Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥  

हरि हरि क्रिपा धारि गुर मेलहु गुरि मिलिऐ हरि ओमाहा राम ॥३॥  

Har har kirpā ḏẖār gur melhu gur mili▫ai har omāhā rām. ||3||  

My Lord Master, show mercy and unite me with the Guru. Meeting with the Guru, wells up the Divine bliss.  

ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥
(ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥


ਕਰਿ ਕੀਰਤਿ ਜਸੁ ਅਗਮ ਅਥਾਹਾ  

करि कीरति जसु अगम अथाहा ॥  

Kar kīraṯ jas agam athāhā.  

Sing thou the praise and glory of the Unapproachable and Unfathomable Lord.  

ਕਰਿ = ਕਰ ਕੇ। ਕੀਰਤਿ = ਸਿਫ਼ਤ-ਸਾਲਾਹ। ਅਥਾਹਾ = ਡੂੰਘਾ, ਡੂੰਘੇ ਜਿਗਰੇ ਵਾਲਾ।
ਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ,


ਖਿਨੁ ਖਿਨੁ ਰਾਮ ਨਾਮੁ ਗਾਵਾਹਾ  

खिनु खिनु राम नामु गावाहा ॥  

Kẖin kẖin rām nām gāvāhā.  

Every moment, sing thou, the praise of the Lord's Name.  

ਖਿਨੁ ਖਿਨੁ = ਹਰ ਛਿਨ, ਹਰ ਵੇਲੇ। ਗਵਾਹਾ = ਗਾਵੋ।
ਹਰ ਵੇਲੇ ਉਸ ਦਾ ਨਾਮ ਜਪਿਆ ਕਰੋ।


ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥  

मो कउ धारि क्रिपा मिलीऐ गुर दाते हरि नानक भगति ओमाहा राम ॥४॥२॥८॥  

Mo ka▫o ḏẖār kirpā milī▫ai gur ḏāṯe har Nānak bẖagaṯ omāhā rām. ||4||2||8||  

O my Beneficent Guru, be merciful and meet me. Nanak has a great longing for the Lord's devotional service.  

ਮੋ ਕਉ = ਮੈਨੂੰ। ਕਉ = ਨੂੰ। ਗੁਰ = ਹੇ ਗੁਰੂ! ॥੪॥੨॥੮॥
ਨਾਨਾਕ ਆਖਦਾ ਹੈ ਕਿ ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥


ਜੈਤਸਰੀ ਮਃ  

जैतसरी मः ४ ॥  

Jaiṯsarī mėhlā 4.  

Jaitsri 4th Guru.  

xxx
xxx


ਰਸਿ ਰਸਿ ਰਾਮੁ ਰਸਾਲੁ ਸਲਾਹਾ  

रसि रसि रामु रसालु सलाहा ॥  

Ras ras rām rasāl salāhā.  

With love and affection, praise thou, thy Lord, the store house of Nectar.  

ਰਸਿ = ਆਨੰਦ ਨਾਲ। ਰਸਾਲੁ = (ਰਸ-ਆਲਯ) ਰਸਾਂ ਦਾ ਘਰ, ਰਸੀਲਾ। ਸਲਾਹਾ = ਅਸੀਂ ਸਲਾਹੁੰਦੇ ਹਾਂ।
ਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ।


ਮਨੁ ਰਾਮ ਨਾਮਿ ਭੀਨਾ ਲੈ ਲਾਹਾ  

मनु राम नामि भीना लै लाहा ॥  

Man rām nām bẖīnā lai lāhā.  

My mind is pleased with the Lord's Name, and reaps the profit.  

ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਲਾਹਾ = ਲਾਭ।
ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ।


ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥  

खिनु खिनु भगति करह दिनु राती गुरमति भगति ओमाहा राम ॥१॥  

Kẖin kẖin bẖagaṯ karah ḏin rāṯī gurmaṯ bẖagaṯ omāhā rām. ||1||  

Day and night, every moment, I perform God's service. By Guru's instruction, the love for the Lord's service wells up.  

ਕਰਹ = ਅਸੀਂ ਕਰਦੇ ਹਾਂ। ਉਮਾਹਾ = ਉਤਸ਼ਾਹ, ਚਾਉ ॥੧॥
ਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮੱਤ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ॥੧॥


ਹਰਿ ਹਰਿ ਗੁਣ ਗੋਵਿੰਦ ਜਪਾਹਾ  

हरि हरि गुण गोविंद जपाहा ॥  

Har har guṇ govinḏ japāhā.  

I utter the praise of my Lord God, the Master of the universe.  

ਜਪਾਹਾ = ਅਸੀਂ ਜਪਦੇ ਹਾਂ।
ਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ।


ਮਨੁ ਤਨੁ ਜੀਤਿ ਸਬਦੁ ਲੈ ਲਾਹਾ  

मनु तनु जीति सबदु लै लाहा ॥  

Man ṯan jīṯ sabaḏ lai lāhā.  

Conquering my mind and body, I earn the profit of the Name.  

ਜੀਤਿ = ਜਿੱਤ ਕੇ, ਵੱਸ ਵਿਚ ਕਰ ਕੇ।
(ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ।


ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥  

गुरमति पंच दूत वसि आवहि मनि तनि हरि ओमाहा राम ॥२॥  

Gurmaṯ pancẖ ḏūṯ vas āvahi man ṯan har omāhā rām. ||2||  

By Guru's instruction, the five demons are over powered and in the mind and body wells up the affection for God.  

ਦੂਤ = (ਕਾਮਾਦਿਕ) ਵੈਰੀ। ਵਸਿ = ਵੱਸ ਵਿਚ। ਆਵਹਿ = ਆ ਜਾਂਦੇ ਹਨ ॥੨॥
ਹੇ ਭਾਈ! ਗੁਰੂ ਦੀ ਮੱਤ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥


ਨਾਮੁ ਰਤਨੁ ਹਰਿ ਨਾਮੁ ਜਪਾਹਾ  

नामु रतनु हरि नामु जपाहा ॥  

Nām raṯan har nām japāhā.  

The Name is the jewel, hence, utter thou, the God's Name.  

xxx
ਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀਂ ਇਹ) ਹਰਿ-ਨਾਮ ਜਪ ਰਹੇ ਹਾਂ।


ਹਰਿ ਗੁਣ ਗਾਇ ਸਦਾ ਲੈ ਲਾਹਾ  

हरि गुण गाइ सदा लै लाहा ॥  

Har guṇ gā▫e saḏā lai lāhā.  

Sing God's praise and ever reap the profit.  

ਗਾਇ = ਗਾ ਕੇ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ।


ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥  

दीन दइआल क्रिपा करि माधो हरि हरि नामु ओमाहा राम ॥३॥  

Ḏīn ḏa▫i▫āl kirpā kar māḏẖo har har nām omāhā rām. ||3||  

O Merciful to the meek and the Lord of wealth, be king to me and bless me with the longing of Lord's God's Name.  

ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮਾਧੋ = ਹੇ ਮਾਇਆ ਦੇ ਪਤੀ! ॥੩॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥


ਜਪਿ ਜਗਦੀਸੁ ਜਪਉ ਮਨ ਮਾਹਾ  

जपि जगदीसु जपउ मन माहा ॥  

Jap jagḏīs japa▫o man māhā.  

Within thy mind, contemplate, contemplate, thou on the Name of the World-Lord.  

ਜਗਦੀਸੁ = ਜਗਤ ਦਾ ਮਾਲਕ (ਜਗਤ-ਈਸ਼)। ਜਪਉ = ਜਪਉਂ, ਮੈਂ ਜਪਦਾ ਹਾਂ। ਮਾਹਾ = ਵਿਚ।
ਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ,


ਹਰਿ ਹਰਿ ਜਗੰਨਾਥੁ ਜਗਿ ਲਾਹਾ  

हरि हरि जगंनाथु जगि लाहा ॥  

Har har jagannāth jag lāhā.  

The only advantageous think in the world is the Lord God, the Master of the universe.  

ਜਗੰਨਾਥੁ = ਜਗਤ ਦਾ ਨਾਥ। ਜਗਿ = ਜਗਤ ਵਿਚ।
(ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,


ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥  

धनु धनु वडे ठाकुर प्रभ मेरे जपि नानक भगति ओमाहा राम ॥४॥३॥९॥  

Ḏẖan ḏẖan vade ṯẖākur parabẖ mere jap Nānak bẖagaṯ omāhā rām. ||4||3||9||  

Blessed, blessed is my great Lord Master, O Nanak, With yearning, embrace thou his meditation and service.  

ਧਨੁ ਧਨੁ = ਸਲਾਹੁਣ-ਯੋਗ। ਪ੍ਰਭ = ਹੇ ਪ੍ਰਭੂ! ॥੪॥੩॥੯॥
ਨਾਨਾਕ ਆਖਦਾ ਹੈ ਕਿ ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥


ਜੈਤਸਰੀ ਮਹਲਾ  

जैतसरी महला ४ ॥  

Jaiṯsarī mėhlā 4.  

Jaitsri 4th Guru.  

xxx
xxx


ਆਪੇ ਜੋਗੀ ਜੁਗਤਿ ਜੁਗਾਹਾ  

आपे जोगी जुगति जुगाहा ॥  

Āpe jogī jugaṯ jugāhā.  

The Lord Himself is the Yogi and Himself the way in all the ages.  

ਆਪੇ = ਆਪ ਹੀ। ਜੁਗਾਹਾ = ਸਾਰੇ ਜੁਗਾਂ ਵਿਚ।
ਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,


ਆਪੇ ਨਿਰਭਉ ਤਾੜੀ ਲਾਹਾ  

आपे निरभउ ताड़ी लाहा ॥  

Āpe nirbẖa▫o ṯāṛī lāhā.  

Himself, the fearless Lord sits in trance.  

ਤਾੜੀ = ਸਮਾਧੀ।
ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ।


ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥  

आपे ही आपि आपि वरतै आपे नामि ओमाहा राम ॥१॥  

Āpe hī āp āp varṯai āpe nām omāhā rām. ||1||  

All be Himself, he is pervading every where, and Himself, He blesses man with the bliss of His Name's meditation.  

ਨਾਮਿ = ਨਾਮ ਵਿਚ (ਜੋੜ ਕੇ)। ਓੁਮਾਹਾ = ਉਤਸ਼ਾਹ, ਚਾਉ ॥੧॥
ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ॥੧॥


ਆਪੇ ਦੀਪ ਲੋਅ ਦੀਪਾਹਾ  

आपे दीप लोअ दीपाहा ॥  

Āpe ḏīp lo▫a ḏīpāhā.  

The Lord Himself is the lamp, light and the llluminatror.  

ਦੀਪ = ਜਜ਼ੀਰੇ। ਲੋਅ = ਲੋਕ, ਭਵਨ {ਬਹੁ-ਵਚਨ}। ਦੀਪਾਹਾ = ਰੌਸ਼ਨੀ ਕਰਨ ਵਾਲਾ।
ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ।


ਆਪੇ ਸਤਿਗੁਰੁ ਸਮੁੰਦੁ ਮਥਾਹਾ  

आपे सतिगुरु समुंदु मथाहा ॥  

Āpe saṯgur samunḏ mathāhā.  

Himself is He the True Guru and Himself he churns the ocean.  

ਮਥਾਹਾ = ਰਿੜਕਦਾ।
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ।


ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥  

आपे मथि मथि ततु कढाए जपि नामु रतनु ओमाहा राम ॥२॥  

Āpe math math ṯaṯ kadẖā▫e jap nām raṯan omāhā rām. ||2||  

Himself the Lord churns, and churns up the essence, Remembering the Name jewel, happiness wells up.  

ਮਥਿ = ਰਿੜਕ ਕੇ। ਤਤੁ = ਮੱਖਣ, ਅਸਲੀਅਤ ॥੨॥
ਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ॥੨॥


ਸਖੀ ਮਿਲਹੁ ਮਿਲਿ ਗੁਣ ਗਾਵਾਹਾ  

सखी मिलहु मिलि गुण गावाहा ॥  

Sakẖī milhu mil guṇ gāvāhā.  

O mates, let us meet together and sing the Lord's praise.  

ਸਖੀ = ਹੇ ਸਹੇਲੀਹੋ! ਮਿਲਿ = ਮਿਲ ਕੇ। ਗਾਵਾਹਾ = ਗਾਵੀਏ।
ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ।


ਗੁਰਮੁਖਿ ਨਾਮੁ ਜਪਹੁ ਹਰਿ ਲਾਹਾ  

गुरमुखि नामु जपहु हरि लाहा ॥  

Gurmukẖ nām japahu har lāhā.  

By Guru's grace, meditate on the Name and earn the profit of Lord's Name.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਹਾ = ਲਾਭ।
ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ।


ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥  

हरि हरि भगति द्रिड़ी मनि भाई हरि हरि नामु ओमाहा राम ॥३॥  

Har har bẖagaṯ ḏariṛ▫ī man bẖā▫ī har har nām omāhā rām. ||3||  

The implanting of the Lord God's adoration within me is pleasing to my mind. I take pleasure in uttering the Lord Master's Name.  

ਦ੍ਰਿੜੀ = ਹਿਰਦੇ ਵਿਚ ਪੱਕੀ ਕੀਤੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ॥੩॥
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ॥੩॥


ਆਪੇ ਵਡ ਦਾਣਾ ਵਡ ਸਾਹਾ  

आपे वड दाणा वड साहा ॥  

Āpe vad ḏāṇā vad sāhā.  

The Lord is every wise and also the great King.  

ਦਾਣਾ = ਦਾਨਾ, ਸਿਆਣਾ। ਸਾਹਾ = ਸ਼ਾਹ।
ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ।


ਗੁਰਮੁਖਿ ਪੂੰਜੀ ਨਾਮੁ ਵਿਸਾਹਾ  

गुरमुखि पूंजी नामु विसाहा ॥  

Gurmukẖ pūnjī nām visāhā.  

Through the Guru, the Name merchandise is purchased.  

ਪੂੰਜੀ = ਸਰਮਾਇਆ। ਵਿਸਾਹਾ = ਖ਼ਰੀਦਦਾ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ।


ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥  

हरि हरि दाति करहु प्रभ भावै गुण नानक नामु ओमाहा राम ॥४॥४॥१०॥  

Har har ḏāṯ karahu parabẖ bẖāvai guṇ Nānak nām omāhā rām. ||4||4||10||  

O Lord God, bless me with such a gift that Thy virtues seem sweet to me and, within Nanak, wells up the joy of Thy Name.  

ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ॥੪॥੪॥੧੦॥
ਨਾਨਾਕ ਆਖਦਾ ਹੈ ਕਿ ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ॥੪॥੪॥੧੦॥


ਜੈਤਸਰੀ ਮਹਲਾ  

जैतसरी महला ४ ॥  

Jaiṯsarī mėhlā 4.  

Jaitsri 4th Guru.  

xxx
xxx


ਮਿਲਿ ਸਤਸੰਗਤਿ ਸੰਗਿ ਗੁਰਾਹਾ  

मिलि सतसंगति संगि गुराहा ॥  

Mil saṯsangaṯ sang gurāhā.  

Meeting the Guru, in the saints society, the pious person gathers the Name capital.  

ਮਿਲਿ = ਮਿਲ ਕੇ। ਸੰਗਿ ਗੁਰਾਹਾ = ਗੁਰੂ ਦੀ ਸੰਗਤ ਵਿਚ। ਸੰਗਿ = ਨਾਲ।
(ਹੇ ਪ੍ਰਭੂ! ਆਪਣੀ ਮਿਹਰ ਕਰ ਕਿ ਅਸੀਂ) ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਸੰਗਤ ਵਿਚ ਮਿਲ ਕੇ,


ਪੂੰਜੀ ਨਾਮੁ ਗੁਰਮੁਖਿ ਵੇਸਾਹਾ  

पूंजी नामु गुरमुखि वेसाहा ॥  

Pūnjī nām gurmukẖ vesāhā.  

The Destroyer of Madh demon,  

ਪੂੰਜੀ = ਸਰਮਾਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਿਸਾਹਾ = ਖ਼ਰੀਦੋ, ਇਕੱਠਾ ਕਰੋ।
ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ


ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥  

हरि हरि क्रिपा धारि मधुसूदन मिलि सतसंगि ओमाहा राम ॥१॥  

Har har kirpā ḏẖār maḏẖusūḏan mil saṯsang omāhā rām. ||1||  

O Lord God, show me mercy, that I may have a keen desire to unite with the saints congregation.  

ਹਰਿ = ਹੇ ਹਰੀ! ਮਧੁ ਸੂਦਨ = {ਮਧੂ ਦੈਂਤ ਨੂੰ ਮਾਰਨ ਵਾਲਾ} ਹੇ ਪ੍ਰਭੂ! ਓੁਮਾਹਾ = ਉਤਸ਼ਾਹ ॥੧॥
ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ ॥੧॥


ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ  

हरि गुण बाणी स्रवणि सुणाहा ॥  

Har guṇ baṇī sarvaṇ suṇāhā.  

O God, mercifully unite me with the True Guru and,  

ਸ੍ਰਵਣਿ = ਕੰਨ ਨਾਲ।
ਹੇ ਹਰੀ! ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,


ਕਰਿ ਕਿਰਪਾ ਸਤਿਗੁਰੂ ਮਿਲਾਹਾ  

करि किरपा सतिगुरू मिलाहा ॥  

Kar kirpā saṯgurū milāhā.  

with my ears, make me hear the hymns in Thine praise.  

xxx
ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ,


ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥  

गुण गावह गुण बोलह बाणी हरि गुण जपि ओमाहा राम ॥२॥  

Guṇ gāvah guṇ bolah baṇī har guṇ jap omāhā rām. ||2||  

I sing God's praise utter the hymns in His praise and the joy of repeating the Lord's excellence, wells up in me.  

ਗਾਵਹੁ = ਅਸੀਂ ਗਾਵੀਏ। ਬੋਲਹ = ਅਸੀਂ ਬੋਲੀਏ ॥੨॥
ਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥


ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ  

सभि तीरथ वरत जग पुंन तोलाहा ॥  

Sabẖ ṯirath varaṯ jag punn ṯolāhā.  

I have weighed all the merits of visiting the places of pilgrimage, observing fasts, performing sacred feasts and giving of alms.  

ਸਭਿ = ਸਾਰੇ {ਬਹੁ-ਵਚਨ}। ਤੋੁਲਾਹਾ = ਜੇ ਤੋਲੀਏ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ ਅਸਲ ਲਫ਼ਜ਼ 'ਤੋਲਾਹਾ' ਹੈ, ਇਥੇ 'ਤੁਲਾਹਾ' ਪੜ੍ਹਨਾ ਹੈ।
ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,


ਹਰਿ ਹਰਿ ਨਾਮ ਪੁਜਹਿ ਪੁਜਾਹਾ  

हरि हरि नाम न पुजहि पुजाहा ॥  

Har har nām na pujėh pujāhā.  

But they equal not and measure not up to the Lord God's Name.  

ਪੁਜਹਿ = ਅੱਪੜਦੇ।
ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।


ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥  

हरि हरि अतुलु तोलु अति भारी गुरमति जपि ओमाहा राम ॥३॥  

Har har aṯul ṯol aṯ bẖārī gurmaṯ jap omāhā rām. ||3||  

God's Name, is unweighable and very heavy is its weight, Under Guru's instruction the yearning to utter God's Name wells up in me.  

ਜਪਿ = ਜਪ ਕੇ ॥੩॥
ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮੱਤ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥


ਸਭਿ ਕਰਮ ਧਰਮ ਹਰਿ ਨਾਮੁ ਜਪਾਹਾ  

सभि करम धरम हरि नामु जपाहा ॥  

Sabẖ karam ḏẖaram har nām japāhā.  

All the virtuous deeds and righteousness are contained in the meditation of God's Name.  

xxx
ਹੇ ਹਰੀ! ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ,


ਕਿਲਵਿਖ ਮੈਲੁ ਪਾਪ ਧੋਵਾਹਾ  

किलविख मैलु पाप धोवाहा ॥  

Kilvikẖ mail pāp ḏẖovāhā.  

It washes off sins and filth of misdeeds.  

ਕਿਲਵਿਖ = ਪਾਪ।
(ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ


ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥  

दीन दइआल होहु जन ऊपरि देहु नानक नामु ओमाहा राम ॥४॥५॥११॥  

Ḏīn ḏa▫i▫āl hohu jan ūpar ḏeh Nānak nām omāhā rām. ||4||5||11||  

O Lord, be merciful unto Thine humble slave Nanak and let him be so blessed that the joy of Thy Name wells up in him.  

ਦੀਨ ਜਨ = ਨਿਮਾਣੇ ਦਾਸ ॥੪॥੫॥੧੧॥
ਨਾਨਾਕ ਆਖਦਾ ਹੈ ਕਿ ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ ॥੪॥੫॥੧੧॥


        


© SriGranth.org, a Sri Guru Granth Sahib resource, all rights reserved.
See Acknowledgements & Credits