Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥  

Ŧāṇ māṇ ḏībāṇ sācẖā Nānak kī parabẖ tek. ||4||2||20||  

The True Lord is Nanak's strength, honor and support; He alone is his protection. ||4||2||20||  

ਸਾਚਾ = ਸਦਾ ਕਾਇਮ ਰਹਿਣ ਵਾਲਾ ॥੪॥੨॥੨੦॥
ਹੇ ਨਾਨਕ! ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੪॥੨॥੨੦॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ  

Firaṯ firaṯ bẖete jan sāḏẖū pūrai gur samjẖā▫i▫ā.  

Wandering and roaming around, I met the Holy Perfect Guru, who has taught me.  

ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ।
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ,


ਆਨ ਸਗਲ ਬਿਧਿ ਕਾਂਮਿ ਆਵੈ ਹਰਿ ਹਰਿ ਨਾਮੁ ਧਿਆਇਆ ॥੧॥  

Ān sagal biḏẖ kāʼnm na āvai har har nām ḏẖi▫ā▫i▫ā. ||1||  

All other devices did not work, so I meditate on the Name of the Lord, Har, Har. ||1||  

ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ ॥੧॥
ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥


ਤਾ ਤੇ ਮੋਹਿ ਧਾਰੀ ਓਟ ਗੋਪਾਲ  

Ŧā ṯe mohi ḏẖārī ot gopāl.  

For this reason, I sought the Protection and Support of my Lord, the Cherisher of the Universe.  

ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।
ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ।


ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ਰਹਾਉ  

Saran pari▫o pūran parmesur binse sagal janjāl. Rahā▫o.  

I sought the Sanctuary of the Perfect Transcendent Lord, and all my entanglements were dissolved. ||Pause||  

xxx ॥
(ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ॥ ਰਹਾਉ॥


ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ  

Surag miraṯ pa▫i▫āl bẖū mandal sagal bi▫āpe mā▫e.  

Paradise, the earth, the nether regions of the underworld, and the globe of the world - all are engrossed in Maya.  

ਸੁਰਗ = ਦੇਵ-ਲੋਕ। ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ)। ਜੀਅ = ਜਿੰਦ।
ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ।


ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥  

Jī▫a uḏẖāran sabẖ kul ṯāran har har nām ḏẖi▫ā▫e. ||2||  

To save your soul, and liberate all your ancestors, meditate on the Name of the Lord, Har, Har. ||2||  

ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ ॥੨॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥


ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ  

Nānak nām niranjan gā▫ī▫ai pā▫ī▫ai sarab niḏẖānā.  

O Nanak, singing the Naam, the Name of the Immaculate Lord, all treasures are obtained.  

ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ-ਅੰਜਨੁ। ਅੰਜਨੁ = ਮਾਇਆ ਦੀ ਕਾਲਖ)। ਨਿਧਾਨ = ਖ਼ਜ਼ਾਨੇ।
ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ,


ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥  

Kar kirpā jis ḏe▫e su▫āmī birle kāhū jānā. ||3||3||21||  

Only that rare person, whom the Lord and Master blesses with His Grace, comes to know this. ||3||3||21||  

ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ ॥੩॥੩॥੨੧॥
ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥


ਧਨਾਸਰੀ ਮਹਲਾ ਘਰੁ ਚਉਪਦੇ  

Ḏẖanāsrī mėhlā 5 gẖar 2 cẖa▫upḏe  

Dhanaasaree, Fifth Mehl, Second House, Chau-Padas:  

xxx
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਛੋਡਿ ਜਾਹਿ ਸੇ ਕਰਹਿ ਪਰਾਲ  

Cẖẖod jāhi se karahi parāl.  

You shall have to abandon the straw which you have collected.  

ਜਾਹਿ = ਜਾਂਦੇ ਹਨ। ਕਰਹਿ = ਕਰਦੇ ਹਨ। ਸੇ ਪਰਾਲ = ਉਹ ਵਿਅਰਥ ਕੰਮ {ਪਰਾਲ = ਪਰਾਲੀ; ਮੁੰਜੀ ਦਾ ਨਾੜ}।
ਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ।


ਕਾਮਿ ਆਵਹਿ ਸੇ ਜੰਜਾਲ  

Kām na āvahi se janjāl.  

These entanglements shall be of no use to you.  

ਕਾਮਿ ਨ ਆਵਹਿ = ਕੰਮ ਨਹੀਂ ਆਉਂਦੇ। ਸੇ = ਉਹ {ਬਹੁ-ਵਚਨ}।
ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ।


ਸੰਗਿ ਚਾਲਹਿ ਤਿਨ ਸਿਉ ਹੀਤ  

Sang na cẖālėh ṯin si▫o hīṯ.  

You are in love with those things that will not go with you.  

ਸੰਗਿ = ਨਾਲ। ਹੀਤ = ਹਿਤ, ਪਿਆਰ।
ਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ।


ਜੋ ਬੈਰਾਈ ਸੇਈ ਮੀਤ ॥੧॥  

Jo bairā▫ī se▫ī mīṯ. ||1||  

You think that your enemies are friends. ||1||  

ਬੈਰਾਈ = ਵੈਰੀ ॥੧॥
ਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ ॥੧॥


ਐਸੇ ਭਰਮਿ ਭੁਲੇ ਸੰਸਾਰਾ  

Aise bẖaram bẖule sansārā.  

In such confusion, the world has gone astray.  

ਭਰਮਿ = ਭਰਮ ਵਿਚ। ਭੂਲੇ = ਕੁਰਾਹੇ ਪਿਆ ਹੋਇਆ। ਸੰਸਾਰਾ = ਜਗਤ।
ਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ,


ਜਨਮੁ ਪਦਾਰਥੁ ਖੋਇ ਗਵਾਰਾ ਰਹਾਉ  

Janam paḏārath kẖo▫e gavārā. Rahā▫o.  

The foolish mortal wastes this precious human life. ||Pause||  

ਖੋਇ = ਗਵਾ ਰਿਹਾ ਹੈ ॥
(ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ॥ ਰਹਾਉ॥


ਸਾਚੁ ਧਰਮੁ ਨਹੀ ਭਾਵੈ ਡੀਠਾ  

Sācẖ ḏẖaram nahī bẖāvai dīṯẖā.  

He does not like to see Truth and righteousness.  

ਸਾਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਭਾਵੈ = ਚੰਗਾ ਲੱਗਦਾ।
ਹੇ ਭਾਈ! (ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ।


ਝੂਠ ਧੋਹ ਸਿਉ ਰਚਿਓ ਮੀਠਾ  

Jẖūṯẖ ḏẖoh si▫o racẖi▫o mīṯẖā.  

He is attached to falsehood and deception; they seem sweet to him.  

ਧੋਹ = ਠੱਗੀ। ਸਿਉ = ਨਾਲ। ਮੀਠਾ = ਮਿੱਠਾ (ਜਾਣ ਕੇ)।
ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ।


ਦਾਤਿ ਪਿਆਰੀ ਵਿਸਰਿਆ ਦਾਤਾਰਾ  

Ḏāṯ pi▫ārī visri▫ā ḏāṯārā.  

He loves gifts, but he forgets the Giver.  

xxx
ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ।


ਜਾਣੈ ਨਾਹੀ ਮਰਣੁ ਵਿਚਾਰਾ ॥੨॥  

Jāṇai nāhī maraṇ vicẖārā. ||2||  

The wretched creature does not even think of death. ||2||  

ਮਰਣੁ = ਮੌਤ ॥੨॥
(ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥


ਵਸਤੁ ਪਰਾਈ ਕਉ ਉਠਿ ਰੋਵੈ  

vasaṯ parā▫ī ka▫o uṯẖ rovai.  

He cries for the possessions of others.  

ਵਸਤੁ = ਚੀਜ਼। ਕਉ = ਦੀ ਖ਼ਾਤਰ। ਉਠਿ = ਉੱਠ ਕੇ। ਰੋਵੈ = ਤਰਲੇ ਲੈਂਦਾ ਹੈ।
ਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ।


ਕਰਮ ਧਰਮ ਸਗਲਾ ਖੋਵੈ  

Karam ḏẖaram saglā ī kẖovai.  

He forfeits all the merits of his good deeds and religion.  

ਸਗਲਾ ਈ = ਸਾਰਾ ਹੀ। ਖੋਵੈ = ਗਵਾ ਲੈਂਦਾ ਹੈ।
ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ।


ਹੁਕਮੁ ਬੂਝੈ ਆਵਣ ਜਾਣੇ  

Hukam na būjẖai āvaṇ jāṇe.  

He does not understand the Hukam of the Lord's Command, and so he continues coming and going in reincarnation.  

ਹੁਕਮੁ = ਰਜ਼ਾ। ਆਵਣ ਜਾਣੇ = ਜਨਮ ਮਰਨ ਦੇ ਗੇੜ।
ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ)।


ਪਾਪ ਕਰੈ ਤਾ ਪਛੋਤਾਣੇ ॥੩॥  

Pāp karai ṯā pacẖẖoṯāṇe. ||3||  

He sins, and then regrets and repents. ||3||  

xxx ॥੩॥
ਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥


ਜੋ ਤੁਧੁ ਭਾਵੈ ਸੋ ਪਰਵਾਣੁ  

Jo ṯuḏẖ bẖāvai so parvāṇ.  

Whatever pleases You, Lord, that alone is acceptable.  

xxx
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।


ਤੇਰੇ ਭਾਣੇ ਨੋ ਕੁਰਬਾਣੁ  

Ŧere bẖāṇe no kurbāṇ.  

I am a sacrifice to Your Will.  

ਨੋ = ਨੂੰ, ਤੋਂ।
ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ।


ਨਾਨਕੁ ਗਰੀਬੁ ਬੰਦਾ ਜਨੁ ਤੇਰਾ  

Nānak garīb banḏā jan ṯerā.  

Poor Nanak is Your slave, Your humble servant.  

ਜਨੁ = ਦਾਸ।
ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ।


ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥  

Rākẖ le▫e sāhib parabẖ merā. ||4||1||22||  

Save me, O my Lord God Master! ||4||1||22||  

ਸਾਹਿਬੁ = ਮਾਲਕ ॥੪॥੧॥੨੨॥
ਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ ॥੪॥੧॥੨੨॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ  

Mohi maskīn parabẖ nām aḏẖār.  

I am meek and poor; the Name of God is my only Support.  

ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ।
ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ,


ਖਾਟਣ ਕਉ ਹਰਿ ਹਰਿ ਰੋਜਗਾਰੁ  

Kẖātaṇ ka▫o har har rojgār.  

The Name of the Lord, Har, Har, is my occupation and earnings.  

ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ।
ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ।


ਸੰਚਣ ਕਉ ਹਰਿ ਏਕੋ ਨਾਮੁ  

Sancẖaṇ ka▫o har eko nām.  

I gather only the Lord's Name.  

ਸੰਚਣ ਕਉ = ਜਮ੍ਹਾਂ ਕਰਨ ਲਈ।
ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ।


ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥  

Halaṯ palaṯ ṯā kai āvai kām. ||1||  

It is useful in both this world and the next. ||1||  

ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ ॥੧॥
(ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥


ਨਾਮਿ ਰਤੇ ਪ੍ਰਭ ਰੰਗਿ ਅਪਾਰ  

Nām raṯe parabẖ rang apār.  

Imbued with the Love of the Lord God's Infinite Name,  

ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ-ਰੰਗ ਵਿਚ। ਅਪਾਰ = ਬੇਅੰਤ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ-


ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ  

Sāḏẖ gāvahi guṇ ek nirankār. Rahā▫o.  

the Holy Saints sing the Glorious Praises of the One Lord, the Formless Lord. ||Pause||  

ਸਾਧ = ਸੰਤ ਜਨ। ਗਵਹਿ = ਗਾਂਦੇ ਹਨ ॥
ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ॥


ਸਾਧ ਕੀ ਸੋਭਾ ਅਤਿ ਮਸਕੀਨੀ  

Sāḏẖ kī sobẖā aṯ maskīnī.  

The Glory of the Holy Saints comes from their total humility.  

ਅਤਿ ਮਸਕੀਨੀ = ਬਹੁਤ ਨਿਮ੍ਰਤਾ।
ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ,


ਸੰਤ ਵਡਾਈ ਹਰਿ ਜਸੁ ਚੀਨੀ  

Sanṯ vadā▫ī har jas cẖīnī.  

The Saints realize that their greatness rests in the Praises of the Lord.  

ਚੀਨੀ = ਪਛਾਣੀ। ਜਸੁ = ਸਿਫ਼ਤ-ਸਾਲਾਹ।
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ।


ਅਨਦੁ ਸੰਤਨ ਕੈ ਭਗਤਿ ਗੋਵਿੰਦ  

Anaḏ sanṯan kai bẖagaṯ govinḏ.  

Meditating on the Lord of the Universe, the Saints are in bliss.  

ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ।
ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ।


ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥  

Sūkẖ sanṯan kai binsī cẖinḏ. ||2||  

The Saints find peace, and their anxieties are dispelled. ||2||  

ਚਿੰਦ = ਚਿੰਤਾ ॥੨॥
(ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥


ਜਹ ਸਾਧ ਸੰਤਨ ਹੋਵਹਿ ਇਕਤ੍ਰ  

Jah sāḏẖ sanṯan hovėh ikaṯar.  

Wherever the Holy Saints gather,  

ਜਹ = ਜਿੱਥੇ। ਇਕਤ੍ਰ = ਇਕੱਠੇ।
ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ,


ਤਹ ਹਰਿ ਜਸੁ ਗਾਵਹਿ ਨਾਦ ਕਵਿਤ  

Ŧah har jas gāvahi nāḏ kaviṯ.  

there they sing the Praises of the Lord, in music and poetry.  

ਨਾਦ = ਸਾਜ (ਵਜਾ ਕੇ)। ਕਵਿਤ = ਕਵਿਤਾ (ਪੜ੍ਹ ਕੇ)।
ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ।


ਸਾਧ ਸਭਾ ਮਹਿ ਅਨਦ ਬਿਸ੍ਰਾਮ  

Sāḏẖ sabẖā mėh anaḏ bisrām.  

In the Society of the Saints, there is bliss and peace.  

ਬਿਸ੍ਰਾਮ = ਸ਼ਾਂਤੀ।
ਹੇ ਭਾਈ! ਸੰਤਾਂ ਦੀ ਸੰਗਤ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ।


ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥  

Un sang so pā▫e jis masṯak karām. ||3||  

They alone obtain this Society, upon whose foreheads such destiny is written. ||3||  

ਉਨ ਸੰਗੁ = ਉਹਨਾਂ ਦੀ ਸੰਗਤ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼ ॥੩॥
ਪਰ, ਉਹਨਾਂ ਦੀ ਸੰਗਤ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥


ਦੁਇ ਕਰ ਜੋੜਿ ਕਰੀ ਅਰਦਾਸਿ  

Ḏu▫e kar joṛ karī arḏās.  

With my palms pressed together, I offer my prayer.  

ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਕਰੀ = ਕਰੀਂ, ਮੈਂ ਕਰਦਾ ਹਾਂ।
ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ,


ਚਰਨ ਪਖਾਰਿ ਕਹਾਂ ਗੁਣਤਾਸ  

Cẖaran pakẖār kahāʼn guṇṯās.  

I wash their feet, and chant the Praises of the Lord, the treasure of virtue.  

ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ।


ਪ੍ਰਭ ਦਇਆਲ ਕਿਰਪਾਲ ਹਜੂਰਿ  

Parabẖ ḏa▫i▫āl kirpāl hajūr.  

O God, merciful and compassionate, let me remain in Your Presence.  

xxx
ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ)


ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥  

Nānak jīvai sanṯā ḏẖūr. ||4||2||23||  

Nanak lives, in the dust of the Saints. ||4||2||23||  

ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ-ਧੂੜ ॥੪॥੨॥੨੩॥
ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥


        


© SriGranth.org, a Sri Guru Granth Sahib resource, all rights reserved.
See Acknowledgements & Credits