Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ  

धंनि सु थानु धंनि ओइ भवना जा महि संत बसारे ॥  

Ḏẖan so thān ḏẖan o▫e bẖavnā jā mėh sanṯ basāre.  

Blessed is that place, and blessed is that house, in which the Saints dwell.  

ਸੁਲੱਖਣਾ ਹੈ ਉਹ ਥਾਂ ਅਤੇ ਸੁਲੱਖਣਾ ਉਹ ਘਰ ਜਿਸ ਵਿੱਚ ਵਾਹਿਗੁਰੂ ਦੇ ਸੰਤ ਨਿਵਾਸ ਕਰਦੇ ਹਨ।  

ਧੰਨਿ = ਭਾਗਾਂ ਵਾਲਾ। ਸੁ = ਉਹ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਨਾ = ਘਰ। ਜਾ ਮਹਿ = ਜਿਨ੍ਹਾਂ ਵਿਚ। ਬਸਾਰੇ = ਵੱਸਦੇ ਹਨ।
ਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ।


ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥  

जन नानक की सरधा पूरहु ठाकुर भगत तेरे नमसकारे ॥२॥९॥४०॥  

Jan Nānak kī sarḏẖā pūrahu ṯẖākur bẖagaṯ ṯere namaskāre. ||2||9||40||  

Fulfill this desire of servant Nanak, O Lord Master, that he may bow in reverence to Your devotees. ||2||9||40||  

ਹੇ ਸਾਹਿਬ! ਗੋਲੇ ਨਾਨਕ ਦੀ ਇਹ ਸੱਧਰ ਪੂਰੀ ਕਰ ਕਿ ਉਹ ਤੇਰਿਆਂ ਸੰਤਾਂ, ਭਗਤਾਂ ਨੂੰ ਪ੍ਰਣਾਮ ਕਰੇ।  

ਸਰਧਾ = ਤਾਂਘ। ਪੂਰਹੁ = ਪੂਰੀ ਕਰੋ ॥੨॥੯॥੪੦॥
ਹੇ ਠਾਕੁਰ! ਦਾਸ ਨਾਨਕ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ ॥੨॥੯॥੪੦॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ  

छडाइ लीओ महा बली ते अपने चरन पराति ॥  

Cẖẖadā▫e lī▫o mahā balī ṯe apne cẖaran parāṯ.  

He has saved me from the awful power of Maya, by attaching me to His feet.  

ਆਪਣੇ ਚਰਨੀ ਲਾ ਕੇ ਸੱਚੇ ਗੁਰਾਂ ਨੇ ਮੈਨੂੰ ਪਰਮ ਬਲਵਾਨ ਮਾਇਆ ਤੋਂ ਬਚਾ ਲਿਆ ਹੈ।  

ਮਹਾ ਬਲੀ ਤੇ = ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ = ਪ੍ਰੋ ਕੇ।
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।


ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਕਤਹੂ ਜਾਤਿ ॥੧॥  

एकु नामु दीओ मन मंता बिनसि न कतहू जाति ॥१॥  

Ėk nām ḏī▫o man mannṯā binas na kaṯhū jāṯ. ||1||  

He gave my mind the Mantra of the Naam, the Name of the One Lord, which shall never perish or leave me. ||1||  

ਮੇਰੇ ਰਿਦੇ ਵਿੱਚ ਉਨ੍ਹਾਂ ਨੇ ਇਕ ਨਾਮ ਦਾ ਮੰਤ੍ਰ ਵਸਾ ਦਿੱਤਾ ਹੈ, ਜੋ ਨਾਸ ਨਹੀਂ ਹੁੰਦਾ, ਤੇ ਨਾਂ ਹੀ ਕਿਧਰੇ ਜਾਂਦਾ ਹੈ।  

ਮੰਤਾ = ਮੰਤਰ, ਉਪਦੇਸ਼। ਬਿਨਸਿ ਨ ਜਾਤਿ = ਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ = ਕਿਤੇ ਭੀ ॥੧॥
ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥


ਸਤਿਗੁਰਿ ਪੂਰੈ ਕੀਨੀ ਦਾਤਿ  

सतिगुरि पूरै कीनी दाति ॥  

Saṯgur pūrai kīnī ḏāṯ.  

The Perfect True Guru has given this gift.  

ਪੂਰਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਦਿੱਤੀ ਹੈ।  

ਸਤਿਗੁਰਿ = ਗੁਰੂ ਨੇ। ਦਾਤਿ = ਬਖ਼ਸ਼ਸ਼।
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।


ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ਰਹਾਉ  

हरि हरि नामु दीओ कीरतन कउ भई हमारी गाति ॥ रहाउ ॥  

Har har nām ḏī▫o kīrṯan ka▫o bẖa▫ī hamārī gāṯ. Rahā▫o.  

He has blessed me with the Kirtan of the Praises of the Name of the Lord, Har, Har, and I am emancipated. ||Pause||  

ਉਨ੍ਹਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨਾ ਪ੍ਰਦਾਨ ਕੀਤਾ ਹੈ, ਜਿਸ ਕਰ ਕੇ ਮੈਂ ਮੁਕਤ ਹੋ ਗਿਆ ਹਾਂ। ਠਹਿਰਾਉ।  

ਕਉ = ਵਾਸਤੇ। ਗਾਤਿ = ਗਤਿ, ਉੱਚੀ ਆਤਮਕ ਅਵਸਥਾ ॥
(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ॥ ਰਹਾਉ॥


ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ  

अंगीकारु कीओ प्रभि अपुनै भगतन की राखी पाति ॥  

Angīkār kī▫o parabẖ apunai bẖagṯan kī rākẖī pāṯ.  

My God has made me His own, and saved the honor of His devotee.  

ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ।  

ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਪਾਤਿ = ਪਤਿ, ਇੱਜ਼ਤ।
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।


ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥  

नानक चरन गहे प्रभ अपने सुखु पाइओ दिन राति ॥२॥१०॥४१॥  

Nānak cẖaran gahe parabẖ apne sukẖ pā▫i▫o ḏin rāṯ. ||2||10||41||  

Nanak has grasped the feet of his God, and has found peace, day and night. ||2||10||41||  

ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ।  

ਗਹੇ = ਫੜੇ ॥੨॥੧੦॥੪੧॥
ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ  

पर हरना लोभु झूठ निंद इव ही करत गुदारी ॥  

Par harnā lobẖ jẖūṯẖ ninḏ iv hī karaṯ guḏārī.  

Stealing the property of others, acting in greed, lying and slandering - in these ways, he passes his life.  

ਹੋਰਨਾਂ ਦੀ ਜਾਇਦਾਦ ਖੱਸਣੀ, ਲਾਲਚ ਕਰਨਾ, ਕੂੜ ਬੱਕਣਾ, ਬਦਖੋਈ ਕਰਨੀ, ਇਸ ਤਰ੍ਹਾਂ ਕਰਦਾ ਹੋਇਆ ਆਦਮੀ ਆਪਣਾ ਜੀਵਨ ਬਿਤਾ ਦਿੰਦਾ ਹੈ।  

ਪਰ = ਪਰਾਇਆ (ਧਨ)। ਹਰਨਾ = ਚੁਗਾਣਾ। ਨਿੰਦ = ਨਿੰਦਿਆ। ਇਵ ਹੀ = ਇਸੇ ਤਰ੍ਹਾਂ ਹੀ। ਗੁਦਾਰੀ = ਗੁਜ਼ਾਰੀ, ਲੰਘਾ ਦਿੱਤੀ।
ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।


ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥  

म्रिग त्रिसना आस मिथिआ मीठी इह टेक मनहि साधारी ॥१॥  

Marig ṯarisnā ās mithi▫ā mīṯẖī ih tek manėh sāḏẖārī. ||1||  

He places his hopes in false mirages, believing them to be sweet; this is the support he installs in his mind. ||1||  

ਇਨਸਾਨ ਦ੍ਰਿਸਕ ਧੋਖੇ ਦੀ ਝੂਠੀ ਉਮੈਦ ਨੂੰ ਮਿੱਠੀ ਜਾਣਦਾ ਹੈ। ਇਸ ਕੂੜੇ ਆਸਰੇ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।  

ਮ੍ਰਿਗ ਤ੍ਰਿਸਨਾ = ਠਗ-ਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ-ਥਲਾ। ਮਿਥਿਆ = ਝੂਠੀ। ਮਨਹਿ = ਮਨ ਵਿਚ। ਸਾਧਾਰੀ = ਆਸਰਾ ਬਣਾ ਲਿਆ ॥੧॥
ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥


ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ  

साकत की आवरदा जाइ ब्रिथारी ॥  

Sākaṯ kī āvraḏā jā▫e barithārī.  

The faithless cynic passes his life uselessly.  

ਮਾਇਆ ਦੇ ਪੁਜਾਰੀ ਦੀ ਜਿੰਦਗੀ ਵਿਅਰਥ ਚਲੀ ਜਾਂਦੀ ਹੈ, ਉਸੇ ਤਰ੍ਹਾ ਹੀ।  

ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਆਵਰਦਾ = ਆਰਜਾ, ਉਮਰ। ਬ੍ਰਿਥਾਰੀ = ਵਿਅਰਥ।
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,


ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ਰਹਾਉ  

जैसे कागद के भार मूसा टूकि गवावत कामि नही गावारी ॥ रहाउ ॥  

Jaise kāgaḏ ke bẖār mūsā tūk gavāvaṯ kām nahī gāvārī. Rahā▫o.  

He is like the mouse, gnawing away at the pile of paper, making it useless to the poor wretch. ||Pause||  

ਜਿਸ ਤਰ੍ਹਾਂ ਕਾਗਜ਼ ਦੇ ਢੇਰ ਨੂੰ ਚੂਹਾ ਕੁਤਰ ਕੇ ਅਕਾਰਥ ਬਣਾ ਦਿੰਦਾ ਹੈ ਅਤੇ ਇਹ ਮੂਰਖ ਚੂਹੇ ਦੇ ਵੀ ਕਿਸੇ ਕੰਮ ਨਹੀਂ ਆਉਂਦਾ। ਠਹਿਰਾਉ।  

ਕਾਗਦ = ਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}। ਟੂਕਿ = ਟੁੱਕ ਟੁੱਕ ਕੇ। ਗਾਵਾਰ = ਮੂਰਖ ॥
ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ॥ ਰਹਾਉ॥


ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ  

करि किरपा पारब्रहम सुआमी इह बंधन छुटकारी ॥  

Kar kirpā pārbarahm su▫āmī ih banḏẖan cẖẖutkārī.  

Have mercy on me, O Supreme Lord God, and release me from these bonds.  

ਹੇ ਪਰਮ ਪ੍ਰਭੂ! ਮੇਰੇ ਮਾਲਕ, ਮੇਰੇ ਉਤੇ ਕਿਰਪਾ ਕਰ ਅਤੇ ਮੈਨੂੰ ਇਨ੍ਹਾਂ ਫਾਹਿਆਂ ਤੋਂ ਬੰਦ-ਖਲਾਸ ਕਰ ਦੇ।  

ਪਾਰਬ੍ਰਹਮ = ਹੇ ਪਰਮਾਤਮਾ!
ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।


ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥  

बूडत अंध नानक प्रभ काढत साध जना संगारी ॥२॥११॥४२॥  

Būdaṯ anḏẖ Nānak parabẖ kādẖaṯ sāḏẖ janā sangārī. ||2||11||42||  

The blind are sinking, O Nanak; God saves them, uniting them with the Saadh Sangat, the Company of the Holy. ||2||11||42||  

ਡੁੱਬਦਿਆਂ ਹੋਇਆਂ, ਅੰਨਿ੍ਹਆਂ ਪ੍ਰਾਣੀਆਂ ਨੂੰ, ਹੇ ਨਾਨਕ! ਸੁਆਮੀ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਜੋੜ ਕੇ ਬਚਾ ਲੈਂਦਾ ਹੈ।  

ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭ = ਹੇ ਪ੍ਰਭੂ! ਸੰਗਾਰੀ = ਸੰਗਤ ਵਿਚ ॥੨॥੧੧॥੪੨॥
ਨਾਨਾਕ ਆਖਦਾ ਹੈ ਕਿ ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ  

सिमरि सिमरि सुआमी प्रभु अपना सीतल तनु मनु छाती ॥  

Simar simar su▫āmī parabẖ apnā sīṯal ṯan man cẖẖāṯī.  

Remembering, remembering God, the Lord Master in meditation, my body, mind and heart are cooled and soothed.  

ਆਪਣੇ ਸੁਆਮੀ ਮਾਲਕ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੇਰੀ ਦੇਹ, ਆਤਮਾ ਅਤੇ ਹਿਕ ਨੂੰ ਠੰਢ ਪੈ ਗਈ ਹੈ।  

ਸਿਮਰਿ = ਸਿਮਰ ਕੇ। ਸੀਤਲ = ਠੰਢਾ, ਸ਼ਾਂਤ। ਛਾਤੀ = ਹਿਰਦਾ।
ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।


ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥  

रूप रंग सूख धनु जीअ का पारब्रहम मोरै जाती ॥१॥  

Rūp rang sūkẖ ḏẖan jī▫a kā pārbarahm morai jāṯī. ||1||  

The Supreme Lord God is my beauty, pleasure, peace, wealth, soul and social status. ||1||  

ਪਰਮ ਪ੍ਰਭੂ ਹੀ ਮੇਰੀ ਸੁੰਦਰਤਾ, ਖੁਸ਼ੀ, ਆਰਾਮ, ਧਨ-ਦੌਲਤ, ਰਿਜ਼ਕ ਅਤੇ ਜਾਤ ਗੋਤ ਹੈ।  

ਜੀਅ ਕਾ = ਜਿੰਦ ਦਾ, ਜਿੰਦ ਵਾਸਤੇ। ਮੋਰੈ = ਮੇਰੇ ਵਾਸਤੇ। ਜਾਤੀ = ਉੱਚੀ ਜਾਤਿ ॥੧॥
ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥


ਰਸਨਾ ਰਾਮ ਰਸਾਇਨਿ ਮਾਤੀ  

रसना राम रसाइनि माती ॥  

Rasnā rām rasā▫in māṯī.  

My tongue is intoxicated with the Lord, the source of nectar.  

ਮੇਰੀ ਜੀਭਾ ਅੰਮ੍ਰਿਤ ਤੇ ਘਰ-ਸੁਆਮੀ-ਦੇ ਨਾਮ ਨਾਲ ਖੀਵੀ ਹੋਈ ਹੋਈ ਹੈ।  

ਰਸਨਾ = ਜੀਭ। ਰਸਾਇਨ = {ਰਸ-ਅਯਨ। ਅਯਨ = ਘਰ} ਰਸਾਂ ਦਾ ਘਰ, ਰਸਾਂ ਦਾ ਖ਼ਜ਼ਾਨਾ। ਰਸਾਇਨਿ = ਰਸਾਂ ਦੇ ਖ਼ਜ਼ਾਨੇ ਵਿਚ। ਮਾਤੀ = ਮਸਤ।
ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,


ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ਰਹਾਉ  

रंग रंगी राम अपने कै चरन कमल निधि थाती ॥ रहाउ ॥  

Rang rangī rām apne kai cẖaran kamal niḏẖ thāṯī. Rahā▫o.  

I am in love, in love with the Lord's lotus feet, the treasure of riches. ||Pause||  

ਇਹ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੀ ਹੋਈ ਹੈ। ਮੇਰੇ ਲਈ ਪ੍ਰਭੂ ਦੇ ਚਰਨ ਕੰਵਲ ਹੀ ਦੌਲਤ ਦਾ ਖਜਾਨਾ ਹਨ। ਠਹਿਰਾਉ।  

ਨਿਧਿ = ਖ਼ਜ਼ਾਨਾ। ਥਾਤੀ = ਇਕੱਠਾ ਕੀਤਾ ॥
ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ॥ ਰਹਾਉ॥


ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ  

जिस का सा तिन ही रखि लीआ पूरन प्रभ की भाती ॥  

Jis kā sā ṯin hī rakẖ lī▫ā pūran parabẖ kī bẖāṯī.  

I am His - He has saved me; this is God's perfect way.  

ਜਿਸ ਦੀ ਮੈਂ ਮਲਕੀਅਤ ਹਾਂ, ਉਸ ਨੇ ਮੈਨੂੰ ਬਚਾ ਲਿਆ ਹੈ। ਮੁਕੰਮਲ ਹੈ ਪ੍ਰਭੂ ਦੇ ਬਚਾਉਣ ਦਾ ਤਰੀਕਾ।  

ਸਾ = ਸੀ। ਤਿਨ ਹੀ = {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਤੀ = ਤਰੀਕਾ, ਢੰਗ।
ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।


ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥  

मेलि लीओ आपे सुखदातै नानक हरि राखी पाती ॥२॥१२॥४३॥  

Mel lī▫o āpe sukẖ▫ḏāṯai Nānak har rākẖī pāṯī. ||2||12||43||  

The Giver of peace has blended Nanak with Himself; the Lord has preserved his honor. ||2||12||43||  

ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਖੁਦ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਦੀ ਪਤ ਰੱਖ ਲਈ ਹੈ।  

ਸੁਖਦਾਤੈ = ਸੁਖਦਾਤੇ ਨੇ। ਪਾਤੀ = ਪਤਿ, ਇੱਜ਼ਤ ॥੨॥੧੨॥੪੩॥
ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ  

दूत दुसमन सभि तुझ ते निवरहि प्रगट प्रतापु तुमारा ॥  

Ḏūṯ ḏusman sabẖ ṯujẖ ṯe nivrahi pargat parṯāp ṯumārā.  

All demons and enemies are eradicated by You, Lord; Your glory is manifest and radiant.  

ਸਾਰੇ ਦੋਖੀਆਂ ਤੇ ਦੁਸ਼ਮਨਾਂ ਨੂੰ ਤੂੰ, ਹੇ ਸਾਈਂ! ਦੂਰ ਕਰਦਾ ਹੈ, ਪ੍ਰਤੱਖ ਹੈ ਤੇਰਾ ਤੱਪ ਤੇਜ।  

ਦੂਤ = ਵੈਰੀ। ਸਭਿ = ਸਾਰੇ। ਤੁਝ ਤੇ = ਤੈਥੋਂ, ਤੇਰੀ ਕਿਰਪਾ ਨਾਲ। ਤੇ = ਤੋਂ। ਨਿਵਰਹਿ = ਦੂਰ ਹੋ ਜਾਂਦੇ ਹਨ। ਪ੍ਰਤਾਪੁ = ਤੇਜ, ਇਕਬਾਲ।
ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।


ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥  

जो जो तेरे भगत दुखाए ओहु ततकाल तुम मारा ॥१॥  

Jo jo ṯere bẖagaṯ ḏukẖā▫e oh ṯaṯkāl ṯum mārā. ||1||  

Whoever harms Your devotees, You destroy in an instant. ||1||  

ਜੋ ਕੋਈ ਭੀ ਤੇਰੇ ਸਾਧੂਆਂ ਨੂੰ ਦੁੱਖੀ ਕਰਦਾ ਹੈ, ਉਸ ਨੂੰ ਤੂੰ ਤੁਰੰਤ ਹੀ ਮਾਰ ਮੁਕਾਉਂਦਾ ਹੈ।  

ਜੋ ਜੋ = ਜੇਹੜਾ ਜੇਹੜਾ ਮਨੁੱਖ। ਦੁਖਾਏ = ਦੁੱਖ ਦੇਂਦਾ ਹੈ। ਓਹੁ = {ਇਕ-ਵਚਨ} ਉਹ ਮਨੁੱਖ। ਤਤਕਾਲ = ਉਸੇ ਵੇਲੇ। ਮਾਰਾ = ਮਾਰ ਦਿੱਤਾ, ਆਤਮਕ ਮੌਤੇ ਮਾਰ ਦਿੱਤਾ ॥੧॥
ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥


ਨਿਰਖਉ ਤੁਮਰੀ ਓਰਿ ਹਰਿ ਨੀਤ  

निरखउ तुमरी ओरि हरि नीत ॥  

Nirkẖa▫o ṯumrī or har nīṯ.  

I look to You continually, Lord.  

ਹੇ ਹਰੀ! ਮੈਂ ਸਦਾ ਤੇਰੇ ਵੱਲ ਤਕਦਾ ਹਾਂ।  

ਨਿਰਖਉ = ਨਿਰਖਉਂ, ਮੈਂ ਧਿਆਨ ਨਾਲ ਵੇਖਦਾ ਹਾਂ, ਮੈਂ ਤੱਕਦਾ ਹਾਂ। ਓਰਿ = ਪਾਸੇ ਵਲ। ਨੀਤ = ਸਦਾ।
ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।


ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ਰਹਾਉ  

मुरारि सहाइ होहु दास कउ करु गहि उधरहु मीत ॥ रहाउ ॥  

Murār sahā▫e hohu ḏās ka▫o kar gėh uḏẖrahu mīṯ. Rahā▫o.  

O Lord, Destroyer of ego, please, be the helper and companion of Your slaves; take my hand, and save me, O my Friend! ||Pause||  

ਹੇ ਹੰਕਾਰ ਦੇ ਵੇਰੀ ਪ੍ਰਭੂ! ਮੇਰੇ ਮਿੱਤਰ, ਤੂੰ ਆਪਣੇ ਗੋਲੇ ਦਾ ਸਹਾਇਕ ਹੋ ਜਾ ਅਤੇ ਮੈਨੂੰ ਹੱਥੋਂ ਪਕੜ ਕੇ, ਮੇਰਾ ਪਾਰ ਉਤਾਰਾ ਕਰ। ਠਹਿਰਾਉ।  

ਮੁਰਾਰਿ = ਹੇ ਮੁਰਾਰੀ! ਹੇ ਹਰੀ! ਸਹਾਇ = ਮਦਦਗਾਰ। ਕਰੁ = ਹੱਥ। ਗਹਿ = ਫੜ ਕੇ। ਉਧਰਹੁ = ਬਚਾ ਲਵੋ। ਮੀਤ = ਹੇ ਮਿੱਤਰ! ॥
(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ॥ ਰਹਾਉ॥


ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ  

सुणी बेनती ठाकुरि मेरै खसमाना करि आपि ॥  

Suṇī benṯī ṯẖākur merai kẖasmānā kar āp.  

My Lord and Master has heard my prayer, and given me His protection.  

ਮੇਰੇ ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਨੂੰ ਆਪਣੀ ਪਨਾਹ (ਰਾਖੀ) ਪ੍ਰਦਾਨ ਕੀਤੀ ਹੈ।  

ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼। ਕਰਿ = ਕਰ ਕੇ।
ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,


ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥  

नानक अनद भए दुख भागे सदा सदा हरि जापि ॥२॥१३॥४४॥  

Nānak anaḏ bẖa▫e ḏukẖ bẖāge saḏā saḏā har jāp. ||2||13||44||  

Nanak is in ecstasy, and his pains are gone; he meditates on the Lord, forever and ever. ||2||13||44||  

ਨਾਨਕ ਅਨੰਦਤ ਹੋ ਗਿਆ ਹੈ, ਉਸ ਦੇ ਦੁੱਖੜੇ ਦੂਰ ਹੋ ਗਏ ਹਨ ਅਤੇ ਨਿੱਤ ਨਿੱਤ ਹੀ ਉਹ ਸੁਆਮੀ ਦਾ ਸਿਮਰਨ ਕਰਦਾ ਹੈ।  

ਜਾਪਿ = ਜਪ ਕੇ ॥੨॥੧੩॥੪੪॥
ਹੇ ਨਾਨਕ! ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥


ਧਨਾਸਰੀ ਮਹਲਾ  

धनासरी महला ५ ॥  

Ḏẖanāsrī mėhlā 5.  

Dhanaasaree, Fifth Mehl:  

ਧਨਾਸਰੀ ਪੰਜਵੀਂ ਪਾਤਿਸ਼ਾਹੀ।  

xxx
xxx


ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ  

चतुर दिसा कीनो बलु अपना सिर ऊपरि करु धारिओ ॥  

Cẖaṯur ḏisā kīno bal apnā sir ūpar kar ḏẖāri▫o.  

He has extended His power in all four directions, and placed His hand upon my head.  

ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ।  

ਚਤੁਰ = ਚਾਰ। ਦਿਸਾ = ਤਰਫ਼ਾਂ, ਪਾਸੇ। ਥਲੁ = ਸ਼ਕਤੀ। ਕਰੁ = ਹੱਥ {ਇਕ-ਵਚਨ}।
ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ।


ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥  

क्रिपा कटाख्य अवलोकनु कीनो दास का दूखु बिदारिओ ॥१॥  

Kirpā katākẖ▫y avlokan kīno ḏās kā ḏūkẖ biḏāri▫o. ||1||  

Gazing upon me with his Eye of Mercy, He has dispelled the pains of His slave. ||1||  

ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ।  

ਕਟਾਖ੍ਹ = ਨਿਗਾਹ। ਅਵਲੋਕਨੁ = ਵੇਖਣ। ਅਵਲੋਕਨੁ ਕੀਨੋ = ਵੇਖਿਆ। ਬਿਦਾਰਿਓ = ਦੂਰ ਕਰ ਦਿੱਤਾ ॥੧॥
ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ॥੧॥


ਹਰਿ ਜਨ ਰਾਖੇ ਗੁਰ ਗੋਵਿੰਦ  

हरि जन राखे गुर गोविंद ॥  

Har jan rākẖe gur govinḏ.  

The Guru, the Lord of the Universe, has saved the Lord's humble servant.  

ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ।  

ਜਨ = ਸੇਵਕ, ਦਾਸ {ਬਹੁ-ਵਚਨ}। ਗੁਰ ਗੋਵਿੰਦ = ਵੱਡੇ ਮਾਲਕ ਨੇ। ਗੋਵਿੰਦ = ਪ੍ਰਿਥਵੀ ਦਾ ਮਾਲਕ।
ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ।


ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ਰਹਾਉ  

कंठि लाइ अवगुण सभि मेटे दइआल पुरख बखसंद ॥ रहाउ ॥  

Kanṯẖ lā▫e avguṇ sabẖ mete ḏa▫i▫āl purakẖ bakẖsanḏ. Rahā▫o.  

Hugging me close in His embrace, the merciful, forgiving Lord has erased all my sins. ||Pause||  

ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ।  

ਕੰਠਿ = ਗਲ ਨਾਲ। ਲਾਇ = ਲਾ ਕੇ। ਸਭਿ = ਸਾਰੇ। ਪੁਰਖ = ਸਰਬ-ਵਿਆਪਕ ॥
(ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ॥ ਰਹਾਉ॥


ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ  

जो मागहि ठाकुर अपुने ते सोई सोई देवै ॥  

Jo māgėh ṯẖākur apune ṯe so▫ī so▫ī ḏevai.  

Whatever I ask for from my Lord and Master, he gives that to me.  

ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ।  

ਮਾਗਹਿ = ਮੰਗਦੇ ਹਨ। ਤੇ = ਤੋਂ।
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।


ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥  

नानक दासु मुख ते जो बोलै ईहा ऊहा सचु होवै ॥२॥१४॥४५॥  

Nānak ḏās mukẖ ṯe jo bolai īhā ūhā sacẖ hovai. ||2||14||45||  

Whatever the Lord's slave Nanak utters with his mouth, proves to be true, here and hereafter. ||2||14||45||  

ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।  

ਮੁਖ ਤੇ = ਮੂੰਹੋਂ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ ॥੨॥੧੪॥੪੫॥
ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ॥੨॥੧੪॥੪੫॥


        


© SriGranth.org, a Sri Guru Granth Sahib resource, all rights reserved.
See Acknowledgements & Credits