ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ 'ਕੇ' ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:੩੪)।
ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।


ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ  

Keṯī▫ā karam bẖūmī mer keṯe keṯe ḏẖū upḏes.  

So many worlds and lands for working out karma. So very many lessons to be learned!  

ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰ ਭਗਤ। ਉਪਦੇਸ਼ = ਉਹਨਾਂ ਧੂ੍ਰ ਭਗਤਾਂ ਦੇ ਉਪਦੇਸ਼।
(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧੂ੍ਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।


ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ  

Keṯe inḏ cẖanḏ sūr keṯe keṯe mandal ḏes.  

So many Indras, so many moons and suns, so many worlds and lands.  

ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ।
ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।


ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ  

Keṯe siḏẖ buḏẖ nāth keṯe keṯe ḏevī ves.  

So many Siddhas and Buddhas, so many Yogic masters. So many goddesses of various kinds.  

ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: 'ਕੇਤੇ' ਪੁਲਿੰਗ ਹੈ ਜੋ 'ਵੇਸ' ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ 'ਦੇਵੀ ਵੇਸ' ਦਾ ਅਰਥ ਕਰਨਾ ਹੈ 'ਦੇਵੀਆਂ ਦੇ ਪਹਿਰਾਵੇ')।
ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।


ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ  

Keṯe ḏev ḏānav mun keṯe keṯe raṯan samunḏ.  

So many demi-gods and demons, so many silent sages. So many oceans of jewels.  

ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ।
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।


ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ  

Keṯī▫ā kẖāṇī keṯī▫ā baṇī keṯe pāṯ narinḏ.  

So many ways of life, so many languages. So many dynasties of rulers.  

ਪਾਤ = ਪਾਤਸ਼ਾਹ। ਨਰਿੰਦ = ਰਾਜੇ।
(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,


ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਅੰਤੁ ॥੩੫॥  

Keṯī▫ā surṯī sevak keṯe Nānak anṯ na anṯ. ||35||  

So many intuitive people, so many selfless servants. O Nanak, His limit has no limit! ||35||  

ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ 'ਕੇਤੇ' ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ 'ਕੇਤੀਆ' ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ 'ਸੁਰਤੀ' ਇਸਤ੍ਰੀ-ਲਿੰਗ ਹੈ, ਤੇ 'ਸੁਰਤਿ' ਦਾ ਬਹੁ-ਵਚਨ ਹੈ)।
ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥


ਗਿਆਨ ਖੰਡ ਮਹਿ ਗਿਆਨੁ ਪਰਚੰਡੁ  

Gi▫ān kẖand mėh gi▫ān parcẖand.  

In the realm of wisdom, spiritual wisdom reigns supreme.  

ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ।
ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।


ਤਿਥੈ ਨਾਦ ਬਿਨੋਦ ਕੋਡ ਅਨੰਦੁ  

Ŧithai nāḏ binoḏ kod anand.  

The Sound-current of the Naad vibrates there, amidst the sounds and the sights of bliss.  

ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।
ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits