Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ  

Mahā kalol bujẖėh mā▫i▫ā ke kar kirpā mere ḏīn ḏa▫i▫āl.  

Please shower Your Mercy upon me, and permit me to ignore the great enticements of Maya, O Lord, Merciful to the meek.  

ਕਲੋਲ = ਚੋਜ ਤਮਾਸ਼ੇ, ਨਖ਼ਰੇ। ਬੁਝਹਿ = ਬੁੱਝ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।


ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥  

Apṇā nām ḏėh jap jīvā pūran ho▫e ḏās kī gẖāl. ||1||  

Give me Your Name - chanting it, I live; please bring the efforts of Your slave to fruition. ||1||  

ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪੂਰਨ = ਸਫਲ। ਘਾਲ = ਮੇਹਨਤ ॥੧॥
ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥


ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ  

Sarab manorath rāj sūkẖ ras saḏ kẖusī▫ā kīrṯan jap nām.  

All desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.  

ਸਰਬ = ਸਾਰੇ। ਮਨੋਰਥ = ਮੁਰਾਦਾਂ। ਸਦ = ਸਦਾ। ਜਪਿ = ਜਪ ਕੇ।
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।


ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥  

Jis kai karam likẖi▫ā ḏẖur karṯai Nānak jan ke pūran kām. ||2||20||51||  

That humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||  

ਜਿਸ ਕੈ ਕਰਮਿ = ਜਿਸ ਦੀ ਕਿਸਮਤ ਵਿਚ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡ ਗਿਆ ਹੈ}। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਨ = ਸਫਲ ॥੨॥੨੦॥੫੧॥
(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥


ਧਨਾਸਰੀ ਮਃ  

Ḏẖanāsrī mėhlā 5.  

Dhanaasaree, Fifth Mehl:  

xxx
xxx


ਜਨ ਕੀ ਕੀਨੀ ਪਾਰਬ੍ਰਹਮਿ ਸਾਰ  

Jan kī kīnī pārbarahm sār.  

The Supreme Lord God takes care of His humble servant.  

ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾਰ = ਸੰਭਾਲ।
ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।


ਨਿੰਦਕ ਟਿਕਨੁ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ  

Ninḏak tikan na pāvan mūle ūd ga▫e bekār. ||1|| rahā▫o.  

The slanderers are not allowed to stay; they are pulled out by their roots, like useless weeds. ||1||Pause||  

ਟਿਕਨੁ ਨ ਪਾਵਨਿ = (ਸੇਵਕ ਦੇ ਟਾਕਰੇ ਤੇ) ਟਿਕਾਉ ਹਾਸਲ ਨਹੀਂ ਕਰ ਸਕਦੇ, ਅੜ ਨਹੀਂ ਸਕਦੇ। ਮੂਲੇ = ਉੱਕਾ ਹੀ। ਬੇਕਾਰ = ਨਕਾਰਾ (ਹੋ ਕੇ) ॥੧॥
(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ॥


ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਪਹੁਚਨਹਾਰ  

Jah jah ḏekẖ▫a▫u ṯah ṯah su▫āmī ko▫e na pahucẖanhār.  

Wherever I look, there I see my Lord and Master; no one can harm me.  

ਜਹ ਜਹ = ਜਿੱਥੇ ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਪਹੁਚਨਹਾਰ = ਬਰਾਬਰੀ ਕਰ ਸਕਣ ਜੋਗਾ।
ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।


ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥  

Jo jo karai avgi▫ā jan kī ho▫e ga▫i▫ā ṯaṯ cẖẖār. ||1||  

Whoever shows disrespect to the Lord's humble servant, is instantly reduced to ashes. ||1||  

ਜੋ ਜੋ = ਜੇਹੜਾ ਜੇਹੜਾ ਮਨੁੱਖ। ਅਵਗਿਆ = ਨਿਰਾਦਰੀ। ਤਤ = ਤੁਰਤ। ਛਾਰ = ਸੁਆਹ ॥੧॥
ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥


ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਪਾਰਾਵਾਰ  

Karanhār rakẖvālā ho▫ā jā kā anṯ na pārāvār.  

The Creator Lord has become my protector; He has no end or limitation.  

ਜਾ ਕਾ = ਜਿਸ (ਕਰਨਹਾਰ ਪ੍ਰਭੂ) ਦਾ।
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।


ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥  

Nānak ḏās rakẖe parabẖ apunai ninḏak kādẖe mār. ||2||21||52||  

O Nanak, God has protected and saved His slaves; He has driven out and destroyed the slanderers. ||2||21||52||  

ਪ੍ਰਭਿ = ਪ੍ਰਭੂ ਨੇ। ਮਾਰਿ = ਮਾਰ ਕੇ, ਆਤਮਕ ਮੌਤੇ ਮਾਰ ਕੇ ॥੨॥੨੧॥੫੨॥
ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥


ਧਨਾਸਰੀ ਮਹਲਾ ਘਰੁ ਪੜਤਾਲ  

Ḏẖanāsrī mėhlā 5 gẖar 9 paṛ▫ṯāl  

Dhanaasaree, Fifth Mehl, Ninth House, Partaal:  

xxx
ਰਾਗ ਧਨਾਸਰੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ  

Har cẖaran saran gobinḏ ḏukẖ bẖanjnā ḏās apune ka▫o nām ḏevhu.  

O Lord, I seek the Sanctuary of Your feet; Lord of the Universe, Destroyer of pain, please bless Your slave with Your Name.  

ਹਰਿ = ਹੇ ਹਰੀ! ਗੋਬਿੰਦ = ਹੇ ਗੋਬਿੰਦ! ਦੁਖ ਭੰਜਨਾ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਕਉ = ਨੂੰ।
ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।


ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ਰਹਾਉ  

Ḏarisat parabẖ ḏẖārahu kirpā kar ṯārahu bẖujā gėh kūp ṯe kādẖ levhu. Rahā▫o.  

Be Merciful, God, and bless me with Your Glance of Grace; take my arm and save me - pull me up out of this pit! ||Pause||  

ਦ੍ਰਿਸਟਿ = ਨਜ਼ਰ। ਪ੍ਰਭ = ਹੇ ਪ੍ਰਭੂ। ਕਰਿ = ਕਰ ਕੇ। ਤਾਰਹੁ = ਪਾਰ ਲੰਘਾ ਲੈ। ਭੁਜਾ = ਬਾਂਹ। ਗਹਿ = ਫੜ ਕੇ। ਕੂਪ ਤੇ = ਖੂਹ ਵਿਚੋਂ ॥
ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ॥ ਰਹਾਉ॥


ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ  

Kām kroḏẖ kar anḏẖ mā▫i▫ā ke banḏẖ anik ḏokẖā ṯan cẖẖāḏ pūre.  

He is blinded by sexual desire and anger, bound by Maya; his body and clothes are filled with countless sins.  

ਕਰਿ = ਦੇ ਕਾਰਨ। ਅੰਧ = {ਬਹੁ-ਵਚਨ} ਅੰਨ੍ਹੇ ਹੋਏ ਹੋਏ। ਬੰਧ = ਬੰਧਨਾਂ ਵਿਚ। ਦੋਖਾ = ਪਾਪ। ਤਨਿ = ਸਰੀਰ ਵਿਚ। ਛਾਇ = ਛਾਏ ਹੋਏ। ਪੂਰੇ = ਪੂਰੀ ਤਰ੍ਹਾਂ।
ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।


ਪ੍ਰਭ ਬਿਨਾ ਆਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥  

Parabẖ binā ān na rākẖanhārā nām simrāvahu saran sūre. ||1||  

Without God, there is no other protector; help me to chant Your Name, Almighty Warrior, Sheltering Lord. ||1||  

ਆਨ = {अन्य} ਕੋਈ ਹੋਰ। ਸਰਨਿ ਸੂਰੇ = ਹੇ ਸ਼ਰਨ ਦੇ ਸੂਰਮੇ! ਹੇ ਸ਼ਰਨ ਆਇਆਂ ਦੀ ਸਹਾਇਤਾ ਕਰ ਸਕਣ ਵਾਲੇ ॥੧॥
ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ॥੧॥


ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ  

Paṯiṯ uḏẖāraṇā jī▫a janṯ ṯārṇā beḏ ucẖār nahī anṯ pā▫i▫o.  

Redeemer of sinners, Saving Grace of all beings and creatures, even those who recite the Vedas have not found Your limit.  

ਪਤਿਤ ਉਧਾਰਣਾ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਬੇਦ ਉਚਾਰ = ਵੇਦਾਂ ਦਾ ਪਾਠ ਕਰਨ ਵਾਲਿਆਂ ਨੇ।
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।


ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥  

Guṇah sukẖ sāgrā barahm raṯnāgarā bẖagaṯ vacẖẖal Nānak gā▫i▫o. ||2||1||53||  

God is the ocean of virtue and peace, the source of jewels; Nanak sings the Praises of the Lover of His devotees. ||2||1||53||  

ਗੁਣਹ ਸਾਗਰਾ = ਹੇ ਗੁਣਾਂ ਦੇ ਸਮੁੰਦਰ! ਰਤਨਾਗਰਾ = ਹੇ ਰਤਨਾਂ ਦੀ ਖਾਣ! ਵਛਲੁ = ਪਿਆਰ ਕਰਨ ਵਾਲਾ {वत्सल}। ਨਾਨਕ = ਹੇ ਨਾਨਕ! ॥੨॥੧॥੫੩॥
ਨਾਨਾਕ ਆਖਦਾ ਹੈ ਕਿ ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ॥੨॥੧॥੫੩॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ  

Halaṯ sukẖ palaṯ sukẖ niṯ sukẖ simrano nām gobinḏ kā saḏā lījai.  

Peace in this world, peace in the next world and peace forever, remembering Him in meditation. Chant forever the Name of the Lord of the Universe.  

ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਨਿਤ = ਸਦਾ ਹੀ। ਸਿਮਰਨੋ = ਸਿਮਰਨੁ। ਲੀਜੈ = ਲੈਣਾ ਚਾਹੀਦਾ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।


ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ  

Mitėh kamāṇe pāp cẖirāṇe sāḏẖsangaṯ mil mu▫ā jījai. ||1|| rahā▫o.  

The sins of past lives are erased, by joining the Saadh Sangat, the Company of the Holy; new life is infused into the dead. ||1||Pause||  

ਮਿਟਹਿ = ਮਿਟ ਜਾਂਦੇ ਹਨ। ਕਮਾਣੇ ਚਿਰਾਣੇ = ਚਿਰ ਦੇ ਕਮਾਏ ਹੋਏ। ਮਿਲਿ = ਮਿਲ ਕੇ। ਮੁਆ = ਆਤਮਕ ਮੌਤੇ ਮਰਿਆ ਹੋਇਆ। ਜੀਜੈ = ਜੀਊਂ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ॥


ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ  

Rāj joban bisranṯ har mā▫i▫ā mahā ḏukẖ ehu mahāʼnṯ kahai.  

In power, youth and Maya, the Lord is forgotten; this is the greatest tragedy - so say the spiritual sages.  

ਬਿਸਰੰਤ = ਭੁਲਾ ਦੇਂਦੇ ਹਨ। ਮਹਾ = ਵੱਡਾ। ਏਹੁ = ਇਹ (ਬਚਨ)। ਮਹਾਂਤ = ਵੱਡੀ ਆਤਮਾ ਵਾਲੇ। ਕਹੈ = ਕਹੈਂ।
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।


ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥  

Ās pi▫ās ramaṇ har kīrṯan ehu paḏārath bẖāgvanṯ lahai. ||1||  

Hope and desire to sing the Kirtan of the Lord's Praises - this is the treasure of the most fortunate devotees. ||1||  

ਪਿਆਸ = ਤਾਂਘ। ਰਮਣ = ਸਿਮਰਨ। ਕੀਰਤਨ = ਸਿਫ਼ਤ-ਸਾਲਾਹ। ਭਾਗਵੰਤੁ = ਕਿਸਮਤ ਵਾਲਾ ਮਨੁੱਖ। ਲਹੈ = ਪ੍ਰਾਪਤ ਕਰਦਾ ਹੈ ॥੧॥
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥


ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ  

Saraṇ samrath akath agocẖarā paṯiṯ uḏẖāraṇ nām ṯerā.  

O Lord of Sanctuary, all-powerful, imperceptible and unfathomable - Your Name is the Purifier of sinners.  

ਸਰਣਿ ਸਮਰਥ = ਹੇ ਸ਼ਰਨ ਆਏ ਦੀ ਸਹਾਇਤਾ ਕਰ ਸਕਣ ਵਾਲੇ! ਅਕਥ = ਹੇ ਐਸੇ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅਗੋਚਰਾ = ਹੇ ਅਗੋਚਰ! {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ।
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।


ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥  

Anṯarjāmī Nānak ke su▫āmī sarbaṯ pūran ṯẖākur merā. ||2||2||54||  

The Inner-knower, the Lord and Master of Nanak is totally pervading and permeating everywhere; He is my Lord and Master. ||2||2||54||  

ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਸਰਬਤ = {सर्वत्र} ਹਰ ਥਾਂ, ਸਭ ਥਾਈਂ ॥੨॥੨॥੫੪॥
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥


ਧਨਾਸਰੀ ਮਹਲਾ ਘਰੁ ੧੨  

Ḏẖanāsrī mėhlā 5 gẖar 12  

Dhanaasaree, Fifth Mehl, Twelfth House:  

xxx
ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ਰਹਾਉ  

Banḏnā har banḏnā guṇ gāvhu gopāl rā▫e. Rahā▫o.  

I bow in reverence to the Lord, I bow in reverence. I sing the Glorious Praises of the Lord, my King. ||Pause||  

ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ ॥
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ॥


ਵਡੈ ਭਾਗਿ ਭੇਟੇ ਗੁਰਦੇਵਾ  

vadai bẖāg bẖete gurḏevā.  

By great good fortune, one meets the Divine Guru.  

ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ।
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,


ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥  

Kot parāḏẖ mite har sevā. ||1||  

Millions of sins are erased by serving the Lord. ||1||  

ਕੋਟਿ = ਕ੍ਰੋੜਾਂ। ਸੇਵਾ = ਭਗਤੀ ॥੧॥
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits