Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ  

धनासरी बाणी भगतां की त्रिलोचन  

Ḏẖanāsrī baṇī bẖagṯāʼn kī Ŧrilocẖan  

Dhanaasaree, The Word Of Devotee Trilochan Jee:  

ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।  

xxx
ਰਾਗ ਧਨਾਸਰੀ ਵਿੱਚ ਭਗਤ ਤ੍ਰਿਲੋਚਨ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ  

नाराइण निंदसि काइ भूली गवारी ॥  

Nārā▫iṇ ninḏas kā▫e bẖūlī gavārī.  

Why do you slander the Lord? You are ignorant and deluded.  

ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ?  

ਨਿੰਦਸਿ ਕਾਇ = ਤੂੰ ਕਿਉਂ ਨਿੰਦਦੀ ਹੈਂ? ਭੂਲੀ ਗਵਾਰੀ = ਹੇ ਭੁੱਲੀ ਹੋਈ ਮੂਰਖ ਜੀਵ-ਇਸਤ੍ਰੀ!
ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ?


ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ  

दुक्रितु सुक्रितु थारो करमु री ॥१॥ रहाउ ॥  

Ḏukariṯ sukariṯ thāro karam rī. ||1|| rahā▫o.  

Pain and pleasure are the result of your own actions. ||1||Pause||  

ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ।  

ਦੁਕ੍ਰਿਤੁ = ਪਾਪ। ਸੁਕ੍ਰਿਤੁ = ਕੀਤਾ ਹੋਇਆ ਭਲਾ ਕੰਮ। ਥਾਰੋ = ਤੇਰਾ (ਆਪਣਾ)। ਰੀ = ਹੇ (ਜੀਵ-ਇਸਤ੍ਰੀ)! ॥੧॥
ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ॥੧॥ ਰਹਾਉ॥


ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ  

संकरा मसतकि बसता सुरसरी इसनान रे ॥  

Sankrā masṯak basṯā sursarī isnān re.  

The moon dwells in Shiva's forehead; it takes its cleansing bath in the Ganges.  

ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ।  

ਸੰਕਰਾ ਮਸਤਕਿ = ਸ਼ਿਵ ਦੇ ਮੱਥੇ ਉਤੇ। ਸੁਰਸਰੀ = ਗੰਗਾ। ਰੇ = ਹੇ ਭਾਈ!
(ਹੇ ਮੇਰੀ ਜਿੰਦੇ! ਦੇਖ ਚੰਦ੍ਰਮਾ) ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ,


ਕੁਲ ਜਨ ਮਧੇ ਮਿਲ੍ਯ੍ਯਿੋ ਸਾਰਗ ਪਾਨ ਰੇ  

कुल जन मधे मिल्यिो सारग पान रे ॥  

Kul jan maḏẖe mili▫yo sārag pān re.  

Among the men of the moon's family, Krishna was born;  

ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ,  

ਮਧੇ = ਵਿਚ। ਮਿਲ੍ਯ੍ਯਿੋ = ਆ ਕੇ ਮਿਲਿਆ, ਜੰਮਿਆ। ਸਾਰਗਪਾਨ = ਵਿਸ਼ਨੂੰ।
ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।


ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥  

करम करि कलंकु मफीटसि री ॥१॥  

Karam kar kalank mafītas rī. ||1||  

even so, the stains from its past actions remain on the moon's face. ||1||  

ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ।  

ਕਰਮ ਕਰਿ = ਕੀਤੇ ਕਰਮਾਂ ਦੇ ਕਾਰਨ। ਮਫੀਟਸਿ = ਨਾਹ ਫਿੱਟਿਆ, ਨਾਹ ਹਟਿਆ ॥੧॥
ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ ॥੧॥


ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ  

बिस्व का दीपकु स्वामी ता चे रे सुआरथी पंखी राइ गरुड़ ता चे बाधवा ॥  

Bisav kā ḏīpak savāmī ṯā cẖe re su▫ārthī pankẖī rā▫e garuṛ ṯā cẖe bāḏẖvā.  

Aruna was a charioteer; his master was the sun, the lamp of the world. His brother was Garuda, the king of birds;  

ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ,  

ਬਿਸ੍ਵ = ਸਾਰਾ ਜਗਤ। ਦੀਪਕੁ = ਦੀਵਾ, ਚਾਨਣ ਦੇਣ ਵਾਲਾ। ਰੇ = ਹੇ ਭਾਈ! ਸੁਆਰਥੀ = ਸਾਰਥੀ, ਰਥਵਾਹੀ, ਰਥ ਚਲਾਣ ਵਾਲਾ। ਪੰਖੀ ਰਾਇ = ਪੰਛੀਆਂ ਦਾ ਰਾਜਾ। ਚੇ = ਦੇ। ਬਾਧਵਾ = ਰਿਸ਼ਤੇਦਾਰ।
(ਫਿਰ ਅਰੁਣ ਦੀ ਮਿਸਾਲ ਦੇਖ!) ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ,


ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥  

करम करि अरुण पिंगुला री ॥२॥  

Karam kar aruṇ pingulā rī. ||2||  

and yet, Aruna was made a cripple, because of the karma of his past actions. ||2||  

ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ।  

ਅਰੁਣ = ਪ੍ਰਭਾਤ, ਪਹੁ-ਫੁਟਾਲਾ, ਪ੍ਰਭਾਤ ਦੀ ਲਾਲੀ। ਪੁਰਾਣਕ ਕਥਾ ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ ॥੨॥
(ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ ॥੨॥


ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਪਾਰੁ ਰੀ  

अनिक पातिक हरता त्रिभवण नाथु री तीरथि तीरथि भ्रमता लहै न पारु री ॥  

Anik pāṯik harṯā ṯaribẖavaṇ nāth rī ṯirath ṯirath bẖarmaṯā lahai na pār rī.  

Shiva, the destroyer of countless sins, the Lord and Master of the three worlds, wandered from sacred shrine to sacred shrine; he never found an end to them.  

ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ।  

ਪਾਤਿਕ = ਪਾਪ। ਹਰਤਾ = ਨਾਸ ਕਰਨ ਵਾਲਾ। ਨਾਥੁ = ਖਸਮ। ਤੀਰਥਿ ਤੀਰਥਿ = ਹਰੇਕ ਤੀਰਥ ਉੱਤੇ। ਪਾਰੁ = ਪਾਰਲਾ ਬੰਨਾ, ਖ਼ਲਾਸੀ।
(ਦੇਖ!) ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।


ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥  

करम करि कपालु मफीटसि री ॥३॥  

Karam kar kapāl mafītas rī. ||3||  

And yet, he could not erase the karma of cutting off Brahma's head. ||3||  

ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ।  

ਕਪਾਲੁ = ਖੋਪਰੀ {ਨੋਟ: ਪੁਰਾਣਕ ਕਥਾ-ਅਨੁਸਾਰ ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ, ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ, ਮੋਚਨ ਤੀਰਥ ਉਤੇ ਜਾ ਕੇ ਲੱਥੀ} ॥੩॥
(ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ ॥੩॥


ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ  

अम्रित ससीअ धेन लछिमी कलपतर सिखरि सुनागर नदी चे नाथं ॥  

Amriṯ sasī▫a ḏẖen lacẖẖimī kalpaṯar sikẖar sunāgar naḏī cẖe nāthaʼn.  

Through the nectar, the moon, the wish-fulfilling cow, Lakshmi, the miraculous tree of life, Sikhar the sun's horse, and Dhanavantar the wise physician - all arose from the ocean, the lord of rivers;  

ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ,  

ਸਸੀਅ = ਚੰਦ੍ਰਮਾ। ਧੇਨ = ਗਾਂ। ਕਲਪ ਤਰ = ਕਲਪ ਰੁੱਖ, ਮਨੋ-ਕਾਮਨਾ ਪੂਰੀ ਕਰਨ ਵਾਲਾ ਰੁੱਖ। ਸਿਖਰਿ = {शिखरिन् ਭਾਵ, ਲੰਮੇ ਕੰਨਾਂ ਵਾਲਾ उच्चैः श्रवस् Long = eared} ਲੰਮੇ ਕੰਨਾਂ ਵਾਲਾ ਸਤ-ਮੂੰਹਾ ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ। ਸੁਨਾਗਰ = ਬੜਾ ਸਿਆਣਾ ਧਨੰਤਰ ਵੈਦ {ਸੰ. धल्वव्तरि}। ਨਦੀ ਚੇ = ਨਦੀਆਂ ਦੇ।
(ਫਿਰ ਦੇਖ! ਸਮੁੰਦ੍ਰ) ਭਾਵੇਂ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ,


ਕਰਮ ਕਰਿ ਖਾਰੁ ਮਫੀਟਸਿ ਰੀ ॥੪॥  

करम करि खारु मफीटसि री ॥४॥  

Karam kar kẖār mafītas rī. ||4||  

and yet, because of its karma, its saltiness has not left it. ||4||  

ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ।  

ਖਾਰੁ = ਖਾਰਾ-ਪਨ ॥੪॥
(ਪਰ ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ ॥੪॥


ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ  

दाधीले लंका गड़ु उपाड़ीले रावण बणु सलि बिसलि आणि तोखीले हरी ॥  

Ḏāḏẖīle lankā gaṛ upāṛīle rāvaṇ baṇ sal bisal āṇ ṯokẖīle harī.  

Hanuman burnt the fortress of Sri Lanka, uprooted the garden of Raawan, and brought healing herbs for the wounds of Lachhman, pleasing Lord Raamaa;  

ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ,  

ਦਾਧੀਲੇ = ਸਾੜ ਦਿੱਤਾ। ਉਪਾੜੀਲੇ = ਪੁੱਟ ਦਿੱਤਾ। ਬਣੁ = ਬਾਗ਼। ਸਲਿ ਬਿਸਲਿ = ਸੱਲ ਬਿਸੱਲ {ਸੰ. शल्-विशल्या}। ਸਲਿ = ਸੱਲ, ਪੀੜ। ਬਿਸਲਿ = ਵਿਸ਼ੱਲ, ਦੂਰ ਕਰਨ ਵਾਲੀ। ਆਣਿ = ਲਿਆ ਕੇ। ਤੋਖੀਲੇ = ਖ਼ੁਸ਼ ਕੀਤਾ।
(ਹਨੂੰਮਾਨ) ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ,


ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥  

करम करि कछउटी मफीटसि री ॥५॥  

Karam kar kacẖẖ▫utī mafītas rī. ||5||  

and yet, because of his karma, he could not be rid of his loin cloth. ||5||  

ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ।  

xxx ॥੫॥
(ਪਰ ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ ॥੫॥


ਪੂਰਬਲੋ ਕ੍ਰਿਤ ਕਰਮੁ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ  

पूरबलो क्रित करमु न मिटै री घर गेहणि ता चे मोहि जापीअले राम चे नामं ॥  

Pūrbalo kiraṯ karam na mitai rī gẖar gehaṇ ṯā cẖe mohi jāpī▫ale rām cẖe nāmaʼn.  

The karma of past actions cannot be erased, O wife of my house; this is why I chant the Name of the Lord.  

ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।  

ਕ੍ਰਿਤ = ਕੀਤਾ ਹੋਇਆ। ਪੂਰਬਲੇ = ਪਹਿਲਾ, ਪਹਿਲੇ ਜਨਮ ਦਾ। ਘਰ ਗੇਹਣਿ = ਹੇ (ਸਰੀਰ-) ਘਰ ਦੀ ਮਾਲਕ! ਹੇ ਮੇਰੀ ਜਿੰਦੇ! ਤਾ ਚੇ = ਤਾਂ ਤੇ। ਮੋਹਿ = ਮੈਂ।
ਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।


ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥  

बदति त्रिलोचन राम जी ॥६॥१॥  

Baḏaṯ Ŧrilocẖan rām jī. ||6||1||  

So prays Trilochan, Dear Lord. ||6||1||  

ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ!  

xxx ॥੬॥੧॥
ਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ 'ਰਾਮ ਰਾਮ' ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ) ॥੬॥੧॥


ਸ੍ਰੀ ਸੈਣੁ  

स्री सैणु ॥  

Sarī Saiṇ.  

Sri Sain:  

ਮਾਣਨੀਯ ਸੈਣ।  

xxx
xxx


ਧੂਪ ਦੀਪ ਘ੍ਰਿਤ ਸਾਜਿ ਆਰਤੀ  

धूप दीप घ्रित साजि आरती ॥  

Ḏẖūp ḏīp gẖariṯ sāj ārṯī.  

With incense, lamps and ghee, I offer this lamp-lit worship service.  

ਸੁੰਗਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ।  

ਘ੍ਰਿਤ = ਘਿਉ। ਸਾਜਿ = ਸਾਜ ਕੇ, ਬਣਾ ਕੇ, ਇਕੱਠੀਆਂ ਕਰ ਕੇ।
(ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ।


ਵਾਰਨੇ ਜਾਉ ਕਮਲਾ ਪਤੀ ॥੧॥  

वारने जाउ कमला पती ॥१॥  

vārne jā▫o kamlā paṯī. ||1||  

I am a sacrifice to the Lord of Lakshmi. ||1||  

ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ।  

ਵਾਰਨੇ ਜਾਉ = ਮੈਂ ਸਦਕੇ ਜਾਂਦਾ ਹਾਂ। ਕਮਲਾਪਤੀ = ਲੱਛਮੀ ਦਾ ਪਤੀ ਪਰਮਾਤਮਾ ॥੧॥
ਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥


ਮੰਗਲਾ ਹਰਿ ਮੰਗਲਾ  

मंगला हरि मंगला ॥  

Manglā har manglā.  

Hail to You, Lord, hail to You!  

ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ।  

ਮੰਗਲੁ = ਆਨੰਦ, ਸੁਖਦਾਈ ਸੁਲੱਖਣੀ ਮਰਯਾਦਾ।
ਹੇ ਹਰੀ! ਹੇ ਰਾਜਨ!


ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ  

नित मंगलु राजा राम राइ को ॥१॥ रहाउ ॥  

Niṯ mangal rājā rām rā▫e ko. ||1|| rahā▫o.  

Again and again, hail to You, Lord King, Ruler of all! ||1||Pause||  

ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ।  

ਰਾਜਾ = ਮਾਲਕ। ਕੋ = ਦਾ (ਭਾਵ, ਦਾ ਬਖ਼ਸ਼ਿਆ ਹੋਇਆ) ॥੧॥
ਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ ॥੧॥ ਰਹਾਉ॥


ਊਤਮੁ ਦੀਅਰਾ ਨਿਰਮਲ ਬਾਤੀ  

ऊतमु दीअरा निरमल बाती ॥  

Ūṯam ḏī▫arā nirmal bāṯī.  

Sublime is the lamp, and pure is the wick.  

ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,  

ਦੀਅਰਾ = ਸੋਹਣਾ ਜਿਹਾ ਦੀਵਾ। ਨਿਰਮਲ = ਸਾਫ਼।
(ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਵੀ-


ਤੁਹੀ ਨਿਰੰਜਨੁ ਕਮਲਾ ਪਾਤੀ ॥੨॥  

तुहीं निरंजनु कमला पाती ॥२॥  

Ŧuhīʼn niranjan kamlā pāṯī. ||2||  

You are immaculate and pure, O Brilliant Lord of Wealth! ||2||  

ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!  

ਨਿਰੰਜਨੁ = ਮਾਇਆ ਤੋਂ ਰਹਿਤ ॥੨॥
ਹੇ ਕਮਲਾਪਤੀ! ਹੇ ਨਿਰੰਜਨ! ਮੇਰੇ ਲਈ ਤੂੰ ਹੀ ਹੈਂ ॥੨॥


ਰਾਮਾ ਭਗਤਿ ਰਾਮਾਨੰਦੁ ਜਾਨੈ  

रामा भगति रामानंदु जानै ॥  

Rāmā bẖagaṯ Rāmānanḏ jānai.  

Raamaanand knows the devotional worship of the Lord.  

ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ।  

ਰਾਮਾ ਭਗਤਿ = ਪਰਮਾਤਮਾ ਦੀ ਭਗਤੀ ਦੀ ਰਾਹੀਂ। ਰਾਮਾਨੰਦੁ = {ਰਾਮ-ਆਨੰਦ} ਪਰਮਾਤਮਾ (ਦੇ ਮੇਲ) ਦਾ ਆਨੰਦ।
ਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ,


ਪੂਰਨ ਪਰਮਾਨੰਦੁ ਬਖਾਨੈ ॥੩॥  

पूरन परमानंदु बखानै ॥३॥  

Pūran parmānanḏ bakẖānai. ||3||  

He says that the Lord is all-pervading, the embodiment of supreme joy. ||3||  

ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ।  

ਪੂਰਨ = ਸਰਬ-ਵਿਆਪਕ। ਬਖਾਨੈ = ਉਚਾਰਦਾ ਹੈ, ਗੱਲਾਂ ਕਰਦਾ ਹੈ ॥੩॥
ਜੋ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ ॥੩॥


ਮਦਨ ਮੂਰਤਿ ਭੈ ਤਾਰਿ ਗੋਬਿੰਦੇ  

मदन मूरति भै तारि गोबिंदे ॥  

Maḏan mūraṯ bẖai ṯār gobinḏe.  

The Lord of the world, of wondrous form, has carried me across the terrifying world-ocean.  

ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।  

ਮਦਨ ਮੂਰਤਿ = ਉਹ ਮੂਰਤਿ ਜਿਸ ਨੂੰ ਵੇਖ ਕੇ ਮਸਤੀ ਆ ਜਾਏ, ਸੋਹਣੇ ਸਰੂਪ ਵਾਲਾ। ਭੈ ਤਾਰਿ = ਡਰਾਂ ਤੋਂ ਪਾਰ ਲੰਘਾਉਣ ਵਾਲਾ। ਗੋਬਿੰਦ = {ਗੋ = ਸ੍ਰਿਸ਼ਟੀ। ਬਿੰਦ = ਜਾਨਣਾ, ਸਾਰ ਲੈਣੀ} ਸ੍ਰਿਸ਼ਟੀ ਦੀ ਸਾਰ ਲੈਣ ਵਾਲਾ।
ਜੋ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ,


ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥  

सैनु भणै भजु परमानंदे ॥४॥२॥  

Sain bẖaṇai bẖaj parmānanḏe. ||4||2||  

Says Sain, remember the Lord, the embodiment of supreme joy! ||4||2||  

ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ।  

ਭਣੈ = ਆਖਦਾ ਹੈ। ਭਜੁ = ਸਿਮਰ। ਪਰਮਾਨੰਦੇ = ਪਰਮ ਅਨੰਦ ਮਾਣਨ ਵਾਲੇ ਨੂੰ ॥੪॥੨॥
ਸੈਣ ਆਖਦਾ ਹੈ-(ਹੇ ਮੇਰੇ ਮਨ!) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ ॥੪॥੨॥


ਪੀਪਾ  

पीपा ॥  

Pīpā.  

Peepaa:  

ਪੀਪਾ।  

xxx
xxx


ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ  

कायउ देवा काइअउ देवल काइअउ जंगम जाती ॥  

Kā▫ya▫o ḏevā kā▫i▫a▫o ḏeval kā▫i▫a▫o jangam jāṯī.  

Within the body, the Divine Lord is embodied. The body is the temple, the place of pilgrimage, and the pilgrim.  

ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।  

ਕਾਯਉ = ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ = ਕਾਇਆ ਹੀ। ਦੇਵਲ = {ਸੰ. देव-आलय} ਦੇਵਾਲਾ, ਮੰਦਰ। ਜੰਗਮ = ਸ਼ਿਵ-ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ = ਜਾਤ੍ਰੀ।
(ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)।


ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥  

काइअउ धूप दीप नईबेदा काइअउ पूजउ पाती ॥१॥  

Kā▫i▫a▫o ḏẖūp ḏīp na▫ībeḏā kā▫i▫a▫o pūja▫o pāṯī. ||1||  

Within the body are incense, lamps and offerings. Within the body are the flower offerings. ||1||  

ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।  

ਨਈਬੇਦਾ = ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ = ਮੈਂ ਪੂਜਦਾ ਹਾਂ। ਪਤੀ = ਪੱਤਰ (ਆਦਿਕ ਭੇਟ ਧਰ ਕੇ) ॥੧॥
ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ ॥੧॥


ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ  

काइआ बहु खंड खोजते नव निधि पाई ॥  

Kā▫i▫ā baho kẖand kẖojṯe nav niḏẖ pā▫ī.  

I searched throughout many realms, but I found the nine treasures within the body.  

ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।  

ਬਹੁ ਖੰਡ = ਦੇਸ ਦੇਸਾਂਤਰ। ਨਵ ਨਿਧਿ = (ਨਾਮ-ਰੂਪ) ਨੌ ਖ਼ਜ਼ਾਨੇ।
ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ,


ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ  

ना कछु आइबो ना कछु जाइबो राम की दुहाई ॥१॥ रहाउ ॥  

Nā kacẖẖ ā▫ibo nā kacẖẖ jā▫ibo rām kī ḏuhā▫ī. ||1|| rahā▫o.  

Nothing comes, and nothing goes; I pray to the Lord for Mercy. ||1||Pause||  

ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।  

ਆਇਬੋ = ਜੰਮੇਗਾ। ਜਾਇਬੋ = ਮਰੇਗਾ। ਦੁਹਾਈ = ਤੇਜ ਪ੍ਰਤਾਪ ॥੧॥
(ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ) ॥੧॥ ਰਹਾਉ॥


ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ  

जो ब्रहमंडे सोई पिंडे जो खोजै सो पावै ॥  

Jo barahmanḏe so▫ī pinde jo kẖojai so pāvai.  

The One who pervades the Universe also dwells in the body; whoever seeks Him, finds Him there.  

ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।  

ਪਿੰਡੇ = ਸਰੀਰ ਵਿਚ। ਪਾਵੈ = ਲੱਭ ਲੈਂਦਾ ਹੈ।
ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ,


ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥  

पीपा प्रणवै परम ततु है सतिगुरु होइ लखावै ॥२॥३॥  

Pīpā paraṇvai param ṯaṯ hai saṯgur ho▫e lakẖāvai. ||2||3||  

Peepaa prays, the Lord is the supreme essence; He reveals Himself through the True Guru. ||2||3||  

ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।  

ਪ੍ਰਣਵੈ = ਬੇਨਤੀ ਕਰਦਾ ਹੈ। ਪਰਮ ਤਤੁ = ਪਰਮ ਆਤਮਾ, ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ = ਜਣਾਉਂਦਾ ਹੈ।੨ ॥੨॥੩॥
ਪੀਪਾ ਬੇਨਤੀ ਕਰਦਾ ਹੈ- ਜੇ ਸਤਿਗੁਰੂ ਮਿਲ ਪਏ ਤਾਂ ਉਹ (ਅੰਦਰ ਹੀ) ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦੇਂਦਾ ਹੈ ॥੨॥੩॥


ਧੰਨਾ  

धंना ॥  

Ḏẖannā.  

Dhannaa:  

ਧੰਨਾ।  

xxx
xxx


ਗੋਪਾਲ ਤੇਰਾ ਆਰਤਾ  

गोपाल तेरा आरता ॥  

Gopāl ṯerā ārṯā.  

O Lord of the world, this is Your lamp-lit worship service.  

ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।  

ਆਰਤਾ = ਲੋੜਵੰਦਾ, ਦੁਖੀਆ, ਮੰਗਤਾ {ਸੰ. आर्तं}।
ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ);


ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ  

जो जन तुमरी भगति करंते तिन के काज सवारता ॥१॥ रहाउ ॥  

Jo jan ṯumrī bẖagaṯ karanṯe ṯin ke kāj savāraṯā. ||1|| rahā▫o.  

You are the Arranger of the affairs of those humble beings who perform Your devotional worship service. ||1||Pause||  

ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।  

xxx ॥੧॥
ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ॥


ਦਾਲਿ ਸੀਧਾ ਮਾਗਉ ਘੀਉ  

दालि सीधा मागउ घीउ ॥  

Ḏāl sīḏẖā māga▫o gẖī▫o.  

Lentils, flour and ghee - these things, I beg of You.  

ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।  

ਸੀਧਾ = ਆਟਾ। ਮਾਗਉ = ਮੰਗਦਾ ਹਾਂ।
ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ,


ਹਮਰਾ ਖੁਸੀ ਕਰੈ ਨਿਤ ਜੀਉ  

हमरा खुसी करै नित जीउ ॥  

Hamrā kẖusī karai niṯ jī▫o.  

My mind shall ever be pleased.  

ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।  

ਜੀਉ = ਜਿੰਦ, ਮਨ।
ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ,


ਪਨ੍ਹ੍ਹੀਆ ਛਾਦਨੁ ਨੀਕਾ  

पन्हीआ छादनु नीका ॥  

Panĥī▫ā cẖẖāḏan nīkā.  

Shoes, fine clothes,  

ਜੁਤੀ, ਚੰਗੇ ਕਪੜੇ,  

ਪਨ੍ਹ੍ਹੀਆ = ਜੁੱਤੀ {ਸੰ. उपानह्}। ਛਾਦਨੁ = ਕਪੜਾ। ਨੀਕਾ = ਸੋਹਣਾ।
ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ,


ਅਨਾਜੁ ਮਗਉ ਸਤ ਸੀ ਕਾ ॥੧॥  

अनाजु मगउ सत सी का ॥१॥  

Anāj maga▫o saṯ sī kā. ||1||  

and grain of seven kinds - I beg of You. ||1||  

ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ।  

ਸਤ ਸੀ ਕਾ ਅਨਾਜ = ਸੱਤ ਸੀਆਂ ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ ॥੧॥
ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥


ਗਊ ਭੈਸ ਮਗਉ ਲਾਵੇਰੀ  

गऊ भैस मगउ लावेरी ॥  

Ga▫ū bẖais maga▫o lāverī.  

A milk cow, and a water buffalo, I beg of You,  

ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,  

ਲਾਵੇਰੀ = ਦੁੱਧ ਦੇਣ ਵਾਲੀ।
ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ,


ਇਕ ਤਾਜਨਿ ਤੁਰੀ ਚੰਗੇਰੀ  

इक ताजनि तुरी चंगेरी ॥  

Ik ṯājan ṯurī cẖangerī.  

and a fine Turkestani horse.  

ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।  

ਤਾਜਨਿ ਤੁਰੀ = ਅਰਬੀ ਘੋੜੀ।
ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ।


ਘਰ ਕੀ ਗੀਹਨਿ ਚੰਗੀ  

घर की गीहनि चंगी ॥  

Gẖar kī gīhan cẖangī.  

A good wife to care for my home -  

ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!  

ਗੀਹਨਿ = {ਸੰ. गृहिनी} ਇਸਤ੍ਰੀ।
ਘਰ ਦੀ ਚੰਗੀ ਇਸਤ੍ਰੀ ਵੀ-


ਜਨੁ ਧੰਨਾ ਲੇਵੈ ਮੰਗੀ ॥੨॥੪॥  

जनु धंना लेवै मंगी ॥२॥४॥  

Jan ḏẖannā levai mangī. ||2||4||  

Your humble servant Dhanna begs for these things, Lord. ||2||4||  

ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।  

ਮੰਗੀ = ਮੰਗਿ, ਮੰਗ ਕੇ ॥੨॥੪॥
ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ ॥੨॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits