Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਦੇਸੁ ਤਿਸੈ ਆਦੇਸੁ   ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥  

ਇਨ ਦੋ ਤੁਕੋਂ ਕਾ ਅਰਥ ਪੂਰਬਵਤ॥੨੯॥ ❀ਅਬ ਕੁਛ ਬਿਸਥਾਰ ਸੇ ਉਤਪਤੀ ਕਾ ਪਰਕਾਰ ਕਹਤੇ ਹੈਂ॥


ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ  

ਹੇ ਸਿਧੋ ਏਕ ਜੋ ਅਕਾਲ ਮੂਰਤਿ ਪਰਮਾਤਮਾ ਹੈ ਵਹੁ ਜਬ (ਮਾਈ) ਮਾਯਾ ਸਾਥ (ਜੁਗਤਿ) ਮਿਲਤਾ ਭਯਾਤਬਮਾਯਾ (ਵਿਆਈ) ਪ੍ਰਸੂਤ ਹੋਤੀ ਭਈ ਬ੍ਰਹਮ ਬਿਸਨੁ ਮਹੇਸ ਪ੍ਰਥਮ ਏਹੁ ਤੀਨ ਚੇਲੇ ਪ੍ਰਮਾਣੀਕ ਕੀਏ ਵਾ (ਏਕਾ ਮਾਈ) ਇਕ ਜੋ ਮਾਯਾ ਵਾਲਾ ਈਸਰੁ ਹੈ ਤਿਸ ਸਾਥ ਮਾਯਾ ਜੁੜਕੇ (ਵਿਆਈ) ਪ੍ਰਸੂਤ ਹੋਤੀ ਭਈ ਭਾਵ ਮਾਯਾ ਸੇ ਉਤਪੰਨ ਹੋਣੇ ਕਰਕੇ ਪੁਤ੍ਰ ਕਹੇ ਹੈਂ ਪਰਮਾਤਮਾ ਨੇ ਉਪਦੇਸ਼ ਕੀਆ ਹੈ ਇਸ ਵਾਸਤੇ ਚੇਲੇ ਕਹੇ ਹੈਂ॥


ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ  

ਏਕ ਬ੍ਰਹਮਾ ਸੰਸਾਰ ਕੀ ਉਤਪਤੀ ਕਰਨੇ ਲਗਾ ਤਾਂ ਤੇ ਸੰਸਾਰੀ ਕਹਾ ਏਕੁ ਬਿਸਨੁ ਸਭ ਕੋ ਭੋਜਨ ਛਾਦਨੁ ਦੇ ਕਰ ਪ੍ਰਤਪਾਲਾ ਕਰਨੇ ਲਗਾ ਤਾਂ ਤੇ ਭੰਡਾਰੀ ਕਹਾ ਏਕ ਰੁਦ੍ਰ ਸੇ (ਦੀਬਾਣੁ) ਇਸ ਸੰਸਾਰ ਕੋ (ਲਾਏ) ਲਯ ਨਾਸੁ ਕਰਨੇ ਲਗਾ ਵਾ ਏਕ ਰੁਦ੍ਰ ਕੀ ਲਯ ਨਾਸ ਕਰਨੇ ਕੀ ਬਾਨ ਹੋਤੀ ਭਈ॥


ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ  

ਜਿਸ ਜਿਸ ਪ੍ਰਕਾਰ ਤਿਸ ਅਕਾਲ ਮੂਰਤਿ ਕੋ ਭਾਵਤਾ ਹੈ ਤਿਸ ਤਿਸ ਪ੍ਰਕਾਰ ਇਨ ਤੀਨੋ ਕੋ ਚਲਾਵਤਾ ਹੈ ਔਰ ਜਿਸ ਜਿਸ ਪ੍ਰਕਾਰ (ਫੁਰਮਾਣੁ) ਹੁਕਮ ਹੋਤਾ ਹੈ ਤਿਸ ਤਿਸ ਪ੍ਰਕਾਰ ਤੀਨੋ ਚਲਤੇ ਹੈਂ। ਵਾ ਜਿਸ ਤਰ੍ਹਾਂ ਤਿਸ ਪਰਮੇਸੁਰ ਨੂੰ ਭਾਵਤਾ ਹੈ (ਤਿਵੈ) ਤਿਸੀ ਪ੍ਰਕਾਰ ਵਹੁ ਤੀਨੋ ਜਗਤ ਕੋ ਚਲਾਵਤੇ ਹੈਂ ਜਿਸ ਪ੍ਰਕਾਰ ਪਰਮੇਸ੍ਵਰ ਕਾ (ਫੁਰਮਾਣੁ) ਹੁਕਮ ਹੋਤਾ ਹੈ ਤਿਸੀ ਤਿਸੀ ਪ੍ਰਕਾਰ ਆਪ ਭੀ ਚਲਤੇ ਹੈਂ॥


ਓਹੁ ਵੇਖੈ ਓਨਾ ਨਦਰਿ ਆਵੈ ਬਹੁਤਾ ਏਹੁ ਵਿਡਾਣੁ  

ਓਹੁ ਅਕਾਲ ਪੁਰਖੁ ਤਿਨ ਚੇਲੇ ਬ੍ਰਹਮਾਦਿਕੋਂ ਕੇ ਆਦਿ ਅੰਤ ਕੇ ਸਮੇ ਅਰੁ ਬਲੁ ਕੋ ਦੇਖਤਾ ਹੈ ਔਰੁ (ਓਨਾ) ਉਨ ਤੀਨੋ ਕੋ ਉਸ ਕਾ ਸਰੂਪ ਇਦੰਤਾ ਕਰਕੇ ਦਿਖਾਈ ਨਹੀਂ ਦੇਤਾ ਏਹੁ ਵਡਾ ਭਾਰੀ (ਵਿਡਾਣੁ) ਅਸਚਰਜੁ ਹੈ॥ ਵਾ ਓਹੁ ਅਕਾਲ ਪੁਰਖੁ ਅਸਤੀ ਭਾਂਤੀ ਪ੍ਰਿਯ ਰੂਪ ਸਭ ਕੇ ਇੰਦ੍ਰਯੋਂ ਮੈ ਬੈਠ ਕਰ ਕੌਤਕ ਦੇਖਤਾ ਹੈ ਔਰ ਉਨ ਇੰਦ੍ਰੀਯੋਂ ਕੌ ਦ੍ਰਿਸਟਿ ਨਹੀਂ ਆਵਤਾ ਹੈ ਜੈਸੇ ਬੇਦ ਮੈ ਲਿਖਾ ਹੈ ਜਿਸ ਸੇ ਦੇਖਤਾ ਹੈ ਜਿਸ ਸੇ ਸੁਨਤਾ ਹੈ ਜਿਸ ਸੇ ਗੰਧਿ ਲੇਤਾ ਹੈ ਜਿਸ ਸੇ ਬਚਨ ਬੋਲਤਾ ਹੈ ਜਿਸ ਕਰਕੇ ਸ੍ਵਾਦ ਜਾਨਤਾ ਹੈ ਸੋਈ ਬ੍ਰਹਮੁ ਹੈ ਸੋ ਸਾਰੀ ਵਿਸ੍ਵ ਕੋ ਦੇਖਤਾ ਹੈ ਔਰ ਉਸਕੇ ਦੇਖਨੇ ਵਾਲਾ ਇੰਦ੍ਰਯੋਂ ਦ੍ਵਾਰਾ ਕੋਈ ਨਹੀਂ ਹੈ ਤਾਂਤੇ ਸੋਈ ਪੁਰਾਨ ਪੁਰਖੁ ਅਕਾਲ ਮੂਰਤਿ ਅਸਚਰਜ ਰੂਪ ਹੈ॥


ਆਦੇਸੁ ਤਿਸੈ ਆਦੇਸੁ   ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥  

ਇਸਕਾ ਅਰਥੁ ਪੂਰਬਵਤ ॥੩੦॥ ❀ਪ੍ਰਸ਼ਨ: ਐਸੇ ਨਾਥ ਕਾ ਆਸਨ ਕਿਸ ਸਥਾਨ ਮੈ ਹੈ॥


ਆਸਣੁ ਲੋਇ ਲੋਇ ਭੰਡਾਰ  

ਉਸਕਾ ਆਸਨੁ ਸਭ ਲੋਕੋਂ ਮੇ ਹੈ ਅਰਥਾਤ ਸਰਬੱਤ੍ਰ ਹੈ ਔਰ ਭੰਡਾਰਾ ਭੀ ਸਭ ਲੋਕੋਂ ਮੈ ਹੈ ਸ੍ਰੀ ਗੁਰੂ ੧੦ ਦਸਮ ਗ੍ਰੰਥੇ ਂਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈਹੈਂ


ਜੋ ਕਿਛੁ ਪਾਇਆ ਸੁ ਏਕਾ ਵਾਰ  

ਅਪਨੇ ਕਰਮਾਨੁਸਾਰ ਤਿਸ ਭੰਡਾਰੇ ਮੈ ਸੇ ਜੋ ਕੁਛੁ ਪਾਯਾ ਸੋ ਏਕ ਹੀ ਵਾਰ ਸਭਨੇ ਪਾਇ ਲੀਆ ਹੈ ਉਸੀ ਮੇ ਜੀਵਨ ਪ੍ਰਯੰਤ ਨਿਰਬਾਹੁ ਹੋਤਾ ਹੈ॥


ਕਰਿ ਕਰਿ ਵੇਖੈ ਸਿਰਜਣਹਾਰੁ  

ਜੈਸੇ ਨਾਥੁ ਜੋ ਮਹੰਤ ਹੋਤਾ ਹੈ ਸੋ ਸਭ ਭੰਡਾਰਿਓਂ ਕੀ ਸੁਧ ਰਖਤਾ ਹੈ ਤੈਸੇ ਸਭ ਸਥਾਨ ਸਿਰਜਨਹਾਰੁ ਅਕਾਲ ਪੁਰਖੁ ਰਚ ਕਰ ਦੇਖਤਾ ਰਹਿਤਾ ਹੈ॥


ਨਾਨਕ ਸਚੇ ਕੀ ਸਾਚੀ ਕਾਰ  

ਸ੍ਰੀ ਗੁਰੂ ਜੀ ਕਹਤੇ ਹੈਂ ਤਿਸ ਸੱਚੇ ਪੁਰਖ ਕੀ ਸਭ ਕਾਰ ਸੱਚੀ ਹੈ ਜੈਸੇ ਪੂਰਬ ਸੇ ਪ੍ਰਾਰੰਭੁ ਕੀਆ ਹੈ ਵੈਸਾ ਹੀ ਪ੍ਰਲੈ ਪ੍ਰਯੰਤ ਨਿਯਮੁ ਚਲਾ ਜਾਤਾ ਹੈ॥ ਪਾਪੀਯੋਂ ਕੋ ਨਰਕ ਹੋਤਾ ਹੈ ਪੰੁਨੀਯੋਂ ਕੋ ਸ੍ਵਰਗੁ ਹੋਤਾ ਹੈ ਗ੍ਯਾਨੀਯੋਂ ਕੀ ਮੋਖ ਹੋਤੀ ਹੈ ਇਤ੍ਯਾਦੀ॥


ਆਦੇਸੁ ਤਿਸੈ ਆਦੇਸੁ   ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥  

ਇਨਕਾ ਅਰਥ ਪੂਰਬਵਤ॥੩੧॥ ❀ਪ੍ਰਸ਼ਨ: ਐਸੇ ਸ੍ਵਾਮੀ ਕਾ ਦਰਸ਼ਨ ਕੈਸੇ ਹੋਵੈ॥ ਉੱਤਰ:


ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ   ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ  

ਐਸੀ ਭਾਵਨਾ ਕਰੇ ਕਿ (ਇਕਦੂ) ਏਕ ਜਿਹਵਾ ਸੇ ਲਾਖ ਜਿਹਵਾ ਹੋਇ ਫਿਰ ਲਾਖ ਜਿਹਵਾ ਸੇ ਵੀਸ ਲਾਖ ਜਿਹਵਾ ਹੋ ਜਾਵੈ ਫਿਰ ਏਕ ਏਕ ਜਿਹਵਾ ਸੇ ਲਾਖ ਲਾਖ (ਗੇੜਾ) ਵਾਰ ਏਕ ਜਗਦੀਸ ਕਾ ਨਾਮੁ ਉਚਾਰਨ ਕਰੀਏ ਕਿ ਜੈਸੇ ਬਚਨ ਹੈ (ਕੋਟ ਕਰਨ ਦੀਜੈ ਮੇਰੇ ਕਰਤੇ) ਇਤ੍ਯਾਦਿਕ ਸਾਰਾ ਸਬਦੁ ਜਾਨਨਾ ਸਿੱਧਾਂਤ ਏਹ ਕਿ ਰਾਤ ਦਿਨ ਨਾਮੁ ਜਪੈ॥


ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ  

ਇਸ ਨਾਮ ਦੇ ਜਪਣ ਰੂਪੁ ਰਸਤੇ ਦ੍ਵਾਰਾ ਪਤੀ ਕੀਆਂ ਭੂੰਮਿਕਾ ਰੂਪੀ ਪੌੜੀਆਂ ਪਰ ਚੜੀਏ ਤੌ ਜੀਵ ਕੀ ਈਸਰ ਕੇ ਸਾਥ (ਇਕ) ਏਕਤਾ ਹੋ ਜਾਤੀ ਹੈ॥ ❀ਪ੍ਰਸ਼ਨ: ਆਪਨੇ ਨਾਮ ਕਾ ਮਹਾਤਮੁ ਕਹਾ ਏਕ ਐਸੇ ਕਹਤੇ ਹੈ ਕੇ ਹਮ ਆਪ ਹੀ ਬ੍ਰਹਮ ਰੂਪੁ ਹਾਂ ਨਾਮੁ ਕਿਸੁ ਦਾ ਜੀਪਏ ਤਿਸੁ ਪਰ ਕਹਤੇ ਹੈਂ ਸੁਣ ਗਲਾ ਇਤੀ॥ ਗ੍ਯਾਨ ਕੀ ਸਪਤ ਭੂੰਮਿਕਾ ਰੂਪੁ ਪੌੜੀਆਂ ਏਹ ਹੈ ਕਿ ਸੰਕਲਪੁ ਉਠਨਾ ਸੋ ਸੁਭ ਉਠਨਾ ਵਿਖਯੋਂ ਮੈ ਦ੍ਵੈਸ ਹੋਨਾ ਹਰਿਗੁਰ ਕਥਾ ਮੇ ਪ੍ਰੀਤਿ ਹਰਿ ਗੁਰ ਗੁਨ ਕੀਰਤਨ ਮੇ ਪੁਲਕਾਵਲੀ ਇਹ ਪਹਿਲੀ ਭੂੰਮਿਕਾ ਸੁਭੇਛ੍ਯਾ ਹੈ ੧ ਇਕੰਤ ਬੈਠ ਕਰ ਵਿਚਾਰੁ ਕਰਨਾ ਹੈ ਕਿ ਮੈ ਕੌਣ ਹੂੰ ਅਰੁ ਸੰਸਾਰੁ ਕਿਆ ਹੈ ਇਹ ਦੂਸਰੀ ਭੂੰਮਿਕਾ ਵਸਤੁ ਵਿਚਾਰੁ ਹੈ ੨ ਜਗਤ ਕੀ ਓਰ ਸੇ ਮਨ ਕੋ ਰੋਕਨਾ ਸੁਧ ਸਰੂਪ ਮੈ ਇਸਥਿਤ ਕਰਨਾ ਏਹ ਤੀਸਰੀ ਤਨੁ ਮਾਨਸਾ ਹੈ ੩ ਗਿਆਨ ਕਾ ਅਭੰਗ ਅਨੁਭਵ ਉਦੇ ਹੋਨਾ ਸਰਬ ਜਗਤ ਆਤਮ ਰੂਪ ਹੀ ਭਾਸਨਾ ਜੈਸੇ ਸਮੰੁਦ੍ਰ ਮੇ ਤਰੰਗ ਹੈਂ ਸੋ ਸਮੰੁਦ੍ਰ ਰੂਪ ਹੀ ਹੈਂ ਏਹ ਗ੍ਯਾਨ ਕੀ ਪ੍ਰਾਪਤੀ ਚੌਥੀ ਭੂਮਿਕਾ ਸੱਤ੍ਵਾਪਤਿ ਹੈ ੪ ਤਨ ਅਭਿਮਾਨ ਕਾ ਛੁਟ ਜਾਣਾ ਔਰ ਸਰੂਪ ਮੇ ਦ੍ਰਿਢ ਨਿਸਚੇ ਹੋਣਾ ਪਰ ਸੇ ਅਰ ਆਪ ਸੇ ਭੀ ਉਥਾਨ ਹੋਨਾ ਏਹ ਪਾਂਚਵੀ ਭੂਮਿਕਾ ਅਸੰਸਕਤ ਹੈ॥੫॥ ਮਨ ਬੁਧ ਸੇ ਲੇਕਰ ਯਾਵਤ ਜਗਤ ਕੇ ਪਦਾਰਥ ਹੈਂ ਸਭ ਕਾ ਆਪ ਸੇ ਅਭਾਵ ਹੋਣਾ ਪਰਸੇ ਉਥਾਨ ਸੁਖੋਪਤਿ ਵਤ ਬ੍ਰਿਤੀ ਕਾਅਨੰਦਾਕਾਰ ਹੋਨਾ ਏਹ ਖਸਟਮ ਭੂਮਿਕਾ ਪਦਾਰਥਾ ਭਾਵਨੀ ਹੈ ੬ ਸਪਤਮ ਭੂਮਿਕਾ ਤੁਰੀਆ ਹੈ ਜਹਾਂ ਫਿਰ ਦੂਸਰਾ ਭਾਨ ਨਹੀ ਹੈ ਸੋਈ ਗੁਰੂ ਜੀ ਨੇ ਇਕੀਸ ਕਹਾ ਹੈ ਕਿ ਇਨ ਸਪਤ ਭੂਮਿਕਾ ਪਰ ਬਢ ਕਰਕੇ ਸੱਚ ਖੰਡ ਮੇ ਪ੍ਰਾਪਤਿ ਹੋਕਰ ਫਿਰ ਇਕੀਸਤੁਰੀਆ ਵਸਥਾ ਰਹਿਤੀ ਹੈ॥੭॥ ਪ੍ਰਸ਼ਨ: ਇਸ ਕਾ ਨਾਮ ਤੁਰੀਆ ਕ੍ਯੋਂ ਹੈ॥ਉੱਤਰੁ॥ ਗ੍ਯਾਨ ਪ੍ਰਾਪਤਿ ਸੇ ਏਹ ਚੌਥੀ ਭੂਮਿਕਾ ਹੈ ਇਸ ਕਰਕੇ ਤੁਰੀਆ ਕਹਤੇ ਹੈਂ॥ ਪ੍ਰਸ਼ਨ: ਜੋ ਇਸ ਪਰਕਾਰ ਸਪਤਮ ਤਕ ਨ ਪਹੁੰਚਾ ਔਰ ਵੀਚ ਹੀ ਮੇ ਮ੍ਰਿਤੁ ਹੋ ਗ੍ਯਾ ਦੂਸਰੀ ਤੀਸਰੀ ਭੂਮਿਕਾ ਮੇ ਤਬ ਕ੍ਯਾ ਹੋਤਾ ਹੈ॥ ਉੱਤਰ: ਐਸਾ ਜੋ ਪੁਰਖੁ ਹੈ ਤਿਸ ਕੋ ਯੋਗ ਭ੍ਰਸ਼ਟ ਕਹਤੇ ਹੈਂ ਅਰਥਾਤ ਸਭ ਸਾਧਨ ਵਹੁ ਕਰ ਨਹੀ ਚੁੱਕਾ ਹੈ ਤਾਂਤੇ ਲਖਮੀਵਾਨ ਉਤਮ ਕੁਲ ਮੇ ਵਾ ਜੋਗੀਯੋਂ ਕੇ ਘਰ ਮੇ ਉਤਪੰਨ ਹੋ ਕਰਕੇ ਫਿਰ ਭਜਨੁ ਦਾਨੁ ਕਰਕੇ ਅਪਨੇ ਫਲ ਕੋ ਪਾਵਤਾ ਹੈ ਉਸਕਾ ਕੀਆ ਹੁਆ ਬ੍ਯਰਥ ਨਹੀਂ ਜਾਤਾ ਸ੍ਰੀ ਗੁਰੂ ਗ੍ਰੰਥ ਜੀ ਕਾ ਵਾਕ੍ਯ ਹੈ। "ਪ੍ਰਭੁ ਤਿਲੁ ਨਹੀ ਭੰਨੇ ਘਾਲੇ" ਭਾਵ ਸੋਹਿ ਕਿ ਉਸਕੀ ਦੁਰਗਤਿ ਕਦਾਪਿ ਨਹੀਂ ਹੋਤੀ ਹੈ ਔਰ ਭੀ ਕਹਾ ਹੈ ਕਿ ਬਹੁਤ ਜਨਮੋਂ ਕੇ ਅੰਤ ਮੇਂ ਗਿਆਨਵਾਨੁ ਹੋਕਰ ਅਕਾਲ ਪੁਰਖ ਕੋ ਪਾਵਤਾ ਹੈ ਭਾਵ ਏਹ ਕਿ ਨਾਮ ਸਿਮਰਨ ਕਰਤਾ ਹੁਆ ਗਿਆਨ ਕੀ ਪੌੜੀਓਂ ਪਰ ਚਲਾ ਜਾਤਾ ਹੈ ਤਿਸਮੇ ਨਾਮ ਕੇ ਪ੍ਰਤਾਪ ਤੇ ਕੋਈ ਵਿਘਨੁ ਨਹੀਂ ਹੋਤਾ ਹੈ॥


ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ  

ਭੂੰਮਿਕਾ ਕੇ ਨਾਵ ਵਾ ਦੋ ਚਾਰ ਗ੍ਰੰਥੋਂ ਸੇ ਉਕਤਿ ਜੁਕਤਿ ਮਹਾਤਮੁ ਸੁਨ ਕਰ (ਜੈਸੇ ਬ੍ਰਹਮ ਗਿਆਨੀ ਸਦਾ ਨਿਰਲੇਪੁ॥ ਬ੍ਰਹਮ ਗਿਆਨੀ ਆਪਿ ਪਰਮੇਸੁਰ) ਇਤ੍ਯਾਦਿਕ ਚਿਦਾਕਾਸ ਨਿਵਾਸੀ ਬ੍ਰਹਮ ਗ੍ਯਾਨੀਓਂ ਕੀ ਬਾਰਤਾ ਕੋ ਸੁਨ ਕਰਕੇ ਕੀਟ ਜੋ ਵਿਸਈ ਔਰ ਪਾਂਮਰ ਜੀਵ ਹੈਂ ਦੇਹਾਭਿਮਾਨੀ ਵਹੁ ਭੀ ਰੀਸ ਕਰ ਬੈਠਤੇ ਹੈਂ ਕਿ ਹਮ ਭੀ ਗ੍ਯਾਨੀ ਹੈਂ ਜੈਸੇ ਗਰੁੜ ਕੋ ਅਕਾਸ ਮੇਂ ਉਡਤਾ ਦੇਖ ਕਰ ਕੀਟ ਭੀ ਉæਨੇ ਕੀ ਰੀਸ ਕਰਕੇ ਪੰਖ ਹਲਾਵਨੇ ਲਗਤੇ ਹੈਂ ਅਰਥਾਤ ਨਿਜ ਮੁਖ ਸੇ ਅਪਨੇ ਕੋ ਅਸੰਗ ਕਹਤੇ ਹੈਂ ਗ੍ਯਾਨੀ ਹੰਸ ਕੇ ਸੰਗ ਕੀਟ ਅਗ੍ਯਾਨੀ ਕੈਸੇ ਪਹੁੰਚ ਸਕਤਾ ਹੈ॥


ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥  

ਸ੍ਰੀ ਗੁਰੂ ਜੀ ਕਹਤੇ ਹੈਂ ਨਾਮ ਐਸਾ ਪਰਮੇਸ੍ਰਰ ਕੀ ਕ੍ਰਿਪਾ ਦ੍ਰਿਸæਟੀ ਸੇਂ ਪ੍ਰਾਪਤਿ ਹੋਤਾ ਹੈ ਔਰੁ (ਕੂੜੈ) ਝੂਠ੍ਯੋਂ ਕੀ (ਕੂੜੀ ਠੀਸ) ❀ਝੂਠੀ ਗੱਪ ਹੈ ਭਾਵ ਜਥਾਰਥ ਗ੍ਯਾਨ ਕੀ ਕਰਨੀ ਬਿਨਾ ਸਾਸਤ੍ਰ ਕੀਆਂ ਬਾਤਾਂ ਕ੍ਯਾ ਕਰੇਂਗੀਆਂ॥੩੨॥ ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਸੇ ਸਬ ਕੁਛ ਪ੍ਰਾਪਤਿ ਹੋਤਾ ਹੈ ਅਪਨਾ ਕੀਆ ਕੁਛ ਨਹੀ ਹੋਤਾ ਇਸ ਬਾਰਤਾ ਕੋ ਵਿਸਤਾਰ ਸੇਂ ਪ੍ਰਤਿਪਾਦਨ ਕਰਤੇ ਹੈਂ॥


ਆਖਣਿ ਜੋਰੁ ਚੁਪੈ ਨਹ ਜੋਰੁ   ਜੋਰੁ ਮੰਗਣਿ ਦੇਣਿ ਜੋਰੁ   ਜੋਰੁ ਜੀਵਣਿ ਮਰਣਿ ਨਹ ਜੋਰੁ   ਜੋਰੁ ਰਾਜਿ ਮਾਲਿ ਮਨਿ ਸੋਰੁ   ਜੋਰੁ ਸੁਰਤੀ ਗਿਆਨਿ ਵੀਚਾਰਿ   ਜੋਰੁ ਜੁਗਤੀ ਛੁਟੈ ਸੰਸਾਰੁ  

ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਬਿਨਾ ਇਸ ਜੀਵ ਮੇ ਕੁਛੁ (ਆਖਣਿ) ਕਹਿਨੇ ਕਾ ਭੀ ਬਲੁ ਨਹੀ ਹੈ ਜਬ ਰਸਨਾ ਬੰਦ ਹੋ ਜਾਤੀ ਹੈ ਫਿਰ ਬੋਲ ਨਹੀ ਸਕਤਾ ਚੁਪ ਰਹਿਨੇ ਕਾ ਭੀ ਬਲੁ ਨਹੀ ਹੈ ਜਬ ਖੁਸਕੀ ਬਾਈ ਕਾ ਪ੍ਰਵੇਸੁ ਹੋਤਾ ਹੈ ਤਬ ਬਕਤਾ ਹੀ ਰਹਿਤਾ ਹੈ ਮਾਂਗਨੇ ਕਾ ਭੀ ਇਸ ਮੇ ਬਲੁ ਨਹੀ ਹੈ ਜੇ ਚਾਹੇ ਕਿ ਮੈਂ ਮਾਂਗ ਕਰ ਇਸ ਵਸਤੂ ਕੋ ਲੇ ਆਊਂ। ਜੈਸੇ ਕੁੰਭਕਰਨ ਨੇ ਛੇ ਮਹੀਨੇ ਜਾਗਣ ਕੇ ਮੰਗਣ ਲੱਗੇ ਨੇ ਸੈਨ ਕਰਨੇ ਕੇ ਮੰਗ ਲੀਏ ਦੇਨੇ ਕਾ ਭੀ ਬਲੁ ਨਹੀ ਹੈ ਜੀ ਮੈ ਚਾਹਿਤਾ ਹੈ ਦੇਊਂ ਪਰੰਤੂ ਲੋਕ ਕੁਟੰਬ ਕੇ ਕਹਿਣੇ ਸੇ ਵਾ ਅਪ੍ਰਾਪਤਿ ਹੋਣੇ ਸੇ ਦੇ ਨਹੀ ਸਕਤਾ ਹੈ ਜੇ ਕਹੇ ਮੈ ਜੀਵਤਾ ਰਹੂੰ ਇਸ ਮੇ ਭੀ ਬਲੁ ਨਹੀ ਹੈ ਹਜਾਰੋਂ ਪੁਰਸ ਔਖਧੀ ਕਰਤੇ ਹੀ ਮਰ ਜਾਤੇ ਹੈਂ ਮਰਨੇ ਮੇ ਭੀ ਜੋਰੁ ਨਹੀ ਹੈ ਨਦੀ ਮੇ ਡੂਬੇ ਹੈਂ ਫਾਸੀ ਲਗਾਈ ਹੈ॥ ਸਸਤ੍ਰੋਂ ਕੇ ਘਾਤ ਕੀਏ ਹੈਂ ਵਿਖੁ ਪਾਨ ਕੀ ਹੈ॥ ਪਰੰਤੂ॥ ਮਰੇ ਨਹੀ ਬਚ ਰਹੇ ਹੈਂ ਵਸਿਸਟਾਦਿਕੋਂ ਕੀ ਨ੍ਯਾਂਈ ਰਾਜ ਮਾਲ ਪਰਾਪਤੀ ਕਰਨੇ ਮੇ ਭੀ ਬਲੁ ਨਹੀ ਹੈ ਪ੍ਰਾਪਤਿ ਭੀ ਹੈ॥ ਪਰੰਤੂ॥ ਉਸ ਪਰ ਬਲੁ ਕੁਛੁ ਨਹੀ ਚਲਤਾ ਹੈ ਭਾਵ ਖੀਣ ਹੋ ਜਾਤਾ ਹੈ ਕਰਤਾ ਔਰੁ ਹੈ ਹੋਤਾ ਔਰ ਹੈ ਔਰ ਤੋ ਕਹੀਂ ਰਹਾ ਮਨ ਕਾ ਜੋ (ਸੋਰੁ) ਸੰਕਲਪ ਵਿਕਲਪੋਂ ਕਾ ਰੌਲਾ ਹੈ ਇਸ ਪਰ ਭੀ ਬਲੁ ਨਹੀ ਹੈ ਕਿ ਰੋਕ ਸਕੇ ਵਾ ਜੇਕਰ ਕਹੇ ਰਾਜਾਦਿਕੋਂ ਕਰ ਮੈਂ ਕਛੁ ਜੋਰੁ ਕਰੂੰਸੋ ਨਹੀਂ ਏਹ ਸਭ ਮਨ ਕਾ ਹੀ ਸੋਰੁ ਸਰਾਬਾ ਹੈ॥ ਸ੍ਰੁਤੀ ਵੇਦ ਕਾ ਪਠਨਾ ਔਰੁ ਗ੍ਯਾਨ ਕਾ ਵਿਚਾਰੁ ਕਰਨਾ ਇਸਮੇ ਭੀ ਬਲੁ ਨਹੀ ਹੈ ਸੰਸਾਰ ਸੇ ਮੁਕਤਿ ਹੋਨੇ ਕੀ ਖਟ ਸਾਸਤ੍ਰੋਂ ਮੇ ਅਨੇਕ ਜੁਗਤੀਆਂ ਭਾਵ ਅਨੇਕ ਦ੍ਰਿਸਟਾਂਤ ਹੈਂ ਪਰੰਤੂ ਉਨਕੇ ਧਾਰਨ ਕਰਨੇ ਮੇ ਭੀ ਅਪਨਾ ਬਲੁ ਨਹੀਂ ਜਬ ਕਰਤਾ ਪੁਰਖ ਕੀ ਕ੍ਰਿਪਾ ਦ੍ਰਿਸਟੀ ਹੋਵੇ ਤਬ ਧਾਰਨ ਹੋਤੇ ਹੈਂ॥


ਜਿਸੁ ਹਥਿ ਜੋਰੁ ਕਰਿ ਵੇਖੈ ਸੋਇ   ਨਾਨਕ ਉਤਮੁ ਨੀਚੁ ਕੋਇ ॥੩੩॥  

ਤਾਂਤੇ ਜਿਸ ਅਕਾਲ ਪੁਰਖ ਕੇ ਹਾਥਮੇ ਬਲੁ ਹੈ ਸੋਈ ਕਰਕੇ ਦੇਖ ਰਹਾ ਹੈ। ਗੀਤਾ ਮੈ ਕਹਾ ਹੈ ਸਭ ਭੂਤੋਂ ਕੇ ਹਿਰਦੇ ਮੇ ਈਸਰੁ ਬੈਠਾ ਹੂਆ ਸਭ ਕੋ ਭ੍ਰਮਾਵਤਾ ਹੈ ਜੈਸੇ ਜੰਤ੍ਰਕੋ ਜੰਤ੍ਰੀ ਚਲਾਵਤਾ ਹੈ ਤੈਸੇ ਹੀ ਜੰਤ੍ਰ ਚਲਤਾ ਹੈ ਜੰਤ੍ਰ ਕੇ ਕੁਛ ਵਸ ਨਹੀ ਹੈ ਸਭ ਜੰਤ੍ਰੀ ਕੇ ਵੱਸ ਹੈ। ਗੁਰੂ ਪ੍ਰਮਾਣ (ਜਿਉਜੰਤੀ ਕੇ ਵਸ ਜੰਤ) ਸ੍ਰੀ ਗੁਰੂ ਜੀ ਕਹਤੇ ਹੈਂ ਤਾਂ ਤੇ ਏਹ ਜਾਨਨਾ ਚਾਹੀਏ ਕਿ ਇਸ ਸ੍ਰਿਸਟੀ ਮੇ ਨਾ ਕੋਈ ਆਪਣੇ ਆਪ ਨੀਚ ਹੈ ਨ ਉਤਮ ਹੈ ਜੈਸਾ ਜਿਸਕੋ ਪ੍ਰਭੂ ਨੇ ਪੂਰਬ ਕਰਮੋਂ ਕੇ ਅਨੁਸਾਰ ਕੀਆ ਹੈ ਤੈਸਾ ਹੀ ਹੋ ਰਹਾ ਹੈ॥੩੩॥ ❀ਪ੍ਰਸ਼ਨ: ਕਰਮ ਕਾਂਡ ਕਾ ਪ੍ਰਕਾਰ ਕਹੋ॥ ਉੱਤਰ:


ਰਾਤੀ ਰੁਤੀ ਥਿਤੀ ਵਾਰ   ਪਵਣ ਪਾਣੀ ਅਗਨੀ ਪਾਤਾਲ   ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ  

ਹੇ ਸਿਧੋ (ਰਾਤੀ) ਰਾਤ੍ਰਾਂ (ਰੁਤੀ) ਬਸੰਤ ੧ ਗ੍ਰੀਖਮ ੨ ਵਰਸਾਤ ੩ ਸਰਦ ੪ ਹਿਮੰਤ ੫ ਸਿਸਰ ੬ ਥਿੱਤੀ ੧੫ ਵਾਰ ੭ ਪੌਣ ਪਾਣੀ ਅਗਨੀ ਪਾਤਾਲਾਦਿ ੧੪ ਲੋਕ ਇਹ ਯਾਵਤ ਪ੍ਰਪੰਚੁ ਹੈ ਤਿਸ ਮੈ ਕਰਤਾ ਪੁਰਖ ਨੇ (ਧਰਤੀ) ਜੋ ਹੈ ਸੋ ਧਰਮਸਾਲਾ ਸਥਾਪਨ ਕਰ ਰਖੀ ਹੈ ਇਤਨਾ ਉਪਰ ਸੇ ਸਮਝਨਾ ਕਿ ਧਰਤੀਯੋਂ ਮੇ ਭੀ ਭਾਰਤ ਭੂਮੀ ਮੁੱਖ ਹੈ ਇਸੀ ਕੋ ਕਰਮਭੂਮੀ ਕਹਤੇ ਹੈਂ ਈਹਾਂ ਕਾ ਕੀਆ ਹੂਆ ਕਰਮ ਜੀਉ ਔਰ ਖੰਡੋਂ ਦੀਪੋਂ ਮੇ ਭੋਗਤਾ ਹੈ। ਤਾਂ ਤੇ ਭਾਰਤ ਹੀ ਕੋ ਧਰਮਸਾਲਾ ਕਰਕੇ ਕਹਾ ਹੈ॥


ਤਿਸੁ ਵਿਚਿ ਜੀਅ ਜੁਗਤਿ ਕੇ ਰੰਗ   ਤਿਨ ਕੇ ਨਾਮ ਅਨੇਕ ਅਨੰਤ  

ਤਿਸ ਧਰਮਸਾਲ ਭਾਰਤ ਭੂਮਿ ਮੇ ਅਨੇਕ ਭਾਂਤੋਂ ਕੇ ਜੀਵ ਹੈਂ ਤਿਨਕੀ ਅਨੇਕ ਭਾਂਤ ਕੀ ਧਰਮ ਕਰਮ ਉਪਾਸਨਾ ਕੀ ਜੁਗਤਿ ਹੈ ਅਰ ਤਿਨ ਕੇ ਅਨੇਕ ਭਾਂਤ ਕੇ ਗੌਰ ਸ੍ਯਾਮ ਆਦਿ ਰੰਗ ਹੈਂ ਔਰ ਤਿਨ ਕੇ ਅਨੇਕ ਪ੍ਰਕਾਰ ਕੇ ਨਾਮ ਹੈਂ ਔਰ (ਅਨੰਤ) ਅਨੇਕ ਹੀ ਜੀਵ ਹੈਂ॥


ਕਰਮੀ ਕਰਮੀ ਹੋਇ ਵੀਚਾਰੁ   ਸਚਾ ਆਪਿ ਸਚਾ ਦਰਬਾਰੁ  

ਸੱਚਾ ਆਪ ਹੈ ਅਰ ਸੱਚਾ ਹੀ ਉਸ ਕਾ (ਦਰਬਾਰੁ) ਦੀਵਾਨ ਹੈ ਤਿਸ ਮੈ (ਕਰਮੀ ਕਰਮੀ) ਅਪਨੇ ਅਪਨੇ ਕਰਮੋਂ ਅਨੁਸਾਰ ਭਿੰਨ ਭਿੰਨ ਜੀਵੋਂ ਕਾ ਵੀਚਾਰੁ ਹੋਤਾ ਹੈ॥


ਤਿਥੈ ਸੋਹਨਿ ਪੰਚ ਪਰਵਾਣੁ   ਨਦਰੀ ਕਰਮਿ ਪਵੈ ਨੀਸਾਣੁ  

ਜੋ ਪ੍ਰਮਾਣੀਕ (ਪੰਚ) ਸੰਤ ਹੈਂ ਜਿਨਕੇ ਮਥੇ ਪਰ ਨਦਰੀ ਵਾਹਿਗੁਰੂ ਕੀ ਕ੍ਰਿਪਾ ਰੂਪੁ (ਨੀਸਾਣੁ) ਲੇਖੁ ਪੜਾ ਹੈ। ਸੋ ਤਿਸ ਦਰਬਾਰ ਮੈ ਬੈਠੇ ਸੋਭਾ ਪਾਵਤੇ ਹੈਂ॥


ਕਚ ਪਕਾਈ ਓਥੈ ਪਾਇ   ਨਾਨਕ ਗਇਆ ਜਾਪੈ ਜਾਇ ॥੩੪॥  

ਇਸ ਲੋਕ ਮੇ ਜੀਵ ਬਾਹਰ ਕਾ ਪਖੰਡੂ ਜੈਸਾ ਚਾਹੇ ਤੈਸਾ ਬਨਾਇ ਲੇਵੇ ਪਰੰਤੂ ਕੱਚਾ ਧਰਮੁ ਦਿਖਾਲੇ ਮਾਤ੍ਰ ਪੱਕਾ ਦ੍ਰਿੜ ਧਰਮੁ ਅਰਥਾਤ ਸੁਭਾਸੁਭ ਕਰਮੋਂ ਕੀ (ਓਂਥੈ) ਉਸ ਸਚੇ ਦਰਬਾਰ ਮੇ ਰੀਤੀ ਪਾਈ ਭਾਵ ਜਾਣੀ ਜਾਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ ਸੱਚਾ ਝੂਠਾ ਆਗੇ ਜਾਨੇ ਸੇ (ਜਾ ਪੈ ਜਾਇ) ਜਾਨਾ ਜਾਤਾ ਹੈ॥


ਧਰਮ ਖੰਡ ਕਾ ਏਹੋ ਧਰਮੁ  

ਕਰਮ ਕਾਂਡ ਕਾ ਏਹੋ ਹੀ ਪ੍ਰਕਾਰੁ ਹੈ। ਜੈਸੇ ਪੂਰਬ ਤੁਕੋ ਮੈ ਕਥਨ ਕੀਆ ਹੈ। ਵਾ (ਧਰਮ ਖੰਡ ਕਾ ਏਹੋ ਧਰਮੁ) ਕਹੀਏ ਕਰਮ ਕਾਂਡ ਕਾ ਇਸੀ ਰੀਤ ਕਾ ਧਰਮੁ ਹੈ। ਜੈਸਾ ਕਰਮੁ ਕਰੇ ਤੈਸਾ ਫਲੁ ਭੁਗਾ ਦੇਣ॥ ❀ਪ੍ਰਸ਼ਨ: ਗਿਯਾਂਨ ਕਾਂਡ ਕੀ ਰੀਤੀ ਕਹੋ॥ ਉੱਤਰ:


ਗਿਆਨ ਖੰਡ ਕਾ ਆਖਹੁ ਕਰਮੁ  

ਹੇ ਸਿਧੋ ਅੱਗੇ ਗਿਆਨ ਕਾਂਡ ਕਾ (ਕਰਮੁ) ਪ੍ਰਕਾਰੁ ਕਹਤੇ ਹਾਂ ਜਿਨ ਕੋ ਸਰੂਪ ਕਾ ਬੋਧ ਹੂਆ ਹੈ ਔਰੁ ਅਕਾਲ ਪੁਰਖ ਕੋ ਸਰਬ ਮੈ ਪੂਰਨ ਜਾਨਾ ਹੈ ਔਰੁ ਕਰਤਾ ਪੁਰਖ ਕੀ ਬਿ੍ਯੰਤ ਸਕਤਿ ਦੇਖਤੇ ਹੈਂ ਤਿਨਕੀ ਐਸੀ ਦ੍ਰਿਸਟਿ ਹੋਤੀ ਹੈ॥


ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ   ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ   ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ   ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ   ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ   ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ   ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ   ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਅੰਤੁ ॥੩੫॥  

ਕਿਤਨੇ ਹੀ ਪੌਣ ਹੈਂ ਪ੍ਰਾਣੀ ਹੈਂ ਅਗਨਿ ਹੈਂ ਕਿਤਨੇ ਹੀ ਕਿਸਨ ਅਵਤਾਰ ਹੈਂ ਕਿਤਨੇ ਹੀ ਰੁਦ੍ਰ ਹੈਂ ਕਿਤਨੇ ਹੀ ਬ੍ਰਹਮੇ ਸੰਸਾਰ ਕੀ ਘਾੜਤ ਘੜ ਰਹੇ ਹੈਂ ਕਿਤਨੇ ਹੀ ਤਿਨ ਕੇ ਰੂਪ ਚਤੁਰ ਮੁਖ ਅਸਟ ਮੁਖਾਦਿ ਹੈਂ ਕਿਤਨੇ ਹੀ ਤਿਨ ਕੇ ਸ੍ਵੇਤ ਸ੍ਯਾਮਾਦਿ ਰੰਗ ਹੈਂ ਕਿਤਨੇ ਹੀ ਵਸਤ੍ਰਾਦਿ ਭੇਖ ਹੈਂ ਬ੍ਰਹਮਾਂਡੋਂ ਕੇ ਭੇਦ ਕਰ ਕਿਤਨੀਆਂ ਹੀ (ਕਰਮ ਭੂਮੀ) ਭਾਰਤ ਭੂੰਮੀਆਂ ਹੈਂ ਕਿਤਨੇ ਹੀ ਸੁਮੇਰ ਪਰਬਤ ਹੈਂ ਕਿਤਨੇ ਹੀ ਧ੍ਰੂ ਭਗਤ ਹੈਂ ਕਿਤਨੇ ਹੀ ਤਿਨ ਕੇ ਉਪਦੇਸ਼ਟਾ ਨਾਰਦ ਰਿਖਿ ਹੈਂ ਇੰਦ੍ਰ ਭੀ ਕੇਤੇ ਹੈਂ ਚੰਦ੍ਰਮਾ ਭੀ ਕੇਤੇ ਹੈਂ ਸੂਰਜ ਭੀ ਕੇਤੇ ਹੈਂ ਮੰਡਲ ਭੀ ਕੇਤੇ ਹੈਂ ਮੰਡਲਾਂਤਰਗਤਿ ਦੇਸ ਕੇਤੇ ਹੈਂ ਸਿੱਧ (ਬੁਧ) ਪੰਡਤਿ ਵਾ ਬੁਧਿਵਾਨ ਅਰੁ ਨਾਥ ਭੀ (ਕੇਤੇ) ਬਹੁਤੇ ਹੈਂ ਅਰੁ ਕਿਤਨੇ ਹੀ ਦੇਵੀਯੋਂ ਕੇ (ਵੇਸ) ਸਰੂਪ ਹੈਂ॥ ਕਿਤਨੇ ਹੀ ਦੇਵਤਾ ਹੈਂ ਕਿਤਨੇ ਹੀ ਦਾਨਵ ਹੈਂ ਕਿਤਨੇ ਹੀ ਮੁਨੀ ਹੈਂ ਰਤਨੋ ਵਾਲੇ ਕਿਤਨੇ ਹੀ ਸਮੰੁਦ ਵਾ ਕਿਤਨੇ ਹੀ ਰਤਨ ਕਿਤਨੇ ਹੀ ਸਮੰੁਦ੍ਰ ਹੈਂ ਕਿਤਨੀ ਹੀ ਅੰਡਜਾਦਿ ਖਾਣੀ ਹੈ ਕਿਤਨੀ ਹੀ ਪਰਾ ਪਸੰਤੀ ਮੱਧਮਾ ਬੈਖਰੀ ਬਾਣੀ ਹੈ ਔਰੁ ਕਿਤਨੇ ਹੀ (ਪਾਤ) ਪਾਤਸ਼ਾਹ ਹੈ ਔਰੁ ਕਿਤਨੇ ਹੀ (ਨਰਿੰਦ) ਰਾਜੇ ਹੈਂ ਕਿਤਨੀਆਂ ਹੀ ਸ੍ਰੁਤੀਆਂ ਹੈਂ ਤਿਨ ਬੇਦਨ ਕੇ ਸੇਵਨ ਕਰਨਹਾਰੇ ਭੀ ਕਿਤਨੇ ਹੈਂ॥ ਇਸ ਪੌੜੀ ਮੈ ਸਭ ਅਸੰਖ ਹੀ ਕਹੇ ਹੈਂ ਬ੍ਰਹਮ ਰੂਪ ਅਕਾਸ ਮੇ ਅਸੰਖ ਹੀ ਬ੍ਰਹਮਾਂਡ ਪ੍ਰਮਾਣ ਰੂਪ ਹੈਂ॥ ਬ੍ਰਹਮ ਸਮੰੁਦ੍ਰ ਸੇ ਅਸੰਖ ਬ੍ਰਹਮਾਂਡ ਲਹਿਰਾਂ ਹੈ ਐਸੇ ਅਨੰਤਤਾ ਜਾਨਨੀ ਸ੍ਰੀ ਗੁਰੂ ਜੀ ਕਹਤੇ ਹੈਂ ਹੇ ਸਿਧੋ ਨਾ ਤੋ ਉਸ ਕੀ ਰਚਨਾ ਕਾ ਅੰਤੁ ਹੈ ਨਾ ਕੋਈ ਪਰਮੇਸਰ ਦਾ ਅੰਤ ਜਾਨ ਸਕਤਾ ਹੈ ਭਾਵ ਵਿਦ੍ਵਾਨ ਕੀ ਦ੍ਰਿਸਟੀ ਮੈ ਅਨਿਰਬਚਨੀ ਸ੍ਰਿਸਟਿ ਹੈ॥੩੫॥


ਗਿਆਨ ਖੰਡ ਮਹਿ ਗਿਆਨੁ ਪਰਚੰਡੁ  

ਗ੍ਯਾਨ ਕਾਂਡ ਕੇ ਵਿਖੇ ਜੋ ਗ੍ਯਾਨੁ ਕਥਨ ਕੀਆ ਹੈ ਸੋ (ਪ੍ਰਚੰਡੁ) ਤੇਜ ਵਾਲਾ ਹੈ ਭਾਵ ਅਗ੍ਯਾਨ ਕੇ ਨਾਸ ਵਾਸਤੇ ਕਰਮ ਵਾ ਉਪਾਸ਼ਨਾ ਕੀ ਸਹਾਇਤਾ ਨਹੀਂ ਚਾਹਤਾ॥ ❀ਪ੍ਰਸ਼ਨ: ਤਿਨ ਗ੍ਯਾਨੀਯੋਂ ਕੋ ਅਨੰਦੁ ਕੈਸਾ ਹੈ॥ ਉੱਤਰ:


ਤਿਥੈ ਨਾਦ ਬਿਨੋਦ ਕੋਡ ਅਨੰਦੁ  

(ਨਾਦ) ਸਬਦ ਕਾ ਅਨੰਦ ਹੈ ਵਾ ਤਿਨ ਕੋ ਨਾਦ ਕੇ ਅਨੰਦ ਸੇਂ ਔਰ ਵਿਸ੍ਯੋਂ ਕੇ (ਬਿਨੋਦ) ਬਿਲਾਸ ਸੇ ਕੋਟ ਗੁਣ ਅਨੰਦੁ ਸਰਬਦਾ ਬਨਾ ਰਹਿਤਾ ਹੈ॥ ਸਬਦੁ ਪੰਚ ਪ੍ਰਕਾਰਕਾ ਹੈ ਤਤੁ ਸਬਦੁ ਤਾਰਕਾ ਹੈ ਸਰੰਗੀ ਯਤੀਰਾਦਿ ਪਵਿਤ੍ਰ ਸਬਦ ਚਹਸਕਾ ਹੈ ਜੈਸੀ ਵੌਲਾਦਿ ੨ ਘਨ ਸਬਦੁ ਭੈਂਣੇ ਕੈਂਸੀ ਆਦਿਕੋਂ ਕਾ ਹੈ ੩ ਨਾਦ ਸਬਦੁਘਟ ਆਦਿਕ ਪਾਤ੍ਰੋਂ ਕਾ ਹੈ ੪ ਸੁਖਰ ਸਬਦੁ ਜੋ ਸ੍ਵਾਸਸੇ ਵਾਂਸੁਰੀ ਬੇਨਾਦਿ ਵਜਤ ਹੈਂ ੫ ਯੇਹ ਪੰਚ ਪ੍ਰਕਾਰ ਕੇ ਸਬਦੁ ਹੈਂ ਇਨ ਸਬਦੋਂ ਕੋ ਸੁਨ ਕਰ ਜੋਗੀ ਜਨ ਅਨੰਦ ਰਹਿਤੇ ਹੈਂ ਗਿ੍ਯਾਨੀਯੋਂ ਕੋ ਤਿਨ ਸੇ ਕੋਟ ਗੁਣ ਅਧਿਕ ਅਨੰਦੁ ਨਿਰਵਿਘਨ ਏਕ ਰਸ ਬਨਾ ਰਹਿਤਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits