Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੈਤਸਰੀ ਮਃ  

जैतसरी मः ४ ॥  

Jaiṯsarī mėhlā 4.  

Jaitsri 4th Guru.  

xxx
xxx


ਹਮ ਬਾਰਿਕ ਕਛੂਅ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ  

हम बारिक कछूअ न जानह गति मिति तेरे मूरख मुगध इआना ॥  

Ham bārik kacẖẖū▫a na jānah gaṯ miṯ ṯere mūrakẖ mugaḏẖ i▫ānā.  

I am Thy stupid, stilly and unwise child and know nothing of Thine state and worth.  

ਕਛੂਅ = ਕੁਝ ਭੀ। ਜਾਨਹ = ਅਸੀਂ ਜਾਣਦੇ। ਗਤਿ = ਹਾਲਤ। ਮਿਤਿ = ਮਰਯਾਦਾ। ਗਤਿ ਮਿਤਿ = ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਮੁਗਧ = ਮੂਰਖ।
ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।


ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥  

हरि किरपा धारि दीजै मति ऊतम करि लीजै मुगधु सिआना ॥१॥  

Har kirpā ḏẖār ḏījai maṯ ūṯam kar lījai mugaḏẖ si▫ānā. ||1||  

O Lord, show mercy unto me, bless me with sublime understanding and make me, stupid one, wise.  

ਧਾਰਿ = ਕਰ ਕੇ। ਊਤਮ = ਸ੍ਰੇਸ਼ਟ। ਕਰਿ ਲੀਜੈ = ਬਣਾ ਲੈ ॥੧॥
ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥


ਮੇਰਾ ਮਨੁ ਆਲਸੀਆ ਉਘਲਾਨਾ  

मेरा मनु आलसीआ उघलाना ॥  

Merā man ālsī▫ā ugẖlānā.  

My mind is lazy and drowsy.  

ਆਲਸੀਆ = ਸੁਸਤ। ਉਘਲਾਨਾ = ਸੌਂ ਗਿਆ ਸੀ, ਉਂਘਲਾ ਰਿਹਾ ਸੀ।
ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।


ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ਰਹਾਉ  

हरि हरि आनि मिलाइओ गुरु साधू मिलि साधू कपट खुलाना ॥ रहाउ ॥  

Har har ān milā▫i▫o gur sāḏẖū mil sāḏẖū kapat kẖulānā. Rahā▫o.  

My Lord God has make me meet the saintly Guru and meeting the saint Guru, the shutters of my mind have been opened. Pause.  

ਆਨਿ = ਲਿਆ ਕੇ। ਮਿਲਿ = ਮਿਲ ਕੇ। ਕਪਟ = ਕਪਾਟ, ਕਿਵਾੜ, ਦਰਵਾਜ਼ੇ ॥
ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ॥ ਰਹਾਉ॥


ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ  

गुर खिनु खिनु प्रीति लगावहु मेरै हीअरै मेरे प्रीतम नामु पराना ॥  

Gur kẖin kẖin parīṯ lagāvahu merai hī▫arai mere parīṯam nām parānā.  

O Guru, every moment, inspire my heart with the Lord's love and make the Lord's Name dear to me like me very life.  

ਖਿਨੁ ਖਿਨੁ = ਹਰ ਵੇਲੇ। ਹੀਅਰੈ = ਹਿਰਦੇ ਵਿਚ। ਪਰਾਨਾ = ਪ੍ਰਾਨ, ਜਿੰਦ।
ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।


ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥  

बिनु नावै मरि जाईऐ मेरे ठाकुर जिउ अमली अमलि लुभाना ॥२॥  

Bin nāvai mar jā▫ī▫ai mere ṯẖākur ji▫o amlī amal lubẖānā. ||2||  

Without the name of my Lord, I should die. It is to me what an intoxicant is to an addict, who craves for it.  

ਠਾਕੁਰ = ਹੇ ਠਾਕੁਰ! ਅਮਲੀ = ਨਸ਼ਈ ਮਨੁੱਖ। ਅਮਲਿ = ਨਸ਼ੇ ਵਿਚ। ਲੁਭਾਨਾ = ਲੋਭ ਕਰਦਾ ਹੈ ॥੨॥
ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥


ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ  

जिन मनि प्रीति लगी हरि केरी तिन धुरि भाग पुराना ॥  

Jin man parīṯ lagī har kerī ṯin ḏẖur bẖāg purānā.  

They, who enshrine the love of God in their mind, their preordained destiny is fulfilled.  

ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਕੇਰੀ = ਦੀ। ਪੁਰਾਨਾ = ਪੁਰਾਣੇ, ਚਿਰ ਦੇ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।


ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥  

तिन हम चरण सरेवह खिनु खिनु जिन हरि मीठ लगाना ॥३॥  

Ŧin ham cẖaraṇ sarevėh kẖin kẖin jin har mīṯẖ lagānā. ||3||  

Every moment, I worship the feet of those, to whom the Lord seems sweet.  

ਹਮ ਸਰੇਵਹ = ਅਸੀਂ ਸੇਂਵਦੇ ਹਾਂ ॥੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥


ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ  

हरि हरि क्रिपा धारी मेरै ठाकुरि जनु बिछुरिआ चिरी मिलाना ॥  

Har har kirpā ḏẖārī merai ṯẖākur jan bicẖẖuri▫ā cẖirī milānā.  

My Lord God, the Master has taken pity on His slave, whom, after long separation, He has united with Himself.  

ਠਾਕੁਰਿ = ਠਾਕੁਰ ਨੇ।
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ।


ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥  

धनु धनु सतिगुरु जिनि नामु द्रिड़ाइआ जनु नानकु तिसु कुरबाना ॥४॥३॥  

Ḏẖan ḏẖan saṯgur jin nām driṛ▫ā▫i▫ā jan Nānak ṯis kurbānā. ||4||3||  

Blest, blest is the True Guru, who has established the name within me. Slave Nanak is a sacrifice unto him.  

ਜਿਨਿ = ਜਿਸ ਨੇ। ਤਿਸੁ = ਉਸ (ਗੁਰੂ) ਤੋਂ ॥੪॥੩॥
ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥


ਜੈਤਸਰੀ ਮਹਲਾ  

जैतसरी महला ४ ॥  

Jaiṯsarī mėhlā 4.  

Jaitsri 4th Guru.  

xxx
xxx


ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ  

सतिगुरु साजनु पुरखु वड पाइआ हरि रसकि रसकि फल लागिबा ॥  

Saṯgur sājan purakẖ vad pā▫i▫ā har rasak rasak fal lāgibā.  

I have obtained True Guru, the great man, my friend, and this union has fruitioned into the Lord's love and affection.  

ਪੁਰਖੁ ਵਡ = ਮਹਾ ਪੁਰਖ। ਰਸਕਿ = ਰਸ ਨਾਲ, ਸੁਆਦ ਨਾਲ। ਫਲ ਲਾਗਿਬਾ = ਫਲ (ਖਾਣ) ਲੱਗ ਪੈਂਦਾ ਹੈ।
ਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ।


ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥  

माइआ भुइअंग ग्रसिओ है प्राणी गुर बचनी बिसु हरि काढिबा ॥१॥  

Mā▫i▫ā bẖu▫i▫ang garsi▫o hai parāṇī gur bacẖnī bis har kādẖibā. ||1||  

The mammon serpent has seized the mortal, Through the Guru's hymns, the Lord neutralizes the poison.  

ਭੁਇਅੰਗ = ਸੱਪ। ਗ੍ਰਸਿਓ = ਫੜਿਆ ਹੋਇਆ। ਬਚਨੀ = ਬਚਨੀਂ, ਬਚਨਾਂ ਉਤੇ ਤੁਰਿਆਂ। ਬਿਸੁ = ਜ਼ਹਿਰ। ਕਾਢਿਬਾ = ਕੱਢ ਦੇਂਦਾ ਹੈ ॥੧॥
ਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ ॥੧॥


ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ  

मेरा मनु राम नाम रसि लागिबा ॥  

Merā man rām nām ras lāgibā.  

My soul is attached to the Nectar of the Lord's Name.  

ਰਸਿ = ਰਸ ਵਿਚ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ।


ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ਰਹਾਉ  

हरि कीए पतित पवित्र मिलि साध गुर हरि नामै हरि रसु चाखिबा ॥ रहाउ ॥  

Har kī▫e paṯiṯ paviṯar mil sāḏẖ gur har nāmai har ras cẖākẖibā. Rahā▫o.  

Uniting with the saint Guru, God has purified the sinner and they now taste the God's Name and God's elixir. Pause.  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ ਸਾਧ ਗੁਰ = ਸਾਧੂ ਗੁਰੂ ਨੂੰ ਮਿਲ ਕੇ। ਨਾਮੈ = ਨਾਮ ਵਿਚ ॥
ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ॥ ਰਹਾਉ॥


ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ  

धनु धनु वडभाग मिलिओ गुरु साधू मिलि साधू लिव उनमनि लागिबा ॥  

Ḏẖan ḏẖan vadbẖāg mili▫o gur sāḏẖū mil sāḏẖū liv unman lāgibā.  

Blessed, blessed is the great destiny of those who meet the saint Guru Meeting with the saint Guru, they imbibe love for the most exalted state.  

ਸਾਧੂ = ਗੁਰੂ। ਲਿਵ = ਲਗਨ। ਉਨਮਨਿ = ਉਨਮਨ ਵਿਚ, ਉੱਚੀ ਆਤਮਕ ਅਵਸਥਾ ਵਿਚ।
ਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ।


ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥  

त्रिसना अगनि बुझी सांति पाई हरि निरमल निरमल गुन गाइबा ॥२॥  

Ŧarisnā agan bujẖī sāʼnṯ pā▫ī har nirmal nirmal gun gā▫ibā. ||2||  

Their fire of desire is quenched, they obtain peace and sing the immaculate, immaculate praise of God.  

xxx ॥੨॥
(ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥


ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਪਾਇਬਾ  

तिन के भाग खीन धुरि पाए जिन सतिगुर दरसु न पाइबा ॥  

Ŧin ke bẖāg kẖīn ḏẖur pā▫e jin saṯgur ḏaras na pā▫ibā.  

Ill fate, from the very beginning, are they, who obtain not the vision of the True Guru.  

ਖੀਨ = ਕਮਜ਼ੋਰ, ਪਤਲੇ। ਦਰਸੁ = ਦਰਸਨ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ।


ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥  

ते दूजै भाइ पवहि ग्रभ जोनी सभु बिरथा जनमु तिन जाइबा ॥३॥  

Ŧe ḏūjai bẖā▫e pavėh garabẖ jonī sabẖ birthā janam ṯin jā▫ibā. ||3||  

Due to duality, they go round into the womb existences, and their whole life passes away in vain.  

ਤੇ = ਉਹ {ਬਹੁ-ਵਚਨ}। ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ। ਪਵਹਿ = ਪੈਂਦੇ ਹਨ ॥੩॥
ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥


ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ  

हरि देहु बिमल मति गुर साध पग सेवह हम हरि मीठ लगाइबा ॥  

Har ḏeh bimal maṯ gur sāḏẖ pag sevah ham har mīṯẖ lagā▫ibā.  

O God, bless me with immaculate understanding, that I may serve the feet of the saint Guru and Thou, O God, may seem sweet unto me.  

ਹਰਿ = ਹੇ ਹਰੀ! ਬਿਮਲ = ਸੁਅੱਛ। ਪਗ = ਪੈਰ। ਸੇਵਹ = ਅਸੀਂ ਸੇਵੀਏ।
ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ।


ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥  

जनु नानकु रेण साध पग मागै हरि होइ दइआलु दिवाइबा ॥४॥४॥  

Jan Nānak reṇ sāḏẖ pag māgai har ho▫e ḏa▫i▫āl ḏivā▫ibā. ||4||4||  

Serf Nanak, asks for the dust of the saint Guru's feet and the Lord, out of mercy, shall bless me with it.  

ਰੇਣ = ਧੂੜ। ਨਾਨਕੁ ਮਾਗੈ = ਨਾਨਕ ਮੰਗਦਾ ਹੈ ॥੪॥੪॥
ਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥


ਜੈਤਸਰੀ ਮਹਲਾ  

जैतसरी महला ४ ॥  

Jaiṯsarī mėhlā 4.  

Jaitsari 4th Guru.  

xxx
xxx


ਜਿਨ ਹਰਿ ਹਿਰਦੈ ਨਾਮੁ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ  

जिन हरि हिरदै नामु न बसिओ तिन मात कीजै हरि बांझा ॥  

Jin har hirḏai nām na basi▫o ṯin māṯ kījai har bāʼnjẖā.  

O Lord master, the mothers of those, within whose mind, the name abides not, ought to have been sterile.  

ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)


ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥  

तिन सुंञी देह फिरहि बिनु नावै ओइ खपि खपि मुए करांझा ॥१॥  

Ŧin suñī ḏeh firėh bin nāvai o▫e kẖap kẖap mu▫e karāʼnjẖā. ||1||  

Their forlorn bodies wander about without the Name and they waste their lives and die-crying.  

ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ ॥੧॥
ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥


ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ  

मेरे मन जपि राम नामु हरि माझा ॥  

Mere man jap rām nām har mājẖā.  

O my soul repeat thou the Name of the Lord God, who is within thee.  

ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ।
ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।


ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ਰਹਾਉ  

हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥  

Har har kirpāl kirpā parabẖ ḏẖārī gur gi▫ān ḏī▫o man samjẖā. Rahā▫o.  

Lord God, the merciful Master, has shown me mercy. The Guru has given me the Divine knowledge and my mind is chastened. Pause.  

ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ ॥
ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ॥ ਰਹਾਉ॥


ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ  

हरि कीरति कलजुगि पदु ऊतमु हरि पाईऐ सतिगुर माझा ॥  

Har kīraṯ kaljug paḏ ūṯam har pā▫ī▫ai saṯgur mājẖā.  

In the Darkage, the praise of God holds the highest place and God is obtained through the True Guru.  

ਕੀਰਤਿ = ਸਿਫ਼ਤ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ।
ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।


ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥  

हउ बलिहारी सतिगुर अपुने जिनि गुपतु नामु परगाझा ॥२॥  

Ha▫o balihārī saṯgur apune jin gupaṯ nām pargājẖā. ||2||  

I am a sacrifice unto my true Guru, who has make manifest to me the Lord's hidden Name.  

ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ 'ਜਿਨ' ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ ॥੨॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥


ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ  

दरसनु साध मिलिओ वडभागी सभि किलबिख गए गवाझा ॥  

Ḏarsan sāḏẖ mili▫o vadbẖāgī sabẖ kilbikẖ ga▫e gavājẖā.  

By great good fortune, the vision of the holy man in obtained. it removes and washes off all the sins.  

ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ।
ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।


ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥  

सतिगुरु साहु पाइआ वड दाणा हरि कीए बहु गुण साझा ॥३॥  

Saṯgur sāhu pā▫i▫ā vad ḏāṇā har kī▫e baho guṇ sājẖā. ||3||  

I have the True Guru, who is the all-wise king and he has made me share the Lord's many merits.  

ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ ॥੩॥
ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits