Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਅਉਖੀ ਘੜੀ ਦੇਖਣ ਦੇਈ ਅਪਨਾ ਬਿਰਦੁ ਸਮਾਲੇ  

अउखी घड़ी न देखण देई अपना बिरदु समाले ॥  

A▫ukẖī gẖaṛī na ḏekẖaṇ ḏe▫ī apnā biraḏ samāle.  

He does not let His devotees see the difficult times; this is His innate nature.  

ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।  

ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ।
ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ।


ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥  

हाथ देइ राखै अपने कउ सासि सासि प्रतिपाले ॥१॥  

Hāth ḏe▫e rākẖai apne ka▫o sās sās parṯipāle. ||1||  

Giving His hand, He protects His devotee; with each and every breath, He cherishes him. ||1||  

ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।  

ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥
ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥


ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ  

प्रभ सिउ लागि रहिओ मेरा चीतु ॥  

Parabẖ si▫o lāg rahi▫o merā cẖīṯ.  

My consciousness remains attached to God.  

ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।  

ਸਿਉ = ਨਾਲ।
ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,


ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ਰਹਾਉ  

आदि अंति प्रभु सदा सहाई धंनु हमारा मीतु ॥ रहाउ ॥  

Āḏ anṯ parabẖ saḏā sahā▫ī ḏẖan hamārā mīṯ. Rahā▫o.  

In the beginning, and in the end, God is always my helper and companion; blessed is my friend. ||Pause||  

ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।  

ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ ॥
ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥


ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ  

मनि बिलास भए साहिब के अचरज देखि बडाई ॥  

Man bilās bẖa▫e sāhib ke acẖraj ḏekẖ badā▫ī.  

My mind is delighted, gazing upon the marvelous, glorious greatness of the Lord and Master.  

ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।  

ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ।
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।


ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥  

हरि सिमरि सिमरि आनद करि नानक प्रभि पूरन पैज रखाई ॥२॥१५॥४६॥  

Har simar simar ānaḏ kar Nānak parabẖ pūran paij rakẖā▫ī. ||2||15||46||  

Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||  

ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।  

ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ ॥੨॥੧੫॥੪੬॥
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ  

जिस कउ बिसरै प्रानपति दाता सोई गनहु अभागा ॥  

Jis ka▫o bisrai parānpaṯ ḏāṯā so▫ī ganhu abẖāgā.  

One who forgets the Lord of life, the Great Giver - know that he is most unfortunate.  

ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ।  

ਜਿਸ ਕਉ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ)। ਪ੍ਰਾਨ ਪਤਿ = ਜਿੰਦ ਦਾ ਮਾਲਕ। ਗਨਹੁ = ਜਾਣੋ, ਸਮਝੋ। ਅਭਾਗਾ = ਭਾਗ-ਹੀਣ, ਬਦ-ਕਿਸਮਤ।
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।


ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥  

चरन कमल जा का मनु रागिओ अमिअ सरोवर पागा ॥१॥  

Cẖaran kamal jā kā man rāgi▫o ami▫a sarovar pāgā. ||1||  

One whose mind is in love with the Lord's lotus feet, obtains the pool of ambrosial nectar. ||1||  

ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ।  

ਰਾਗਿਓ = ਪ੍ਰੇਮੀ ਹੋ ਗਿਆ। ਪਾਗਾ = ਪ੍ਰਾਪਤ ਕੀਤਾ ॥੧॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥


ਤੇਰਾ ਜਨੁ ਰਾਮ ਨਾਮ ਰੰਗਿ ਜਾਗਾ  

तेरा जनु राम नाम रंगि जागा ॥  

Ŧerā jan rām nām rang jāgā.  

Your humble servant awakes in the Love of the Lord's Name.  

ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ।  

ਜਨੁ = ਦਾਸ। ਰੰਗਿ = ਪ੍ਰੇਮ ਵਿਚ। ਜਾਗਾ = ਸੁਚੇਤ ਰਹਿੰਦਾ ਹੈ।
ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।


ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ਰਹਾਉ  

आलसु छीजि गइआ सभु तन ते प्रीतम सिउ मनु लागा ॥ रहाउ ॥  

Ālas cẖẖīj ga▫i▫ā sabẖ ṯan ṯe parīṯam si▫o man lāgā. Rahā▫o.  

All laziness has departed from his body, and his mind is attached to the Beloved Lord. ||Pause||  

ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ।  

ਛੀਜਿ ਗਇਆ = ਮੁੱਕ ਗਿਆ ॥
ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ॥ ਰਹਾਉ॥


ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ  

जह जह पेखउ तह नाराइण सगल घटा महि तागा ॥  

Jah jah pekẖa▫o ṯah nārā▫iṇ sagal gẖatā mėh ṯāgā.  

Wherever I look, the Lord is there; He is the string, upon which all hearts are strung.  

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ।  

ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਘਟਾ ਮਹਿ = ਸਰੀਰਾਂ ਵਿਚ। ਤਾਗਾ = ਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ)।
ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।


ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥  

नाम उदकु पीवत जन नानक तिआगे सभि अनुरागा ॥२॥१६॥४७॥  

Nām uḏak pīvaṯ jan Nānak ṯi▫āge sabẖ anurāgā. ||2||16||47||  

Drinking in the water of the Naam, servant Nanak has renounced all other loves. ||2||16||47||  

ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।  

ਉਦਕੁ = ਪਾਣੀ, ਜਲ। ਪੀਵਤ = ਪੀਂਦਿਆਂ। ਸਭਿ = (ਹੋਰ) ਸਾਰੇ। ਅਨੁਰਾਗਾ = ਪਿਆਰ ॥੨॥੧੬॥੪੭॥
ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਜਨ ਕੇ ਪੂਰਨ ਹੋਏ ਕਾਮ  

जन के पूरन होए काम ॥  

Jan ke pūran ho▫e kām.  

All the affairs of the Lord's humble servant are perfectly resolved.  

ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ।  

ਪੂਰਨ = ਸਫਲ।
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।


ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ  

कली काल महा बिखिआ महि लजा राखी राम ॥१॥ रहाउ ॥  

Kalī kāl mahā bikẖi▫ā mėh lajā rākẖī rām. ||1|| rahā▫o.  

In the utterly poisonous Dark Age of Kali Yuga, the Lord preserves and protects his honor. ||1||Pause||  

ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ।  

ਕਲੀ ਕਾਲ ਮਹਿ = ਝਗੜਿਆਂ-ਭਰੇ ਸੰਸਾਰ ਵਿਚ। ਮਹਾ ਬਿਖਿਆ ਮਹਿ = ਵੱਡੀ (ਮੋਹਣੀ) ਮਾਇਆ ਵਿਚ। ਲਜਾ = ਸ਼ਰਮ, ਇੱਜ਼ਤ, ਲਾਜ ॥੧॥
ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ॥


ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਆਵੈ ਜਾਮ  

सिमरि सिमरि सुआमी प्रभु अपुना निकटि न आवै जाम ॥  

Simar simar su▫āmī parabẖ apunā nikat na āvai jām.  

Remembering, remembering God, his Lord and Master in meditation, the Messenger of Death does not approach him.  

ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ।  

ਸਿਮਰਿ = ਸਿਮਰ ਕੇ। ਨਿਕਟਿ = ਨੇੜੇ। ਜਾਮ = ਜਮ, ਮੌਤ, ਆਤਮਕ ਮੌਤ।
ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।


ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥  

मुकति बैकुंठ साध की संगति जन पाइओ हरि का धाम ॥१॥  

Mukaṯ baikunṯẖ sāḏẖ kī sangaṯ jan pā▫i▫o har kā ḏẖām. ||1||  

Liberation and heaven are found in the Saadh Sangat, the Company of the Holy; his humble servant finds the home of the Lord. ||1||  

ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ।  

ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਬੈਕੁੰਠ = ਸੁਰਗ। ਧਾਮ = ਘਰ ॥੧॥
ਸੇਵਕ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥


ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ  

चरन कमल हरि जन की थाती कोटि सूख बिस्राम ॥  

Cẖaran kamal har jan kī thāṯī kot sūkẖ bisrām.  

The Lord's lotus feet are the treasure of His humble servant; in them, he finds millions of pleasures and comforts.  

ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ।  

ਥਾਤੀ = {स्थिति} ਆਸਰਾ। ਕੋਟਿ = ਕ੍ਰੋੜਾਂ। ਬਿਸ੍ਰਾਮ = ਟਿਕਾਣਾ।
ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।


ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥  

गोबिंदु दमोदर सिमरउ दिन रैनि नानक सद कुरबान ॥२॥१७॥४८॥  

Gobinḏ ḏamoḏar simra▫o ḏin rain Nānak saḏ kurbān. ||2||17||48||  

He remembers the Lord God in meditation, day and night; Nanak is forever a sacrifice to him. ||2||17||48||  

ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ।  

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ। ਸਦ = ਸਦਾ ॥੨॥੧੭॥੪੮॥
ਹੇ ਨਾਨਕ! (ਆਖ ਕਿ ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਮਾਂਗਉ ਰਾਮ ਤੇ ਇਕੁ ਦਾਨੁ  

मांगउ राम ते इकु दानु ॥  

Māʼnga▫o rām ṯe ik ḏān.  

I beg for one gift only from the Lord.  

ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ।  

ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ।
ਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ।


ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ  

सगल मनोरथ पूरन होवहि सिमरउ तुमरा नामु ॥१॥ रहाउ ॥  

Sagal manorath pūran hovėh simra▫o ṯumrā nām. ||1|| rahā▫o.  

May all my desires be fulfilled, meditating on, and remembering Your Name, O Lord. ||1||Pause||  

ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ।  

ਸਿਮਰਉ = ਸਿਮਰਉਂ, ਮੈਂ ਸਿਮਰਦਾ ਰਹਾਂ। ਮਨੋਰਥ = ਮੁਰਾਦਾਂ ॥੧॥
(ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ॥


ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ  

चरन तुम्हारे हिरदै वासहि संतन का संगु पावउ ॥  

Cẖaran ṯumĥāre hirḏai vāsėh sanṯan kā sang pāva▫o.  

May Your feet abide within my heart, and may I find the Society of the Saints.  

ਤੇਰੇ ਪੈਰ ਮੇਰੇ ਮਨ ਅੰਦਰ ਨਿਵਾਸ ਕਰਨ, ਅਤੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ।  

ਵਾਸਹਿ = ਵੱਸਦੇ ਰਹਿਣ। ਹਿਰਦੈ = ਹਿਰਦੇ ਵਿਚ। ਸੰਗੁ = ਸਾਥ, ਸੰਗਤ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ।
ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤ ਹਾਸਲ ਕਰ ਲਵਾਂ,


ਸੋਗ ਅਗਨਿ ਮਹਿ ਮਨੁ ਵਿਆਪੈ ਆਠ ਪਹਰ ਗੁਣ ਗਾਵਉ ॥੧॥  

सोग अगनि महि मनु न विआपै आठ पहर गुण गावउ ॥१॥  

Sog agan mėh man na vi▫āpai āṯẖ pahar guṇ gāva▫o. ||1||  

May my mind not be afflicted by the fire of sorrow; may I sing Your Glorious Praises, twenty-four hours a day. ||1||  

ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਦਿਨ ਦੇ ਅੱਠੇ ਪਹਿਰ ਹੀ ਤੇਰਾ ਜੱਸ ਗਾਇਨ ਕਰਦਾ ਰਹਾਂ।  

ਸੋਗ = ਚਿੰਤਾ, ਗ਼ਮ। ਮਹਿ = ਵਿਚ। ਨ ਵਿਆਪੈ = ਨਹੀਂ ਫਸਦਾ। ਗਾਵਉ = ਗਾਵਉਂ ॥੧॥
ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। (ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ ॥੧॥


ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ  

स्वसति बिवसथा हरि की सेवा मध्यंत प्रभ जापण ॥  

Savasṯ bivasthā har kī sevā maḏẖ▫yaʼnṯ parabẖ jāpaṇ.  

May I serve the Lord in my childhood and youth, and meditate on God in my middle and old age.  

ਮੈਂ ਆਪਣੀ ਬਾਲ ਅਵਸਥਾ ਵਿੱਚ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਆਪਣੀ ਵਿਚਕਾਰਲੀ ਤੇ ਅਖੀਰਲੀ ਆਰਬਲਾ ਵਿੱਚ ਸਾਹਿਬ ਦਾ ਸਿਮਰਨ ਕਰਾਂ।  

ਸ੍ਵਸਤਿ = ਸ਼ਾਂਤੀ, ਸੁਖ। ਬਿਵਸਥਾ = ਅਵਸਥਾ, ਹਾਲਤ। ਸੇਵਾ = ਸੇਵਾ-ਭਗਤੀ। ਮਧ੍ਯ੍ਯੰਤ = ਵਿਚਕਾਰ ਤੋਂ ਅਖ਼ੀਰ ਤਕ, ਸਦਾ ਹੀ। ਜਾਪਣ = ਜਪਣ ਨਾਲ।
ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ।


ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਛਾਪਣ ॥੨॥੧੮॥੪੯॥  

नानक रंगु लगा परमेसर बाहुड़ि जनम न छापण ॥२॥१८॥४९॥  

Nānak rang lagā parmesar bāhuṛ janam na cẖẖāpaṇ. ||2||18||49||  

O Nanak, one who is imbued with the Love of the Transcendent Lord, is not reincarnated again to die. ||2||18||49||  

ਨਾਨਕ, ਜੋ ਸ਼੍ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ, ਨਾਂ ਹੀ ਗਰਭ ਵਿੱਚ ਪੈਂਦਾ ਹੈ ਤੇ ਨਾਂ ਹੀ ਛੁਪਦਾ ਹੈ।  

ਰੰਗੁ = ਪਿਆਰ। ਬਾਹੁੜਿ = ਮੁੜ। ਛਾਪਣ = ਮੌਤ, ਛੁਪਣਾ ॥੨॥੧੮॥੪੯॥
ਹੇ ਨਾਨਕ! ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ ॥੨॥੧੮॥੪੯॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਮਾਂਗਉ ਰਾਮ ਤੇ ਸਭਿ ਥੋਕ  

मांगउ राम ते सभि थोक ॥  

Māʼnga▫o rām ṯe sabẖ thok.  

I beg only from the Lord for all things.  

ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ।  

ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ। ਸਭਿ = ਸਾਰੇ। ਥੋਕ = ਪਦਾਰਥ।
ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।


ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ  

मानुख कउ जाचत स्रमु पाईऐ प्रभ कै सिमरनि मोख ॥१॥ रहाउ ॥  

Mānukẖ ka▫o jācẖaṯ saram pā▫ī▫ai parabẖ kai simran mokẖ. ||1|| rahā▫o.  

I would hesitate to beg from other people. Remembering God in meditation, liberation is obtained. ||1||Pause||  

ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।  

ਕਉ = ਨੂੰ। ਜਾਚਤ = ਮੰਗਦਿਆਂ। ਸ੍ਰਮੁ = ਥਕਾਵਟ, ਖੇਚਲ। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਮੋਖ = (ਮਾਇਆ ਦੇ ਮੋਹ ਤੋਂ) ਖ਼ਲਾਸੀ ॥੧॥
ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ॥


ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ  

घोखे मुनि जन सिम्रिति पुरानां बेद पुकारहि घोख ॥  

Gẖokẖe mun jan simriṯ purānāʼn beḏ pukārėh gẖokẖ.  

I have studied with the silent sages, and carefully read the Simritees, the Puraanas and the Vedas; they all proclaim that,  

ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ:  

ਘੋਖੇ = ਗਹੁ ਨਾਲ ਵਿਚਾਰੇ। ਮੁਨਿ ਜਨ = ਰਿਸ਼ੀ ਮੁਨੀ। ਪੁਕਾਰਹਿ = ਉੱਚੀ ਉੱਚੀ ਪੜ੍ਹਦੇ ਹਨ। ਘੋਖ = ਘੋਖਿ, ਗਹੁ ਨਾਲ ਵਿਚਾਰ ਕੇ।
ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,


ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥  

क्रिपा सिंधु सेवि सचु पाईऐ दोवै सुहेले लोक ॥१॥  

Kirpā sinḏẖ sev sacẖ pā▫ī▫ai ḏovai suhele lok. ||1||  

by serving the Lord, the ocean of mercy, Truth is obtained, and both this world and the next are embellished. ||1||  

ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ।  

ਸਿੰਧੁ = ਸਮੁੰਦਰ। ਸੇਵਿ = ਸੇਵ ਕੇ, ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਸੁਹੇਲੇ = ਸੌਖੇ ॥੧॥
(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥


ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ  

आन अचार बिउहार है जेते बिनु हरि सिमरन फोक ॥  

Ān acẖār bi▫uhār hai jeṯe bin har simran fok.  

All other rituals and customs are useless, without remembering the Lord in meditation.  

ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ।  

ਆਨ = {अन्य} ਹੋਰ। ਅਚਾਰ = ਧਾਰਮਿਕ ਰਸਮਾਂ। ਬਿਉਹਾਰ = ਵਿਹਾਰ। ਜੇਤੇ = ਜਿਤਨੇ ਭੀ। ਫੋਕ = ਫੋਕੇ, ਵਿਅਰਥ।
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।


ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥  

नानक जनम मरण भै काटे मिलि साधू बिनसे सोक ॥२॥१९॥५०॥  

Nānak janam maraṇ bẖai kāte mil sāḏẖū binse sok. ||2||19||50||  

O Nanak, the fear of birth and death has been removed; meeting the Holy Saint, sorrow is dispelled. ||2||19||50||  

ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ!  

ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਮਿਲਿ = ਮਿਲ ਕੇ। ਸਾਧੂ = ਗੁਰੂ। ਸੋਕ = ਚਿੰਤਾ, ਗ਼ਮ ॥੨॥੧੯॥੫੦॥
ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਤ੍ਰਿਸਨਾ ਬੁਝੈ ਹਰਿ ਕੈ ਨਾਮਿ  

त्रिसना बुझै हरि कै नामि ॥  

Ŧarisnā bujẖai har kai nām.  

Desire is quenched, through the Lord's Name.  

ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।  

ਕੈ ਨਾਮਿ = ਦੇ ਨਾਮ ਦੀ ਰਾਹੀਂ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।


ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ  

महा संतोखु होवै गुर बचनी प्रभ सिउ लागै पूरन धिआनु ॥१॥ रहाउ ॥  

Mahā sanṯokẖ hovai gur bacẖnī parabẖ si▫o lāgai pūran ḏẖi▫ān. ||1|| rahā▫o.  

Great peace and contentment come through the Guru's Word, and one's meditation is perfectly focused upon God. ||1||Pause||  

ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ।  

ਗੁਰ ਬਚਨੀ = ਗੁਰੂ ਦੇ ਬਚਨਾਂ ਉਤੇ ਤੁਰਿਆਂ। ਸਿਉ = ਨਾਲ। ਧਿਆਨੁ = ਲਗਨ ॥੧॥
ਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤ ਜੁੜ ਜਾਂਦੀ ਹੈ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits