Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਰਨ ਕਮਲ ਜਾ ਕਾ ਮਨੁ ਰਾਪੈ  

Cẖaran kamal jā kā man rāpai.  

One whose mind is imbued with the Lord's lotus feet  

ਜਾ ਕਾ = ਜਿਸ (ਮਨੁੱਖ) ਦਾ। ਰਾਪੈ = ਰੰਗਿਆ ਜਾਂਦਾ ਹੈ।
ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ,


ਸੋਗ ਅਗਨਿ ਤਿਸੁ ਜਨ ਬਿਆਪੈ ॥੨॥  

Sog agan ṯis jan na bi▫āpai. ||2||  

is not afflicted by the fire of sorrow. ||2||  

ਸੋਗ = ਚਿੰਤਾ। ਬਿਆਪੈ = ਜ਼ੋਰ ਪਾਂਦੀ ॥੨॥
ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥


ਸਾਗਰੁ ਤਰਿਆ ਸਾਧੂ ਸੰਗੇ  

Sāgar ṯari▫ā sāḏẖū sange.  

He crosses over the world-ocean in the Saadh Sangat, the Company of the Holy.  

ਸਾਗਰੁ = ਸਮੁੰਦਰ। ਸਾਧੂ = ਗੁਰੂ।
ਹੇ ਭਾਈ! ਗੁਰੂ ਦੀ ਸੰਗਤ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।


ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥  

Nirbẖa▫o nām japahu har range. ||3||  

He chants the Name of the Fearless Lord, and is imbued with the Lord's Love. ||3||  

ਰੰਗੇ = ਰੰਗਿ, ਪ੍ਰੇਮ ਨਾਲ ॥੩॥
ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥


ਪਰ ਧਨ ਦੋਖ ਕਿਛੁ ਪਾਪ ਫੇੜੇ  

Par ḏẖan ḏokẖ kicẖẖ pāp na feṛe.  

One who does not steal the wealth of others, who does not commit evil deeds or sinful acts -  

ਪਰ ਧਨ = ਪਰਾਇਆ ਧਨ। ਦੋਖ = ਐਬ। ਫੇੜੇ = ਮੰਦੇ ਕਰਮ।
ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ,


ਜਮ ਜੰਦਾਰੁ ਆਵੈ ਨੇੜੇ ॥੪॥  

Jam janḏār na āvai neṛe. ||4||  

the Messenger of Death does not even approach him. ||4||  

ਜੰਦਾਰੁ = {ਜੰਦਾਲ} ਅਵੈੜਾ ॥੪॥
ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥


ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ  

Ŧarisnā agan parabẖ āp bujẖā▫ī.  

God Himself quenches the fires of desire.  

ਪ੍ਰਭਿ = ਪ੍ਰਭੂ ਨੇ।
ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ।


ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥  

Nānak uḏẖre parabẖ sarṇā▫ī. ||5||1||55||  

O Nanak, in God's Sanctuary, one is saved. ||5||1||55||  

ਉਧਰੇ = (ਵਿਕਾਰਾਂ ਤੋਂ) ਬਚ ਗਏ ॥੫॥੧॥੫੫॥
ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਤ੍ਰਿਪਤਿ ਭਈ ਸਚੁ ਭੋਜਨੁ ਖਾਇਆ  

Ŧaripaṯ bẖa▫ī sacẖ bẖojan kẖā▫i▫ā.  

I am satisfied and satiated, eating the food of Truth.  

ਤ੍ਰਿਪਤਿ = ਰੱਜ, ਸ਼ਾਂਤੀ। ਸਚੁ = ਸਦਾ-ਥਿਰ ਹਰਿ-ਨਾਮ।
ਹੇ ਭਾਈ! ਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ,


ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥  

Man ṯan rasnā nām ḏẖi▫ā▫i▫ā. ||1||  

With my mind, body and tongue, I meditate on the Naam, the Name of the Lord. ||1||  

ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰਸਨਾ = ਜੀਭ (ਨਾਲ) ॥੧॥
ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥


ਜੀਵਨਾ ਹਰਿ ਜੀਵਨਾ  

Jīvnā har jīvnā.  

Life, spiritual life, is in the Lord.  

xxx
ਹੇ ਭਾਈ! ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗ਼ੀ!


ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ  

Jīvan har jap sāḏẖsang. ||1|| rahā▫o.  

Spiritual life consists of chanting the Lord's Name in the Saadh Sangat, the Company of the Holy. ||1||Pause||  

ਜਪਿ = ਜਪਿਆ ਕਰੋ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ ॥੧॥
(ਕਿ) ਸਾਧ ਸੰਗਤ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ॥੧॥ ਰਹਾਉ॥


ਅਨਿਕ ਪ੍ਰਕਾਰੀ ਬਸਤ੍ਰ ਓਢਾਏ  

Anik parkārī basṯar odẖā▫e.  

He is dressed in robes of all sorts,  

ਅਨਿਕ ਪ੍ਰਕਾਰੀ = ਕਈ ਕਿਸਮਾਂ ਦੇ। ਬਸਤ੍ਰ = ਕੱਪੜੇ। ਓਢਾਏ = ਪਹਿਨ ਲਏ।
ਉਸ ਮਨੁੱਖ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ),


ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥  

An▫ḏin kīrṯan har gun gā▫e. ||2||  

if he sings the Kirtan of the Lord's Glorious Praises, day and night. ||2||  

ਅਨਦਿਨੁ = ਹਰ ਰੋਜ਼, ਹਰ ਵੇਲੇ ॥੨॥
ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ ॥੨॥


ਹਸਤੀ ਰਥ ਅਸੁ ਅਸਵਾਰੀ  

Hasṯī rath as asvārī.  

He rides upon elephants, chariots and horses,  

ਹਸਤੀ = ਹਾਥੀ। ਅਸੁ = {अश्व} ਘੋੜੇ।
ਹੇ ਭਾਈ! ਉਹ ਮਨੁੱਖ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ)


ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥  

Har kā mārag riḏai nihārī. ||3||  

if he sees the Lord's Path within his own heart. ||3||  

ਮਾਰਗੁ = ਰਸਤਾ। ਰਿਦੈ = ਹਿਰਦੇ ਵਿਚ। ਨਿਹਾਰੀ = ਵੇਖਦਾ ਹੈ ॥੩॥
ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ॥੩॥


ਮਨ ਤਨ ਅੰਤਰਿ ਚਰਨ ਧਿਆਇਆ  

Man ṯan anṯar cẖaran ḏẖi▫ā▫i▫ā.  

Meditating on the Lord's Feet, deep within his mind and body,  

ਅੰਤਰਿ = ਅੰਦਰ।
ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ,


ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥  

Har sukẖ niḏẖān Nānak ḏās pā▫i▫ā. ||4||2||56||  

slave Nanak has found the Lord, the treasure of peace. ||4||2||56||  

ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਦਾਸਿ = (ਉਸ) ਦਾਸ ਨੇ ॥੪॥੨॥੫੬॥
ਹੇ ਨਾਨਕ! ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ॥੪॥੨॥੫੬॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਗੁਰ ਕੇ ਚਰਨ ਜੀਅ ਕਾ ਨਿਸਤਾਰਾ  

Gur ke cẖaran jī▫a kā nisṯārā.  

The Guru's feet emancipate the soul.  

ਜੀਅ ਕਾ = ਜਿੰਦ ਦਾ। ਨਿਸਤਾਰਾ = ਪਾਰ-ਉਤਾਰਾ।
ਹੇ ਭਾਈ! ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ,


ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ  

Samunḏ sāgar jin kẖin mėh ṯārā. ||1|| rahā▫o.  

They carry it across the world-ocean in an instant. ||1||Pause||  

ਸਾਗਰੁ = ਸਮੁੰਦਰ। ਜਿਨਿ = ਜਿਸ (ਗੁਰੂ) ਨੇ। ਤਾਰਾ = ਪਾਰ ਲੰਘਾ ਦਿੱਤਾ ॥੧॥
ਜਿਸ (ਗੁਰੂ) ਨੇ (ਸਰਨ ਆਏ ਮਨੁੱਖ ਨੂੰ ਸਦਾ) ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ॥


ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ  

Ko▫ī ho▫ā karam raṯ ko▫ī ṯirath nā▫i▫ā.  

Some love rituals, and some bathe at sacred shrines of pilgrimage.  

ਕ੍ਰਮ = ਕਰਮ, ਧਾਰਮਿਕ ਰਸਮਾਂ, ਕਰਮ ਕਾਂਡ। ਰਤੁ = ਮਸਤ, ਪ੍ਰੇਮੀ। ਤੀਰਥ = ਤੀਰਥਾਂ ਉਤੇ।
ਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ।


ਦਾਸੀ ਹਰਿ ਕਾ ਨਾਮੁ ਧਿਆਇਆ ॥੧॥  

Ḏāsīʼn har kā nām ḏẖi▫ā▫i▫ā. ||1||  

The Lord's slaves meditate on His Name. ||1||  

ਦਾਸੰ​ੀ = ਦਾਸਾਂ ਨੇ ॥੧॥
ਪਰਮਾਤਮਾ ਦੇ ਦਾਸਾਂ ਨੇ (ਸਦਾ) ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ ॥੧॥


ਬੰਧਨ ਕਾਟਨਹਾਰੁ ਸੁਆਮੀ  

Banḏẖan kātanhār su▫āmī.  

The Lord Master is the Breaker of bonds.  

ਕਾਟਨਹਾਰੁ = ਕੱਟ ਸਕਣ ਵਾਲਾ। ਸੁਆਮੀ = ਮਾਲਕ।
ਹੇ ਭਾਈ! ਜੋ ਪਰਮਾਤਮਾ ਸਭ ਦਾ ਮਾਲਕ ਹੈ, ਜੋ (ਜੀਵਾਂ ਦੇ ਮਾਇਆ ਦੇ) ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ,


ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥  

Jan Nānak simrai anṯarjāmī. ||2||3||57||  

Servant Nanak meditates in remembrance on the Lord, the Inner-knower, the Searcher of hearts. ||2||3||57||  

ਨਾਨਕੁ ਸਿਮਰੈ = ਨਾਨਕ ਸਿਮਰਦਾ ਹੈ ॥੨॥੩॥੫੭॥
ਦਾਸ ਨਾਨਕ (ਭੀ ਉਸ ਪਰਮਾਤਮਾ ਦਾ ਨਾਮ) ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ॥੨॥੩॥੫੭॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਕਿਤੈ ਪ੍ਰਕਾਰਿ ਤੂਟਉ ਪ੍ਰੀਤਿ  

Kiṯai parkār na ṯūta▫o parīṯ.  

Nothing can break his love for You,  

ਕਿਤੈ ਪ੍ਰਕਾਰਿ = ਕਿਸੇ ਤਰ੍ਹਾਂ ਭੀ। ਨ ਤੂਟਉ = ਟੁੱਟ ਨਾਹ ਜਾਏ।
ਹੇ ਪ੍ਰਭੂ! ਕਿਸੇ ਤਰ੍ਹਾਂ ਭੀ (ਤੇਰੇ ਦਾਸਾਂ ਦੀ) ਪ੍ਰੀਤਿ (ਕਿਧਰੇ ਤੇਰੇ ਨਾਲੋਂ) ਟੁੱਟ ਨਾਹ ਜਾਏ,


ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ  

Ḏās ṯere kī nirmal rīṯ. ||1|| rahā▫o.  

the lifestyle of Your slave is so pure. ||1||Pause||  

ਨਿਰਮਲ = ਪਵਿਤ੍ਰ। ਰੀਤਿ = ਜੀਵਨ-ਜੁਗਤਿ, ਜੀਵਨ-ਮਰਯਾਦਾ, ਰਹਿਣੀ-ਬਹਿਣੀ ॥੧॥
(ਇਸ ਲਈ) ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ ॥੧॥ ਰਹਾਉ॥


ਜੀਅ ਪ੍ਰਾਨ ਮਨ ਧਨ ਤੇ ਪਿਆਰਾ  

Jī▫a parān man ḏẖan ṯe pi▫ārā.  

He is more dear to me than my soul, my breath of life, my mind and my wealth.  

ਜੀਅ ਤੇ = ਜਿੰਦ ਨਾਲੋਂ।
ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ,


ਹਉਮੈ ਬੰਧੁ ਹਰਿ ਦੇਵਣਹਾਰਾ ॥੧॥  

Ha▫umai banḏẖ har ḏevaṇhārā. ||1||  

The Lord is the Giver, the Restrainer of the ego. ||1||  

ਬੰਧੁ = ਰੋਕ, ਬੰਨ੍ਹ। ਦੇਵਣਹਾਰਾ = ਦੇਣ-ਯੋਗਾ ॥੧॥
ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ ॥੧॥


ਚਰਨ ਕਮਲ ਸਿਉ ਲਾਗਉ ਨੇਹੁ  

Cẖaran kamal si▫o lāga▫o nehu.  

I am in love with the Lord's lotus feet.  

ਸਿਉ = ਨਾਲ। ਲਾਗਉ = ਲੱਗੀ ਰਹੇ। ਨੇਹੁ = ਪਿਆਰ, ਪ੍ਰੀਤਿ।
ਹੇ ਭਾਈ! ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ,


ਨਾਨਕ ਕੀ ਬੇਨੰਤੀ ਏਹ ॥੨॥੪॥੫੮॥  

Nānak kī benanṯī eh. ||2||4||58||  

This alone is Nanak's prayer. ||2||4||58||  

xxx॥੨॥੪॥੫੮॥
ਨਾਨਕ ਦੀ (ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ॥੨॥੪॥੫੮॥


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਧਨਾਸਰੀ ਮਹਲਾ  

Ḏẖanāsrī mėhlā 9.  

Dhanaasaree, Ninth Mehl:  

xxx
ਰਾਗ ਧਨਾਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਕਾਹੇ ਰੇ ਬਨ ਖੋਜਨ ਜਾਈ  

Kāhe re ban kẖojan jā▫ī.  

Why do you go looking for Him in the forest?  

ਕਾਹੇ = ਕਾਹਦੇ ਵਾਸਤੇ? ਰੇ = ਹੇ ਭਾਈ! ਬਨ = ਜੰਗਲਾਂ ਵਿਚ। ਬਨਿ = ਜੰਗਲ ਵਿਚ।
ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ?


ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ  

Sarab nivāsī saḏā alepā ṯohī sang samā▫ī. ||1|| rahā▫o.  

Although he is unattached, he dwells everywhere. He is always with you as your companion. ||1||Pause||  

ਨਿਵਾਸੀ = ਵੱਸਣ ਵਾਲਾ। ਅਲੇਪਾ = ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ। ਤੋਹੀ ਸੰਗਿ = ਤੋ ਸੰਗਿ ਹੀ, ਤੇਰੇ ਨਾਲ ਹੀ ॥੧॥
ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ ॥੧॥ ਰਹਾਉ॥


ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ  

Puhap maḏẖ ji▫o bās basaṯ hai mukar māhi jaise cẖẖā▫ī.  

Like the fragrance which remains in the flower, and like the reflection in the mirror,  

ਪੁਹਪ = ਫੁੱਲ। ਮਧਿ = ਵਿਚ। ਬਾਸੁ = ਸੁਗੰਧੀ। ਮੁਕਰ = ਸ਼ੀਸ਼ਾ। ਛਾਈ = ਛਾਇਆ, ਅਕਸ।
ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ,


ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥  

Ŧaise hī har base niranṯar gẖat hī kẖojahu bẖā▫ī. ||1||  

the Lord dwells deep within; search for Him within your own heart, O Siblings of Destiny. ||1||  

ਨਿਰੰਤਰਿ = ਬਿਨਾ ਵਿੱਥ ਦੇ; ਹਰ ਥਾਂ, ਸਭਨਾਂ ਵਿਚ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ {ਲਫ਼ਜ਼ 'ਘਟਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ॥੧॥
ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ ॥੧॥


ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ  

Bāhar bẖīṯar eko jānhu ih gur gi▫ān baṯā▫ī.  

Outside and inside, know that there is only the One Lord; the Guru has imparted this wisdom to me.  

ਭੀਤਰਿ = (ਆਪਣੇ ਸਰੀਰ ਦੇ) ਅੰਦਰ। ਗੁਰ ਗਿਆਨੁ = ਗੁਰੂ ਦਾ ਗਿਆਨ। ਗੁਰਿ = ਗੁਰੂ ਨੇ।
ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ।


ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਭ੍ਰਮ ਕੀ ਕਾਈ ॥੨॥੧॥  

Jan Nānak bin āpā cẖīnai mitai na bẖaram kī kā▫ī. ||2||1||  

O servant Nanak, without knowing one's own self, the moss of doubt is not removed. ||2||1||  

ਆਪਾ = ਆਪਣਾ ਆਪ, ਆਪਣਾ ਆਤਮਕ ਜੀਵਨ। ਬਿਨੁ ਚੀਨੈ = ਪਰਖਣ ਤੋਂ ਬਿਨਾ। ਭ੍ਰਮ = ਭਟਕਣਾ। ਕਾਈ = ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਹੈ ਜਿੱਥੇ ਪਾਣੀ ਕਾਫ਼ੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿਚ ਰਚ ਨਹੀਂ ਸਕਦਾ। ਇਸੇ ਤਰ੍ਹਾਂ ਭਟਕਣਾ ਦੇ ਜਾਲੇ ਦੇ ਕਾਰਨ ਪਾਣੀ ਜ਼ਮੀਨ ਮਨ ਦੇ ਅੰਦਰ ਅਸਰ ਨਹੀਂ ਕਰਦੀ ॥੨॥੧॥
ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ॥੨॥੧॥


ਧਨਾਸਰੀ ਮਹਲਾ  

Ḏẖanāsrī mėhlā 9.  

Dhanaasaree, Ninth Mehl:  

xxx
xxx


ਸਾਧੋ ਇਹੁ ਜਗੁ ਭਰਮ ਭੁਲਾਨਾ  

Sāḏẖo ih jag bẖaram bẖulānā.  

O Holy people, this world is deluded by doubt.  

ਸਾਧੋ = ਹੇ ਸੰਤ ਜਨੋ! ਭਰਮਿ = (ਮਾਇਆ ਦੀ) ਭਟਕਣਾ ਵਿਚ (ਪੈ ਕੇ)। ਭੁਲਾਨਾ = ਕੁਰਾਹੇ ਪਿਆ ਹੋਇਆ ਹੈ।
ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ।


ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ  

Rām nām kā simran cẖẖodi▫ā mā▫i▫ā hāth bikānā. ||1|| rahā▫o.  

It has forsaken the meditative remembrance of the Lord's Name, and sold itself out to Maya. ||1||Pause||  

ਹਾਥਿ = ਹੱਥ ਵਿਚ। ਬਿਕਾਨਾ = ਵਿਕਿਆ ਹੋਇਆ ਹੈ ॥੧॥
ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ॥੧॥ ਰਹਾਉ॥


ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ  

Māṯ piṯā bẖā▫ī suṯ baniṯā ṯā kai ras laptānā.  

Mother, father, siblings, children and spouse - he is entangled in their love.  

ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਾ ਕੈ ਰਸਿ = ਉਹਨਾਂ ਦੇ ਮੋਹ ਵਿਚ। ਲਪਟਾਨਾ = ਫਸਿਆ ਰਹਿੰਦਾ ਹੈ।
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits